Showing posts with label Movies. Show all posts
Showing posts with label Movies. Show all posts

Monday, January 18, 2010

ਚਾਰਲੀ ਚੈਪਲਿਨ ਹੋਣ ਦਾ ਮਤਲਬ-ਸੂਰਜ ਪ੍ਰਕਾਸ਼

ਫ੍ਰੈਂਕ ਹੈਰੀਜ਼, ਚਾਰਲੀ  ਚੈਪਲਿਨ   ਦੇ  ਸਮਕਾਲੀਨ ਲੇਖਕ ਅਤੇ ਪਤਰਕਾਰ ਨੇ ਆਪਣੀ  ਕਿਤਾਬ ਚਾਰਲੀ  ਚੈਪਲਿਨ  ਨੂੰ ਭੇਜਦੇ ਹੋਏ ਉਸ ਤੇ  ਨਿਮਨ ਲਿਖਿਤ ਪੰਕਤੀਆਂ  ਲਿਖੀਆਂ  ਸਨ:


ਚਾਰਲੀ  ਚੈਪਲਿਨ  ਨੂੰ


ਉਹਨਾਂ ਕੁਛ ਵਿਅਕਤੀਆਂ  ਵਿਚੋਂ  ਇੱਕ ਜਿਹਨਾਂ ਨੇ ਬਿਨਾ ਵਾਕਫੀ  ਦੇ  ਵੀ ਮੇਰੀ ਸਹਾਇਤਾ ਕੀਤੀ  ਸੀ, ਇੱਕ ਐਸੇ ਸ਼ਖਸ , ਹਾਸਰਸ  ਵਿੱਚ ਜਿਹਨਾਂ ਦੀ ਦੁਰਲਭ ਕਲਾਤਮਕਤਾ ਦੀ ਮੈਂ ਹਮੇਸ਼ਾ ਸਰਾਹਨਾ ਕੀਤੀ  ਹੈ, ਕਿਉਂਕਿ  ਲੋਕਾਂ  ਨੂੰ ਹਸਾਉਣ  ਵਾਲੇ ਵਿਅਕਤੀ ਲੋਕਾਂ  ਨੂੰ ਰੁਆਉਣ  ਵਾਲੇ ਵਿਅਕਤੀਆਂ  ਤੋਂ ਸ਼੍ਰੇਸ਼ਠ  ਹੁੰਦੇ  ਹਨ।


ਚਾਰਲੀ  ਚੈਪਲਿਨ  ਨੇ  ਜੀਵਨਭਰ  ਹਸਾਉਣ  ਦਾ  ਕੰਮ  ਕੀਤਾ  । ਦੁਨੀਆਂ  ਭਰ  ਦੇ  ਲਈ। ਬਿਨਾ ਕਿਸੇ ਭੇਦ ਭਾਵ  ਦੇ । ਉਹਨਾਂ ਨੇ ਰਾਜਿਆਂ   ਨੂੰ ਵੀ ਹਸਾਇਆ  ਅਤੇ ਰੰਕ   ਨੂੰ ਵੀ ਹਸਾਇਆ । ਉਹਨਾਂ ਨੇ ਚਾਲੀ ਸਾਲ ਤਕ ਅਮਰੀਕਾ   ਵਿੱਚ ਰਹਿੰਦੇ ਹੋਏ  ਪੂਰੇ ਵਿਸ਼ਵ  ਦੇ  ਲਈ ਭਰਪੂਰ ਹਾਸੇ  ਬਿਖੇਰੇ । ਉਹਨਾਂ ਨੇ  ਆਪਣੇ ਬਟਲਰ ਨੂੰ ਵੀ ਹਸਾਇਆ , ਅਤੇ ਦੂਰ ਚੀਨ  ਦੇ  ਪ੍ਰਧਾਨ ਮੰਤ੍ਰੀ ਚਾਊ ਏਨ ਲਾਈ  ਵੀ ਇਸ ਗੱਲ  ਦੇ  ਲਈ ਬੇਵਸ਼ ਹੋਏ  ਕਿ ਵਿਸ਼ਵ ਸ਼ਾਂਤੀ  ਦੇ , ਜੀਵਨ ਮਰਣ  ਦੇ   ਮਸਲੇ ਤੇ  ਹੋ ਰਹੀ ਵਿਸ਼ਵ ਨੇਤਾਵਾਂ  ਦੀ ਬੈਠਕ ਤੋਂ ਪਹਿਲਾਂ ਉਹ  ਖਾਸ ਤੌਰ ਤੇ  ਮੰਗਵਾ ਕੇ  ਚਾਰਲੀ  ਚੈਪਲਿਨ  ਦੀ ਫ਼ਿਲਮ ਦੇਖਣ  ਅਤੇ ਚਾਰਲੀ   ਦੇ  ਇੰਤਜ਼ਾਰ ਵਿੱਚ ਆਪਣੇ ਘਰ ਦੀ ਪੌੜੀਆਂ  ਉਤੇ  ਖੜੇ ਰਹਿਣ ।


ਚਾਰਲੀ  ਨੇ ਅਧਿਕਾਂਸ਼ ਮੂਕ ਫਿਲਮਾਂ  ਬਨਾਈਆਂ  ਅਤੇ ਜੀਵਨ ਭਰ ਬੇਜ਼ੁਬਾਨ ਟ੍ਰੈਂਪ  ਦੇ  ਚਰਿਤਰ  ਨੂੰ ਸਾਕਾਰ ਕਰਦੇ ਰਹੇ, ਲੇਕਿਨ ਇਸ ਟ੍ਰੈਂਪ ਨੇ ਆਪਣੀ  ਮੂਕ ਵਾਣੀ ਨਾਲ  ਦੁਨੀਆਂ  ਭਰ  ਦੇ  ਕਰੋੜਾਂ  ਲੋਕਾਂ  ਨਾਲ  ਸਾਲਾਂ ਬਧੀ ਸੰਵਾਦ ਬਣਾਈਂ  ਰਖਿਆ  ਅਤੇ ਨ  ਕੇਵਲ ਆਪਣੇ ਮਨ ਦੀ ਗੱਲ ਉਹਨਾਂ ਤਕ ਪਹੁੰਚਾਈ, ਬਲਕਿ ਲੋਕਾਂ  ਦੀ ਜੀਵਨ ਸ਼ੈਲੀ ਵੀ ਬਦਲੀ। ਚਾਰਲੀ  ਨੇ ਬਲੈਕ  ਐਂਡ  ਵ੍ਹਾਈਟ ਫਿਲਮਾਂ  ਬਣਾਈਆਂ  ਲੇਕਿਨ ਉਹਨਾਂ ਨੇ  ਸ਼ਬਦੀ ਜਿੰਦਗੀ ਵਿੱਚ ਇਤਨੇ ਰੰਗ ਭਰੇ ਕਿ ਯਕੀਨ  ਨਹੀਂ ਹੁੰਦਾ ਕਿ ਇੱਕ ਇੱਕਲਾ ਵਿਅਕਤੀ ਅਜਿਹਾ  ਕਰ ਸਕਦਾ ਹੈ। ਲੇਕਿਨ ਚਾਰਲੀ  ਨੇ ਇਹ ਕੰਮ  ਕੀਤਾ  ਅਤੇ ਬਖੂਬੀ ਕੀਤਾ  ।


ਦੋਨਾਂ ਵਿਸ਼ਵ ਯੁਧਾਂ  ਦੇ  ਦੌਰਾਨ ਜਦੋਂ ਚਾਰੋਂ ਤਰਫ ਭੀਸ਼ਣ ਮਾਰ ਕਾਟ ਮਚੀ ਹੋਈ ਸੀ ਅਤੇ ਦੂਰ ਦੂਰ ਤਕ ਕੋਈ  ਵੀ ਐਸਾ ਵਿਅਕਤੀ ਨਹੀਂ ਸੀ , ਨਾ  ਨੇਤਾ, ਨਾ ਰਾਜਾ, ਨਾ ਪੀਰ, ਨਾ ਫਕੀਰ, ਜੋ ਲੱਖਾਂ ਘਾਇਲਾਂ   ਦੇ  ਜਖਮਾਂ ਤੇ  ਮਰਹਮ  ਲਗਾਉਂਦਾ ਜਾਂ, ਜਿਹਨਾ  ਦੇ  ਬੇਟੇ ਬੇਹਤਰ ਜੀਵਨ  ਦੇ  ਨਾਮ ਤੇ , ਇਨਸਾਨੀਅਤ   ਦੇ  ਨਾਮ ਤੇ  ਯੁਧ  ਦੀ ਅੱਗ  ਵਿੱਚ ਝੋਕ ਦਿੱਤੇ ਗਏ ਸਨ, ਉਹਨਾਂ ਦੇ  ਪਰਿਵਾਰਾਂ  ਨੂੰ ਦਿਲਾਸਾ ਦਿੰਦਾ , ਐਸੇ ਵਕਤ  ਵਿੱਚ ਸਾਡੇ   ਸਾਹਮਣੇ ਇੱਕ ਛੋਟੇ ਜਿਹੇ ਕੱਦ ਦਾ  ਆਦਮੀ ਆਉਂਦਾ  ਹੈ, ਜਿਸਦੇ ਚੇਹਰੇ ਤੇ  ਗਜ਼ਬ ਦੀ ਮਾਸੂਮੀਅਤ ਹੈ, ਅੱਖਾਂ ਵਿੱਚ ਹੈਰਾਨੀ ਹੈ, ਜਿਸਦੇ ਆਪਣੇ ਸੀਨੇ ਵਿੱਚ ਜਲਨ ਅਤੇ ਅੱਖਾਂ ਵਿੱਚ ਤੂਫਾਨ ਹੈ, ਅਤੇ ਉਹ ਸਭਨਾਂ  ਦੇ  ਬੁੱਲਾਂ  ਤੇ  ਮੁਸਕਰਾਹਟ  ਲਿਆਉਣ  ਦਾ  ਕੰਮ  ਕਰਦਾ ਹੈ। `ਇਸ ਆਦਮੀ ਦੇ ਵਿਅਕਤੀਤਵ ਦੇ ਕਈ ਪਹਿਲੂ ਹਨ। ਉਹ ਘੁਮੱਕੜ, ਮਸਤ ਮੌਲਾ ਹੈ, ਭਲਾ ਆਦਮੀ ਹੈ, ਕਵੀ ਹੈ, ਸੁਪਨਸਾਜ਼ ਹੈ, ਇੱਕਲਾ ਜੀਵ ਹੈ, ਹਮੇਸ਼ਾ ਰੋਮਾਂਚ ਹੋਰ ਰੋਮਾਂਚ ਦੀਆਂ ਉਮੀਦਾਂ ਲਗਾਈ ਰਹਿੰਦਾ ਹੈ। ਉਹ ਤੁਹਾਨੂੰ ਇਸ ਗੱਲ ਦਾ ਯਕੀਨ ਦਿਲਾ ਦੇਵੇਗਾ ਕਿ ਉਹ ਵਿਗਿਆਨਕ ਹੈ, ਸੰਗੀਤਕਾਰ ਹੈ, ਡ੍ਯੂਕ ਹੈ, ਪੋਲੋ ਖਿਲਾੜੀ ਹੈ, ਅਲਬੱਤਾ , ਉਹ ਸੜਕ ਤੋਂ ਸਿਗਰਟਾਂ ਉਠਾ ਕੇ ਪੀਣ  ਵਾਲੇ ਹੋਰ ਕਿਸੇ ਬੱਚੇ ਤੋਂ ਉਸਦੀ ਟੌਫੀ ਖੋਹ  ਲੈਣ ਵਾਲੇ ਤੋਂ ਜ਼ਿਆਦਾ ਕੁਛ ਨਹੀਂ। ਅਤੇ ਹਾਂ, ਜੇ ਮੌਕਾ ਆਏ  ਤਾਂ ਉਹ ਕਿਸੇ ਭਲੀ ਔਰਤ ਦੇ ਪਿਛਵਾੜੇ ਲੱਤ ਵੀ ਜਮਾ ਸਕਦਾ ਹੈ, ਲੇਕਿਨ ਬੇਇੰਤਹਾ ਗੁੱਸੇ ਵਿੱਚ ਹੀ।' ਉਹ ਇਹ ਕੰਮ  ਆਪਣੇ  ਬਲਬੂਤੇ ਤੇ  ਕਰਦਾ ਹੈ। ਉਹ ਸਭ ਨੂੰ ਹਸਾਉਂਦਾ ਹੈ ਅਤੇ ਰੁਆਉਂਦਾ ਵੀ ਹੈ।


`ਅਸੀਂ ਹੱਸੇ , ਕਈ ਬਾਰ ਦਿਲ ਖੋਲ ਕੇ


ਤੇ ਰੋਏ , ਖਰੇ ਹੰਝੂਆਂ ਦੇ  ਨਾਲ -


ਰੋਏ ਤੁਹਾਡੇ  ਹੰਝੂਆਂ  ਦੇ  ਨਾਲ,


ਕਿਉਂਕਿ ਤੁਸੀਂ ਹੀ  ਸਾਨੂੰ ਹੰਝੂਆਂ ਦਾ


ਕੀਮਤੀ ਉਪਹਾਰ ਦਿੱਤਾ ਹੈ।'


ਚਾਰਲੀ  ਜੀਨੀਅਸ ਸਨ, ਸਹੀ ਮਾਅਨਿਆਂ  ਵਿੱਚ ਜੀਨੀਅਸ। `ਜੀਨੀਅਸ ਸ਼ਬਦ ਨੂੰ ਤਦ ਹੀ  ਉਸਦਾ  ਸਹੀ  ਅਰਥ  ਮਿਲਦਾ ਹੈ ਜਦੋਂ ਇਸੇ ਕਿਸੇ ਐਸੇ ਵਿਅਕਤੀ  ਦੇ ਨਾਲ ਜੋੜਿਆ ਜਾਂਦਾ ਹੈ ਜੋ ਨ  ਕੇਵਲ ਉਤਕ੍ਰਿਸ਼ਟ ਕਮੇਡੀਅਨ ਹੈ ਬਲਕਿ ਇੱਕ ਲੇਖਕ, ਸੰਗੀਤਕਾਰ  , ਨਿਰਮਾਤਾ ਹੈ ਤੇ ਸਭ ਤੋਂ  ਵੱਡੀ ਗੱਲ, ਉਸ ਵਿਅਕਤੀ ਵਿੱਚ ਨਿੱਘ , ਉਦਾਰਤਾ ਅਤੇ  ਮਹਾਨਤਾ ਹੈ। ਤੁਹਾਡੇ  ਵਿੱਚ ਇਹ ਸਾਰੇ ਗੁਣ ਵਾਸ ਕਰਦੇ ਹਨ ਅਤੇ ਇਸ ਤੋਂ ਵੱਡੀ ਗੱਲ, ਕਿ ਤੁਹਾਡੇ  ਵਿੱਚ ਉਹ ਸਾਦਗੀ ਹੈ ਜਿਸ ਨਾਲ ਤੁਹਾਡਾ  ਕਦ ਹੋਰ ਵੀ  ਉੱਚਾ ਹੋ ਜਾਂਦਾ  ਹੈ ਅਤੇ ਇੱਕ ਗਰਮਾਹਟ ਭਰੀ ਸਹਜ ਅਪੀਲ  ਦੇ  ਦਰਸ਼ਨ ਹੁੰਦੇ  ਹਨ ਜਿਸ ਵਿੱਚ ਨਾ ਤਾਂ  ਕੋਈ  ਗਿਣਤੀ ਮਿਣਤੀ ਹੁੰਦੀ  ਹੈ ਅਤੇ ਨਾ ਹੀ ਕੋਈ  ਕੋਸ਼ਿਸ਼ ਹੀ ਤੁਸੀਂ  ਇਸ ਦੇ  ਲਈ ਕਰਦੇ ਹੋ  ਅਤੇ ਇਹਨਾਂ ਗੱਲਾਂ ਨਾਲ ਆਪ ਸਿੱਧੇ ਇਨਸਾਨ  ਦੇ  ਦਿਲ ਵਿੱਚ ਪ੍ਰਵੇਸ਼  ਕਰਦੇ ਹੋ। ਇਨਸਾਨ, ਜੋ ਤੁਹਾਡੀ ਤਰਾਂ  ਹੀ ਮੁਸੀਬਤਾਂ ਦਾ  ਮਾਰਿਆ ਹੈ।'


