ਇਨਸਾਫ਼ ਕੀ ਐ? ਇਹ ਅਰਬੀ ਸ਼ਬਦ ਨਿਸਫ਼ ਦੀ ਕਬੀਲ ਵਿਚੋਂ ਹੈ। ਤੁਸੀਂ ਸਾਰੇ ਮੱਤਾਂ ਵਾਲੇ ਲੋਕੀ ਚੰਗੀ ਤਰ੍ਹਾਂ ਜਾਣਦੇ ਹੋ ਜੋ ਨਿਸਫ਼ ਅੱਧੇ ਨੂੰ ਆਂਹਦੇ ਨੇਂ। ਇਸ ਸ਼ਬਦ ਰਾਹੀਂ ਅਸੀਂ ਅੱਧੋ ਅੱਧ ਦੀ ਵੰਡ ਨੂੰ ਇਨਸਾਫ਼ ਸਮਝਦੇ ਹਾਂ। ਇਸ ਦਾ ਮਤਲਬ ਹੈ ਜੋ ਜਿਹੜਾ ਹਾਕਮਾਂ ਦਾ ਹੈ ਉਹ ਹਾਕਮਾਂ ਨੂੰ ਲੈਣ ਦਿਓ ਤੇ ਜਿਹੜਾ ਖ਼ੁਦਾ ਦਿਆਂ ਬੰਦਿਆਂ ਦਾ ਹੈ ਉਹ ਔਰ ਖ਼ੁਦਾ ਦਿਆਂ ਬੰਦਿਆਂ ਨੂੰ ਹੀ ਦੇਵੋ।
ਪਰ ਇਸ ਜ਼ਮਾਨੇ ਵਿਚ ਖ਼ੁਦਾ ਨੂੰ ਕੌਣ ਪੁੱਛਦਾ ਤੇ ਪਛਾਣਦਾ ਹੈ? ਇਥੇ ਹਾਕਮ ਆਪ ਖ਼ੁਦਾ ਨੇਂ। ਇਥੇ ਖ਼ੁਦਾ ਦਾ ਬੰਦਾ ਕੋਈ ਬਾਕੀ ਨਹੀਂ ਰਹਿ ਗਿਆ। ਅਜ ਦੇ ਆਦਮ ਦਾ ਸਾਰਾ ਕਬੀਲਾ ਪੈਸੇ ਟਕੇ ਦਾ ਦਾਸ ਹੈ। ਪੈਸੇ ਦੀ ਪੂਜਾ ਕਰਨ ਵਾਲੇ ਵਸੇਬ ਵਿਚ ਰੱਬ ਦੀ ਦਮੜੀ ਨਹੀਂ ਚੱਲਦੀ। ਇਥੇ ਪੈਸਾ, ਪੈਸੇ ਨੂੰ ਖਿੱਚਦਾ ਹੈ ਤੇ ਸਾਰੇ ਰਿਸ਼ਤੇ ਨਾਤੇ ਪੈਸੇ ਦੇ ਆਧਾਰ ਤੇ ਬਣਦੇ ਹਨ।
ਕਾਰਲ ਮਾਰਕਸ ਹਿੱਕ ਸੂਫ਼ੀ ਮਨਸ਼ ਬੰਦਾ ਹਾਈ , ਪਰ ਲਹਿੰਦੇ ਦੇ ਗਿਆਨੀਆਂ ਉਹਨੂੰ ਪੂੰਜੀਵਾਦ ਦਾ ਵੈਰੀ ਦਰਸ਼ਕ ਮਿਥ ਕੇ ਪੇਸ਼ ਕੀਤਾ ਤੇ ਉਸ ਦੇ ਵਿਚਾਰਾਂ ਨੂੰ ਡੱਕਣ ਲਈ ਤੋਪਾਂ ਤੇ ਜਹਾਜ਼ ਕੱਢ ਲਿਆਏ ਹਨ। ਕਾਰਲ ਮਾਰਕਸ ਦਾ ਕਮੀਊਨ ਦਾ ਤਸੱਵਰ ਕਿਸੇ ਦਰਵੇਸ਼ ਦੇ ਲੰਗਰ ਦਾ ਨਮੂਨਾ ਹਾਈ। ਰਲ ਕੇ ਰੈਹਣਾ ਤੇ ਰੱਬ ਦੀ ਦੁਨੀਆ ਵਿੱਚ ਆਪਣੀ ਲੋੜ ਮੂਜਬ ਲੈਣਾ ਤੇ ਲੋੜ ਤੋਂ ਵੱਧ ਆਪਣੇ ਕੋਲ ਨਾ ਰੱਖਣਾ।