Showing posts with label Sikhism. Show all posts
Showing posts with label Sikhism. Show all posts

Friday, November 19, 2010

ਬਰਜਿੰਦਰ ਹਮਦਰਦ ਦੀ ਬਾਦਲ ਲਈ ਹਮਦਰਦੀ ਦੇ ਬਾਵਜੂਦ

(੧੮ ਨਵੰਬਰ ਦੇ ਅਜੀਤ ਦੇ ਸੰਪਾਦਕੀ ਵਿੱਚ ਬਰਜਿੰਦਰ ਹਮਦਰਦ ਨੇ ਅਤਿ ਹਮਦਰਦਾਨਾ ਲਹਿਜੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੰਦੇਹਾਲ ਬਾਰੇ ਟਿੱਪਣੀਆਂ ਕੀਤੀਆਂ ਹਨ ਤੇ ਦੋਸੀਆਂ ਤੇ ਸਿਧੇ ਤੌਰ ਤੇ ਉਂਗਲ ਧਰਨ ਤੋਂ ਗੁਰੇਜ ਕੀਤਾ ਹੈ. ਪਰ ਫਿਰ ਵੀ ਇਹ ਸੰਪਾਦਕੀ ਬਹੁਤ ਹੱਦ ਤੱਕ ਸਾਫ਼ ਕਰ ਦਿੰਦਾ ਹੈ ਕਿ ਧਰਮ ਦੀ ਰਾਜਨੀਤੀ ਲਈ ਵਰਤੋਂ ਸੰਬੰਧਿਤ ਸਮਾਜ ਦਾ ਕਿੰਨਾ ਵੱਡਾ ਨੁਕਸਾਨ ਕਰ ਸਕਦੀ ਹੈ.)


ਧਾਰਮਿਕ ਪੁਨਰ-ਸੁਰਜੀਤੀ ਦੀ ਲੋੜ-ਬਰਜਿੰਦਰ ਹਮਦਰਦ
ਜਿਸ  ਤਰ੍ਹਾਂ ਕਿ ਉਮੀਦ ਹੀ ਕੀਤੀ ਜਾਂਦੀ ਸੀ ਜਥੇਦਾਰ ਅਵਤਾਰ ਸਿੰਘ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਇਜਲਾਸ ਵਿਚ ਮੁੜ ਪ੍ਰਧਾਨ ਚੁਣ ਲਿਆ ਗਿਆ। ਪਹਿਲਾਂ ਹੀ ਅਜਿਹਾ ਪ੍ਰਭਾਵ ਬਣ ਰਿਹਾ ਸੀ ਕਿਉਂਕਿ ਉਨ੍ਹਾਂ  ਦੇ ਮੁਕਾਬਲੇ 'ਤੇ ਕੋਈ ਹੋਰ ਉੱਚੇ ਕੱਦ ਵਾਲਾ ਉਮੀਦਵਾਰ ਸਾਹਮਣੇ ਨਹੀਂ ਸੀ ਆਇਆ। ਆਉਂਦੇ ਮਹੀਨਿਆਂ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਹੋ ਰਹੀਆਂ ਹਨ। ਇਸ ਲਈ ਸ਼੍ਰੋਮਣੀ ਅਕਾਲੀ ਦਲ (ਬ) ਵੱਲੋਂ ਵੀ ਇਸ ਸਮੇਂ ਕਮੇਟੀ ਦੇ ਪ੍ਰਬੰਧ ਨੂੰ ਛੇੜਨਾ ਠੀਕ ਨਹੀਂ ਸਮਝਿਆ ਗਿਆ।
ਪਿਛਲੇ ਪੰਜ ਸਾਲਾਂ ਵਿਚ ਜਥੇਦਾਰ ਅਵਤਾਰ ਸਿੰਘ ਨੇ ਸ਼੍ਰੋਮਣੀ ਕਮੇਟੀ ਦਾ ਪ੍ਰਭਾਵ ਵਧਾਉਣ ਅਤੇ ਇਸ ਦੇ ਕੰਮਕਾਜ ਨੂੰ ਬਿਹਤਰ ਕਰਨ ਲਈ ਵੱਡੇ ਯਤਨ ਜ਼ਰੂਰ ਕੀਤੇ ਹਨ ਪਰ ਇਸ ਦੇ ਬਾਵਜੂਦ ਅਜਿਹਾ ਪ੍ਰਭਾਵ ਨਹੀਂ ਮਿਲਦਾ ਕਿ ਅਜਿਹੇ ਯਤਨ ਉਦਾਹਰਨ ਦੇ ਰੂਪ ਵਿਚ ਪੇਸ਼ ਕੀਤੇ ਜਾ ਸਕਣ। ਇਸ ਦਾ ਕਾਰਨ ਸਿੱਖ ਸਮਾਜ ਵਿਚ ਕਿਸੇ ਨਵੀਂ ਲਹਿਰ ਦੀ ਅਣਹੋਂਦ ਹੈ। ਅਜਿਹੀ ਲਹਿਰ ਜਿਸ ਦੀ ਅੱਜ ਭਾਈਚਾਰੇ ਵੱਲੋਂ ਸਖ਼ਤ ਲੋੜ ਮਹਿਸੂਸ ਕੀਤੀ ਜਾ ਰਹੀ ਹੈ। ਸਮੁੱਚਾ ਸਮਾਜ ਨਿਘਾਰ ਵੱਲ ਜਾਂਦਾ ਦਿਖਾਈ ਦੇ ਰਿਹਾ ਹੈ। ਲੋਕ-ਮਨਾਂ ਵਿਚੋਂ ਧਰਮ ਦੀਆਂ ਕਦਰਾਂ ਅਤੇ ਮਰਿਆਦਾਵਾਂ ਵੱਡੀ ਹੱਥ ਤੱਕ ਕਾਫੂਰ ਹੋ ਰਹੀਆਂ ਹਨ। ਧਾਰਮਿਕ ਖੇਤਰ ਵਿਚ ਸਾਰਥਿਕ ਸਰਗਰਮੀਆਂ ਦੀ ਥਾਂ 'ਤੇ ਬਹੁਤੀਆਂ ਥਾਵਾਂ 'ਤੇ ਮੌਕਾਪ੍ਰਸਤੀ ਦੀ ਖੇਡ ਖੇਡੀ ਜਾਂਦੀ ਨਜ਼ਰ ਆਉਂਦੀ ਹੈ। ਸਮੁੱਚੀਆਂ ਕਦਰਾਂ-ਕੀਮਤਾਂ ਡਿਗਦੀਆਂ ਜਾ ਰਹੀਆਂ ਹਨ। ਨੌਜਵਾਨੀ ਨੂੰ ਨਸ਼ੇ ਖੋਖਲਾ ਕਰ ਰਹੇ ਹਨ। ਪਿੰਡਾਂ-ਸ਼ਹਿਰਾਂ ਵਿਚ ਸੁਚੱਜੀ ਸੇਧ ਦੇਣ ਵਾਲੇ ਪ੍ਰਚਾਰ ਅਤੇ ਇਸ ਮਕਸਦ ਲਈ ਵੰਡੇ ਜਾਣ ਵਾਲੇ ਸਾਹਿਤ ਦੀ ਘਾਟ ਰੜਕਦੀ ਹੈ। ਲੰਮੇ ਸਮੇਂ ਤੋਂ ਕਮੇਟੀ 'ਤੇ ਸਿਆਸੀ ਸਾਏ ਪਏ ਦਿਖਾਈ ਦਿੰਦੇ ਹਨ, ਜਿਹਨਾਂ ਨੇ ਇਸ ਦੇ ਅਕਸ ਨੂੰ ਧੁੰਦਲਾ ਹੀ ਕੀਤਾ ਹੈ। ਪਿਛਲੇ ਸਾਰੇ ਸਮਿਆਂ ਵਿਚ ਜਥੇਦਾਰ ਅਵਤਾਰ ਸਿੰਘ ਆਪਣੀ ਇਕ ਆਜ਼ਾਦ ਸੋਚ ਅਤੇ ਪ੍ਰਭਾਵਸ਼ਾਲੀ ਸਟੈਂਡ ਅਖ਼ਤਿਆਰ ਕਰ ਸਕਣ ਤੋਂ ਅਸਮਰੱਥ ਰਹੇ ਹਨ। ਅਜਿਹੇ ਪ੍ਰਭਾਵ ਦਾ ਅਸਰ ਕਮੇਟੀ ਦੀ ਸਮੁੱਚੀ ਕਾਰਗੁਜ਼ਾਰੀ 'ਤੇ ਪੈਂਦਾ ਹੈ, ਜਿਸ ਨਾਲ ਇਹ ਆਪਣੇ ਮਿਥੇ ਨਿਸ਼ਾਨੇ ਪੂਰੇ ਕਰਨ ਤੋਂ ਅਸਮਰੱਥ ਦਿਖਾਈ ਦਿੰਦੀ ਹੈ। ਬਿਨਾਂ ਸ਼ੱਕ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਸਮੇਂ ਦੀ ਲੋੜ ਮੁਤਾਬਿਕ ਨਵਾਂ ਉਤਸ਼ਾਹ ਭਰਨ ਦੀ ਜ਼ਰੂਰਤ ਹੈ। ਬਿਨਾਂ ਸ਼ੱਕ ਇਸ ਦੀ ਦਿੱਖ ਅਤੇ ਪ੍ਰਭਾਵ ਵਿਚ ਵੀ ਵੱਡੀਆਂ ਤਬਦੀਲੀਆਂ ਦੀ ਲੋੜ ਭਾਸਦੀ ਹੈ। ਸ਼੍ਰੋਮਣੀ ਕਮੇਟੀ ਦੀਆਂ ਹੋਣ ਜਾ ਰਹੀਆਂ ਚੋਣਾਂ ਵਿਚ ਸਾਡੇ ਪ੍ਰਤੀਨਿਧਾਂ ਵੱਲੋਂ ਅਤੇ ਸੰਬੰਧਿਤ ਪਾਰਟੀਆਂ ਵੱਲੋਂ ਅਜਿਹੀ ਪ੍ਰਤਿਭਾ ਦਿਖਾਏ ਜਾਣ ਦੀ ਜ਼ਰੂਰਤ ਹੈ।
ਜੇਕਰ ਇਨ੍ਹਾਂ  ਧਾਰਮਿਕ ਚੋਣਾਂ ਵਿਚ ਵੀ ਨਿਘਾਰੂ ਰੁਚੀਆਂ ਉੱਭਰ ਕੇ ਸਾਹਮਣੇ ਆਈਆਂ ਤਾਂ ਨਤੀਜੇ ਕੁਝ ਵੀ ਹੋਣ, ਸ਼੍ਰੋਮਣੀ ਕਮੇਟੀ ਆਪਣੇ ਨਿਸ਼ਾਨਿਆਂ ਤੋਂ ਥਿੜਕ ਜਾਵੇਗੀ। ਅਜਿਹੇ ਰੁਝਾਨ ਨੂੰ ਰੋਕਣਾ ਤਦੇ ਹੀ ਸੰਭਵ ਹੋ ਸਕਦਾ ਹੈ ਜੇਕਰ ਆਉਂਦੀਆਂ ਚੋਣਾਂ ਵਿਚ ਚੰਗੇ ਕਿਰਦਾਰ ਅਤੇ ਮਾਨਤਾਵਾਂ ਵਾਲੇ ਪ੍ਰਤੀਬੱਧ ਵਿਅਕਤੀ ਹੀ ਅੱਗੇ ਲਿਆਂਦੇ ਜਾਣ। ਅੱਜ ਇਸ ਲਈ ਸਭ ਸੰਬੰਧਿਤ ਸੱਜਣਾਂ ਨੂੰ ਅਜਿਹਾ ਆਪਣਾ ਫਰਜ਼ ਸਮਝਣਾ ਚਾਹੀਦਾ ਹੈ। ਨੀਂਹ ਦੀ ਮਜ਼ਬੂਤੀ ਚੰਗੀ ਉਸਾਰੀ ਦੀ ਜ਼ਾਮਨ ਬਣ ਸਕਦੀ ਹੈ। ਆਉਂਦੇ ਸਮੇਂ ਵਿਚ ਜੇਕਰ ਸ਼੍ਰੋਮਣੀ ਕਮੇਟੀ ਸਭ ਪੱਖੋਂ ਨਿਘਾਰ ਵੱਲ ਜਾ ਰਹੇ ਸਮਾਜ ਵਿਚ ਪੁਨਰ-ਸੁਰਜੀਤੀ ਦੀ ਲਹਿਰ ਪੈਦਾ ਕਰਨ ਦੇ ਸਮਰੱਥ ਹੋ ਸਕੇਗੀ ਤਾਂ ਹੀ ਇਸ ਦੀ ਇਸ ਖੇਤਰ ਵਿਚ ਕੋਈ ਚੰਗੀ ਪ੍ਰਾਪਤੀ ਮੰਨੀ ਜਾਵੇਗੀ। ਕਿਉਂਕਿ ਧਾਰਮਿਕ ਭਾਵਨਾਵਾਂ ਨਾਲ ਜੁੜੇ ਅੱਜ ਹਰ ਸੁਹਿਰਦ ਵਿਅਕਤੀ ਦੀ ਅਜਿਹੀ ਹੀ ਇੱਛਾ ਹੈ। ਇਸ ਲਈ ਜਥੇਦਾਰ ਅਵਤਾਰ ਸਿੰਘ ਦੀਆਂ ਜ਼ਿੰਮੇਵਾਰੀਆਂ ਹੋਰ ਵੀ ਵਧ ਜਾਂਦੀਆਂ ਹਨ।

Tuesday, November 9, 2010

ਸਵਾਮੀ ਦਯਾ ਨੰਦ ਜੀ ਦੀ ਬੌਧਿਕ ਗਰੀਬੀ ਉਨ੍ਹਾਂ ਦੀ ਆਪਣੀ ਜਬਾਨੀ

ਸਵਾਮੀ ਦਯਾ ਨੰਦ ਜੀ ਦਾ ਲਿਖਿਆ ਸਤਿਆਰਥ ਪ੍ਰਕਾਸ਼ ਗ੍ਰੰਥ ਬਿਕ੍ਰਮੀ ਸੰਮਤ
੨੦੨੨ (ਈ. ਸੰ. 1966) ਵਿਚ, ਸਾਰਵਦੇਸ਼ਿਕ ਆਰੀਆ ਪ੍ਰਤੀਨਿਧੀ ਸਭਾ ਦਯਾ
ਨੰਦ ਭਵਨ ਨਵੀਂ ਦਿੱਲੀ-੩ ਵਲੋਂ ਤੀਸਰੀ ਵਾਰ ਪ੍ਰਕਾਸ਼ਤ ਕੀਤਾ ਗਿਆ ਅਤੇ ਇਸ
ਦੀ ਇਕ ਕਾਪੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਲਾਇਬ੍ਰੇਰੀ ਵਿਚ ਮੌਜੂਦ
ਹੈ। ਇਸ ਗ੍ਰੰਥ ਦੇ ਪੰਨਾ 445-448 ਤੱਕ ਦਯਾ ਨੰਦ ਜੀ ਵਲੋਂ ਜੋ ਕੁਝ ਗੁਰੁ ਸਾਹਿਬਾਨ
ਬਾਰੇ ਲਿਖਿਆ ਹੋਇਆ ਹੈ, ਅਸੀਂ ਪਾਠਕਾਂ ਲਈ ਉਸਦਾ ਗੁਰਮੁਖੀ ਲਿਪੀਅੰਤਰ ਹੂਬਹੂ
ਪੇਸ਼ ਹੈ ।
''ਪੰਜਾਬ ਦੇਸ਼ ਮੇਂ ਨਾਨਕ ਜੀ ਨੇ ਮਾਰਗ ਚਲਾਇਆ ਹੈ ਕਿਉਂਕਿ ਵਹ ਮੂਰਤੀ
ਪੂਜਾ ਕੋ ਖੰਡਨ ਕਰਤੇ ਥੇ, ਮੁਸਲਮਾਨ ਹੋਨੇ ਸੇ ਬਚਾਏ, ਵੇ ਸਾਧੂ ਭੀ ਨਹੀਂ ਬਨੇ
ਕਿੰਤੂ ਗ੍ਰਹਿਸਥੀ ਬਨੇ ਰਹੇ। ਦੇਖੋ ਉਨਹੋਂ ਨੇ ਯਹ ਮੰਤ੍ਰ ਉਪਦੇਸ਼ ਕੀਆ ਹੈ ਜਿਸ ਸੇ
ਵਿਦਿੱਤ ਹੋਤਾ ਹੈ ਕਿ ਉਨ੍ਹਾਂ ਕਾ ਆਸ਼ਾ ਅੱਛਾ ਥਾ।

ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ

ਜਿਸ ਕਾ ਸਤਿ ਨਾਮ ਹੈ ਵਹ ਕਰਤਾ ਪੁਰਸ਼ ਭੈ ਔਰ ਵੈਰ ਰਹਿਤ ਹੈ ਅਕਾਲ
ਮੂਰਤ ਜੋ ਕਾਲ ਮੇਂ ਔਰ ਜੋਨੀ ਮੇਂ ਨਹੀਂ ਆਤਾ, ਪ੍ਰਕਾਸ਼ਮਾਨ ਹੈ ਉਸੀ ਕਾ ਜਾਪ
ਗੁਰੂ ਕੀ ਕਿਰਪਾ ਸੇ ਕਰ, ਵਹ ਪ੍ਰਮਾਤਮਾ ਆਦਿ ਮੇਂ ਸਚ ਥਾ ਜੁਗੋ ਕੇ ਆਦਿ ਮੇਂ
ਸਚ, ਵਰਤਮਾਨ ਮੇਂ ਸਚ ਔਰ ਆਗੇ ਭੀ ਸਚ ਹੋਗਾ।
ਨਾਨਕ ਜੀ ਕਾ ਆਸ਼ਾ ਤੋਂ ਅੱਛਾ ਥਾ ਪ੍ਰੰਤੂ ਵਿਦਿਆ ਕੁਛ ਭੀ ਨਹੀਂ ਥੀ।
ਹਾਂ ਭਾਸ਼ਾ ਉਸ ਦੇਸ ਕੀ ਜੋ ਗਰਾਮੋਂ ਕੀ ਹੈ ਉਸੇ ਜਾਨਤੇ ਥੇ। ਵੇਦ ਸ਼ਾਸਤਰ ਔਰ
ਸੰਸਕ੍ਰਿਤ, ਕੁਝ ਭੀ ਨਹੀਂ ਜਾਨਤੇ ਥੇ। ਜੋ ਜਾਨਤੇ ਹੋਤੇ ਸੰਸਕ੍ਰਿਤ ਸ਼ਬਦ 'ਨਿਰਭੈ'
ਕੋ 'ਨਿਰਭੌ' ਕਿਉਂ ਲਿਖਤੇ? ਔਰ ਇਸ ਕਾ ਦ੍ਰਿਸ਼ਟਾਂਤ ਉਨ ਕਾ ਬਨਾਯਾ ਸੰਸਕ੍ਰਿਤ
ਸਤੋਤ੍ਰ ਹੈ। ਚਾਹਤੇ ਥੇ ਕਿ ਮੈਂ ਸੰਸਕ੍ਰਿਤ ਮੇਂ ਭੀ ਪਗ ਅੜਾਊਂ। ਪਰ ਬਿਨਾਂ ਪੜ੍ਹੇ ਸੰਸਕ੍ਰਿਤ
ਕੈਸੇ ਆ ਸਕਤਾ ਹੈ? ਹਾਂ ਉਨ ਗਰਾਮੀਣੋਂ ਕੇ ਸਾਹਮਣੇ ਕਿ ਜਿਨਹੋਂ ਨੇ ਸੰਸਕ੍ਰਿਤ
ਕਭੀ ਸੁਨਾ ਹੀ ਨਹੀਂ ਥਾ ''ਸੰਸਕ੍ਰਿਤੀ'' ਬਨਾ ਕਰ ਸੰਸਕ੍ਰਿਤ ਕੇ ਭੀ ਪੰਡਿਤ ਬਨ
ਗਏ ਹੋਂਗੇ। ਭਲਾ ਯਹ ਬਾਤ ਮਾਨ ਪ੍ਰਤਿਸ਼ਠਾ ਔਰ ਅਪਨੀ ਪ੍ਰਖਾਤੀ ਕੀ ਇੱਛਾ ਕੇ
ਬਿਨਾ ਕਭੀ ਨਾ ਕਰਤੇ। ਉਨ ਕੋ ਆਪਨੀ ਪ੍ਰਤਿਸ਼ਠਾ ਕੀ ਇੱਛਾ ਅਵੱਸ਼ ਥੀ ਨਹੀਂ
ਤੋ ਜੈਸੀ ਭਾਸ਼ਾ ਜਾਨਤੇ ਥੇ ਕਹਤੇ ਰਹਤੇ ਔਰ ਯਹ ਭੀ ਕਹਿਤੇ ਮੈਂ ਸੰਸਕ੍ਰਿਤ ਨਹੀਂ
ਪੜ੍ਹਾ। ਜਬ ਕੁਛ ਅਭਿਮਾਨ ਥਾ ਤੋ ਮਾਨ ਪ੍ਰਤਿਸ਼ਠਾ ਕੇ ਲੀਏ ਦੰਭ ਪੀ ਕੀਆ ਹੋ
ਗਾ? ਇਸ ਲੀਏ ਉਨ ਕੇ ਗ੍ਰੰਥ ਮੇਂ ਜਹਾਂ ਤਹਾਂ ਵੇਦੋਂ ਕੀ ਨਿੰਦਾ ਔਰ ਉਸਤਤਿ
ਭੀ ਹੈ। ਕਿਉਂਕਿ ਜੋ ਐਸਾ ਨਾ ਕਰਤੇ ਤੋ ਉਨਸੇ ਭੀ ਕੋਈ ਵੇਦੋਂ ਕਾ ਅਰਥ ਪੂਛਤਾ,
ਜਬ ਨ ਆਤਾ ਤੋ ਪ੍ਰਤਿਸ਼ਠਾ ਨਸ਼ਟ ਹੋਤੀ। ਇਸ ਲੀਏ ਪਹਿਲੇ ਹੀ ਅਪਨੇ ਸ਼ਿਸ਼ੋਂ
ਕੇ ਸਾਮਨੇ ਕਹੀ ਵੇਦੋਂ ਕੇ ਵਿਰੁੱਧ ਬੋਲਤੇ ਥੇ ਔਰ ਕਹੀਂ ਕਹੀਂ ਵੇਦ ਕੀ ਲੀਏ ਅੱਛਾ
ਭੀ ਕਹਾ ਹੈ। ਕਿਉਂਕਿ ਜੋ ਕਹੀਂ ਅੱਛਾ ਨਾ ਬੋਲਤੇ ਤੋ ਲੋਗ ਨਾਸਤਕ ਬਨਾਤੇ ਜੈਸੇ:
ਵੇਦ ਪੜ੍ਹਤ ਬ੍ਰਹਮਾ ਮਰੇ ਚਾਰੋਂ ਵੇਦ ਕਹਾਨਿ
ਨੋਟ : ਇਹ ਪੰਗਤੀ ਗੁਰਬਾਣੀ ਵਿਚ ਕਿਤੇ ਨਹੀਂ
ਸੰਤ (ਸਾਧ) ਕੀ ਮਹਿਮਾ ਵੇਦ ਨ ਜਾਨੇ। (ਸੁਖਮਨੀ ਪਉੜੀ ੭ ਚੌਪਈ ੮)
ਨਾਨਕ ਬ੍ਰਹਮ ਗਿਆਨੀ ਆਪਿ ਪ੍ਰਮੇਸ਼ਰ। (ਸੁਖਮਨੀ ਪੌ ੨ ਚੌਪਈ ੬)
ਕਯਾ ਵੇਦ ਪੜ੍ਹਨੇ ਵਾਲੇ ਮਰ ਗਏ ਔਰ ਨਾਨਕ ਜੀ ਆਪਨੇ ਆਪ ਕੋ ਅਮਰ
ਸਮਝਤੇ ਥੇ? ਕਯਾ ਵੇਹ ਨਹੀਂ ਮਰ ਗਏ? ਵੇਦ ਤੋਂ ਸਭ ਵਿਦਿਆਉਂ ਕਾ ਭੰਡਾਰ
ਹੈ ਪ੍ਰੰਤੂ ਜੋ ਚਾਰੋ ਵੇਦੋਂ ਕੋ ਕਹਾਨੀ ਕਹੈ ਉਸ ਕੀ ਸਭ ਬਾਤੇਂ ਕਹਾਨੀ ਹੈਂ। ਜੋ ਮੂਰਖੋਂ
ਕਾ ਨਾਮ ਸੰਤ ਹੋਤਾ ਹੈ ਵੇ ਵਿਚਾਰੇ ਵੇਦੋਂ ਕੀ ਮਹਿਮਾ ਕਭੀ ਨਹੀ ਜਾਨ ਸਕਤੇ।
ਜੋ ਨਾਨਕ ਜੀ ਵੇਦੋਂ ਹੀ ਕਾ ਮਾਨ ਕਰਤੇ ਤੋਂ ਉਨ ਕੀ ਸੰਪ੍ਰਦਾਇ ਨ ਚਲਤੀ ਨ
ਵੇ ਗੁਰੂ ਬਨ ਸਕਤੇ ਥੇ ਕਿਉਂਕਿ ਸੰਸਕ੍ਰਿਤ ਤੋ ਪੜ੍ਹੇ ਨਹੀਂ ਥੇ ਤੋ ਦੂਸਰੇ ਕੋ ਪੜ੍ਹਾ
ਕਰ ਸ਼ਿਸ਼ ਕੈਸੇ ਬਨਾ ਸਕਤੇ ਥੇ? ਯਹ ਸਚ ਹੈ ਕਿ ਜਿਸ ਸਮੇਂ ਨਾਨਕ ਜੀ ਪੰਜਾਬ
ਮੇਂ ਹੂਏ ਥੇ ਉਸ ਸਮੇਂ ਪੰਜਾਬ ਸੰਸਕ੍ਰਿਤ ਵਿਦਿਆ ਸਰਵਰਥਾ ਰਹਿਤ ਮੁਸਲਮਾਨੋਂ ਸੇ
ਪੀੜਤ ਥਾ। ਉਸ ਸਮੇਂ ਉਨਹੋਂ ਨੇ ਕੁਝ ਲੋਗੋ ਕੇ ਬਚਾਯਾ। ਨਾਨਕ ਜੀ ਨੇ ਸਾਮਨੇ
ਕੁਛ ਉਨ੍ਹ ਕੀ ਸੰਪ੍ਰਦਾਇ ਕੇ ਬਹੁਤ ਸੇ ਸ਼ਿਸ਼ ਨਹੀਂ ਹੂਏ ਥੇ ਕਿਉਂਕਿ ਅਵਿਦਵਾਨੋਂ
ਮੇਂ ਯਹ ਚਾਲ ਕਿ ਮਰੇ ਪੀਛੇ ਉਨ ਕੋ ਸਿੱਧ ਬਨਾ ਦੇਤੇ ਹੈਂ। ਪਸ਼ਚਾਤ ਬਹੁਤ ਸਾ
ਮਹਾਤਮਯ ਕਰ ਕੇ ਈਸ਼ਰ ਕੇ ਸਮਾਨ ਮਾਨ ਦੇਤੇ ਹੈਂ। ਹਾਂ ਨਾਨਕ ਜੀ ਬੜੇ ਧਨਾਡ
ਔਰ ਰਈਸ ਭੀ ਨਹੀਂ ਥੇ ਪ੍ਰੰਤੂ ਉਨ ਕੇ ਚੇਲੋਂ ਨੇ ''ਨਾਨਕ ਚੰਦ੍ਰੋਦਯ'' ਔਰ ''ਜਨਮ
ਸਾਖੀ'' ਆਦਿ ਮੇਂ ਬੜੇ ਸਿੱਧ ਔਰ ਬੜੇ ਬੜੇ ਐਸ਼ਵਰਯੇਵਾਲੇ ਥੇ ਲਿਖਾ ਹੈ। ਨਾਨਕ
ਜੀ ਬ੍ਰਹਮਾ ਆਦਿ ਸੇ ਮਿਲੇ ਬੜੀ ਬੜੀ ਬਾਤ ਚੀਤ ਕੀ, ਸਭ ਨੇ ਇਕ ਕਾ ਮਾਨਯ
ਕੀਆ, ਨਾਨਕ ਜੀ ਕੇ ਵਿਵਾਹ ਮੇਂ ਬਹੁਤ ਸੇ ਘੋੜੇ, ਰਥ, ਹਾਥੀ, ਸੋਨੇ ਚਾਂਦੀ ਮੋਤੀ
ਪੰਨਾ ਆਦਿ ਰਤਨੋਂ ਸੇ ਜੜੇ ਹੂਏ ਔਰ ਅਮੁੱਲ ਰਤਨੋਂ ਕਾ ਪਾਰਾਵਾਰ ਨਾ ਥਾ ਲਿਖਾ
ਹੈ। ਭਲਾ ਯਿਹ ਗਪੌੜ ਨਹੀਂ ਤੋ ਔਰ ਕਿਆ ਹੈ? ਇਸ ਮੇਂ ਇਨਕੇ ਚੇਲੋਂ ਕਾ ਦੋਸ਼
ਹੈ ਨਾਨਕ ਜੀ ਕਾ ਨਹੀਂ। ਦੂਸਰਾ ਜੋ ਉਨ੍ਹਕੇ ਪੀਛੇ ਉਨ੍ਹਾਂ ਕੇ ਲੜਕੇ ਸੇ ਉਦਾਸੀ
ਚਲੇ ਔਰ ਰਾਮ ਦਾਸ ਆਦਿ ਸੇ ਨਿਰਮਲੇ। ਕਿਤਨੇ ਹੀ ਗੱਦੀ ਵਾਲੋਂ ਨੇ ਭਾਸ਼ਾ ਬਨਾ
ਕਰ ਗੰ੍ਰਥ ਮੇਂ ਰੱਖੀ ਹੈ। ਅਰਥਾਤ ਇਨ ਕਾ ਗੁਰੂ ਗੋਵਿੰਦ ਸਿੰਘ ਦਸ਼ਮਾ ਹੂਆ। ਉਨ੍ਹ
ਕੇ ਪੀਛੇ ਉਸ ਗ੍ਰੰਥ ਮੇਂ ਕਿਸੀ ਕੀ ਭਾਸ਼ਾ ਨਹੀਂ ਮਿਲਾਈ ਗਈ, ਕਿੰਤੂ ਵਹਾਂ ਤੱਕ
ਕੇ ਜਿਤਨੇ ਛੋਟੇ ਛੋਟੇ ਪੁਸਤਕ ਥੇ ਉਨ ਸਭ ਕੋ ਇਕੱਠੇ ਕਰਕੇ ਜਿਲਦ ਬੰਧਵਾ ਦੀ।
ਇਨ੍ਹਾਂ ਲੋਗੋ ਨੇ ਭੀ ਨਾਨਕ ਜੀ ਕੇ ਪੀਛੇ ਬਹੁਤ ਸੀ ਭਾਸ਼ਾ ਬਨਾਈ। ਕਿਤਨੋਂ ਹੀ
ਨੇ ਨਾਨਾ ਪ੍ਰਕਾਰ ਕੀ ਪੁਰਾਣੋਂ ਕੇ ਮਿਥਿਆ ਕਥਾ ਕੇ ਤੁਲ ਬਨਾ ਦੀਏ ਪ੍ਰੰਤੂ ਬ੍ਰਹਮ
ਗਿਆਨੀ ਆਪ ਪ੍ਰਮੇਸਵਰ ਬਨਕੇ ਉਸ ਪਰ ਕਰਮੋਪਾਸਨਾ ਛੋੜ ਕਰ ਇਨ ਕੇ ਸ਼ਿਸ਼
ਭੁਗਤੇ ਆਏ। ਇਸ ਨੇ ਬਹੁਤ ਬਿਗਾੜ ਕਰ ਦੀਆ, ਨਹੀਂ ਜੋ ਨਾਨਕ ਜੀ ਨੇ ਕੁਝ
ਭਗਤੀ ਵਿਸ਼ੇਸ਼ ਈਸ਼ਵਰ ਕੀ ਲਿਖੀ ਥੀ ਉਸੇ ਕਰਤੇ ਆਤੇ ਤੋ ਅੱਛਾ ਥਾ।
ਅਬ ਉਦਾਸੀ ਕਹਤੇ ਹੈ ਹਮ ਬੜੇ, ਨਿਰਮਲੇ ਕਹਿਤੇ ਹੈਂ ਹਮ ਬੜੇ ਅਕਾਲੀਏ
ਤਥਾ ਸੁਥਰਾਸ਼ਾਹੀ ਕਹਤੇ ਹੈਂ ਸਰਵੋਪਰ ਹਮ ਹੈਂ। ਇਨ ਮੇਂ ਗੋਬਿੰਦ ਸਿੰਘ ਜੀ ਸੂਰਵੀਰ
ਹੂਏ। ਜੋ ਮੁਸਲਮਾਨੋਂ ਨੇ ਉਨ੍ਹ ਕੇ ਪੁਰਸ਼ਾਓਂ ਕੋ ਬਹੁਤ ਸਾ ਦੁਖ ਦੀਆ ਥਾ ਉਨ ਸੇ
ਥੈਰ ਲੇਨਾ ਚਾਹਤੇ ਥੇ ਪ੍ਰੰਤੂ ਇਨਕੇ ਪਾਸ ਕੁਛ ਸਾਮਗਰੀ ਨ ਥੀ ਔਰ ਮੁਸਲਮਾਨੋਂ
ਕੀ ਬਾਦਸ਼ਾਹੀ ਪ੍ਰਜਵਲਤ ਹੋ ਰਹੀ ਥੀ। ਇਨਹੋਂ ਨੇ ਏਕ ਪੁਰਸਚਰਣ ਕਰਵਾਯਾ। ਪ੍ਰਸਿੱਧੀ
ਕੀ ਕਿ ਮੁਝ ਕੋ ਦੇਵੀ ਨੇ ਵਰ ਔਰ ਖੜਗ ਦੀਆ ਹੈ ਕਿ ਤੁਮ ਮੁਸਲਮਾਨੋ ਸੇ ਲੜੋ
ਤੁਮਾਰਾ ਵਿਜੇ ਹੋਗਾ। ਬਹੁਤ ਸੇ ਲੋਗ ਉਨ ਕੇ ਸਾਥੀ ਹੋ ਗਏ ਔਰ ਉਨਹੋ ਨੇ ਜੈਸੇ
'ਵਾਮਮਾਰਗੀਓ' ਨੇ 'ਪੰਚ ਮਕਾਰ' 'ਚਕ੍ਰਾਂਕਿਤੋਂ' ਨੇ 'ਪੰਚ ਸੰਸਕਾਰ' ਚਲਾਏ ਥੇ ਵੈਸੇ
'ਪੰਚ ਕਕਾਰ'। ਅਰਥਾਤ ਉਨ੍ਹ ਕੇ 'ਪੰਚ ਕਰਾਰ' ਯੁਧ ਮੇਂ ਉਪਯੋਗੀ ਥੇ। ਏਕ 'ਕੇਸ਼'
ਅਰਥਾਤ ਜਿਸ ਕੇ ਰਖਨੇ ਸੇ ਲੜਾਈ ਮੇ ਲਕੜੀ ਔਰ ਤਲਵਾਰ ਸੇ ਕੁਝ ਬਚਾਵਟ
ਹੋ। ਦੂਸਰਾ 'ਕੰਗਣ' ਜੋ ਸਿਰ ਕੇ ਉਪਰ ਪਗੜੀ ਮੇ ਅਕਾਲੀ ਲੋਗ ਰਖਤੇ ਹੈ। ਔਰ
ਹਾਥ ਮੇ 'ਕੜਾ' ਜਿਸ ਸੇ ਹਾਥ ਔਰ ਸਿਰ ਬਚ ਸਕੇ। ਤੀਸਰਾ ਕਾਛ ਅਰਥਾਤ 'ਜਾਨੂ'
ਕੇ ਉਪਰ ਏਕ ਜਾਂਘੀਆ ਕਿ ਜੋ ਦੌੜਤੇ ਔਰ ਕੂਦਨੇ ਮੇਂ ਅੱਛਾ ਹੋਤਾ ਹੈ। ਬਹੁਤ
ਕਰਕੇ ਅਖਾੜ ਮੱਲ ਔਰ ਨਟ ਭੀ ਇਸ ਕੋ ਇਸ ਲੀਏ ਧਾਰਨ ਕਰਤੇ ਹੈਂ ਕਿ ਜਿਸ
ਸੇ ਸਰੀਰ ਕਾ ਮਰਮ ਸਥਾਨ ਬਚਾ ਰਹੇ ਔਰ ਅਟਕਾਵ ਨ ਹੋ। ਚੌਥਾ 'ਕੰਘਾ' ਜਿਸ
ਸੇ ਕੇਸ ਸੁਧਰਤੇ ਹੈਂ। ਪਾਂਚਵਾ ''ਕਾਚੂ' (ਕਰਦ) ਕਿ ਜਿਸ ਸੇ ਸ਼ਤਰੂ ਸੇ ਭੇਦ ਭਟੱਕਾ
ਹੋਨੇ ਸੇ ਲੜਾਈ ਮੇਂ ਕਾਮ ਆਵੇ। ਇਸੀ ਲੀਏ ਯਹ ਰੀਤ ਗੋਬਿੰਦ ਸਿੰਘ ਜੀ ਨੇ
ਆਪਣੀ ਬੁੱਧੀਮਤਾ ਸੇ ਉਸ ਸਮੇਂ ਕੇ ਲੀਏ ਕੀ ਥੀ, ਅਬ ਇਸ ਸਮੇਂ ਮੇਂ ਉਨ੍ਹ ਕਾ
ਰਖਨਾ ਕੁਝ ਉਪਯੋਗੀ ਨਹੀਂ ਹੈ। ਪ੍ਰੰਤੂ ਅਬ ਜੋ ਯੁਧ ਕੇ ਪ੍ਰਯੋਗ ਕੇ ਪ੍ਰਯੋਜਨ ਕੇ ਲੀਏ
ਬਾਤੇਂ ਕਰਤੱਵ ਥੀ ਉਨ੍ਹ ਕੋ ਧਰਮ ਕੇ ਸਾਥ ਮਾਨ ਲੀ ਹੈਂ। ਮੂਰਤੀ ਪੂਜਾ ਤੋਂ ਨਹੀਂ
ਕਰਤੇ ਉਸ ਸੇ ਵਿਸ਼ੇਸ਼ ਗ੍ਰੰਥ ਕੀ ਪੂਜਾ ਕਰਤੇ ਹੈਂ। ਕਯਾ ਯਹ ਮੂਰਤੀ ਪੂਜਾ ਨਹੀਂ
ਹੈ? ਕਿਸੀ ਜੜ੍ਹ ਪਦਾਰਥ ਕੇ ਸਾਮਨੇ ਸਿਰ ਝੁਕਾਨਾ ਵਾ ਉਸ ਕੀ ਪੂਜਾ ਕਰਨਾ
ਸਭ ਮੂਰਤੀ ਪੂਜਾ ਹੈ। ਜੈਸੇ ਮੂਰਤੀ ਵਾਲੋਂ ਨੇ ਆਪਨੀ ਦੁਕਾਨ ਜਮਾ ਕਰ ਜੀਵਕਾ
ਠਾਢੀ ਕੀ ਹੈ ਵੈਸੇ ਇਨ ਲੋਗੋਂ ਨੇ ਭੀ ਕਰ ਲੀ ਹੈ। ਜੈਸੇ ਪੁਜਾਰੀ ਲੋਗ ਮੂਰਤੀ ਕੇ
ਦਰਸ਼ਨ ਕਰਾਤੇ ਭੇਟ ਚੜ੍ਹਾਤੇ ਹੈ ਅਰਥਾਤ ਮੂਰਤੀ ਪੂਜਾ ਵਾਲੇ ਵੇਦ ਕਾ ਮਾਨਯ
ਕਰਤੇ ਹੈ ਉਤਨਾ ਯਹ ਲੋਗ ਗ੍ਰੰਥ ਸਾਹਿਬ ਵਾਲੇ ਨਹੀਂ ਕਰਤੇ? ਹਾਂ ਯਹ ਕਹਾ ਜਾ
ਸਕਤਾ ਹੈ ਕਿ ਇਨਹੋਂ ਨੇ ਵੇਦੋਂ ਕੋ ਨ ਸੁਨਾ ਨ ਦੇਖਾ ਕਯਾ ਕਰੇਂ? ਜੋ ਸੁਨਨੇ ਔਰ
ਦੇਖਨੇ ਮੇ ਆਵੇ ਤੋ ਬੁੱਧੀਮਾਨ ਬਨੇ। ਲੋਗ ਜੋ ਕਿ ਅੱਛੀ ਦੂਰਾਗ੍ਰਹੀ ਹੈਂ ਵੇ ਸਭ ਸੰਪ੍ਰਦਾਇ
ਵਾਲੇ ਵੇਦ ਮਤ ਮੇਂ ਆ ਜਾਤੇ ਹੈਂ। ਪ੍ਰੰਤੂ ਇਨ ਸਭ ਨੇ ਭੋਜਨ ਕਾ ਬਖੇੜਾ ਬਹੁਤ
ਸਾ ਹਟਾ ਦੀਆ ਹੈ। ਜੈਸੇ ਇਸ ਕੋ ਹਟਾਇਆ ਹੈ ਵੈਸੇ ਵਿਸ਼ਯਾਸਕਿਤ ਦੁਰਭਿਮਾਨ
ਕੋ ਭੀ ਹਟਾ ਕਰ ਵੇਦ ਮਨ ਕੋ ਭੀ ਉਨਤ ਕਰੇਂ ਤੋਂ ਬਹੁਤ ਅੱਛੀ ਬਾਤ ਹੈ।''
ਸਤਿਆਰਥ ਪ੍ਰਕਾਸ਼ ਦੀ ਇਸ ਲਿਖਤ ਤੋਂ ਸਾਬਤ ਹੁੰਦਾ ਹੈ ਕਿ ਸਵਾਮੀ ਦਯਾ
ਨੰਦ ਜੀ ਨੂੰ ਗੁਰਬਾਣੀ ਦਾ ਬੋਧ ਸੀ ਅਤੇ ਨਾ ਹੀ ਸਿੱਖ ਇਤਿਹਾਸ ਦੀ ਜਾਣਕਾਰੀ
ਸੀ। ਇਸ ਲਈ ਬਗੈਰ ਸਿਰ ਪੈਰ ਤੋਂ ਯੱਕੜ ਮਾਰੇ ਹਨ।
ਇਕ ਪਾਸੇ ਯੂ. ਐਨ. ਓ. ਦੀ ਪੱਧਰ ਤੇ ਗੁਰੂ ਬਾਣੀ ਨੂੰ ਮਾਨਤਾ ਮਿਲ ਰਹੀ
ਹੈ। ਦੂਸਰੇ ਪਾਸੇ ਸਾਰੇ ਵੇਦ, ਸ਼ਾਸਤਰ ਅਤੇ ਹੋਰ ਹਿੰਦੂ ਧਰਮ ਦੇ ਗਿਆਤਾ ਸਵਾਮੀ
ਰਾਮ ਤੀਰਥ ਦੰਡੀ ਸੁਆਮੀ ਤੁਲਨਾਤਕ ਅਧਿਐਨ ਕਰਕੇ ਕਿਤਾਬ 'ਚ ਲਿਖ ਰਹੇ
ਹਨ ''ਸਰਵੋਤਮ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ'' ਅਤੇ ''ਸਰਬੋਤਮ ਪੰਥ ਖਾਲਸਾ ਪੰਥ''
ਨਾਲ ਹੀ ਪਿਛਲੀ ਸਦੀ ਦੇ ਪ੍ਰਸਿੱਧ ਆਰੀਆ ਸਮਾਜੀ ਦੌਲਤ ਰਾਇ ਜੀ ''ਸਾਹਿਬੇ
ਕਮਾਲ ਗੁਰੂ ਗੋਬਿੰਦ ਸਿੰਘ'' ਨਾਮੀ ਪੁਸਤਕ ਵਿਚ ਦਸ਼ਮੇਸ਼ ਪਿਤਾ ਦੇ ਗੁਣ ਗਾਉਂਦੇ
ਥਕਦੇ ਨਹੀਂ ਅਤੇ 'ਮਿਲਾਪ' ਅਖ਼ਬਾਰ ਦੇ ਐਡੀਟਰ 'ਰਣਬੀਰ ਜੀ' ਕਲਗੀਧਰ ਮਹਾਰਾਜ
ਨੂੰ ਯੁਗ ਪੁਰਸ਼ ਦੱਸ ਰਹੇ ਹਨ। ਦੂਸਰੇ ਪਾਸੇ ਪਾਠਕਾਂ ਸਾਹਮਣੇ ਦਯਾਨੰਦ ਜੀ ਦੀ
ਲਿਖਤ ਹੈ।
ਅਜਿਹੀ ਹੂੜ ਮੱਤ ਵਾਲੇ, ਈਰਖਾਲੂ, ਅਹੰਕਾਰੀ ਅਤੇ ਉਪਦਰਵੀ ਬੰਦੇ ਨੂੰ
ਪ੍ਰਕਾਸ਼ਕ ''ਓਮਸਤਯ ਪਰਮਹੰਸ ਪਰਿਵਨਾਚਕਚਾਰੀਆ ਸ੍ਰੀਮਦਯਾਨੰਦ ਸ੍ਰਵਸਤੀ
ਸਵਾਮੀ' ਦੀ ਉਪਾਧੀ ਨਾਲ ਨਿਵਾਜਦਾ ਹੈ। ਅਜਿਹੇ ਆਫਰੇ ਹੋਏ ਫੁੰਕਾਰੇ ਮਾਰਨ
ਵਾਲੇ ਸਾਨ੍ਹ ਦੇ ਸਿੰਗ ਗਿਆਨੀ ਦਿੱਤ ਸਿੰਘ ਜੀ ਨੇ ਆਪਣੇ ਸੰਬਾਦ ਨਾਲ ਭੰਨੇ
ਹਨ।