ਲੇਕਿਨ ਚਾਰਲੀ  ਨੂੰ ਇਹ ਵੇਸ ਧਾਰਣ ਕਰਨ ਵਿੱਚ, ਕਰੋੜਾਂ  ਲੋਕਾਂ   ਦੇ  ਚੇਹਰਿਆਂ  ਤੇ  ਹਾਸੇ  ਲਿਆਉਣ  ਲਈ ਬਹੁਤ ਪਾਪੜ ਬੇਲਣੇ ਪਏ। ਭਿਅੰਕਰ ਹਤਾਸ਼ਾਵਾਂ   ਦੇ , ਇਕੱਲੇਪਨ  ਦੇ  ਦੌਰ ਉਹਨਾਂ ਦੇ  ਜੀਵਨ ਵਿੱਚ ਆਏ  , ਪਾਰਿਵਾਰਿਕ ਅਤੇ ਰਾਜਨੀਤਿਕ ਮੋਰਚਿਆਂ  ਤੇ  ਇੱਕ  ਦੇ  ਬਾਦ ਇੱਕ  ਮੁਸੀਬਤ ਉਹਨਾਂ ਦੇ  ਸਾਹਮਣੇ ਆਈ ਲੇਕਿਨ ਚਾਰਲੀ  ਕਦੇ  ਡਿਗੇ ਨਹੀਂ। ਉਹਨਾਂ ਨੂੰ ਆਪਣੇ ਆਪ ਤੇ  ਵਿਸ਼ਵਾਸ  ਸੀ , ਆਪਣੀ  ਕਲਾ ਦੀ ਈਮਾਨਦਾਰੀ, ਆਪਣੀ  ਅਭਿਵਿਅਕਤੀ ਦੀ ਸੱਚਾਈ ਤੇ  ਵਿਸ਼ਵਾਸ  ਸੀ  ਅਤੇ ਸਭ ਤੋਂ  ਵੱਡੀ  ਗੱਲ ਉਹਨਾਂ ਦੀ ਨੀਯਤ ਸਾਫ ਸੀ ਅਤੇ ਉਹ  ਆਪਣੇ ਆਪ ਤੇ  ਭਰੋਸਾ ਕਰਦੇ ਸਨ।


ਉਹਨਾਂ ਦਾ  ਪੂਰਾ ਜੀਵਨ ਉਤਰਾ-ਚੜ੍ਹਾਵਾਂ ਨਾਲ ਭਰਿਆ  ਰਿਹਾ। ਬਦਕਿਸਮਤੀਆਂ ਇੱਕ  ਦੇ  ਬਾਦ ਇੱਕ ਆਪਣੀਆਂ  ਪੋਟਲੀਆਂ ਖੋਲ ਕੇ  ਉਹਨਾਂ ਦੇ  ਇਮਤਿਹਾਨ ਲੈਂਦੀਆਂ  ਰਹੀਆਂ। ਜਦੋਂ ਉਹ  ਬਾਰਾਂ  ਸਾਲਾਂ  ਦੇ  ਹੀ ਸਨ ਤਾਂ ਉਹਨਾਂ ਦੇ  ਪਿਤਾ ਦੀ ਮੌਤ ਹੋ ਗਈ ਸੀ। ਸਿਰਫ  ਸੈਂਤੀ ਸਾਲ ਦੀ ਉਮਰ  ਵਿੱਚ। ਬਹੁਤ ਜ਼ਿਆਦਾ ਸ਼ਰਾਬ ਪੀਣ   ਦੇ  ਕਾਰਣ। ਹਾਲਾਂਕਿ ਉਹ  ਲਿਖਦੇ ਹਨ ਕਿ ‘ ਮੈਂ ਪਿਤਾ ਨੂੰ ਬਹੁਤ ਹੀ ਘੱਟ ਜਾਣਦਾ ਸੀ  ਅਤੇ ਮੈਨੂੰ ਇਸ ਗੱਲ ਦੀ ਬਿਲਕੁਲ ਵੀ ਯਾਦ ਨਹੀਂ   ਕਿ ਉਹ  ਕਦੇ  ਸਾਡੇ   ਨਾਲ ਰਹੇ ਹੋਣ। ਉਹਨਾਂ ਦੇ  ਪਿਤਾ ਅਤੇ ਮਾਂ ਵਿੱਚ ਨਹੀਂ ਬਣਦੀ ਸੀ ਇਸ ਲਈ ਚਾਰਲੀ  ਨੇ ਆਪਣਾ ਬਚਪਨ ਮਾਂ ਦੀ ਛਤਰ  ਛਾਇਆ ਵਿੱਚ ਹੀ ਬਿਤਾਇਆ । ਚਾਰਲੀ   ਦੇ  ਮਾਤਾ ਪਿਤਾ, ਦੋਨਾਂ ਹੀ ਮੰਚ   ਦੇ  ਕਲਾਕਾਰ ਸਨ ਲੇਕਿਨ ਇਹ ਉਸਦੀ (ਮਾਂ ਦੀ) ਆਵਾਜ  ਦੇ  ਖਰਾਬ ਹੁੰਦੇ  ਚਲੇ ਜਾਣ  ਦੇ  ਕਾਰਣ ਹੀ ਸੀ  ਕਿ, 'ਮੈਨੂੰ ਪੰਜ  ਸਾਲ ਦੀ ਉਮਰ   ਵਿੱਚ ਪਹਿਲੀ ਬਾਰ ਸਟੇਜ ਤੇ  ਉਤਰਨਾ ਪਿਆ। ਉਸ ਰਾਤ ਮੈਂ ਆਪਣੀ  ਜਿੰਦਗੀ   ਵਿੱਚ ਪਹਿਲੀ ਬਾਰ ਸਟੇਜ ਤੇ  ਉਤਰਿਆ  ਸੀ  ਅਤੇ ਮਾਂ ਆਖਰੀ ਬਾਰ।' ਉਹ  ਆਪਣੀ  ਪਹਿਲੀ ਮੰਚ  ਅਦਾਇਗੀ ਨਾਲ  ਹੀ ਸਭ  ਦੇ  ਚਹੇਤੇ ਬਣ ਗਏ ਅਤੇ ਫਿਰ ਉਹਨਾਂ ਨੇ  ਪਿੱਛੇ ਮੁੜ ਕੇ  ਨਹੀਂ ਦੇਖਿਆ ।  'ਅਜੇ ਮੈਂ ਅਧਾ ਹੀ ਗੀਤ ਗਾਇਆ  ਸੀ  ਕਿ ਸਟੇਜ ਤੇ  ਸਿੱਕਿਆਂ  ਦੀ ਬਰਸਾਤ ਹੋਣ  ਲਗੀ। ਮੈਂ ਫੌਰਨ ਘੋਸ਼ਣਾ ਕਰ ਦਿੱਤੀ  ਕਿ ਮੈਂ ਪਹਿਲਾਂ  ਪੈਸੇ ਬਟੋਰੂੰਗਾ ਅਤੇ ਉਸ ਦੇ  ਬਾਦ ਹੀ ਗਾਣਾ ਗਾਊਂਗਾ। ਇਸ ਗੱਲ ਤੇ  ਹੋਰ  ਜ਼ਿਆਦਾ ਠਹਾਕੇ ਲਗੇ। ਸਟੇਜ ਮੈਨੇਜਰ ਇੱਕ ਰੁਮਾਲ ਲੈ ਕੇ ਸਟੇਜ ਤੇ  ਆਇਆ  ਅਤੇ ਸਿੱਕੇ  ਬਟੋਰਨ ਵਿੱਚ ਮੇਰੀ ਮਦਦ ਕਰਨ  ਲਗਿਆ । ਮੈਨੂੰ ਲਗਿਆ ਕਿ ਉਹ ਸਿੱਕੇ  ਆਪਣੇ ਪਾਸ ਰਖਣਾ ਚਾਹੁੰਦਾ ਹੈ। ਮੈਂ ਇਹ ਗੱਲ ਦਰਸ਼ਕਾਂ ਤਕ ਪਹੁੰਚਾ ਦਿੱਤੀ  ਤਾਂ  ਠਹਾਕਿਆਂ ਦਾ  ਜੋ ਦੌਰਾ ਪਿਆ ਉਹ  ਰੁਕਣ  ਦਾ  ਨਾਮ ਹੀ ਨਾ ਲਏ। ਖਾਸ ਤੌਰ ਤੇ  ਉਦੋਂ  ਜਦੋਂ ਉਹ ਰੁਮਾਲ ਲੈ ਕੇ ਵਿੰਗ ਵਿੱਚ ਜਾਣ ਲਗਿਆ  ਅਤੇ ਮੈਂ ਚਿੰਤਾਤੁਰ ਉਸ ਦੇ  ਪਿੱਛੇ-ਪਿੱਛੇ ਲਪਕਿਆ । ਜਦੋਂ ਤਕ ਉਸਨੇ ਸਿੱਕਿਆਂ  ਦੀ ਉਹ ਪੋਟਲੀ ਮੇਰੀ ਮਾਂ ਨੂੰ ਨਹੀਂ ਸੰਭਾਲ ਦਿੱਤੀ , ਮੈਂ ਸਟੇਜ ਤੇ  ਵਾਪਿਸ ਗਾਉਣ ਦੇ  ਲਈ ਨਹੀਂ ਆਇਆ । ਹੁਣ ਮੈਂ ਬਿਲਕੁਲ ਸਹਜ ਸੀ । ਮੈਂ ਦਰਸ਼ਕਾਂ ਨਾਲ ਗੱਲਾਂ ਕਰਦਾ ਰਿਹਾ , ਮੈਂ ਨੱਚਿਆ ਅਤੇ ਮੈਂ ਤਰਾਂ-ਤਰਾਂ ਦੀ ਨਕਲ ਲਾ ਕੇ ਦਿਖਾਈ। ਮੈਂ  ਮਾਂ  ਦੇ  ਆਇਰਿਸ਼ ਮਾਰਚ ਸੀਮ ਦੀ ਵੀ ਨਕਲ ਕਰ ਕੇ  ਦਿਖਾਈ।'


ਚਾਰਲੀ  ਦਾ  ਬਚਪਨ ਬੇਹਦ ਗਰੀਬੀ ਵਿੱਚ ਗੁਜ਼ਰਿਆ ।‘ਉਹ  ਲੋਕ , ਜੋ ਐਤਵਾਰ  ਦੀ ਸ਼ਾਮ ਘਰ ਤੇ  ਡਿਨਰ  ਦੇ  ਲਈ ਨਹੀਂ ਬੈਠ ਸਕਦੇ  ਸਨ, ਉਹਨਾਂ ਨੂੰ ਭਿਖਮੰਗੇ ਵਰਗ  ਦਾ  ਮੰਨਿਆ ਜਾਂਦਾ ਸੀ  ਅਤੇ ਅਸੀਂ  ਉਸੇ ਵਰਗ  ਵਿੱਚ ਆਉਂਦੇ ਸਾਂ।' ਪਿਤਾ  ਦੇ  ਮਰਨ ਅਤੇ ਮਾਂ  ਦੇ  ਪਾਗਲ ਹੋ ਜਾਣ ਅਤੇ ਕੋਈ  ਸਥਾਈ ਆਧਾਰ ਨਾ  ਹੋਣ   ਦੇ  ਕਾਰਣ ਚਾਰਲੀ  ਨੂੰ ਪੂਰਾ ਬਚਪਨ ਥੁੜਾਂ  ਵਿੱਚ ਗੁਜ਼ਾਰਨਾ ਪਿਆ ਅਤੇ ਯਤੀਮਖਾਨਿਆਂ ਵਿੱਚ ਰਹਿਣਾ ਪਿਆ। `ਸਾਡਾ ਵਕਤ  ਖਰਾਬ ਚਲ ਰਿਹਾ  ਸੀ  ਅਤੇ ਅਸੀਂ  ਗਿਰਜਾ ਘਰਾਂ  ਦੀ ਖੈਰਾਤ ਤੇ  ਪਲ ਰਹੇ ਸਾਂ ।' ਮਾਂ ਪਾਗਲ ਖਾਨੇ ਵਿੱਚ ਅਤੇ ਭਾਈ ਸਿਡਨੀ ਆਪਣੀ  ਨੌਕਰੀ ਤੇ ਜਹਾਜ ਵਿੱਚ, ਚਾਰਲੀ  ਨੂੰ ਡਰ ਰਹਿੰਦਾ ਕਿ ਕਿਤੇ ਉਸੇ ਫਿਰ ਤੋਂ ਯਤੀਮ ਖਾਨੇ ਨਾ  ਭੇਜ ਦਿੱਤਾ ਜਾਏ , ਉਹ ਸਾਰਾ ਸਾਰਾ ਦਿਨ ਮਕਾਨ ਮਾਲਕਿਨ ਦੀਆਂ  ਨਿਗਾਹਾਂ  ਤੋਂ  ਬਚਣ ਦੇ  ਲਈ ਸੜਕਾਂ ਤੇ  ਮਾਰੇ ਮਾਰੇ ਫਿਰਦੇ, 'ਮੈਂ ਲੈਮਬੇਥ ਵੌਕ ਤੇ  ਅਤੇ ਦੂਸਰੀਆਂ  ਸੜਕਾਂ ਤੇ  ਭੁਖਾ ਪਿਆਸਾ ਕੇਕ ਦੀਆਂ ਦੁਕਾਨਾਂ  ਦੀਆਂ  ਖਿੜਕੀਆਂ ਵਿੱਚ ਝਾਕਦਾ ਚਲਦਾ ਰਿਹਾ ਅਤੇ ਗਾਂ  ਅਤੇ ਸੂਅਰ  ਦੇ  ਮਾਸ  ਦੇ  ਗਰਮਾ-ਗਰਮ ਸਵਾਦੀ  ਲਜੀਜ ਪਕਵਾਨਾਂ  ਨੂੰ ਅਤੇ ਸ਼ੋਰਬੇ ਵਿੱਚ ਡੁਬੇ ਗੁਲਾਬੀ ਲਾਲ ਆਲੂ ਦੇਖ-ਦੇਖ ਕੇ ਮੇਰੇ ਮੂੰਹ  ਵਿੱਚ ਪਾਣੀ ਆਉਂਦਾ ਰਿਹਾ  ।'


ਚਾਰਲੀ  ਨੂੰ ਬੋਲਣਾ  ਅਤੇ ਚਲਣਾ ਸਿਖਣ ਤੋਂ ਪਹਿਲਾਂ ਗਾਉਣਾ  ਅਤੇ ਨੱਚਣਾ ਸਿਖਾਇਆ  ਗਿਆ ਸੀ  ਅਤੇ ਇਹੀ ਵਜ਼ਹ ਸੀ  ਕਿ ਉਹ  ਪੰਜ ਸਾਲ ਵਿੱਚ ਮੰਚ  ਤੇ ਉਤਰ ਗਏ ਸਨ ਅਤੇ ਇਸ ਤੋਂ ਵੀ ਵੱਡੀ ਗੱਲ ਕਿ ਸਤ ਸਾਲ ਦੀ ਉਮਰ ਵਿੱਚ ਉਹ  ਨ੍ਰਿਤ ਦੇ ਲੈਸਨ ਦਿਆ  ਕਰਦੇ ਸਨ ਅਤੇ ਇਸ ਤਰਾਂ  ਹੋਣ  ਵਾਲੀ ਕਮਾਈ ਨਾਲ  ਘਰ ਚਲਾਉਣ ਵਿੱਚ ਮਾਂ ਦਾ ਹੱਥ ਬਟਾਉਂਦੇ ਸਨ। `ਬੇਸ਼ਕ ਅਸੀਂ  ਸਮਾਜ  ਦੇ  ਜਿਸ ਨਿਮਨਤਰ ਸਤਰ ਦੇ  ਜੀਵਨ ਵਿੱਚ ਰਹਿਣ ਨੂੰ ਮਜ਼ਬੂਰ ਸਾਂ   ਉਥੇ ਇਹ ਸਹਜ ਸੁਭਾਵਿਕ  ਸੀ  ਕਿ ਅਸੀਂ  ਆਪਣੀ  ਭਾਸ਼ਾ-ਸ਼ੈਲੀ  ਦੇ  ਸਤਰ  ਪ੍ਰਤਿ ਲਾਪਰਵਾਹ ਹੁੰਦੇ  ਚਲੇ ਜਾਂਦੇ  ਲੇਕਿਨ ਮਾਂ ਹਮੇਸ਼ਾ ਆਪਣੇ ਪ੍ਰਵੇਸ਼ ਤੋਂ  ਬਾਹਰ  ਖੜੀ ਹੀ ਸਾਨੂੰ   ਸਮਝਾਉਂਦੀ  ਅਤੇ ਸਾਡੇ   ਗੱਲ ਕਰਨ  ਦੇ  ਢੰਗ , ਉਚਾਰਨ ਤੇ  ਧਿਆਨ ਦਿੰਦੀ  ਰਹਿੰਦੀ, ਸਾਡਾ ਵਿਆਕਰਨ ਸੁਧਾਰਦੀ  ਰਹਿੰਦੀ ਅਤੇ ਸਾਨੂੰ   ਇਹ  ਮਹਿਸੂਸ  ਕਰਾਉਂਦੀ   ਰਹਿੰਦੀ ਕਿ ਅਸੀਂ ਖਾਸ ਹਾਂ।


ਚਾਰਲੀ  ਦੀ ਸਕੂਲੀ ਪੜ੍ਹਾਈ ਅੱਧੀ ਅਧੂਰੀ ਰਹੀ। ਦੇਖਿਆ ਜਾਏ  ਤਾਂ ਉਹ  ਰਸਮੀ ਤੌਰ ਤੇ ਦੋ ਸਾਲ ਹੀ ਸਕੂਲ  ਜਾ ਸਕੇ  ਅਤੇ ਬਾਕੀ ਪੜ੍ਹਾਈ ਅਨਾਥ ਆਸ਼ਰਮਾਂ  ਦੇ  ਸਕੂਲਾਂ ਵਿੱਚ ਜਾਂ ਇੰਗਲੈਂਡ  ਦੇ  ਪ੍ਰਦੇਸ਼ਾਂ  ਵਿੱਚ ਨਾਟਕ ਮੰਡਲੀ  ਦੇ  ਨਾਲ ਸ਼ੋ ਕਰਦੇ ਹੋਏ  ਇੱਕ ਇੱਕ ਹਫ਼ਤੇ  ਦੇ  ਲਈ ਅਲਗ ਅਲਗ ਸ਼ਹਿਰਾਂ  ਦੇ  ਸਕੂਲਾਂ  ਵਿੱਚ ਕਰਦੇ ਰਹੇ। ਚਾਰਲੀ  ਨੇ ਨਿਯਮਿਤ ਰੂਪ ਨਾਲ  ਅੱਠ ਸਾਲ ਦੀ ਉਮਰ ਵਿੱਚ ਹੀ ਏਟ ਲਂਦਾ ਸ਼ਯਰ ਲੈਡਸ ਮੰਡਲੀ ਵਿੱਚ ਬਾਲ ਕਲਾਕਾਰ ਦੇ  ਰੂਪ ਵਿੱਚ ਕੰਮ  ਕਰਨਾ ਸ਼ੁਰੂ ਕਰ ਦਿੱਤਾ ਸੀ  ਅਤੇ ਬਾਰਾਂ ਸਾਲ ਦੀ ਉਮਰ   ਤਕ ਆਉਂਦੇ ਆਉਂਦੇ  ਉਹ  ਇੰਗਲੈਂਡ  ਦੇ  ਸਭ ਤੋਂ  ਚਰਚਿਤ ਬਾਲ ਕਲਾਕਾਰ ਬਣ ਚੁੱਕੇ ਸਨ ਅਤੇ ਜੀਵਨ ਦੀ ਅਸਲੀ ਪਾਠਸ਼ਾਲਾ ਵਿੱਚ ਆਪਣੀ  ਪੜ੍ਹਾਈ ਕਰ ਰਹੇ ਸਨ, ਫਿਰ ਵੀ ਸਕੂਲੀ ਪੜ੍ਹਾਈ ਨੇ ਉਹਨਾਂ ਨੂੰ ਜੋ ਕੁਛ ਸਿਖਾਇਆ , ਉਸ ਦੇ  ਬਾਰੇ ਵਿੱਚ ਉਹ  ਲਿਖਦੇ ਹਨ:  'ਕਾਸ਼ , ਕਿਸੇ ਨੇ   ਕਾਰੋਬਾਰੀ ਦਿਮਾਗ ਇਸਤੇਮਾਲ ਕੀਤਾ ਹੁੰਦਾ, ਹਰੇਕ  ਅਧਿਅਨ ਦੀ ਉਤੇਜਨਾਪੂਰਨ  ਪ੍ਰਸਤਾਵਨਾ ਪੜ੍ਹੀ ਹੁੰਦੀ  ਜਿਸਨੇ ਮੇਰਾ ਦਿਮਾਗ ਝਕਝੋਰਾ ਹੁੰਦਾ, ਤਥਾਂ ਦੀ  ਬਜਾਏ  ਮੇਰੇ ਅੰਦਰ ਰੁਚੀ ਪੈਦਾ ਕੀਤੀ ਹੁੰਦੀ , ਅੰਕਾਂ  ਦੀ ਕਲਾਬਾਜੀ ਨਾਲ  ਮੈਨੂੰ ਅਨੰਦਿਤ ਕੀਤਾ  ਹੁੰਦਾ, ਨਕਸ਼ਿਆਂ  ਦੇ  ਪ੍ਰਤਿ ਰੋਮਾਂਚ ਪੈਦਾ ਕੀਤਾ  ਹੁੰਦਾ, ਇਤਿਹਾਸ   ਬਾਰੇ ਵਿੱਚ ਮੇਰਾ ਦ੍ਰਿਸ਼ਟੀਕੋਣ ਵਿਕਸਿਤ ਕੀਤਾ ਹੁੰਦਾ, ਮੈਨੂੰ ਕਵਿਤਾ ਦੀ ਲੈਅ ਅਤੇ ਧੁਨ ਨੂੰ ਅੰਦਰ ਉਤਾਰਨ  ਦੇ  ਮੌਕੇ  ਦਿੱਤੇ ਹੁੰਦੇ ਤਾਂ ਮੈਂ ਵੀ  ਅੱਜ ਵਿਦਵਾਨ  ਬਣ ਸਕਦਾ ਸੀ’ ।


ਮਾਤਰ  ਅੱਠ ਸਾਲ ਦੀ ਉਮਰ   ਵਿੱਚ ਉਹਨਾਂ ਨੂੰ ਜਿਹਨਾ ਸੰਕਟਾਂ  ਦਾ  ਸਾਹਮਣਾ  ਕਰਨਾ ਪਿਆ, ਉਸ ਤੋਂ ਕੋਈ  ਵੀ ਦੂਸਰਾ ਬੱਚਾ ਬਿਲਕੁਲ ਟੁੱਟ  ਹੀ ਜਾਂਦਾ। ਚਾਰਲੀ  ਕੰਮ  ਧੰਦੇ ਦੀ ਤਲਾਸ਼ ਵਿੱਚ ਗਲੀਆਂ   ਵਿੱਚ ਮਾਰੇ ਮਾਰੇ ਫਿਰਦੇ: 'ਉਸ ਵਕਤ  ਮੈਂ ਅੱਠ ਸਾਲ ਦਾ  ਵੀ ਨਹੀਂ ਹੋਇਆ  ਸੀ  ਲੇਕਿਨ ਉਹ  ਦਿਨ  ਮੇਰੀ ਜ਼ਿੰਦਗੀ  ਦੇ  ਸਭ ਤੋਂ  ਲੰਬੇ ਅਤੇ ਉਦਾਸੀ ਭਰੇ ਦਿਨ ਸਨ।'


ਫਿਰ  ਵੀ ਚਾਰਲੀ  ਨੇ ਕਦੇ  ਹਿੰਮਤ  ਨਹੀਂ ਹਾਰੀ ਕਿਉਂਕਿ  ਲਕਸ਼  ਉਹਨਾਂ ਦੇ  ਸਾਹਮਣੇ ਸੀ  ਕਿ ਉਹਨਾਂ ਨੂੰ ਜੋ ਵੀ ਕਰਨਾ ਹੈ, ਥੀਏਟਰ ਵਿੱਚ ਹੀ ਕਰਨਾ ਹੈ। ਉਹਨਾਂ ਨੇ  ਦਰਜਨਾਂ  ਧੰਦੇ ਕੀਤੇ : ਮੈਨੂੰ ਧੰਦਾ  ਕਰਨ ਦੀ ਜ਼ਬਰਦਸਤ   ਸਮਝ ਸੀ। ਮੈਂ ਹਮੇਸ਼ਾ ਕਾਰੋਬਾਰ ਕਰਨ ਦੀ ਨਵੀਆਂ-ਨਵੀਆਂ  ਯੋਜਨਾਵਾਂ ਬਣਾਉਣ ਵਿੱਚ ਉਲਝਾ ਰਹਿੰਦਾ। ਮੈਂ ਖਾਲੀ ਦੁਕਾਨਾਂ ਦੀ ਤਰਫ ਦੇਖਦਾ, ਸੋਚਦਾ, ਇਹਨਾਂ ਵਿੱਚ ਪੈਸਾ ਕਮਾਉਣ  ਦਾ  ਕਿਹੜਾ ਧੰਦਾ  ਕੀਤਾ  ਜਾ ਸਕਦਾ ਹੈ। ਇਹ   ਮਛਲੀ ਵੇਚਣ, ਚਿਪਸ ਵੇਚਣ ਤੋਂ ਲੈ ਕੇ ਪੰਸਾਰੀ ਦੀ ਦੁਕਾਨ ਖੋਹਲਣ  ਤਕ ਹੁੰਦਾ। ਹਮੇਸ਼ਾ ਜੋ ਵੀ ਯੋਜਨਾ ਬਣਦੀ, ਉਸ ਵਿੱਚ ਖਾਣਾ ਜ਼ਰੂਰ ਹੁੰਦਾ। ਮੈਨੂੰ ਬਸ ਪੂੰਜੀ ਦੀ ਹੀ ਜ਼ਰੂਰਤ ਹੁੰਦੀ  ਲੇਕਿਨ ਪੂੰਜੀ ਦੀ ਹੀ ਤਾਂ ਸਮਸਿਆ ਸੀ ਕਿ ਕਿਥੋਂ  ਆਏ । ਆਖਿਰ ਮੈਂ ਮਾਂ ਨੂੰ ਕਿਹਾ ਕਿ ਉਹ ਮੇਰਾ ਸਕੂਲ  ਛੁੜਵਾ ਦੇਵੇ ਅਤੇ ਕੰਮ  ਤਲਾਸ਼ਣ ਦੇਵੇ।


ਮੈਂ ਬਹੁਤ ਧੰਦੇ ਕੀਤੇ । ਮੈਂ ਅਖਬਾਰ ਵੇਚੇ, ਪ੍ਰਿੰਟਰ ਦਾ  ਕੰਮ  ਕੀਤਾ  , ਖਿਲੌਣੇ ਬਣਾਏ, ਗਲਾਸ ਬਲੋਅਰ ਦਾ  ਕੰਮ  ਕੀਤਾ  , ਡੌਕਟਰ  ਦੇ   ਕੰਮ  ਕੀਤਾ   ਲੇਕਿਨ ਇਹ ਤਰਾਂ-ਤਰਾਂ  ਦੇ  ਧੰਦੇ  ਕਰਦੇ ਹੋਏ  ਮੈਂ ਸਿਡਨੀ ਦੀ ਤਰਾਂ ਇਸ ਲਕਸ਼  ਤੋਂ  ਕਦੇ  ਵੀ ਨਿਗਾਹ ਨਹੀਂ ਹਟਾਈ ਕਿ ਮੈ ਅੰਤ  ਅਭਿਨੇਤਾ ਬਣਨਾ ਹੈ, ਇਸ ਲਈ ਅਲਗ-ਅਲਗ ਕੰਮਾਂ   ਦੇ  ਦੌਰਾਨ  ਆਪਣੇ ਬੂਟ ਚਮਕਾਉਂਦਾ, ਆਪਣੇ ਕਪੜਿਆਂ ਤੇ  ਬ੍ਰਸ਼ ਫੇਰਦਾ , ਸਾਫ ਕੌਲਰ ਲਗਾਉਂਦਾ ਅਤੇ ਸਟਰੈਂਡ ਦੇ ਪਾਸ ਬੈੱਡ ਫੋਰਡ ਸਟਰੀਟ ਵਿੱਚ ਬਲੈਕਮੋਰ ਥੇਟਰ ਏਜੰਸੀ ਵਿੱਚ ਬੀਚ-ਬੀਚ ਵਿੱਚ ਚੱਕਰ  ਕੱਟਦਾ । ਮੈਂ ਉਦੋਂ ਤੱਕ ਉਥੇ ਚੱਕਰ  ਲਗਾਉਂਦਾ ਰਿਹਾ ਜਦੋਂ ਤੱਕ ਮੇਰੇ ਕੱਪੜਿਆਂ ਦੀ ਹਾਲਤ ਨੇ ਮੈਨੂੰ ਉਥੇ  ਜਾਣ ਤੋਂ  ਬਿਲਕੁਲ ਹੀ ਰੋਕ ਨਹੀਂ ਦਿੱਤਾ।�


ਚਾਰਲੀ  ਚੈਪਲਿਨ  ਨੇ ਬਚਪਨ ਵਿੱਚ ਨਾਈ ਦੀ ਦੁਕਾਨ ਤੇ  ਵੀ ਕੰਮ  ਕੀਤਾ  ਸੀ  ਲੇਕਿਨ ਇਸ ਆਤਮਕਥਾ   ਵਿੱਚ ਉਹਨਾਂ ਨੇ  ਇਸਦਾ  ਕੋਈ  ਜ਼ਿਕਰ  ਨਹੀਂ ਕੀਤਾ ਹੈ। ਇਸ ਕੰਮ  ਦਾ  ਉਹਨਾਂ ਨੂੰ ਇਹ ਫਾਇਦਾ ਹੋਇਆ  ਕਿ ਉਹ  ਆਪਣੀ  ਮਹਾਨ ਫ਼ਿਲਮ ਦ ਗ੍ਰੇਟ ਡਿਕਟੇਟਰ ਵਿੱਚ ਯਹੂਦੀ ਨਾਈ ਦਾ  ਚਰਿਤਰ  ਬਖੂਬੀ ਨਿਭਾ ਸਕੇ ।