ਮਾਰਕਸਿਜ਼ਮ ਅਸਲ ਵਿਚ ਤਸੱਵੁਫ਼ ਦੀ ਹਿੱਕ ਨਵੀਂ ਪੱਧਰ ਹਾਈ ਜਿਸ ਦਾ ਮਕਸਦ ਬੰਦੇ ਨੂੰ ਪੈਸੇ ਧੇਲੇ ਦੀ ਪੂਜਾ ਦੀਆਂ ਸੰਗਲਾਂ ਤੋਂ ਛੁੜਾ ਕੇ ਸੁੱਚੇ ਤੇ ਖਰੇ ਇਨਸਾਨੀ ਰਿਸ਼ਤਿਆਂ ਵਿਚ ਪ੍ਰੋਣਾ ਹਾਈ।ਇਨਸਾਨੀ ਰਿਸ਼ਤਿਆਂ ਦੀ ਇਸ ਥਿਊਰੀ ਨੂੰ ਸੂਫ਼ੀਆਂ ਹਮੇਸ਼ਾ ਤੋਂ ਅਪਣੀ ਖ਼ਾਨਗਾਹਾਂ ਵਿਚ ਚਲਾ ਕੇ ਵਿਖਾਇਆ। ਉਹ ਆਪਣੇ ਅਮਲ ਰਾਹੀਂ ਲੋਕਾਂ ਨੂੰ ਸਿਖਾਂਦੇ ਸਨ , ਤਕਰੀਰਾਂ ਦੇ ਪੱਠੇ ਪਾ ਕੇ ਨਹੀਂ ਸਨ ਠੱਗਦੇ।ਉਨ੍ਹਾਂ ਦੀ ਤਾਲੀਮ ਲੋਕਾਂ ਨੂੰ ਰਲ ਮਿਲ ਕੇ ਹਿਕ ਪੱਧਰ ਤੇ ਰੈਹਣਾ ਸਿਖਾਂਦੀ ਹਾਈ।
ਰੈਹਣ ਲਈ ਵੱਡੇ ਵੱਡੇ ਮਹਿਲ ਉਸਾਰਨਾ , ਪਾਣ ਲਈ ਕਾਰੋਨਾਂ ਤੇ ਫ਼ਿਰੌਨਾਂ ਵਾਲੇ ਲੀੜੇ ਉਨਵਾਣਾ ਤੇ ਸਿਵਾਣਾ, ਨਾਲੇ ਚੋਪੜੀਆਂ ਤੇ ਨਾਲੇ ਦੋ ਦੋ ਖਾਣਾ। ਲੰਮੀਆਂ ਲੰਮੀਆਂ ਮਹਿੰਗੀਆਂ ਕਾਰਾਂ ਤੇ ਸਵਾਰੀਆਂ ਤੇ ਚੜ੍ਹਨਾ ਸ਼ਤਾਨੀ ਕੰਮ ਹੁੰਦੇ ਹਨ।ਇਹ ਹੱਦੋਂ ਟੱਪਣ ਵਾਲਿਆਂ ਜ਼ਾਲਮਾਂ ਦਾ ਕਬੀਲਾ ਏ ਜਿਹੜਾ ਰੱਬ ਦੀਆਂ ਹੱਦਾਂ ਨੂੰ ਤਰੋੜਦਾ ਏ। ਕੁਰਆਨ ਵਿਚ ਆਖਿਆ ਗਿਆ ਏ , "ਇਨ ਅਲੰਬਜ਼ਰੀਨ ਕਾਨੋ ਅਖ਼ਵਾਨ ਅਲਸ਼ੀਆਤੀਨ" ਅਪਣੀ ਹੱਦੋਂ ਵਧਣ ਵਾਲੇ ਸ਼ਤਾਨਾਂ ਦੀ ਬਰਾਦਰੀ ਵਿਚੋਂ ਹੁੰਦੇ ਹਨ।
ਜ਼ਰਾ ਪਾਕਿਸਤਾਨ ਦਿ ਆਂ ਹੁਕਮਰਾਨਾਂ , ਚੌਧਰੀਆਂ , ਜਰਨੈਲਾਂ ਤੇ ਸਿਆਸਤਦਾਨ ਮਲਵਾਨੀਆਂ ਦਾ ਰੈਹਣ ਸਹਿਣ ਤਾਂ ਤੱਕੋ!