Thursday, September 2, 2010

ਸ਼ੇਰ-ਏ-ਪੰਜਾਬ ਦੇ ਜੀਵਨ ਦੀਆਂ ਕੁਝ ਝਾਕੀਆਂ- ਕੈਪਟਨ ਅਮਰਿੰਦਰ ਸਿੰਘ

ਰਣਜੀਤ ਸਿੰਘ ਦਾ ਜਨਮ 1780 ਵਿਚ ਸ਼ੁੱਕਰਚੱਕੀਆ ਮਿਸਲ ਦੇ ਸਰਦਾਰ ਮਹਾਂ ਸਿੰਘ ਅਤੇ ਉਨ੍ਹਾਂ ਦੀ ਪਤਨੀ ਮਾਈ ਮਲਵੈਣ ਦੇ ਘਰ ਹੋਇਆ ਸੀ। ਭੰਗੀ ਤੇ ਘਨ੍ਹੱਈਆ ਮਿਸਲਾਂ ਦੇ ਕਈ ਇਲਾਕੇ ਹਥਿਆਉਣ ਤੋਂ ਬਾਅਦ
ਸ਼ੁਕਰਚੱਕੀਆ ਮਿਸਲ ਚਨਾਬ ਤੇ ਬਿਆਸਮ ਦਰਿਆਵਾਂ ਵਿਚਲੇ ਇਲਾਕੇ ਦੀ ਇਕ ਵੱਡੀ ਤਾਕਤ  ਬਣ ਗਈ ਸੀ। 1792 ਵਿਚ ਜਦੋਂ ਮਹਾਂ ਸਿੰਘ ਦੀ ਅਠਾਈ ਸਾਲਾਂ ਦੀ ਉਮਰ ਵਿਚ ਹੀ ਮੌਤ ਹੋ ਗਈ ਤਾਂ ਉਦੋਂ ਰਣਜੀਤ ਸਿੰਘ ਸਿਰਫ ਬਾਰਾਂ ਸਾਲਾਂ ਦਾ ਸੀ। ਮਿਸਲ ਦਾ ਮੁਖੀ ਬਣਨ ਵਿਚ ਉਸ ਨੂੰ ਸਿਰਫ ਪੰਜ ਸਾਲ ਲੱਗੇ ਅਤੇ ਉਸ ਨੇ ਆਪਣੀ ਮਾਂ ਮਾਈ ਮਲਵੈਣ ਅਤੇ ਆਪਣੇ ਪਿਤਾ ਦੇ ਖਾਸਮ-ਖਾਸਮ ਲਖਪਤ ਰਾਏ ਤੋਂ ਰਿਆਸਤ ਦਾ ਕਾਰਜ ਭਾਰ ਆਪਣੇ ਹੱਥਾਂ ਵਿਚ ਲੈ ਲਿਆ। ਲਾਹੌਰ ਉਸ ਵੇਲੇ ਖਿੱਤੇ ਦੀ ਸੱਤਾ ਦਾ ਕੇਂਦਰ ਸੀ ਅਤੇ ਉਸ ਉਤੇ ਕਾਬਜ਼ ਹੋਣ ਦਾ ਰਣਜੀਤ ਸਿੰਘ ਦਾ ਸਭ ਤੋਂ ਵੱਡਾ ਸੁਪਨਾ ਸੀ। ਲਾਹੌਰ ਉਤੇ ਉਸ ਵੇਲੇ ਭੰਗੀ ਮਿਸਲ ਦੇ ਤਿੰਨ ਭਰਾਵਾਂ
ਲਹਿਣਾ ਸਿੰਘ, ਗੁੱਜਰ ਸਿੰਘ ਅਤੇ ਸ਼ੋਭਾ ਸਿੰਘ ਦਾ ਸ਼ਾਸਨ ਸੀ। ਉਨ੍ਹਾਂ ਦਾ ਸ਼ਾਸਨ ਅਤਿਆਚਾਰੀ ਸੀ ਅਤੇ ਰਣਜੀਤ ਸਿੰਘ ਦੇ ਪਿੱਠੂਆਂ ਵਲੋਂ ਸ਼ਹਿ ਦੇਣ 'ਤੇ ਲਾਹੌਰ ਦੇ ਸਰਦਾਰਾਂ ਨੇ ਰਣਜੀਤ ਸਿੰਘ ਨੂੰ ਗੁਪਤ ਸੱਦਾ ਭੇਜਿਆ। ਰਣਜੀਤ ਸਿੰਘ ਅਤੇ ਸਦਾ ਕੌਰ (ਰਣਜੀਤ ਸਿੰਘ ਦੀ ਇਕ ਪਤਨੀ ਮਹਿਤਾਬ ਕੌਰ ਦੀ ਮਾਂ) ਨੇ ਲਾਹੌਰ ਵਲ ਚਾਲੇ ਪਾ ਦਿੱਤੇ। ਉਸ ਵੇਲੇ ਲਾਹੌਰ ਦੇ ਬਾਜ਼ਾਰ ਵਿਚ ਅਫਵਾਹ ਫੈਲ ਗਈ ਕਿ ਉਹ ਅੰਮ੍ਰਿਤਸਰ ਮੱਥਾ ਟੇਕਣ ਜਾ ਰਹੇ ਹਨ। ਇਸ ਕਰਕੇ ਭੰਗੀ ਭਰਾ ਅਵੇਸਲੇ ਹੋ ਗਏ। ਰਣਜੀਤ ਸਿੰਘ ਅੰਮ੍ਰਿਤਸਰ ਪਹੁੰਚਿਆ ਪਰ ਰਾਤੋ ਰਾਤ 14 ਮੀਲ ਦਾ ਪੈਂਡਾ ਤੈਅ ਕਰਕੇ 5000 ਫੌਜ ਨਾਲ ਤੜਕਸਾਰ ਲਾਹੌਰ ਆ ਧਮਕਿਆ। ਜਦੋਂ ਇਕ ਚੌਂਕੀ 'ਤੇ ਉਸ ਦੀ ਆਮਦ ਦੀ ਖਬਰ ਮਿਲੀ ਤਾਂ ਭੰਗੀ ਭਰਾਵਾਂ ਨੇ 200 ਘੋੜ ਸਵਾਰਾਂ ਦਾ ਜਥਾ ਉਸ ਨੂੰ ਡੱਕਣ ਲਈ ਭੇਜਿਆ, ਜਿਸ ਨੂੰ ਰਣਜੀਤ ਸਿੰਘ ਨੇ ਜਲਦ ਹੀ ਪਛਾੜ ਦਿੱਤਾ। 6 ਜੁਲਾਈ, 1799 ਨੂੰ ਉਹ ਕਿਲ੍ਹੇ ਦੇ ਨਜ਼ਦੀਕ ਪੁੱਜ ਗਿਆ ਅਤੇ ਕਿਲ੍ਹੇ ਦੇ ਲਾਹੌਰੀ ਗੇਟ ਵਲ ਵਧਿਆ, ਜਿੱਥੇ ਲਹਿਣਾ ਸਿੰਘ ਦੇ ਪੁੱਤਰ ਚੇਤ ਸਿੰਘ ਦੀ ਅਗਵਾਈ
ਹੇਠ ਸਖਤ ਪਹਿਰਾ ਸੀ। ਇਸੇ ਦੌਰਾਨ ਚੇਤ ਸਿੰਘ ਦੇ ਕਮਾਂਡਰ ਮੋਹਕਮ-ਉਦੀਨ ਦੇ ਇਸ਼ਾਰੇ 'ਤੇ ਚੇਤ ਸਿੰਘ ਨੂੰ ਖਬਰ ਦਿੱਤੀ ਗਈ ਕਿ ਰਣਜੀਤ ਸਿੰਘ ਦਿੱਲੀ ਗੇਟ ਵਲ ਵਧ ਰਿਹਾ ਹੈ। ਦਰਅਸਲ, ਇਹ ਹਮਲਾ ਸਦਾ ਕੌਰ
ਦੀ ਅਗਵਾਈ ਹੇਠ ਹੋਇਆ ਸੀ। ਚੇਤ ਸਿੰਘ ਤੁਰੰਤ ਦਿੱਲੀ ਗੇਟ ਵਲ ਚਲ ਪਿਆ ਅਤੇ ਪਿੱਛੋਂ ਲਾਹੌਰੀ
ਗੇਟ ਖੋਲ੍ਹ ਦਿੱਤਾ ਗਿਆ। ਬਾਕੀ ਪਰਿਵਾਰ ਤਾਂ ਦੌੜ ਗਿਆ ਪਰ ਚੇਤ ਸਿੰਘ ਲੜਾਈ ਜਾਰੀ ਰੱਖਣ ਦੇ ਇਰਾਦੇ ਨਾਲ ਕਿਲੇ ਦੇ ਇਕ ਹਿੱਸੇ ਵਿਚ ਜਾ ਲੁਕਿਆ। ਪਰ ਅਗਲੀ ਹੀ ਸਵੇਰ ਜਦੋਂ ਉਸ ਨੂੰ ਸਾਰੀ ਚਾਲ ਸਮਝ ਆਈ ਤਾਂ ਉਸਨੇ ਸੋਚਿਆ ਕਿ ਹੁਣ ਕਿਲ੍ਹੇ ਵਿਚ ਦੜੇ ਰਹਿਣ ਦਾ ਕੋਈ ਫਾਇਦਾ ਨਹੀਂ ਅਤੇ ਉਸ ਨੇ ਹਥਿਆਰ ਸੁੱਟਣ ਵਿਚ ਹੀ ਭਲਾਈ ਸਮਝੀ। ਰਣਜੀਤ ਸਿੰਘ ਨੇ ਉਸ ਨਾਲ ਚੰਗਾ ਸਲੂਕ ਕੀਤਾ ਅਤੇ ਉਸ ਨੂੰ ਇਕ ਪਿੰਡ ਦੀ ਜਾਗੀਰ ਬਖਸ਼ ਦਿੱਤੀ। ਸਹਿਮਤੀ ਮੁਤਾਬਕ ਸ਼ਹਿਰ ਵਾਸੀਆਂ ਦਾ ਪੂਰਾ ਖਿਆਲ ਰੱਖਿਆ ਗਿਆ। ਆਖਰ ਰਣਜੀਤ ਸਿੰਘ ਦੀ ਮੁੱਠੀ ਵਿਚ ਲਾਹੌਰ ਆ ਹੀ ਗਿਆ ਅਤੇ ਉਸ ਦੀ ਇਕ ਸਭ ਤੋਂ ਵੱਡੀ ਖਾਹਿਸ਼ ਪੂਰੀ ਹੋ ਗਈ।
ਰਣਜੀਤ ਸਿੰਘ ਦੇ ਰਾਜ ਦਾ ਘੇਰਾ ਹੁਣ ਏਨਾ ਵਧ ਗਿਆ ਕਿ ਉਸ ਨੇ ਫੌਜ ਦਾ ਮੁੜ ਗਠਨ ਕਰਨ ਦਾ ਫੈਸਲਾ ਕੀਤਾ ਅਤੇ ਸਾਰੀਆਂ ਰਣਨੀਤਕ ਥਾਵਾਂ ਉਤੇ ਦਸਤੇ ਤਾਇਨਾਤ ਕੀਤੇ। ਇਹ ਇਸ ਤਰ੍ਹਾਂ ਦੀ ਪਹਿਲੀ ਪੇਸ਼ਕਦਮੀ ਸੀ। ਇਸ ਤੋਂ ਪਹਿਲਾਂ ਲਾਹੌਰ ਦੇ ਸ਼ਾਸਕ ਉਥੇ ਤਾਇਨਾਤ ਫੌਜ ਨਾਲ ਹੀ ਕਿਸੇ ਹਮਲਾਵਰ ਦਾ ਟਾਕਰਾ ਕਰਿਆ ਕਰਦੇ ਸਨ। 1799 ਵਿਚ 19 ਸਾਲਾਂ ਦੀ ਉਮਰ ਵਿਚ ਕੀਤੇ ਇਸ ਫੈਸਲੇ ਨਾਲ ਉਸ ਨੇ ਇਕ
ਮਜ਼ਬੂਤ ਫੌਜ ਦੀ ਨੀਂਹ ਰੱਖ ਦਿੱਤੀ ਸੀ, ਜੋ 1839 ਵਿਚ ਉਸ ਦੀ ਮੌਤ ਤੱਕ ਕਾਇਮ ਰਹੀ। ਇਸ ਤੋਂ ਇਕ ਸਾਲ ਬਾਅਦ ਸੰਨ 1800 ਵਿਚ ਰਣਜੀਤ ਸਿੰਘ ਦੀ ਚੜ੍ਹਤ ਤੋਂ ਤ੍ਰਭਕੇ ਅਤੇ ਅਗਲੀਆਂ-ਪਿਛਲੀਆਂ ਰੜਕਾਂ ਕੱਢਣ ਲਈ ਕਈ ਮਿਸਲਾਂ ਦੇ ਮੁਖੀ ਤੇ ਸਰਦਾਰ ਅਤੇ ਰਿਆਸਤਾਂ ਦੇ ਨਵਾਬ ਉਸ ਦੇ ਖਿਲਾਫ ਇਕਜੁੱਟ ਹੋ ਗਏ। ਇਨ੍ਹਾਂ ਵਿਚ ਅੰਮ੍ਰਿਤਸਰ ਤੋਂ ਜੱਸਾ ਸਿਘ ਰਾਮਗੜ੍ਹੀਆ ਤੇ ਗੁਲਾਬ ਸਿੰਘ ਭੰਗੀ, ਗੁਜਰਾਤ ਦਾ ਸਾਹਿਬ ਸਿੰਘ ਭੰਗੀ, ਵਜੀਰਾਬਾਦ ਦਾ ਜੋਧ ਸਿੰਘ ਅਤੇ ਕਸੂਰ ਦਾ ਨਵਾਬ ਨਿਜ਼ਾਮੂਦੀਨ ਸ਼ਾਮਲ ਸਨ। ਇਨ੍ਹਾਂ ਨੂੰ ਚਕਮਾ ਦੇਣ ਲਈ ਰਣਜੀਤ ਸਿੰਘ ਆਪਣੀ ਫੌਜ ਨਾਲ ਲਾਹੌਰ ਤੋਂ 40 ਕਿਲੋਮੀਟਰ ਦੂਰ ਪਿੰਡ ਮੌਜ਼ਾ ਭੱਟੀਆਂ (ਜੋ ਉਸ ਦੇ ਵਡੇਰੇ ਕਾਲੂ ਭੱਟੀ ਨੇ ਸੰਨ 1470 ਵਿਚ ਵਸਾਇਆ ਸੀ) ਆ ਗਿਆ ਤੇ ਉਥੇ ਡੇਰਾ ਲਾ ਲਿਆ। ਦੋ ਮਹੀਨੇ ਦੋਵੇਂ ਧਿਰਾਂ
ਆਹਮੋ-ਸਾਹਮਣੇ ਖੜ੍ਹੀਆਂ ਰਹੀਆਂ। ਆਖਰਕਾਰ ਵਿਰੋਧੀ ਫੌਜ ਨੇ ਹਮਲਾ ਸ਼ੁਰੂ ਕੀਤਾ ਪਰ ਸਫਲਤਾ ਨਾ ਮਿਲ ਸਕੀ। ਰਣਜੀਤ ਸਿੰਘ ਨੇ ਉਨ੍ਹਾਂ ਦਾ ਬਟਾਲੇ ਤੱਕ ਪਿੱਛਾ ਕੀਤਾ, ਜਿਥੇ ਸਦਾ ਕੌਰ ਦੀ ਫੌਜ ਉਸ ਨਾਲ ਆਣ ਜੁੜੀ ਅਤੇ ਇਥੇ ਜੱਸਾ ਸਿੰਘ ਰਾਮਗੜ੍ਹੀਆ ਦੇ ਪੁੱਤਰ ਜੋਧ ਸਿੰਘ ਨਾਲ ਲੜਾਈ ਹੋਈ। ਜੋਧ ਸਿੰਘ ਹਾਰ ਗਿਆ ਅਤੇ
ਰਣਜੀਤ ਸਿੰਘ ਜੇਤੂ ਹੋ ਕੇ ਲਾਹੌਰ ਪਰਤਿਆ। ਆਪਣੇ ਰਾਜ ਦੇ ਨਿਰਮਾਣ ਦੌਰਾਨ ਰਣਜੀਤ ਸਿੰਘ ਨੇ ਕਿਸੇ ਵੀ ਕਿਸਮ ਦੀ ਦਿਆਲਤਾ ਜਾਂ ਸਾਫਗੋਈ ਦੀ ਪ੍ਰਵਾਹ ਨਹੀਂ ਕੀਤੀ ਅਤੇ ਕੁਝ ਮਾਮਲਿਆਂ ਵਿਚ ਤਾਂ ਉਸ ਨੇ ਬੇਕਿਰਕ ਤੇ ਅਨੈਤਿਕ ਕਦਮ ਵੀ ਪੁੱਟੇ, ਪਰ ਗੜਬੜ ਦੇ ਉਨ੍ਹਾਂ ਸਾਲਾਂ ਵਿਚ ਉਸ ਨੂੰ ਮਿਲਣ ਵਾਲਿਆਂ ਦੀ ਉਸ ਦੀ ਕਾਬਲੀਅਤ ਬਾਰੇ ਰਾਏ ਲਗਪਗ ਸਾਂਝੀ ਸੀ। ਅਨਪੜ੍ਹ ਹੋਣ ਦੇ ਬਾਵਜੂਦ ਵੱਖ ਵੱਖ ਵਿਸ਼ਿਆਂ ਬਾਰੇ ਜਾਣਕਾਰੀ ਇਕੱਤਰ ਕਰਨ ਦੀ ਸ਼ਕਤੀ ਅਤੇ ਉਸ ਦੀ ਯਾਦ ਸ਼ਕਤੀ ਦਾ ਉਸ ਨਾਲ ਗੱਲਬਾਤ ਕਰਨ ਵਾਲੇ
ਸਾਰੇ ਵਿਅਕਤੀਆਂ ਨੇ ਪ੍ਰਭਾਵ ਕਬੂਲਿਆ। ਰਣਜੀਤ ਸਿੰਘ ਨੂੰ ਬਿਮਾਰੀ ਸਮੇਂ ਮਿਲਣ ਆਏ ਬਰਤਾਨਵੀ ਕਪਤਾਨ ਡਬਲਿਊ.ਜੀ.ਓਸਬੌਰਨ ਨੇ ਲਿਖਿਆ ਕਿ ਉਸ ਦੇ ਸੁਆਲਾਂ ਦਾ ਪ੍ਰਵਾਹ ਅਤੇ ਵਿਸ਼ਿਆਂ ਦੀ ਅਨੰਤਤਾ ਦੇਖ ਕੇ ਕੋਈ ਵਿਚਾਰ ਦੇਣਾ ਲਗਪਗ ਅਸੰਭਵ ਹੋ ਜਾਂਦਾ ਸੀ। ਜਿਉਂ-ਜਿਉਂ ਮੈਂ ਰਣਜੀਤ ਸਿੰਘ ਨੂੰ ਸਮਝਣ ਦੀ
ਕੋਸ਼ਿਸ਼ ਕਰਦਾ ਹਾਂ, ਉਹ ਮੈਨੂੰ ਇਕ ਅਸਾਧਾਰਨ ਸ਼ਖਸ ਜਾਪਦੇ ਹਨ। ਲਾਰਡ ਆਕਲੈਂਡ ਦੀ ਭੈਣ ਐਮਿਲੀ ਈਡਨ ਨੇ ਲਿਖਿਆ, "ਉਹ ਆਪਣੇ ਬਲਬੂਤੇ 'ਤੇ ਮਹਾਨ ਰਾਜਾ ਬਣਿਆ। ਉਸ ਨੇ ਵੱਡੇ ਵੱਡੇ ਵੈਰੀਆਂ 'ਤੇ ਜਿੱਤਾਂ ਦਰਜ ਕੀਤੀਆਂ। ਉਸ ਦੇ ਸ਼ਾਸਨ ਦੀ ਦਾਦ ਦੇਣੀ ਬਣਦੀ ਹੈ। ਉਸ ਕੋਲ ਇਕ ਵੱਡੀ ਅਨੁਸ਼ਾਸਤ ਫੌਜ ਹੈ। ਉਸ ਨੇ ਸ਼ਾਇਦ ਹੀ ਕਦੇ ਕਿਸੇ ਦੀ ਜਾਨ ਲਈ ਹੈ। ਉਹ ਇਕ ਬੇਮਿਸਾਲ ਤਾਨਾਸ਼ਾਹ ਹੈ ਅਤੇ ਆਪਣੇ ਲੋਕਾਂ
ਵਿਚ ਰੱਜ ਕੇ ਪਿਆਰਿਆ ਜਾਂਦਾ ਹੈ।"
ਰਣਜੀਤ ਸਿੰਘ ਦੀ ਨਜ਼ਰ ਹੁਣ ਅੰਮ੍ਰਿਤਸਰ 'ਤੇ ਸੀ, ਜਿਸ ਨੂੰ ਸ੍ਰੀ ਗੁਰੂ ਰਾਮ ਦਾਸ ਨੇ ਵਸਾਇਆ ਸੀ ਅਤੇ ਇਥੇ ਦਰਬਾਰ ਸਾਹਿਬ ਸਥਿਤ ਸੀ। ਅੰਮ੍ਰਿਤਸਰ 'ਤੇ ਉਸ ਵੇਲੇ ਭੰਗੀ ਮਿਸਲ ਦਾ ਕਬਜ਼ਾ ਸੀ ਅਤੇ ਸ਼ਾਸਨ ਦੀ ਵਾਗਡੋਰ ਰਾਣੀ ਸੁੱਖਾਂ ਦੇ ਹੱਥ ਵਿਚ ਸੀ। ਰਾਣੀ ਸੁੱਖਾਂ, ਗੁਲਾਬ ਸਿੰਘ ਭੰਗੀ ਦੀ ਵਿਧਵਾ ਸੀ। 1802 ਵਿਚ ਰਣਜੀਤ ਸਿੰਘ ਨੂੰ ਹਮਲੇ ਦਾ ਬਹਾਨਾ ਮਿਲ ਗਿਆ। ਉਹ ਜ਼ਮਜ਼ਮਾ ਤੋਪ ਹਾਸਲ ਕਰਨੀ ਚਾਹੁੰਦਾ ਸੀ ਜੋ ਉਦੋਂ ਰਾਣੀ ਸੁੱਖਾਂ ਦੇ ਕਬਜ਼ੇ ਵਿਚ ਸੀ। ਰਾਣੀ ਸੁੱਖਾਂ ਨੇ ਇਨਕਾਰ ਕਰ ਦਿੱਤਾ ਅਤੇ ਰਣਜੀਤ ਸਿੰਘ ਨੇ ਫਤਿਹ ਸਿੰਘ ਆਹਲੂਵਾਲੀਆ ਨੂੰ ਅੰਮ੍ਰਿਤਸਰ ਪੁੱਜਣ ਦਾ ਹੁਕਮ ਦਿੱਤਾ ਜਦਕਿ, ਉਸ ਨੇ ਅਤੇ ਸਦਾ ਕੌਰ ਨੇ ਸ਼ਹਿਰ ਨੂੰ ਘੇਰਾ ਪਾ ਲਿਆ। ਫਤਿਹ ਸਿੰਘ ਨੇ ਪੁਲ ਦਰਵਾਜ਼ੇ ਤੋਂ ਚੜ੍ਹਾਈ ਕੀਤੀ ਅਤੇ ਰਣਜੀਤ ਸਿੰਘ ਲੋਹਗੜ੍ਹ ਦਰਵਾਜ਼ੇ 'ਤੇ ਪੁੱਜ ਗਿਆ। ਉਹ ਸ਼ਹਿਰ ਵਿਚ ਦਾਖਲ ਹੋ ਗਏ ਅਤੇ ਰਾਣੀ ਸੁੱਖਾਂ, ਜੋਧ ਸਿੰਘ ਰਾਮਗੜ੍ਹੀਆ ਦੀ ਸ਼ਰਨ ਵਿਚ ਚਲੀ ਗਈ। ਜੋਧ ਸਿਘ ਨੇ ਰਣਜੀਤ ਸਿੰਘ ਨੂੰ ਸ਼ਹਿਰ ਦੇ ਬਦਲੇ ਰਾਣੀ ਅਤੇ ਉਸ ਦੇ ਪਰਿਵਾਰ ਦੇ ਗੁਜ਼ਾਰੇ ਦਾ ਪ੍ਰਬੰਧ ਕਰਨ ਲਈ ਰਾਜ਼ੀ ਕਰ ਲਿਆ। ਇਸ ਦੇ ਨਾਲ ਹੀ ਭੰਗੀ ਮਿਸਲ ਦਾ ਇਕ ਸ਼ਕਤੀ ਵਜੋਂ ਵਜੂਦ ਖਤਮ ਹੋ ਗਿਆ।
ਰਣਜੀਤ ਸਿੰਘ ਆਪਣੇ ਹੱਥੀਂ ਸਹੀਬੰਦ ਕੀਤੇ ਕਰਾਰਾਂ ਨੂੰ ਤੋੜਨ ਲਈ ਫੋਰਾ ਨਹੀਂ ਸੀ ਲਾਉਂਦਾ। ਵਿੱਤੀ ਲਾਭ
ਖਾਤਰ ਉਹ ਕੁਝ ਵੀ ਕਰਨ ਲਈ ਤਿਆਰ ਹੁੰਦਾ ਸੀ। ਇਕ ਵਾਰ ਜਦੋਂ ਉਸ ਨੇ ਸੁਣਿਆ ਕਿ ਉਸ ਦਾ ਮਾਮਾ ਅਤੇ ਉਸ ਦੇ ਪਿਓ ਦਾ ਸਾਥੀ ਦਲ ਸਿੰਘ, ਉਸ ਦੇ ਖਿਲਾਫ ਸਾਹਿਬ ਸਿੰਘ ਭੰਗੀ ਨਾਲ ਗੰਢਤੁਪ ਕਰ ਰਿਹਾ ਹੈ ਤਾਂ ਰਣਜੀਤ ਸਿੰਘ ਨੇ ਆਪਣੇ ਪਿਓ ਦਾ ਵਾਸਤਾ ਪਾ ਕੇ ਉਸ ਨੂੰ ਲਾਹੌਰ ਸੱਦ ਲਿਆ। ਪਹੁੰਚਣ 'ਤੇ ਦਲ ਸਿੰਘ ਦੀ ਖੂਬ ਆਓ-ਭਗਤ ਕੀਤੀ ਗਈ ਪਰ ਰਾਤ ਨੂੰ ਉਸ ਨੂੰ ਘਰ ਵਿਚ ਨਜ਼ਰਬੰਦ ਕਰ ਦਿੱਤਾ ਗਿਆ। ਦੋਵਾਂ ਨੂੰ ਵੱਖ ਕਰਨ ਮਗਰੋਂ ਰਣਜੀਤ ਸਿੰਘ ਨੇ ਗੁਜਰਾਤ ਤੋਂ ਦੋ ਮੀਲ ਉਰੇ ਲੜਾਈ ਵਿਚ ਸਾਹਿਬ ਸਿੰਘ ਭੰਗੀ ਨੂੰ ਹਰਾ ਦਿੱਤਾ। ਲੜਾਈ ਤੋਂ ਬਾਅਦ ਦਲ ਸਿੰਘ ਨੂੰ ਰਿਹਾਅ ਕਰ ਦਿੱਤਾ ਪਰ ਆਪਣੀ ਰਿਆਸਤ ਅਕਾਲਗੜ੍ਹ ਪੁੱਜਣ 'ਤੇ ਉਸ ਦੀ ਮੌਤ ਹੋ ਗਈ। ਆਪਣੀ ਮਾਮੀ ਨੂੰ ਧਰਵਾਸ ਦੇਣ ਲਈ ਅਕਾਲਗੜ੍ਹ ਪੁੱਜਿਆ ਪਰ ਉਥੇ ਉਸ ਨੇ ਦਲ ਸਿੰਘ ਦੀ ਵਿਧਵਾ ਨੂੰ ਗ੍ਰਿਫ਼ਤਾਰ ਕਰਵਾ ਕੇ ਉਸ ਦਾ ਸਾਰਾ ਮਾਲਮੱਤਾ ਤੇ ਫੌਜੀ ਸਾਜ਼ੋ-ਸਾਮਾਨ ਕਬਜ਼ੇ ਵਿਚ ਕਰ ਲਿਆ ਤੇ ਰਿਆਸਤ ਦਾ ਇਲਾਕਾ ਲਾਹੌਰ 'ਚ ਮਿਲਾ ਲਿਆ ਤੇ ਆਪਣੀ ਮਾਮੀ ਤੇ ਉਸ ਦੇ ਪਰਿਵਾਰ ਦੇ ਗੁਜ਼ਾਰੇ ਲਈ ਦੋ
ਪਿੰਡ ਛੱਡ ਦਿੱਤੇ। ਰਾਜ ਦੀਆਂ ਹੱਦਾਂ ਵਧਾਉਣ ਦੀ ਖਾਹਸ਼ ਲੈ ਕੇ ਰਣਜੀਤ ਸਿੰਘ ਇਕ ਵਾਰ ਫੇਰ (ਤੀਜੀ ਵਾਰ)
ਸਤਲੁਜ ਦਰਿਆ ਪਾਰ ਕਰਕੇ ਪਟਿਆਲਾ ਦੇ ਪੂਰਬ ਵਲ ਆਣ ਢੁੱਕਿਆ, ਜੋ ਜ਼ਾਹਰਾ ਤੌਰ 'ਤੇ ਰਾਜਾ ਸਾਹਿਬ ਸਿੰਘ ਤੇ ਉਸ ਦੀ ਪਤਨੀ ਦੇ ਝਗੜੇ ਵਿਚ ਦਖਲ ਦੇਣ ਆਇਆ ਸੀ। ਦਰਅਸਲ ਉਹ ਨਾਭਾ ਦੇ ਰਾਜਾ ਦੇ ਸੱਦੇ
'ਤੇ ਆਇਆ ਸੀ। ਨਾਭਾ ਰਿਆਸਤ ਦਾ ਪਟਿਆਲਾ ਰਿਆਸਤ ਨਾਲ ਇਲਾਕੇ ਸਬੰਧੀ ਝਗੜਾ ਚਲ ਰਿਹਾ ਸੀ ਅਤੇ ਇਸ ਨੂੰ ਲੈ ਕੇ ਹੋਈ ਲੜਾਈ ਵਿਚ ਨਾਭਾ ਦਾ ਰਾਜਾ ਹਾਰ ਖਾ ਚੁੱਕਿਆ ਸੀ। ਪਟਿਆਲਾ ਰਿਆਸਤ ਵਿਚ ਦਾਖਲ ਹੋ ਕੇ ਰਣਜੀਤ ਸਿੰਘ ਨੇ ਵਿਵਾਦ ਵਾਲੇ ਇਲਾਕੇ ਦੁਲੱਦੀ ਅਤੇ ਨਾਲ ਦੇ ਇਕ ਹੋਰ ਪਿੰਡ ਮਨਸੂਰਪੁਰ 'ਤੇ ਕਬਜ਼ਾ ਕਰ ਲਿਆ। ਫੇਰ ਉਸ ਨੇ ਪਟਿਆਲੇ ਵਲ ਰੁਖ ਕੀਤਾ। ਰਸਤੇ ਵਿਚ ਇਕ ਛੋਟੀ ਜਿਹੀ ਝੜਪ ਹੋਈ, ਜੋ ਦਿਨ ਭਰ ਚਲਦੀ ਰਹੀ। ਜਦੋਂ ਅੜਿੱਕਾ ਨਾ ਟੁੱਟਿਆ ਤਾਂ ਰਣਜੀਤ ਸਿੰਘ ਅਤੇ ਪਟਿਆਲਾ ਦੇ ਰਾਜਾ ਸਾਹਿਬ ਸਿੰਘ ਵਿਚਕਾਰ ਸਮਝੌਤਾ ਹੋ ਗਿਆ ਅਤੇ ਕਬਜ਼ੇ ਵਾਲੇ ਇਲਾਕੇ ਪਟਿਆਲਾ ਦੇ ਰਾਜੇ ਦੇ ਹਵਾਲੇ ਕਰਕੇ
ਰਣਜੀਤ ਸਿੰਘ ਲਾਹੌਰ ਪਰਤ ਗਿਆ। ਇਸ ਸਮੇਂ ਤੱਕ ਸਿਸ-ਸਤਲੁਜ (ਯਮੁਨਾ ਤੇ ਸਤਲੁਜ ਵਿਚਾਲੇ ਆਉਣ ਵਾਲੀਆਂ ਅੱਠ ਸਿੱਖ ਰਿਆਸਤਾਂ) ਦੀਆਂ ਰਿਆਸਤਾਂ ਪਟਿਆਲਾ, ਨਾਭਾ, ਜੀਂਦ ਤੇ ਫੂਲਕੀਆਂ ਸ਼ਾਸਕਾਂ ਅਤੇ ਖਿੱਤੇ ਦੇ ਹੋਰਨਾਂ ਸਰਦਾਰਾਂ ਨੂੰ ਇਹ ਗੱਲ ਜਚ ਗਈ ਸੀ ਕਿ ਫਰੀਦਕੋਟ 'ਤੇ ਕਬਜ਼ੇ ਅਤੇ ਮਲੇਰਕੋਟਲੇ ਦੇ
ਨਵਾਬ ਨੂੰ ਭਾਰੀ ਜੁਰਮਾਨਾ ਕਰਕੇ ਰਣਜੀਤ ਸਿੰਘ ਸਮਾਂ ਲੰਘਾ ਰਿਹਾ ਹੈ ਅਤੇ ਉਹ ਛੇਤੀ ਹੀ ਸਤਲੁਜ
ਪਾਰ ਕਰਕੇ ਉਨ੍ਹਾਂ ਸਾਰਿਆਂ 'ਤੇ ਕਾਬਜ਼ ਹੋ ਜਾਵੇਗਾ। ਸਿੱਟੇ ਵਜੋਂ 4 ਮਾਰਚ 1808 ਨੂੰ ਪਟਿਆਲਾ ਸ਼ਹਿਰ ਤੋਂ 14 ਮੀਲ ਪਰ੍ਹੇ ਸਮਾਣਾ ਵਿਖੇ ਇਕ ਮੀਟਿੰਗ ਹੋਈ ਜਿਸ ਵਿਚ ਸਿਸਸਤਲੁਜ ਖਿੱਤੇ ਦੀਆਂ ਚਾਰ ਵੱਡੀਆਂ ਰਿਆਸਤਾਂ
ਦੇ ਮੁਖੀ ਤੇ ਛੇ ਛੋਟੇ-ਵੱਡੇ ਸਰਦਾਰ ਸ਼ਾਮਲ ਹੋਏ। ਇਸ ਮੀਟਿੰਗ ਵਿਚ ਇਹ ਮਤਾ ਪਾਸ ਕੀਤਾ ਗਿਆ; "ਅਸੀਂ ਸੂਬਾ ਸਰਹਿੰਦ ਦੇ ਸ਼ਾਸਕ ਦੋ ਵੱਡੀਆਂ ਲਾਲਚੀ ਤਾਕਤਾਂ ਦੇ ਵਿਚਾਲੇ ਫਸੇ ਹੋਏ ਹਾਂ। ਅਸੀਂ ਆਪਣੀ ਆਜ਼ਾਦਾਨਾ ਹੈਸੀਅਤ ਲੰਮਾ ਸਮਾਂ ਕਾਇਮ ਨਹੀਂ ਰੱਖ ਸਕਦੇ। ਬਰਤਾਨਵੀਂ ਸਰਕਾਰ ਦਾ ਯਮੁਨਾ ਪਾਰ ਕਰਕੇ ਸਤੁਲਜ ਵਲ
ਵਧਣਾ ਤੈਅ ਹੈ। ਇਸ ਲਈ ਰਣਜੀਤ ਸਿੰਘ ਦੀਆਂ ਨਜ਼ਰਾਂ ਵੀ ਸਾਡੇ 'ਤੇ ਲੱਗੀਆਂ ਹਨ। ਉਹ ਯਕੀਨਨ ਸਤਲੁਜ ਲੰਘ ਆਵੇਗਾ। ਸਾਨੂੰ ਦੋ ਬੁਰਾਈਆਂ 'ਚੋਂ ਇਕ ਦੀ ਚੋਣ ਕਰਨੀ ਪਵੇਗੀ। ਬਰਤਾਨੀਆ ਦੀ ਅਧੀਨਗੀ ਤਪਦਿਕ ਦੀ ਤਰ੍ਹਾਂ ਹੈ, ਜੋ ਮਰੀਜ਼ ਦੀ ਹੌਲੀ-ਹੌਲੀ ਜਾਨ ਲੈਂਦੀ ਹੈ। ਰਣਜੀਤ ਸਿੰਘ ਨਾਲ ਗਠਜੋੜ ਸਰਸਾਮ ਦੀ ਤਰ੍ਹਾਂ ਘਾਤਕ ਹੋਵੇਗਾ, ਜੋ ਕੁਝ ਘੰਟਿਆਂ ਵਿਚ ਜਾਨ ਲੈ ਲੈਂਦਾ ਹੈ।"
ਰਣਜੀਤ ਦੀ ਨਿੱਜੀ ਜ਼ਿੰਦਗੀ ਉਸ ਦੇ ਵੇਲਿਆਂ ਨਾਲ ਮੇਲ ਖਾਂਦੀ ਸੀ। ਉਹ ਦਲੇ ਹੋਏ ਮੋਤੀਆਂ ਨਾਲ ਰਲਾ ਕੇ ਰੱਜ ਕੇ ਸ਼ਰਾਬ ਪੀਂਦਾ ਸੀ ਅਤੇ ਉਸ ਦੀ ਛੇਤੀ ਮੌਤ ਹੋਣ ਦਾ ਇਕ ਕਾਰਨ ਇਹ ਵੀ ਸੀ। ਐਮਿਲੀ ਈਡਨ ਨੇ
ਲਿਖਿਆ, "ਰਣਜੀਤ ਸਿੰਘ ਦੀ ਕੁਝ ਸ਼ਰਾਬ ਤਾਂ ਨਿਰੀ ਤਰਲ ਅਗਨੀ ਸੀ ਅਤੇ ਸਾਡੀ ਤਿੱਖੀ ਤੋਂ ਤਿੱਖੀ ਸ਼ਰਾਬ ਉਸ ਦੇ ਨੇੜੇ-ਤੇੜੇ ਵੀ ਨਹੀਂ ਸੀ ਤੇ ਆਮ ਤੌਰ 'ਤੇ ਯੂਰਪੀਅਨ ਤਾਂ ਇਸ ਦੇ ਇਕ ਤੁਪਕੇ ਤੋਂ ਵਧ ਨਹੀਂ ਪੀ ਸਕਦੇ।"
ਰਣਜੀਤ ਸਿੰਘ ਦੀਆਂ ਵੀਹ ਸ਼ਾਦੀਆਂ ਹੋਈਆਂ। ਇਨ੍ਹਾਂ ਵਿਚੋਂ ਪੰਜ ਸਿੱਖ, ਤਿੰਨ ਹਿੰਦੂ ਅਤੇ ਦੋ ਮੁਸਲਿਮ ਔਰਤਾਂ ਨਾਲ ਰਵਾਇਤੀ ਰੀਤੀਰਿਵਾਜਾਂ ਨਾਲ ਹੋਈਆਂ। ਇਨ੍ਹਾਂ ਤੋਂ ਇਲਾਵਾ ਦਸ ਹੋਰ ਵਿਆਹ ਚਾਦਰ ਚੜ੍ਹਾ ਕੇ ਕੀਤੇ ਗਏ ਸਨ, ਜਿਨ੍ਹਾਂ ਵਿਚੋਂ ਸੱਤ ਸਿੱਖ ਅਤੇ ਤਿੰਨ ਹਿੰਦੂ ਔਰਤਾਂ ਸਨ। ਮਹਾਰਾਣੀ ਜਿੰਦਾ ਇਨ੍ਹਾਂ 'ਚੋਂ ਇਕ ਸੀ। ਉਸ ਦੇ ਹਰਮ ਵਿਚ 23 ਹੋਰ ਔਰਤਾਂ ਸਨ ਅਤੇ ਕੁੱਲ ਮਿਲਾ ਕੇ ਇਨ੍ਹਾਂ ਦੀ ਗਿਣਤੀ 43 ਬਣਦੀ ਸੀ। ਮਹਿਤਾਬ ਕੌਰ ਘਨ੍ਹੱਈਆ ਅਤੇ ਰਾਜ ਕੌਰ ਉਸ ਦੀਆਂ ਮਹਾਰਾਣੀਆਂ ਸਨ। ਰਾਜ ਕੌਰ ਦੀ ਕੁੱਖੋਂ ਖੜਕ ਸਿੰਘ ਦਾ ਜਨਮ ਹੋਇਆ। ਕਾਂਗੜਾ 'ਤੇ ਗੋਰਖਿਆਂ ਦੇ ਹਮਲੇ ਸਮੇਂ ਰਣਜੀਤ ਸਿੰਘ ਨੇ ਕਿਸੇ ਵੇਲੇ ਦੇ ਆਪਣੇ ਦੁਸ਼ਮਣ ਰਾਜਾ ਸੰਸਾਰ
ਚੰਦ ਦੀ ਮਦਦ ਕੀਤੀ। ਲੜਾਈ 'ਚ ਗੋਰਖਿਆਂ ਨੂੰ ਹਰਾਉਣ ਤੋਂ ਬਾਅਦ ਰਣਜੀਤ ਸਿੰਘ ਨੇ ਸੰਸਾਰ ਚੰਦ ਦੀਆਂ ਦੋ ਧੀਆਂ ਮਹਿਤਾਬ ਦੇਵੀ, ਜੋ ਗੁੱਡਾਂ ਕਰ ਕੇ ਵੀ ਜਾਣੀ ਜਾਂਦੀ ਹੈ ਅਤੇ ਛੋਟੀ ਰਾਜ ਬੰਸੋ ਨਾਲ ਵਿਆਹ ਕਰਵਾਇਆ। ਰਣਜੀਤ ਸਿੰਘ ਨੇ ਜਿਨ੍ਹਾਂ ਦੋ ਮੁਸਲਮਾਨ ਔਰਤਾਂ ਨਾਲ ਵਿਆਹ ਕਰਵਾਇਆ ਉਨ੍ਹਾਂ 'ਚੋਂ ਇਕ ਮੋਰਾਂ ਸੀ। ਕੁਝ ਸਾਲਾਂ ਬਾਅਦ ਉਸ ਨੇ ਅੰਮ੍ਰਿਤਸਰ ਦੀ ਇਕ ਹੋਰ ਔਰਤ ਗੁਲ ਬਹਾਰ ਨਾਲ ਵਿਆਹ ਕਰਾਇਆ। ਮੋਰਾਂ ਨਾਲ ਰਣਜੀਤ ਸਿੰਘ ਨੂੰ ਸਭ ਤੋਂ ਵਧ ਮੋਹ ਸੀ ਜਿਸ ਦੇ ਨਾਂ 'ਤੇ ਇਕ ਸਿੱਕਾ ਜਾਰੀ ਕੀਤਾ
ਗਿਆ ਅਤੇ ਉਸ ਦੀ ਫਰਮਾਇਸ਼ 'ਤੇ ਮਸਜਿਦ ਵੀ ਬਣਵਾਈ ਗਈ, ਜੋ ਲਾਹੌਰ ਦੇ ਮਤੀਦਾਸ ਚੌਂਕ ਲਾਗੇ ਸਥਿਤ ਹੈ। ਮੋਰਾਂ ਲਾਹੌਰ ਦੇ ਸ਼ਹਿਰੀਆਂ ਵਿਚ 'ਮੋਰਾਂ ਸਰਕਾਰ' ਵਜੋਂ ਪ੍ਰਸਿਧ ਸੀ। ਰਣਜੀਤ ਸਿੰਘ ਨੂੰ ਨ੍ਰਿਤ ਅਤੇ ਸੰਗੀਤ ਦਾ ਬਹੁਤ ਸ਼ੌਕ ਸੀ ਅਤੇ ਉਸ ਦੇ ਦਰਬਾਰ 'ਚ 150 ਦੇ ਕਰੀਬ ਨ੍ਰਤਕੀਆਂ ਸਨ, ਜਿਨ੍ਹਾਂ 'ਚੋਂ ਜ਼ਿਆਦਾ ਕਸ਼ਮੀਰ ਅਤੇ ਪੰਜਾਬ ਦੇ ਪਹਾੜੀ ਖੇਤਰ ਤੋਂ ਸਨ। ਇਹ ਬਾਰਾਂ ਤੋਂ ਅਠਾਰਾਂ ਸਾਲ ਤੱਕ ਦੀਆਂ ਹੁੰਦੀਆਂ ਸਨ। ਅਠਾਰਾਂ ਸਾਲ ਦੀਆਂ ਹੋਣ 'ਤੇ ਉਨ੍ਹਾਂ ਨੂੰ ਜਾਗੀਰ ਦਿੱਤੀ ਜਾਂਦੀ ਸੀ। ਕੌਲਾਂ ਨੂੰ ਸੱਤ ਪਿੰਡਾਂ ਦੀ ਜਾਗੀਰਬਖਸ਼ੀ ਗਈ ਸੀ, ਪਰ ਇੰਨੀ ਸੰਪਤੀ ਮਿਲਣ ਦੇ ਬਾਵਜੂਦ ਕੌਲਾਂ ਸਣੇ ਕਈ ਲੜਕੀਆਂ ਰਣਜੀਤ ਸਿੰਘ ਦੀ ਚਿਖਾ 'ਤੇ ਸਤੀ ਹੋ ਗਈਆਂ ਸਨ। ਰਣਜੀਤ ਸਿੰਘ ਦੇ ਵਿਦੇਸ਼ੀ ਕਮਾਂਡਰ ਜਨਰਲ ਵੈਂਤੁਰਾ ਨੇ ਵੀ 50 ਨ੍ਰਤਕੀਆਂ ਰੱਖੀਆਂ ਹੋਈਆਂ ਸਨ। ਲਾਹੌਰ ਵਿਚ ਇਕ ਸ਼ਾਨਦਾਰ ਮਹਿਲ ਅਤੇ ਵਜ਼ੀਰਾਬਾਦ ਵਿਚ ਸੰਮਨ ਬੁਰਜ ਬਣਾਉਣ ਤੋਂ ਇਲਾਵਾ
ਰਣਜੀਤ ਸਿੰਘ ਨੂੰ ਆਪਣੇ ਰਾਜ ਦੇ ਸ਼ਹਿਰਾਂ ਵਿਚ ਸੁੰਦਰ ਬਾਗ ਬਣਾਉਣ ਦਾ ਬੜਾ ਚਾਅ ਸੀ ਅਤੇ ਉਸ ਨੇ ਆਪਣੇ ਸਾਰੇ ਦਰਬਾਰੀਆਂ ਅਤੇ ਸਰਦਾਰਾਂ ਨੂੰ ਬਾਗ ਬਣਾਉਣ ਲਈ ਉਤਸ਼ਾਹਿਤ ਕੀਤਾ। ਲਾਹੌਰ ਕਿਲ੍ਹੇ ਦੇ ਉਤਰ ਵਲ ਬਦਾਮੀ ਬਾਗ ਨੂੰ ਨਵੀਂ ਦਿੱਖ ਦਿੱਤੀ। ਸ਼ਾਲੀਮਾਰ ਮਾਰਗ 'ਤੇ ਮੋਰੇ ਸ਼ਾਹ ਦੀ ਮਜ਼ਾਰ ਲਾਗੇ ਦੀਵਾਨ ਦੀਨਾ ਨਾਥ ਬਾਗ, ਜੋ ਕਿਸੇ ਵੇਲੇ ਢਹਿੰਦੀ ਕਲਾ ਵਿਚ ਸੀ, ਨੂੰ ਚੌਖਾ ਪੈਸਾ ਖਰਚ ਕੇ ਨਿਖਾਰਿਆ। ਇਸ ਤੋਂ ਇਲਾਵਾ ਅੰਮ੍ਰਿਤਸਰ ਵਿਚ ਰਾਮ ਬਾਗ, ਲਾਹੌਰ ਦਾ ਹਜ਼ੂਰੀ ਬਾਗ, ਗੁੱਜਰਾਂਵਾਲਾ ਵਿਚ ਹਰੀ ਸਿੰਘ ਨਲੂਆ ਬਾਗ ਅਤੇ ਬਟਾਲਾ, ਦੀਨਾਨਗਰ, ਮੁਲਤਾਨ ਤੇ ਪਿੰਡ ਕੋਟ ਦੇ ਬਾਗ ਵੀ ਜ਼ਿਕਰਯੋਗ ਹਨ।
ਅਨੁਵਾਦ:ਬਿਕਰਮਜੀਤ ਸਿੰਘ

