Sunday, October 23, 2011

ਨਾਵਲ ਵਿਚ ਇਤਿਹਾਸ ਦੀ ਨਿਰਮਾਣਕਾਰੀ: ਉਤਰ-ਬਸਤੀਵਾਦੀ ਪਰਿਪੇਖ (ਮਨਮੋਹਨ ਬਾਵਾ ਦੇ ਨਾਵਲਾਂ 'ਯੁੱਧਨਾਦ' ਅਤੇ 'ਯੁੱਗ-ਅੰਤ' ਦੇ ਹਾਵਲੇ ਨਾਲ) ਡਾ.ਸੁਰਜੀਤ ਸਿੰਘ।੧॥

 ਉੱਤਰ-ਬਸਤੀਵਾਦ ਕੋਈ ਇਕਹਿਰਾ ਸਿੱਧਾਂਤਕ ਚੌਖਟਾ ਨਹੀਂ ਹੈ ਜਿਸ ਨੂੰ ਇਕ ਪੂਰਵਨਿਰਧਰਿਤ ਪਰਿਪੇਖ ਵਜੋਂ ਅਪਣਾ ਕੇ ਸਾਹਿਤਕ ਅਤੇ ਸਭਿਆਚਾਰਕ ਪਾਠਾਂ ਦੀ ਵਿਆਖਿਆ ਅਤੇ ਵਿਸ਼ਲੇਸ਼ਣ ਕੀਤਾ ਜਾ ਸਕਦਾ ਹੋਵੇ। ਐਡਵਰਡ ਸਈਦ ਦੀਆਂ ਲਿਖਤਾਂ ਤੋਂ ਲੈ ਕੇ ਏਜਾਜ਼ ਅਹਿਮਦ ਦੀ ਆਲੋਚਨਾਤਮਕ ਦਖ਼ਲ-ਅੰਦਾਜ਼ੀ ਦਰਮਿਆਨ, ਹੋਮੀ ਭਾਬਾ, ਗਾਇੱਤਰੀ ਚੱਕਰਵਰਤੀ ਸਪਿਵਕ, ਜਾਨ ਮੁੰਹਮਦ, ਆਰਿਫ਼ ਡਿਰਲਿਕ, ਗੈਰੇਥ ਗਰਿਫ਼ਥਜ਼, ਹੈਲੇਨ ਟਿਫ਼ਿਨ, ਬਿੱਲ ਐਸ਼ਕਰੋਫ਼ਟ, ਅਤੇ ਹੋਰ ਕਿੰਨੇ ਹੀ ਵਿਦਵਾਨਾਂ ਦੀਆਂ ਧਾਰਣਾਵਾਂ ਨੂੰ ਕਿਸੇ ਇਕਹਿਰੇ ਸੂਤਰ ਵਿਚ ਪਿਰੋਣਾ ਲੱਗਭਗ ਅਸੰਭਵ ਹੀ ਜਾਪਦਾ ਹੈ। ਇਹ ਸਾਰੇ ਹੀ ਵਿਦਵਾਨ ਉੱਤਰ-ਬਸਤੀਵਾਦ ਦੇ ਕਾਲਿਕ ਪਾਸਾਰ, ਭੂਗੋਲਿਕ ਵਿਸਤਾਰ, ਵਿਚਾਰਧਾਰਾਈ ਸਾਰ ਅਤੇ ਭਵਿੱਖਤ ਸੰਭਾਵਨਾਵਾਂ ਬਾਰੇ ਤਾਂ ਵੱਖ ਵੱਖ ਵਿਚਾਰ ਰੱਖਦੇ ਹੀ ਹਨ ਨਾਲ ਹੀ ਉੱਤਰ-ਬਸਤੀਵਾਦੀ ਬੰਦੇ/ਚਿੰਤਕ ਅਤੇ ਉੱਤਰ-ਬਸਤੀਵਾਦ ਦੇ ਸੰਕਲਪ ਬਾਰੇ ਵੀ ਇੱਕਮੱਤ ਨਹੀਂ ਹਨ। ਉੱਤਰ-ਬਸਤੀਵਾਦ ਦੇ ਸਿੱਧਾਂਤਕ ਸਰੂਪ, ਵਿਚਾਰਧਾਰਾਈ ਪ੍ਰਕਾਰਜ ਅਤੇ ਪ੍ਰਤਿਰੋਧੀ ਸੰਭਾਵਨਾਵਾਂ ਬਾਰੇ ਚੱਲ ਰਹੀ ਬਹਿਸ ਵਿਚੋਂ ਇੱਕ ਗੱਲ ਜ਼ਰੂਰ ਉਭਰ ਕੇ ਸਾਹਮਣੇ ਆਉਂਦੀ ਹੈ ਕਿ ਇਹ ਅਕਾਦਮਿਕ ਦਾਇਰੇ ਵਿਚ ਕਾਰਜਸ਼ੀਲ ਲੋਕਾਂ ਦੀ ਕਲਪਨਾ ਨੂੰ ਟੁੰਬਣ ਵਾਲਾ ਅਜਿਹਾ ਹਾਈਪੋਥੀਸਿਜ਼ ਬਣ ਗਿਆ ਹੈ ਜਿਸ ਦੀ ਵਿਆਖਿਆ ਵੱਖੋ ਵੱਖ ਵਿਦਵਾਨ ਆਪੋ ਆਪਣੇ ਸਿੱਧਾਂਤ ਦੀ ਰੌਸ਼ਨੀ ਵਿਚ ਕਰ ਸਕਦੇ ਹਨ ਅਤੇ ਇਸ ਨੂੰ ਆਪਣੇ ਵਿਚਾਰਧਾਰਕ-ਪ੍ਰਬੰਧ ਵਿਚ ਢਾਲ ਸਕਦੇ ਹਨ। ਉੱਤਰ-ਬਸਤੀਵਾਦ ਮੁੱਖ ਤੌਰ 'ਤੇ ਬਸਤੀਵਾਦੀ ਦੌਰ ਵਿਚ ਬਸਤੀਕਾਰੀ ਤਾਕਤਾਂ ਦੁਆਰਾ ਬਸਤੀਆਂ ਦੇ ਇਤਿਹਾਸ ਅਤੇ ਗਿਆਨ ਨੂੰ ਨਿਯੰਤਰਿਤ ਕਰਨ, ਨਿਸ਼ਕ੍ਰਿਅ ਬਣਾਉਣ, ਇਸ ਦੀ ਹੋਂਦ ਨੂੰ ਮੂਲੋਂ ਹੀ ਨਕਾਰਣ ਜਾਂ ਨੇਸਤੋਨਾਬੂਦ ਕਰਨ ਦੀ ਰਣਨੀਤੀ ਦੇ ਵਿਰੋਧ ਵਿਚ ਉਸ ਗਿਆਨ ਅਤੇ ਇਤਿਹਾਸ ਨੂੰ ਮੁੜ ਖੋਜਣ, ਉਸ ਦਾ ਦੁਬਾਰਾ ਤੋਂ ਮੁੱਲ਼ ਪਵਾਉਣ, ਉਸ ਦੀ ਮੌਲਿਕਤਾ ਅਤੇ ਵਿਲੱਖਣਤਾ ਉੱਤੇ ਜ਼ੋਰ ਦੇਣ ਅਤੇ ਬਸਤੀਵਾਦੀ ਅਨੁਭਵ ਦੇ ਪਿਛੋਕੜ ਵਿਚ ਨਵੇਂ ਸੰਸਾਰ ਅਤੇ ਮਨੁੱਖੀ ਸੰਬੰਧਾਂ ਦਾ ਨਕਸ਼ਾ ਤਿਆਰ ਕਰਨ ਨੂੰ ਸਮਰਪਿਤ ਸਿੱਧਾਂਤ ਹੈ। ਬਸਤੀਵਾਦ ਸਮੇਂ ਦੀਆਂ ਸੱਤਾ-ਵਿਰੋਧੀ ਲਹਿਰਾਂ ਅਤੇ ਵਿਚਾਰਧਾਰਾਵਾਂ ਤੋਂ ਲੈ ਕੇ ਪੂਰਵ ਅਜੋਕੇ ਸਮੇਂ ਵਿਚ ਬਸਤੀਕਾਰੀ ਮੁਲਕਾਂ ਵਿਚ ਜਿਉਂ ਰਹੇ ਤੀਜੀ ਦੁਨੀਆਂ ਦੇ ਦੇਸ਼ਾਂ ਦੇ ਮੂਲ ਨਿਵਾਸੀਆਂ ਦੀ ਅਕਾਦਮਿਕ ਦਾਇਰਿਆਂ ਵਿਚ ਦਖ਼ਲਅੰਦਾਜ਼ੀ ਨੂੰ ਇਸ ਵਿਚ ਸ਼ਾਮਿਲ ਕੀਤਾ ਜਾ ਸਕਦਾ ਹੈ। ਇਸ ਕੋਟੀ ਵਿਚ ਤੀਜੀ ਦੁਨੀਆਂ ਦੇ ਮੁਲਕਾਂ ਦੇ ਅਨੁਭਵ, ਦ੍ਰਿਸ਼ਟੀ ਅਤੇ ਪਛਾਣ ਦੀ ਪ੍ਰਤਿਨਿਧਤਾ ਕਰਨ ਵਾਲੇ ਸਾਹਿਤ ਦੀ ਸ਼ੈਲੀਗਤ ਵਿਲੱਖਣਤਾ ਅਤੇ ਉਸ ਦੀ ਨਵੇਂ ਪਰਿਪੇਖ ਵਿਚ ਵਿਆਖਿਆ ਦਾ ਵਿਸ਼ੇਸ਼ ਸਥਾਨ ਹੈ। ਇੰਝ ਇਹ ਸਾਹਿਤ ਨੂੰ ਮਹਿਜ ਸਾਹਿਤਕਤਾ ਜਾਂ ਕਿਸੇ ਵਿਸ਼ਵਵਿਆਪੀ ਸਹਜ-ਸ਼ਾਸਤਰ ਦੇ ਦਾਇਰੇ ਵਿਚੋਂ ਕੱਢ ਕੇ ਵਿਸ਼ੇਸ਼ ਸਮਾਜ, ਸਭਿਆਚਾਰ, ਰਾਜਨੀਤੀ ਅਤੇ ਇਤਿਹਾਸ ਦੇ ਵਡੇਰੇ ਸਵਾਲਾਂ ਦੇ ਪਰਿਪੇਖ ਵਿਚ ਰੱਖ ਕੇ ਸਮਝਣ ਅਤੇ ਵਿਆਖਿਆਉਣ ਵਾਲਾ ਸਿੱਧਾਂਤ ਮੰਨਿਆਂ ਜਾਂਦਾ ਹੈ। ਇਸ ਦੇ ਸਿੱਧਾਂਤਕ ਚੌਖਟੇ ਵਿਚ ਉੱਤਰ-ਸੰਰਚਨਾਵਾਦ ਦੇ ਪ੍ਰਵਚਨ ਵਿਸ਼ਲੇਸ਼ਣ ਤੋਂ ਲੈ ਕੇ ਵਿਲੱਖਣਤਾਵਾਂ ਉੱਤੇ ਜ਼ੋਰ ਦੇਣ ਵਾਲੇ ਉੱਤਰ-ਆਧਨਿਕਵਾਦ ਤੋਂ ਲਈਆਂ ਅੰਤਰਦ੍ਰਿਸ਼ਟੀਆਂ ਸ਼ਾਮਿਲ ਹਨ। ਉੱਤਰ ਵਿਚਾਰਧਾਰਾਵਾਂ ਨਾਲ ਜੋੜ ਕੇ ਇਸ ਦੀ ਆਲੋਚਨਾ ਪੇਸ਼ ਕਰਨ ਵਾਲੇ ਚਿੰਤਕ ਏਜਾਜ਼ ਅਹਿਮਦ ਨੇ ਇਸ ਦੀਆਂ ਸੰਭਾਵਨਾਵਾਂ ਉਪਰ ਸੰਦੇਹ ਕਰਦਿਆਂ ਮਸ਼ਵਰਾ ਦਿੱਤਾ ਹੈ ਕਿ ਜਦੋਂ ਤਕ ਉੱਤਰ-ਬਸਤੀਵਾਦੀ ਸਿੱਧਾਂਤ ਅਜੋਕੇ ਸੰਸਾਰ ਵਿਚ ਨਵ-ਬਸਤੀਵਾਦੀ ਸੱਤਾ ਦੀ ਰਾਜਨੀਤੀ ਅਤੇ ਇਸ ਦੁਅਰਾ ਉਤਪੰਨ ਮਨੁੱਖੀ ਸਥਿਤੀ ਨੂੰ ਆਪਣੇ ਚਿੰਤਨ ਦਾ ਭਾਗ ਨਹੀਂ ਬਣਾਉਂਦਾ ਉਦੋਂ ਤਕ ਇਸਦੇ ਪ੍ਰਤਿਰੋਧੀ ਰਾਜਨੀਤਕ ਦਾਅਵੇ ਨਿਰਮੂਲ ਹਨ। ਉਸ ਅਨੁਸਾਰ ਇਸ ਵਿਚ ਅਜੋਕੀ ਨਵ-ਬਸਤੀਵਾਦੀ ਸਥਿਤੀ ਅਤੇ ਗਿਆਨ ਉੱਪਰ ਇਸ ਦੀ ਪਕੜ ਨੂੰ ਸੰਬੋਧਿਤ ਹੋਣਾ ਲੋੜੀਂਦਾ ਹੈ। ਏਜਾਜ਼ ਅਹਿਮਦ ਲਿਖਦਾ ਹੈ ਕਿ: ਜੇ ਉੱਤਰ-ਬਸਤੀਵਾਦੀ ਸਿੱਧਾਂਤ ਆਪਣੇ ਰਾਜਨੀਤਕ ਦਾਅਵਿਆਂ ਬਾਰੇ ਸੱਚਮੱਚ ਗੰਭੀਰ ਹੈ ਅਤੇ ਇਸ ਦੀ ਮਨਸ਼ਾ ਹੈ ਕਿ ਇਹ ਬਸਤੀਵਾਦੀ ਦੌਰ ਅਤੇ ਬਸਤੀਵਾਦ ਦੇ ਖ਼ਤਮ ਹੋਣ ਤੋਂ ਬਾਅਦ ਦੀਆਂ ਦੋਵਾਂ ਸਥਿਤੀਆਂ ਬਾਰੇ ਚਿੰਤਨ ਪੇਸ਼ ਕਰੇਗਾ ਤਾਂ ਇਸ ਨੂੰ ਸਭ ਤੋਂ ਪਹਿਲਾਂ ਇਸ ਗੱਲ ਦਾ ਇਤਿਹਾਸਕ ਬਿਰਤਾਂਤ ਸਿਰਜਣਾ ਪਵੇਗਾ ਕਿ ਸਾਮਰਾਜੀ ਸੱਤਾ ਨੇ ਆਪਣੀਆਂ ਬਸਤੀਆਂ ਉੱਤੇ ਅਧਿਕਾਰ ਦੇ ਖ਼ਤਮ ਹੋਣ ਉਪਰੰਤ ਆਪਣੇ ਆਪ ਨੂੰ ਮੁੜ ਸੰਗਠਿਤ ਕਰਦਿਆਂ ਫ਼ਿਰ ਤੋਂ ਆਪਣਾ ਗ਼ਲਬਾ ਕਿਵੇਂ ਸਥਾਪਿਤ ਕੀਤਾ ਕਿਵੇਂ ਕੀਤਾ।