ਇਨ੍ਹਾਂ ਦੇ ਕੋਠੇ ਮਾੜੀਆਂ , ਬੰਗਲੇ ਹਵੇਲੀਆਂ ,ਕਾਰਾਂ ਤੇ ਘੋੜਿਆਂ , ਮੱਝੀਂ ਗਾਈਂ ਤੇ ਫ਼ਾਰਮ ਹਾਊਸਾਂ ਦਾ ਹਿਸਾਬ ਲਾਉ ਤਾਂ ਲਗਦਾ ਏ ਜੋ ਪਾਕਿਸਤਾਨ ਤੇ ਪਿਛਲੇ ਸੱਠ ਵਰ੍ਹਿਆਂ ਵਿਚ ਸ਼ਤਾਨਾਂ ਦੀ ਬਾਦਸ਼ਾਹੀ ਰਹੀ ਏ।ਜਦੋਂ ਪਾਕਿਸਤਾਨ ਦੇ ਹਾਕਮ ਇਨਸਾਫ਼ ਦੀ ਗੱਲ ਕਰਦੇ ਹੈਨ ਤਾਂ ਬਾਂਦਰਾਂ ਦਾ ਵੀ ਹਾਸਾ ਨਿਕਲ ਜਾਂਦਾ ਏ।
ਲੂਮੜ ਦੀਆਂ ਆਦਤਾਂ ਵਾਲਿਓ ਲੋਕੋ! ਤੁਸੀਂ ਇਨਸਾਫ਼ ਕਿਵੇਂ ਕਰ ਸਕਦੇ ਹੋ?
ਜਿਹੜਾ ਬੰਦਾ ਅਪਣੀ ਗੁੰਜਾਇਸ਼ ਤੋਂ ਵੱਧ ਖਾਂਦਾ ਏ ਉਹ ਢਿੱਡੋਂ ਬੇ ਇਨਸਾਫ਼ ਹੁੰਦਾ ਏ। ਤੁਸੀਂ ਫ਼ੁੱਟ ਪਾਥਾਂ ਤੇ ਰੁਲਦੀਆਂ ਲੋਕਾਂ ਦੀ ਜ਼ਮੀਨ ਤੇ ਬਹਿ ਕੇ ਕੜਾਹੀ ਗੋਸ਼ਤ ਦੇ ਕੱੜਛੇ ਚੱਟਣ ਵਿਚ ਪੀ ਐਚ ਡੀ ਕੀਤੀ ਹੋਈ ਏ। ਲੂਣੀ ਮਿੱਸੀ ਤੁਹਾਡੇ ਮੂੰਹ ਨੂੰ ਨਹੀਂ ਲਗਦੀ, ਤੁਸੀਂ ਕਿਹੜੇ ਮੂੰਹ ਨਾਲ ਇਨਸਾਫ਼ ਦੀ ਗੱਲ ਕਰਦੇ ਹੋ? ਤੁਸੀਂ ਇਨਸਾਫ਼ ਮੰਗਣ ਲਈ ਮੂੰਹ ਨੋਸ਼ੇਰਵਾਂ ਆਦਿਲ ਤੇ ਹਾਤਿਮ ਤਾਈ ਕੋਲੋਂ ਉਧਾਰਾ ਮੰਗਿਆ ਹੋਇਆ ਏ?
ਜਿਹੜਾ ਬੰਦਾ ਪੈਸੇ ਨਾਲ ਕਨੂੰਨ ਮੁੱਲ ਲੈ ਕੇ ਜੇਬੇ ਵਿਚ ਪਾ ਕੇ ਰੱਖਦਾ ਏ ਉਹ ਇਨਸਾਫ਼ ਦਾ ਕੀ ਲਗਦਾ ਏ?ਜਿਹੜੇ ਲੋਕੀ ਭੁਖ ਤੋਂ ਅੱਕ ਕੇ ਖ਼ੁਦ ਕਸ਼ੀ ਕਰਨ ਦੀ ਰਾਹ ਤੇ ਟੁਰੇ ਹੋਏ ਨੇਂ ਉਨ੍ਹਾਂ ਦੀ ਗਲੀ ਵਿਚ ਰੇਸ਼ਮ ਦੇ ਸੂਟ ਪਾ ਕੇ ,ਸੋਨੇ ਦੀਆਂ ਘੜੀਆਂ ਲਾ ਕੇ, ਪਜਾਰੋ ਵਿਚ ਚਾਰ ਕੰਨ ਟੁੱਟੇ ਨਾਲ ਬਹਾ ਕੇ , ਇਨਸਾਫ਼ ਦੀ ਗੱਲ ਕਰਨ ਵਾਲਿਆਂ ਤੋਂ ਵੱਧ ਬੇ ਇਨਸਾਫ਼ ਕੌਣ ਹੋ ਸਕਦਾ ਏ।?