ਸਭਿਆਚਾਰਕ ਵੰਨਸਵੰਨਤਾ ਤੇ ਸਮਾਜਿਕ ਤਬਦੀਲੀ ਦਾ ਸਿੱਖ ਪ੍ਰਸੰਗ-ਅਮਰਜੀਤ ਸਿੰਘ ਗਰੇਵਾਲ

ਮਨੁੱਖੀ ਸਭਿਆਚਾਰ ਦੇ ਵਿਕਾਸ ਲਈ ਸਭਿਆਚਾਰਕ ਵੰਨਸਵੰਨਤਾ ਦਾ ਪੈਦਾ ਹੋਣਾ ਵੀ ਅਤੀ ਜ਼ਰੂਰੀ ਹੈ। ਇਸ ਵੰਨਸਵੰਨਤਾ ਰਾਹੀਂ ਪੈਦਾ ਹੋਣ ਵਾਲੀਆਂ ਵਿਲੱਖਣ ਇਕਾਈਆਂ ਵਿਚਕਾਰ ਬਰਾਬਰੀ ਉੱਪਰ ਅਧਾਰਿਤ ਸੰਵਾਦ ਹੀ ਵਿਕਾਸ ਦੇ ਰਾਹ ਖੋਲ੍ਹਦਾ ਹੈ। ਨਿਰਾਲੀ ਪਛਾਣ ਰੱਖਣ ਵਾਲੀਆਂ ਵਿਲੱਖਣ ਕਿਸਮ ਦੀਆਂ ਸੰਪਰਦਾਇਕ
ਅਤੇ ਸੰਸਕ੍ਰਿਤਕ ਇਕਾਈਆਂ ਵਿਚ ਲਗਾਤਾਰ ਵਾਧੇ ਰਾਹੀਂ ਸੰਸਕ੍ਰਿਤਕ ਵੰਨਸਵੰਨਤਾ ਵਿਚ ਵਾਧਾ ਸੰਸਕ੍ਰਿਤਕ ਵਿਕਾਸ ਦੀ ਪਹਿਲੀ ਸ਼ਰਤ ਬਣ ਜਾਂਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਆਪਣੇ ਵੇਲੇ ਦੀਆਂ ਵਿਭਿੰਨ ਸੰਪਰਦਾਇਕ ਅਤੇ ਸੰਸਕ੍ਰਿਤਕ ਇਕਾਈਆਂ ਦੇ ਮਹੱਤਵ ਨੂੰ ਪਹਿਚਾਣਿਆ ਅਤੇ ਉਨ੍ਹਾਂ ਵਿਚਕਾਰ ਇਕ ਸੰਵਾਦ ਪੈਦਾ ਕੀਤਾ। ਗੁਰੂ ਸਾਹਿਬ ਦੀ ਵਿਚਾਰਧਾਰਾ ਸਾਥੋਂ ਮੰਗ ਕਰਦੀ ਹੈ ਕਿ ਅੱਜ ਵੀ ਅਸੀਂ ਆਪਣੇ ਸਮੇਂ ਦੀਆਂ ਵਿਭਿੰਨ ਸੰਸਕ੍ਰਿਤਕ ਅਤੇ ਵਿਚਾਰਧਾਰਕ ਇਕਾਈਆਂ ਨਾਲ ਇਕ ਸੰਵਾਦ ਰਚਾਈਏ। ਕੇਵਲ ਸੰਸਕ੍ਰਿਤਕ ਇਕਾਈਆਂ ਦੀ ਵੰਨਸਵੰਨਤਾ ਹੀ ਕਾਫੀ ਨਹੀਂ, ਸੰਸਕ੍ਰਿਤਕ ਇਕਾਈਆਂ ਦੇ ਅੰਦਰ ਵੀ ਵੰਨਸਵੰਨਤਾ ਵਧਣੀ
ਚਾਹੀਦੀ ਹੈ। ਆਮ ਤੌਰ ਤੇ ਕਿਸੇ ਵੀ ਸਭਿਆਚਾਰਕ ਇਕਾਈ ਜਾਂ ਸੰਗਠਨ ਵਿਚ ਵੰਨਸਵੰਨਤਾ ਨੂੰ ਇੱਕੋ ਜੇਹੇ ਗੁਣਾਂ ਵਾਲੇ ਸਮਗੁਣ ਰੂਪ ਵਿਅਕਤੀਆਂ ਦੇ ਸਮੂਹ ਅੰਦਰ ਮੌਜੂਦ ਬੇਕਾਇਦਗੀ ਹੀ ਸਮਝਿਆ ਜਾਂਦਾ ਰਿਹਾ ਹੈ। ਪਰ ਕਿਸੇ ਵੀ ਸੰਸਕ੍ਰਿਤਕ ਸਮੂਹ ਦਾ ਧਿਆਨ ਨਾਲ ਕੀਤਾ ਗਿਆ ਅਧਿਐਨ ਇਹ ਗੱਲ ਸਪੱਸ਼ਟ ਕਰ ਦਿੰਦਾ ਹੈ ਕਿ ਹਰ ਇਕ ਸੰਸਕ੍ਰਿਤਕ ਸਮੂਹ ਅੰਦਰ ਬਹੁਤ ਵੱਡੀ ਮਾਤਰਾ ਵਿਚ ਸੰਸਕ੍ਰਿਤਕ ਵਿਭਿੰਨਤਾ ਮੌਜੂਦ ਹੁੰਦੀ ਹੈ। ਇਹ ਵਿਭਿੰਨਤਾ ਜਾਂ ਵੰਨਸਵੰਨਤਾ ਹੀ ਉਸ ਸੰਸਕ੍ਰਿਤੀ ਦੀ ਅਮੀਰੀ ਦਾ ਸਬੂਤ ਹੁੰਦੀ ਹੈ। ਇਸ ਵੰਨਸਵੰਨਤਾ ਵਿਚ ਸੰਵਾਦ (ਜਾਂ ਕਰੌਸ ਬਰੀਡਿੰਗ) ਰਾਹੀਂ ਹੀ ਸੰਸਕ੍ਰਿਤਕ ਸੰਗਠਨ ਦਾ ਵਿਕਾਸ ਹੁੰਦਾ ਹੈ। ਇਸ ਵੰਨਸਵੰਨਤਾ ਉਪਰ ਹੀ ਉਸ ਸੰਗਠਨ ਦੇ ਵਿਅਕਤੀਆਂ ਦੀ ਸੰਸਕ੍ਰਿਤਕ ਸਿਰਜਣਾਤਮਕ ਸਮਰੱਥਾ ਨਿਰਭਰ ਕਰਦੀ ਹੈ। ਇਹ ਵਿਭਿੰਨਤਾ ਹੀ ਉਸ ਸੰਗਠਨ ਦੀ ਜੀਣ ਯੋਗਤਾ ਨੂੰ ਨਿਸ਼ਚਿਤ ਕਰਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਮੌਜੂਦ ਸੰਸਕ੍ਰਿਤਕ ਵੰਨਸਵੰਨਤਾ ਜੋ ਗੁਰੂ ਕਵੀਆਂ ਅਤੇ ਭਗਤ ਕਵੀਆਂ ਦੀ ਬਾਣੀ ਵਿਚੋਂ ਸਪੱਸ਼ਟ ਰੂਪ ਵਿਚ ਦੇਖੀ ਜਾ ਸਕਦੀ ਹੈ, ਸਾਥੋਂ ਇਹ ਮੰਗ ਕਰਦੀ ਹੈ ਕਿ ਅੱਜ ਵੀ ਇਸ ਸਭਿਆਚਾਰਕ ਵੰਨਸੁਵੰਨਤਾ ਤੇ ਸਮਾਜਿਕ ਤਬਦੀਲੀ ਦਾ ਸਿੱਖ ਪ੍ਰਸੰਗ ਵੰਨਸਵੰਨਤਾ ਨੂੰ ਘਟਾਉਣ ਦੀ ਥਾਂ ਵਧਾਉਣ ਲਈ ਹੀ ਯਤਨਸ਼ੀਲ ਰਹੀਏ। ਸਿੱਖ ਸਮਾਜ ਇੱਕੋ ਜੇਹੀ ਵਰਦੀ, ਟਾਈਮ ਟੇਬਲ, ਰੀਤੀ ਰਿਵਾਜ਼ਾਂ, ਮਰਿਆਦਾ, ਰਹਿਤ, ਮੁੱਲਾਂ, ਕਦਰਾਂ ਕੀਮਤਾਂ,
ਕੰਮਾਂ-ਕਾਰਾਂ ਅਤੇ ਨੈਤਿਕਤਾ ਵਾਲੇ ਸਮਗੁਣਰੂਪ ਵਿਅਕਤੀਆਂ ਦੀ ਫੌਜ ਨਹੀਂ। ਵੰਨਸਵੰਨਤਾ ਨਾਲ ਭਰਪੂਰ ਗਤੀਸ਼ੀਲ ਸੰਸਕ੍ਰਿਤੀ ਦਾ ਇਕ ਇਤਿਹਾਸਕ ਪ੍ਰਬੰਧ ਹੈ।