ਜਦੋਂ ਉਹਨਾਂ ਨੂੰ ਪਹਿਲੀ ਬਾਰ ਨਾਟਕ ਵਿੱਚ  ਬਕਾਇਦਾ ਕੰਮ ਮਿਲਿਆ ਤਾਂ  ਉਹ ਜਿਵੇਂ ਸੱਤਵੇਂ ਆਸਮਾਨ ਤੇ  ਸਨ, 'ਮੈਂ ਖੁਸ਼ੀ  ਦੇ  ਮਾਰੇ ਪਾਗਲ  ਹੋਇਆ  ਬਸ ਵਿੱਚ ਘਰ ਪਹੁੰਚਿਆ ਅਤੇ ਦਿਲ ਦੀਆਂ ਗਹਰਾਈਆਂ ਵਿੱਚੋਂ    ਮਹਿਸੂਸ  ਕਰਨ ਲਗਿਆ  ਕਿ  ਮੇਰੇ ਨਾਲ ਕੀ  ਹੋ ਗਿਆ ਹੈ। ਮੈਂ ਅਚਾਨਕ ਹੀ ਗਰੀਬੀ ਦੀ ਆਪਣੀ  ਜਿੰਦਗੀ  ਪਿੱਛੇ ਛੱਡ ਦਿੱਤੀ ਸੀ ਅਤੇ ਆਪਣਾ ਬਹੁਤ ਪੁਰਾਣਾ ਸੁਪਨਾ ਪੂਰਾ ਕਰਨ ਜਾ ਰਿਹਾ ਸੀ । ਉਹ ਸੁਪਨਾ ਜਿਸਦੇ ਬਾਰੇ  ਅਕਸਰ ਮਾਂ ਗੱਲਾਂ ਕਰਦੀ ਹੁੰਦੀ ਸੀ  ਅਤੇ ਉਸਨੂੰ  ਮੈਂ ਪੂਰਾ ਕਰਨ ਜਾ ਰਿਹਾ  ਸੀ । ਹੁਣ ਮੈਂ ਅਭਿਨੇਤਾ ਹੋਣ  ਜਾ ਰਿਹਾ ਸੀ । ਮੈਂ ਆਪਣੀ  ਭੂਮਿਕਾ  ਦੇ  ਪੰਨਿਆਂ  ਨੂੰ ਸਹਿਲਾਉਂਦਾ  ਰਿਹਾ । ਇਸ ਨਵਾਂ ਖਾਕੀ ਲਿਫਾਫਾ ਸੀ । ਇਹ ਮੇਰੀ ਹੁਣ ਤਕ ਦੀ ਜਿੰਦਗੀ   ਦਾ  ਸਭ ਤੋਂ  ਮਹੱਤਵਪੂਰਨ  ਦਸਤਾਵੇਜ਼  ਸੀ । ਬਸ ਦੀ ਜਾਂਤ੍ਰਾ  ਦੇ  ਦੌਰਾਨ ਮੈਂ ਮਹਿਸੂਸ  ਕੀਤਾ  ਕਿ ਮੈਂ ਇੱਕ ਬਹੁਤ ਵੱਡਾ ਕਿਲਾ ਫਤਹ ਕਰ ਲਿਆ ਹੈ। ਹੁਣ ਮੈਂ ਝੋਪੜ ਪੱਟੀ  ਵਿੱਚ ਰਹਿਣ ਵਾਲਾ ਨਾਮਾਲੂਮ ਜਿਹਾ  ਛੋਕਰਾ ਨਹੀਂ ਸੀ । ਹੁਣ ਮੈਂ ਥਿਏਟਰ ਦਾ  ਇੱਕ ਖਾਸ ਆਦਮੀ ਹੋਣ  ਜਾ ਰਿਹਾ ਸੀ । ਮੇਰਾ ਮਨ ਕੀਤਾ ਕਿ ਮੈਂ ਰੋ ਪਵਾਂ।'


ਅਤੇ ਇਸ ਭੂਮਿਕਾ  ਦੇ  ਲਈ ਉਹਨਾਂ ਨੇ  ਖੂਬ ਮੇਹਨਤ ਕੀਤੀ  ਅਤੇ ਆਪਣੇ ਚਰਿਤਰ ਨਾਲ ਪੂਰੀ ਤਰਾਂ  ਨਿਆਂ  ਕੀਤਾ  । ਉਹ  ਲਗਾਤਾਰ  ਦਰਸ਼ਕਾਂ  ਦੇ  ਚਹੇਤੇ  ਬਣਦੇ ਗਏ। ਇੱਕ ਮਜ਼ੇਦਾਰ ਗੱਲ ਇਹ ਹੋਈ ਕਿ ਉਹ  ਆਪਣੀ  ਜਿੰਦਗੀ   ਦਾ  ਪਹਿਲਾ ਕਰਾਰ ਕਰਨ ਜਾ ਰਹੇ ਸਨ ਲੇਕਿਨ ਉਹਨਾਂ ਨੂੰ ਲਗ ਰਿਹਾ ਸੀ  ਕਿ ਜਿਤਨਾ ਮਿਲ ਰਿਹਾ  ਹੈ, ਉਹ  ਉਸ ਤੋਂ ਜ਼ਿਆਦਾ  ਦੇ  ਹਕਦਾਰ ਹਨ ਅਤੇ  ਉਥੇ ਉਹ  ਆਪਣੀ  ਬਾਣੀਆ ਬੁਧੀ ਦਾ  ਇੱਕ ਨਮੂਨਾ ਦਿਖਾ ਹੀ ਆਏ   ਸਨ, `ਹਾਲਾਂਕਿ ਇਹ ਰਾਸ਼ੀ  ਮੇਰੇ ਲਈ ਛੱਤੇ  ਫਾੜ ਲੌਟਰੀ ਖੁਲਣ  ਵਰਗੀ  ਸੀ ਫਿਰ ਵੀ ਮੈਂ ਇਹ ਗੱਲ ਆਪਣੇ ਚੇਹਰੇ ਤੇ  ਨਹੀਂ ਝਲਕਣ ਦਿੱਤੀ। ਮੈਂ ਨਿਮ੍ਰਤਾ ਨਾਲ ਕਿਹਾ, 'ਸ਼ਰਤਾਂ   ਦੇ  ਬਾਰੇ ਵਿੱਚ ਮੈਂ ਆਪਣੇ ਭਾਈ ਨਾਲ  ਸਲਾਹ ਕਰਨਾ  ਚਾਹੂੰਗਾ ।'


ਉੱਨੀ ਸਾਲ ਦੀ ਉਮਰ ਤਕ   ਉਹ  ਇੰਗਲਿਸ਼ ਥੀਏਟਰ ਵਿੱਚ ਆਪਣੀ  ਜਗਹ ਬਣਾ ਚੁਕੇ ਸਨ ਲੇਕਿਨ ਆਪਣੇ ਆਪ ਨੂੰ  ਇੱਕਲਾ ਮਹਿਸੂਸ  ਕਰਦੇ। ਉਹ  ਸਾਲਾਂ ਤੋਂ ਇਕੱਲੇ   ਹੀ ਰਹਿੰਦੇ ਆਏ   ਸਨ। ਮੁਹੱਬਤ ਨੇ ਉਹਨਾਂ ਦੀ ਜਿੰਦਗੀ ਵਿੱਚ ਬਹੁਤ ਦੇਰ ਨਾਲ  ਦਸਤਕ ਦਿੱਤੀ ਸੀ ਲੇਕਿਨ ਉਹ  ਆਪਣੀ  ਆਕੜ  ਸਦਕੇ   ਉਥੇ ਵੀ ਆਪਣੇ ਪੱਤੇ  ਸੁੱਟ  ਆਏ ਸਨ। ਹਾਲਾਂਕਿ ਆਪਣੀ  ਪਹਲੀ  ਮੁਹੱਬਤ ਨੂੰ ਉਹ  ਲੰਬੇ ਅਰਸੇ ਤਕ ਭੁਲਾ ਨਹੀਂ ਸਕੇ। `ਸੋਲਹ ਸਾਲ ਦੀ ਉਮਰ  ਵਿੱਚ ਰੋਮਾਸ  ਦੇ  ਬਾਰੇ ਵਿੱਚ ਮੇਰੇ ਖਿਆਲਾਂ  ਨੂੰ ਪ੍ਰੇਰਣਾ ਦਿੱਤੀ  ਸੀ ਇੱਕ ਥੀਏਟਰ  ਦੇ ਪੋਸਟਰ  ਨੇ ਜਿਸ ਵਿੱਚ ਖੜੀ ਚੱਟਾਨ ਤੇ  ਖੜੀ ਇੱਕ ਲੜਕੀ  ਦੇ  ਬਾਲ ਹਵਾ ਵਿੱਚ ਉੜ ਰਹੇ ਸਨ। ਮੈਂ ਕਲਪਨਾ ਕਰਦਾ ਕਿ ਮੈਂ ਉਸ ਦੇ  ਨਾਲ ਗੋਲਫ ਖੇਲ ਰਿਹਾ ਹਾਂ।


ਇਹੀ ਮੇਰੇ ਲਈ ਰੋਮਾਸ ਸੀ । ਲੇਕਿਨ ਛੋਟੀ  ਉਮਰ ਦੀ  ਮੁਹੱਬਤ ਤਾਂ  ਕੁਛ ਹੋਰ  ਹੀ ਹੁੰਦੀ ਹੈ। ਇੱਕ ਨਜ਼ਰ ਮਿਲਣ ਤੇ , ਸ਼ੁਰੂਆਤ ਵਿੱਚ ਕੁਛ ਸ਼ਬਦਾਂ ਦਾ  ਆਦਾਨ ਪ੍ਰਦਾਨ , ਕੁਛ ਹੀ ਮਿੰਟਾਂ  ਦੇ  ਅੰਦਰ ਪੂਰੀ ਜਿੰਦਗੀ ਦਾ  ਨਜ਼ਰੀਆ ਹੀ ਬਦਲ ਜਾਂਦਾ ਹੈ। ਪੂਰੀ ਦੀ ਪੂਰੀ  ਕਾਇਨਾਤ ਸਾਡੇ   ਨਾਲ  ਖੜੀ ਹੋ ਜਾਂਦੀ ਹੈ ਅਤੇ ਅਚਾਨਕ ਸਾਡੇ ਸਾਹਮਣੇ ਛੁਪੀਆਂ ਹੋਈਆਂ ਖੁਸ਼ੀਆਂ ਦਾ  ਖਜ਼ਾਨਾ ਖੋਲ ਦਿੰਦੀ ਹੈ।


ਮੈਂ ਉਂਨੀ ਸਾਲ ਦਾ  ਹੋਣ  ਨੂੰ ਆਇਆ  ਸੀ  ਅਤੇ ਕਰਨੋ   ਕੰਪਨੀ ਦਾ  ਸਫਲ ਦਾ ਕਮੇਡੀਅਨ ਸੀ । ਲੇਕਿਨ ਕੁਛ ਸੀ  ਜਿਸਦੀ ਗੈਰਮੌਜੂਦਗੀ ਖਟਕ ਰਹੀ ਸੀ। ਬਸੰਤ ਆ ਕੇ  ਜਾ ਚੁੱਕੀ  ਸੀ  ਅਤੇ ਗਰਮੀਆਂ ਆਪਣੇ ਪੂਰੇ ਖਾਲੀਪਨ  ਦੇ  ਨਾਲ ਮੇਰੇ ਤੇ ਹਾਵੀ ਸਨ। ਮੇਰੀ ਦਿਨਚਰੀਆ  ਰੁੱਖਾਪਣ ਅਪਣਾਈ  ਬੈਠੀ ਸੀ ਅਤੇ ਮੇਰਾ ਮਾਹੌਲ  ਖੁਸ਼ਕ । ਮੈਂਨੂੰ  ਆਪਣੇ ਭਵਿਖ  ਵਿੱਚ ਕੁਛ ਵੀ ਨਹੀਂ  ਸੀ ਦਿਖਦਾ ,  ਉਥੇ ਸਿਰਫ  ਬੇਦਿਲੀ , ਸਭ ਕੁਛ ਉਦਾਸੀਨ  ਅਤੇ ਚਾਰੋਂ ਤਰਫ ਆਦਮੀ ਹੀ ਆਦਮੀ। ਸਿਰਫ  ਪੇਟ ਭਰਨ ਦੀ ਖਾਤਿਰ ਕੰਮ  ਧੰਦੇ ਨਾਲ  ਜੁੜੇ ਰਹਿਣਾ ਹੀ ਕਾਫੀ ਨਹੀਂ ਲਗ ਰਿਹਾ  ਸੀ । ਜਿੰਦਗੀ  ਨੌਕਰ ਸਰੀਖੀ ਹੋ ਰਹੀ ਸੀ ਅਤੇ ਉਸ ਵਿੱਚ ਕਿਸੇ ਕਿਸਮ ਦੀ ਬੰਨ੍ਹ  ਲੈਣ ਵਾਲੀ ਗੱਲ ਨਹੀਂ ਸੀ।


‘ਮੈਂ ਬੁਧੂਪੁਣੇ  ਅਤੇ ਅਤਿਨਾਟਕੀਪੁਣੇ  ਦਾ ਪੁਜਾਰੀ ਸੀ , ਸੁਪਨਸਾਜ਼ ਵੀ ਅਤੇ ਉਦਾਸ ਵੀ। ਮੈਂ ਜਿੰਦਗੀ  ਤੋਂ  ਖਫ਼ਾ ਵੀ ਰਹਿੰਦਾ ਸੀ  ਅਤੇ ਉਸ ਨਾਲ  ਮੁਹੱਬਤ ਵੀ ਕਰਦਾ ਸੀ । ਕਲਾ ਸ਼ਬਦ ਕਦੇ  ਵੀ ਮੇਰੇ ਭੇਜੇ ਵਿੱਚ ਜਾਂ ਮੇਰੇ ਸ਼ਬਦ ਭੰਡਾਰ  ਵਿੱਚ ਨਹੀਂ ਘੁਸਿਆ । ਥੀਏਟਰ ਮੇਰੇ ਲਈ ਰੋਜ਼ੀ-ਰੋਟੀ ਦਾ  ਸਾਧਨ ਸੀ , ਇਸ ਤੋਂ ਜ਼ਿਆਦਾ ਕੁਛ ਨਹੀਂ।


‘ਮੈਂ ਇੱਕਲਾ  ਹੁੰਦਾ ਚਲਾ ਗਿਆ, ਆਪਣੇ ਆਪ ਤੋਂ  ਅਸੰਤੁਸ਼ਟ। ਮੈਂ ਐਤਵਾਰਾਂ ਨੂੰ ਇੱਕਲਾ ਭਟਕਦਾ  ਘੁੰਮਦਾ ਰਹਿੰਦਾ, ਪਾਰਕਾਂ  ਵਿੱਚ ਬਜ ਰਹੇ ਬੈਂਡਾਂ ਨੂੰ ਸੁਣਦਾ  ਦਿਲ ਬਹਿਲਾਉਂਦਾ। ਨਾ ਤਾਂ ਮੈਂ ਆਪਣੀ  ਖੁਦ ਦੀ  ਕੰਪਨੀ ਨੂੰ ਝੱਲਦਾ ਸੀ  ਅਤੇ ਨਾ ਹੀ ਕਿਸੇ ਹੋਰ ਦੀ ਹੀ। ਅਤੇ ਫਿਰ ਇੱਕ ਖਾਸ ਗੱਲ ਹੋ ਗਈ - ਮੈਨੂੰ ਮੁਹੱਬਤ ਹੋ ਗਈ । ਮੈਨੂੰ ਅਚਾਨਕ ਦੋ ਵੱਡੀਆਂ-ਵੱਡੀਆਂ ਭੂਰੀ ਸ਼ਰਾਰਤ ਨਾਲ  ਚਮਕਦੀਆਂ  ਅੱਖਾਂ ਨੇ ਜਿਵੇਂ ਬੰਨ੍ਹ  ਲਿਆ। ਇਹ ਅੱਖਾਂ ਇੱਕ ਦੁਬਲੇ ਹਿਰਨੀ ਵਰਗੇ , ਸਾਂਚੇ ਵਿੱਚ ਢਲੇ ਚੇਹਰੇ ਤੇ ਟੰਗੀਆਂ ਹੋਈਆਂ ਸਨ   ਅਤੇ ਬੰਨ੍ਹ ਲੈਣ ਵਾਲਾ ਉਸਦਾ  ਭਰਾ ਪੂਰਾ ਚੇਹਰਾ, ਖੂਬਸੂਰਤ ਦੰਦ, ਇਹ ਸਭ ਦੇਖਣ ਦਾ  ਅਸਰ ਬਿਜਲੀ ਵਰਗਾ ਸੀ’ । ਲੇਕਿਨ ਹੈਟੀ ਨੂੰ ਜੀ ਜਾਨ ਨਾਲ ਚਾਹੁਣ ਦੇ  ਬਾਵਜੂਦ ਉਹਨਾਂ ਨੇ  ਆਪਣੀ  ਚੌਥੀ  ਮੁਲਾਕਾਤ   ਵਿੱਚ ਹੀ ਉਸ ਦੇ  ਖਰਾਬ ਮੂਡ ਨੂੰ ਦੇਖ ਕੇ  ਫੈਸਲਾ ਕਰ ਲਿਆ ਕਿ ਉਹ ਉਸ ਨਾਲ ਮੁਹੱਬਤ ਨਹੀਂ ਕਰਦੀ। ਅਤੇ ਸੰਬੰਧ ਤੋੜ ਬੈਠੇ। 'ਮੇਰਾ ਖ਼ਿਆਲ ਇਹੀ ਹੈ ਕਿ ਆਪਾਂ ਜੁਦਾ ਹੋ ਜਾਈਏ  ਅਤੇ ਫਿਰ ਕਦੇ  ਦੋਬਾਰਾ ਇੱਕ ਦੂਜੇ ਨੂੰ ਨਾ  ਮਿਲੀਏ ।' ਮੈਂ ਕਿਹਾ  ਅਤੇ ਸੋਚਦਾ ਰਿਹਾ ਕਿ ਉਸਦੀ ਪ੍ਰਤਿਕਿਰਿਆ ਕੀ  ਹੋਵੇਗੀ।


‘ਲੇਕਿਨ ਹੁਣ ਕੀ  ਹੋ ਸਕਦਾ ਸੀ । `ਮੈਂ ਕੀ  ਕਰ ਦਿੱਤਾ  ਸੀ ? ਕੀ  ਮੈਂ ਬਹੁਤ ਜਲਦੀਬਾਜੀ ਕੀਤੀ ਸੀ? ਮੈਨੂੰ ਉਸ ਨੂੰ  ਚੁਨੌਤੀ ਨਹੀਂ ਦੇਣੀ  ਚਾਹੀਦੀ ਸੀ। ਮੈਂ ਵੀ ਨਿਰਾ ਬੇਵਕੂਫ਼  ਹਾਂ ਕਿ ਉਸ ਨੂੰ  ਦੋਬਾਰਾ ਮਿਲਣ   ਦੇ  ਸਾਰੇ ਰਸਤੇ  ਹੀ ਬੰਦ  ਕਰ ਦਿੱਤੇ? ਲੇਕਿਨ ਕਿਸਮਤ ਉਹਨਾਂ ਨੂੰ ਦੂਸਰੇ ਦਰਵਾਜੇ ਤੋਂ  ਦਸਤਕ ਦੇ ਰਹੀ ਸੀ। ਸੰਭਾਵਨਾਵਾਂ ਦੇ  ਨਵੇਂ ਦਰਵਾਜੇ ਖੁਲ ਰਹੇ ਸਨ: ਅਮਰੀਕਾ  ਵਿੱਚ ਸੰਭਾਵਨਾਵਾਂ ਦਾ  ਅਨੰਤ ਆਕਾਸ਼   ਸੀ । ਮੈਨੂੰ ਅਮਰੀਕਾ  ਜਾਣ  ਦੇ  ਲਈ ਇਸੀ ਤਰਾਂ  ਦੇ  ਕਿਸੇ ਮੌਕੇ  ਦੀ ਜਰੂਰਤ ਸੀ। ਇੰਗਲੈਂਡ ਵਿੱਚ ਮੈਨੂੰ ਲਗ ਰਿਹਾ ਸੀ  ਕਿ ਮੈਂ ਆਪਣੀ  ਸੰਭਾਵਨਾਵਾਂ  ਦੇ  ਸ਼ਿਖਰ ਤੇ ਪਹੁੰਚ   ਚੁੱਕਾ ਹਾਂ ਅਤੇ ਇਸ ਦੇ  ਇਲਾਵਾ,   ਇਥੇ  ਮੇਰੇ ਅਵਸਰ ਹੁਣ ਬੰਨੇ ਬੰਨਾਏ ਰਹਿ ਗਏ ਸਨ। ਅੱਧੀ-ਅਧੂਰੀ ਪੜ੍ਹਾਈ  ਦੇ  ਚਲਦੇ ਅਗਰ ਮੈਂ ਮਿਊਜਿਕ ਹੌਲ  ਦੇ   ਕਮੇਡੀਅਨ  ਦੇ  ਰੂਪ  ਵਿੱਚ ਫੇਲ ਹੋ ਜਾਂਦਾ ਤਾਂ ਮੇਰੇ ਪਾਸ ਮਜਦੂਰੀ  ਦੇ  ਕੰਮ  ਕਰਨ  ਦੇ  ਵੀ ਬਹੁਤ ਹੀ ਸੀਮਿਤ ਆਸਾਰ ਹੁੰਦੇ’ ।


ਉਹਨਾਂ ਦੇ  ਜੀਵਨ ਦਾ  ਸਭ ਤੋਂ  ਸੁਖਦਾਈ  ਪਹਿਲੂ  ਅਗਰ ਅਮਰੀਕਾ  ਜਾਣਾ ਸੀ  ਅਤੇ  ਉਥੇ ਚਾਲੀ ਸਾਲ ਤਕ ਰਹਿ ਕੇ  ਨਾਟਕ, ਫ਼ਿਲਮਾਂ ਅਤੇ ਮਨੋਰੰਜਨ ਦੇ  ਸਭ ਤੋਂ  ਸਫਲ ਵਿਅਕਤੀਤਵ  ਦੇ  ਰੂਪ ਵਿੱਚ ਪੂਰੀ ਦੁਨੀਆਂ   ਦੇ  ਲੋਕਾਂ   ਦੇ  ਦਿਲ ਤੇ  ਰਾਜ ਕਰਨਾ ਸੀ  ਤਾਂ ਇਥੋਂ ਜਾਣਾ  ਵੀ ਉਹਨਾਂ ਦੇ  ਲਈ ਸਭ ਤੋਂ  ਦੁਖਦਾਈ  ਘਟਨਾ ਬਣ ਕੇ ਆਈ। ਉਹ  ਖੁਲੇ  ਅਨੰਤ  ਆਕਾਸ਼ ਦੀ ਖੁਲੀ ਹਵਾ ਦੀ ਤਲਾਸ਼ ਵਿੱਚ ਅਮਰੀਕਾ   ਗਏ ਸਨ ਅਤੇ  ਆਖਿਰ ਖੁਲੀ ਹਵਾ ਦੀ ਤਲਾਸ਼ ਵਿੱਚ ਮਜ਼ਬੂਰ ਹੋ ਕਰ  ਉਥੋਂ  ਕੂਚ ਕਰਨਾ ਪਿਆ ਅਤੇ ਉਮਰ ਦੇ  ਛੱਠਵਿਆਂ  ਵਿੱਚ ਸਵਿੱਟਜ਼ਰਲੈਂਡ ਨੂੰ ਆਪਣਾ ਘਰ ਬਣਾਉਣਾ  ਪਿਆ।


ਚਾਰਲੀ  ਪੂਰੀ ਦੁਨੀਆਂ   ਦੇ  ਚਹੇਤੇ  ਸਨ। ਉਹ  ਸ਼ਾਇਦ ਇਕੱਲੇ   ਐਸੇ ਸ਼ਖਸ  ਰਹੇ ਹੋਣਗੇ ਜਿਹਨਾਂ ਦੇ  ਦੋਸਤ ਹਰ ਦੇਸ਼ ਵਿੱਚ, ਹਰ ਫੀਲਡ   ਵਿੱਚ ਅਤੇ ਹਰ ਉਮਰ   ਦੇ  ਸਨ। ਉਹ  ਅਕਸਰ ਹਰ ਦੇਸ਼  ਦੇ  ਰਾਜਪ੍ਰਮੁਖ, ਰਾਸ਼ਟਰਪਤੀ , ਪ੍ਰਧਾਨ ਮੰਤਰੀ  ਨੂੰ ਮਿਤਰਤਾ  ਦੀ ਪਧਰ ਤੇ ਮਿਲਦੇ ਸਨ। ਉਹ  ਉਹਨਾਂ ਦੀਆਂ  ਫਿਲਮਾਂ  ਦਿਖਾਏ ਜਾਣ ਦੀ ਮੰਗ ਕਰਦੇ, ਉਹਨਾਂ ਨੂੰ ਸਰਕਾਰੀ ਸਨਮਾਨ  ਦਿੰਦੇ। ਉਹਨਾਂ ਦੇ  ਘਰ ਆਉਂਦੇ  ਅਤੇ ਉਹਨਾਂ ਦੇ  ਨਾਲ ਖਾਣਾ ਖਾਂਦੇ । ਉਹ  ਗਾਂਧੀ ਜੀ ਨੂੰ  ਵੀ ਮਿਲੇ ਸਨ ਅਤੇ ਨਹਿਰੂ  ਜੀ ਨੂੰ  ਵੀ। ਗਾਂਧੀ ਜੀ ਤੋਂ ਉਹ  ਬਹੁਤ ਪ੍ਰਭਾਵਿਤ ਹੋਏ  ਸਨ। ਉਹਨਾਂ ਨੇ  ਬਰਨਾਰਡ  ਸ਼ੌ  ਦੇ  ਘਰ ਤੇ  ਕਈ ਬਾਰ ਖਾਣਾ ਖਾਧਾ  ਸੀ  ਅਤੇ  ਆਈਂਸਟਾਈਨ  ਕਈ ਬਾਰ ਚਾਰਲੀ   ਦੇ  ਘਰ ਆ ਚੁੱਕੇ  ਸਨ। ਜੀਵਨ  ਦੇ  ਹਰ ਖੇਤਰ   ਦੇ  ਲੋਕ  ਉਹਨਾਂ ਦੇ  ਮਿਤਰ ਸਨ: ‘ਮੈਂ ਦੋਸਤਾਂ  ਨੂੰ ਓਵੇਂ  ਹੀ ਪਸੰਦ ਕਰਦਾ ਹਾਂ ਜਿਵੇਂ  ਸੰਗੀਤ ਨੂੰ । ਸ਼ਾਇਦ ਮੈਨੂੰ ਕਦੇ  ਵੀ ਬਹੁਤ ਜ਼ਿਆਦਾ ਦੋਸਤਾਂ  ਦੀ ਜ਼ਰੂਰਤ ਨਹੀਂ ਰਹੀ - ਆਦਮੀ ਜਦੋਂ ਕਿਸੇ ਉੱਚੀ ਜਗਹ ਤੇ  ਪਹੁੰਚ  ਜਾਂਦਾ ਹੈ ਤਾਂ ਦੋਸਤ ਚੁਣਨ  ਵਿੱਚ ਕੋਈ  ਵਿਵੇਕ  ਕੰਮ  ਨਹੀਂ ਕਰਦਾ’। ਅਲਬੱਤਾ  ਉਹ  ਮੰਨਦੇ  ਸਨ ਕਿ ਜ਼ਰੂਰਤ  ਦੇ  ਵਕਤ  ਕਿਸੇ ਦੋਸਤ ਦੀ ਮਦਦ ਕਰਨਾ ਆਸਾਨ ਹੁੰਦਾ ਹੈ ਲੇਕਿਨ ਆਪ ਹਮੇਸ਼ਾ  ਇਤਨੇ ਖੁਸ਼ਨਸੀਬ ਨਹੀਂ ਹੁੰਦੇ  ਕਿ ਉਸ ਨੂੰ  ਆਪਣਾ ਸਮਾਂ ਦੇ ਸਕੋ।


ਚਾਰਲੀ  ਨੇ ਇਕਤਰਫਾ ਪ੍ਰੇਮ ਬਹੁਤ ਕੀਤੇ । ਵੈਸੇ ਦੇਖਿਆ  ਜਾਏ  ਤਾਂ ਹੈਟੀ   ਦੇ  ਨਾਲ ਉਹਨਾਂ ਦੀ ਪਹਿਲੀ ਮੁਹੱਬਤ ਵੀ ਇਕਤਰਫਾ ਹੀ ਸੀ  ਅਤੇ ਸ਼ਾਇਦ ਇਹੀ ਵਜਹ ਰਹੀ ਕਿ ਉਹ  ਉਨੱਤੀ  ਸਾਲ ਦੀ ਉਮਰ ਤਕ ਇਕੱਲੇ  ਹੀ ਰਹੇ। ਮੇਰੀ ਇਕੱਲ ਵਿੰਨ ਦੇਣ ਵਾਲੀ ਸੀ  ਕਿਉਂਕਿ  ਮੈਂ ਦੋਸਤੀ  ਕਰਨ ਦੀਆਂ  ਸਾਰੀ ਜ਼ਰੂਰਤਾਂ ਪੂਰੀਆਂ  ਕਰਦਾ ਸੀ । ਮੈਂ ਜਵਾਨ  ਸੀ , ਅਮੀਰ ਸੀ  ਅਤੇ ਵੱਡੀ  ਹਸਤੀ ਸੀ । ਇਸ ਦੇ  ਬਾਵਜ਼ੂਦ ਮੈਂ ਨਿਊਜਾਰਕ ਵਿੱਚ ਇਕੱਲਾ  ਅਤੇ ਪਰੇਸ਼ਾਨ ਹਾਲ ਘੁੰਮ  ਰਿਹਾ ਸੀ ।


ਹਾਲਾਂਕਿ ਚਾਰਲੀ  ਨੇ ਚਾਰ ਸ਼ਾਦੀਆਂ ਕੀਤੀਆਂ  ਲੇਕਿਨ ਪਹਿਲੀਆਂ ਤਿੰਨ  ਸ਼ਾਦੀਆਂ ਤੋਂ ਉਹਨਾਂ ਨੂੰ ਬਹੁਤ ਤਕਲੀਫ ਪਹੁੰਚੀ। ਪਹਿਲੀ ਸ਼ਾਦੀ ਕਰਨ ਜਾਂਦੇ ਸਮੇਂ ਤੋਂ ਹੀ ਉਹਨਾਂ ਨੂੰ ਇਹ   ਸਮਝ  ਨਹੀਂ ਪੈ ਰਹੀ ਸੀ  ਕਿ ਉਹ  ਇਹ ਸ਼ਾਦੀ ਕਰ ਹੀ ਕਿਉਂ ਰਹੇ ਹਨ। ਦੂਸਰੀ ਸ਼ਾਦੀ ਨੇ ਉਹਨਾਂ ਨੂੰ ਇਤਨੀ ਤਕਲੀਫ ਪਹੁੰਚਾਈ ਕਿ ਇਸ ਆਤਮਕਥਾ  ਵਿੱਚ ਆਪਣੀ  ਦੂਸਰੀ ਪਤਨੀ ਦੇ  ਨਾਮ ਦਾ ਜ਼ਿਕਰ  ਤਕ ਨਹੀਂ ਕੀਤਾ । ਅਲਬੱਤਾ , ਊਨਾ ਓ ਨੀਲ ਨਾਲ  ਉਹਨਾਂ ਦੀ ਚੌਥੀ  ਸ਼ਾਦੀ ਸਭ ਤੋਂ  ਸਫਲ ਰਹੀ। ਹਾਲਾਂਕਿ ਦੋਨਾਂ ਦੀ ਉਮਰ  ਵਿੱਚ ਛੱਤੀ ਸਾਲ ਦਾ  ਫਰਕ ਸੀ  ਅਤੇ ਊਨਾ ਉਹਨਾਂ ਦੀ ਛੱਤੀ  ਸਾਲ ਤਕ, ਜਾਨੀ  ਜੀਵਨਭਰ ਉਹਨਾਂ ਦੀ ਪਤਨੀ ਰਹੀ। ਉਹ  ਆਪਣੇ ਜੀਵਨ  ਦੇ  ਅੰਤਿਮ ਛੱਤੀ ਸਾਲ ਉਸੇ ਦੀ ਵਜਹ ਨਾਲ  ਅੱਛੀ ਤਰਾਂ   ਗੁਜ਼ਾਰ ਸਕੇ  । ‘ਪਿਛਲੇ ਬੀਹ  ਸਾਲ ਤੋਂ ਮੈਂ ਜਾਣਦਾ ਹਾਂ ਕਿ ਖੁਸ਼ੀ ਕੀ  ਹੁੰਦੀ  ਹੈ। ਮੈਂ ਕਿਸਮਤ  ਦਾ  ਧਨੀ ਰਿਹਾ ਕਿ ਮੈਨੂੰ ਇਤਨੀ ਸ਼ਾਨਦਾਰ ਬੀਵੀ ਮਿਲੀ। ਕਾਸ਼, ਮੈਂ ਇਸ ਬਾਰੇ ਹੋਰ  ਜ਼ਿਆਦਾ ਲਿਖ ਸਕਦਾ  ਲੇਕਿਨ ਇਸ ਨਾਲ  ਮੁਹੱਬਤ ਜੁੜੀ ਹੋਈ   ਹੈ ਅਤੇ ਪ੍ਰਫੈਕਟ ਮੁਹੱਬਤ ਸਾਰੀਆਂ  ਕੁੰਠਾਵਾਂ ਨਾਲੋਂ  ਜ਼ਿਆਦਾ ਸੁੰਦਰ  ਹੁੰਦੀ ਹੈ ਕਿਉਂਕਿ  ਇਸ ਨੂੰ  ਜਿਤਨਾ ਜ਼ਿਆਦਾ ਅਭਿਵਿਅਕਤ ਕੀਤਾ  ਜਾਏ , ਉਸ ਨਾਲ ਹੋਰ ਜ਼ਿਆਦਾ ਵਧਦੀ ਜਾਂਦੀ ਹੈ। ਮੈਂ ਊਨਾ  ਦੇ  ਨਾਲ ਰਹਿੰਦਾ ਹਾਂ ਅਤੇ ਉਸ ਦੇ  ਚਰਿਤਰ  ਦੀ ਗਹਰਾਈ ਅਤੇ ਸੁਹੱਪਣ  ਮੇਰੇ ਸਾਹਮਣੇ ਹਮੇਸ਼ਾ ਨਵੇਂ ਨਵੇਂ ਰੂਪਾਂ  ਵਿੱਚ ਆਉਂਦੇ  ਰਹਿੰਦੇ ਹਨ’।