੨॥। ਇੰਝ ਉੱਤਰ-ਬਸਤੀਵਾਦੀ ਸਿੱਧਾਂਤ ਨੂੰ ਨਵ-ਬਸਤੀਵਾਦੀ ਸੱਤਾ ਦੇ ਨਿਰੰਤਰ ਪਾਸਾਰ ਅਤੇ ਪੂਰਬਲੀਆਂ ਬਸਤੀਆਂ ਦੇ ਸਮਾਜ, ਸਭਿਆਚਾਰ, ਰਾਜਨੀਤੀ ਅਤੇ ਗਿਆਨ ਉੱਤਰ ਉਸ ਦੇ ਵਧ ਰਹੀ ਸਿਕਦਾਰੀ ਅਤੇ ਇਸ ਦੇ ਪ੍ਰਭਾਵਾਂ ਨੂੰ ਆਪਣੇ ਸੰਕਲਪੀ-ਪ੍ਰਬੰਧ ਦਾ ਹਿੱਸਾ ਬਣਾਉਣਾ ਪਵੇਗਾ। ਇਹ ਵੀ ਕਿ ਭਾਰਤ ਵਰਗੀਆਂ ਪੂਰਵ-ਬਸਤੀਆਂ ਦੀਆਂ ਹਾਕਮ ਜਮਾਤਾਂ ਨੇ ਜਦੋਂ ਖ਼ੁਦ ਹੀ ਨਵ-ਬਸਤੀਵਾਦ ਦੀ ਅਧੀਨਗੀ ਭਰੀ ਭਾਈਵਾਲੀ ਨੂੰ ਆਪਣੀ ਹੋਂਦ ਦੀ ਸ਼ਰਤ ਦੇ ਤੌਰ ਤੇ ਸਵੀਕਾਰ ਕਰੀ ਬੈਠੀਆਂ ਹਨ ਤਾਂ ਸਵਾਲ ਪੈਦਾ ਹੁੰਦਾ ਹੈ ਕਿ ਉੱਤਰ-ਬਸਤੀਵਾਦੀ ਚਿੰਤਨ ਨੂੰ ਵਿਕਸਿਤ ਕਰਨ ਦੀ ਜ਼ਿੰਮੇਵਾਰੀ ਕਿਸ ਲੋਕ ਸਮੂਹ ਦੀ ਹੋਵੇਗੀ। ਨਾਲ ਹੀ ਇਹ ਸਵਾਲ ਵੀ ਖੜ੍ਹਾ ਹੁੰਦਾ ਹੈ ਕਿ ਕੀ ਉੱਤਰ-ਬਸਤੀਵਾਦ ਇਨ੍ਹਾਂ ਲੋਕ-ਸਮੂਹਾਂ ਦੀ ਰਾਜਸੀ ਅਕਾਂਖਿਆ ਮੁਤਾਬਿਕ ਰੂਪਾਂਤਰਿਤ ਹੋਣ ਦੀ ਸਮਰੱਥਾ ਅਤੇ ਸੰਭਾਵਨਾ ਰੱਖਦਾ ਹੈ ਕਿ ਨਹੀਂ? ਇਹ ਸਵਾਲ ਇਸ ਕਰਕੇ ਵੀ ਮਹੱਤਵਪੂਰਣ ਹਨ ਕਿ ਬਸਤੀਵਾਦੀ ਦੌਰ ਤੋਂ ਬਾਅਦ ਬਸਤੀਵਾਦ ਵਿੱਰੁਧ ਸੰਘਰਸ਼ ਕਰਨ ਵਾਲੀਆਂ ਜਮਾਤਾਂ ਨੇ ਆਪਣੀ ਸੱਤਾ ਨੂੰ ਪੱਕੇ ਪੈਰੀ ਕਰਨ ਦੇ ਨਿਹਿਤ ਮਨੋਰਥ ਕਾਰਣ ਸਮਾਜ ਦੇ ਵਾਜਿਬ ਆਧਨਿਕੀਕਰਣ ਨੂੰ ਆਪਣਾ ਕਦੇ ਏਜੰਡਾ ਹੀ ਨਹੀਂ ਬਣਾਇਆ। ਇਸ ਦੇ ਸਿੱਟੇ ਵਜੋਂ ਬਸਤੀਵਾਦੀ ਦੌਰ ਵਿਚ ਪੈਦਾ ਹੋਈ ਸੀਮਿਤ ਪਰ ਪ੍ਰਤਿਰੋਧੀ ਚੇਤਨਾ ਪ੍ਰਮਾਣਿਕ ਆਧੁਨਿਕ ਰਾਸ਼ਟਰਵਾਦੀ ਚੇਤਨਾ ਤੋਂ ਅਣਭਿੱਜ ਹੀ ਰਹੀ ਹੈ। ਇਸੇ ਲਈ ਫ਼ੌਜ, ਨਿਆਂਪਾਲਿਕਾ ਅਤੇ ਲੋਕ-ਪ੍ਰਸ਼ਾਸਨ ਦੇ ਨਾਲ ਨਾਲ ਵਿੱਦਿਅਕ ਪ੍ਰਬੰਧ ਬਸਤੀਵਾਦੀ ਸੰਰਚਨਾਵਾਂ ਤੋਂ ਕਦੇ ਵੀ ਪੂਰੀ ਤਰਾਂ ਮੁਕਤ ਨਹੀਂ ਹੋ ਸਕਿਆ। ਇਸ ਲਈ ਉੱਤਰ-ਬਸਤੀਵਾਦੀ ਇਤਿਹਾਸਕਾਰੀ ਦੇ ਪ੍ਰਾਜੈਕਟ ਦੇ ਨੇਪਰੇ ਚੜ੍ਹਨ ਲਈ ਜ਼ਰੂਰੀ ਹੈ ਕਿ ਬਸਤੀਵਾਦ ਤੋਂ ਮੁਕਤ ਹੋਣ ਉਪਰੰਤ ਬਸਤੀਵਾਦੀ ਸੰਰਚਨਾਵਾਂ ਦੀ ਨਿਰੰਤਰਤਾ ਦੀ ਨਿਸ਼ਾਨਦੇਹੀ ਕੀਤੀ ਜਾਵੇ। ਇਸ ਲਈ ਸਾਨੂੰ ਇਹ ਮੰਨ ਕੇ ਚੱਲਣਾ ਪਵੇਗਾ ਕਿ ਬਸਤੀਵਾਦ ਦੇ ਪ੍ਰਤੱਖ ਖ਼ਾਤਮੇ ਉਪਰੰਤ ਵੀ ਉੱਤਰ-ਬਸਤੀਵਾਦੀ ਦੌਰ ਵਿਚ ਬਸਤੀਵਾਦੀ ਸੰਰਚਨਾਵਾਂ ਪੂਰੀ ਭਰਪੂਰਤਾ ਨਾਲ ਕਾਰਜਸ਼ੀਲ ਰਹੀਆਂ ਹਨ। ਇੰਝ ਉੱਤਰ-ਬਸਤੀਵਾਦੀ ਦੌਰ ਵਿਚ ਬਸਤੀਵਾਦੀ ਇਤਾਸਕਾਰੀ ਦੀ ਪਛਾਣ ਆਪਣੇ ਆਪ ਵਿਚ ਮੁੱਢਲਾ ਕਾਰਜ ਬਣ ਜਾਂਦਾ ਹੈ ਜੇ ਅਸੀਂ ਉੱਤਰ-ਬਸਤੀਵਾਦੀ ਸਿੱਧਾਂਤ ਨੂੰ ਆਪਣੀਆਂ ਠੋਸ ਸਥਿਤੀਆਂ ਦੇ ਪ੍ਰਸੰਗ ਵਿਚ ਮੁੜ ਚਿਤਵਨ ਦਾ ਹਿੱਸਾ ਬਣਾਉਣਾ ਹੈ। ਪੀਟਰ ਚਾਈਲਡਜ਼ ਅਤੇ ਆਰ.ਜੇ.ਪੈਟਰਿਕ ਵਿਲੀਅਮਜ਼ ਨੇ ਉੱਤਰ-ਬਸਤੀਵਾਦ ਬਾਰੇ ਸਮੁਚੀ ਬਹਿਸ ਨੂੰ ਸਮੋਂਦਿਆਂ ਅਤੇ ਸਿਮੇਟਦਿਆਂ ਇਸ ਨੂੰ ਇਕ ਹਕੀਕਤ ਜਾਂ ਸਥਿਤੀ ਦੀ ਬਜਾਏ ਇਕ ਸੰਭਾਵਨਾ ਜਾਂ ਆਦਰਸ਼ ਦੇ ਰੂਪ ਵਿਚ ਸਵੀਕਾਰ ਕਰਨ ਦਾ ਸੁਝਾਅ ਦਿੱਤਾ ਹੈ।੩॥ । ਉਸ ਨੇ ਗਾਇੱਤਰੀ ਸਪਿਵਕ ਦੇ ਕਥਨ ਨਾਲ ਸਹਿਮਤੀ ਦਰਸਾਈ ਹੈ ਕਿ 'ਅਸੀਂ ਅੱਜ ਕੱਲ੍ਹ ਉੱਤਰ-ਬਸਤੀਵਾਦੀ ਨਵ-ਬਸਤੀਵਾਦੀ ਦੌਰ ਵਿਚੋਂ ਜਿਉਂ ਰਹੇ ਹਾਂ'।੪॥। ਇਸ ਤੋਂ ਭਾਵ ਹੈ ਕਿ ਪ੍ਰਮਾਣਿਕ ਉੱਤਰ-ਬਸਤੀਵਾਦੀ ਚੇਤਨਾ ਹਾਲੇ ਇਕ ਸੰਭਾਵਨਾਂ ਹੀ ਹੈ ਅਤੇ ਜਦੋਂ ਤਕ ਨਵ-ਬਸਤੀਵਾਦੀ ਸੱਤਾ ਰਾਜਸੀ-ਆਰਥਿਕ ਅਤੇ ਸਮਾਜਿਕ-ਸਭਿਆਚਾਰਕ ਸੰਰਚਨਾਵਾਂ ਉੱਤੇ ਹਾਵੀ ਹੈ ਉਦੋਂ ਤੱਕ ਪ੍ਰਮਾਣਿਕ ਉੱਤਰ-ਬਸਤੀਵਾਦੀ ਸਥਿਤੀ ਅਤੇ ਚੇਤਨਾ ਭਵਿੱਖ ਵਿਚ ਪ੍ਰਾਪਤ ਕੀਤਾ ਜਾਣ ਵਾਲਾ ਆਦਰਸ਼ ਹੀ ਹੈ। ਚਾਈਡਜ਼ ਨੇ ਨਾਲ ਹੀ ਉੱਤਰ-ਬਸਤੀਵਾਦੀ ਸਿੱਧਾਂਤ ਵਿਚ ਮੌਜੂਦ ਵਿਸ਼ਵਵਿਆਪੀਕਰਨ ਦੀਆਂ ਸੀਮਾਵਾਂ ਵੱਲ ਵੀ ਧਿਆਨ ਦਵਾਇਆ ਹੈ। ਉਸ ਨੇ ਕਿਸੇ ਸਿੱਧਾਂਤ ਵਿਚਲੀਆਂ ਸਮੁੱਚਤਾਮਖੀ (ਟੋਟaਲਜ਼ਿਨਿਗ) ਸੰਭਾਵਨਾਵਾਂ ਨੂੰ ਵੀ ਇਕ ਕਿਸਮ ਦੇ ਮੁੜ ਬਸਤੀਕਰਨ ਦੀ ਅਲਾਮਤ ਮੰਨਦਿਆਂ ਇਸ ਤੋਂ ਸਚੇਤ ਰਹਿਣ ਦਾ ਮਸ਼ਵਰਾਂ ਦਿੱਤਾ ਹੈ। ਇੰਝ ਉੱਤਰ-ਬਸਤੀਵਾਦ ਦੇ ਵਿਸ਼ਵਵਿਆਪੀ ਸਰੂਪ ਅਤੇ ਸਭਿਆਚਾਰ-ਕੌਮ ਸਾਪੇਖ ਸਰੂਪ ਦਾ ਪ੍ਰਸ਼ਨ ਬੜਾ ਮਹੱਤਵਪੂਰਣ ਹੈ। ਉੱਤਰ-ਬਸਤੀਵਾਦ ਦੇ ਵਿਸ਼ਵਵਿਆਪੀ ਸਰੂਪ ਵਿਚਲੀਆਂ ਸਮੁੱਚਤਾਵਾਦੀ ਸੰਭਾਵਨਾਵਾਂ ਦੇ ਸਨਮੁਖ ਸਾਪੇਖਤਾਮੁਖੀ ਉੱਤਰ-ਬਸਤੀਵਾਦੀ ਸਿੱਧਾਂਤ ਦੀਆਂ ਸੰਭਾਵਨਾਵਾਂ ਉੱਤੇ ਵਧੇਰੇ ਜ਼ੋਰ ਦਿੱਤਾ ਜਾਣਾ ਬਣਦਾ ਹੈ। ਚਾਈਲਡ ਨੇ ਉੱਤਰ-ਬਸਤੀਵਾਦ ਦੇ ਕਾਲਿਕ ਪਾਸਾਰ ਬਾਰੇ ਵਿਚਾਰ ਕਰਦਿਆਂ ਇਸ ਗੱਲ ਉੱਤੇ ਜ਼ੋਰ ਦਿੱਤਾ ਹੈ ਕਿ ਇਸ ਪ੍ਰਸੰਗ ਵਿਚ ਇਤਿਹਾਸ ਆਪਣੇ ਆਪ ਵਿਚ ਹੀ ਇਕ ਮੁੱਦਾ ਹੈ। ਇਤਿਹਾਸ ਦੇ ਸਿੱਧਾਂਤੀਕਰਨ, ਵਰਗੀਕਰਣ, ਬਿਰਤਾਂਤ ਅਤੇ ਲੇਖਣ ਦੇ ਤਰੀਕੇ ਵੀ ਵਿਚਾਰਣਯੋਗ ਹਨ। ਉਸ ਅਨਸਾਰ ਪਛੱਮ ਨੇ ਆਪਣੀਆਂ ਬਸਤੀਆਂ ਦੇ ਕਿਸੇ ਕਿਸਮ ਦੇ ਇਤਿਹਾਸ ਦੀ ਹੋਂਦ ਤੋਂ ਜਾਂ ਤਾਂ ਇਨਕਾਰ ਕੀਤਾ ਹੈ ਅਤੇ ਨਾਲ ਹੀ ਉਸ ਇਤਿਹਾਸ ਨੂੰ ਪ੍ਰਤਿਬਿੰਬਤ ਕਰਨ ਵਾਲੇ ਸਭਿਆਚਾਰਾਂ ਦਾ ਮਲੀਆਮੇਟ ਕਰ ਦਿੱਤਾ ਹੈ। ਇੰਝ ਉੁੱਤਰ-ਬਸਤੀਵਾਦੀ ਸਿੱਧਾਂਤ ਦਾ ਇਕ ਜ਼ਰੂਰੀ ਕੰਮ ਇਨਾਂ ਦੇਸੀ ਅਤੇ ਸਥਾਨਕ ਇਤਿਹਾਸਾਂ ਦੀ ਮੁੜ ਤੋਂ ਖੋਜ ਕਰਨੀ ਅਤੇ ਉਨ੍ਹਾਂ ਦਾ ਦੁਬਾਰਾ ਤੋਂ ਮੁੱਲ ਪਵਾਉਣਾ ਹੈ।੫॥। ਭਾਰਤ ਅਤੇ ਵਿਸ਼ੇਸ਼ ਕਰਕੇ ਪੰਜਾਬ ਵਿਚ ਇਤਿਹਾਸਕਾਰੀ ਦੇ ਸਰੂਪ ਬਾਰੇ ਵਿਚਾਰ ਕਰੀਏ ਤਾਂ ਸਪਸ਼ਟ ਨਜ਼ਰ ਆ ਜਾਂਦਾ ਹੈ ਕਿ ਇਸ ਦੇ ਰੂਪ ਅਤੇ ਸਾਰ ਵਿਚ ਉਹ ਰੂਪਾਂਤਰਣ ਨਹੀਂ ਵਾਪਰੇ ਜਿਹੜੇ ਸੁਤੰਤਰਤਾ ਉਪਰੰਤ ਜਾਂ ਉੁੱਤਰ-ਬਸਤੀਵਾਦੀ ਦੌਰ ਵਿਚ ਰਾਸ਼ਟਰੀ ਨਵ-ਨਿਰਮਾਣ ਦੀ ਪ੍ਰਕਿਰਿਆ ਦੌਰਾਨ ਵਾਪਰਣੇ ਜ਼ਰੂਰੀ ਸਨ। ਸਾਡੀ ਇਤਿਹਾਸਕਾਰੀ ਦਾ ਮੁੱਢ ਬਸਤੀਵਾਦੀ ਦੌਰ ਵਿਚ ਬੱਝਦਾ ਹੈ ਅਤੇ ਇਹ ਸੁਭਾਵਿਕ ਹੀ ਰਾਸ਼ਟਰੀ ਮੁਕਤੀ ਅੰਦੋਲਨ ਅਤੇ ਉਸ ਸਮੇਂ ਦੀਆਂ ਜ਼ਮੀਨੀ ਹਕੀਕਤਾਂ ਅਤੇ ਰਾਜਸੀ-ਵਿਚਾਰਧਾਰਕ ਅੰਤਰ-ਵਿਰੋਧਾਂ 'ਤੇ ਪ੍ਰਸ਼ਨਾਂ ਤੋਂ ਪ੍ਰੇਰਿਤ ਰਹੀ ਹੈ। ਬਸਤੀਵਾਦੀ ਰਾਜਸੀ ਸੱਤਾ ਦੁਆਰਾ ਸਾਡੇ ਇਤਿਹਾਸ ਦਾ ਵਿਰੂਪਣ ਕੀਤਾ ਜਾ ਰਿਹਾ ਸੀ ਅਤੇ ਇਸ ਨੂੰ ਯੂਰਪੀ ਰੋਮਾਂਸਵਾਦ ਅਧੀਂਨ ਘਟਨਾਵਾਂ ਦਾ ਅਜਿਹਾ ਸੰਗ੍ਰਹਿ ਬਣਾ ਕੇ ਪੇਸ਼ ਕੀਤਾ ਜਾ ਰਿਹਾ ਸੀ ਜਿਸ ਵਿਚ ਤਬਦੀਲੀ ਅਤੇ ਪ੍ਰਗਤੀ ਦੀ ਅਣਹੋਂਦ ਸੀ। ਬਸਤੀਵਾਦੀ ਦ੍ਰਿਸ਼ਟੀਕੋਣ ਤੋਂ ਸਾਡਾ ਇਤਿਹਾਸ ਹਾਰਾਂ, ਨਮੋਸ਼ੀਆਂ ਅਤੇ ਵਿਚਾਰਧਾਰਕ ਜੜਤਾ ਦਾ ਇਤਿਹਾਸ ਸੀ। ਬਸਤੀਵਾਦੀ ਪਿਛੋਕੜ ਵਾਲੇ ਮਾਨਵਸ਼ਾਸਤਰੀਆਂ ਨੇ ਸਾਡੇ ਸਭਿਆਚਾਰਕ ਅਤੇ ਲੋਕਧਾਰਾਈ ਡਾਟੇ ਵਿਚ ਵਿਸ਼ੇਸ਼ ਦਿਲਚਸਪੀ ਲਈ ਅਤੇ ਭਾਰਤੀ ਸਮਾਜ ਨੂੰ ਜਾਤਾਂ ਅਤੇ ਧਰਮਾਂ ਦੀ ਤਿੱਖੀ ਵੰਡ ਅਤੇ ਵਿਰੋਧਾਂ ਭਰੇ ਸਮਾਜ ਵਜੋਂ ਪੇਸ਼ ਕੀਤਾ। ਉਨ੍ਹਾਂ ਨੇ ਸਮਾਜਿਕ ਵਖਰੇਵਿਆਂ ਨੂੰ ਨਿਰਪੇਖ ਵਿਰੋਧਾਂ ਦੇ ਰੂਪ ਵਿਚ ਪੇਸ਼ ਕੀਤਾ। ਇਸ ਦੇ ਵਿਰੋਧ ਵਿਚ ਬਸਤੀਵਾਦੀ ਦੌਰ ਵਿਚ ਦੇ ਰਾਸ਼ਟਰੀ ਮੁਕਤੀ ਅੰਦੋਲਨ ਦੀ ਵਿਚਾਰਧਾਰਾ ਦੇ ਇਤਿਹਾਸਕਾਰਾਂ ਨੇ ਭਾਰਤ ਦੇ ਇਤਿਹਾਸ ਨੂੰ ਮਹਾਨ ਪ੍ਰਾਪਤੀਆਂ ਅਤੇ ਗੌਰਵ ਸ਼ਾਲੀ ਵੀਹਵੀਂ ਸਦੀ ਦੇ ਰਾਸ਼ਟਰੀ ਸੁਤੰਤਰਤਾ ਅੰਦੋਲਨਾਂ ਦੀ ਸਫ਼ਲਤਾ ਨਾਲ ਬਸਤੀਵਾਦ ਦੇ ਖ਼ਾਤਮੇ ਦਾ ਸੁਪਨਾ ਖ਼ਾਮਖ਼ਿਆਲੀ ਸਾਬਿਤ ਹੋ ਚੁੱਕਾ ਹੈ। ਬਸਤੀਵਾਦ ਦੀ ਨਾ ਤਾਂ ਸੱਤਾ ਦਾ ਅੰਤ ਹੋਇਆ ਹੈ ਅਤੇ ਨਾ ਹੀ ਬਸਤੀਵਾਦੀ ਪ੍ਰਵਚਨ ਦੀ ਸਿਕਦਾਰੀ ਖ਼ਤਮ ਹੋਈ ਹੈ। ਬਸਤੀਵਾਦ ਦੀ ਗ਼ਰਿਫ਼ਤ ਵਿਚੋਂ ਨਿਕਲੇ ਦੇਸ਼ਾਂ ਦੀਆਂ ਸੱਤਾਵਾਨ ਜਮਾਤਾਂ ਨੇ ਆਪਣੀ ਜ਼ਿੰਦਗੀ ਨੂੰ ਲਮੇਰਾ ਕਰਨ ਲਈ ਮੁੜ ਨਵ-ਬਸਤੀਵਾਦੀ ਸ਼ਕਤੀਆਂ ਦੀ ਅਧੀਨਗੀ ਸਵੀਕਾਰ ਕਰ ਲਈ ਹੈ ਅਤੇ ਉਨ੍ਹਾਂ ਦੇ ਇਸ਼ਾਰਿਆਂ ਉੱਪਰ ਨੀਤੀ ਨਿਰਮਾਣ aਨ੍ਹਾਂ ਦੀ ਭਗਤੀ ਦਾ ਪ੍ਰਮਾਣ ਹੈ। ਇੰਝ ਲੱਗਣ ਲੱਗ ਪਿਆ ਹੈ ਕਿ ਉਨ੍ਹਾਂ ਨੇ ਰਾਸ਼ਟਰ ਨਿਰਮਾਣ ਲਈ ਮਿਲੇ ਲੰਮੇ ਵਕਫ਼ੇ ਦੌਰਾਨ ਜੋ ਬੁਨਿਆਦੀ ਢਾਂਚਾ ਉਸਾਰਿਆ ਹੈ ਉਹ ਵੀ ਅਸਲ ਵਿਚ ਆਮ ਜਨਤਾ ਦੀਆਂ ਜ਼ਰੂਰਤਾਂ ਦੀ ਬਜਾਏ ਮਹਿਜ ਪੂੰਜੀਵਾਦ ਅਤੇ ਸੱਨਅਤੀਕਰਨ ਦੀਆਂ ਜ਼ਰੂਰਤਾਂ ਅਨੁਸਾਰ ਹੀ ਵਿਉਂਤਿਆ ਗਿਆ ਸੀ। ਸਧਾਰਣ ਲੋਕਾਈ ਦੇ ਜੀਵਨ ਵਿਚ ਜੋ ਪਰਿਵਰਤਨ ਆਏ ਹਨ ਉਹ ਦੁਜੈਲੇ ਪ੍ਰਭਾਵ ਹੀ ਹਨ। ਭਾਰਤ ਦੇ ਪਿੰਡਾਂ, ਕਸਬਿਆਂ ਜਾਂ ਛੋਟੇ ਸ਼ਹਿਰਾਂ ਅਤੇ ਮੈਟਰੋ ਅਤੇ ਵੱਡੇ ਸ਼ਹਿਰਾਂ ਵਿਚ ਉਪਲਬਧ ਸਹੂਲਤਾਂ ਦਾ ਫ਼ਰਕ ਇਸ ਗੱਲ ਦਾ ਪ੍ਰਮਾਣ ਹੈ। ਇਸ ਗੱਲ ਨੂੰ ਸਾਬਿਤ ਕਰਨ ਲਈ ਕਿੰਨੇ ਹੀ ਸਬੂਤ ਅਤੇ ਦਲੀਲਾਂ ਦਿੱਤੀਆਂ ਜਾ ਸਕਦੀਆਂ ਹਨ ਪਰ ਇੱਥੇ ਸਾਡਾ ਮਕਸਦ ਇਹ ਦਰਸਾਉਣਾ ਹੀ ਹੈ ਕਿ ਬਾਹਰੀ ਬਸਤੀਵਾਦ ਦੇ ਖ਼ਾਤਮੇ ਉਪਰੰਤ ਅੰਦਰੂਨੀ ਬਸਤੀਵਾਦ ਨੇ ਰਾਸ਼ਟਰ ਨਿਰਮਾਣ ਦੇ ਨਾਮ 'ਤੇ ਭਾਰਤ ਦੇ ਸ਼ਰੀਰ ਅਤੇ ਆਤਮਾ ਨੂੰ ਇਸ ਕਦਰ ਕੈਦ ਕੀਤਾ ਹੈ ਕਿ ਭਾਰਤ ਦੇ ਅਵਾਮ ਨੂੰ ਇਸ ਤੋਂ ਪਾਰ ਜਾਣ ਅਤੇ ਇਸ ਤੋਂ ਮੁਕਤ ਹੋਣ ਦੀ ਜ਼ਰਰਤ ਹੀ ਮਹਿਸੂਸ ਹੋਣੀ ਬੰਦ ਹੋ ਗਈ ਹੈ। ਇੰਝ ਹੀ ਇਸ ਸਮੇਂ ਦੌਰਾਨ ਅਤੀਤ ਦੀ ਜਿਸ ਤਰ੍ਹਾਂ ਤਸਵੀਰਕਸ਼ੀ ਅਧਿਕਾਰਿਕ ਇਤਿਹਾਸਾਂ ਅਤੇ ਪਾਠ-ਪੁਸਤਕਾਂ ਵਿਚ ਹੋਈ ਹੈ ਉਹ ਵੀ ਤੱਤਕਾਲੀ ਰਾਜਨੀਤਕ ਸ਼ਕਤੀਆਂ ਜਾਂ ਸੱਤਾਵਾਨ ਹਿੱਤਾਂ ਦੀ ਪੂਰਤੀ ਕਰਨ ਵਾਲੀ ਹੈ। ਜਿਵੇਂ ਭਾਰਤ ਦੇ ਭੌਤਿਕ ਵਿਕਾਸ ਦੀਆਂ ਪ੍ਰਾਪਤੀਆਂ ਵਿਚ ਸਧਾਰਣ ਕਿਰਤੀ, ਹੇਠਲੀ ਮੱਧਸ਼੍ਰੇਣੀ ਅਤੇ ਨਿਮਨ-ਕਿਸਾਨੀ ਦੀ ਹਿੱਸੇਦਾਰੀ ਬੇਮਾਲੂਮ ਜਿਹੀ ਹੈ ਉਵੇਂ ਹੀ ਬਿਜਲਈ ਸਾਧਨਾਂ ਦਆਰਾ ਸਿਰਜੇ ਗਏ ਦ੍ਰਿਸ਼ ਤੇ ਆਵਾਜ਼-ਜਗਤ ਵਿਚ ਸਾਧਨਹੀਣ ਲੋਕਾਂ ਦੀ ਕੋਈ ਤਸਵੀਰ 'ਤੇ ਉਨ੍ਹਾਂ ਦੇ ਆਪਣੇ ਬੋਲ ਜਾਂ ਤਾਂ ਹੈ ਨਹੀਂ ਅਤੇ ਜਾਂ ਫ਼ਿਰ ਧੁੰਦਲੇ ਅਤੇ ਮੱਧਮ ਹਨ। ਇਸ ਜਗਤ ਦੀ ਕਿਸਮਤ ਕਦੇ ਕਦੇ ਖੁੱਲ੍ਹਦੀ ਹੈ ਜਦੋਂ ਇਸ ਬਿੰਬ-ਸੰਸਾਰ ਵਿਚ ਉਨ੍ਹਾਂ ਨੂੰ ਪੇਸ਼ਕਰਨਯੋਗ (ਰeਪਰeਸeਨਟaਬਲe) ਸਮਝ ਲਿਆ ਜਾਂਦਾ ਹੈ ਅਤੇ ਸੱਤਾਵਾਨ ਅਤੇ ਹੋਰ ਭਾਰੂ ਧਿਰਾਂ ਦੇ ਸੁਹਜ-ਸਵਾਦ ਅਤੇ ਮੂਡ ਮਤਾਬਿਕ ਉਨ੍ਹਾਂ ਦੀ ਤਸਵੀਰ ਅਤੇ ਬੋਲ ਪੇਸ਼ ਕੀਤੇ ਜਾਂਦੇ ਹਨ। ਅੱਜ ਕੱਲ੍ਹ ਭਾਰਤ ਸਰਕਾਰ ਇਨ੍ਹਾਂ ਦੀਆਂ ਕਲਾਵਾਂ ਅਤੇ ਕਾਰੀਗਰੀ ਨੂੰ ਵਿਸ਼ਵ ਟੂਰਿਜ਼ਮ ਦੀ ਮਾਰਕੀਟ ਵਿਚ ਇਕ ਵਿਕਣਯੋਗ ਵਸਤ ਵਜੋਂ ਪੇਸ਼ ਕਰਨ ਦੀ ਤਿਆਰੀ ਵਿਚ ਲੱਗੀ ਹੋਈ ਹੈ।ਇਸ ਦੀ ਇੰਤਹਾ ਹੈ ਇਨ੍ਹਾਂ ਦਿਨਾਂ ਵਿਚ ਗਰੀਨਹੰਟ ਓਪਰੇਸ਼ਨ ਅਧੀਨ ਜੰਗਲਾਂ ਵਿਚ ਸਦੀਆਂ ਤੋਂ ਵਸਦੇ ਲੋਕਾਂ ਨੂੰ ਉਜਾੜਨਾ ਅਤੇ ਉਨ੍ਹਾਂ ਦੇ ਵਿਰੋਧ ਨੂੰ ਰਾਜ ਦੇ ਖ਼ਿਲਾਫ਼ ਹਿੰਸਾ ਦੇ ਤੌਰ 'ਤੇ ਪੇਸ਼ ਕਰਨਾ। ਨਵ-ਪੂੰਜੀਵਾਦ ਦੇ ਅਧੀਨ ਸਰਮਾਏ ਦੇ ਪਾਰ ਰਾਸ਼ਟਰੀ ਵਹਾਓ ਦੇ ਸਨਮੁਖ ਮਨੁੱਖਤਾ ਨਵੇਂ ਕਿਸਮ ਦੇ ਪ੍ਰਸ਼ਨਾਂ, ਵੰਗਾਰਾਂ, ਅਤੇ ਸੰਕਟਾਂ ਦਰਮਿਆਨ ਘਿਰੀ ਹੋਈ ਹੈ।ਜਨਤਾ ਦਾ ਅਰਾਜਸੀਕਰਨ (aਪੋਲਟਿਸਿਸਿaਟਿਨ) ਅਤੇ ਇਕਰੂਪੀਕਰਨ (ਹੋਮੋਗeਨਜ਼ਿaਟਿਨ) ਇਸ ਕਿਸਮ ਦੇ ਸਰਮਾਏ ਦੇ ਚਰਿੱਤਰਕ ਲੱਛਣ ਹਨ। ਇਹ ਸਰਮਾਏ ਦੀ ਆਪਣੀ ਰਾਜਨੀਤੀ ਦੀ ਟੇਕ ਲੋਕਾਂ ਨੂੰ ਇਤਿਹਾਸ ਤੋਂ ਬੇਮੁਖ ਕਰਨ (ਦeਹਸਿਟੋਰਡਿਚਿaਟਿਨ) ਅਤੇ ਵਿਦਰੋਹੀ ਵਿਚਾਰਧਾਰਾ ਤੋਂ ਸਖਣੇ ਕਰਨ ਦੀਆਂ ਕੋਸ਼ਿਸ਼ਾਂ ਉਪਰ ਹੈ। ਅਜਿਹੇ ਸਮੇਂ ਜਦੋਂ ਰਾਸ਼ਟਰੀ ਹੱਦਾਂ ਬਾਜ਼ਾਰ ਦੀ ਗਰਮੀ ਵਿਚ ਪਿਘਲ ਰਹੀਆਂ ਹੋਣ ਅਤੇ ਸਭਿਆਚਾਰਕ ਪਛਾਣਾਂ ਇਕੋ ਸਮੇਂ ਉਪਭੋਗਤਾਵਾਦੀ ਵਿਰੂਪਣ ਦਾ ਸ਼ਿਕਾਰ ਹੋ ਰਹੀਆਂ ਹੋਣ ਅਤੇ ਸੰਪਰਦਾਇਕ-ਖੇਤਰਵਾਦ ਦੀ ਗਰਿਫ਼ਤ ਵਿਚ ਸੁੰਗੜ ਰਹੀਆਂ ਹੋਣ ਤਾਂ ਮਨੁੱਖਤਾ ਦੀ ਬੇਹਤਰੀ ਦੀ ਲੜਾਈ ਦਾ ਪਹਿਲਾ ਪਲੈਟਫ਼ਾਰਮ ਕੌਮੀ-ਪਛਾਣ ਅਤੇ ਖ਼ੁਦਮੁਖ਼ਤਾਰੀ ਆਦਿ ਨਾਲ ਜੁੜੇ ਹੋਏ ਮਸਲੇ ਬਣ ਜਾਂਦੇ ਹਨ। ਵਿਆਪਕ ਮਨੁੱਖੀ- ਆਜ਼ਾਦੀ ਅਤੇ ਸਮਾਨਤਾ ਦੇ ਪਰਿਪੇਖ ਤੋਂ ਬਿਨਾਂ ਇਨ੍ਹਾਂ ਮਸਲਿਆਂ ਨੂੰ ਨਜਿੱਠਣ ਦਾ ਕੋਈ ਵੀ ਜਤਨ ਇਸ ਕਦਰ ਤਿਲਕਣਬਾਜੀ ਵਾਲਾ ਹੁੰਦਾ ਹੈ ਕਿ ਪਛਾਣ ਅਤੇ ਆਜ਼ਾਦੀ ਦੇ ਨਾਮ ਉੱਤੇ ਕੀਤਾ ਜਾ ਰਿਹਾ ਕੋਈ ਸੰਘਰਸ਼ ਸੌਖੇ ਹੀ ਮਨੁੱਖਤਾ ਦੇ ਖਿਲਾਫ਼ ਭੁਗਤ ਸਕਦਾ ਹੁੰਦਾ ਹੈ।ਅਜਿਹੇ ਸਮੇਂ ਕੌਮੀ-ਪਛਾਣ ਅਤੇ ਖ਼ੁਦਮੁਖ਼ਤਾਰੀ ਦੇ ਮਸਲਿਆਂ ਨੂੰ ਨਵੇਂ ਸਿਰਿਓਂ ਪਰਿਭਾਸ਼ਿਤ ਕਰਨ ਦੀ ਲੋੜ ਪੈਦਾ ਹੁੰਦੀ ਹੈ।ਇਸੇ ਕਰਕੇ ਅਜ ਇਤਿਹਾਸ, ਵਿਚਾਰਧਾਰਾ, ਰਾਜਨੀਤੀ ਅਤੇ ਵਿਲੱਖਣਤਾ ਬਾਰੇ ਉਸ ਤਰ੍ਹਾਂ ਸਿਧ ਪੱਧਰੇ ਤਰੀਕੇ ਨਾਲ ਨਹੀਂ ਸੋਚਿਆ ਜਾ ਸਕਦਾ ਜਿਵੇਂ ਕਿ ਪਹਿਲਾਂ ਸੋਚ ਕੇ ਸਰ ਜਾਂਦਾ ਸੀ। 'ਵਿਸ਼ਵੀਕਰਨ ਅਤੇ ਭਾਰਤੀ ਨਾਵਲ' ਵਿਸ਼ੇ ਉੱਤੇ ਪੇਪਰ ਪੜ੍ਹਦਿਆਂ ਭਾਰਤੀ ਅੰਗਰੇਜ਼ੀ ਸਾਹਿਤ ਦੀ ਪ੍ਰਸਿਧ ਵਿਦਵਾਨ ਡਾ. ਜਸਬੀਰ ਜੈਨ ਨੇ ਕਿਹਾ ਸੀ ਕਿ ਵਿਸ਼ਵੀਕਰਨ ਦੇ ਯੁਗ ਵਿਚ ਆਪਣੀਆਂ ਹੱਦਾਂ ਨੂੰ ਬਚਾਉਣ ਲਈ ਹੱਦਾਂ ਉਲੰਘਣੀਆਂ ਪੈਂਦੀਆਂ ਹਨ। ਕਹਿਣ ਦਾ ਭਾਵ ਇਹ ਸੀ ਕਿ ਆਪਣੀ ਕੌਮੀ ਪਛਾਣ ਦੀ ਰੱਖਿਆ ਲਈ ਜ਼ਰੂਰੀ ਹੈ ਕਿ ਅਸੀਂ ਆਪਣੀ ਸਮਝ, ਚਿੰਤਨ ਅਤੇ ਵਿਹਾਰ ਦੀਆਂ ਸੀਮਾਵਾਂ ਨੂੰ ਪਾਰ ਕਰੀਏ।