ਇਸ ਗੱਲ ਨੂੰ ਸਮਝਣ ਲਈ ਸੰਗੀਤ ਦੀ ਉਦਾਹਰਣ ਲਈ ਜਾ ਸਕਦੀ ਹੈ। ਗੁਰਮਤਿ ਸੰਗੀਤ ਦੇ ਵਿਕਾਸ ਲਈ ਜਿਥੇ ਇਸ ਵਾਸਤੇ ਬਾਹਰਲੀਆਂ ਸੰਗੀਤ ਪੱਧਤੀਆਂ ਨਾਲ ਇਕ ਸੰਵਾਦ ਜਾਰੀ ਰੱਖਣਾ ਆਵੱਸ਼ਕ ਹੈ, ਉੱਥੇ ਇਸ ਦੀ ਆਪਣੇ ਅੰਦਰੋਂ ਪੈਦਾ ਕੀਤੀ ਵੰਨਸਵੰਨਤਾ ਨੂੰ ਵੀ ਉਤਸ਼ਾਹਿਤ ਕਰਨ ਦੀ ਲੋੜ ਹੈ। ਜ਼ਰੂਰੀ ਨਹੀਂ ਕਿ
ਹਰ ਰਾਗ ਦਾ ਕੋਈ ਇਕ ਸਰੂਪ ਹੀ ਸਹੀ ਮੰਨਿਆ ਜਾਵੇ। ਸਭ ਸਰੂਪਾਂ ਨੂੰ ਸੰਭਾਲਣ ਦੀ ਲੋੜ ਹੈ। ਹਰ ਇਕ ਰਾਗ ਦਾ ਇਕ-ਇਕ ਸਰੂਪ ਨਿਰਧਾਰਿਤ ਕਰਕੇ ਬਾਕੀ ਰੂਪਾਂ ਨੂੰ ਰੱਦ ਕਰ ਦੇਣਾ ਇਕ ਬਹੁਤ ਵੱਡੀ ਭੁੱਲ ਹੋਵੇਗੀ। ਸਾਰੇ ਰੂਪ ਸੰਭਾਲਣ ਦੀ ਹੀ ਲੋੜ ਨਹੀਂ, ਉਨ੍ਹਾਂ ਵਿਚਕਾਰ ਸੰਵਾਦ ਵੀ ਚੱਲਣਾ ਚਾਹੀਦਾ ਹੈ। ਗੁਰਮਤਿ ਸੰਗੀਤ ਦੇ ਵਿਕਾਸ ਲਈ ਇਹੋ ਆਵੱਸ਼ਕ ਹੈ। ਇਹੋ ਗੱਲ ਸਿੱਖ ਸਮਾਜ ਵਿਚ ਪ੍ਰਚੱਲਤ ਵਿਭਿੰਨ ਸੰਪਰਦਾਵਾਂ, ਵਿਚਾਰਧਾਰਕ ਸੰਗਠਨਾਂ ਆਦਿ ਉੱਪਰ ਲਾਗੂ ਹੁੰਦੀ ਹੈ। ਇਨ੍ਹਾਂ ਵਿਚਕਾਰ ਬਰਾਬਰੀ ਉੱਪਰ ਆਧਾਰਿਤ ਸਹਿਯੋਗ/ ਪ੍ਰਤੀਯੋਗ ਅਤੇ ਸੰਵਾਦ ਚੱਲਣਾ ਚਾਹੀਦਾ ਹੈ। ਕੁਦਰਤ ਮਨੁੱਖੀ ਸਭਿਆਚਾਰ ਵਿਚ ਅਨੇਕਤਾ, ਬਹੁਰੂਪਤਾ, ਵਿਭਿੰਨਤਾ ਅਤੇ ਵੰਨਸਵੰਨਤਾ ਪੈਦਾ ਕਰਦੀ ਹੈ, ਪਰ ਮਨੁੱਖ ਆਪਣੀ ਹਉਮੈ ਕਾਰਨ ਉਸ ਦੀ ਇਸ ਖੂਬਸੂਰਤੀ ਨੂੰ ਮਿਆਰੀ ਰੂਪ ਦੇਣ ਦੀ ਕੋਸ਼ਿਸ਼ ਕਰਦਾ ਹੈ। ਇਹ ਗੱਲ ਕੁਦਰਤੀ ਵਿਕਾਸ ਪ੍ਰਕਿਰਿਆ ਵਿਚ
ਰੁਕਾਵਟ ਬਣਦੀ ਹੈ। ਸੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਆਧਾਰ ਬਣਾ ਕੇ ਚੱਲਣ ਵਾਲੇ ਸੰਸਕ੍ਰਿਤਕ ਸੰਗਠਨ ਨੂੰ ਗਰੰਥ ਸਾਹਿਬ ਦਾ ਇਹ ਸੁਨੇਹਾ ਜਾਣ ਲੈਣਾ ਚਾਹੀਦਾ ਹੈ ਕਿ ਇਹ ਕੋਈ ਸਦੀਵੀ, ਆਈਸੋਲੇਟਿਡ ਸਿਸਟਮ ਨਹੀਂ, ਸਗੋਂ ਮਨੁੱਖੀ ਭਾਈਚਾਰੇ ਦਾ ਇਕ ਅਨਿਖੜਵਾਂ ਅੰਗ ਹੈ ਜੋ ਆਪਣੇ ਅੰਦਰਲੀ ਅਤੇ
ਬਾਹਰਲੀ ਵੰਨਸਵੰਨਤਾ ਨਾਲ ਨਿਰੰਤਰ ਸੰਵਾਦ ਰਾਹੀਂ ਲਗਾਤਾਰ ਵਿਕਾਸ ਪ੍ਰਕਿਰਿਆ ਵਿਚ ਬੱਝਿਆ ਰਹਿੰਦਾ ਹੈ।
ਸਮਾਜਕ ਤਬਦੀਲੀ : ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਜਾਤ-ਪਾਤ ਨਾਲ ਜੁੜੀ ਊਚ ਨੀਚ, ਵੈਰ ਵਿਰੋਧ ਦੀ ਭਾਵਨਾ, ਅਤੇ ਸ਼ੋਸ਼ਣ ਨੂੰ ਰੱਦ ਕਰਕੇ ਮਨੁੱਖ ਦੀ ਸਮਰੱਥਾ ਨੂੰ ਜਾਤ-ਪਾਤ ਦੇ ਬੰਧਨਾਂ ਤੋਂ ਮੁਕਤ ਕਰਵਾ ਦਿੱਤਾ, ''ਜਾਤੀ ਦੈ ਕਿਆ ਹਥ ਸਚ ਪਰਖੀਐ॥'' ਪਰ ਕਿਰਤ ਦੀ ਵੰਡ ਨਾਲ ਜੁੜੇ ਜਾਤੀ ਦੇ ਮਹੱਤਵ ਨੂੰ ਖ਼ਤਮ ਨਹੀਂ ਕੀਤਾ ਗਿਆ; "ਖਤ੍ਰੀਆ ਤ ਧਰਮੁ ਛੋਡਿਆ ਮਲੇਛ ਭਾਖਿਆ ਗਹੀ॥


ਸ੍ਰਿਸਟਿ ਸਭ ਇਕ ਵਰਨ ਹੋਈ ਧਰਮ ਕੀ ਗਤ ਰਹੀ॥''
ਸ੍ਰੀ ਗੁਰੂ ਗ੍ਰੰਥ ਸਾਹਿਬ ਜਾਤੀ ਨਾਲ ਜੁੜੀ ਮਨੁੱਖ ਦੀ ਪਹਿਚਾਣ ਨੂੰ ਪੂਰੀ ਤਰ੍ਹਾਂ ਖਤਮ ਨਹੀਂ ਕਰਦੇ ਜਾਪਦੇ; ''ਰਾਮਦਾਸ ਸੋਢੀ ਤਿਲਕ ਦੀਆ ਗੁਰ ਸਬਦੁ ਸਚੁ ਨੀਸਾਣੁ ਜੀਓ।'' ਗੁਰੂ ਸਾਹਿਬ ਤਾਂ ਆਪਣੇ ਸਮੇਂ ਦੀਆਂ ਸੀਮਾਵਾਂ ਨੂੰ ਧਿਆਨ ਵਿਚ ਰੱਖਦੇ ਹੋਏ ਕਿਸੇ ਵੀ ਜਾਤ ਨਾਲ ਜੁੜੇ ਅਰਥਾਂ ਨੂੰ ਪੂਰੀ ਤਰ੍ਹਾਂ ਰੂਪਾਂਤ੍ਰਿਤ ਕਰਕੇ ਇਸ ਅੰਦਰ ਨਵਾਂ ਉਤਸ਼ਾਹ ਜਗਾਉਣ ਤੱਕ ਹੀ ਜਾਂਦੇ; "ਸੋ ਬ੍ਰਾਹਮਣੁ ਜੋ ਬ੍ਰਹਮੁ ਬੀਚਾਰੈ। ਆਪਿ ਤਰੈ ਸਗਲੇ ਕੁਲ ਤਾਰੈ।'' ਜਾਂ "ਖਤ੍ਰੀ ਸੋ ਜੁ ਕਰਮਾ ਕਾ ਸੂਰੁ।'' ਆਦਿ। ਪਰ ਇਸ ਅੰਤਰ ਦ੍ਰਿਸ਼ਟੀ ਨੂੰ ਪ੍ਰਾਪਤ ਨਾ ਕਰ ਸਕਣ ਕਾਰਨ ਅੱਜ ਸਿੱਖ ਜਾਤ-ਪਾਤ ਨਾਲ ਜੁੜੀ ਊਚ-ਨੀਚ ਅਤੇ ਵੈਰ-ਵਿਰੋਧ ਦੀ ਭਾਵਨਾ ਤੋਂ ਮੁਕਤ ਨਹੀਂ ਹੋ ਸਕੇ। ਜਾਤੀ ਦੇ ਅੰਦਰ ਵਿਆਹ ਕਰਵਾਉਣ ਦੀ ਪ੍ਰਥਾ ਹਾਲੇ ਉਸੇ ਤਰ੍ਹਾਂ ਕਾਇਮ ਹੈ। ਰਾਮਗੜ੍ਹੀਆਂ ਦਾ ਗੁਰਦੁਆਰਾ, ਰਾਮਦਾਸੀਆਂ ਦਾ ਗੁਰਦੁਆਰਾ ਆਦਿ ਰਾਹੀਂ ਗੁਰਦੁਆਰਿਆਂ ਵਿਚ ਵੀ ਜਾਤ-ਪਾਤ ਦੇ ਆਧਾਰ ਉੱਤੇ ਵੰਡੀ ਪਾ
ਦਿੱਤੀ ਗਈ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵੇਲੇ ਦੀ ਸਾਮੰਤਵਾਦੀ ਵਿਵਸਥਾ ਦਾ ਪੂੰਜੀਵਾਦੀ ਸਮਾਜਿਕ ਆਰਥਿਕ- ਰਾਜਨੀਤਕ ਪ੍ਰਬੰਧ ਵਿਚ ਤਬਦੀਲੀ ਦਾ ਕੋਈ ਫਾਰਮੂਲਾ ਨਹੀਂ ਹੈ। ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੇ ਜਦੋਂ ਸਮਾਜ ਨੂੰ ਬ੍ਰਾਹਮਣੀ ਕਰਮਕਾਂਡ ਅਤੇ ਸਮਾਜਿਕ ਆਰਥਕ ਰਾਜਨੀਤਕ ਸਭਿਆਚਾਰਕ ਖੜੋਤ ਵਿਚੋਂ ਬਾਹਰ ਕੱਢ ਕੇ, ਕਿਰਤ, ਹੱਕ, ਸੱਚ, ਇਨਸਾਫ, ਬਰਾਬਰੀ, ਸੰਵਾਦ, ਤਰਕ, ਆਜ਼ਾਦੀ ਆਦਿ ਨਾਲ ਜੋੜ ਦਿੱਤਾ ਤਾਂ ਇਸ ਵਿਚੋਂ ਅਜਿਹੇ ਸਭਿਆਚਾਰ ਦਾ ਨਿਰਮਾਣ ਹੋਇਆ ਜਿਸ ਨੇ ਪੂੰਜੀਵਾਦੀ ਸਮਾਜ ਦੇ ਵਿਕਾਸ ਲਈ ਸਹਾਈ ਹੋਣ ਤੋਂ ਇਲਾਵਾ ਸਮਾਜ-ਸਭਿਆਚਾਰ ਦੇ ਨਿਰੰਤਰ ਵਿਕਾਸ ਦੀ ਦਿਸ਼ਾ ਨੂੰ ਨਿਰਧਾਰਿਤ ਕਰਨ ਵਾਲੀ ਅੰਤਰ-ਦ੍ਰਿਸ਼ਟੀ ਵੀ ਪੈਦਾ ਕਰ ਦਿੱਤੀ। ਪੰਜਾਬ ਦੀ ਖੇਤੀਬਾੜੀ ਵਿਚੋਂ ਸਾਮੰਤਵਾਦ ਦੇ ਖਾਤਮੇ ਅਤੇ ਰਾਜ ਵਿਚ ਸਨਅਤੀਕਰਨ/ ਮਸ਼ੀਨੀਕਰਨ/ਸੋਸ਼ਲ ਡੈਮੋਕਰੇਸੀ ਦੇ ਵਿਕਾਸ ਲਈ ਉਤਸ਼ਾਹ, ਫੈਡਰਲ ਢਾਂਚੇ ਦੀ ਮੰਗ, ਆਰਥਕ ਖੜੋਤ ਵਿਰੁਧ ਰੀਐਕਸ਼ਨ, ਨਵੀਂ ਦਿਸ਼ਾ ਦੀ ਖੋਜ ਆਦਿ ਸਭ ਇਸੇ ਸੋਚ ਦੀ ਪੈਦਾਵਾਰ ਹੈ। ਸ੍ਰੀ ਗੁਰੂ ਗਰੰਥ ਸਾਹਿਬ ਕਿਸੇ ਵੀ ਚਿਹਨ, ਪ੍ਰਥਾ, ਵਿਚਾਰਧਾਰਾ, ਸੰਕਲਪ, ਸਿਧਾਂਤ ਜਾਂ ਪ੍ਰਬੰਧ ਨੂੰ ਨਾਂ ਰੱਦ ਕਰਦੇ ਹਨ ਅਤੇ ਨਾ ਹੀ ਸਥਾਈ ਅਤੇ ਸਦੀਵੀ ਰੂਪ ਵਿਚ ਪਰਵਾਨ ਕਰਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਲਈ ਇਨ੍ਹਾਂ ਦਾ ਮਹੱਤਵ ਕੇਵਲ ਇਨ੍ਹਾਂ ਦੀ ਗਤੀਸ਼ੀਲਤਾ ਵਿਚ ਹੀ ਹੈ। ਇਨ੍ਹਾਂ ਦੀ ਨਿਰੰਤਰ ਵਿਕਾਸਮਈ ਪ੍ਰਕਿਰਿਆ ਅੰਦਰ। ਇਹ ਤਬਦੀਲੀ ਫੇਰ ਨਵੇਂ ਸੰਕਟਾਂ, ਚੁਣੌਤੀਆਂ ਅਤੇ ਸੰਕਲਪਾਂ ਨੂੰ ਜਨਮ ਦਿੰਦੀ ਹੈ ਜਿਨ੍ਹਾਂ ਦੇ ਸਮਾਧਾਨ ਲਈ ਸ਼ਬਦ ਦੀ ਸੱਭਿਆਚਾਰਕ ਪ੍ਰਕਿਰਿਆ ਅੰਦਰ ਤਬਦੀਲੀ ਅਤੇ ਵਿਕਾਸ ਦਾ ਸਿਲਸਿਲਾ ਨਿਰੰਤਰ ਚਲਦਾ ਰਹਿੰਦਾ ਹੈ। ਹਰ ਇਕ ਸਭਿਆਚਾਰ ਜਾਂ ਕੌਮੀਅਤ ਇਕ ਓਪਨ ਸਿਸਟਮ ਹੁੰਦਾ ਹੈ ਜੋ ਕਦੀ ਵੀ ਸੰਤੁਲਤ
ਅਵਸਥਾ ਵਿਚ ਨਹੀਂ ਪਹੁੰਚਦਾ। ਹਮੇਸ਼ਾਂ ਅਸੰਤੁਲਤ, ਗਤੀਸ਼ੀਲ ਅਤੇ ਵਿਕਾਸਮਈ ਹੀ ਰਹਿੰਦਾ ਹੈ। ਜਿਹੜੇ ਸਭਿਆਚਾਰਕ ਢਾਂਚੇ, ਰੂਪ ਜਾਂ ਕੌਮੀਅਤਾਂ ਦਿਖਾਈ ਦਿੰਦੀਆਂ ਹਨ, ਉਹ ਕਿਸੇ ਸੰਤੁਲਤ ਅਵਸਥਾ ਦੀ ਸਥਾਈ ਅਤੇ ਸਦੀਵੀ ਦੇਣ ਨਹੀਂ ਹੁੰਦੀਆਂ, ਸਗੋਂ ਮਨੁੱਖੀ ਸੱਭਿਆਚਾਰ ਦੇ ਗਤੀਸ਼ੀਲ ਵਹਾ ਵਿਚੋਂ ਪੈਦਾ ਹੋਈਆਂ ਆਰਜ਼ੀ
ਅਤੇ ਗੈਰ ਸੰਤੁਲਤ ਰਚਨਾਵਾਂ ਹੀ ਹੁੰਦੀਆਂ ਹਨ। ਸੰਤੁਲਤ ਅਵਸਥਾ ਵਿਚ ਤਾਂ ਕੇਵਲ ਉਹ ਆਈਸੋਲੇਟਿਡ ਸਿਸਟਮ ਜਾਂ ਸਮੁੱਚਤਾ ਹੀ ਪਹੁੰਚ ਸਕਦੀ ਹੈ, ਜਿਸਦਾ ਕੋਈ ਚੌਗਿਰਦਾ ਨਹੀਂ, ਸਭ ਕੁਝ ਜਿਸ ਦੇ ਅੰਦਰ ਹੀ ਮੌਜੂਦ ਹੈ। ਇਸ ਲਈ ਉਸ ਸੁੰਨ ਦੇ ਸਿਵਾ ਬਾਕੀ ਸਭ ਕੁਝ ਅਸਥਾਈ, ਅਸਦੀਵੀ, ਅਸੰਤੁਲਿਤ, ਪਰਿਵਰਤਨਸ਼ੀਲ, ਵਿਕਾਸਮਈ, ਆਰਜ਼ੀ ਅਤੇ ਬਿਨਸਣਹਾਰ ਹੀ ਹੈ। ਇਹ ਗੱਲ ਵੀ ਸਮਝਣ ਵਾਲੀ ਹੈ ਕਿ ਹਰ ਇਕ ਸਭਿਆਚਾਰਕ ਸੰਗਠਨ ਦਾ ਆਪਣਾ ਵਿਲੱਖਣ ਅਤੇ ਵਿਸ਼ਿਸ਼ਟ ਯੋਗਦਾਨ ਹੁੰਦਾ ਹੈ। ਇਸ ਲਈ ਵਿਭਿੰਨ ਸਭਿਆਚਾਰਕ ਇਕਾਈਆਂ ਕਿਸੇ ਸਾਂਝੇ ਜਾਂ ਇੱਕੋ ਸਭਿਆਚਾਰਕ ਇਤਿਹਾਸ ਨੂੰ ਨਹੀਂ ਦੁਹਰਾਉਂਦੀਆਂ। ਕੁਦਰਤ ਨੇ ਸਭਿਆਚਾਰਕ ਅਨੇਕਤਾ, ਬਹੁਰੂਪਤਾ ਅਤੇ ਵੰਨਸਵੰਨਤਾ ਪੈਦਾ ਹੀ ਇਸ ਲਈ ਕੀਤੀ ਹੈ ਤਾਂ ਜੋ ਇਹ ਵਿਭਿੰਨ ਇਕਾਈਆਂ ਆਪਣੇ ਵੱਖੋ-ਵੱਖਰੇ ਅਤੇ ਵਸ਼ਿਸ਼ਟ ਯੋਗਦਾਨਾਂ ਰਾਹੀਂ ਮਨੁੱਖੀ ਸਭਿਆਚਾਰ ਦੀ ਵਿਕਾਸ ਪ੍ਰਕਿਰਿਆ ਨੂੰ ਵਧੇਰੇ ਪ੍ਰਬੀਨ ਅਤੇ ਕੁਸ਼ਲ ਬਣਾ ਸਕਣ। ਇਸ ਲਈ ਵਿਭਿੰਨ ਸਭਿਆਚਾਰਕ ਇਕਾਈਆਂ ਦੇ ਇੱਕੋ ਜਿਹੇ ਇਤਿਹਾਸਕ ਪੜਾਵਾਂ ਵਿਚੋਂ ਦੀ ਲੰਘਕੇ ਵਿਸ਼ੇਸ਼ ਅੰਤਮ ਸਥਿਤੀਆਂ (ਸੰਤੁਲਤ ਅਵਸਥਾਵਾਂ) ਵਿਚ ਪਹੁੰਚਣ ਦੀ ਗੱਲ ਅੱਜ ਸੋਚੀ ਵੀ ਨਹੀਂ ਜਾ ਸਕਦੀ। ਇਸਦੇ ਉਲਟ ਤਮਾਮ ਸਭਿਆਚਾਰਕ ਇਕਾਈਆਂ ਨੇ ਆਪੋ-ਆਪਣੇ ਵਿਲੱਖਣ ਅਤੇ ਵਿਸ਼ਿਸ਼ਟ ਯੋਗਦਾਨ ਰਾਹੀਂ ਮਨੁੱਖ ਜਾਤੀ ਨੂੰ ਸਮੁੱਚੇ ਤੌਰ 'ਤੇ ਅਗਾਂਹ ਤੋਰਨਾ ਹੈ। ਕੋਈ ਵੀ ਸਭਿਆਚਾਰ ਆਈਸੋਲੇਟਿਡ ਨਹੀਂ ਹੁੰਦਾ, ਸਗੋਂ ਸਮੁੱਚੇ ਮਨੁੱਖੀ ਸਭਿਆਚਾਰ ਦਾ ਇਕ ਵਿਲੱਖਣ ਅੰਗ ਹੁੰਦਾ ਹੈ ਜੋ ਉਸਦੇ ਵਿਕਾਸ ਵਿਚ ਆਪਣਾ ਲੋੜੀਂਦਾ ਇਤਿਹਾਸਕ ਰੋਲ ਅਦਾ ਕਰਕੇ ਉਸੇ ਵਿਚ ਸਮਾ ਜਾਂਦਾ ਹੈ। ਇਸ ਲਈ ਉਸ ਇਕ (ਜੋ ਕੇਵਲ ਇੱਕੋ-ਇਕ ਸਤਿ ਹੈ) ਤੋਂ ਸਿਵਾ ਬਾਕੀ ਸਭ ਕੁਝ ਸਮੇਂ ਦੀ ਦਿਸ਼ਾ ਵਿਚ ਨਿਰੰਤਰ ਜਾਰੀ
ਰਹਿਣ ਵਾਲਾ ਇਕ ਗਤੀਸ਼ੀਲ ਵਹਾ ਹੈ। ਸਥਿਰ ਸੰਰਚਨਾਵਾਂ ਦੇ ਰੂਪ ਵਿਚ ਦਿਖਾਈ ਦੇਣ ਵਾਲੀਆਂ ਕਦਰਾਂ-ਕੀਮਤਾਂ, ਮੁੱਲ, ਧਰਮ, ਸਭਿਆਚਾਰ,ਕੌਮੀਅਤਾਂ, ਸੰਕਲਪ, ਸਿਧਾਂਤ, ਸਭ ਉਸ ਨਿਰੰਤਰ ਵਹਾ ਅੰਦਰ ਰੂਪਮਾਨ ਹੋਣ ਵਾਲੀਆਂ ਥੋੜ੍ਹ ਚਿਰੀਆਂ ਗ਼ੈਰ-ਸੰਤੁਲਤ ਰਚਨਾਵਾਂ ਹੀ ਹਨ। ਇਸ ਲਈ ਗੁਰਬਾਣੀ ਸਭ ਕਾਸੇ ਨੂੰ ਇਸ
ਗਤੀਸ਼ੀਲ ਰੂਪ ਵਿਚ ਦੇਖਣ ਦੀ ਆਵੱਸ਼ਕਤਾ ਉੱਪਰ ਹੀ ਜ਼ੋਰ ਦਿੰਦੀ ਹੈ।


ਸ੍ਰੋਤ: http://www.punjabtimesusa.com/print/CH-2010-32.pdf

Thursday, June 24, 2010

ਗੁਰੂ ਨਾਨਕ ਬੁੱਢੇ ਨਹੀਂ ਸਨ - ਜਸਵੰਤ ਸਿੰਘ ਜ਼ਫਰ -

ਘਰਾਂ ਵਿਚ ਬੁੱਢਿਆਂ ਦੀ ਵੁੱਕਤ ਨਹੀਂ ਹੁੰਦੀ। ਆਮ ਤੌਰ ਤੇ ਇਹ ਘਰਾਂ ਦੀਆਂ ਨੁੱਕਰਾਂ ਵਿਚ ਪਏ ਹੁੰਦੇ ਹਨ। ਵਡੇਰੀ ਉਮਰ ਕਾਰਨ ਉਹਨਾਂ ਦਾ ਸਤਿਕਾਰ ਤਾਂ ਹੋ ਸਕਦਾ ਹੈ ਪਰ ਉਹਨਾਂ ਦੀਆਂ ਗੱਲਾਂ ਨੂੰ ਸਮੇਂ ਦੇ ਹਾਣ ਦੀਆਂ ਨਹੀਂ ਸਮਝਿਆ ਜਾਂਦਾ।


http://gillsatdeep.files.wordpress.com/2010/06/clip_image0021.jpg

- ਲੇਖਕ -
ਉਹਨਾਂ ਦੇ ਵਿਚਾਰਾਂ ਜਾਂ ਸਿਧਾਤਾਂ ਦੀ ਕੋਈ ਅਹਿਮੀਅਤ ਨਹੀਂ ਮੰਨੀ ਜਾਂਦੀ। ਉਹਨਾਂ ਦੀ ਅਸੀਸ ਅਤੇ ਆਸ਼ੀਰਵਾਦ ਤਾਂ ਸੁਹਾਵਣੇ ਲੱਗਦੇ ਹਨ, ਪਰ ਕਾਰ-ਵਿਹਾਰ ਵਿਚ ਉਹਨਾਂ ਦਾ ਦਖ਼ਲ ਚੁੱਭਦਾ ਹੈ। ਉਹਨਾਂ ਦਾ ਨਾਮ ਪਰਿਵਾਰ ਦੀ ਪਛਾਣ ਲਈ ਵਰਤਿਆ ਜਾਂਦਾ ਹੈ ਪਰ ਉਹਨਾਂ ਦੀ ਹਸਤੀ ਪਰਿਵਾਰ ਦੀ ਸਮੁੱਚੀ ਸਰਗਰਮੀ ਦਾ ਕੇਂਦਰੀ ਧੁਰਾ ਨਹੀਂ ਹੁੰਦੀ। ਪਰਿਵਾਰਾਂ ਦੇ ਮੈਂਬਰ ਆਪਣੇ ਬਜ਼ੁਰਗਾਂ ਦੇ ਵਾਰਿਸ ਹੋਣ ਤੇ ਗੌਰਵ ਤਾਂ ਕਰਦੇ ਹਨ ਪ੍ਰੰਤੂ ਉਹਨਾਂ ਦੇ ਅਸੂਲਾਂ ਦੇ ਧਾਰਨੀ ਹੋਣ ਦਾ ਸਿਦਕ ਘੱਟ ਹੀ ਪਾਲਦੇ ਹਨ। ਇਸ ਵਿਚ ਕਿਸੇ ਦਾ ਕਸੂਰ ਨਹੀਂ, ਸਗੋਂ ਇਹ ਤਾਂ ਬੁਢਾਪੇ ਨਾਲ ਜੁੜਿਆ ਅੱਜਕੱਲ੍ਹ ਦਾ ਸੁਭਾਵਿਕ ਸੱਚ ਹੈ।ਗੁਰੂ ਨਾਨਕ ਵਲੋਂ ਮਨੁੱਖਾਂ ਲਈ ਨਿਰਧਾਰਤ ਕੀਤੇ ਗਏ ਆਚਾਰ ਵਿਹਾਰ ਦੇ ਸਿਧਾਂਤਾਂ ਪ੍ਰਤੀ ਸਾਡੇ ਰਵੱਈਏ ਕਾਰਨ ਇਹ ਲਾਜ਼ਮੀ ਹੋ ਗਿਆ ਕਿ ਗੁਰੂ ਨਾਨਕ ਨੂੰ ਇਕ ਬਿਰਧ ਬਾਬੇ ਵਾਂਗ ਹੀ ਚਿਤਵਿਆ ਜਾਏ। ਜਿਸ ਦੀ ਸ਼ਰਧਾ ਸਹਿਤ ਪੂਜਾ ਕਰ ਸਕਦੇ ਹੋਈਏ, ਧੂਫ ਬੱਤੀ ਕਰ ਸਕਦੇ ਹੋਈਏ, ਮੱਥੇ ਟੇਕ ਸਕਦੇ ਹੋਈਏ ਪਰੰਤੂ ਆਖੇ ਨਾ ਲੱਗ ਸਕਦੇ ਹੋਈਏ ਉਸ ਨੂੰ ਬਿਰਧ ਰੂਪ ਵਿਚ ਚਿਤਵਣ ਨਾਲ ਮਾਨਸਿਕ ਸਹੂਲਤ ਰਹਿੰਦੀ ਹੈ। ਆਪਣੇ ਜੀਵਨ ਨੂੰ ਗੁਰੂ ਦੇ ਉਪਦੇਸ਼ ਅਨੁਸਾਰ ਢਾਲਣ ਦੀ ਬਜਾਏ ਅਸੀਂ ਗੁਰੂ ਦੀ ਦਿੱਖ ਨੂੰ ਆਪਣੀ ਮਾਨਸਿਕਤਾ ਦੇ ਅਨੁਸਾਰ ਚਿਤਰ ਲਿਆ।
ਗੁਰੂ ਨਾਨਕ ਸਾਹਿਬ 1469 ਈ . ਤੋਂ ਲੈ ਕੇ 1539 ਈ . ਤੱਕ ਸੰਸਾਰ ਵਿੱਚ ਸਰੀਰਕ ਤੌਰ ਤੇ ਵਿਚਰੇ ਹਨ। ਉਹਨਾਂ ਦੀ ਕੁਲ ਆਯੂ 69 ਤੋਂ 70 ਸਾਲ ਦੇ ਦਰਮਿਆਨ ਹੋਈ ਹੈ। ਇਸ ਦੇ ਬਾਵਜੂਦ ਘਰ ਘਰ ਲੱਗੀਆਂ ਤਸਵੀਰਾਂ ਵਿਚ ਉਹਨਾਂ ਦੀ ਉਮਰ 80 ਸਾਲ ਜਾਂ ਇਸ ਤੋਂ ਵੱਧ ਜਾਪਦੀ ਹੈ। ਇਹ ਗੱਲ ਇਕੱਲੀ ਪੋਰਟਰੇਟ ਚਿਤਰਾਂ ਦੀ ਹੀ ਨਹੀਂ ਸਗੋਂ ਉਹਨਾਂ ਦੇ ਜੀਵਨ ਨਾਲ ਸਬੰਧਤ ਘਟਨਾਵਾਂ (ਸਾਖੀਆਂ) ਨੂੰ ਦਰਸਾਉਂਦੇ ਚਿਤਰਾਂ ਵਿਚ ਵੀ ਇਸੇ ਤਰ੍ਹਾਂ ਹੈ। ਛਪੀ ਹੋਈ ਇਕ ਅਜਿਹੀ ਤਸਵੀਰ ਵੀ ਦੇਖੀ ਹੈ ਜਿਸ ਵਿਚ ਬਜ਼ੁਰਗ ਗੁਰੂ ਨਾਨਕ ਵੇਂਈ ਨਦੀ ਵਿਚ ਚੁੱਭੀ ਮਾਰਨ ਮਗਰੋਂ ਨਦੀ ਵਿਚ ਖੜ੍ਹੇ ਮੂਲ ਮੰਤਰ ਦਾ ਉਚਾਰਨ ਕਰਦੇ ਦਿਖਾਏ ਗਏ ਹਨ। ਇਹ ਕਿੰਨਾ ਵੱਡਾ ਜ਼ੁਲਮ ਤੇ ਬੇਅਦਬੀ ਹੈ, ਵੇਈਂ ਵਿਚ ਚੁੱਭੀ ਮਾਰਨ ਵਾਲੀ ਘਟਨਾ ਸਮੇਂ ਉਹਨਾਂ ਦੀ ਉਮਰ 18 ਤੋਂ 28 ਸਾਲ ਦੇ ਦਰਮਿਆਨ ਸੀ। ਅਜਿਹੇ ਚਿਤਰ ਉਹਨਾਂ ਅਸ਼ਲੀਲ ਫਿਲਮਾਂ ਜਾਂ ਗੀਤਾਂ ਦੇ ਵੀਡੀਓਜ਼ ਵਾਂਗ ਹਨ ਜਿੰਨ੍ਹਾਂ ਦੇ ਨਿਰਮਾਤਾ ਕਹਿੰਦੇ ਹਨ ਕਿ ਉਹਨਾਂ ਨੇ ਲੋਕਾਂ ਦੀ ਮੰਗ ਨੂੰ ਧਿਆਨ ਵਿਚ ਰੱਖਦੇ ਹੋਏ ਇਹਨਾਂ ਦਾ ਨਿਰਮਾਣ ਕੀਤਾ ਹੈ।
ਗੁਰੁ ਨਾਨਕ ਦੇਵ ਜੀ ਨੇ ਪਹਿਲੀ ਉਦਾਸੀ (ਲੰਮੀ ਯਾਤਰਾ) 28 ਸਾਲ ਦੀ ਉਮਰ ਵਿਚ 1497 ਈ . ਨੂੰ ਅਰੰਭ ਕੀਤੀ ਜੋ 40 ਸਾਲ ਦੀ ਉਮਰ ਵਿਚ 1509 ਈ . ਨੂੰ ਸਮਾਪਤ ਹੋਈ। ਇਸ ਉਦਾਸੀ ਦੌਰਾਨ ਆਪ ਨੇ ਹਿੰਦੂ ਧਰਮ ਦੇ ਪ੍ਰਮੁੱਖ ਧਾਰਮਿਕ ਅਸਥਾਨਾਂ ਤੇ ਉਚੇਚੇ ਪਹੁੰਚ ਕੇ ਨਿਰਾਰਥਕ ਰੀਤਾਂ, ਰਸਮਾਂ, ਮਨੌਤਾਂ, ਮਰਿਯਾਦਾਵਾਂ ਅਤੇ ਵਹਿਮਾਂ-ਭਰਮਾਂ ਦਾ ਖੰਡਨ ਕੀਤਾ। ਇਸ ਉਦਾਸੀ ਦੌਰਾਨ ਉਹਨਾਂ ਦੇ ਮੁੱਖ ਪੜਾਅ ਕਰੂਕਸ਼ੇਤਰ, ਹਰਿਦੁਆਰ, ਦਿੱਲੀ, ਮਥਰਾ, ਬਿੰਦਰਾਬਨ, ਅਯੁੱਧਿਆ, ਬਨਾਰਸ, ਗਯਾ, ਢਾਕਾ, ਕਲਕੱਤਾ, ਜਗਨ ਨਾਥ ਪੁਰੀ ਆਦਿ ਸਨ। ਕਰੂਕਸ਼ੇਤਰ ਵਿਖੇ ਵੈਸ਼ਨਵ ਪੰਡਤਾਂ ਦੁਆਰ ਮਾਸ ਖਾਣ ਸਬੰਧੀ ਛੇੜੀ ਚਰਚਾ ਦਾ ਉਤਰ ਦਿੰਦਿਆਂ ਆਪ ਨੇ ਕਿਹਾ:
ਮਾਸੁ ਮਾਸੁ ਕਰਿ ਮੂਰਖੁ ਝਗੜੇ ਗਿਆਨੁ ਧਿਆਨੁ ਨਹੀ ਜਾਣੈ।
ਕਉਣੁ ਮਾਸੁ ਕਉਣੁ ਸਾਗੁ ਕਹਾਵੈ ਕਿਸੁ ਮਹਿ ਪਾਪ ਸਮਾਣੇ।
ਗੈਂਡਾ ਮਾਰਿ ਹੋਮ ਜਗ ਕੀਏ ਦੇਵਤਿਆ ਕੀ ਬਾਣੇ।
ਮਾਸੁ ਛੋਡਿ ਬੈਸਿ ਨਕੁ ਪਕੜਹਿ ਰਾਤੀ ਮਾਣਸ ਖਾਣੇ।
ਇਸ ਉਪਰੰਤ ਪਿੱਤਰ ਪੂਜਾ ਲਈ ਪ੍ਰਸਿੱਧ ਤੀਰਥ ਹਰਿਦੁਆਰ ਵਿਖੇ ਪਹੁੰਚਕੇ ਆਪ ਨੇ ਪਿੱਤਰ ਪੂਜਾ ਸਬੰਧੀ ਪੰਡਿਆਂ ਦੁਆਰਾ ਫੈਲਾਏ ਭਰਮ ਜਾਲ ਪ੍ਰਤੀ ਵਿਅੰਗਾਤਮਕ ਅਤੇ ਪ੍ਰਭਾਵਸ਼ਾਲੀ ਟਿੱਪਣੀਆਂ ਕੀਤੀਆਂ:
ਜੇ ਮੋਹਾਕਾ ਘਰੁ ਮੁਹੈ ਘਰੁ ਮੁਹਿ ਪਿਤਰੀ ਦੇਇ।
ਅਗੈ ਵਸਤੁ ਸਿਞਾਣੀਐ ਪਿਤਰੀ ਚੋਰ ਕਰੇਇ।
ਵਢੀਅਹਿ ਹਥ ਦਲਾਲ ਕੇ ਮੁਸਫੀ ਏਹ ਕਰੇਇ।
ਨਾਨਕ ਅਗੈ ਸੋ ਮਿਲੈ ਜਿ ਖਟੇ ਘਾਲੇ ਦੇਇ।
ਇਸ ਸਥਾਨ ਨਾਲ ਜੁੜੀ ਸਾਖੀ ਹੈ ਕਿ ਗੁਰੂ ਜੀ ਨੇ ਲੋਕਾਂ ਦੇ ਚੜ੍ਹਦੀ ਵੱਲ ਨੂੰ ਮੂੰਹ ਕਰਕੇ ਪਿੱਤਰਾਂ ਤੱਕ ਪਾਣੀ ਪਹੁੰਚਾਉਣ ਦੀ ਪ੍ਰਕਿਰਿਆ ਦਾ ਮਖ਼ੌਲ ਉਡਾਉਂਦਿਆਂ ਲਹਿੰਦੇ ਵੱਲ ਪੰਜਾਬ ਵਿਚ ਆਪਣੇ ਖੇਤਾਂ ਨੂੰ ਪਾਣੀ ਪਹੁੰਚਾਉਣ ਦਾ ਨਾਟਕ ਕੀਤਾ। ਇਸ ਘਟਨਾ ਨੂੰ ਦਰਸਾਉਣ ਵਾਲੇ ਬਹੁਤੇ ਚਿਤਰਾਂ ਵਿਚ ਗੁਰੂ ਨਾਨਕ ਸਾਹਿਬ ਨੂੰ ਚਿੱਟੀ ਦਾੜ੍ਹੀ ਵਾਲੇ ਬਜ਼ੁਰਗ ਵਜੋਂ ਦਰਸਾਇਆ ਗਿਆ ਹੈ, ਜਦ ਕਿ ਉਸ ਸਮੇਂ ਉਹਨਾਂ ਦੀ ਉਮਰ 28-29 ਸਾਲ ਦੀ ਸੀ।
ਇਸ ਪਿੱਛੋਂ ਉਹਨਾਂ ਦੀ ਹਿੰਦੂ ਧਰਮ ਦੇ ਕਰਮ ਕਾਂਡਾਂ ਦੇ ਕੇਂਦਰੀ ਸਥਾਨ ਕਾਂਸ਼ੀ (ਬਨਾਰਸ) ਵਿਖੇ ਪੰਡਤ ਚਤੁਰ ਦਾਸ ਨਾਲ ਚਰਚਾ ਹੋਈ। ਚਤੁਰ ਦਾਸ ਨੇ ਕਿਹਾ - ਹੇ ਨਾਨਕ, ਤੇਰੇ ਪਾਸ ਸਾਲਗ੍ਰਾਮ ਨਹੀਂ, ਤੁਲਸੀ ਦੀ ਮਾਲਾ ਨਹੀਂ, ਸਿਮਰਣੀ ਨਹੀਂ, ਜਨੇਊ ਨਹੀਂ ਅਤੇ ਮੱਥੇ ਚੰਦਨ ਦਾ ਟਿੱਕਾ ਵੀ ਨਹੀਂ; ਕਿਵੇਂ ਮੰਨਿਆਂ ਜਾਏ ਕਿ ਤੂੰ ਰੱਬ ਦਾ ਭਗਤ ਹੈਂ? ਗੁਰੁ ਨਾਨਕ ਦੇ ਉਤਰ ਸਨ:
ਸਾਲ ਗ੍ਰਾਮ ਬਿਪ ਪੂਜਿ ਮਨਾਵਹੁ ਸੁਕ੍ਰਿਤੁ ਤੁਲਸੀ ਮਾਲਾ।
ਰਾਮ ਨਾਮੁ ਜਪਿ ਬੇੜਾ ਬਾਂਧਹੁ ਦਇਆ ਕਰਹੁ ਦਇਆਲਾ।
ਕਾਇਆ ਬ੍ਰਹਮਾ ਮਨੁ ਹੈ ਧੋਤੀ। ਗਿਆਨੁ ਜਨੇਊ ਧਿਆਨੁ ਕੁਸਪਾਤੀ।
ਹਰਿ ਨਾਮਾ ਜਸੁ ਜਾਚਉ ਨਾA। ਗੁਰ ਪਰਸਾਦੀ ਬ੍ਰਹਮਿ ਸਮਾਉ।
ਪਾਂਡੇ ਐਸਾ ਬ੍ਰਹਮ ਬੀਚਾਰੁ। ਨਾਮੇ ਸੁਚਿ ਨਾਮੋ ਪੜਉ ਨਾਮੇ ਚਜੁ ਆਚਾਰੁ।
ਕਾਂਸ਼ੀ ਦੇ ਪੰਡਿਆਂ ਵਲੋਂ ਉਠਾਏ ਗਏ ਸਵਾਲਾਂ ਨੂੰ ਧਿਆਨ ਵਿਚ ਰੱਖਦੇ ਹੋਏ ਇਥੇ ਹੀ ਆਪ ਨੇ Ḕਦੱਖਣੀ ਓਅੰਕਾਰ' ਨਾਂ ਦੀ ਲੰਮੀ ਬਾਣੀ ਦੀ ਰਚਨਾ ਕੀਤੀ। ਇਸ ਬਾਣੀ ਦੀਆਂ 54 ਪਉੜੀਆਂ ਹਨ।
ਗੁਰੂ ਜੀ ਬਨਾਰਸ ਤੋਂ ਗਯਾ ਪਹੁੰਚੇ। ਗਯਾ ਵਿਖੇ ਪੰਡਿਆਂ ਨੇ ਆਪ ਨੂੰ ਪਿਤਰਾਂ ਦੀ ਮੁਕਤੀ ਲਈ ਪਿੰਡ ਭਰਾਉਣ ਅਤੇ ਦੀਵੇ ਬਾਲਣ ਦੀ ਪ੍ਰੇਰਨਾ ਕੀਤੀ। ਆਪ ਨੇ ਪ੍ਰੇਮ ਅਤੇ ਦਲੀਲ ਨਾਲ ਇਸ ਵਹਿਮ ਦਾ ਖੰਡਨ ਕੀਤਾ:
ਦੀਵਾ ਮੇਰਾ ਏਕੁ ਨਾਮੁ ਦੁਖੁ ਵਿਚਿ ਪਾਇਆ ਤੇਲ। ਉਨਿ ਚਾਨਣਿ ਓਹੁ ਸੋਖਿਆ ਚੂਕਾ ਜਮ ਸਿਉ ਮੇਲੁ।
ਲੋਕਾ ਮਤ ਕੋ ਫਕੜਿ ਪਾਇ। ਲਖ ਮੜਿਆ ਕਰਿ ਏਕਠੇ ਏਕ ਰਤੀ ਲੇ ਭਾਹਿ।ਰਹਾA।
ਪਿੰਡੁ ਪਤਲਿ ਮੇਰੀ ਕੇਸਉ ਕਿਰਿਆ ਸਚੁ ਨਾਮੁ ਕਰਤਾਰੁ। ਐਥੈ ਓਥੈ ਆਗੈ ਪਾਛੈ ਏਹੁ ਮੇਰਾ ਆਧਾਰ।
ਗੰਗ ਬਨਾਰਸਿ ਸਿਫਤਿ ਤੁਮਾਰੀ ਨਾਵੈ ਆਤਮ ਰਾਉ।ਸਚਾ ਨਾਵਣੁ ਤਾਂ ਥੀਐ ਜਾਂ ਅਹਿਨਿਸਿ ਲਾਗੈ ਭਾA।
ਇਕ ਲੋਕੀ ਹੋਰੁ ਛਮਿਛਰੀ ਬ੍ਰਾਹਮਣੁ ਵਟਿ ਪਿੰਡੁ ਖਾਇ। ਨਾਨਕ ਪਿੰਡੁ ਬਖਸੀਸ ਕਾ ਕਬਹੂੰ ਨਿਖੂਟਸਿ ਨਾਹਿ।
ਬਿੰਦਰਾਬਨ, ਬਨਾਰਸ, ਅਤੇ ਗਯਾ ਦੇ ਅਸਥਾਨਾਂ ਤੇ ਪੰਡਿਆਂ ਨੂੰ ਧਰਮ ਦਾ ਸੱਚਾ ਮਾਰਗ ਸਮਝਾਉਣ ਵਾਲੇ ਗੁਰੂ ਨਾਨਕ ਕੋਈ ਬਿਰਧ ਬਾਬੇ ਨਹੀਂ ਸਗੋਂ 35 ਸਾਲ ਤੋਂ ਘੱਟ ਉਮਰ ਦੇ ਗੱਭਰੂ ਸਨ ਜੋ ਗਯਾ ਤੋਂ ਬਾਅਦ ਢਾਕਾ, ਚਿਟਾਗਾਂਗ, ਆਸਾਮ ਤੇ ਬਰਮਾ ਵਲੋਂ ਚੱਕਰ ਕੱਢ ਕੇ ਜਗਨਨਾਥ ਪੁਰੀ ਪਹੁੰਚੇ।ਜਗਨਨਾਥ ਪੁਰੀ ਵਿਖੇ ਵਿਸ਼ਨੂੰ ਦੀ ਮੂਰਤੀ ਦੀ ਪੂਜਾ ਹੁੰਦੀ ਸੀ। ਪੁਜਾਰੀਆਂ ਨੇ ਮੂਰਤੀ ਨੂੰ ਚੌਰ ਕਰਦਿਆਂ ਸਾਹਮਣੇ ਥਾਲੀ ਵਿਚ ਦੀਵੇ ਬਾਲ ਕੇ, ਧੂਫ਼, ਪੁਸ਼ਪ ਆਦਿ ਸੁਗੰਧੀ ਵਾਲੀਆਂ ਵਸਤਾਂ ਸਹਿਤ ਆਰਤੀ ਉਤਾਰੀ। ਗੁਰੂ ਨਾਨਕ ਵਲੋਂ ਇਸ ਰਸਮ ਵਿਚ ਸ਼ਾਮਲ ਨਾ ਹੋਣ ਕਾਰਨ ਪੁਜਾਰੀਆਂ ਨੇ ਬਹੁਤ ਬੁਰਾ ਮਨਾਇਆ। ਉਸ ਸਮੇਂ ਆਪ ਨੇ ਸਰਬ ਵਿਆਪਕ ਈਸ਼ਵਰ ਦੀ ਸਮੁੱਚੀ ਕੁਦਰਤ ਰਾਹੀਂ ਲਗਾਤਾਰ ਹੋ ਰਹੀ ਵਿਸ਼ਾਲ ਬ੍ਰਹਿਮੰਡੀ ਆਰਤੀ ਦਾ ਕਾਵਿ - ਚਿਤਰ ਪੇਸ਼ ਕੀਤਾ:
ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ।
ਧੂਪੁ ਮਲਆਨਲੋ ਪਵਣੁ ਚਵਰੋ ਕਰੇ ਸਗਲ ਬਨਰਾਇ ਫੂਲੰਤ ਜੋਤੀ।
ਕੈਸੀ ਆਰਤੀ ਹੋਇ। ਭਵ ਖੰਡਨਾ ਤੇਰੀ ਆਰਤੀ। ਅਨਹਤਾ ਸਬਦ ਵਾਜੰਤ ਭੇਰੀ।ਰਹਾਉ।
ਸਹਸ ਤਵ ਨੈਨ ਨਨ ਨੈਨ ਹਹਿ ਤੋਹਿ ਕਉ ਸਹਸ ਮੂਰਤਿ ਨਨਾ ਏਕ ਤੋਹੀ।
ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨੁ ਸਹਸ ਤਵ ਗੰਧ ਇਵ ਚਲਤ ਮੋਹੀ।
ਸਭ ਮਹਿ ਜੋਤਿ ਜੋਤਿ ਹੈ ਸੋਇ। ਤਿਸ ਦੈ ਚਾਨਣਿ ਸਭ ਮਹਿ ਚਾਨਣੁ ਹੋਇ।
ਗੁਰ ਸਾਖੀ ਜੋਤਿ ਪਰਗਟੁ ਹੋਇ। ਜੋ ਤਿਸੁ ਭਾਵੈ ਸੁ ਆਰਤੀ ਹੋਇ।
ਹਰਿ ਚਰਣ ਕਵਲ ਮਕਰੰਦ ਲੋਭਿਤ ਮਨੋ ਅਨਦਿਨੋ ਮੋਹਿ ਆਹੀ ਪਿਆਸਾ।
ਕ੍ਰਿਪਾ ਜਲੁ ਦੇਹਿ ਨਾਨਕ ਸਾਰਿੰਗ ਕਉ ਹੋਇ ਜਾ ਤੇ ਤੇਰੈ ਨਾਇ ਵਾਸਾ।
ਇਸ ਘਟਨਾ ਸਮੇਂ ਗੁਰੂ ਜੀ ਦੀ ਉਮਰ ਲਗਪਗ 36-37 ਸਾਲ ਦੀ ਸੀ। ਪਰ ਇਸ ਘਟਨਾ ਨਾਲ ਸੰਬੰਧਤ ਬਹੁਤੇ ਚਿਤਰਾਂ ਵਿਚ ਉਹਨਾਂ ਨੂੰ ਬਿਰਧ ਰੂਪ ਵਿਚ ਦਰਸਾਇਆ ਗਿਆ ਹੈ।
ਦੂਸਰੀ ਉਦਾਸੀ 41 ਸਾਲ ਦੀ ਉਮਰ ਵਿਚ 1510 ਈ . ਨੂੰ ਅਰੰਭ ਅਤੇ 46 ਸਾਲ ਦੀ ਉਮਰ ਵਿਚ 1515 ਈ . ਨੂੰ ਸਮਾਪਤ ਹੋਈ। ਦੱਖਣ ਦਿਸ਼ਾ ਦੀ ਇਸ ਉਦਾਸੀ ਦੌਰਾਨ ਜਾਣ ਸਮੇਂ ਸਰਸਾ, ਬੀਕਾਨੇਰ, ਅਜਮੇਰ, ਇੰਦੌਰ, ਉਜੈਨ, ਬਿਦਰ, ਹੈਦਰਾਬਾਦ, ਮਦਰਾਸ, ਪਾਂਡੀਚਰੀ ਅਤੇ ਲੰਕਾ ਮੁੱਖ ਟਿਕਾਣੇ ਸਨ। ਵਾਪਸੀ ਸਮੇਂ ਸੋਮਨਾਥ, ਦੁਆਰਕਾ, ਕੱਛ, ਮਾਂਡਵੀ ਅਤੇ ਬਹਾਵਲਪੁਰ ਮੁੱਖ ਪੜਾਅ ਸਨ। ਇਹ ਉਦਾਸੀ ਜੈਨ ਅਤੇ ਬੁੱਧ ਧਰਮ ਦੇ ਅਸਥਾਨਾਂ ਦੀ ਉਦਾਸੀ ਕਰਕੇ ਜਾਣੀ ਜਾਂਦੀ ਹੈ। ਸਰੋਹੀ ਅਤੇ ਮਾਉਂਟਆਬੂ ਦੇ ਅਸਥਾਨਾਂ ਤੇ ਬਹੁਤ ਸਾਰੇ ਜੈਨ ਸਾਧੂ ਮੱਠਾਂ ਵਿਚ ਰਹਿੰਦੇ ਸਨ। ਇਥੇ ਅਨ੍ਹਭੀ ਨਾਂ ਦੇ ਜੈਨ ਮੁਖੀ ਨਾਲ ਆਪ ਦੀ ਚਰਚਾ ਹੋਈ। ਗੁਰੁ ਜੀ ਨੇ ਜੈਨ ਧਰਮ ਦੀਆਂ ਨਿਰਾਰਥਕ ਰਸਮਾਂ ਦਾ ਖੰਡਨ ਕੀਤਾ ਜੋ ਮਨੁੱਖ ਨੂੰ ਸੁਚੱਜੇ ਦੀ ਬਜਾਏ ਕੁਚੀਲ ਬਣਾਉਂਦੀਆਂ ਹਨ:
ਸਿਰੁ ਖੋਹਾਇ ਪੀਅਹਿ ਮਲਵਾਣੀ ਜੂਠਾ ਮੰਗਿ ਮੰਗਿ ਖਾਹੀ।
ਫੋਲਿ ਫਦੀਹਤਿ ਮੁਹਿ ਲੈਨਿ ਭੜਾਸਾ ਪਾਣੀ ਦੇਖਿ ਸਗਾਹੀ।
ਭੇਡਾ ਵਾਗੀ ਸਿਰੁ ਖੋਹਾਇਨਿ ਭਰੀਅਨਿ ਹਥ ਸੁਆਹੀ।
ਮਾਊ ਪੀਊ ਕਿਰਤੁ ਗਵਾਇਨਿ ਟਬਰ ਰੋਵਨਿ ਧਾਹੀ।
ਬ੍ਰਾਹਮਣ ਮੱਤ ਦੇ ਦਬਦਬੇ ਕਾਰਨ ਬੁੱਧ ਧਰਮ ਭਾਰਤ ਵਿਚੋਂ ਨਿਕਲ ਕੇ ਚੀਨ, ਜਪਾਨ, ਬਰਮਾ ਅਤੇ ਲੰਕਾ ਵਿਚ ਫ਼ੈਲ ਚੁੱਕਾ ਸੀ। ਇਸ ਉਦਾਸੀ ਦੌਰਾਨ ਆਪ ਉਚੇਚੇ ਤੌਰ ਤੇ ਬੁੱਧ ਧਰਮ ਦੇ ਮੁੱਖ ਕੇਂਦਰ ਲੰਕਾ ਵਿਚ ਗਏ। ਬੁੱਧ ਧਰਮ ਸ਼ੁਭ ਕਰਮਾਂ ਤੇ ਜ਼ੋਰ ਦਿੰਦਾ ਹੈ।Ḕਅਸ਼ਟਾਂਗ ਮਾਰਗ' ਭਾਵ ਅੱਠ ਵਿਸ਼ੇਸ਼ ਕਰਮਾਂ ਦਾ ਪਾਲਣ ਨਿਰਵਾਣ ਦੀ ਪ੍ਰਪਤੀ ਲਈ ਜ਼ਰੂਰੀ ਮੰਨਿਆਂ ਗਿਆ ਹੈ। ਪਰ ਬੋਧੀ ਲੋਕ ਈਸ਼ਵਰ ਦੀ ਹਸਤੀ ਅਤੇ ਹੋਂਦ ਤੋਂ ਇਨਕਾਰੀ ਹਨ। ਉਨਾਂ ਮੁਤਾਬਕ ਤੱਤਾਂ ਦੇ ਮਿਲਾਪ ਨਾਲ ਸ੍ਰਿਸ਼ਟੀ ਹੋਂਦ ਵਿਚ ਆਉਂਦੀ ਹੈ ਅਤੇ ਇਹਨਾਂ ਤੱਤਾਂ ਦੇ ਨਿਖੇੜ ਨਾਲ ਨਸ਼ਟ ਹੋ ਜਾਂਦੀ ਹੈ। ਪਰ ਗੁਰੂ ਸਾਹਿਬ ਨੇ ਬੋਧ-ਅਚਾਰੀਆਂ ਨਾਲ ਸੰਵਾਦ ਰਚਾਉਂਦਿਆਂ ਸਾਰੇ ਤੱਤਾਂ ਨੂੰ ਇਕ ਹੁਕਮ ਅਤੇ ਨੇਮ ਵਿਚ ਬੱਝੇ ਹੋਏ ਐਲਾਨਿਆਂ। ਤੱਤਾਂ ਦੀ ਇਸ ਅਧੀਨਤਾ ਦੇ ਅਧਾਰ ਤੇ ਉਹਨਾਂ Ḕਨਿਰਭਉ ਪ੍ਰਭੂ' ਦੇ ਹੁਕਮ ਤਹਿਤ ਚੱਲਣ ਵਾਲੇ ਜੀਵਨ ਨੂੰ ਹੀ ਸਫ਼ਲ ਅਤੇ ਸੁੱਚਾ ਜੀਵਨ ਕਿਹਾ:
ਭੈ ਵਿਚਿ ਪਵਣੁ ਵਹੈ ਸਦਵਾਉ। ਭੈ ਵਿਚਿ ਚਲਹਿ ਲਖ ਦਰੀਆਉ।
ਭੈ ਵਿਚਿ ਅਗਨਿ ਕਢੈ ਵੇਗਾਰਿ। ਭੈ ਵਿਚਿ ਧਰਤੀ ਦਬੀ ਭਾਰਿ।
ਭੈ ਵਿਚਿ ਇੰਦੁ ਫਿਰੈ ਸਿਰ ਭਾਰਿ। ਭੈ ਵਿਚਿ ਰਾਜਾ ਧਰਮ ਦੁਆਰੁ।
ਭੈ ਵਿਚਿ ਸੂਰਜੁ ਭੈ ਵਿਚਿ ਚੰਦੁ। ਕੋਹ ਕਰੋੜੀ ਚਲਤ ਨ ਅਮਤੁ।
ਭੈ ਵਿਚਿ ਸਿਧ ਬੁਧ ਸੁਰ ਨਾਥ। ਭੈ ਵਿਚਿ ਆਡਾਣੇ ਆਕਾਸ।
ਭੈ ਵਿਚਿ ਜੋਧ ਮਹਾਬਲ ਸੂਰ। ਭੈ ਵਿਚਿ ਆਵਹਿ ਜਾਵਹਿ ਪੂਰ।
ਸਗਲਿਆ ਭਉ ਲਿਖਿਆ ਸਿਰਿ ਲੇਖੁ। ਨਾਨਕ ਨਿਰਭਉ ਨਿਰੰਕਾਰੁ ਸਚੁ ਏਕੁ।
ਇਸ ਤਰ੍ਹਾਂ ਦੂਸਰੀ ਉਦਾਸੀ ਦੌਰਾਨ ਨੌਜਵਾਨ ਗੁਰੂ ਨਾਨਕ ਨੇ ਜੈਨੀ ਅਤੇ ਬੋਧੀ ਅਚਾਰੀਆਂ ਨਾਲ ਵਾਰਤਾਲਾਪ ਕਰਕੇ ਆਪਣੇ ਸਿਧਾਂਤ ਨੂੰ ਨਿਖੜਵੇਂ ਰੂਪ ਵਿਚ ਪੇਸ਼ ਕੀਤਾ।
ਤੀਸਰੀ ਉਦਾਸੀ ਦੌਰਾਨ ਆਪ ਨੇ ਉਤਰ ਦਿਸ਼ਾ ਵਿਚ ਜੰਮੂ, ਕਸ਼ਮੀਰ, ਗੜ੍ਹਵਾਲ, ਬਦਰੀਨਾਥ, ਤਿੱਬਤ, ਭੂਟਾਨ ਤੇ ਨੇਪਾਲ ਆਦਿ ਇਲਾਕੇ ਗਾਹੇ। ਉਤਰੀ ਭਾਰਤ ਵਿਚ ਉਸ ਸਮੇਂ ਜੋਗ ਮੱਤ ਦਾ ਜ਼ੋਰ ਸੀ। ਇਹਨਾਂ ਪਹਾੜੀ ਇਲਾਕਿਆਂ ਵਿਚ ਸਿੱਧਾਂ ਜੋਗੀਆਂ ਦੇ ਟਿਕਾਣੇ ਸਨ। ਜੋਗੀ ਸੁਰਤਿ ਨੂੰ ਤਾੜੇ ਲਾ ਕੇ ਅਨਹਦ ਸ਼ਬਦ ਸੁਣਨ ਲਈ ਮਦ (ਸ਼ਰਾਬ) ਪੀਂਦੇ ਸਨ। ਜਦ ਗੁਰੂ ਜੀ ਸੁਮੇਰ ਪਰਬਤ ਤੇ ਸਿੱਧਾਂ ਪਾਸ ਪਹੁੰਚੇ ਤਾਂ ਉਹਨਾਂ ਆਪ ਨੂੰ ਪੀਣ ਲਈ ਮਦ ਦਾ ਪਿਆਲਾ ਪੇਸ਼ ਕੀਤਾ। ਜਦ ਗੁਰੂ ਜੀ ਨੇ ਪੁੱਛਿਆ ਕਿ ਇਸ ਵਿਚ ਕੀ ਪਾਇਆ ਹੈ ਤਾਂ ਸਿੱਧਾਂ ਨੇ ਕਿਹਾ ਕਿ ਇਸ ਵਿਚ ਕੋਈ ਬੁਰੀ ਚੀਜ਼ ਨਹੀਂ ਸਗੋਂ ਗੁੜ ਅਤੇ ਧਾਵੈ ਦੇ ਫੁੱਲ ਹਨ। ਉਥੇ ਗੁਰੂ ਜੀ ਨੇ ਮਨੁੱਖੀ ਜੀਵਨ ਦੀ ਲੋਰ ਅਤੇ ਮਸਤੀ ਲਈ ਲੋੜੀਂਦੀ ਮਦ ਨੂੰ ਇਸ ਤਰ੍ਹਾਂ ਪਰਿਭਾਸ਼ਤ ਕੀਤਾ:
ਗੁੜੁ ਕਰਿ ਗਿਆਨੁ ਧਿਆਨੁ ਕਰਿ ਧਾਵੈ ਕਰਿ ਕਰਣੀ ਕਸੁ ਪਾਈਐ।
ਭਾਠੀ ਭਵਨੁ ਪ੍ਰੇਮ ਕਾ ਪੋਚਾ ਇਤੁ ਰਸਿ ਅਮਿਉ ਚੁਆਈਐ।
ਬਾਬਾ ਮਨੁ ਮਤਵਾਰੋ ਨਾਮ ਰਸੁ ਪੀਵੈ ਸਹਜ ਰੰਗ ਰਚਿ ਰਹਿਆ।
ਅਹਿਨਿਸਿ ਬਨੀ ਪ੍ਰੇਮ ਲਿਵ ਲਾਗੀ ਸਬਦੁ ਅਨਾਹਦ ਗਹਿਆ। ਰਹਾਉ ।
ਪੂਰਾ ਸਾਚੁ ਪਿਆਲਾ ਸਹਜੇ ਤਿਸਹਿ ਪੀਆਏ ਜਾ ਕਉ ਨਦਰਿ ਕਰੇ।
ਅੰਮ੍ਰਿਤ ਕਾ ਵਾਪਾਰੀ ਹੋਵੈ ਕਿਆ ਮਦਿ ਛੂਛੈ ਭਾਉ ਧਰੇ।
ਗੁਰ ਕੀ ਸਾਖੀ ਅੰਮ੍ਰਿਤ ਬਾਣੀ ਪੀਵਤ ਹੀ ਪਰਵਾਣੁ ਭਇਆ।
ਦਰ ਦਰਸਨ ਕਾ ਪ੍ਰੀਤਮੁ ਹੋਵੈ ਮੁਕਤਿ ਬੈਕੁੰਠੈ ਕਰੈ ਕਿਆ।
ਸਿਫਤੀ ਰਤਾ ਸਦ ਬੈਰਾਗੀ ਜੂਐ ਜਨਮੁ ਨ ਹਾਰੈ।
ਕਹੁ ਨਾਨਕ ਸੁਣਿ ਭਰਥਰਿ ਜੋਗੀ ਖੀਵਾ ਅੰਮ੍ਰਿਤ ਧਾਰੈ।
ਗੁਰੂ ਜੀ ਨੇ ਗੋਰਖ, ਚਰਪਟ, ਮਛੰਦਰ ਅਤੇ ਲੋਹਾਰੀਪਾ ਆਦਿ ਸਿੱਧਾਂ ਨਾਲ ਹੋਈ ਵਾਰਤਾਲਾਪ ਦੇ ਅਧਾਰਤ Ḕਸਿਧ ਗੋਸ਼ਟਿ' ਦੀ ਰਚਨਾ ਕੀਤੀ। ਬੁੱਧੀ ਅਤੇ ਜੁਗਤੀ ਦੀ ਪ੍ਰਧਾਨਤਾ ਵਾਲੀ ਇਸ ਲੰਮੀ ਅਤੇ ਦਾਰਸ਼ਨਿਕ ਕਾਵਿ ਰਚਨਾ ਦੇ 73 ਬੰਦ ਹਨ। ਜੋਗ ਮੱਤ ਨੂੰ ਪ੍ਰਚਾਰਨ ਅਤੇ ਪ੍ਰਸਾਰਨ ਵਾਲੇ ਇਹਨਾਂ ਘਾਗ ਦਿਮਾਗਾਂ ਨਾਲ ਸੰਵਾਦ ਰਚਾਉਣ ਵਾਲਾ ਗੁਰੂ ਨਾਨਕ ਕੋਈ ਬਿਰਧ ਬਾਬਾ ਨਹੀਂ ਸੀ। ਉਸ ਸਮੇਂ ਉਹਨਾਂ ਦੀ ਉਮਰ ਕੇਵਲ 47 ਸਾਲ ਦੇ ਆਸ ਪਾਸ ਸੀ। ਕਾਵਿ- ਪੁਸਤਕ Ḕਅਸੀਂ ਨਾਨਕ ਦੇ ਕੀ ਲਗਦੇ ਹਾਂ' ਛਾਪਣ ਸਮੇਂ ਮੇਰੀ ਇਹ ਰੀਝ ਸੀ ਕਿ ਇਸ ਦੀ ਜਿਲਦ ਤੇ ਸਿੱਧਾਂ ਨਾਲ ਵਾਰਤਾਲਾਪ ਕਰਦੇ ਗੁਰੂ ਨਾਨਕ ਦਾ ਚਿਤਰ ਛਾਪਿਆ ਜਾਏ। ਪਰ ਵਾਹ ਜਹਾਨ ਦੀ ਲਾ ਛੱਡੀ, ਸਿੱਧ ਗੋਸ਼ਟ ਨੂੰ ਦਰਸਾਉਂਦੀ ਅਜਿਹੀ ਕੋਈ ਤਸਵੀਰ ਨਹੀਂ ਮਿਲੀ ਜਿਸ ਵਿਚ ਗੁਰੂ ਨਾਨਕ ਦੀ ਉਮਰ 47 ਸਾਲ ਦੇ ਆਸ ਪਾਸ ਹੋਵੇ। ਚਿਤਰਕਾਰਾਂ ਨੇ ਸੁਮੇਰ ਪਰਬਤ ਤੇ ਭ੍ਰਮਣ ਕਰਦੇ ਜਾਂ ਸਿੱਧਾਂ ਨਾਲ ਚਰਚਾ ਕਰਦੇ ਗੁਰੂ ਨਾਨਕ ਨੂੰ ਬਿਰਧ ਬਾਬੇ ਦੇ ਰੂਪ ਵਿਚ ਹੀ ਚਿਤਰਿਆ ਹੈ।
ਚੌਥੀ ਉਦਾਸੀ ਦੌਰਾਨ ਗੁਰੂ ਨਾਨਕ ਦੇਵ ਜੀ ਪੱਛਮ ਦਿਸ਼ਾ ਵਿਚ ਸਥਿਤ ਇਸਲਾਮ ਦੇ ਕੇਂਦਰੀ ਅਸਥਾਨਾਂ ਤੇ ਗਏ। ਮੁਸਲਮਾਨੀ ਵੇਸ ਧਾਰਨ ਕਰਕੇ ਕੇ ਕਰਤਾਰਪੁਰ ਤੋਂ ਸਿੰਧ ਦੇ ਰਸਤੇ ਹੁੰਦੇ ਹੋਏ ਹਾਜੀਆਂ ਨਾਲ ਮੱਕੇ ਪਹੁੰਚੇ। ਹਾਜੀਆਂ ਅਤੇ ਮੱਕੇ ਦੇ ਮੌਲਵੀਆਂ ਨੇ ਪਛਾਣ ਕਰ ਲਈ ਕਿ ਆਪ ਮੁਸਲਮਾਨ ਨਹੀਂ ਹਨ। ਉਹਨਾਂ ਗੁਰੂ ਸਾਹਿਬ ਤੋਂ ਪੁੱਛਿਆ ਕਿ ਹਿੰਦੂ ਧਰਮ ਅਤੇ ਇਸਲਾਮ ਵਿਚੋਂ ਕਿਸ ਨੂੰ ਉੱਤਮ ਮੰਨਦੇ ਹੋ, ਤਦ:
ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਝੋਂ ਦੋਵੇਂ ਰੋਈ।
ਹਿੰਦੂ ਮੁਸਲਮਾਨ ਦੋਇ ਦਰਗਹਿ ਅੰਦਰ ਲੈਨ ਨਾ ਢੋਈ।
ਇਸ ਉਦਾਸੀ ਦੌਰਾਨ ਆਪ ਨੇ ਇਸਲਾਮੀ ਚਿੰਨ੍ਹਾਂ, ਪ੍ਰਤੀਕਾਂ, ਸੰਕੇਤਾਂ ਅਤੇ ਮੁਹਾਵਰੇ ਵਾਲੀ ਬਾਣੀ ਦੀ ਰਚਨਾ ਕੀਤੀ ਅਤੇ ਸੁਚੱਜੇ ਅਮਲਾਂ ਵਾਲੇ ਜੀਵਨ ਦੀ ਪ੍ਰੇਰਨਾ ਕੀਤੀ। ਮਿਸਾਲ ਦੇ ਤੌਰ ਤੇ:
ਯਕ ਅਰਜ ਗੁਫਤਮ ਪੇਸਿ ਤੋ ਦਰ ਗੋਸ ਕੁਨ ਕਰਤਾਰ।
ਹਕਾ ਕਬੀਰ ਕਰੀਮ ਤੂ ਬੇਐਬ ਪਰਵਦਗਾਰ।
ਦੁਨੀਆ ਮੁਕਾਮੇ ਫਾਨੀ ਤਹਕੀਕ ਦਿਲ ਦਾਨੀ।
ਮਮ ਸਰ ਮੂਇ ਅਜਰਾਈਲ ਗਿਰਫਤਹ ਦਿਲ ਹੇਚਿ ਨ ਦਾਨੀ।ਰਹਾਉ।
ਜਨ ਪਿਸਰ ਪਦਰ ਬਿਰਾਦਰਾਂ ਕਸ ਨੇਸ ਦਸਤੰਗੀਰ।
ਆਖਿਰ ਬਿਅਫਤਮ ਕਸ ਨ ਦਾਰਦ ਚੂੰ ਸਵਦ ਤਕਬੀਰ।
ਸਬ ਰੋਜ ਗਸਤਮ ਦਰ ਹਵਾ ਕਰਦੇਮ ਬਦੀ ਖਿਆਲ।
ਗਾਹੇ ਨ ਨੇਕੀ ਕਾਰ ਕਰਦਮ ਮਮ e_Øੀ ਚਿਨੀ ਅਹਵਾਲ।
ਬਦਬਖਤ ਹਮ ਚੁ ਬਖੀਲ ਗਾਫਿਲ ਬੇਨਜਰ ਬੇਬਾਕ।
ਨਾਨਕ ਬੁਗੋਯਦ ਜਨੁ ਤੁਰਾ ਤੇਰੇ ਚਾਕਰਾਂ ਪਾ ਖਾਕ।
ਮੱਕੇ ਤੇ ਮਦੀਨੇ ਜਾਣ ਸਮੇਂ ਗੁਰੂ ਸਾਹਿਬ ਦੀ ਉਮਰ 48-49 ਸਾਲ ਦੀ ਸੀ। ਪਰ ਮੱਕੇ ਨਾਲ ਸਬੰਧਤ ਚਿਤਰਾਂ ਵਿਚ ਉਨਾਂ ਨੂੰ ਏਨੀ ਘੱਟ ਉਮਰ ਦੇ ਨਹੀਂ ਸਗੋਂ ਬਿਰਧ ਬਾਬੇ ਦੇ ਰੂਪ ਵਿਚ ਹੀ ਦਿਖਾਇਆ ਜਾਂਦਾ ਹੈ।
ਮੱਕੇ ਤੇ ਮਦੀਨੇ ਤੋਂ ਮਗਰੋਂ ਆਪ ਬਗਦਾਦ, ਮਿਸਰ, ਤੁਰਕੀ, ਇਰਾਨ ਅਤੇ ਅਫਗਾਨਿਸਤਾਨ ਤੋਂ ਹੁੰਦੇ ਹੋਏ ਹਸਨ ਅਬਦਾਲ ਰਾਹੀਂ 1521 ਵਿਚ ਕਰਤਾਰਪੁਰ ਪਰਤੇ। ਹਸਨ ਅਬਦਾਲ ਵਿਖੇ ਅੱਜ ਕੱਲ੍ਹ ਗੁਰਦੁਆਰਾ ਪੰਜਾ ਸਾਹਿਬ ਹੈ, ਜਿਸ ਨਾਲ ਵਲੀ ਕੰਧਾਰੀ ਵਾਲੀ ਸਾਖੀ ਜੁੜੀ ਹੋਈ ਹੈ। ਵਲੀ ਕੰਧਾਰੀ ਦੀ ਹਊਮੈ ਦੇ ਪਹਾੜ ਨੂੰ ਪੰਜਾ ਲਾਉਣ ਵਾਲੇ ਗੁਰੂ ਨਾਨਕ ਵੀ ਕੋਈ ਬੁੱਢੇ ਬਾਬੇ ਨਹੀਂ ਸਨ, ਸਗੋਂ ਉਦੋਂ ਉਹਨਾਂ ਦੀ ਉਮਰ ਤਾਂ 51 ਸਾਲ ਦੇ ਕਰੀਬ ਸੀ। ਪਰ ਇਸ ਸਾਖੀ ਨਾਲ ਸਬੰਧਤ ਕਿਸੇ ਚਿਤਰ ਵਿਚ ਵੀ ਉਹਨਾਂ ਨੂੰ ਏਨੀ ਘੱਟ ਉਮਰ ਦੇ ਨਹੀਂ ਦਿਖਾਇਆ ਗਿਆ।
ਸਪੱਸ਼ਟ ਹੈ ਕਿ ਗੁਰੂ ਸਾਹਿਬ ਨੇ ਆਪਣੀਆਂ ਲੰਮੀਆਂ ਉਦਾਸੀਆਂ ਦਾ ਸਿਲਸਿਲਾ 51 ਸਾਲ ਦੀ ਉਮਰ ਵਿਚ ਮੁਕੰਮਲ ਕਰ ਲਿਆ ਸੀ। ਬਹੁਤ ਸਾਰੀ ਬਾਣੀ ਦੀ ਰਚਨਾ ਵੀ ਇਹਨਾਂ ਉਦਾਸੀਆਂ ਦੌਰਾਨ ਹੀ ਹੋਈ। ਇਹਨਾਂ ਉਦਾਸੀਆਂ ਦੌਰਾਨ ਵਾਪਰੀਆ ਘਟਨਾਵਾਂ ਨੂੰ ਦਰਸਾਉਂਦੇ ਚਿਤਰਾਂ ਵਿਚ ਉਹਨਾਂ ਦੀ ਉਮਰ ਕਿਸੇ ਹਾਲਤ ਵਿਚ ਵੀ 51 ਸਾਲ ਤੋਂ ਵਧੇਰੇ ਨਹੀਂ ਜਾਪਣੀ ਚਾਹੀਦੀ। ਆਖਰੀ ਉਦਾਸੀ ਦੌਰਾਨ ਭਾਈ ਮਰਦਾਨਾ ਜੀ ਦਾ ਅਕਾਲ ਚਲਾਣਾ ਹੋਇਆ ਦੱਸਿਆ ਜਾਂਦਾ ਹੈ। ਇਸ ਲਈ ਗੁਰੂ ਨਾਨਕ ਅਤੇ ਭਾਈ ਮਰਦਾਨਾ ਜਿੰਨਾ ਚਿਰ ਇਕੱਠੇ ਵਿਚਰੇ ਉਸ ਦੌਰਾਨ ਗੁਰੂ ਸਾਹਿਬ ਦੀ ਉਮਰ 28 ਤੋਂ 51 ਸਾਲ ਦੇ ਦਰਮਿਆਨ ਸੀ। ਪਰ ਇਹਨਾਂ ਨੂੰ ਇਕੱਠੇ ਦਰਸਾਉਣ ਵਾਲੇ ਸਾਰੇ ਚਿਤਰਾਂ ਵਿਚ ਗੁਰੂ ਸਾਹਿਬ ਨੂੰ ਬੁੱਢੇ ਬਾਬੇ ਦੇ ਰੂਪ ਵਿਚ ਹੀ ਦਰਸਾਇਆ ਗਿਆ ਹੈ।ਇਕ ਗੱਲ ਹੋਰ, ਉਦਾਸੀਆਂ ਦੌਰਾਨ ਤਹਿ ਕੀਤੇ ਕੁਲ ਪੈਂਡੇ ਨੂੰ ਦੇਖਿਆ ਜਾਏ ਤਾਂ ਪਤਾ ਲੱਗਦਾ ਹੈ ਕਿ ਉਹਨਾਂ ਔਸਤਨ 25 ਕਿਲੋਮੀਟਰ ਤੋਂ ਜ਼ਿਆਦਾ ਰੋਜ਼ਾਨਾ ਪੈਦਲ ਪੈਂਡਾ ਤਹਿ ਕੀਤਾ। ਹਮੇਸ਼ਾ ਚੰਗਾ ਚੋਸਾ ਖਾਣ ਦਾ ਵੀ ਪ੍ਰਬੰਧ ਨਹੀਂ ਸੀ। ਕਿਸੇ ਵੇਲੇ ਪ੍ਰਸ਼ਾਦਾ ਮਿਲਦਾ ਹੋਏਗਾ ਤੇ ਕਿਸੇ ਵੇਲੇ ਨਹੀਂ ਵੀ ਮਿਲਦਾ ਹੋਏਗਾ। ਚਿੰਤਨਸ਼ੀਲ ਸ਼ਖ਼ਸੀਅਤ ਅਤੇ ਕਿਰਿਆਵੰਤ ਸਰੀਰ ਹੋਣ ਕਰਕੇ ਉਹਨਾਂ ਦਾ ਭਾਰ 50-60 ਕਿਲੋ ਦੇ ਕਰੀਬ ਹੀ ਹੋਏਗਾ। ਪਰ ਚਿਤਰਕਾਰਾਂ ਨੇ ਉਹਨਾਂ ਨੂੰ ਭਾਰੀ ਭਰਕਮ ਚਰਬੀਦਾਰ ਦੇਹ ਦੇ ਮਾਲਕ ਵਜੋਂ ਹੀ ਚਿਤਰਿਆ ਹੈ।
ਉਦਾਸੀਆਂ ਉਪਰੰਤ ਗੁਰੂ ਸਾਹਿਬ ਦਾ 1521 ਈ . ਵਿਚ ਏਮਨਾਬਾਦ (ਸੈਦਪੁਰ) ਜਾਣਾ ਹੋਇਆ। ਆਪ ਸਥਾਪਤ ਜਾਤੀ ਪ੍ਰਬੰਧ ਅਨੁਸਾਰ ਨੀਵੀਂ ਸਮਝੀ ਜਾਂਦੀ ਜਾਤ ਦੇ ਕਿਰਤੀ ਸਿੱਖ ਭਾਈ ਲਾਲੋ ਦੇ ਘਰ ਠਹਿਰੇ। ਲਾਲੋ ਦੀ ਕਿਰਤ ਨੂੰ ਵਡਿਆਉਂਦਿਆਂ ਅਤੇ ਕਿਰਤੀਆਂ ਦਾ ਸ਼ੋਸ਼ਨ ਕਰਨ ਵਾਲੇ ਉੱਚ ਜ਼ਾਤ ਦੇ ਭਾਗੋ ਦੇ ਅਭਿਮਾਨ ਨੂੰ ਝੰਜੋੜਦਿਆਂ ਇਹ ਸ਼ਬਦ ਉਚਾਰਣ ਕੀਤਾ:
ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ।
ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ।
ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ।
ਆਪ ਨੇ ਕਿਰਤ ਨੂੰ ਧਰਮ ਦਾ ਪਵਿੱਤਰ ਮਾਰਗ ਕਿਹਾ ਅਤੇ ਦੂਸਰਿਆਂ ਦੀ ਕਿਰਤ ਤੇ ਪਲਣ ਵਾਲੇ ਵੇਹਲੜਾਂ ਨੂੰ ਰੱਤ ਪੀਣੇ ਪਾਪੀ ਕਹਿ ਕੇ ਫਿਟਕਾਰਿਆ। ਇਸ ਘਟਨਾ ਸਮੇਂ ਗੁਰੂ ਸਾਹਿਬ ਦੀ ਉਮਰ 52 ਸਾਲ ਤੋਂ ਘੱਟ ਹੀ ਸੀ ਪਰ ਇਸ ਨਾਲ ਸਬੰਧਤ ਚਿਤਰਾਂ ਵਿਚ ਉਹਨਾਂ ਨੂੰ ਬਹੁਤ ਵਡੇਰੀ ਉਮਰ ਦਾ ਦਰਸਾਇਆ ਜਾਂਦਾ ਹੈ।
ਇਹਨਾਂ ਦਿਨਾਂ ਵਿਚ ਬਾਬਰ ਕਾਬਲ ਤੋਂ ਚੱਲ ਕੇ ਹਿੰਦੋਸਤਾਨ ਦੇ ਪੱਛਮੀ ਹਿੱਸੇ ਵਿਚ ਕਾਬਜ਼ ਹੋਣਾ ਸ਼ੁਰੂ ਕਰ ਚੁੱਕਾ ਸੀ। ਲੋਕਾਂ ਨੂੰ ਲੁੱਟਿਆ ਅਤੇ ਕੁੱਟਿਆ ਜਾ ਰਿਹਾ ਸੀ। ਮਾਸੂਮ ਬੱਚਿਆਂ ਤੇ ਵੀ ਜ਼ੁਲਮ ਢਹਿ ਰਿਹਾ ਸੀ। ਇਸਤਰੀਆਂ ਦੀ ਬੇਪਤੀ ਹੋ ਰਹੀ ਸੀ। ਉਸ ਸਮੇਂ ਦੀ ਰਾਜਨੀਤਕ ਅਤੇ ਸਮਾਜਿਕ ਸਥਿਤੀ ਦੇ ਕਰੂਪ ਚਿਹਰੇ ਅਤੇ ਇਸ ਪ੍ਰਤੀ ਸਥਾਪਤ ਧਰਮਾਂ ਦੀ ਨਿਰਾਰਥਕ ਉਦਾਸੀਨਤਾ ਅਤੇ ਆਪ੍ਰਸੰਗਿਕਤਾ ਬਾਰੇ ਗੁਰੂ ਨਾਨਕ ਦਾ ਕਾਵਿ - ਬਿਆਨ ਦੇਖੋ:
ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ।
ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ।
ਸਰਮੁ ਧਰਮੁ ਦੁਇ ਛਪਿ ਖਲੋਏ ਕੂੜੁ ਫਿਰੈ ਪਰਧਾਨੁ ਵੇ ਲਾਲੋ।
ਕਾਜੀਆ ਬਾਮਣਾ ਕੀ ਗਲ ਥਕੀ ਅਗਦੁ ਪੜੈ ਸੈਤਾਨੁ ਵੇ ਲਾਲੋ।
ਮੁਸਲਮਾਨੀਆ ਪੜਹਿ ਕਤੇਬਾ ਕਸਟ ਮਹਿ ਕਰਹਿ ਖੁਦਾਇ ਵੇ ਲਾਲੋ।
ਜਾਤਿ ਸਨਾਤੀ ਹੋਰਿ ਹਿਦਵਾਣੀਆ ਏਹਿ ਭੀ ਲੇਖੈ ਲਾਇ ਵੇ ਲਾਲੋ।
ਖੂਨ ਕੇ ਸੋਹਿਲੇ ਗਾਵੀਅਹਿ ਨਾਨਕ ਰਤੁ ਕਾ ਕੁੰਗੂ ਪਾਇ ਵੇ ਲਾਲੋ।
ਗੁਰੂ ਜੀ ਅਜੇ ਭਾਈ ਲਾਲੋ ਕੋਲ ਹੀ ਠਹਿਰੇ ਹੋਏ ਸਨ ਜਦ ਬਾਬਰ ਦੀਆਂ ਫੌਜਾਂ ਨੇ ਏਮਨਾਬਾਦ ਸ਼ਹਿਰ ਤੇ ਹਮਲਾ ਕੀਤਾ। ਹਾਕਮਾਂ ਦੇ ਅਣਮਨੁੱਖੀ ਵਤੀਰੇ ਨੂੰ ਗੁਰੂ ਸਾਹਿਬ ਨੇ ਅੱਖੀਂ ਡਿੱਠਾ। 52 ਸਾਲਾਂ ਦੇ ਗੁਰੂ ਨਾਨਕ ਇਸ ਕਹਿਰ ਨੂੰ ਦੇਖ ਕੇ ਵਿਦਰੋਹੀ ਸੁਰ ਵਿਚ ਰੱਬ ਨੂੰ ਸੰਬੋਧਿਤ ਹੋਏ:
ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ।
ਆਪੈ ਦੋਸੁ ਨ ਦੇਈ ਕਰਤਾ ਜਮੁ ਕਰਿ ਮੁਗਲੁ ਚੜਾਇਆ।
ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨ ਆਇਆ।
ਗੁਰੂ ਸਾਹਿਬਾਨਾਂ ਵਿਚੋਂ ਗੁਰੂ ਅਮਰਦਾਸ ਜੀ ਸਭ ਤੋਂ ਵੱਧ ਉਮਰ (95 ਸਾਲ) ਦੇ ਹੋਏ ਹਨ। ਵਡੇਰੀ ਉਮਰ ਵਿਚ ਹੀ ਆਪ ਨੇ ਗ੍ਰੁਰੂ ਪਦਵੀ ਧਾਰਨ ਕੀਤੀ ਸੀ। ਪਰ ਆਪ ਦਾ ਫੁਰਮਾਨ ਹੈ:
ਗੁਰਮੁਖਿ ਬੁਢੇ ਕਦੇ ਨਾਹੀ ਜਿਨਾ ਅੰਤਰਿ ਸੁਰਤਿ ਗਿਆਨੁ।
ਸਦਾ ਸਦਾ ਹਰਿ ਗੁਣ ਰਵਹਿ ਅੰਤਰਿ ਸਹਜ ਧਿਆਨੁ।
ਪਰ ਅਸੀਂ ਗੁਰੂ ਨਾਨਕ ਸਾਹਿਬ ਨੂੰ ਇਕ ਬੁੱਢੇ ਦੇ ਰੂਪ ਵਿਚ ਚਿਤਵ ਕੇ ਅੰਧੀ ਰਯਤਿ ਗਿਆਨ ਵਿਹੂਣੀ ਹੋਣ ਦਾ ਪ੍ਰਮਾਣ ਦੇ ਰਹੇ ਹਾਂ। ਗੁਰੂ ਗੋਬਿੰਦ ਸਿੰਘ ਜੀ ਦੀ ਕੁਲ ਉਮਰ 42 ਸਾਲ ਦੀ ਹੋਈ ਹੈ। ਸਾਡੇ ਮਨਾਂ ਵਿਚ ਉਹਨਾਂ ਦਾ ਇਕ ਨੌਜਵਾਨ ਸੂਰਬੀਰ ਵਾਲਾ ਤਸੱਵਰ ਹੈ। ਇਹ ਉਹਨਾਂ ਦੀ ਕੁਰਬਾਨੀ ਦੇ ਨਾਲ ਨਾਲ ਨੌਜਵਾਨੀ ਦੀ ਸ਼ਕਤੀ ਹੈ ਕਿ ਉਹਨਾਂ ਦੁਆਰਾ ਬਖਸ਼ੇ ਗਏ ਸਰੂਪ ਦੀ ਚਰਚਾ ਹੁੰਦੀ ਹੈ। ਇਸ ਸਰੂਪ ਦੇ ਧਾਰਨੀ ਗੌਰਵ ਮਹਿਸੂਸ ਕਰਦੇ ਹਨ। ਇਸ ਸਰੂਪ ਨੂੰ ਢਾਹ ਲੱਗਣ ਨੂੰ ਹੀ ਸਿੱਖੀ ਨੂੰ ਵੱਡਾ ਖਤਰਾ ਮੰਨਿਆਂ ਜਾਣ ਲੱਗਿਆ ਹੈ। ਨਤੀਜੇ ਵਜੋਂ Ḕਪੰਥ ਦਰਦੀ' ਪਤਿਤਪੁਣੇ ਨੂੰ ਠੱਲਣ ਦੀਆਂ ਵਿਉਂਤਾਂ ਘੜਦੇ ਹਨ ਅਤੇ ਪ੍ਰਚਾਰ ਲਈ ਪੈਸਾ ਖਰਚਿਆ ਜਾਂਦਾ ਹੈ। ਪਰ ਸਿੱਖੀ ਦੇ ਮੁੱਢਲੇ ਸਿਧਾਂਤਕਾਰ ਗੁਰੂ ਨਾਨਕ ਨੇ ਜਿਸ ਤਰ੍ਹਾਂ ਦੇ ਆਚਾਰ ਅਤੇ ਵਿਹਾਰ ਨੂੰ ਸੁਚੱਜੇ ਜੀਵਨ ਦੀਆਂ ਜ਼ਰੂਰੀ ਸ਼ਰਤਾਂ ਵਜੋਂ ਨਿਰਧਾਰਤ ਕਰਕੇ ਪ੍ਰਚਾਰਿਆ, ਉਹਨਾਂ ਦੇ ਛਿਪਨ ਹੋਣ ਤੇ ਕੋਈ ਹਾਲ ਪਾਰਿਆ ਨਹੀਂ ਹੋ ਰਹੀ।
ਹੁਣ ਜਦ ਅਸੀਂ ਬੁਢਾਪੇ ਨੂੰ ਸੂਝ, ਸਿਆਣਪ, ਗਿਆਨ ਅਤੇ ਵਡੱਪਣ ਦੀ ਬਜਾਏ ਬੇਵਸੀ, ਕਮਜ਼ੋਰੀ ਅਤੇ ਅਪ੍ਰਸੰਗਿਤਾ ਨਾਲ ਸਬੰਧਤ ਕਰ ਲਿਆ ਹੈ ਤਾਂ ਲੋੜ ਹੈ ਕਿ ਨੁਕਰੇ ਲੱਗੇ ਬਿਰਧ ਨਾਨਕ ਦੀ ਬਜਾਏ ਗੱਭਰੂ ਨਾਨਕ ਨੂੰ ਕੇਂਦਰ ਵਿਚ ਲਿਆਈਏ। ਗੁਰੂ ਨਾਨਕ ਬੁੱਢਿਆਂ ਦੀ ਸ਼ਰਧਾ ਲਈ ਆਸਰੇ ਮਾਤਰ ਨਹੀਂ ਸਗੋਂ ਸੰਸਾਰ ਭਰ ਦੇ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਵੀ ਹੋਣੇ ਚਾਹੀਦੇ ਹਨ। ਜੇ ਅਸੀਂ ਗੁਰੂ ਨਾਨਕ ਦੀ ਵਿਚਾਰਧਾਰਾ ਨੂੰ ਅੱਜ ਵੀ ਪ੍ਰਸੰਗਿਕ ਮੰਨਦੇ ਹਾਂ ਅਤੇ ਉਹਨਾਂ ਦੁਆਰਾ ਪ੍ਰਚਾਰੀ ਗਈ ਜੀਵਨ ਸ਼ੈਲੀ ਨੂੰ ਜਿਉਣ ਜੋਗੀ ਮੰਨਦੇ ਹਾਂ ਤਾਂ ਸਥਾਪਤ ਹੋ ਚੁੱਕੇ ਬਿਰਧ ਨਾਨਕ ਦੇ ਜਾਅਲੀ ਤਸੱਵਰ ਨੂੰ ਬੇਕਿਰਕੀ ਨਾਲ ਤੋੜਨਾ ਪਏਗਾ। ਚਿਤਰਕਾਰਾਂ ਨੂੰ ਬਜ਼ਾਰੂ ਪਹੁੰਚ ਤਿਲਾਂਜ ਕੇ ਇਤਿਹਾਸਕ ਅਤੇ ਸਿਧਾਂਤਕ ਦ੍ਰਿਸ਼ਟੀ ਅਪਨਾਉਣ ਦਾ ਜੇਰਾ ਕਰਨਾ ਪਏਗਾ। ਉਹਨਾਂ ਨੂੰ ਕ੍ਰਾਂਤੀਕਾਰੀ ਨੌਜਵਾਨ ਗੁਰੂ ਨਾਨਕ ਨੂੰ ਲੋਕ ਮਨਾਂ ਵਿੱਚ ਸਥਾਪਤ ਕਰਨ ਲਈ ਸੁੰਦਰਤਾ ਦੇ ਮਿਸਵਰਡੀ ਪ੍ਰਤੀਮਾਨਾਂ ਨੂੰ ਤਿਆਗ ਕੇ ਉਹਨਾਂ ਦੀ ਸ਼ਖ਼ਸੀਅਤ ਦੇ ਸੱਚ ਨੂੰ ਖੋਜਣ ਅਤੇ ਪ੍ਰਗਟਾਉਣ ਲਈ ਮਿਹਨਤ ਕਰਨੀ ਪਏਗੀ। ਘਰਾਂ, ਦਫ਼ਤਰਾਂ, ਦੁਕਾਨਾਂ, ਚਿਤਰ ਗੈਲਰੀਆਂ, ਧਾਰਮਿਕ ਅਤੇ ਵਿਦਿਅਕ ਸੰਸਥਾਨਾ ਵਿਚੋਂ ਗੁਰੂ ਨਾਨਕ ਨੂੰ ਬੁੱਢਾ ਦਰਸਾਉਣ ਵਾਲੀਆਂ ਝੂਠੀਆਂ ਅਤੇ ਗੁਮਰਾਹਕੁੰਨ ਤਸਵੀਰਾਂ ਨੂੰ ਉਤਾਰ ਕੇ ਜਲ ਪ੍ਰਵਾਹ ਜਾਂ ਅਗਨ ਭੇਟ ਕਰਨਾ ਪਏਗਾ। ਅਜਿਹੀਆਂ ਤਸਵੀਰਾਂ ਦੇ ਪੋਸਟਰ ਜਾਂ ਕਲੰਡਰ ਛਾਪਣ ਤੇ ਪਾਬੰਦੀ ਲਗਾਉਣੀ ਪਏਗੀ।