ਹਾਲਾਂਕਿ ਚਾਰਲੀ  ਨੇ ਆਪਣੀ  ਆਤਮਕਥਾ  ਵਿੱਚ ਪੋਲਾ ਨੇਗਰੀ ਨਾਲ  ਆਪਣੀ  ਅਭਿੰਨ ਮਿਤਰਤਾ ਦਾ  ਹੀ ਜ਼ਿਕਰ ਕੀਤਾ ਹੈ, ਤਥ  ਦਸਦੇ ਹਨ ਕਿ ਨੇਗਰੀ ਨਾਲ ਉਹਨਾਂ ਦੀ ਪੰਦਰਾਂ  ਦਿਨ  ਦੇ  ਅੰਦਰ ਹੀ ਦੋ ਬਾਰ ਮੰਗਣੀ ਹੋਈ ਸੀ ਅਤੇ ਟੁੱਟੀ  ਸੀ। ਚਾਰਲੀ  ਨੇ ਆਪਣੀ  ਆਤਮਕਥਾ  ਵਿੱਚ ਆਪਣੀ ਸਾਰੀਆਂ  ਸੰਤਾਨਾਂ ਦਾ  ਵੀ ਜ਼ਿਕਰ ਨਹੀਂ ਕੀਤਾ  ਹੈ। ਇਸਦੀ ਵਜਹ ਇਹ ਵੀ ਹੋ ਸਕਦੀ  ਹੈ ਕਿ ਇਹ ਆਤਮਕਥਾ   1960 ਵਿੱਚ ਲਿਖੀ ਗਈ ਸੀ ਜਦੋਂ ਉਹ  71 ਸਾਲ  ਦੇ  ਸਨ ਅਤੇ ਊਨਾ ਨੇ ਕੁਲ ਮਿਲਾ ਕਰ ਉਹਨਾਂ ਨੂੰ ਅੱਠ ਸੰਤਾਨਾਂ ਦਾ  ਉਪਹਾਰ ਦਿੱਤਾ ਸੀ  ਅਤੇ ਉਹਨਾਂ ਦੀ ਅੱਠਵੀਂ ਸੰਤਾਨ ਉਦੋਂ  ਹੋਈ ਸੀ ਜਦੋਂ ਚਾਰਲੀ  73 ਸਾਲ  ਦੇ  ਸਨ ਅਤੇ ਊਨਾ 37 ਸਾਲ ਦੀ।


ਅਲਬੱਤਾ , ਆਪਣੀ  ਆਤਮਕਥਾ    ਵਿੱਚ ਚਾਰਲੀ  ਨੇ ਆਪਣੇ ਸੈਕਸ ਸੰਬੰਧਾਂ  ਦੇ  ਬਾਰੇ ਵਿੱਚ ਕਾਫੀ ਖੁਲ ਕਰ ਚਰਚਾ  ਕੀਤੀ  ਹੈ: 'ਹਰ ਦੂਸਰੇ ਵਿਅਕਤੀ ਦੀ ਤਰਾਂ ਮੇਰੇ ਜੀਵਨ ਵਿੱਚ ਵੀ ਸੈਕਸ  ਦੇ  ਦੌਰ ਆਉਂਦੇ ਜਾਂਦੇ ਰਹੇ'। ਲੇਕਿਨ ਉਹਨਾਂ ਦਾ  ਮੰਨਣਾ  ਹੈ: 'ਮੇਰੇ ਖ਼ਿਆਲ ਵਿੱਚ ਤਾਂ ਸੈਕਸ ਤੋਂ  ਚਰਿਤਰ  ਨੂੰ ਸਮਝਣ ਵਿੱਚ ਜਾਂ ਉਸ ਨੂੰ ਸਾਹਮਣੇ ਲਿਆਉਣ  ਵਿੱਚ ਸ਼ਾਇਦ ਹੀ ਕੋਈ  ਮਦਦ ਮਿਲਦੀ ਹੋਵੇ । ਲੇਕਿਨ  ਠੰਡ ,ਭੁੱਖ ਅਤੇ ਗਰੀਬੀ ਦੀ ਸ਼ਰਮ  ਨਾਲ ਵਿਅਕਤੀ  ਦੇ  ਮਨੋਵਿਗਿਆਨ ਤੇ  ਕਿਤੇ ਜ਼ਿਆਦਾ ਅਸਰ ਪੈ  ਸਕਦਾ ਹੈ। ਉਹ  ਪ੍ਰਸਥਿਤੀਆਂ ਜੋ ਤੁਹਾਨੂੰ  ਸੈਕਸ ਦੀ ਤਰਫ ਲੈ  ਜਾਂਦੀਆਂ  ਹਨ,  ਮੈਨੂੰ ਜ਼ਿਆਦਾ ਰੋਮਾਂਚਕ ਲਗਦੀਆਂ  ਹਨ।


ਚਾਰਲੀ ਅਮਰੀਕਾ ਗਏ ਤਾਂ ਥੀਏਟਰ ਕਰਨ ਸਨ ਲੇਕਿਨ ਉਹਨਾਂ ਦੇ  ਭਾਗਾਂ  ਵਿੱਚ ਹੋਰ  ਬੜੇ ਪੈਮਾਨੇ ਤੇ  ਦੁਨੀਆਂ  ਦਾ  ਮਨੋਰੰਜਨ  ਕਰਨਾ ਲਿਖਿਆ  ਸੀ । ਅਮਰੀਕਾ   ਵਿੱਚ ਹੋਰ  ਵੀ ਕਈ ਸੰਭਾਵਨਾਵਾਂ ਸਨ। ਮੈਂ ਥਿਏਟਰ ਦੀ ਦੁਨੀਆਂ  ਨਾਲ  ਕਿਉਂ ਚਿਪਕਿਆ  ਰਹਾਂ? ਮੈਂ ਕਲਾ ਨੂੰ ਸਮਰਪਿਤ  ਤਾਂ ਸੀ  ਨਹੀਂ। ਕੋਈ ਦੂਸਰਾ ਧੰਦਾ  ਕਰ ਲੈਂਦਾ । ਮੈਂ ਅਮਰੀਕਾ ਵਿੱਚ ਟਿਕਣ  ਦੀ ਠਾਨ ਲਈ ਸੀ'। ਸ਼ੁਰੂ ਸ਼ੁਰੂ ਵਿੱਚ ਉਹਨਾਂ ਨੂੰ ਆਪਣੇ ਪੈਰ ਜਮਾਉਣ ਵਿੱਚ ਅਤੇ ਆਪਣੇ ਮਨ ਦੀ ਕਰਨ ਵਿੱਚ ਤਕਲੀਫ ਹੋਈ ਲੇਕਿਨ ਇੱਕ ਬਾਰ ਟ੍ਰੈਂਪ  ਦਾ ਬਾਣਾ ਧਾਰਨ  ਕਰ  ਲੈਣ  ਦੇ  ਬਾਦ ਉਹਨਾਂ ਨੇ ਪਿੱਛੇ ਮੁੜ ਕੇ  ਨਹੀਂ ਦੇਖਿਆ। 'ਮੇਰਾ ਚਰਿਤਰ  ਥੋੜਾ ਅਲਗ ਸੀ  ਅਤੇ ਅਮਰੀਕੀ ਜਨਤਾ  ਦੇ  ਲਈ ਅਨਜਾਣਿਆ  ਵੀ। ਇਥੋਂ  ਤਕ ਕਿ ਮੈਂ ਵੀ ਉਸ ਨੂੰ ਕਦੋਂ ਜਾਣਦਾ ਸੀ । ਲੇਕਿਨ ਉਹ  ਕਪੜੇ  ਪਹਿਨ  ਲੈਣ  ਦੇ  ਬਾਦ ਮੈਂ ਇਹੀ ਮਹਿਸੂਸ  ਕਰਦਾ ਸੀ  ਕਿ ਮੈਂ ਇੱਕ ਵਾਸਤਵਿਕਤਾ ਹਾਂ, ਇੱਕ  ਜੀਵਿਤ ਵਿਅਕਤੀ ਹਾਂ। ਦਰਅਸਲ, ਜਦੋਂ ਮੈਂ ਉਹ  ਕਪੜੇ   ਪਹਿਨ  ਲੈਂਦਾ  ਅਤੇ ਟ੍ਰੈਂਪ ਦਾ  ਬਾਣਾ  ਧਾਰਨ ਕਰ ਲੈਂਦਾ  ਤਾਂ ਮੈਨੂੰ ਤਰਾਂ ਤਰਾਂ  ਦੇ  ਮਜ਼ਾਕੀਆ ਖ਼ਿਆਲ ਆਉਣ  ਲਗਦੇ ਜਿਹਨਾਂ  ਦੇ  ਬਾਰੇ   ਮੈਂ ਕਦੇ  ਸੋਚ ਵੀ ਨਹੀਂ ਸਕਦਾ ਸੀ । ਚੂੰਕਿ ਮੇਰੇ ਕਪੜੇ  ਮੇਰੇ ਚਰਿਤਰ  ਨਾਲ ਮੇਲ ਖਾ ਰਹੇ ਸਨ, ਮੈਂ   ਉਸੇ ਵਕਤ  ਹੀ ਤੈਹ ਕਰ ਲਿਆ ਕਿ ਚਾਹੇ ਕੁਝ ਵੀ ਹੋ ਜਾਏ , ਮੈਂ ਆਪਣੀ ਇਹੀ ਦਿੱਖ ਬਣਾਈਂ  ਰਖਾਂਗਾ'।


ਉਹ  ਜਲਦੀ ਹੀ ਆਪਣੀ  ਮੇਹਨਤ ਅਤੇ ਹੁਨਰ  ਦੇ  ਬਲ ਤੇ  ਐਸੀ ਸਥਿਤੀ ਵਿੱਚ ਆ ਗਏ ਕਿ ਮਨਮਾਨੀ ਕੀਮਤ ਵਸੂਲ ਕਰ ਸਕਣ। ਉਹ  ਔਲ ਇਨ ਵਨ ਸਨ। ਲੇਖਕ, ਸੰਗੀਤਕਾਰ, ਅਭਿਨੇਤਾ, ਨਿਰਦੇਸ਼ਕ, ਸੰਪਾਦਕ, ਨਿਰਮਾਤਾ ਅਤੇ ਬਾਦ ਵਿੱਚ ਤਾਂ ਵਿਤਰਕ ਵੀ। ਜਲਦ ਹੀ ਉਹਨਾਂ ਦੀ ਤੂਤੀ ਬੋਲਣ  ਲਗੀ। ਲੇਕਿਨ ਇੱਕ ਮਜ਼ੇਦਾਰ ਗੱਲ ਸੀ ਉਹਨਾਂ ਦੇ  ਵਿਅਕਤੀਤਵ ਵਿੱਚ। ਕਿਸੇ ਵੀ ਫ਼ਿਲਮ  ਦੇ ਪ੍ਰਦਰਸ਼ਨ ਤੋਂ ਪਹਿਲਾਂ  ਉਹ  ਬੇਹਦ ਨਰਵਸ ਹੋ ਜਾਂਦੇ । ਉਹਨਾਂ ਦੀ ਰਾਤਾਂ ਦੀ ਨੀਂਦ ਉੜ ਜਾਂਦੀ। ਪਹਿਲੇ  ਸ਼ੋ ਵਿੱਚ ਉਹ  ਥੀਏਟਰ  ਦੇ  ਅੰਦਰ ਬਾਹਰ ਹੁੰਦੇ  ਰਹਿੰਦੇ, ਲੇਕਿਨ ਅਸ਼ਚਰਜ ਦੀ ਗੱਲ, ਕਿ ਸਭ  ਕੁਛ ਠੀਕ ਹੋ ਜਾਂਦਾ ਅਤੇ ਹਰ ਫ਼ਿਲਮ ਪਹਿਲੀਆਂ ਫ਼ਿਲਮਾਂ ਦੀ ਤੁਲਨਾ ਵਿੱਚ ਹੋਰ  ਸਫਲ ਹੁੰਦੀ ।


ਹਰ ਫ਼ਿਲਮ  ਦੇ  ਨਾਲ ਚਾਰਲੀ  ਦੀ  ਪ੍ਰਸਿਧੀ ਦਾ ਗ੍ਰਾਫ ਉੱਤੇ   ਉਠਦਾ ਜਾ ਰਿਹਾ ਸੀ  ਅਤੇ ਨਾਲ ਹੀ ਉਹਨਾਂ ਦੀ ਕੀਮਤ ਵੀ ਵਧਦੀ ਜਾ ਰਹੀ ਸੀ। ਉਹ  ਮਨਮਾਨੇ ਦਾਮ ਵਸੂਲ ਕਰਨ ਦੀ ਹੈਸੀਅਤ  ਰਖਦੇ ਸਨ ਅਤੇ ਵਸੂਲ  ਕਰ ਵੀ ਰਹੇ ਸਨ। ਨਿਊਜਾਰਕ  ਵਿੱਚ ਮੇਰੇ ਚਰਿਤਰ , ਕਰੈਕਟਰ  ਦੇ  ਖਿਲੌਣੇ ਅਤੇ ਮੂਰਤੀਆਂ  ਸਾਰੇ  ਡਿਪਾਰਟਮੈਂਟ ਸਟੋਰਾਂ ਅਤੇ ਡ੍ਰਗਸਟੋਰਾਂ ਵਿੱਚ ਬਿਕ ਰਹੇ ਸਨ। ਜਿਗਫੇਲਡ ਲੜਕੀਆਂ ਚਾਰਲੀ  ਚੈਪਲਿਨ ਦੇ  ਗੀਤ ਗਾ ਰਹੀਆਂ  ਸਨ।


ਉਹਨਾਂ ਨੇ  ਬਹੁਤ ਤੇਜੀ ਨਾਲ  ਬਹੁਤ ਕੁਛ ਹਾਸਿਲ ਕਰ ਲਿਆ ਸੀ । 'ਮੈਂ ਸਿਰਫ  ਸਤਾਈ ਸਾਲ ਦਾ  ਸੀ  ਅਤੇ ਮੇਰੇ ਸਾਹਮਣੇ ਅਨੰਤ ਸੰਭਾਵਨਾਵਾਂ ਸਨ, ਅਤੇ   ਮੇਰੇ ਸਾਹਮਣੇ ਇੱਕ ਦੋਸਤਾਨਾ  ਦੁਨੀਆਂ । ਥੋੜੇ ਜਿਹੇ ਅਰਸੇ ਵਿੱਚ ਹੀ ਮੈਂ ਕਰੋੜਪਤੀ  ਹੋ ਜਾਊਂਗਾ। ਮੈਂ ਕਦੇ  ਇਸ ਸਭ ਕੁਛ  ਦੀ ਕਲਪਨਾ ਵੀ ਨਹੀਂ ਕਰ ਸਕਦਾ ਸੀ ।