ਅਸੀਂ ਜੇ ਸਚਮੁਚ ਕੌਮੀ ਪਛਾਣ ਅਤੇ ਖ਼ੁਦਮੁਖ਼ਤਾਰੀ ਬਾਰੇ ਅਤੇ ਇਸ ਦੇ ਨਾਲ ਵਿਆਪਕ ਮਨੁੱਖੀ-ਆਜ਼ਾਦੀ ਅਤੇ ਸਮਾਨਤਾ ਦੇ ਮਸਲੇ ਬਾਰੇ ਸੁਹਿਰਦ ਹਾਂ ਤਾਂ ਸਾਨੂੰ ਆਪਣੇ ਇਤਿਹਾਸ, ਵਿਚਾਰਧਾਰਾ, ਰਾਜਨੀਤੀ ਅਤੇ ਕੌਮੀ-ਵਿਲੱਖਣਤਾ ਦੇ ਮੁੱਦਿਆਂ ਬਾਰੇ ਨਵ-ਚਿੰਤਨ ਪੈਦਾ ਕਰਨਾ ਪਵੇਗਾ ਤਾਕਿ ਸਾਡੀ ਸੋਚ ਤੇ ਸਰਗਰਮੀ ਅਛੋਪਲੇ ਹੀ ਸੰਪਰਦਾਇਕਤਾ, ਖੇਤਰਵਾਦ ਅਤੇ ਅੰਤ ਫ਼ਾਸ਼ੀਵਾਦੀ ਸਵੈ-ਉੱਤਮਤਾ ਦੇ ਭਾਵ ਦੇ ਖ਼ਤਰਿਆਂ ਤੋਂ ਬਚੀ ਰਹੇ। ਅਜੋਕੇ ਸਮੇਂ ਪੰਜਾਬੀ ਚਿੰਤਨ ਅਤੇ ਚੇਤਨਾ ਦੀਆਂ ਸੀਮਾਵਾਂ ਵਿਚੋਂ ਇਕ ਪ੍ਰਮੁੱਖ ਸੀਮਾਂ ਜਗੀਰੂ ਅਤੇ ਬੁਰਜੂਆ ਰੁਚੀਆਂ ਦੁਆਰਾ ਗ੍ਰਹਿਣੀ ਹੋਈ ਇਤਿਹਾਸ- ਚੇਤਨਾ ਹੈ। ਇਸ ਚੇਤਨਾ ਨੂੰ ਲੁਤਫ਼ ਦੇਣ ਵਾਲਾ ਇਤਿਹਾਸ ਜਿਸ ਤਰ੍ਹਾਂ ਦਾ ਰੋਮਾਂਸ ਤੇ ਆਦਰਸ਼ਵਾਦ ਪੈਦਾ ਕਰਦਾ ਹੈ, ਉਸ ਦੀਆਂ ਜੜਾਂ ਜਾਤੀ ਅਤੇ ਸੰਪਰਦਾਇਕ ਆਤਮ-ਅਭਿਮਾਨ ਵਿਚ ਹਨ। ਯਾਦ ਰਹੇ ਕਿ ਅਜਿਹੀ ਇਤਿਹਾਸਕਾਰੀ ਬਸਤੀਵਾਦੀ ਦੌਰ ਵਿਚ ਰਾਸ਼ਟਰੀ ਸੁਤੰਤਰਤਾ ਅੰਦੋਲਨ ਸਮੇਂ ਰਾਸ਼ਟਰ ਸਵੈਅਭਿਮਾਨ ਦੀ ਰੱਖਿਆ ਦੀ ਇਕ ਜਗਤ ਸੀ। ਇਸ ਦਾ ਸਰੂਪ ਰੱਖਿਆਤਮਕ ਜਾਂ ਬਚਾਉਵਾਦੀ ਸੀ। ਇਹੀ ਨਹੀਂ ਇਸ ਦਾ ਸਰੂਪ ਅਤੇ ਸਾਰ ਬਸਤੀਵਾਦੀ ਗਿਆਨ ਦੁਆਰਾ ਨਿਰਧਾਰਿਤ ਸੀ ਅਤੇ ਇਹ ਬਸਤੀਵਾਦੀ ਇਤਿਹਾਸਕਾਰੀ ਦਾ ਹੀ ਇਕ ਨਿੱਕ-ਰੂਪ ਜਾਂ ਵਿਸਤਾਰ ਸੀ। ਪਰੰਤੂ ਸਾਮਰਾਜੀ ਬਸਤੀਵਾਦ ਤੋਂ ਬਾਅਦ ਅਜਿਹੀ ਇਤਹਾਸ ਚੇਤਨਾ ਦਾ ਰਾਸ਼ਟਰਵਾਦੀ ਬਦਲ ਸਿਰਜਣ ਦੀ ਜ਼ਰੂਰਤ ਸੀ ਤਾਕਿ ਇਸ ਅੰਦਰਲੇ ਪ੍ਰਤਿਕਿਰਿਆਤਮਕ ਤੱਤ ਦਾ ਨਿਕਾਸ ਹੋ ਸਕਦਾ। ਇਸ ਕਿਸਮ ਦੇ ਇਤਿਹਾਸ ਤੋਂ ਵਿੱਥ ਸਥਾਪਿਤ ਕਰਨ ਲਈ ਸਾਨੂੰ ਇਤਿਹਾਸ ਨੂੰ ਨਵੇਂ ਸਿਰਿਓਂ ਖੋਜਣਾ-ਪਰਖਣਾ ਪਵੇਗਾ, ਭਾਰੂ ਇਤਿਹਾਸਕ-ਪ੍ਰਵਚਨ ਦੇ ਥੱਲੇ ਦਬਾ ਦਿੱਤੇ ਗਏ ਇਤਿਹਾਸ ਦੀਆਂ ਗੁਆਚੀਆਂ ਤੰਦਾਂ ਨੂੰ ਮੁੜ ਲੱਭਣਾ ਪਵੇਗਾ ਤੇ ਆਪਣੇ ਆਪ ਨੂੰ ਜਨ-ਇਤਿਹਾਸ ਨਾਲ ਸਬੰਧਿਤ ਕਰਨਾ ਪਵੇਗਾ ਜਿੱਥੇ ਕਿ ਸਾਡੀਆਂ ਲੋਕਤੰਤਰੀ ਬਿਰਤੀਆਂ ਵਾਲੇ ਸੰਘਰਸ਼ ਦੀਆਂ ਜੜਾਂ ਮੌਜੂਦ ਹਨ। ਪੰਜਾਬੀ ਸਿਰਜਣਾਤਮਕਤਾ ਇਸ ਵੰਗਾਰ ਨੂੰ ਕਬੂਲਦੀ ਹੋਈ ਨਜ਼ਰ ਪੈਂਦੀ ਹੈ। ਇਸ ਦਾ ਪ੍ਰਮਾਣ ਇਹ ਹੈ ਕਿ ਪੰਜਾਬੀ ਦੇ ਸਮਕਾਲੀ ਸਾਹਿਤਕ ਦ੍ਰਿਸ਼ ਵਿਚ ਨਾਵਲ ਦੇ ਉਭਾਰ ਦੀ ਘਟਨਾ ਵਾਪਰ ਰਹੀ ਹੈ।ਅਸੀਂ ਆਪਣੇ ਮਸਲਿਆਂ ਦੀ ਤਹਿ ਤਕ ਜਾਣ ਅਤੇ ਇਤਿਹਾਸ ਨੂੰ ਮੁੜ ਪੜਚੋਲਣ ਦੇ ਰਸਤੇ ਪਏ ਹੋਏ ਹਾਂ। ਮਨਮੋਹਨ ਬਾਵਾ ਦਾ ਹਾਲ ਹੀ ਵਿਚ ਪ੍ਰਕਾਸ਼ਿਤ ਹੋਇਆ ਨਾਵਲ 'ਯੁੱਧਨਾਦ' ਇਤਿਹਾਸ ਨਾਲ ਦਸਤਪੰਜਾ ਲੈਣ ਵਾਲਾ ਨਾਵਲ ਹੈ ਜਿਸ ਵਿਚ ਉਸਨੇ ਸਿਕੰਦਰ-ਪੋਰਸ ਦੇ ਸਮੇਂ ਬਾਰੇ ਸਥਪਿਤ ਇਤਿਹਾਸਕ ਪ੍ਰਵਚਨ ਨੂੰ ਰੱਦ ਕੀਤਾ ਹੈ ਅਤੇ ਇਕ ਸਮਾਨਾਂਤਰ ਜਨ-ਇਤਿਹਾਸਕ ਪ੍ਰਵਚਨ ਉਸਾਰਿਆ ਹੈ। ਮਨਮੋਹਨ ਬਾਵਾ ਦੇ ਨਾਵਲ 'ਯੁੱਧਨਾਦ' ਦਾ ਪ੍ਰਕਾਸ਼ਨ ਪੰਜਾਬੀ ਨਾਵਲ ਦੇ ਇਤਿਹਾਸ ਵਿਚ ਇਕ ਮਹੱਤਵਪੂਰਣ ਘਟਨਾ ਹੈ। ਇਸ ਘਟਨਾ ਦਾ ਮਹੱਤਵ ਇਕ ਤੋਂ ਵਧੇਰੇ ਗੱਲਾਂ ਕਰਕੇ ਹੈ।ਇਹ ਨਾਵਲ ਆਪਣੀ ਪ੍ਰਮਾਣਿਕ ਇਤਿਹਾਸ-ਦ੍ਰਿਸ਼ਟੀ, ਕ੍ਰਾਂਤੀਕਾਰੀ ਰਾਜਸੀ-ਪੁਜੀਸ਼ਨ, ਵਿਚਾਰਧਾਰਾ, ਸਮਕਾਲੀ ਸਾਰਥਕਤਾ, ਸਰਬਕਾਲੀ ਅਰਥ-ਸੰਭਾਵਨਾ, ਸੁਗਠਿਤ ਬਿਰਤਾਂਤ-ਯੋਜਨਾ, ਪ੍ਰੋਢ ਵਿਧਾ-ਚੇਤਨਾ, ਅਤੇ ਪੰਜਾਬੀਅਤ ਦੇ ਵਿਲੱਖਣ ਸੰਕਲਪ ਕਰਕੇ ਮਹੱਤਵਪੂਰਣ ਹੈ। ਇਹ ਨਾਵਲ ਇਕੋ ਸਮੇਂ ਦਾਰਸ਼ਨਿਕ ਗਹਿਰਾਈ ਵਾਲਾ ਵੀ ਹੈ ਅਤੇ ਨਿਰਉਚੇਚ ਭਾਸ਼ਾਈ ਸੰਚਾਰ ਦੀ ਸਮਰੱਥਾ ਵਾਲਾ ਵੀ। ਇਸ ਦਾ ਥੀਮਕ ਜਗਤ ਅਤੀਤ ਦੇ ਇਤਿਹਾਸਕ, ਮਿਥਿਹਾਸਕ ਅਤੇ ਲੋਕਧਾਰਾਈ ਵੇਰਵਿਆਂ ਵਿਚੋਂ ਆਕਾਰ ਗ੍ਰਹਿਣ ਕਰਦਾ ਹੈ ਪਰ ਇਹ ਅਤੀਤਮੁਖੀ ਨਹੀਂ। ਇਸਨੇ ਪੰਜਾਬੀ ਨਾਵਲ ਦੀ ਵਿਧਾਗਤ-ਸੰਕਲਪਨਾ ਵਿਚ ਵੀ ਕੁਝ ਨਵਾਂ ਜੋੜਿਆ ਹੈ ਅਤੇ ਸਮਕਾਲ ਦੇ ਬਹੁਭਿੰਨ ਸੰਕਟਾਂ ਤੇ ਵੰਗਾਰਾਂ ਦੇ ਸਨਮੁਖ ਪੰਜਾਬ ਅਤੇ ਪੰਜਾਬੀਅਤ ਦੇ ਸੰਕਲਪ ਵਿਚ ਵੀ ਕੁਝ ਅਜਿਹੀਆਂ ਧਾਰਣਾਵਾਂ ਜੋੜ ਦਿੱਤੀਆਂ ਹਨ ਜਿਨ੍ਹਾਂ ਨਾਲ ਅਸੀਂ ਆਪਣੇ ਅਤੀਤ, ਵਰਤਮਾਨ ਅਤੇ ਭਵਿੱਖ ਨੂੰ ਵੀ ਸਹੀ ਪਰਿਪੇਖ ਵਿਚ ਰੱਖ ਕੇ ਸਮਝਣ ਦੇ ਸਮਰੱਥ ਹੋ ਸਕਦੇ ਹਾਂ। ਇਸ ਨਾਵਲ ਦੀ ਵਿਧੀ ਇਤਿਹਾਸਕ ਨਾਵਲ ਦੀ ਵਿਧੀ ਹੈ। ਇਹ ਨਾਵਲ ਈਸਾ-ਪੂਰਵ ਚੌਥੀ ਸਦੀ ਦੀ ਆਖ਼ਰੀ ਚੌਥਾਈ ਦੌਰਾਨ ਸਿਕੰਦਰ ਦੇ ਭਾਰਤ ਉਪਰ ਹਮਲੇ, ਸਿਕੰਦਰ-ਪੋਰਸ ਯੁੱਧ, ਦੋਹਾਂ ਦੇ ਆਪਸੀ ਸਮਝੌਤੇ ਤੋਂ ਬਾਅਦ ਸਿਕੰਦਰ ਦੀਆਂ ਫ਼ੌਜੀ ਮੁਹਿੰਮਾਂ ਅਤੇ ਅੰਤ ਸਿਕੰਦਰ ਦੁਆਰਾ ਭਾਰਤ ਨੂੰ ਜਿੱਤਣ ਦੇ ਆਪਣੇ ਸੁਪਨੇ ਨੂੰ ਅਧੂਰਾ ਛੱਡ ਕੇ ਵਾਪਸ ਮੁੜ ਜਾਣ aਪਰੰਤ ਚੰਦਰ ਗੁਪਤ ਮੌਰੀਆ ਦੇ ਮਗਧ ਸਮਰਾਟ ਬਣਨ ਦੀਆਂ ਤਿਆਰੀਆਂ ਤਕ ਦੇ ਉਪਲਬਧ ਇਤਿਹਾਸਕ ਵੇਰਵਿਆਂ ਨੂੰ ਆਪਣੇ ਬਿਰਤਾਂਤਕ-ਸੰਗਠਨ ਦੀ ਕੰਗਰੋੜ ਬਣਾਉਂਦਾ ਹੈ। ਪਰ ਇਸ ਨਾਵਲ ਦਾ ਰਚਨਾਤਮਕ ਪ੍ਰਕਾਰਜ ਕੇਵਲ ਇਤਿਹਾਸਕ-ਬਿਰਤਾਂਤ ਦਾ ਪੁਨਰ-ਉਤਪਾਦਨ ਹੀ ਨਹੀਂ ਹੈ। ਮਨਮੋਹਨ ਬਾਵਾ ਨੇ ਇਸ ਨਾਵਲ ਵਿਚ ਇਤਿਹਾਸ ਦੀਆਂ ਕੁਝ ਮਹੱਤਵਪੂਰਣ ਘਟਨਾਵਾਂ ਨੂੰ ਸਹੀ ਪਰਿਪੇਖ ਵਿਚ ਉਭਾਰ ਕੇ ਉਨ੍ਹਾਂ ਦੇ ਆਮ ਨਾਲੋਂ ਵੱਖਰੇ ਅਤੇ ਵਿਰੋਧੀ ਅਰਥਾਂ ਨੂੰ ਉਜਾਗਰ ਕੀਤਾ ਹੈ। ਸਿਕੰਦਰ-ਪੋਰਸ ਸੰਧੀ ਨੂੰ ਸਾਡੇ ਇਤਿਹਾਸਕਾਰ ਆਮ ਹੀ ਆਦਰਸ਼ਿਆ ਕੇ ਪੇਸ਼ ਕਰਦੇ ਹਨ ਜਿਸ ਨਾਲ ਪੋਰਸ ਦਾ ਬਿੰਬ ਤਾਂ ਮਨਮੋਹਕ ਬਣ ਹੀ ਜਾਂਦਾ ਹੈ ਨਾਲ ਹੀ ਸਿਕੰਦਰ ਦੀ ਮਹਾਨਤਾ ਦਾ ਅਕਸ ਵੀ ਹੋਰ ਗੂਹੜਾ ਹੋ ਜਾਂਦਾ ਹੈ। ਇਸ ਦੇ ਉਲਟ ਮਨਮੋਹਨ ਬਾਵਾ ਨੇ ਆਪਣੇ ਨਾਵਲ ਵਿਚ ਇਸ ਚਰਚਿਤ ਸੰਧੀ ਨੂੰ ਪੋਰਸ ਦੀ ਸਾਮਰਾਜੀ-ਵਿਸਤਾਰਵਾਦੀ ਰਣਨੀਤੀ ਦੇ ਰੂਪ ਵਿਚ ਉਭਾਰ ਕੇ ਪੋਰਸ ਦੇ ਸਥਾਪਿਤ ਬਿੰਬ ਨੂੰ ਵਿਸਥਾਪਿਤ ਕਰਕੇ ਉਸ ਦੇ ਅਰਥ ਹੀ ਬਦਲ ਦਿੱਤੇ ਹਨ। ਨਾਵਲੀ ਬਿਰਤਾਂਤ ਵਿਚ ਪੋਰਸ ਰਾਸ਼ਟਰੀ ਗੌਰਵ ਨੂੰ ਚਿੰਨ੍ਹਿਤ ਕਰਨ ਵਾਲਾ ਵੀਰ ਨਾਇਕ ਨਾ ਰਹਿ ਕੇ ਇਕ ਅਜਿਹਾ ਕੂਟਨੀਤਕ ਰਾਜਾ ਬਣ ਕੇ ਉਭਰਦਾ ਹੈ ਜੋ ਆਪਣੇ ਸਾਮਰਾਜੀ ਨਿਹਿਤ ਸਵਾਰਥ ਨੂੰ ਪੂਰਾ ਕਰਨ ਲਈ ਨਾ ਕੇਵਲ ਸਿਕੰਦਰ ਦੀਆਂ ਫ਼ੌਜਾਂ ਨੂੰ ਲਾਂਘਾ ਦਿੰਦਾ ਹੈ ਸਗੋਂ ਸਥਾਨਕ ਜਨਪਦਾਂ ਨੂੰ ਕੁਚਲਣ ਵਿਚ ਸਿਕੰਦਰ ਦੀ ਫ਼ੌਜੀ ਸਹਾਇਤਾ ਵੀ ਕਰਦਾ ਹੈ। ਇੰਝ ਹੀ ਸਿਕੰਦਰ ਦਾ ਵਿਸ਼ਵ- ਵਿਜੇਤਾ ਵਾਲਾ ਬਿੰਬ ਤਿੜਕਦਾ ਹੈ ਅਤੇ ਉਸਦੀ ਸ਼ਖ਼ਸੀਅਤ ਦੇ ਮਨਫ਼ੀ ਪਹਿਲੂ ਉਜਾਗਰ ਹੁੰਦੇ ਹਨ। ਜਨਪਦੀ ਜਾਤੀਆਂ ਦੇ ਹਮਲਿਆਂ ਦੀ ਝੰਬੀ ਉਸਦੀ ਫ਼ੌਜ ਸ਼ਰਮਨਾਕ ਹੱਦ ਤਕ ਨਿਰਾਸ਼ ਨਜ਼ਰ ਆਉਂਦੀ ਹੈ। ਇਨ੍ਹਾਂ ਵੇਰਵਿਆਂ ਨਾਲ ਸਿਕੰਦਰ ਦੇ ਆਪਣੀ ਮੁਹਿੰਮ ਨੂੰ ਅਧੂਰਾ ਛੱਡ ਕੇ ਪਰਤਣ ਦੇ ਹਾਲਾਤ ਦਾ ਅੰਦਾਜ਼ਾ ਹੋ ਜਾਂਦਾ ਹੈ। ਇਹੀ ਨਹੀਂ ਨਾਵਲੀ ਬਿਰਤਾਂਤ ਵਿਚ ਸਿਕੰਦਰ ਦਾ ਗੁਰੂ ਅਰਸਤੂ ਨਸਲਵਾਦੀ ਸ਼ੁਧੱਤਾ ਦਾ ਮੁੱਦਈ ਹੋਣ ਕਰਕੇ ਸਿਕੰਦਰ ਦੁਆਰਾ ਗੈਰ-ਯੁਨਾਨੀ ਅੋਰਤਾਂ ਨਾਲ ਵਿਆਹ ਕਰਨ ਉੱਤੇ ਖ਼ਫ਼ਾ ਹੋ ਜਾਂਦਾ ਹੈ ਅਤੇ ਸਿਕੰਦਰ ਦੇ ਕਤਲ ਦੀ ਸਾਜਿਸ਼ ਘੜਦਾ ਹੈ। ਇਸ ਨਾਵਲ ਵਿਚ ਉਪਰੋਕਤ ਤੋਂ ਇਲਾਵਾ ਵਿਸ਼ਨੂ ਗੁਪਤ ਚਾਣਕਿਆ ਅਤੇ ਚੰਦਰ ਗੁਪਤ ਮੌਰੀਆ ਦੀ ਮਹਾਨਤਾ ਦੀ ਮਿੱਥ ਵੀ ਟੁੱਟਦੀ ਹੈ ਅਤੇ ਉਹ ਵੀ ਸਿਕੰਦਰ ਅਤੇ ਪੋਰਸ ਵਾਂਗ ਹੀ ਜਨਤੰਤਰ ਦੇ ਵਿਰੋਧੀ ਅਤੇ ਸਾਮਰਜੀ-ਵਿਸਤਾਰਵਾਦੀ ਹਨ। ਇਸ ਨਾਵਲ ਦੀ ਇਕ ਖ਼ਾਸੀਅਤ ਉਨ੍ਹਾਂ ਧਿਰਾਂ ਦੀ ਪਛਾਣ ਸਥਾਪਿਤ ਕਰਨ ਵਿਚ ਹੈ ਜਿਨ੍ਹਾਂ ਨੇ ਉਸ ਸਮੇਂ ਨਾ ਸਿਰਫ਼ ਸਿਕੰਦਰ ਦੇ ਹਮਲਿਆਂ ਦਾ ਕਰਾਰਾ ਜਵਾਬ ਦਿੱਤਾ ਸਗੋਂ ਉਸਨੂੰ ਦੁਨੀਆਂ ਦੀ ਜਿੱਤ ਦੀ ਸੁਪਨਈ ਮੁਹਿੰਮ ਨੂੰ ਅਧੂਰਾ ਛੱਡ ਕੇ ਵਾਪਿਸ ਪਰਤਣ ਲਈ ਮਜਬੂਰ ਕਰ ਦਿੱਤਾ।ਇਸ ਧਿਰ ਦਾ ਨਿਰੂਪਣ ਕਰਦਿਆਂ ਬਾਵਾ ਨੇ ਇਕ ਕਾਲਪਨਿਕ ਪਾਤਰ ਅਜੈ ਮਿੱਤਰ ਦੀ ਸਿਰਜਣਾ ਕੀਤੀ ਹੈ ਜੋ ਉਸ ਸਮੇਂ ਦੇ ਜਨਪਦਾਂ ਦੀ ਬਹਾਦਰੀ, ਯੁੱਧਨੀਤੀ ਅਤੇ ਵਿਚਾਰਧਾਰਾ ਦੀ ਪ੍ਰਤਿਨਿਧਤਾ ਕਰਦਾ ਹੈ। ਮਨਮੋਹਨ ਬਾਵਾ ਨੇ ਕੱਠ, ਮਲ੍ਹ ਅਤੇ ਕਸ਼ੂਦਰਕ ਜਾਤੀਆਂ ਦੇ ਗਠਬੰਧਨ ਨੂੰ ਅਜਿਹੀ ਧਿਰ ਦੇ ਰੂਪ ਵਿਚ ਪਛਾਣਿਆਂ ਹੈ ਜੋ ਸਿਕੰਦਰ ਅਤੇ ਪੋਰਸ ਦੇ ਸਾਮਰਾਜੀ ਗਠਬੰਧਨ ਦੇ ਹਮਲਿਆਂ ਦਾ ਜਵਾਬ ਦਿੰਦੀ ਹੈ ਅਤੇ ਉਨ੍ਹਾਂ ਦੇ ਮਨਸ਼ਿਆਂ ਨੂੰ ਪੂਰਾ ਹੋਣ ਤੋਂ ਰੋਕਦੀ ਹੈ।ਬਾਵਾ ਨੇ ਨਾਵਲ ਵਿਚ ਇਨ੍ਹਾਂ ਜਨਪਦੀ ਜਾਤੀਆਂ ਦਾ ਜੋ ਬਿੰਬ ਉਸਾਰਿਆ ਗਿਆ ਹੈ ਉਸ ਮੁਤਾਬਿਕ ਇਹ ਜਾਤੀਆਂ ਪ੍ਰਾਕਰਮੀ, ਸਥਾਪਤੀ-ਵਿਰੋਧੀ, ਆਜ਼ਾਦੀ-ਪਸੰਦ ਤਾਂ ਸਨ ਪਰ ਸਾਮਰਾਜੀ ਵਿਸਤਾਰਵਾਦੀ ਨਹੀਂ। ਇਸੇ ਲਈ ਅਜੈ ਮਿੱਤਰ ਕਦੇ ਵੀ ਪੂਰੀ ਤਰ੍ਹਾਂ ਵਿਸ਼ਨੂ ਗੁਪਤ ਚਾਣਕਿਆ ਦੀ ਰਾਜਨੀਤੀ ਨਾਲ ਸਹਿਮਤ ਨਹੀਂ ਹੁੰਦਾ ਕਿaਂਕਿ ਉਹ ਕਿਸੇ ਵੀ ਢੰਗ ਨਾਲ ਮਗਧ ਸਾਮਰਾਜ ਉਪਰ ਕਬਜ਼ੇ ਅਤੇ ਉਪਰੰਤ ਇਸਦੇ ਹੋਰ ਵਿਸਤਾਰ ਦੇ ਸਪਨੇ ਦੇਖਦਾ ਹੈ। ਇੱਥੋਂ ਤਕ ਕਿ ਜਦੋਂ ਚਾਣਕਿਆ ਅਜੈ ਮਿੱਤਰ ਦੀ ਸੂਝ-ਸਿਆਣਪ ਅਤੇ ਬਹਾਦਰੀ ਤੋਂ ਪ੍ਰਭਾਵਿਤ ਹੋਕੇ ਉਸ ਅੱਗੇ ਭਵਿੱਖ ਵਿਚ ਮਗਧ ਸਮਰਾਟ ਬਣਨ ਦੀ ਮਹੱਤਵ-ਅਕਾਂਖਿਆ ਰੱਖਦਾ ਹੈ ਤਾਂ ਉਹ ਆਪਣੀ ਪ੍ਰਮਾਣਿਕ ਸਾਮਰਜ-ਵਿਰੋਧੀ ਵਿਚਾਰਧਾਰਾ ਕਾਰਣ ਇਸ ਪ੍ਰਸਤਾਵ ਨੂੰ ਰੱਦ ਕਰ ਦਿੰਦਾ ਹੈ।ਇਸ ਤਰ੍ਹਾਂ ਇਹ ਨਾਵਲ ਉਨ੍ਹਾਂ ਜਨਪਦਾਂ ਦੀ ਰਾਜਨੀਤੀ ਅਤੇ ਵਿਚਾਰਧਾਰਾ ਨੂੰ ਪੇਸ਼ ਕਰਦਾ ਹੋਇਆ ਪੰਜਾਬੀਅਤ ਦੇ ਨਾਲ ਨਾਲ ਜਨਤੰਤਰੀ ਸੋਚ ਦਾ ਵੀ ਪ੍ਰਮਾਣਿਕ ਬਿੰਬ ਉਸਾਰਦਾ ਹੈ। 