ਧਨਵਾਦ:ਨਿਸੋਤ (www.nisot.com )




Thursday, December 17, 2009

ਸੱਚ ਦੀ ਸਿਆਸਤ--ਅਮਰਜੀਤ ਗਰੇਵਾਲ

(ਅਮਰਜੀਤ  ਗਰੇਵਾਲ ਦੀ ਨਵੀਂ ਕਿਤਾਬ 'ਸੱਚ ਦੀ ਸਿਆਸਤ'ਪੰਜਾਬੀ ਕੌਮੀਅਤ ਦੀ ਸਮਝ ਨਾਲ ਜੁੜੇ ਕੁਝ ਬੁਨਿਆਦੀ ਸੁਆਲਾਂ ਨੂੰ ਚਰਚਾ ਦਾ ਵਿਸ਼ਾ ਬਨਾਉਣ  ਵੱਲ ਇੱਕ ਸਾਰਥਿਕ ਯਤਨ ਹੈ.ਪੰਜਾਬੀ ਵਿਚ ਇਹ ਆਪਣੀ ਕਿਸਮ ਦੀ ਪਹਿਲੀ ਕਿਤਾਬ ਹੈ ਜਿਸ ਵਿੱਚ ਬੁਧੀਜੀਵੀਆਂ ਦੀ ਇੱਕ ਪੂਰੀ ਟੋਲੀ ਲੇਖਕ ਹੈ ਇਕੱਲਾ ਗਰੇਵਾਲ ਨਹੀਂ.ਇਹ ਵਿਧੀ ਇੱਕ ਤਾਂ ਸੰਵਾਦ ਦੇ ਮਕਸਦ ਲਈ ਬੜੀ ਉਪਯੋਗੀ ਹੈ ਦੂਜੇ ਇਹ ਓਹਲੇ ਦਾ ਕੰਮ ਵੀ ਬਖੂਬੀ ਕਰ ਜਾਂਦੀ ਹੈ.ਮਹਾਤਮਾ ਗਾਂਧੀ ਤੋਂ ਪਹਿਲਾਂ ਸਿੱਖ ਗੁਰੂਆਂ ਨੇ ਅਹਿੰਸਾ ਦੇ ਪ੍ਰਯੋਗ  ਵਿੱਚ ਕਿੰਨੇ ਲਚਕੀਲੇ ਅਤੇ  ਕਾਰਗਰ  ਢੰਗ  ਤਿਆਰ  ਕਰ  ਲਏ ਸਨ ਉਸ ਦੀ ਅੱਛੀ ਖਾਸੀ ਤਸਵੀਰ ਇਸ  ਗੈਰ ਪਰੰਪਰਕ ਪੜਤ ਵਿੱਚੋਂ ਉਭਰਦੀ ਹੈ.)


ਜਦੋਂ ਮਾਤਾ ਸੁੰਦਰੀ ਕਾਲਜ ਦਿੱਲੀ ਦੀ ਪ੍ਰਿੰਸੀਪਲ ਡਾ.ਸਤਨਾਮ ਕੌਰ ਨੇ ਮੈਨੂੰ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਬਾਰੇ ਇਹ ਪਰਚਾ ਲਿਖਣ ਲਈ ਆਮੰਤ੍ਰਿਤ ਕੀਤਾ ਤਾਂ ਮੇਰਾਤੁਰੰਤ ਜੁਆਬ ਸੀ ਕਿ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਇਕ ਇਤਿਹਾਸਕ ਘਟਨਾ ਹੈ ਅਤੇ ਮੈਂ ਇਕ ਸਾਹਿਤਸਭਿਆਚਾਰ ਦਾ ਵਿਦਿਆਰਥੀ ਭਲਾ ਇਸ ਵਿਸ਼ੇ ਤੇ ਕੀ ਲਿਖਸਕਦਾ ਹਾਂ। ਇਸ ਕੰਮ ਲਈ ਤਾਂ ਕਿਸੇ ਇਤਿਹਾਸਕਾਰ ਦੀ ਚੋਣ ਕੀਤੀ ਜਾਣੀ ਚਾਹੀਦੀ ਸੀ। ਮੇਰੇ ਇਸ ਜੁਆਬ ਨੂੰ ਕੱਟਦੇਹੋਏ, ਡਾ. ਜਗਬੀਰ ਸਿੰਘ ਦੀ ਨੂੰਹ ਗੁਰਜੀਤ, ਜੋ ਇਸੇ ਕਾਲਜ
ਵਿਚ ਪੰਜਾਬੀ ਸਾਹਿਤ ਦੀ ਅਧਿਆਪਕ ਹੈ, ਇਕ ਦਮ ਬੋਲੀ,
" ਅੰਕਲ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਕੇਵਲ ਘਟਨਾਨਹੀਂ, ਇਕ ਟੈਕਸਟ ਵੀ ਹੈ ਅਤੇ ਟੈਕਸਟ ਨੂੰ ਪੜ੍ਹਨ ਲਈਇਤਿਹਾਸਕਾਰੀ ਦੀ ਨਹੀਂ, ਡਿਸਕੋਰਸ ਅਨੈਲੇਸਿਜ਼ ਦੀ ਜ਼ਰੂਰਤਹੁੰਦੀ ਹੈ। ਇਸੇ ਲਈ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੀਟੈਕਸਟ ਨੂੰ ਪੜ੍ਹਨ ਲਈ ਅਸੀਂ ਤੁਹਾਨੂੰ ਆਖ ਰਹੇ ਹਾਂ।"
" ਪਰ ਬੇਟੇ, ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਕੋਈਸਾਹਿਤਕ ਜਾਂ ਸਭਿਆਚਾਰਕ ਟੈਕਸਟ ਨਹੀਂ, ਰਾਜਨੀਤਕ ਟੈਕਸਟ ਹੈ। ਰਾਜਨੀਤਕ ਟੈਕਸਟ ਨੂੰ ਪੜ੍ਹਨ ਲਈ ਤੁਸੀਂ ਕਿਸੇ
ਪੁਲਿਟੀਕਲ ਸਾਇੰਸ ਦੇ ਬੰਦੇ ਨੂੰ ਲੱਭੋ।" ਮੈਂ ਡਾ. ਜਸਪਾਲ ਸਿੰਘ ਵੱਲ ਇਸ਼ਾਰਾ ਕਰਦੇ ਹੋਏ ਆਖਿਆ।" ਮੈਂ ਤਾਂ ਗੱਲ ਕਰਾਂਗਾ ਹੀ, ਪਰ ਤੁਸੀਂ ਵੀ ਭੱਜ ਨਹੀਂ ਸਕਦੇ।" ਡਾ. ਜਸਪਾਲਸਿੰਘ ਨੇ ਗੇਂਦ ਨੂੰ ਵਾਪਿਸ ਮੇਰੇ ਪਾੜੇ ਵਿਚ ਸੁਟਦੇ ਹੋਏਕਿਹਾ:


" ਨਿਰਸੰਦੇਹ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਇਕ ਪੁਲਿਟੀਕਲ ਟੈਕਸਟ ਵਜੋਂ ਹੀ ਪੜ੍ਹਿਆ ਜਾਣਾ ਚਾਹੀਦਾ ਹੈ। ਪਰ ਗੁਰੂ ਅਰਜਨ ਦੇਵ ਜੀ ਦੀ ਸਿਆਸਤ, ਸਿਆਸੀ ਸ਼ਕਤੀ ਲਈ ਸੰਘਰਸ਼ ਦੀ ਸਿਆਸਤ ਨਹੀਂ, ਸਮਾਜ ਸਭਿਆਚਾਰਕ ਕਰਾਂਤੀ ਲਈ ਸੰਘਰਸ਼ ਦੀ ਸਿਆਸਤ ਸੀ।"
"ਸਮਾਜ-ਸਭਿਆਚਾਰਕ ਕਰਾਂਤੀ ਦੀ ਸਿਆਸੀ ਟੈਕਸਟ", ਇਹ ਆਖ ਕੇ ਡਾ. ਸਤਨਾਮ ਕੌਰ ਜੀ ਨੇ ਮੈਨੂੰ
ਮੇਰੇ ਪਰਚੇ ਦਾ ਵਿਸ਼ਾ ਸੁਝਾ ਦਿੱਤਾ।


ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਭਾਰਤੀ ਸਮਾਜ ਸਭਿਆਚਰਕ ਕਰਾਂਤੀ ਦੀ ਰਾਜਨੀਤਕ ਟੈਕਸਟ ਵਜੋਂ ਕਿਵੇਂ ਪੜ੍ਹਨਾ ਹੈ, ਇਹ ਤਾਂ ਬਾਅਦ ਦਾ ਮਸਲਾ ਹੈ, ਪਹਿਲੀ ਸਮੱਸਿਆ ਤਾਂ ਇਸ ਟੈਕਸਟ ਨੂੰ ਲੋਕੇਟ ਕਰਨ ਦੀ ਹੈ। ਸ਼ਾਇਦ ਇਸ ਟੈਕਸਟ ਨੂੰ ਲੋਕੇਟ ਕਰਨਾ ਹੀ ਇਸ ਨੂੰ ਪੜ੍ਹਨਾ ਹੈ। ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੀ ਟੈਕਸਟ ਕਿਥੇ ਪਈ ਹੈ? ਕੀ ਇਹ ਸਾਡੇ ਸਿਰਾਂ ਅੰਦਰ ਯਾਦ ਦੇ ਰੂਪ ਵਿਚ ਸਾਂਭੀ ਪਈ ਹੈ ਜਾਂ ਫੇਰ ਅਜਾਇਬ ਘਰਾਂ ਅਤੇ ਲਾਇਬਰੇਰੀਆਂ ਵਿਚ। ਇਸ ਟੈਕਸਟ ਨੂੰ ਲੋਕੇਟ ਕਰਨ ਜਾਂ ਪੜ੍ਹਨ ਤੋਂ ਪਹਿਲਾਂ ਇਹ ਵੀ ਸੋਚਣਾ ਪਵੇਗਾ ਕਿ ਇਸ ਟੈਕਸਟ ਨੂੰ ਕੌਣ ਲਿਖਦਾ ਹੈ ਅਤੇ ਕਿਉਂ ਲਿਖਦਾ ਹੈ? ਇਹ ਹੋਂਦ ਵਿਚ ਕਿਵੇਂ ਆਉਂਦੀ ਹੈ? ਇਸ ਨੂੰ ਅਸੀਂ ਕਾਹਦੇ ਲਈ ਲਿਖਦੇ ਪੜ੍ਹਦੇ ਹਾਂ?
ਇਹ ਗੱਲਬਾਤ ਦਿੱਲੀ ਵਿਖੇ ਡਾ. ਜਸਪਾਲ ਸਿੰਘ ਦੇ ਕਾਲਜ ਵਿਚ ਹੋਈ ਜਿਥੇ ਮੈਂ ਇਕ ਸੈਮੀਨਾਰ ਵਿਚ ਭਾਗ ਲੈਣ ਲਈ ਗਿਆ ਹੋਇਆ ਸੀ। ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਕੇਵਲ ਇਤਿਹਾਸਕ ਘਟਨਾ ਨਹੀਂ, ਸਮਾਜ-ਸਭਿਆਚਾਰਕ ਕਰਾਂਤੀ ਦੀ ਇਕ ਰਾਜਨੀਤਕ ਟੈਕਸਟ ਵੀ ਹੈ, ਜਿਸਦੀ ਸਥਾਪਨਾ, ਵਿਸਥਾਪਨਾ, ਪੁਨਰਸਥਾਪਨਾ, ਕਾਰਜ, ਉਦੇਸ਼, ਮਹੱਤਵ ਆਦਿ ਬਾਰੇ ਗੱਲਬਾਤ ਕਰਨ ਦਾ ਡਾ. ਸਤਨਾਮ ਕੌਰ ਜੀ ਨਾਲ ਵਾਅਦਾ ਕਰਕੇ ਮੈਂ ਡਾ. ਜਗਬੀਰ ਸਿੰਘ ਨਾਲ ਉਸਦੇ ਘਰ ਚਲਾ ਗਿਆ.


ਯਾਦ ਅਤੇ ਇਤਿਹਾਸ


ਉਸੇ ਸ਼ਾਮ ਡਾ. ਜਗਬੀਰ ਸਿੰਘ ਦੇ ਘਰ ਗੱਲਬਾਤ ਦੌਰਾਨ ਗੁਰਜੀਤ ਨੇ ਦੱਸਿਆ ਕਿ ਇਸ ਵਾਰ ਚਾਰ
ਸੌ ਸਾਲਾ ਹੋਣ ਕਰਕੇ ਭਾਵੇਂ ਵਿਸ਼ੇਸ਼ ਪ੍ਰੋਗਰਾਮ ਉਲੀਕੇ ਗਏ ਹਨ, ਪਰ ਮਾਤਾ ਸੁੰਦਰੀ ਕਾਲਜ ਵਿਚ ਤਾਂ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਵਸ ਹਰ ਸਾਲ ਹੀ ਮਨਾਇਆ ਜਾਂਦਾ ਹੈ। ਗੁਰਜੀਤ ਦੇ ਪਤੀ ਰਾਜੂ ਦਾ ਕਹਿਣਾ ਸੀ ਕਿ ਮਾਤਾ ਸੁੰਦਰੀ ਕਾਲਜ ਕੀ, ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਵਸ ਤਾਂ ਸਾਰਾ ਸਿੱਖ ਜਗਤ ਹੀ ਮਨਾਉਂਦਾ ਹੈ। ਥਾਂ ਥਾਂ ਤੇ ਠੰਡੇ ਪਾਣੀ ਦੀਆਂ ਛਬੀਲਾਂ ਲਗਦੀਆਂ ਹਨ। ਸੈਮੀਨਾਰ ਆਯੋਜਿਤ ਕੀਤੇ ਜਾਂਦੇ ਹਨ। ਕੀਰਤਨ ਦਰਬਾਰ ਹੁੰਦੇ ਹਨ। ਸਕੂਲਾਂ ਕਾਲਜਾਂ ਵਿਚ ਭਾਸ਼ਣ ਮੁਕਾਬਲੇ ਅਤੇ ਕਵੀ ਦਰਬਾਰ ਹੁੰਦੇ ਹਨ। ਹਰ ਸੰਸਥਾ ਕਿਸੇ ਨਾ ਕਿਸੇ ਰੂਪ ਵਿਚ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਯਾਦ ਕਰਦੀ ਹੈ।
" ਮੈਂ ਇਸੇ ਲਈ ਕਹਿੰਦਾ ਹਾਂ ਕਿ ਇਨ੍ਹਾਂ ਸੈਮੀਨਾਰਾਂ ਅਤੇ ਖੋਜ ਪੱਤਰਾਂ ਦਾ ਮਕਸਦ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਸੱਚ ਨੂੰ ਜਾਨਣਾ ਨਹੀਂ, ਉਨ੍ਹਾਂ ਦੀ ਸ਼ਹੀਦੀ ਨੂੰ ਵਾਰ ਵਾਰ ਯਾਦ ਕਰਨਾ ਹੈ।" ਡਾ. ਮਨਮੋਹਨ ਬਹੁਤ ਸਪਸ਼ਟ ਸੀ।
" ਕੇਵਲ ਯਾਦ ਕਰਨਾ ਨਹੀਂ, ਅਜੋਕੇ ਸੰਦਰਭ ਵਿਚ  ਯਾਦ ਕਰਨਾ।" ਡਾ. ਨੂਰ ਨੇ ਕਿਸੇ ਵੀ ਇਤਿਹਾਸਕ ਘਟਨਾ ਨੁੰ ਅਜੋਕੇ ਰਾਜਨੀਤਕ ਪਰਿਪੇਖ ਵਿਚ ਰੱਖ ਕੇ ਪੜ੍ਹਨ ਦੀ ਲੋੜ ਅਤੇ ਮਜਬੂਰੀ ਨੂੰ ਦ੍ਰਿੜ ਕਰਵਾਇਆ।
" ਦੇਖੋ, ਡਾ. ਮਨਮੋਹਨ ਅਤੇ ਡਾ. ਨੂਰ ਦੋ ਵੱਖੋ ਵੱਖਰੀਆਂ ਗੱਲਾਂ ਵੱਲ ਇਸ਼ਾਰਾ ਕਰ ਰਹੇ ਹਨ। ਜਿਥੇ ਡਾ. ਮਨਮੋਹਨ ਉਸੇ ਇਤਿਹਾਸਕ ਘਟਨਾ (ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ)ਦੀ ਸਿੱਖ  ਯਾਦ ਨੂੰ ਪੜ੍ਹਨ ਦੀ ਗੱਲ ਕਰ ਰਹੇ ਹਨ, ਓਥੇ ਡਾ. ਨੂਰ ਉਸੇ  ਘਟਨਾ ਦੇ  ਇਤਿਹਾਸਕਾਰਾਂ ਵਲੋਂ ਤੱਥਾਂ/ਪ੍ਰਮਾਣਾਂ ਦੇ ਆਧਾਰ 'ਤੇ ਲਿਖੇ ਗਏ ਇਤਿਹਾਸ ਨੂੰ ਪੜ੍ਹਨ ਦੀ ਗੱਲ ਕਰ ਰਹੇ ਹਨ। ਸਾਨੂੰ ਸਾਂਝੀ ਸਮੂਹਿਕ ਯਾਦ ਅਤੇ ਅਕਾਦਮਿਕ ਇਤਿਹਾਸ ਵਿਚਲੇ ਅੰਤਰ ਨੂੰ ਨਜ਼ਰ ਅੰਦਾਜ਼ ਨਹੀਂ ਕਰਨਾ ਚਾਹੀਦਾ। ਡਾ. ਰਵੇਲ ਸਿੰਘ ਨੇ ਸਾਂਝੀ ਯਾਦ ਅਤੇ ਇਤਿਹਾਸ ਵਿਚਲੇ ਮਹੱਤਵਪੂਰਨ ਨਿਖੇੜ ਵੱਲ ਧਿਆਨ ਦਵਾਇਆ।
"ਭਾਵੇਂ ਸਾਂਝੇ ਅਤੀਤ ਨੂੰ ਸਾਂਝੀ ਯਾਦ ਅਤੇ ਸਾਂਝੇ ਇਤਿਹਾਸ, ਦੋਨੋ ਰੂਪਾਂ ਵਿਚ ਪੜ੍ਹਿਆ ਜਾ ਸਕਦਾ ਹੈ। ਅਤੇ ਜਿਵੇਂ ਕਿ ਡਾ. ਰਵੇਲ ਸਿੰਘ ਨੇ ਕਿਹਾ ਹੈ, ਯਾਦ ਅਤੇ ਇਤਿਹਾਸ ਵਿਚਲੇ ਅੰਤਰ ਨੂੰ ਸਮਝਣਾ ਵੀ ਜ਼ਰੂਰੀ ਹੈ। ਪਰ ਦੋਨਾਂ ਵਿਚਲੇ ਰਿਸ਼ਤੇ ਤੋਂ ਵੀ ਤਾਂ ਇਨਕਾਰ ਨਹੀਂ ਕੀਤਾ ਜਾ ਸਕਦਾ।" ਡਾ.ਜਗਬੀਰ ਸਿੰਘ ਨੇ ਇਹ ਸਮਝਾਉਂਣ ਦੀ ਕੋਸ਼ਿਸ਼ ਕੀਤੀ ਕਿ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੀ ਇਤਿਹਾਸਕ ਖੋਜ ਨੇ
ਸਿੱਖ ਯਾਦ ਨੂੰ ਕਿਵੇਂ ਵਾਰ ਵਾਰ ਪ੍ਰਭਾਵਿਤ ਅਤੇ ਰੂਪਾਂਤ੍ਰਿਤ ਕੀਤਾ ਹੈ। ਇਤਿਹਾਸਕ ਖੋਜ ਰਾਹੀਂ ਪ੍ਰਾਪਤ ਹੋਣ ਵਾਲੇ ਨਵੇਂ ਤੱਥ ਕੇਵਲ ਇਤਿਹਾਸਕ ਬਿਰਤਾਂਤ ਨੂੰ ਹੀ ਨਹੀਂ ਬਦਲਦੇ,ਸਗੋਂ ਸਾਂਝੀ ਯਾਦ ਨੂੰ ਵੀ ਰੂਪਾਂਤ੍ਰਿਤ ਕਰਦੇ ਹਨ।" ਉਨ੍ਹਾਂ ਤੁਜਕੇ ਜਹਾਂਗੀਰੀ, ਮੁਜੱਦਦ ਦੇ ਖਤਾਂ ਅਤੇ ਫਾਦਰ ਜੈਰੋਮ ਜੇਵੀਅਰ  ਦੀ ਚਿਠੀ ਦੀ ਉਦਾਹਰਣ ਦਿਤੀ.


ਅਤੀਤ ਅਤੇ ਵਰਤਮਾਨ
" ਸਾਨੂੰ ਡਾ. ਨੂਰ ਦੀ ਕਹੀ ਹੋਈ ਗੱਲ ਵੀ ਯਾਦ ਰੱਖਣੀ ਚਾਹੀਦੀ ਹੈ।"  ਡਾ. ਮਨਮੋਹਨ ਨੇ ਕਿਹਾ ,"ਇਹ ਕੇਵਲ ਇਤਿਹਾਸਕ ਖੋਜ ਦੁਆਰਾ ਸਾਹਮਣੇ ਆਉਣ ਵਾਲੇ ਤੱਥ ਹੀ ਨਹੀਂ ਜੋ ਸਾਡੀ ਆਪਣੇ ਅਤੀਤ   ਪ੍ਰਤੀ ਸਮਝ ਨੂੰ ਬਦਲਦੇ ਹਨ। ਅਤੀਤ ਦੀ ਸਥਾਪਨਾ ਵਿਚੋਂ ਵਰਤਮਾਨ ਲੋੜਾਂ ਅਤੇ ਪ੍ਰਥਿਤੀਆਂਦੇ ਰੋਲ ਨੂੰ ਵੀ ਮਨਫੀ ਨਹੀਂ ਕੀਤਾ ਜਾ ਸਕਦਾ। ਕੋਈ ਵੀ ਭੁਲਿਆ ਨਹੀਂ ਹੋਇਆ ਕਿ ਵੱਖ ਵੱਖ ਸਮਿਆਂ 'ਤੇ, ਵੱਖੋ ਵੱਖਰੀਆਂ ਰਾਜਨੀਤਕ ਪ੍ਰਸਥਿਤੀਆਂ ਅਨੁਸਾਰ ਅਸੀਂ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਕਿਵੇਂ ਵੱਖੋ ਵੱਖਰੀ ਤਰ੍ਹਾਂ ਪੇਸ਼ ਕਰਦੇ  ਆ ਰਹੇ ਹਾਂ।"


ਕੇਵਲ ਵਰਤਮਾਨ ਹੀ ਅਤੀਤ ਨੂੰ ਪੁਨਰਸਥਾਪਿਤ ਨਹੀਂ ਕਰਦਾ, ਸਗੋਂ ਅਤੀਤ ਵੀ ਤਾਂ ਵਰਤਮਾਨ ਨੂੰ ਕੰਟਰੋਲ ਕਰਦਾ ਹੈ। ਵਰਤਮਾਨ ਅਤੇ ਅਤੀਤ ਦੋਨੋਂ ਇਕ ਦੂਜੇ ਨੂੰ ਪ੍ਰਭਾਵਤ ਕਰਦੇ ਹਨ ਅਤੇ ਇਹ ਸਿਲਸਲਾ ਨਿਰੰਤਰ ਚਲਦਾ ਰਹਿੰਦਾ ਹੈ। ਜਿਥੇ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ (ਅਤੀਤ) ਸਾਡੀ
ਅਜੋਕੀ ਸਿਖ ਪਹਿਚਾਣ (ਵਰਤਮਾਨ) ਦੀ ਸਥਾਪਨਾ ਵਿਚ ਅਹਿਮ ਰੋਲ ਅਦਾ ਕਰਦੀ ਹੈ, ਓਥੇ ਏਨਾ ਹੀ ਅਹਿਮ ਰੋਲ ਸਿੱਖ ਸਮਾਜ ਦੀਆਂ ਅਜੋਕੀਆਂ ਰਾਜਨੀਤਕ ਅਕਾਂਖਿਆਵਾਂ ਅਤੇ ਪ੍ਰਸਥਿਤੀਆਂ
(ਵਰਤਮਾਨ) ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੇ ਡਿਸਕੋਰਸ (ਅਤੀਤ) ਨੂੰ ਪੁਨਰਸਥਾਪਿਤ ਕਰਨ ਵਿਚ ਨਿਭਾਉਂਦੀਆਂ ਹਨ।


ਚੱਪੇ ਚੱਪੇ 'ਤੇ ਲੱਗਣ ਵਾਲੀਆਂ ਠੰਡੇ ਪਾਣੀ ਦੀਆਂ ਛਬੀਲਾਂ, ਅਖੰਡ ਪਾਠਾਂ, ਕੀਰਤਨ ਦਰਬਾਰਾਂ, ਕਵੀ ਦਰਬਾਰਾਂ, ਭਾਸ਼ਣ ਮੁਕਾਬਲਿਆਂ, ਨਾਟਕ ਪੇਸ਼ਕਾਰੀਆਂ, ਚਿਤਰਕਾਰੀ
ਪ੍ਰਦਰਸ਼ਨੀਆਂ ਆਦਿ ਦੇ ਆਯੋਜਨ ਅਤੇ ਪੁਸਤਕਾਂ, ਰਸਾਲਿਆਂ, ਟੈਲੀਵੀਜ਼ਨ ਪ੍ਰੋਗਰਾਮਾਂ, ਫਿਲਮਾਂ, ਅਖਬਾਰਾਂ ਦੇ ਸਪਲੀਮੈਂਟਾਂ,ਵੈਬ ਸਾਈਟਸ ਆਦਿ ਦੇ ਨਿਰਮਾਣ ਰਾਹੀਂ ਅਸੀਂ ਕੇਵਲ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਸੱਚ ਅਤੇ ਮਹੱਤਵ ਨੂੰ ਸਮਝਣ ਅਤੇ ਸੰਚਾਰਨ ਦੀ ਕੋਸ਼ਿਸ਼ ਹੀ ਨਹੀ ਕਰ ਰਹੇ ਹੁੰਦੇ, ਸਗੋਂ
ਉਨ੍ਹਾਂ ਦੀ ਯਾਦ ਨੂੰ ਅਜੋਕੀਆਂ ਰਾਜਨੀਤਕ-ਸੰਸਕ੍ਰਿਤਕ ਪ੍ਰਸਥਿਤੀਆਂ ਮੁਤਾਬਕ ਪੁਨਰਸਥਾਪਿਤ ਵੀ ਕਰ ਰਹੇ ਹੁੰਦੇ ਹਾਂ, ਤਾਂ ਜੋ ਇਸ ਅਮਲ ਰਾਹੀਂ ਸਥਾਪਿਤ ਕੀਤੇ ਜਾ ਰਹੇ ਉਨ੍ਹਾਂ ਦੀ ਸ਼ਹੀਦੀ ਦੇ ਸਾਂਝੇ ਘਾਉ ਨੂੰ ਆਪਣੀਆਂ ਵਰਤਮਾਨ ਲੋੜਾਂ ਅਨੁਸਾਰ ਵਰਤ ਕੇ ਆਪਣੀਆਂ ਵਰਤਮਾਨ ਸੰਸਥਾਵਾਂ ਅਤੇ ਅਜੋਕੀ ਪਹਿਚਾਣ ਨੂੰ ਵੀ ਪੁਨਰਸਥਾਪਿਤ ਕੀਤਾ ਜਾ ਸਕੇ।


ਜਿਵੇਂ ਇਤਿਹਾਸਕ ਖੋਜ ਸਾਡੀ ਸਮੂਹਿਕ  ਯਾਦ ਨੂੰ ਪ੍ਰਭਾਵਿਤ ਕਰਦੀ ਹੈ ਅਤੇ ਇਹ ਸਮੂਹਿਕ ਯਾਦ ਸਾਡੇ ਵਰਤਮਾਨ ਸੁਪਨਿਆਂ, ਸੰਸਥਾਵਾਂ ਅਤੇ ਸਭਿਆਚਾਰਕ ਪਹਿਚਾਣ ਨੂੰ, ਬਿਲਕੁਲ ਇਸੇ ਤਰ੍ਹਾਂ ਸਾਡੇ ਇਹ ਵਰਤਮਾਨ ਸੁਪਨੇ, ਸੰਸਥਾਵਾਂ ਅਤੇ ਪਹਿਚਾਣ ਸਾਡੇ ਅਤੀਤ ਅਤੇ ਉਸਦੀ ਇਤਿਹਾਸਕ ਖੋਜ ਨੂੰ ਵੀ ਪ੍ਰਭਾਵਿਤ ਕਰਦੇ ਹਨ। ਇਸ ਗੱਲ ਨਾਲ ਸਾਰੇ ਸਹਿਮਤ ਸਨ।


ਇਤਿਹਾਸਕ ਸਚਾਈ


ਜਸਵੰਤ ਜ਼ਫਰ, ਜੋ ਹੁਣ ਤੱਕ ਸਭ ਕੁਝ ਚੁਪ ਚਾਪ ਸੁਣ ਰਿਹਾ ਸੀ ਬੋਲਿਆ, " ਤੁਹਾਡੇ ਕਹਿਣ ਮੁਤਾਬਕ ਇਤਿਹਾਸਕ ਸੱਚਾਈ ਜਾਂ ਤਾਂ ਸਮੂਹਿਕ ਯਾਦ ਦਾ ਇਕ ਵਿਸ਼ੇਸ਼  ਰੂਪ ਹੀ ਹੈ ਤੇ ਜਾਂ ਫੇਰ ਜੇ ਇਸਦੀ ਕੋਈ ਹਸਤੀ ਹੈ ਵੀ ਤਾਂ ਉਹ ਕੇਵਲ ਸਮੂਹਿਕ ਯਾਦ ਨੂੰ ਨਵੀਆਂ ਪ੍ਰਸਥਿਤੀਆਂ/ਖੋਜਾਂ ਮੁਤਾਬਕ ਰੀਸ਼ੇਪ ਕਰਨ ਦੀ ਹੀ। ..ਇਕ ਤਰ੍ਹਾਂ ਨਾਲ ਇਤਿਹਾਸਕ ਸੱਚਾਈ ਨੂੰ ਤਾਂ ਤੁਸੀਂ ਰੱਦ ਹੀ ਕਰ ਦਿੱਤਾ ਹੈ। ਨਿਰੰਤਰ ਗਤੀਸ਼ੀਲ ਰਹਿਣ ਵਾਲੀ ਸਮੂਹਿਕ/ ਕੌਮੀ ਯਾਦ ਨੇ ਇਸਦੀ ਥਾਂ ਲੈ ਲਈ ਹੈ। ਇਸਨੂੰ ਰੀਪਲੇਸ ਕਰ ਦਿੱਤਾ ਹੈ। ..ਨਾਲੇ ਫੇਰ ਡਾ. ਨੂਰ ਦੀ ਇਸ ਧਾਰਨਾ ਕਿ ਇਤਿਹਾਸਕ ਸੱਚਾਈ ਵੀ ਕੋਈ ਸਥਿਰ, ਸਥਾਈ, ਸੁਨਿਸ਼ਚਿਤ ਅਤੇ ਅਪਰਿਵਰਤਨਸ਼ੀਲ ਘਟਨਾ ਨਹੀਂ, ਨਿਰੰਤਰ ਗਤੀਸ਼ੀਲ ਰਹਿਣ ਵਾਲੀ ਖੁੱਲ੍ਹੀ ਲਿਖਤ ਹੁੰਦੀ ਹੈ, ਬਾਅਦ ਸੱਚ ਦੀ ਹਸਤੀ ਹੀ ਕੀ ਰਹਿ ਗਈ। ..ਅਸਥਿਰ, ਅਸਥਾਈ, ਅਨਿਸ਼ਚਿਤ, ਪਰਿਵਰਤਨਸ਼ੀਲ ਸੱਚ ਤਾਂ ਫੇਰ ਆਪਣੀ ਨਿਰੰਤਰ ਗਤੀਸ਼ੀਲਤਾ ਕਾਰਨ, ਗਰੇਵਾਲ ਭਾਅ ਜੀ ਦੇ ਕਹਿਣ ਮੁਤਾਬਕ ਸਭਿਆਚਾਰਕ ਸਿਆਸਤ ਦਾ ਅਖਾੜਾ ਹੀ ਬਣ ਜਾਂਦਾ ਹੈ, ਜਿੱਥੇ ਵੱਖੋ ਵੱਖਰੀਆਂ ਧਿਰਾਂ, ਕਿਸੇ ਵੀ ਇਤਿਹਾਸਕ ਘਟਨਾ ਨੂੰ ਆਪਣੀਆਂ ਸਿਆਸੀ/ ਸਭਿਆਚਾਰਕ/ ਆਰਥਕ ਲੋੜਾਂ ਅਨੁਸਾਰ ਰੀਸ਼ੇਪ ਕਰਨ ਲਈ ਸੰਘਰਸ਼ ਕਰਦੀਆਂ ਹਨ। ..ਇਸ ਸੰਘਰਸ਼ ਵਿਚੋਂ ਉਤਪਨ ਹੋਣ ਵਾਲਾ ਸੱਚ ਫੇਰ ਕੋਈ ਨਿਰਪੱਖ/ਨਿਰਪੇਖ ਸੱਚ ਨਾ ਰਹਿ ਕੇ ਇਕ ਸ਼ਕਤੀ ਸੰਪੰਨ ਧਿਰ ਦੁਆਰਾ ਧੱਕੇ/ਪ੍ਰੇਰਨਾ ਨਾਲ ਮਨਵਾਇਆ ਇਕ ਪਾਸੜ ਸੱਚ ਹੀ ਹੁੰਦਾ ਹੈ। ਦੇਖਣ ਨੂੰ ਭਾਵੇਂ ਇਹ ਸਭ ਦਾ ਸਾਂਝਾ ਸੱਚ ਹੀ ਪ੍ਰਤੀਤ ਹੁੰਦਾ ਹੋਵੇ।"


" ਸੱਚ ਤੋਂ ਕੌਣ ਮੁਨਕਰ ਹੈ? ਸੱਚ ਨੂੰ ਤਾਂ ਕਿਸੇ ਨੇ ਵੀ ਰੱਦ ਨਹੀਂ ਕੀਤਾ। ਨਿਰਪੇਖ ਸੱਚ ਤੱਕ ਪਹੁੰਚਣ ਦੀ ਸਾਡੀ ਸਮਰੱਥਾ ਜ਼ਰੂਰ ਸ਼ੱਕ ਦੇ ਘੇਰੇ ਵਿਚ ਹੈ। ..ਹਰ ਕਿਸੇ ਦਾ ਆਪੋ ਆਪਣਾ ਸੱਚ ਹੈ, ਮੇਰਾ, ਤੁਹਾਡਾ, ਆਪਣਾ ਪੰਜਾਬੀਆਂ ਦਾ, ਭਾਰਤ ਦਾ, ਦੁਨੀਆਂ ਦਾ, ਮਨੁੱਖ ਜਾਤੀ ਦਾ। ਹਰ ਕੋਈ ਵਿਅਕਤੀ,ਭਾਈਚਾਰਾ, ਕੌਮ, ਯੁਗ, ਧਰਮ, ਵਿਗਿਆਨ ਆਪੋ ਆਪਣੇ ਸੱਚ ਘੜਦੇ ਹਨ। ਵਿਗਿਆਨ/ਗਣਿਤ ਦਾ ਸੱਚ ਵੀ ਕੋਈ ਅੰਤਮ ਸੱਚ ਨਹੀਂ ਹੁੰਦਾ। ..ਨਿਊਟਨ ਤੋਂ ਬਾਅਦ ਆਈਨਸਟਾਈਨ, ਆਈਨਸਟਾਈਨ ਤੋਂ ਬਾਅਦ ਬੋਹਰ ਅਤੇ ਬੋਹਰ ਤੋਂ ਬਾਅਦ ਆਈਜ਼ਨਬਰਗ, ਸਭ ਨੇ ਆਪੋ ਆਪਣਾ ਸੱਚ ਪੇਸ਼ ਕੀਤਾ।"ਹਰ ਕੋਈ ਆਪਣੇ ਆਪਣੇ ਸਚ ਵਿਚ ਜੀਂਦਾ ਹੈ.ਕੋਈ ਆਈਨਸਟਾਈਨ ਦੇ ਗਣਿਤ ਸ਼ਾਸਤਰੀ ਸਚ ਵਿੱਚ ਜੀਂਦਾ ਹੈ ਅਤੇ ਕੋਈ ਭੂਤ ਪ੍ਰੇਤਾਂ ਦੇ ਮਿਥਕ ਸੰਸਾਰ ਵਿੱਚ . ਡਾ. ਨੂਰ ਨੇ ਗੱਲਬਾਤ ਨੂੰ ਵਾਪਿਸ ਨੁਕਤੇ' ਤੇ ਲਿਆਉਂਦੇ ਹੋਏ ਕਿਹਾ, " ਅਸੀਂ ਇਤਿਹਾਸਕ ਘਟਨਾ ਦੀ ਹੋਂਦ ਤੋਂ ਮੁਨਕਰ ਨਹੀਂ ਹਾਂ। ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਸਾਡਾ ਸਭ ਦਾ ਸੱਚ ਹੈ। ਸਿੱਖ ਇਤਿਹਾਸ ਅਤੇ ਸਿੱਖ  ਯਾਦ ਇਸ ਸੱਚ ਨੂੰ ਕਿਵੇਂ ਪੜ੍ਹਦੇ ਹਨ, ਅਸੀਂ ਤਾਂ ਇਹ ਸਮਝਣ ਦੀ ਕੋਸ਼ਿਸ਼ ਵਿਚ ਹਾਂ।"


" ਮੀਆਂ ਮੀਰ ਦੀ ਉਦਾਹਰਣ ਲੈਕੇ ਇਹ ਗੱਲ ਸੌਖਿਆਂ ਹੀ ਸਮਝੀ ਜਾ ਸਕਦੀ ਹੈ।" ਡਾ. ਜਗਬੀਰ ਸਿੰਘ ਨੇ ਗੱਲ ਸ਼ੁਰੂ ਕੀਤੀ, " ਸਿੱਖ ਇਤਿਹਾਸਕਾਰ ਵਿਸਵਾਸ਼ ਕਰਦੇ ਹਨ ਕਿ ਦਰਬਾਰ ਸਾਹਿਬ ਦਾ ਨੀਂਹ ਪੱਥਰ ਸਾਈਂ ਮੀਆਂ ਮੀਰ ਨੇ ਰੱਖਿਆ ਸੀ। ਫੇਰ ਕਈ ਆਧੁਨਿਕ ਇਤਿਹਾਸਕਾਰਾਂ ਨੇ ਇਸ ਗੱਲ 'ਤੇ ਸ਼ੱਕ ਪ੍ਰਗਟ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਦਾ ਕਹਿਣਾ ਸੀ ਕਿ ਮੀਆਂ ਮੀਰ ਦੇ ਦਰਬਾਰ ਸਾਹਿਬ ਦਾ ਨੀਂਹ ਪੱਥਰ ਰੱਖਣ ਵਾਲੀ ਗੱਲ ਦਾ ਕੋਈ ਇਤਿਹਾਸਕ ਪ੍ਰਮਾਣ ਨਹੀਂ ਮਿਲਦਾ।ਪਰ  ਅੱਜ ਕੱਲ੍ਹ  ਇਸ ਸਥਿਤੀ ਨੂੰ ਇਕ ਵੱਖਰੇ ਦ੍ਰਿਸ਼ਟੀਕੋਣ ਤੋਂ ਦੇਖਿਆ ਜਾ ਰਿਹਾ ਹੈ । ਕਿਹਾ ਜਾ ਰਿਹਾ  ਹੈ ਕਿ ਮੀਆਂ ਮੀਰ ਦੇ ਦਰਬਾਰ ਸਾਹਿਬ ਦਾ ਨੀਂਹ ਪੱਥਰ ਰੱਖਣ ਵਾਲੀ ਧਾਰਨਾ  ਸਿੱਖਾਂ ਦੀ ਕੌਮੀ ਯਾਦ ਦਾ ਅਨਿਖੜਵਾਂ ਅੰਗ ਹੈ। ਸਮੂਹਿਕ ਸਿੱਖ  ਯਾਦ ਨੂੰ ਕਿਸੇ ਸਬੂਤ ਦੀ ਲੋੜ ਨਹੀਂ । ਸਿੱਖ ਭਾਈਚਾਰੇ ਦੀਆਂ ਵਰਤਮਾਨ ਸੰਸਥਾਵਾਂ ਅਤੇ ਅਜੋਕੀ ਰਾਜਨੀਤਕ ਸੰਸਕ੍ਰਿਤਕ ਪਹਿਚਾਣ ਦੀ ਸਥਾਪਨਾ ਵਿਚ ਇਸ ਸਮੂਹਿਕ ਸਿੱਖ ਯਾਦ ਨੇ ਬਹੁਤ ਹੀ ਅਹਿਮ ਰੋਲ ਅਦਾ ਕੀਤਾ ਹੈ। "
" ਸਰ ਅੰਸ਼ ਇਹ ਹੈ ਕੀ ਕੋਈ ਵੀ ਭਾਈਚਾਰਾ  ਆਪਣੀਆਂ ਵਰਤਮਾਨ ਚਣੌਤੀਆਂ ਅਤੇ ਸੰਭਾਵਨਾਵਾਂ ਦੇ ਪ੍ਰਸੰਗ ਵਿਚ ਆਪਣੇ ਖੂਬਸੂਰਤ ਭਵਿਖ ਦੀ ਸਿਰਜਣਾ ਲਈ ਆਪਣੇ ਕੌਮੀ ਇਤਿਹਾਸ  ਦੀਪ੍ਰਾਸੰਗਿਕਤਾ ਨੂੰ ਪੁਨਰ ਸਥਾਪਿਤ ਕਰਕੇ ਹੀ  ਵਰਤਦਾ ਹੈ।" ਡਾ. ਨੂਰ ਨੇ ਸਾਰੀ ਵਿਚਾਰ ਚਰਚਾ ਨੂੰ ਇਨ੍ਹਾਂ ਸ਼ਬਦਾਂ ਨਾਲ ਸਮੇਟਣਾ ਚਾਹਿਆ।ਪਰ ਜ਼ਫਰ ਨੇ ਤਾਂ ਨਾਲ ਹੀ ਪੁਛ ਲਿਆ ਕਿ ਸਿੱਖ  ਇਤਿਹਾਸ/ ਯਾਦ ਵਿਚਲੀ ਇਹ ਤਬਦੀਲੀ ਕਿਹੜੀਆਂਸੰਸਕ੍ਰਿਤਕ-ਰਾਜਨੀਤਕ ਪ੍ਰਸਥਿਤੀਆਂ ਦੀ ਦੇਣ ਸੀ। "ਗਰੇਵਾਲ, ਇਸ ਗੱਲ ਦਾ ਜੁਆਬ ਹੁਣ ਤੂੰ ਦੇਹ। ਫੇਰ ਖਾਣਾਖਾਈਏ ਤੇ ਚੱਲੀਏ, ਲੇਟ ਹੋ ਰਹੇ ਹਾਂ, ਤੁਸੀਂ ਤਾਂ ਲੁਧਿਆਣੇ ਵੀ ਪਹੁੰਚਣਾ। " ਡਾ. ਨੂਰ ਨੇ ਇਹ ਫੁਰਮਾਨ ਜਾਰੀ ਕੀਤਾ।"


ਭਾਰਤ ਵਿਚ ਬਹੁਵਾਦੀ ਨੇਸ਼ਨ-ਸਟੇਟ ਫਾਰਮੇਸ਼ਨ ਦੇ ਆਪਣੇ ਪ੍ਰਾਜੈਕਟ ਨੂੰ ਅੱਗੇ ਤੋਰਨ ਲਈ ਮੂਲਵਾਦ, ਵੱਖਵਾਦ ਕੱਟੜਵਾਦ ਅਤੇ ਏਕਾਧਿਕਾਰਵਾਦ ਵਿਰੁਧ ਆਪਣਾ ਸਟੈਂਡ ਸਪਸ਼ਟ ਕਰਨ ਵਾਸਤੇ, ਇੱਕ ਮੁਸਲਮਾਨ ਫਕੀਰ ਕੋਲੋਂ ਨੀਂਹ ਪੱਥਰ ਰਖਵਾਉਣਾ, ਗੁਰੂ ਸਾਹਿਬ ਦੀ ਸੋਚ ਨਾਲ ਮੇਲ ਖਾਂਦੀ ਗੱਲ ਹੈ। ਸੱਚ ਪੁੱਛੋ ਤਾਂ ਮੀਆਂ ਮੀਰ ਤੋਂ ਨੀਂਹ ਪੱਥਰ ਰਖਵਾਉਣ ਵਾਲੀ ਘਟਨਾ ਵਿਚੋਂ ਗੁਰੂ ਸਾਹਿਬ ਜੀ ਦੀ ਫਿਲਾਸਫੀ ਦੇ ਦਰਸ਼ਨ ਹੁੰਦੇ ਹਨ। ਉਹਨਾਂ ਨੇ ਅਜੇਹਾ ਜ਼ਰੂਰ ਕੀਤਾ ਹੋਵੇਗਾ, ਜਾਂ ਕਰਨ ਬਾਰੇ ਸੋਚਿਆ ਹੋਵੇਗਾ, ਕਿਉਂਕਿ ਇਸ ਘਟਨਾ ਨੇ ਜੋ ਸੁਨੇਹਾ ਦੇਣਾ ਸੀ, ਉਹ ਹੀ ਤਾਂ ਗੁਰੂ ਸਾਹਿਬ ਦਾ ਮਿਸ਼ਨ ਸੀ। ਨਿਰਸੰਦੇਹ ਇਹ ਘਟਨਾ ਗੁਰੂ ਸਾਹਿਬ ਦੇ ਮਿਸ਼ਨ ਦੇ ਸਭ ਤੋਂ ਵੱਡੇ ਸੱਚ ਨੂੰ ਪੇਸ਼ ਕਰਦੀ ਹੈ। ਇਸ ਲਈ ਸੰਗਤ ਦਾ ਇਸ ਗੱਲ ਤੇ ਯਕੀਨ ਕਰ ਲੈਣਾ ਕਿ ਇਕ ਮੁਸਲਿਮ ਸੂਫੀ ਫਕੀਰ ਨੇ ਹੀ ਦਰਬਾਰ ਸਾਹਿਬ ਦੀ ਨੀਂਹ ਰੱਖੀ ਸੀ, ਬਹੁਤ ਸੁਭਾਵਕ ਹੈ।


ਬਰਤਾਨਵੀ ਸਾਮਰਾਜ ਦੌਰਾਨ ਸਿੰਘ ਸਭਾ ਲਹਿਰ ਦੇ ਸਮੇ ਵੱਖਰੀ ਸਿੱਖ ਪਹਿਚਾਣ ਦੀ ਸਥਾਪਨਾ ਦੇ ਪ੍ਰਾਜੈਕਟ ਦੌਰਾਨ ਇਸ ਗੱਲ ਤੇ ਸ਼ੱਕ ਕਰਨਾ ਜਾਂ ਇਸਨੂੰ ਨਿਰਉਤਸਾਹਿਤ ਕਰਨਾ ਕਿ ਮੁਸਲਮਾਨ ਧਰਮ ਨਾਲ ਸਬੰਧਤ ਕਿਸੇ ਵਿਅਕਤੀ ਨੇ ਦਰਬਾਰ ਸਾਹਿਬ ਦੀ ਨੀਂਹ ਰੱਖੀ ਹੋਵੇਗੀ, ਵੀ ਓਨਾ ਹੀ ਸੁਭਾਵਕ ਸੀ। ਅੱਜ ਜਦੋਂ ਕਿ ਸਿੱਖ ਭਾਈਚਾਰੇ ਸਮੇਤ ਸੱਭੇ ਕੌਮਾਂ ਆਪਣੇ ਆਪ ਨੂੰ ਬਹੁਵਾਦੀ ਉਦਾਰ ਜਮਹੂਰੀਅਤ ਅਤੇ ਸਮਾਜਕ ਨਿਆਂ ਵਰਗੀਆਂ ਕਦਰਾਂ ਕੀਮਤਾਂ ਨਾਲ ਜੋੜ ਕੇ ਦੇਖ ਰਹੀਆਂ ਹਨ, ਤਾਂ ਅਜੇਹੀ ਸਥਿਤੀ ਵਿਚ  ਮੀਆ ਮੀਰ ਦੀ ਦਰਬਾਰ ਸਾਹਿਬ ਦਾ ਨੀਂਹ ਪੱਥਰ ਰੱਖਣ ਵਾਲੀ ਘਟਨਾ ਇਕ ਵਾਰ ਫੇਰ ਮਹਤਵਪੂਰਨ ਐਪੀਸੋਡ ਬਣ ਗਈ ਹੈ. ਸਾਈਂ ਮੀਆਂ ਮੀਰ ਨੇ ਦਰਬਾਰ ਸਾਹਿਬ ਦੀ ਨੀਂਹ ਰੱਖੀ ਜਾਂ ਨਹੀਂ ਰੱਖੀ, ਇਹ ਗੱਲ ਓਨੀ ਮਹੱਤਵਪੂਰਨ ਨਹੀਂ, ਜਿੰਨਾ ਸਾਡਾ ਇਸ ਗੱਲ ਤੇ ਵਿਸ਼ਵਾਸ਼ ਕਰਨਾ.