ਇਨਸਾਫ਼ ਹਰ ਪੱਧਰ ਤੇ ਹੁੰਦਾ ਏ। ਜਿਹੜੇ ਨਿੱਕੀਆਂ ਨਿੱਕੀਆਂ ਗੱਲਾਂ ਵਿੱਚ ਇਨਸਾਫ਼ ਨਹੀਂ ਕਰ ਸਕਦੇ ਉਹ ਵੱਡੇ ਮਾਮਲਿਆਂ ਵਿੱਚ ਇਨਸਾਫ਼ ਕਿਵੇਂ ਕਰ ਸਕਦੇ ਹਨ? ਪਾਕਿਸਤਾਨ ਦੀ ਤਾਰੀਖ਼ ਤੇ ਵਸੇਬ ਦਾ ਸਬ ਤੋਂ ਵੱਡਾ ਕੁਪੱਤ ਇਹ ਹੈ ਜੋ ਇਸ ਮੁਲਕ ਵਿਚ ਇਨਸਾਫ਼ ਦੀ ਨੀਂਹ ਹੀ ਨਹੀਂ ਰੱਖੀ ਗਈ।ਇਸ ਵਸੇਬ ਵਿਚ ਰਾਜ ਪਲਟੇ ਰਾਹੀਂ , ਕੌਮ ਦੀ ਹਾਲਤ ਬਦਲਣ ਦੇ ਨੁਸਖ਼ੇ ਵਰਤੇ ਗਏ। ਖ਼ੁਸ਼ ਹਾਲੀ ਦੇ ਕੌੜੇ ਪੈਗ਼ੰਬਰ ਆਪਣੀਆਂ ਅਮਰੀਕੀ ਵਹੀਆਂ ਲੈ ਲੈ ਕੇ ਲੋਕਾਂ ਨੂੰ ਧੋਖਾ ਦਿੰਦੇ ਰਹੇ ।ਕੌਮ ਦੇ ਸੱਠ ਵਰ੍ਹੇ ਇਸੇ ਬੇ ਇੰਸਾਫ਼ੀ ਵਿਚ ਲੰਘ ਗਏ ਹਨ । ਭਲਾ ਕੋਈ ਦੱਸੋ! ਬੇ ਇੰਸਾਫ਼ੀ ਦੇ ਇਸ ਕਿੱਕਰ ਤੇ ਇਨਸਾਫ਼ ਦੇ ਫੁਲ ਕਿਵੇਂ ਆ ਸਕਦੇ ਹੈਨ?
ਇਸ ਮੁਲਕ ਵਿਚ ਕੋਈ ਨਿਜ਼ਾਮ ਨਹੀਂ। ਇਸਲਾਮ ਮਲਵਾਨੀਆਂ ਹੱਥੋਂ ਕਤਲ ਹੋ ਚੁਕਾ ਏ।ਜਦੋਂ ਮਜ਼ਹਬ ਮਰ ਜਾਂਦੇ ਹਨ ਤਾਂ ਉਨ੍ਹਾਂ ਦੀਆਂ ਯਾਦਾਂ ਬਾਕੀ ਰਹਿ ਜਾਂਦੀਆਂ ਹਨ। ਮੂਰਖ ਲੋਕ ਯਾਦਾਂ ਨੂੰ ਹਕੀਕਤ ਤੇ ਸੱਚ ਸਮਝਣ ਲੱਗ ਪੈਂਦੇ ਹਨ।ਪਰ ਉਹ ਇਸ ਗੱਲ ਨੂੰ ਉੱਕਾ ਹੀ ਨਹੀਂ ਜਾਣਦੇ ਜੋ ਮੋਏ ਹੋਏ ਫ਼ਲਸਫ਼ੇ ਜਿਹੜੇ ਅਮਲ ਦਾ ਚੋਲਾ ਨਾ ਪਾ ਸਕਣ, ਕਿਤਾਬਾਂ ਦੀਆਂ ਕਬਰਾਂ ਦੀ ਰੌਣਕ ਤਾਂ ਹੁੰਦੇ ਹਨ , ਪਰ ਉਹ ਜੀਂਦੇ ਜਾਗਦੇ ਇਨਸਾਨਾਂ ਨੂੰ ਦੁਖ ਤੋਂ ਸਿਵਾ ਕੁੱਝ ਨਹੀਂ ਦੇ ਸਕਦੇ ।ਹਾਂ ,ਖ਼ੋਦਕੁਸ਼ ਬੰਬਾਰੀ ਦਾ ਦੁਖ ਜ਼ਰੂਰ ਦੇ ਸਕਦੇ ਹਨ।
ਜਿਹਨਾਂ ਹਾਕਮਾਂ ਸੱਠ ਵਰ੍ਹੇ ਰੱਬ ਤੇ ਉਸ ਦੇ ਰਸੂਲ ਨਾਲ ਧੋਖਾ ਕੀਤੀ ਰੱਖਿਆ ਏ ਤੇ ਲਾ ਅੱਲ੍ਹਾ ਦੀ ਥਾਈਂ ਮਾਰਸ਼ਲ ਲਾ ਦੇ ਕਲਮੇ ਪੜ੍ਹਾਂਦੇ ਰਹੇ ਹਨ , ਉਹ ਕਿਹੜੇ ਇਨਸਾਫ਼ ਦੀ ਗੱਲ ਕਰਦੇ ਹਨ? ਦੱਸੋ ਖਾਂ?