ਚਾਰਲੀ ਦੇ  ਬਹੁਤ ਸਾਰੇ ਮਿਤਰ ਸਨ ਅਤੇ ਉਹਨਾਂ ਦੀਆਂ  ਕਈ ਮਿਤ੍ਰਤਾਵਾਂ ਜੀਵਨਭਰ  ਰਹੀਆਂ।ਮਰਦਾਂ ਨਾਲ ਵੀ ਅਤੇ ਔਰਤਾਂ ਨਾਲ ਵੀ। ਉਹ ਦੂਸਰਿਆਂ ਤੋਂ  ਪ੍ਰਭਾਵਿਤ ਵੀ ਹੋਏ  ਅਤੇ ਪੂਰੀ ਦੁਨੀਆਂ  ਨੂੰ ਵੀ ਆਪਣੇ ਤਰੀਕੇ ਨਾਲ  ਪ੍ਰਭਾਵਿਤ ਕੀਤਾ  । ਹਰਸਟ ਉਹਨਾਂ ਦੇ  ਬੇਹਦ ਕਰੀਬੀ ਮਿਤਰ  ਸਨ ਅਤੇ ਉਹਨਾਂ ਨੂੰ ਆਪਣਾ ਆਦਰਸ਼  ਮੰਨਦੇ  ਸਨ। ਮੇਰੇ ਇੱਕ-ਦੋ ਬਹੁਤ ਹੀ ਅਛੇ  ਦੋਸਤ ਹਨ ਜੋ ਮੇਰੇ ਦਿਸ਼ਹਦੇ  ਨੂੰ ਰੁਸ਼ਨਾਈਂ ਰਖਦੇ ਹਨ।


ਭਾਰਤੀ ਸਿਨੇਮਾ  ਦੇ  ਕਿਤਨੇ ਹੀ ਕਲਾਕਾਰਾਂ  ਨੇ ਚਾਰਲੀ  ਦੇ  ਟ੍ਰੈਂਪ ਦੀ ਨਕਲ ਕਰਨ ਦੀ ਕੋਸ਼ਿਸ਼ ਕੀਤੀ  ਲੇਕਿਨ ਉਹ  ਉਸ ਨੂੰ ਇੱਕ ਦੋ  ਫ਼ਿਲਮਾਂ ਤੋਂ ਅੱਗੇ ਨਹੀਂ ਲਿਜਾ ਸਕੇ ।


ਹਾਲਾਂਕਿ ਚਾਰਲੀ  ਨੇ  ਸਕੂਲੀ ਸਿਖਿਆ ਬਹੁਤ ਘਟ ਹਾਸਲ ਕੀਤੀ ਸੀ  ਲੇਕਿਨ ਉਹਨਾਂ ਨੇ  ਜੀਵਨ ਦੀ ਕਿਤਾਬ ਨੂੰ ਸ਼ੁਰੂ ਤੋਂ ਆਖਿਰ ਤਕ ਕਈ ਬਾਰ ਪੜ੍ਹਿਆ  ਸੀ । ਉਹਨਾਂ ਨੂੰ ਮਨੋਵਿਗਿਆਨ ਦੀ ਗਹਰੀ ਸਮਝ ਸੀ। ਉਹਨਾਂ ਦਾ  ਬਚਪਨ ਬਹੁਤ ਥੁੜਾਂ  ਵਿੱਚ ਗੁਜ਼ਰਿਆ ਸੀ  ਅਤੇ ਉਹ  ਤਕਲੀਫਾਂ  ਨੂੰ ਬਹੁਤ ਨਜ਼ਦੀਕ ਤੋਂ  ਜਾਣਦੇ ਪਛਾਣਦੇ । ਇਸ ਦੇ  ਅਲਾਵਾ ਉਹ  ਸੈਲਫ  ਮੇਡ ਆਦਮੀ ਸਨ ਅਤੇ  ਉਹਨਾਂ ਨੂੰ ਆਪਣੇ ਆਪ ਤੇ  ਬਹੁਤ ਭਰੋਸਾ ਸੀ । ਇਸ ਆਤਮਕਥਾ  ਵਿੱਚ ਉਹਨਾਂ ਨੇ ਲਗਪਗ  ਹਰੇਕ ਵਿਸ਼ੇ ਤੇ ਲਿਖਿਆ ਹੈ ਅਤੇ ਬੇਹਤਰੀਨ ਲਿਖਿਆ ਹੈ। ਅਭਿਨੈ  , ਕਲਾ, ਸੰਵਾਦ ਅਦਾਇਗੀ, ਕੈਮਰਾ , ਨਿਰਦੇਸ਼ਨ, ਥੀਏਟਰ, ਵਿਗਿਆਨ , ਪਰਮਾਣੂ  ਬੰਬ  , ਮਾਨਵ ਮਨੋਵਿਗਿਆਨ, ਮੱਛੀਆਂ ਫੜਨ , ਸਾਮਵਾਦ, ਸਮਾਜਵਾਦ, ਪੂੰਜੀਵਾਦ , ਯੁਧ , ਅਮੀਰੀ, ਗਰੀਬੀ, ਰਾਜਨੀਤੀ , ਸਾਹਿਤ, ਸੰਗੀਤ, ਕਲਾ, ਧਰਮ , ਦੋਸਤੀ , ਭੂਤ ਪ੍ਰੇਤ ਕੁਛ ਵੀ ਤਾਂ ਐਸਾ ਨਹੀਂ ਬਚਿਆ  ਜਿਸ ਤੇ  ਉਹਨਾਂ ਨੇ ਆਪਣੀ  ਵਿਸ਼ੇਸ਼ਗ ਵਾਲੀ ਰਾਏ  ਨਾ ਜਾਹਿਰ ਕੀਤੀ ਹੋਵੇ । ਕੌਮੇਡੀ ਦੀ ਪਰਿਭਾਸ਼ਾ ਦਿੰਦੇ ਹੋਏ  ਉਹ  ਕਹਿੰਦੇ  ਹਨ, 'ਕਿਸੇ ਵੀ ਕੌਮੇਡੀ ਵਿੱਚ ਸਭ ਤੋਂ  ਮਹੱਤਵਪੂਰਨ  ਹੁੰਦਾ ਹੈ ਨਜ਼ਰੀਆ। ਲੇਕਿਨ ਹਰ ਬਾਰ ਨਜ਼ਰੀਆ ਢੂੰਢਣਾ ਆਸਾਨ ਵੀ ਨਹੀਂ ਹੁੰਦਾ। ਕਿਸੇ ਕੌਮੇਡੀ ਨੂੰ ਸੋਚਣ ਅਤੇ ਉਸ ਨੂੰ ਨਿਰਦੇਸ਼ਿਤ ਕਰਨ ਤੋਂ ਜ਼ਿਆਦਾ ਦਿਮਾਗ ਦੀ ਚੁਸਤੀ  ਕਿਸੇ ਹੋਰ  ਕੰਮ  ਵਿੱਚ ਜ਼ਰੂਰੀ ਨਹੀਂ ਹੁੰਦੀ । ਅਭਿਨਯ  ਦੇ  ਬਾਰੇ ਵਿੱਚ ਉਹ  ਕਹਿੰਦੇ ਹਨ: ਮੈਂ ਕਦੇ  ਵੀ ਅਭਿਨਯ ਦਾ ਅਧਿਅਨ ਨਹੀਂ ਕੀਤਾ  ਹੈ ਲੇਕਿਨ ਲੜਕਪਨ ਵਿੱਚ ਇਹ ਮੇਰਾ ਸੌਭਾਗ ਰਿਹਾ ਕਿ ਮੈਨੂੰ ਮਹਾਨ ਅਭਿਨੇਤਾਵਾਂ ਦੀ ਸੰਗਤ ਵਿੱਚ ਰਹਿਣ ਦਾ  ਮੌਕਾ ਮਿਲਿਆ  ਅਤੇ ਮੈਂ ਉਹਨਾਂ ਦੇ  ਗਿਆਨ  ਅਤੇ ਅਨੁਭਵ  ਦੇ ਭੰਡਾਰ  ਨੂੰ ਹਾਸਿਲ ਕੀਤਾ  ।


ਸ਼ਾਇਦ ਚਾਰਲੀ  ਦਾ ਨਾਮ ਇਸ ਗੱਲ  ਦੇ  ਲਈ ਗਿਨੀਜ਼ ਬੁਕ ਔਫ ਵਰਲਡ ਰਿਕਾਰਡਜ   ਵਿੱਚ ਲਿਖਿਆ ਜਾਵੇਗਾ ਕਿ ਉਹਨਾਂ ਬਾਰੇ  , ਉਹਨਾਂ ਦੀ ਅਭਿਨਯ ਕਲਾ ਬਾਰੇ , ਉਹਨਾਂ ਦੀਆਂ  ਫ਼ਿਲਮਾਂ ਬਾਰੇ  , ਉਹਨਾਂ ਦੀ ਸ਼ੈਲੀ ਬਾਰੇ  ਅਤੇ ਉਹਨਾਂ ਦੇ  ਟ੍ਰੈਂਪ ਬਾਰੇ  ਦੁਨੀਆਂ  ਭਰ ਦੀਆਂ  ਭਾਸ਼ਾਵਾਂ  ਵਿੱਚ ਸ਼ਾਇਦ ਇੱਕ ਹਜ਼ਾਰ ਤੋਂ  ਵੀ ਜ਼ਿਆਦਾ ਕਿਤਾਬਾਂ  ਲਿਖੀਆਂ  ਗਈਆਂ  ਹਨ। ਜੋ ਵੀ ਉਹਨਾਂ ਦੇ  ਜੀਵਨ ਵਿੱਚ ਆਇਆ, ਜਾਂ ਨਹੀਂ ਵੀ ਆਇਆ , ਉਸਨੇ ਚਾਰਲੀ  ਬਾਰੇ ਲਿਖਿਆ।


ਅਮਰੀਕਾ ਜਾਣ ਅਤੇ ਖੂਬ ਸਫਲ ਹੋ ਜਾਣ  ਦੇ  ਬਾਦ ਚਾਰਲੀ  ਪਹਿਲੀ ਬਾਰ ਦਸ ਸਾਲ ਬਾਦ ਅਤੇ ਦੂਸਰੀ ਬਾਰ ਬੀਹ  ਸਾਲ ਬਾਦ ਲੰਦਨ  ਆਏ   ਸਨ ਅਤੇ ਉਹਨਾਂ ਨੂੰ  ਉਥੇ ਬਚਪਨ ਦੀਆਂ ਯਾਦਾਂ   ਨੇ ਇੱਕ ਤਰਾਂ ਨਾਲ  ਘੇਰ ਲਿਆ ਸੀ । ਮੇਰੇ ਅਤੀਤ  ਦੇ  ਦਿਨਾਂ ਤੋਂ  ਹੈਟੀ ਹੀ ਉਹ ਇਕੱਲੀ ਵਾਕਿਫ਼ ਵਿਅਕਤੀ ਸੀ ਜਿਸਨੂੰ ਦੋਬਾਰਾ ਮਿਲਣਾ ਮੈਨੂੰ ਅਛਾ ਲਗਦਾ, ਖਾਸ ਤੌਰ ਤੇ  ਇਹਨਾਂ  ਬੇਹਤਰੀਨ ਪ੍ਰਸਥਿਤੀਆਂ ਵਿੱਚ ਉਸ ਨੂੰ  ਮਿਲਕੇ   ਸੁਖ ਮਿਲਦਾ ।


ਉਹਨਾਂ ਨੇ  ਜੀਵਨ ਵਿੱਚ ਭਰਪੂਰ ਦੁਖ ਵੀ ਭੋਗੇ ਅਤੇ ਸੁਖ ਵੀ। ਹੋਰ ਕੌਣ ਅਭਾਗਾ ਹੋਵੇਗਾ  ਜੋ ਸਿਰਫ  ਇਸ ਲਈ ਦੋਸਤ  ਦੇ  ਘਰ  ਦੇ  ਆਸਪਾਸ ਮੰਡਰਾਉਂਦਾ ਰਹੇ ਤਾਕਿ  ਉਹਨੂੰ  ਵੀ ਸ਼ਾਮ  ਦੇ  ਖਾਣੇ   ਦੇ  ਲਈ ਸੱਦ ਲਿਆ ਜਾਵੇ ਅਤੇ ਐਸੇ ਵਿਅਕਤੀ ਤੋਂ  ਜ਼ਿਆਦਾ ਸੁਖੀ ਹੋਰ ਕੌਣ ਹੋਵੇਗਾ  ਜਿਸ ਨੂੰ ਲਗਪਗ ਹਰ ਦੇਸ਼  ਦੇ  ਰਾਜਪ੍ਰਮੁਖਾਂ ਵਲੋਂ ਨਿਓਂਦੇ ਮਿਲਦੇ ਹੋਣ, ਵਿਸ਼ਵ ਪ੍ਰਸਿਧ  ਵਿਗਿਆਨੀ , ਲੇਖਕ ਅਤੇ ਸਿਆਸਤਦਾਨ  ਉਸ ਨਾਲ ਮਿਲਣ  ਦੇ  ਲਈ ਸਮਾਂ ਮੰਗਦੇ ਹੋਣ ਅਤੇ ਉਸ ਦੇ  ਆਸ ਪਾਸ ਐਸ਼  ਦੀ ਐਸੀ ਦੁਨੀਆਂ  ਹੋਵੇ  ਜਿਸਦੀ ਅਸੀਂ ਤੁਸੀਂ ਕਲਪਨਾ ਵੀ ਨਾ  ਕਰ ਸਕਦੇ । ਜੀਵਨ  ਦੇ  ਇਹ ਦੋਵੇਂ  ਪੱਖ  ਚਾਰਲੀ  ਸਪੇਂਸਰ  ਚੈਪਲਿਨ  ਨੇ ਦੇਖੇ ਅਤੇ ਭਰਪੂਰ ਦੇਖੇ।


ਉਹਨਾਂ ਦੇ  ਜੀਵਨ ਦਾ  ਸਭ ਤੋਂ  ਦੁਖਦ ਪੱਖ  ਰਿਹਾ, ਅਮਰੀਕਾ ਵਲੋਂ ਉਹਨਾਂ ਤੇ  ਇਹ ਸ਼ਕ ਕੀਤਾ ਜਾਣਾ ਕਿ ਉਹ  ਖੁਦ ਕਮਿਊਨਿਸਟ ਹਨ ਅਤੇ ਅਗਰ ਨਹੀਂ ਵੀ ਹਨ ਤਾਂ ਘੱਟੋ  ਘੱਟ ਉਹਨਾਂ ਨਾਲ ਹਮਦਰਦੀ ਤਾਂ ਰਖਦੇ ਹੀ ਹਨ ਅਤੇ ਉਹਨਾਂ ਦੀ ਪਾਰਟੀ ਲਾਇਨ ਤੇ  ਚਲਦੇ ਹਨ।