"ਲੇਟ ਤਾਂ ਆਪਾਂ ਹੋ ਹੀ ਰਹੇ ਹਾਂ, ਪਰ ਖਾਣੇ ਤੋਂ ਪਹਿਲਾਂ ਇਹ ਗੱਲ ਜ਼ਰੂਰ ਸਪਸ਼ਟ ਕਰੋ ਕਿ ਇਹ ਸਮੂਹਿਕ ਯਾਦ ਦਾ ਟਿਕਾਣਾ ਕਿਥੇ ਹੈ? ਇਹ ਕਿੱਥੇ ਵਸਦੀ ਹੈ?" ਜ਼ਫਰ ਜ਼ਿਦ ਕਰ ਰਿਹਾ ਸੀ। "ਪਰ ਜੁਆਬ ਇੱਕੋ ਲਾਈਨ ਦਾ ਹੋਣਾ ਚਾਹੀਦੈ", ਨੂਰ ਨੇ ਇੱਕੋ ਲਾਈਨ ਵਿੱਚ ਜੁਆਬ ਦਿੱਤਾ :


"ਇਹ ਸਾਡੇ ਵਿਅਕਤੀਗਤ ਸਿਰਾਂ ਵਿਚ ਨਹੀਂ,ਸਗੋਂ ਆਪਣੇ ਸਾਂਝੇ ਅਤੀਤ ਦੀ ਕਲਪਨਾ ਕਰ ਰਹੇ ਲੋਕਾਂ ਦੇ ਆਪਸੀ ਸੰਵਾਦ ਵਿਚ ਵਸਦੀ ਅਤੇ ਵਿਗਸਦੀ ਹੈ।"


ਵਾਸਵਿਕਤਾ ਅਤੇ ਸਚਾਈ


ਅਜੀਤ ਕੌਰ/ ਅਰਪਨਾ ਦੀ ਆਰਟ ਗੈਲਰੀ ਵਿਚ ਸਵਰਨਜੀਤ ਸਵੀ ਦੀ ਡਿਜੀਟਲ ਫੋਟੋਗਰਾਫੀ ਦੀ ਪ੍ਰਦਰਸ਼ਨੀ ਦਾ ਅੱਜ ਆਖਰੀ ਦਿਨ ਸੀ ਆਪਣਾ ਕੰਮ ਨਿਪਟਾ ਕੇ ਉਹ ਜਿਉਂ ਹੀ ਡਾ. ਜਗਬੀਰ ਸਿੰਘ ਦੇ ਘਰ ਪਹੁੰਚਿਆ, ਅਸੀਂ ਬਿਨਾ ਖਾਣਾ ਖਾਧਿਆਂ ਲੁਧਿਆਣੇ ਲਈ ਚੱਲ ਪਏ। ਸਵੀ ਅਤੇ ਜ਼ਫਰ ਨੇ ਟੈਲੀਫੋਨ 'ਤੇ ਤਹਿ ਕਰ ਲਿਆ ਸੀ ਕਿ ਖਾਣਾ ਰਸਤੇ ਵਿਚ ਹੀ ਖਾਵਾਂਗੇ।


ਟੈਲੀਫੋਨ ਤੇ ਉਹਨਾਂ ਨੇ ਕੇਵਲ ਖਾਣੇ ਦਾ ਪ੍ਰੋਗਰਾਮ ਹੀ ਤਹਿ ਨਹੀਂ ਸੀ ਕੀਤਾ, ਇਹ ਵੀ ਤਹਿ ਕਰ ਲਿਆ ਸੀ ਕਿ ਡਾ. ਜਗਬੀਰ ਸਿੰਘ ਦੇ ਘਰ ਜੋ ਵਿਚਾਰ ਚਰਚਾ ਚੱਲ ਰਹੀ ਸੀ, ਉਸ ਨੂੰ ਅੱਗੇ ਤੋਰਦੇ ਹੋਏ ਮੈਨੂੰ ਕਿਵੇਂ ਘੇਰਨਾ ਹੈ। ਉਹ ਅਕਸਰ ਹੀ ਅਜੇਹੀ ਸਾਜਿਸ਼ ਰਚ ਲੈਂਦੇ ਹਨ। ਹਮੇਸ਼ਾ ਵਾਂਗ ਇਸ ਵਾਰ ਵੀ ਮੈਂ ਉਹਨਾ ਦੀ ਇਸ ਸਾਜਿਸ਼ ਤੇ ਬਹੁਤ ਖੁਸ਼ ਸੀ। ਦੇਖਿਆ ਜਾਵੇ ਤਾਂ ਬਿਨਾ ਕੁਝ ਕਹੇ ਸੁਣ ਮੈਂ ਵੀ ਉਹਨਾਂ ਦੀ ਇਸ ਸਾਜਿਸ਼ ਵਿਚ ਸ਼ਾਮਲ ਹੀ ਹੁੰਦਾ ਹਾਂ ਕਿਉਂਕਿ ਜਦੋਂ ਟੈਕਸਟ ਤੋਂ ਬਾਹਰ ਕੋਈ ਕੌਮੀ ਯਾਦ ਨਹੀਂ ਹੁੰਦੀ ਉਹ ਮੈਨੂੰ ਆਪਣੇ ਤਿੱਖੇ ਸੁਆਲਾਂ, ਨਵੇਂ ਗਿਆਨ ਸੋਮਿਆਂ ਅਤੇ ਪ੍ਰਾਸੰਗਿਕ ਮੁੱਦਿਆਂ ਨਾਲ ਘੇਰਦੇ ਹਨ ਤਾਂ ਮੈਂ ਉਹਨਾ ਦੇ ਇਸ ਘਿਰਾਓ 'ਚੋਂ ਬਾਹਰ ਨਿਕਲਣ ਲਈ ਜੋ ਹੱਥ ਪੈਰ ਮਾਰਦਾ ਹਾਂ, ਉਹ ਯਤਨ ਹੀ ਫੇਰ ਮੇਰੀਆਂ ਲਿਖਤਾਂ ਦੇ ਰੂਪ ਵਿਚ ਢਲਦੇ ਰਹਿੰਦੇ ਹਨ।


" ਭਾਅ ਜੀ, ਜ਼ਫਰ ਨੇ ਦੱਸਿਆ ਕਿ ਵਾਸਤਵਿਕਤਾ ਅਤੇ ਸਚਾਈ ਦੇ ਮੁੱਦੇ ਤੇ ਗੱਲਬਾਤ ਹੋ ਰਹੀ ਸੀ।" ਦਿੱਲੀ ਨਿਕਲਦਿਆਂ ਹੀ ਸਵੀ ਨੇ ਗੱਲ ਤੋਰੀ।" ਗੱਲ ਇਤਿਹਾਸ ਦੇ ਸੰਦਰਭ ਵਿਚ ਹੋ ਰਹੀ ਸੀ।" ਜ਼ਫਰ ਨੇ ਵਿਚਾਰ ਚਰਚਾ ਦੇ ਸੰਦਰਭ ਅਤੇ ਫੋਕਸ ਨੂੰ ਨਿਸ਼ਚਿਤ ਕਰਨ ਦੀ ਕੋਸ਼ਿਸ਼ ਕੀਤੀ।


" ਇਸਦਾ ਮਤਲਬ ਸਾਡੀ ਅੱਜ ਦੀ ਗੱਲਬਾਤ ਇਤਿਹਾਸਕ ਘਟਨਾ ਦੀ ਵਾਸਤਵਿਕਤਾ ਅਤੇ ਸਚਾਈ ਦੇ ਮੁੱਦੇ 'ਤੇ ਹੀ ਘੁੰਮੇਗੀ। ਪਰ ਭਾਅ ਜੀ", ਸਵੀ ਨੇ ਵਿਸ਼ਾ ਸਪਸ਼ਟ ਹੁੰਦਿਆਂ ਹੀ ਸਿੱਧਾ ਸੁਆਲ ਕੀਤਾ, "ਕੀ ਆਪਾਂ ਇਤਿਹਾਸਕ ਘਟਨਾ ਜਾਂ ਇਤਿਹਾਸਕ ਰੈਫਰੈਂਟ ਦੀ ਵਾਸਤਿਵਕਤਾ ਅਤੇ ਸਚਾਈ ਤੋਂ ਮੁਨਕਰ ਹੋ ਸਕਦੇ ਹਾਂ?"


"ਸਵੀ, ਸੁਆਲ ਤਾਂ ਏਨਾ ਹੀ ਸਿੱਧਾ, ਸਪਸ਼ਟ ਅਤੇ ਇੱਕ ਟੁਕ ਹੋ ਸਕਦਾ ਹੈ ਜਿੰਨਾ ਤੂੰ ਕਰ ਦਿੱਤਾ, ਪਰ ਇਸਦਾ ਹਾਂ ਜਾਂ ਨਾਂਹ ਵਿਚ ਇਕ ਟੁਕ ਜੁਆਬ ਮੁੱਦੇ ਨੂੰ ਸੁਲਝਾਉਣ ਦੀ ਥਾਂ ਉਲਝਾ ਦੇਵੇਗਾ। ..ਕਿਸੇ ਇੱਕ ਨਿਸ਼ਚਿਤ ਫੈਸਲੇ ਤੇ ਪਹੁੰਚਣ ਦੀ ਥਾਂ, ਇਤਿਹਾਸਕ ਘਟਨਾ ਦੀ ਹੋਂਦ ਦੇ ਇਸ ਮਸਲੇ ਨੂੰ ਸਮਝਣ ਦੀ ਲੋੜ ਹੈ।" ਮੈਂ ਗੱਲਬਾਤ ਨੂੰ ਰਹਾਉ ਦੇ ਮੋਡ ਵਿਚ ਲਿਆਉਣ ਦੀ ਕੋਸ਼ਿਸ਼ ਕੀਤੀ। " ਸਾਡੀ ਦਿਲਚਸਪੀ ਵੀ ਫੈਸਲਾ ਸੁਣਨ ਵਿਚ ਨਹੀਂ, ਸਮੱਸਿਆ ਨੂੰ ਸਮਝਣ ਵਿਚ ਹੀ ਹੈ।" ਜ਼ਫਰ ਨੇ ਜੁਆਬ ਦਿੱਤਾ।" ਸੁਆਲ ਤਾਂ ਸਾਡੇ ਮਨ ਵਿਚ ਹੈ ਹੀ, ਪਰ ਤੁਸੀਂ ਸਾਡੇ ਇਸ ਸੁਆਲ ਦੇ ਸਮਾਧਾਨ ਲਈ, ਆਪਣੀ ਸਹੂਲਤ ਮੁਤਾਬਕ ਇਸ ਮਸਲੇ ਨੂੰ ਕਿਸੇ ਵੱਖਰੇ ਦ੍ਰਿਸ਼ਟੀਕੋਣ ਤੋਂ ਵੀ ਦੇਖ ਸਕਦੇ ਹੋ।" ਸਵੀ ਫੋਕਸ ਨੂੰ ਹਿੱਲਣ ਨਹੀਂ ਸੀ ਦੇਣਾ ਚਾਹੁੰਦਾ।


"  ਜਗਬੀਰ ਸਿੰਘ ਦੇ ਘਰ ਡਾ. ਨੂਰ ਨੇ ਜਿਹੜੀ ਗੱਲ ਕਹੀ ਸੀ ਕਿ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਸੱਚ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ, ਇਹ ਗੱਲ ਬਿਲਕੁਲ ਠੀਕ ਹੈ। ਗੱਲ ਬਾਤ ਸ਼ੁਰੂ ਵੀ ਏਥੋਂ ਹੀ ਹੋਣੀ ਚਾਹੀਦੀ ਹੈ। ਪਰ ਇਹ ਸਚਾਈ ਸਾਨੂੰ ਕਿੱਥੋਂ, ਕਿਵੇਂ, ਕਿਸ ਮਾਧਿਅਮ ਰਾਹੀਂ ਅਤੇ ਕਿਸ ਰੂਪ ਵਿਚ ਪ੍ਰਾਪਤ ਹੁੰਦੀ ਹੈ, ਇਹ ਸੋਚਣ ਵਾਲੀ ਗੱਲ ਹੈ। ਇਹ ਸੋਚੇ ਬਿਨਾ ਤੁਹਾਡੇ ਸੁਆਲ ਦਾ ਜੁਆਬ ਨਹੀਂ ਦਿੱਤਾ ਜਾ ਸਕਦਾ। ..ਹੋਰ ਵੀ ਬਹੁਤ ਕੁਝ ਵਾਪਰਿਆ, ਅਨੇਕਾਂ ਹੋਰ ਲੋਕ ਵੀ ਸ਼ਹੀਦ ਹੋਏ ਹੋਣਗੇ ਜਿਹਨਾਂ ਨੂੰ ਅਸੀਂ ਭੁੱਲ ਚੁੱਕੇ ਹਾਂ।ਸੁਆਲ ਹੈ ਕਿ ਜਿਹਨਾਂ ਨੂੰ ਅਸੀਂ ਭੁੱਲ ਗਏ, ਉਹ ਕਿਉਂ ਭੁੱਲ ਗਏ ਅਤੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਸਾਡੀ ਯਾਦ ਵਿਚ ਏਨੀ ਡੂੰਘੀ ਤਰ੍ਹਾਂ ਨਾਲ ਕਿਉਂ ਵਸੀ ਹੋਈ ਹੈ? ਇਸ ਸੁਆਲ ਦਾ ਜੁਆਬ ਢੂੰਡਣਾ ਹੀ ਪਵੇਗਾ ਕਿ ਸਾਡੀਆਂ ਉਹ ਕਿਹੜੀਆਂ ਨਿੱਜੀ ਜਾਂ ਕੌਮੀ ਲੋੜਾਂ ਹਨ ਜਿਹਨਾ ਦੀ ਪੂਰਤੀ ਲਈ ਅਸੀਂ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਏਨੀ ਸ਼ਿੱਦਤ ਨਾਲ ਯਾਦ ਰੱਖਿਆ ਹੋਇਆ ਹੈ? ਕੀ ਸਾਡੀਆਂ ਇਹ ਲੋੜਾਂ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨਾਲ ਸਬੰਧਤ ਘਟਨਾਵਾਂ ਅਤੇ ਉਹਨਾ ਦੀ ਜਟਿਲਤਾ ਨੂੰ ਸੰਪਾਦਿਤ (ਐਡਿਟ) ਨਹੀਂ ਕਰਦੀਆਂ ਹੋਣਗੀਆਂ? "


ਸਵੀ ਨੇ ਮੇਰੀ ਇਸ ਧਾਰਨਾ ਨੂੰ ਹੋਰ ਵੀ ਵਧੀਆ ਢੰਗ ਨਾਲ ਪੇਸ਼ ਕੀਤਾ," ਜ਼ਾਹਿਰ ਹੈ ਕਿ ਅੱਜ ਤੋਂ ਚਾਰ ਸੌ ਸਾਲ ਪਹਿਲਾਂ ਹੋਈ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੀ ਘਟਨਾ ਅਸੀਂ ਤਾਂ ਆਪਣੀਆਂ ਅੱਖਾਂ ਨਾਲ ਦੇਖੀ ਨਹੀਂ। ਨਾ ਹੀ ਅਸੀਂ ਇਸ ਘਟਨਾ ਦੇ ਕਿਸੇ ਚਸ਼ਮਦੀਦ ਗਵਾਹ ਨੂੰ ਜਾਣਦੇ ਹਾਂ ਜਿਸਨੇ ਸਾਨੂੰ ਇਸਦਾ ਅੱਖੀਂ ਡਿੱਠਾ ਹਾਲ ਸੁਣਾਇਆ ਹੋਵੇ। ਇਸ ਲਈ ਇਹ ਗੱਲ ਬੜੇ ਆਰਾਮ ਨਾਲ ਕਹੀ ਜਾ ਸਕਦੀ ਹੈ ਕਿ ਅਸੀਂ ਤਾਂ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੀ ਘਟਨਾ ਨੂੰ ਨਾ ਦੇਖਿਆ ਹੈ ਨਾ ਸੁਣਿਆ ਹੈ। ..ਸਾਡੀ ਯਾਦ ਵਿਚ ਤਾਂ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਉਹ ਚਿਤਰ ਹੀ ਹਨ, ਜੋ ਅਸੀਂ ਬਚਪਨ ਤੋਂ ਦੇਖਦੇ ਆ ਰਹੇ ਹਾਂ। ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨਾਲ ਸਬੰਧਤ ਇਕ ਚਿਤਰ ਤਾਂ ਮੈਂ ਵੀ ਬਣਾਇਆ ਸੀ। ..ਮੇਰੇ ਸਮੇਤ ਅਨੇਕਾਂ ਚਿਤਰਕਾਰਾਂ ਨੇ ਆਪਣੀ ਵਿਚਾਰਧਾਰਾ, ਸੋਚ ਅਤੇ ਕਲਪਨਾ ਅਧਾਰ ਤੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੀ ਘਟਨਾ ਨੂੰ ਵੱਖੋ ਵੱਖਰੇ ਰੂਪਾਂ ਵਿਚ ਪੇਸ਼ ਕੀਤਾ ਹੈ। ..ਇਸੇ ਤਰ੍ਹਾਂ ਗੁਰੂ ਜੀ ਦੀ ਸ਼ਹੀਦੀ ਨਾਲ ਸਬੰਧਤ ਵੱਖ ਵੱਖ ਕਥਾ, ਕਹਾਣੀਆਂ,ਸਾਖੀਆਂ, ਮਹਾਂ ਕਾਵਿ, ਨਾਵਲ, ਨਾਟਕ, ਇਤਿਹਾਸਕ ਦਸਤਾਵੇਜ਼, ਟਿੱਪਣੀਆਂ, ਆਦਿ ਜੋ ਵੀ ਸਾਡੇ ਤੱਕ ਪਹੁੰਚੀਆਂ ਹਨ, ਉਹ ਵੀ ਵੱਖੋ ਵੱਖਰੀਆਂ ਪ੍ਰਸਥਿਤੀਆਂ ਵਿਚ ਵੱਖੋ ਵੱਖਰੇ ਲੋਕਾਂ ਨੇ ਵੱਖੋ ਵੱਖਰੀਆਂ ਲੋੜਾਂ ਦੀ ਪੂਰਤੀ ਲਈ ਘੜੀਆਂ ਸਨ। ...ਸਾਡੇ ਕੋਲ ਤਾਂ ਕੇਵਲ ਰੰਗਾਂ ਦੇ ਬਣੇ ਹੋਏ ਚਿਤਰ ਅਤੇ ਸ਼ਬਦਾਂ ਦੀਆਂ ਬਣੀਆਂ ਹੋਈਆਂ ਕਥਾ ਕਹਾਣੀਆਂ ਹੀ ਪਹੁੰਚੀਆਂ ਹਨ। ..ਇਹ ਕਥਾ ਕਹਾਣੀਆਂ ਅਤੇ ਚਿਤਰ ਹੋਰ ਚੀਜ਼ ਹਨ ਅਤੇ ਸ਼ਹਾਦਤ ਹੋਰ ਚੀਜ਼। ਕਥਾ ਕਹਾਣੀਆਂ ਅਤੇ ਚਿਤਰ ਟੈਕਸਟ ਹਨ ਅਤੇ ਸ਼ਹਾਦਤ ਵਾਸਤਵਿਕਤਾ। ਇਸ ਲਈ ਦੋਨਾਂ ਦੀ ਹੋਂਦ ਅਤੇ ਸੱਚ ਵੀ ਅੱਡੋ ਅੱਡਰੇ ਹੀ ਹਨ।"


" ਇਸਦਾ ਮਤਲਬ ਦੋਨੋ ਹੀ ਆਪੋ ਆਪਣੀ ਥਾਂ ਤੇ ਆਪੋ ਆਪਣੀ ਕਿਸਮ ਦੇ ਦੋ ਵੱਖੋ ਵੱਖਰੇ ਸੱਚ ਹਨ। ਇਕ ਟੈਕਸਟ ਹੈ ਅਤੇ ਦੂਸਰੀ ਵਾਸਤਵਿਕਤਾ। ਕਿਉਂਕਿ ਟੈਕਸਟ ਤੋਂ ਬਿਨਾ ਵਾਸਤਵਿਕਤਾ ਤੱਕ ਪਹੁੰਚਣ ਦਾ ਸਾਡੇ ਕੋਲ ਕੋਈ ਹੋਰ ਜ਼ਰੀਆ ਹੀ ਨਹੀਂ ਹੈ, ਇਸ ਲਈ ਅਸੀਂ ਵਾਸਤਵਿਕਤਾ ਦੀ ਗੈਰਹਾਜ਼ਰੀ ਵਿਚ ਟੈਕਸਟ ਨੂੰ ਹੀ ਵਾਸਤਵਿਕਤਾ ਮੰਨ ਲਿਆ।" ਜ਼ਫਰ ਨੇ ਸਵੀ ਦੀ ਕਹੀ ਹੋਈ ਗੱਲਬਾਤ ਦਾ ਨਚੋੜ ਕੱਢਣ ਦੀ ਕੋਸ਼ਿਸ਼ ਕੀਤੀ।


" ਇਸ ਗੱਲ ਨੂੰ ਇਉਂ ਵੀ ਕਿਹਾ ਜਾ ਸਕਦਾ ਹੈ ਕਿ ਹੋਂਦ ਅਤੇ ਵਾਸਤਵਿਕਤਾ ਮਨੁੱਖ ਨੂੰ ਕੇਵਲ ਟੈਕਸਚੂਅਲ ਰੂਪ ਵਿਚ ਹੀ ਉਪਲਭਦ ਹਨ। ਚਿਹਨਕਤਾ ਅਤੇ ਪੇਸ਼ਕਾਰੀ ਦੇ ਬਾਹਰੋਂ ਦੀ ਤਾਂ ਵਾਸਤਵਿਕਤਾ ਅਤੇ ਸੱਚ ਤੱਕ ਪਹੁੰਚਣ ਦਾ ਕੋਈ ਰਸਤਾ ਹੀ ਨਹੀਂ ਹੈ।"


ਜ਼ਫਰ ਨੇ ਮੇਰੀ ਗੱਲ ਦਾ ਦੈਰਿਦਾ ਦੇ ਹਵਾਲੇ ਨਾਲ ਹੁੰਗਾਰਾ ਦਿੱਤਾ, " ਇਸਦਾ ਮਤਲਬ ਯਾ ਦੈਰਿਦਾ ਨੇ ਆਫ ਗਰੈਮੇਟਾਲੋਜੀ ਵਿਚ ਠੀਕ ਹੀ ਲਿਖਿਆ ਸੀ ਕਿ ਇਸ ਸੰਸਾਰ ਵਿਚ ਟੈਕਸਟ ਬਾਹਰਾ ਕੁਝ ਵੀ ਨਹੀਂ ਹੈ।"


" ਇਹ ਗੱਲ ਮੰਨਦੇ ਹਾਂ ਕਿ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੀ ਘਟਨਾ ਦੀ ਵਾਸਤਵਿਕਤਾ ਤੱਕ ਸਾਡੀ ਕੋਈ ਪਹੁੰਚ ਨਹੀਂ ਹੈ।" ਇਹ ਆਖ ਕੇ ਸਵੀ ਨੇ ਆਪਣਾ ਨੁਕਤਾ ਪੇਸ਼ ਕੀਤਾ, " ਪਰ ਜੇ ਗੁਰੂ ਅਰਜਨ ਦੇਵ ਜੀ ਦੇ ਸਮੇਂ  ਫਿਲਮਕਾਰੀ ਦੀਆਂ ਅੱਜ ਵਾਲੀਆਂ ਸਾਰੀਆਂ ਸਹੂਲਤਾਂ ਉਪਲਭਦ ਹੁੰਦੀਆਂ ਅਤੇ ਕੋਈ ਫਿਲਮਸਾਜ਼ ਗੁਰੂ ਜੀ ਦੀ ਸ਼ਹੀਦੀ ਨਾਲ ਸਬੰਧਤ ਤਮਾਮ ਘਟਨਾਵਾਂ ਦੀ ਫਿਲਮ ਵੀ ਬਣਾ ਲੈਂਦਾ, ਤਾਂ ਕੀ ਅਜੇਹੀ ਸਥਿਤੀ ਵਿਚ ਅਸੀਂ ਗੁਰੂ ਸਾਹਿਬ ਦੀ ਸ਼ਹੀਦੀ ਦੇ ਵਾਸਤਵਿਕ ਸੱਚ ਤੱਕ ਪਹੁੰਚਣ ਦਾ ਦਾਅਵਾ ਕਰ ਸਕਦੇ ਸੀ?"


" ਦੋ ਗੱਲਾਂ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਸੁਆਲ ਦਾ ਜੁਆਬ ਵੀ ਆਪ ਹੀ ਦਿਓ।" ਮੈਂ ਕਿਹਾ, "ਪਹਿਲੀ ਗੱਲ ਤਾਂ ਇਹ ਕਿ ਕੀ ਫਿਲਮ ਮੇਕਿੰਗ ਵੀ ਕਥਾਕਾਰੀ ਅਤੇ ਚਿਤਰਕਾਰੀ ਵਾਂਗ ਡਿਸਕਰਸਿਵ/ ਟੈਕਸਚੂਅਲ ਪ੍ਰੈਕਟਿਸ ਜਾਂ ਕੰਸਟ੍ਰਕਸ਼ਨ ਨਹੀਂ ਹੈ? ਦੂਸਰੀ ਗੱਲ ਕਿ ਇਸ ਟੈਕਸਟ ਦਾ ਨਿਰਮਾਣ ਕਿਸ ਨੇ ਕੀਤਾ- ਸਟੇਟ ਨੇ, ਗੁਰੂ ਘਰ ਨੇ, ਜਾਂ ਫੇਰ ਕਿ ਕਿਸੇ ਤੀਸਰੀ ਧਿਰ ਨੇ?"


" ਭਾਅ ਜੀ ਦੀ ਗੱਲ ਠੀਕ ਆ।" ਜ਼ਫਰ ਨੇ ਸਵੀ ਨੂੰ ਸੰਬੋਧਿਤ ਹੁੰਦਿਆਂ ਕਿਹਾ, " ਅੱਜ ਸਾਡੇ ਕੋਲ ਇਹ ਸਾਰੀਆਂ ਸਹੂਲਤਾਂ ਉਪਲਭਦ ਹਨ। ਦਿੱਲੀ ਦੇ ਦੰਗਿਆਂ, ਗੁਜਰਾਤ ਦੇ ਦੰਗਿਆਂ ਅਤੇ ਅਮਰੀਕਾ ਦੇ ਟਰੇਡ ਸੈਂਟਰ ਉਪਰ ਹੋਏ ਹਮਲੇ ਦੀ ਬਹੁਤ ਸਾਰੇ ਲੋਕਾਂ ਨੇ ਰੀਕਾਰਡਿੰਗ ਵੀ ਕੀਤੀ ਅਨੇਕਾਂ ਚਸ਼ਮਦੀਦ ਗਵਾਹਾਂ ਨੇ ਅੱਖੀਂ ਦੇਖਿਆ ਹਾਲ ਬਿਆਨ ਕੀਤਾ। ਤਸਵੀਰਾਂ ਵੀ ਖਿੱਚੀਆਂ। ਪਰ ਕੀ ਇਹ ਦਾਅਵਾ ਕਰ ਸਕਦੇ ਹਾਂ
ਕਿ ਇਹਨਾ ਮੀਡੀਆ ਟੈਕਸਟਸ ਰਾਹੀਂ ਅਸੀਂ ਇਹਨਾਂ ਘਟਨਾਵਾਂ ਦੇ ਵਾਸਤਵਿਕ ਸੱਚ ਤੱਕ ਪਹੁੰਚ ਗਾਏ ਹਾਂ?"


ਯਾਦ ਦੀ ਸਿਆਸਤ


"ਸਾਨੂੰ ਇਹ ਮੰਨਣਾ ਹੀ ਪਵੇਗਾ ਕਿ ਗੁਰੂ ਸਾਹਿਬ ਦੀ ਸਹੀਦੀ ਅਤੇ ਦਿੱਲੀ/ ਗੁਜਰਾਤ ਦੇ ਦੰਗੇ ਉਹ ਡੂੰਘੇ ਘਾਉ ਹਨ ਜਿਹਨਾਂ ਤੇ ਅਸੀਂ ਆਪਣੀ ਕਥਾਕਾਰੀ, ਚਿਤਰਕਾਰੀ, ਫਿਲਮਕਾਰੀ ਆਦਿ ਰਾਹੀਂ ਸਿਆਸਤ ਕਰਦੇ ਹਾਂ।" ਸਵੀ ਦੀ ਇਸ ਗੱਲ ਵਿਚ ਆਏ ਸਿਆਸਤ ਸ਼ਬਦ ਤੇ ਜਦੋਂ ਜ਼ਫਰ ਨੇ ਕਿੰਤੂ ਕਰਨ
ਦੀ ਕੋਸ਼ਿਸ਼ ਕੀਤੀ ਤਾਂ ਸਵੀ ਝੱਟ ਬੋਲਿਆ, " ਸਿਆਸਤ ਸਬਦ ਨੂੰ ਕਿਸੇ ਮਾੜੀ ਭਾਵਨਾ ਨਾਲ ਦੇਖਣ ਦੀ ਲੋੜ ਨਹੀਂ। ..ਜਦੋਂ ਅਸੀਂ ਗੁਰੂ ਸਾਹਿਬ ਦੀ ਸ਼ਹੀਦੀ ਨੂੰ ਆਪਣੀਆਂ ਲਿਖਤਾਂ,ਚਿਤਰਾਂ, ਫਿਲਮਾਂ ਆਦਿ ਰਾਹੀਂ ਯਾਦ ਕਰਦੇ ਹਾਂ, ਤਾਂ ਅਜੇਹਾ ਕਰਦੇ ਸਮੇਂ ਸਿੱਖ ਕੌਮ ਇਸ ਸਾਂਝੇ ਕੌਮੀ ਘਾਉ ਦੇ ਐਕਸਪੀਰੀਐਂਸ ਰਾਹੀਂ ਆਪਣੀ ਕੌਮੀ ਪਹਿਚਾਣ ਸਥਾਪਤ ਕਰ ਰਹੇ ਹੁੰਦੇ ਹਨ।"


" ਸਵੀ ਨੇ ਦੋ ਬਹੁਤ ਹੀ ਮਹੱਤਵਪੂਰਨ ਗੱਲਾਂ ਕੀਤੀਆਂ ਹਨ।" ਮੈਂ ਗੱਲ ਨੂੰ ਅੱਗੇ ਤੋਰਨਾ ਚਾਹਿਆ, "ਗੁਰੂ ਸਾਹਿਬ ਦੀ ਸ਼ਹੀਦੀ ਨਾਲ ਸਬੰਧਤ ਤਮਾਮ ਕਥਾ ਕਹਾਣੀਆਂ,ਇਤਿਹਾਸਕ ਦਸਤਾਵੇਜ਼, ਖੋਜ ਪ੍ਰਾਜੈਕਟ, ਫਿਲਮਾਂ, ਟੈਲਵਿਜ਼ਨ ਪ੍ਰੋਗਰਾਮ, ਚਿਤਰਕਾਰੀ, ਛਬੀਲਾਂ, ਕਾਨਫਰੰਸਾਂ ਆਦਿ ਉਹ ਟੈਕਸਟਸ ਹਨ ਜਿਹਨਾਂ ਰਾਹੀਂ ਅਸੀਂ ਗੁਰੂ ਸਾਹਿਬ ਦੀ ਸ਼ਹੀਦੀ ਦੇ ਸੱਚ ਤੱਕ ਨਹੀਂ ਪਹੁੰਚਦੇ, ਉਹਨਾ ਦੀ ਸ਼ਹੀਦੀ ਨੂੰ ਯਾਦ
ਕਰਦੇ ਹਾਂ।...ਦੂਸਰੀ ਗੱਲ ਇਹ ਕਿ ਯਾਦ ਰੱਖਣ ਜਾਂ ਯਾਦ ਕਰਨ ਦੀ ਇਹ ਟੈਕਸਚੂਅਲ ਵਿਧਾ ਸਿਆਸੀ ਅਮਲ ਹੈ। ਦੋਨੋ ਰਲ ਕੇ ' ਪਾਲੇਟਿਕਸ ਆਫ਼ ਮੈਮਰੀ ' (ਯਾਦ ਦੀ ਸਿਆਸਤ) ਦੀ ਧਾਰਨਾ ਨੂੰ ਅਗਰਭੂਮੀ ਤੇ ਲੈ ਆਉਂਦੀਆਂ ਹਨ।"


" ਭਾਅ ਜੀ, ਆਪਾਂ ਕਰਨਾਲ ਪਹੁੰਚ ਗਏ ਆਂ। ਖਾਣਾ ਖਾ ਲਈਏ।" ਇਹ ਆਖ ਕੇ ਜ਼ਫਰ ਨੇ ਕਾਰ ਢਾਬੇ ਵਲ ਮੋੜ ਲਈ।


"  ਹੈਰਾਨੀ ਹੁੰਦੀ ਆ ਕਿ ਕਿਵੇਂ ਅਸੀਂ ਇਕ ਇਤਿਹਾਸਕ ਘਟਨਾ ਦੀ ਟੈਕਸਚੂਅਲ ਕੰਨਸਟਰ ਕਸ਼ਨ  ਨੂੰ ਹੀ ਵਾਸਤਵਿਕ ਸੱਚਾਈ ਮੰਨਦੇ ਰਹੇ ਹਾਂ । ਅਸੀਂ ਅਜੇਹਾ ਕਿਉਂ ਕਰਦੇ ਰਹੇ? ਕੋਈ ਕਥਾ ਕਹਾਣੀ ਲਿਖਕੇ ਜਾਂ ਚਿਤਰ ਬਣਾ ਕੇ ਅਸੀਂ ਵਾਸਤਵਿਕ ਸਚਾਈ ਪੇਸ਼ ਕਰਨ ਦਾ ਦਾਅਵਾ ਕਰਨ ਲੱਗ ਪੈਂਦੇ ਹਾਂ ਜਦੋਂ ਕਿ ਹਕੀਕਤ ਵਿਚ ਤਾਂ ਉਹ ਰਚਨਾ ਸ਼ਬਦਾਂ ਜਾਂ ਰੰਗਾਂ ਦੀ ਇਕ ਖੇਡ ਹੀ ਹੁੰਦੀ ਹੈ। ਸ਼ਬਦਾਂ ਜਾਂ ਰੰਗਾਂ ਦੀ ਇਕ ਅਜੇਹੀ ਕਹਾਣੀ ਜੋ ਵਾਸਤਵਿਕਤਾ, ਸਚਾਈ ਅਤੇ ਯਥਾਰਥ ਦਾ ਪ੍ਰਭਾਵ ਪੈਦਾ ਕਰਨ ਦੀ ਕੋਸ਼ਿਸ਼ ਕਰਦੀ ਹੈ। " ਖਾਣਾ ਖਾਣ ਉਪਰੰਤ ਕਾਰ ਵਿਚ ਵਾਪਿਸ ਬੈਠਦਿਆਂ ਹੀ ਸਵੀ ਨੇ ਯਥਾਰਥਵਾਦ ਦੀ ਧਾਰਨਾ ਤੇ  ਹਮਲਾ ਸ਼ੁਰੂ ਕੀਤਾ, ਜਿਸਨੂੰ ਜ਼ਫਰ ਯਥਾਰਥਵਾਦੀ ਸਾਹਿਤ/ ਕਲਾ ਅਤੇ ਬਾਹਰਮੁਖੀ ਇਤਿਹਾਸ ਤੋਂ ਵੀ ਪਾਰ ਪ੍ਰਤੱਖਵਾਦੀ ਵਿਗਿਆਨ ਤੱਕ ਲੈ ਗਿਆ।


ਚਲਦਾ