ਇਸ ਭਰਮ ਭੂਤ ਨੇ ਜੀਵਨਭਰ  ਉਹਨਾਂ ਦਾ ਪਿੱਛਾ ਨਹੀਂ ਛੱਡਿਆ ਅਤੇ ਅਖੀਰ ਅਮਰੀਕਾ   ਵਿੱਚ ਚਾਲੀ ਸਾਲ ਰਹਿ ਕੇ , ਉਸ ਦੇਸ਼  ਦੇ  ਲਈ ਇਤਨਾ ਕੁਛ ਕਰਨ  ਦੇ  ਬਾਦ ਜਦੋਂ ਉਹਨਾਂ ਨੂੰ ਬੇਆਬਰੂ ਹੋ ਕੇ  ਆਪਣਾ ਜਮਿਆ ਜਮਾਇਆ ਸੰਸਾਰ ਛੱਡ ਕੇ  ਇੱਕ ਨਵੇਂ ਘਰ ਦੀ ਤਲਾਸ਼ ਵਿੱਚ ਸਵਿਟਜਰਲੈਂਡ ਜਾਣਾ  ਪਿਆ ਤਾਂ ਉਹ  ਬੇਹਦ ਦੁਖੀ ਸਨ। ਉਹਨਾਂ ਤੇ  ਇਹ ਆਰੋਪ ਵੀ ਲਗਾਇਆ ਗਿਆ ਕਿ ਉਹ  ਅਮਰੀਕੀ ਨਾਗਰਿਕ ਕਿਉਂ ਨਹੀਂ ਬਣੇ। ਆਪ੍ਰਵਾਸ ਵਿਭਾਗ  ਦੇ  ਅਧਿਕਾਰੀਆਂ   ਦੇ  ਸਵਾਲਾਂ  ਦਾ ਜਵਾਬ ਦਿੰਦੇ ਹੋਏ  ਉਹ  ਕਹਿੰਦੇ  ਹਨ, 'ਕੀ ਤੁਸੀਂ ਜਾਣਦੇ ਹੋ  ਕਿ ਮੈਂ ਇਸ ਸਾਰੀ ਮੁਸੀਬਤ ਵਿੱਚ ਕਿਵੇਂ  ਫਸਿਆ? ਤੁਹਾਡੀ  ਸਰਕਾਰ   ਤੇ  ਅਹਸਾਨ ਕਰ ਕੇ  ! ਰੂਸ ਵਿੱਚ ਤੁਹਾਡੇ  ਰਾਜਦੂਤ ਮਿ.  ਜੋਸੇਫ ਡੇਵਿਸ ਨੂੰ ਰੂਸੀ ਯੁਧ ਰਾਹਤ ਦੇ ਵਲੋਂ   ਸੈਨਫ੍ਰਾਂਸਿਸਕੋ  ਵਿੱਚ ਭਾਸ਼ਣ ਦੇਣਾ ਸੀ , ਲੇਕਿਨ ਐਨ ਮੌਕੇ   ਤੇ  ਉਹਨਾਂ ਦਾ  ਗਲਾ ਖਰਾਬ ਹੋ ਗਿਆ ਅਤੇ ਤੁਹਾਡੀ  ਸਰਕਾਰ  ਦੇ  ਇੱਕ ਉਚ  ਅਧਿਕਾਰੀ   ਨੇ ਮੈਨੂੰ ਪੁਛਿਆ ਕਿ ਕੀ  ਮੈਂ ਉਹਨਾਂ ਦੀ ਥਾਂ ਤੇ  ਬੋਲਣ  ਦੀ ਮੇਹਰਬਾਨੀ ਕਰਾਂਗਾ  ਅਤੇ ਉਦੋਂ ਤੋਂ  ਮੈਂ ਇਸ ਵਿੱਚ ਆਪਣੀ  ਗਰਦਨ ਫਸਾਈਂ ਬੈਠਾ ਹਾਂ।'


`ਮੈਂ ਕਮਿਊਨਿਸਟ ਨਹੀਂ ਹਾਂ ਫਿਰ ਵੀ ਮੈਂ ਉਹਨਾਂ ਦੇ  ਵਿਰੋਧ ਵਿੱਚ ਖੜਾ ਹੋਣ ਤੋਂ  ਇਨਕਾਰ ਕਰਦਾ ਰਿਹਾ। ਮੈਂ ਕਦੇ  ਵੀ ਅਮਰੀਕੀ ਨਾਗਰਿਕ ਬਣਨ ਦੀ ਕੋਸ਼ਿਸ਼ ਨਹੀਂ ਕੀਤੀ । ਹਾਲਾਂਕਿ ਸੈਂਕੜੇ  ਅਮਰੀਕੀ ਬਾਸ਼ਿੰਦੇ ਇੰਗਲੈਂਡ ਵਿੱਚ ਆਪਣੀ  ਰੋਜ਼ੀ-ਰੋਟੀ ਕਮਾ ਰਹੇ ਹਨ। ਉਹ  ਕਦੇ  ਵੀ ਬ੍ਰਿਟਿਸ਼ ਨਾਗਰਿਕ ਬਣਨ ਦੀ ਕੋਸ਼ਿਸ਼ ਨਹੀਂ ਕਰਦੇ।


ਚਾਰਲੀ  ਚੈਪਲਿਨ  ਦੀ ਇਹ ਆਤਮਕਥਾ  ਇੱਕ ਮਹਾਕਾਵ  ਹੈ ਇੱਕ ਐਸੇ ਸ਼ਖਸ   ਦੇ  ਜੀਵਨ ਦਾ , ਜਿਸਨੇ ਦਿੱਤਾ ਹੀ ਦਿੱਤਾ ਹੈ ਅਤੇ ਬਦਲੇ ਵਿੱਚ ਸਿਰਫ  ਉਹੀ ਮੰਗਿਆ  ਜੋ ਉਸਦਾ ਹੱਕ  ਸੀ । ਉਸਨੇ ਹਾਸੇ  ਵੰਡੇ  ਅਤੇ ਬਦਲੇ ਵਿੱਚ ਮੁਹੱਬਤ ਵੀ ਮਿਲੀ  ਅਤੇ ਹੰਝੂ  ਵੀ । ਉਸਨੇ ਕਦੇ  ਵੀ ਨਾਰਾਜ਼ ਹੋ ਕੇ  ਇਹ ਨਹੀਂ ਕਿਹਾ ਕਿ ਤੁਸੀਂ  ਗਲਤ ਹੋ । ਉਸੇ ਆਪਣੇ ਆਪ ਤੇ , ਆਪਣੇ ਫੈਸਲਿਆਂ ਤੇ , ਆਪਣੀ  ਕਲਾ ਤੇ  ਅਤੇ ਆਪਣੀ  ਅਭਿਵਿਅਕਤੀ ਸ਼ੈਲੀ ਤੇ  ਵਿਸ਼ਵਾਸ  ਸੀ  ਅਤੇ ਉਸ ਵਿਸ਼ਵਾਸ  ਦੇ  ਪ੍ਰਤਿ ਸੱਚੀ ਪ੍ਰਤਿਬਧਤਾ ਵੀ ਸੀ। ਉਹ ਆਪਣੇ ਪੱਖ  ਵਿੱਚ ਕਿਸੇ ਨਾਲ ਵੀ ਲੜਨ ਭਿੜਨ ਦੀ ਹਿੰਮਤ  ਰਖਦਾ  ਸੀ  ਕਿਉਂਕਿ  ਉਹ ਜਾਣਦਾ ਸੀ  ਕਿ ਸਚ ਉਸ ਦੇ  ਨਾਲ ਹੈ। ਉਸ ਵਿੱਚ ਸੰਪੂਰਨਤਾ   ਦੇ  ਲਈ ਇਤਨੀ ਜ਼ਿਦ ਸੀ ਕਿ 'ਸਿਟੀ ਲਾਈਟਸ'  ਦੇ  70 ਸੈਕਿੰਡ   ਦੇ  ਇੱਕ ਦਰਿਸ਼  ਲਈ ਪੰਜ  ਦਿਨ ਤਕ ਰੀਟੇਕ ਲੈਂਦਾ  ਰਿਹਾ। ਆਪਣੇ ਕੰਮ ਦੇ  ਪ੍ਰਤਿ ਉਸ ਵਿੱਚ ਇਤਨੀ ਨਿਸ਼ਠਾ ਸੀ ਕਿ ਮੂਕ ਫ਼ਿਲਮਾਂ ਦਾ ਯੁਗ ਬੀਤ ਜਾਣ  ਦੇ  4 ਸਾਲ ਬਾਦ ਵੀ ਉਹ ਲੱਖਾਂ ਡੌਲਰ ਲਗਾ ਕੇ  ਮੂਕ ਫ਼ਿਲਮ ਬਣਾਉਂਦਾ ਰਿਹਾ ਕਿਉਂਕਿ  ਉਸਦਾ ਵਿਸ਼ਵਾਸ  ਹੈ ਕਿ ਹਰ ਤਰਾਂ  ਦੇ  ਮਨੋਰੰਜਨ ਦੀ ਜ਼ਰੂਰਤ ਹੁੰਦੀ  ਹੈ। ਉਹ ਸੱਚੇ ਅਰਥਾਂ  ਵਿੱਚ ਜੀਨੀਅਸ  ਸੀ  ਅਤੇ ਇਹ ਗੱਲ  ਅੱਜ ਵੀ ਇਸ ਤਥ ਤੋਂ  ਸਿਧ  ਹੋ ਜਾਂਦੀ ਹੈ ਕਿ ਫ਼ਿਲਮਾਂ  ਦੇ  ਇਤਨੇ ਜ਼ਿਆਦਾ ਪਰਿਵਰਤਨਾਂ ਵਿੱਚੋਂ  ਗੁਜ਼ਰ ਕੇ ਇੱਥੇ ਤਕ ਆ ਜਾਣ  ਦੇ  ਬਾਦ ਵੀ ਸੱਤਰ ਅੱਸੀ  ਸਾਲ ਪਹਿਲਾਂ ਬਣੀਆਂ  ਉਸਦੀਆਂ  ਫਿਲਮਾਂ  ਸਾਨੂੰ  ਅੱਜ ਵੀ ਖੂਬ  ਮਨ ਪਰਚਾਉਂਦੀਆਂ ਹਨ । ਉਸ ਵਿਅਕਤੀ  ਦੇ  ਪਾਸ ਮਾਸ ਅਪੀਲ ਦਾ  ਜਾਦੂ ਦਾ  ਚਿਰਾਗ ਸੀ

Friday, October 23, 2009

One hundredth of a second







Kate is an ambitious photojournalist. Caught in a shoot-out in an Eastern European war zone, Kate spots a young girl running through the chaos. Intrigued, she follows the Girl, photographing as she goes. The Girl accidentally encounters a Gunman who interrogates her, pressing his AK-47 to her head. Kate photographs the terrified Girl and is horrified when the Girl makes eye contact with her, pleading to Kate for help. But Kate is too engrossed in her photography. She takes picture after picture as the girl is shot in front of her. Kate's work is nominated for the New Photographer of the Year Award. At the ceremony, when her photograph wins the top prize, Kate finds herself haunted by the memories of the Girl. Seeing the image projected onto a screen, Kate runs out without collecting her award, leaving the audience staring at the brutal photograph of the dead Girl. Written by Alex Boden

Sunday, September 13, 2009

The Murder of Theo Van Gogh




[caption id="" align="aligncenter" width="247" caption="Great Grandson of Vincent Van Gogh:- Theo Van Gogh"]Great Grandson of Vincent Van Gogh:- Theo Van Gogh[/caption]

Theo Van Gogh, 47, the great grandson of art dealer Theo Van Gogh and great grandnephew of the famed Dutch painter Vincent Van Gogh, led an extraordinary life much like his predecessors. Theo was an out-spoken and prominent Dutch film director, author, journalist, actor, producer and an advocate of free speech who used the media as an open forum to broadcast his controversial views on religion, politics and social mores and values.

However, his critical views and brusque approach also made him unpopular among a lot of people.Anger against Van Gogh reached its pinnacle on August 29, 2004 with the airing of the television film Submission on Dutch television, which was the creation of Van Gogh and controversial Dutch politician Ayaan Hirsi Ali.

Not long after the release of Submission, Theo began to receive death threats. Concerned for his welfare, his colleagues urged him to hire a bodyguard for protection a suggestion which Theo initially entertained. Yet, eventually he brushed it off because he didn't believe anyone would want to target him.

Fitna :- Geert Wilders







Fitnais a 2008 short film by Dutch parliamentarian Geert Wilders.the film shows selected excerpts from Suras of the Qur'an, interspersed with media clips and newspaper clippings showing or describing acts of violence and/or hatred by Muslims. The film wishes to demonstrate that the Qur'an motivates its followers to hate all who violate the Islamic teachings.

The video available on Youtube is a distorted one. Fitna has been pulled from the main site, http://www.fitnathemovie.com. It has also been pulled from LiveLeak on account of threats against the staff.

Now the actual movie is available on 1389 Blog . Just roll down a little bit and you will reach there.

Friday, August 28, 2009

Eugene Onegin (1999) :- Alexander Pushkin






This movie is a Fantastic one.  Hats Off for Director Martha Fiennes . I will strongly recommend you to watch this movie. If you want Download link than Contact me by commenting .


1820. यूजीन उनेगिन एक ऊब से पीड़ित पीटर्सबर्ग का बांका, जिसके जीवन में नाच और संगीत पार्टियों के सिवा कुछ भी नहीं है. एक दिन उसे अपने चाचा से विरासत से संपत्ति मिल जाती है . जब वह दिहात चला जाता है, वह व्लादिमीर लेंसकी  नाम के अपने पड़ोसी, एक अनुभवहीन युवा कवि के साथ दोस्ती कर लेता है . एक दिन, लेंसकी उनेगिन को अपनी  मंगेतर, बहिर्मुखी और बल्कि अल्हड़ ओल्गा लरीना के परिवार के साथ भोजन करने के लिए ले जाता है. इस बैठक में ओल्गा की गंभीर पुस्तक प्रेमी बहन, तात्याना, उनेगिन के साथ प्यार में पड़ जाती है. इसके तुरंत बाद, तात्याना उनेगिन प्रति अपने प्यार के इज़हार का एक पत्र लिखती है. उसकी उम्मीदों के विपरीत उनेगिन पत्र का जवाब नहीं देता है. अगली बार जब वो मिलते हैं  तो उनेगिन ने एक भाषण से उसकी पेशकश को खारिज कर दिया. उनेगिन नसीहत जैसा कुछ बोलता जाता है और डिप्लोमेटिक तरीके से आपने प्रेम के बारे में धारणाओं की आड़ में तात्याना को ठुकरा देता है .

बाद में, लेंसकी शरारत से उनेगिन को  तात्याना नाम दिन उत्सव के लिए आमंत्रित करता है. उसे बस इतना बताता है कि इस छोटी सी सभा में तात्याना, उसकी बहन, और उसके माता पिता के और कोई नहीं होगा . जब उनेगिन आता है वह देखता है कि वहाँ एक विशाल दिहाती नाच पार्टी  है जो सेंट पीटर्सबर्ग की नाच पार्टियों (जिन से उनेगिन ऊभ चूका था) की पैरोडी है. उनेगिन आपने और तात्याना के बारे में गपशप के चलते मेहमानों के साथ और उसे आने के लिए राजी करने के लिए लेंसकी साथ चिढ़ जाता है ,. वह ओल्गा के साथ नृत्य और छेड़खानी करके बदला लेने का फैसला करता है. ओल्गा अपने मंगेतर के प्रति असंवेदनशील और जाहिरा तौर पर उनेगिन कि तरफ आकर्षित है. आपनी अतिरंजित ईमानदारी और अनुभवहीनता के कारण बुरी तरह से घायल  लेंसकी  उनेगिन को एक द्वंद्वयुद्ध के लिए चुनौती देता है जिसे परम्परागत अपेक्षाओं से प्रेरित उनेगिन अनिच्छा से स्वीकार करता है. द्वंद्वयुद्ध में, ना चाहते हुए भी उनेगिन लेंसकी को मार देता है, बाद में उस पर दु: ख व्यक्त करता है . उनेगिन फिर पछतावे की भावनाओं को यात्रा से ठंडा करने के लिए अपनी दिहात की जागीर से निकल पड़ता है .

तात्याना उनेगिन की हवेली में जाती है जहां वह उसकी पुस्तकों और उनके मार्जिनों में उसके नोट्स को पढ़ती है, और उसे यह सवाल दरपेश आता है कि कया उनेगिन का चरित्र विभिन्न साहित्यिक नायकों का एक कोलाज मात्र है, और वास्तव में कोई “ वास्तविक उनेगिन " नहीं है.

कई साल बीत चुके हैं और दृश्य मॉस्को का है , जहां उनेगिन सबसे प्रमुख नाच पार्टियों में भाग लेने और पुराने रूसी समाज के नेताओं के साथ बातचीत के लिए पहुंचा है. वह सब से खूबसूरत औरत, जिसने अब सभी के ध्यान कब्जा कर रखा है और पार्टी के लिए केंद्रीय है, को देखता है, और उसे यह जान पड़ा कि यह तो वही तात्याना है जिसके प्यार को उसने एक बार ठुकरा दिया था. अब वह एक वृद्ध जनरल से विवाहित है. यह "नयी" तात्याना देखने पर, इस तथ्य के बावजूद कि वो अब शादीशुदा है वह उसको प्यार से जीतने की कोशिश करता है. लेकिन उसे तात्याना स्वीकार नहीं करती . वह उसे कई पत्र लिखता है लेकिन कोई उत्तर प्राप्त नहीं होता . उपन्यास समाप्त होता है जब उनेगिन तात्याना को मिलने जाता है और उसे अपने पिछले प्यार को नवीनीकृत करने का अवसर प्रस्तुत करता है . तात्याना उसे एक भाषण से ठुकरा देती है , जिसमें उनेगिन की पहले की नसीहत की झलक है , जहां वह  उसके प्रति अपने प्यार और फिर भी अपने पति के लिए पूर्ण निष्ठा ,दोनों को कबूल करती है .