'ਯੁੱਧਨਾਦ' ਦਾ ਨਾਵਲਕਾਰ ਇਤਿਹਾਸਕਾਰੀ ਦੇ ਕਾਰਜ ਬਾਰੇ ਪੂਰੀ ਤਰ੍ਹਾਂ ਚੇਤੰਨ ਹੈ। ਉਹ ਥਾਂ-ਥਾਂ ਹਾਕਮ ਦੁਆਰਾ ਆਪਣੇ ਹਿਤਾਂ ਅਨੁਕੂਲ ਲਿਖਵਾਏ ਜਾਂਦੇ ਇਤਿਹਾਸਾਂ ਦਾ ਜ਼ਿਕਰ ਕਰਦਾ ਹੈ ਕਿ ਕਿਵੇਂ ਇਨ੍ਹਾਂ ਵਿਚੋਂ ਬਹੁਤ ਸਾਰੇ ਤੱਥ ਖਾਰਿਜ ਕਰ ਦਿੱਤੇ ਜਾਂਦੇ ਹਨ ਅਤੇ ਵਿਰੋਧੀ ਆਵਾਜ਼ਾਂ ਨੂੰ ਖ਼ਾਮੋਸ਼ ਕਰ ਦਿੱਤਾ ਜਾਂਦਾ ਹੈ। ਉਸਨੇ ਪਾਠਕ ਨੂੰ ਇਤਿਹਾਸਕਾਰੀ ਦੇ ਇਸ ਸੁਭਾਅ ਬਾਰੇ ਚੇਤੰਨ ਹੀ ਨਹੀਂ ਕੀਤਾ ਸਗੋਂ ਇਸ ਨਾਵਲ ਦੇ ਬਿਰਤਾਂਤ ਵਿਚ ਪੰਜਾਬ ਦੇ ਇਤਿਹਾਸ ਵਿਚੋਂ ਖਾਰਜ ਕਰ ਦਿੱਤੇ ਗਏ ਤੱਥਾਂ ਨੂੰ ਜੋੜਨ ਦਾ ਯਤਨ ਕੀਤਾ ਹੈ। ਪੰਜਾਬ ਦੇ ਸਭਿਆਚਾਰਕ ਇਤਿਹਾਸ ਵਿਚ ਬੁੱਧਮਤ ਦੇ ਪ੍ਰਭਾਵ ਦੇ ਤੱਥ ਨੂੰ ਜਾਂ ਤਾਂ ਨਜ਼ਰ-ਅੰਦਾਜ਼ ਕਰ ਦਿੱਤਾ ਜਾਂਦਾ ਹੈ ਤੇ ਜਾਂ ਫਿਰ ਬਣਦਾ ਮਹੱਤਵ ਨਹੀਂ ਦਿੱਤਾ ਜਾਂਦਾ। ਪੰਜਾਬ ਦੇ ਪ੍ਰਸਿੱਧ ਇਤਿਹਾਸਕਾਰ ਡਾ. ਜਗਤਾਰ ਸਿੰਘ ਗਰੇਵਾਲ ਦੇ ਮੁਤਾਬਿਕ ਘੱਟੋ ਘੱਟ ਸੱਤ ਸੌ ਸਾਲ ਬੁੱਧਮਤ ਪੰਜਾਬ ਦੇ ਜਨ ਜੀਵਨ ਨੂੰ ਪ੍ਰਭਾਵਿਤ ਕਰਦਾ ਰਿਹਾ। 'ਯੁੱਧਨਾਦ' ਦੇ ਨਾਵਲੀ ਬਿਰਤਾਂਤ ਵਿਚ ਯੁਨਾਨੀ ਹਮਲਿਆਂ ਸਮੇਂ ਬੁੱਧਮਤ ਨੂੰ ਵਿਦਰੋਹੀ ਭੁਮਿਕਾ ਅਦਾ ਕਰਦਿਆਂ ਦਿਖਾਇਆ ਹੈ। ਤਕਸ਼ਸ਼ਿਲਾ ਦੀ ਨਰਤਕੀ ਉਤਪਲਦੱਤਾ ਬਾਗੀਆਂ ਨੂੰ ਸਹਿਯੋਗ ਦਿੰਦੀ ਹੈ, ਪਿਪਰੰਮਾਂ ਦੇ ਭਿਖੂ ਦੇਵਘੋਸ਼ ਉਪਨਿਸ਼ਦਾਂ ਨੂੰ ਅਗਿਆਨ ਦੇ ਕੂੜੇ ਦੇ ਭੰਡਾਰ ਕਹਿੰਦਾ ਹੈ ਅਤੇ ਸਿਕੰਦਰ ਦੇ ਨਾਲ ਰਹਿ ਰਿਹਾ ਕਾਲਜਿਤ ਦਾ ਸਿਕੰਦਰ ਦੇ ਅੰਤ ਦੀ ਭਵਿੱਖਬਾਣੀ ਕਰਦਾ ਹੈ।ਇਨ੍ਹਾਂ ਵੇਰਵਿਆਂ ਤੋਂ ਉਸ ਸਮੇਂ ਦੇ ਪੰਜਾਬ ਦੇ ਨਿਤ ਜੀਵਨ ਵਿਚ ਬੁੱਧਮਤ ਦੀ ਸ਼ਮੂਲੀਅਤ ਦਾ ਅਹਿਸਾਸ ਵੀ ਹੋ ਜਾਂਦਾ ਹੈ। ਇਸ ਨਾਵਲ ਦੀ ਇਕ ਹੋਰ ਖ਼ਾਸੀਅਤ ਇਹ ਵੀ ਹੈ ਕਿ ਇਸ ਵਿਚ ਕਿਸੇ ਪਾਤਰ ਜਾਂ ਧਿਰ ਨੂੰ ਆਦਰਸ਼ਿਆਇਆ ਨਹੀਂ ਗਿਆ। ਇਸ ਨਾਵਲ ਵਿਚ ਇਤਿਹਾਸ ਦੀਆਂ ਪ੍ਰਮੁਖ ਹਸਤੀਆਂ ਦਾ ਨਮਿੱਥਕਿਰਨ ਕਰਨ ਲਈ ਜਿਸ ਕਾਲਪਨਿਕ ਪਾਤਰ ਨੂੰ ਸਿਰਜਿਆ ਗਿਆ ਹੈ ਉਹ ਵੀ ਦੋਸ਼ਹੀਣ ਨਹੀਂ ਹੈ। ਨਾਵਲ ਵਿਚ ਜਨਪਦੀ ਜਾਤੀਆਂ ਦੇ ਲੋਕਤੰਤਰੀ ਸੁਭਾਅ ਅਤੇ ਸੰਘਰਸ਼ ਦਾ ਸਕਾਰਾਤਮਕ ਬਿੰਬ ਤਾਂ ਪੇਸ਼ ਹੋਇਆ ਹੈ ਪਰ ਇਹ ਵੀ ਨਿਰਪੇਖ (aਬਸੋਲੁਟe) ਨਹੀਂ। ਜਦੋਂ ਅਜੈ ਮਿੱਤਰ ਫ਼ਿਲਿਪਸ ਦੇ ਇਕ ਦੂਤ ਥਰੇਸ਼ੀਅਸ ਨੂੰ ਪੁੱਛਦਾ ਹੈ ਕਿ ਜੇ ਉਹ ਆਪਣੀ ਸੁਤੰਤਰਤਾ ਨੂੰ ਬਹੁਤ ਮਹੱਤਵ ਦਿੰਦੇ ਹਨ ਤਾਂ ਕੀ ਦੂਜਿਆਂ ਦੀ ਸੁਤੰਤਰਤਾ ਖੋਹੰਦਿਆਂ ਉਨ੍ਹਾਂ ਦੀ ਆਤਮਾਂ ਉਨ੍ਹਾਂ ਨੂੰ ਨਹੀਂ ਟੰਬਦੀ ਤਾਂ ਦੂਤ ਉਲਟਾ ਅਜੈ ਮਿੱਤਰ ਨੂੰ ਸਵਾਲ ਕਰਦਾ ਹੈ ਕਿ " ਕੀ ਤੁਸੀ ਸ਼ੁਦਰਾਂ ਨੂੰ ਉਹੀ ਆਜ਼ਾਦੀ ਦਿੰਦੇ ਹੋ ਜੋ ਆਪਣੇ ਆਪ ਨੂੰ?" ਇਸ ਇਕ ਵਾਕ ਨਾਲ ਅਜੈ ਮਿੱਤਰ ਅਤੇ ਜਨਪਦੀ ਜਾਤੀਆਂ ਦੇ ਸਮੁੱਚੇ ਸੰਘਰਸ਼ ਦਾ ਇਕ ਮਹੱਤਵਪੂਰਣ ਨਕਾਰਾਤਮਕ ਪਹਿਲੂ ਨਸ਼ਰ ਹੋ ਜਾਂਦਾ ਹੈ। ਇੰਝ ਹੀ ਸਿਕੰਦਰ ਨਾਲ ਯੁੱਧ ਸਮੇਂ ਜਨਪਦੀ ਜਾਤੀਆਂ ਦੇ ਗਠਬੰਧਨ ਵਿਚ ਸਾਂਝੀ ਫ਼ੌਜ ਦੀ ਅਗਵਾਈ ਬਾਰੇ ਮੱਤਭੇਦ ਪੈਦਾ ਹੋ ਜਾਂਦੇ ਹਨ ਜਿਨ੍ਹਾਂ ਨੂੰ ਭਾਵੇਂ ਅਜੈ ਮਿੱਤਰ ਆਪਣੀ ਸੂਝ ਬੂਝ ਨਾਲ ਖ਼ਤਮ ਕਰ ਦਿੰਦਾ ਹੈ ਪਰ ਪਾਠਕ ਨੂੰ ਗਠਬੰਧਨ ਵਿਚਲੀਆਂ ਕਮਜ਼ੋਰੀਆਂ ਦਾ ਆਭਾਸ ਹੋ ਜਾਂਦਾ ਹੈ। ਇਸ ਤਰ੍ਹਾਂ ਨਾਵਲਕਾਰ ਕਿਸੇ ਇਕ ਜਾਂ ਦੂਜੀ ਧਿਰ ਨਾਲ ਪੂਰਣ ਸਹਿਮਤੀ ਦਾ ਪ੍ਰਗਟਾਵਾ ਨਹੀਂ ਕਰਦਾ ਸਗੋਂ ਆਪਣੇ ਪ੍ਰਮਾਣਿਕ ਜੀਵਨ ਚਿੰਤਨ ਦੇ ਆਧਾਰ ਉੱਤੇ ਸਭ ਵਿਅਕਤੀਆਂ, ਸਥਿਤੀਆਂ ਅਤੇ ਵਰਤਾਰਿਆਂ ਦਾ ਬਿਰਤਾਂਤਕ-ਬਿੰਬ ਉਸਾਰਦਾ ਹੈ। ਜਿਵੇਂ ਕਿ ਸਿਰਲੇਖ 'ਯੁੱਧਨਾਦ' ਸੰਕੇਤ ਕਰਦਾ ਹੈ, ਨਾਵਲ ਦੇ ਬਿਰਤਾਂਤਕ ਜਗਤ ਜਗਤ ਦੇ ਕੇਂਦਰ ਵਿਚ ਯੁੱਧ ਦੇ ਥੀਮਕ ਵੇਰਵੇ ਹੀ ਮੌਜੂਦ ਹਨ ਪਰ ਇਸ ਵਿਚ ਯੁੱਧ ਦਾ ਵੀ ਰੋਮਾਨੀਕਰਨ ਨਹੀਂ ਕੀਤਾ ਗਿਆ। ਯੁੱਧ ਦੇ ਜੀਵੰਤ ਚਿੱਤਰਾਂ ਨਾਲ ਯੁੱਧ ਦੀ ਤਬਾਹੀ, ਭਿਆਨਕਤਾ ਅਤੇ ਨਿਰਾਰਥਕਤਾ ਦੇ ਚਿੱਤਰ ਵੀ ਮੌਜੂਦ ਹਨ। ਨਾਵਲਕਾਰ ਬਿਰਤਾਂਤ ਦੀ ਗਤੀ ਨੂੰ ਇਸ ਕਦਰ ਨਿਯੰਤਰਣ ਵਿਚ ਰੱਖਦਾ ਹੈ ਕਿ ਨਾਵਲ ਇਤਿਹਾਸਕ ਰੋਮਾਂਸ ਬਣਨ ਦੀ ਬਜਾਏ ਬਿਰਤਾਂਤਕ ਬਿੰਬਾਂ ਵਿਚ ਪੇਸ਼ ਫ਼ਲਸਫ਼ੇ ਦਾ ਕਲਾਤਮਕ ਦਸਤਾਵੇਜ ਬਣ ਜਾਂਦਾ ਹੈ। ਸੰਤੋਖ ਦੀ ਗੱਲ ਇਹ ਹੈ ਕਿ ਨਾਵਲ ਵਿਚ ਜਿੱਥੇ ਕਿਤੇ ਵੀ ਪਾਤਰ ਦਾਰਸ਼ਨਿਕ ਮਸਲਿਆਂ ਅਤੇ ਪ੍ਰਸ਼ਨਾਂ ਨਾਲ ਜੂਝਦੇ ਅਤੇ ਵਿਚਾਰ ਵਟਾਂਦਰਾ ਕਰਦੇ ਦਿਖਦੇ ਹਨ ਉੱਥੇ ਅਜਿਹਾ ਹੋਣਾ ਪਾਤਰਾਂ ਦੀ ਸਨਮੁਖ ਪੇਸ਼ ਸੰਕਟਾਂ ਅਤੇ ਵੰਗਾਰਾਂ ਕਰਕੇ ਸੁਭਾਵਿਕ ਜਾਪਦਾ ਹੈ। ਪਾਤਰਾਂ ਦੁਆਰਾ ਵਿਚਾਰੇ ਜਾ ਰਹੇ ਮਸਲਿਆਂ ਅਤੇ ਉਠਾਏ ਜਾ ਰਹੇ ਪ੍ਰਸ਼ਨਾਂ ਦਾ ਵਾਜਬ ਪ੍ਰਸੰਗ ਉਨ੍ਹਾਂ ਦੀ ਜੀਵਨ ਸਥਿਤੀ ਦੇ ਸਥੂਲ ਵੇਰਵਿਆਂ ਵਿਚ ਮੌਜੂਦ ਹੁੰਦਾ ਹੈ। ਸੋ ਬਾਵਾ ਨਾਵਲ ਵਿਚ ਦਾਰਸ਼ਨਿਕਤਾ ਦਾ ਆਰੋਪਣ ਨਹੀਂ ਕਰਦਾ ਸਗੋਂ ਇਸਨੂੰ ਨਾਵਲੀ ਪਾਠ ਦਾ ਸਹਿਜ ਹਿੱਸਾ ਬਣਾਉਂਦਾ ਹੈ। ਪੰਜਾਬੀ ਇਤਿਹਾਸਕ ਨਾਵਲ ਦੀ ਪਰੰਪਰਾ ਦੇ ਪ੍ਰਸੰਗ ਵਿਚ ਇਹ ਨਾਵਲ ਇਸ ਗੱਲੋਂ ਨਵੀਂਆਂ ਪੈੜਾਂ ਪਾਉਂਦਾ ਹੈ ਕਿ ਇਸ ਵਿਚ ਇਤਿਹਾਸ ਬਿਰਤਾਂਤ ਸਿਰਜਣ ਦੀ ਮਹਿਜ ਸਮੱਗਰੀ ਨਹੀਂ ਸਗੋਂ ਇਸ ਵਿਚਲਾ ਬਿਰਤਾਂਤਕ ਜਗਤ ਖ਼ੁਦ ਸਮਾਨਾਂਤਰ ਇਤਿਹਾਸਕਾਰੀ ਹੈ। ਇਹ ਇਤਿਹਾਸ ਦੀ ਤੁਲਨਾ ਵਿਚ ਦੁਜੈਲੀ ਸਿਰਜਣਾ ਨਹੀਂ ਸਗੋਂ ਮੂਲ ਰਚਨਾ ਹੈ ਜਾਂ ਦੂਜੇ ਲਫ਼ਜ਼ਾਂ ਵਿਚ ਇਹ ਇਤਿਹਾਸ ਆਧਾਰਿਤ ਨਹੀਂ, ਮੂਲ ਸ੍ਰੋਤਾਂ ਦੀ ਖੋਜ ਨਾਲ ਸਿਰਜਿਆ ਗਿਆ ਇਤਿਹਾਸ ਹੈ। ਇਨ੍ਹਾਂ ਲੱਛਣਾਂ ਕਰਕੇ ਹੀ ਇਸ ਦੀ ਰਚਨਾ ਵਿਧੀ ਅਤੇ ਬਿਰਤਾਂਤਕ ਸੰਗਠਨ ਪੂਰਬਲੇ ਪੰਜਾਬੀ ਇਤਿਹਾਸਕ ਨਾਵਲ ਨਾਲੋਂ ਵੱਖਰੇ ਹਨ। ਪੂਰਬਲੇ ਇਤਿਹਾਸਕ ਨਾਵਲਾਂ ਦੇ ਬਿਰਤਾਂਤਕ ਜਗਤ ਦੀ ਕੰਗਰੋੜ ਇਤਿਹਾਸਕ ਪਾਤਰ ਹੁੰਦੇ ਹਨ ਅਤੇ ਉਨ੍ਹਾਂ ਦੇ ਕਾਰਜ ਨੂੰ ਵਾਸਤਵਿਕਤਾ ਦੀ ਪੁੱਠ ਚਾੜਨ ਲਈ ਕੁਝ ਕਾਲਪਨਿਕ ਪਾਤਰ ਸਿਰਜੇ ਜਾਂਦੇ ਹਨ ਜਾਂ ਜ਼ਿਆਦਾ ਤੋਂ ਜ਼ਿਆਦਾ ਉਹ ਇਤਿਹਾਸਕ ਪਾਤਰਾਂ ਦੇ ਕਾਰਨਾਮਿਆਂ ਦੇ ਬਿਰਤਾਂਤਕ ਸਿਰਜਣ ਦਾ ਮਾਧਿਅਮ ਮਾਤਰ ਹੁੰਦੇ ਹਨ। ਉਨ੍ਹਾਂ ਦੇ ਸੀਮਿਤ ਜਿਹੇ ਕਾਰਜ ਨਾਲ ਵੀ ਸਥਾਪਿਤ ਅਧਿਕਾਰਿਤ ਇਤਿਹਾਸ ਜਨ ਚੇਤਨਾ ਨਾਲ ਜੁੜ ਜਾਂਦਾ ਹੈ। ਇਤਿਹਾਸ ਦਾ ਕਿਸੇ ਵੀ ਸਾਹਿਤਕ ਵਿਧਾ ਵਿਚ ਪ੍ਰਗਟਾਵਾ ਕਾਲਪਨਿਕ ਸਿਰਜਣਾ ਬਿਨਾ ਸੰਭਵ ਨਹੀਂ ਹੈ। ਇਸ ਰਾਹੀਂ ਹੀ ਇਤਿਹਾਸ ਜਨ ਚੇਤਨਾ ਵਿਚ ਪ੍ਰਵਾਨਗੀ ਹਾਸਿਲ ਕਰ ਸਕਦਾ ਹੈ। ਪੰਜਾਬੀ ਇਤਿਹਾਸਕ ਨਾਵਲ ਵਿਚ ਇਹ ਗਲਪੀ ਪਾਤਰ ਮਾਧਿਅਮ ਤਾਂ ਬਣਦੇ ਰਹੇ ਹਨ ਪਰ ਉਨ੍ਹਾਂ ਨੂੰ ਸੀਮਿਤ 'ਜਨ' ਦ੍ਰਿਸ਼ਟੀ ਕਰਕੇ ਕਿਸੇ ਵੀ ਨਾਵਲ ਵਿਚ ਉਸ ਤਰ੍ਹਾਂ ਕੇਂਦਰੀ ਮਹੱਤਵ ਨਹੀਂ ਮਿਲਦਾ ਜਿਵੇਂ ਕਿ 'ਯੁੱਧਨਾਦ' ਵਿਚ ਦਿੱਤਾ ਗਿਆ ਹੈ। ਯੁੱਧਨਾਦ ਦੀ ਪ੍ਰਮਾਣਿਕ ਜਨ-ਦ੍ਰਿਸ਼ਟੀ ਦਾ ਹੀ ਸਬੂਤ ਹੈ ਕਿ ਇਸ ਵਿਚ ਇਤਿਹਾਸਕ ਪਾਤਰਾਂ ਦੀ ਬਜਾਏ ਕਾਲਪਨਿਕ/ ਗਲਪੀ ਪਾਤਰ ਬਿਰਤਾਂਤ ਸਿਰਜਣ ਦੇ ਕੇਂਦਰ ਵਿਚ ਮੌਜੂਦ ਹਨ। ਇਤਿਹਾਸ ਬਾਰੇ ਜਨ ਤੰਤਰੀ ਪਹੁੰਚ ਅਪਣਾਉਂਦਿਆਂ ਨਾਵਲਕਾਰ ਨੇ ਉਸ ਸਮੇਂ ਦੀਆਂ ਜਨ ਜਾਤੀਆਂ ਨੂੰ ਆਪਣੀ ਇਤਿਹਾਸਕਾਰੀ ਦੇ ਕੇਂਦਰ ਵਿਚ ਰੱਖਿਆ ਹੈ ਅਤੇ ਉਨ੍ਹਾਂ ਦੇ ਕਿਰਦਾਰ ਦੀ ਪ੍ਰਤਿਨਿਧਤਾ ਕਰਨ ਵਾਲੇ ਪਾਤਰ ਸਿਰਜੇ ਹਨ। ਇਸ ਇਤਿਹਾਸਕ ਸੰਕਲਪਨਾ ਵਿਚ ਵਿਅਕਤੀ ਦੀ ਪਛਾਣ ਨਾਲੋਂ ਵਧੇਰੇ ਮਹੱਤਵਪੂਰਣ ਸਮੂਹਕ ਪਛਾਣ ਹੈ। ਨਾਵਲ ਦੇ ਪਾਤਰ ਵੀ ਆਪਣੇ ਨਿੱਜੀ ਸੁਪਨਿਆਂ ਅਤੇ ਪ੍ਰਾਪਤੀਆਂ ਦੀ ਬਜਾਏ ਜਨ ਜਾਤੀਆਂ ਦੇ ਸਮੂਹਕ ਅਤੇ ਸਾਂਝੇ ਹਿਤਾਂ ਅਤੇ ਮਨੋਰਥਾਂ ਲਈ ਸੰਘਰਸ਼ ਕਰਦੇ ਨਜ਼ਰ ਆਉਂਦੇ ਹਨ ਨਾ ਕਿ ਇਤਿਹਾਸ ਵਿਚ ਜ਼ਿਕਰਯੋਗ ਪਛਾਣ ਬਣਾਉਣ ਦੇ ਮਨੋਰਥ ਨਾਲ। ਇਸ ਤਰ੍ਹਾਂ ਨਾਵਲ ਵਿਚਲੀ ਰਚਨਾ-ਦ੍ਰਿਸ਼ਟੀ ਅਤੇ ਬਿਰਤਾਂਤਕ ਜੁਗਤਬੰਦੀ ਨਾਵਲਕਾਰ ਦੀ ਇਤਿਹਾਸ ਪ੍ਰਤਿ ਪ੍ਰਮਾਣਿਕ ਜਨ ਤੰਤਰੀ ਪਹੁੰਚ ਨੂੰ ਤਸਦੀਕ ਕਰਦੀਆਂ ਹਨ। ਨਾਵਲ ਵਿਚ ਇਕ ਹੋਰ ਖ਼ਾਸੀਅਤ ਨਾਵਲ ਵਿਚ ਅਜੈ ਮਿੱਤਰ ਦੇ ਦੇਵਯਾਨੀ ਅਤੇ ਮਾਧਵੀ ਦੇ ਪ੍ਰੇਮ ਪ੍ਰਸੰਗ ਦੇ ਬਿਰਤਾਂਤ ਨੂੰ ਸਿਰਜਣ ਦੀ ਸ਼ੈਲੀ ਅਤੇ ਇਸ ਪਿੱਛੇ ਕਾਰਜਸ਼ੀਲ ਵਸਤੂ-ਦ੍ਰਿਸ਼ਟੀ ਨਾਲ ਸਬੰਧਿਤ ਹੈ। ਇਹ ਪ੍ਰੇਮ ਪ੍ਰਸੰਗ ਪਾਤਰਾਂ ਦੀ ਵਿਅਕਤੀਗਤ ਪਛਾਣ ਅਤੇ ਸੰਵੇਦਨਸ਼ੀਲਤਾ ਨੂੰ ਤਾਂ ਪ੍ਰਗਟਾਉਂਦੇ ਹਨ ਪਰ ਬਿਰਤਾਂਤਕ ਸਪੇਸ ਉੱਪਰ ਕਿਤੇ ਵੀ ਇਸ ਕਦਰ ਹਾਵੀ ਨਹੀਂ ਹੁੰਦੇ ਕਿ ਨਾਵਲ ਰੋਮਾਂਸ ਸਿਰਜਣਾ ਦੀ ਜ਼ਦ ਵਿਚ ਚਲੇ ਜਾਵੇ। ਦੇਵਯਾਨੀ ਦਾ ਉਸ ਦੀ ਇੱਛਾ ਤੋਂ ਬਿਨਾਂ ਕੱਠ ਰਾਜਕੁਮਾਰ ਅਤੇ ਯੋਧੇ ਨਾਲ ਵਿਆਹ ਦੀ ਘਟਨਾਂ ਵਿਅਕਤੀਗਤ ਆਜ਼ਾਦੀ ਅਤੇ ਸਮੂਹਕ ਹਿਤਾਂ ਵਿਚਲੇ ਤਣਾਓ ਦਾ ਸਵਾਲ ਤਾ ਉਠਾਉਂਦੀ ਹੈ ਪਰ ਇਹ ਸਵਾਲ ਇਸ ਸੰਘਣਾ ਨਹੀਂ ਕੀਤਾ ਗਿਆ ਕਿ ਉਨ੍ਹਾਂ ਦੇ ਪ੍ਰੈਮ ਦੀ ਤ੍ਰਾਸਦੀ ਵਧੇਰੇ ਪ੍ਰਬਲ ਅਰਥ ਦੇਣ ਲੱਗ ਜਾਵੇ। ਦੋਹਾਂ ਦੇ ਆਪਸੀ ਖਿੱਚ ਅਤੇ ਪੀੜ ਪਾਠਕ ਨੂੰ ਤਣਾਓ ਤਾਂ ਦਿੰਦੀ ਹੈ ਪਰ ਯੋਧੇ ਪਤੀ ਦੀ ਮੌਤ ਤੋਂ ਬਾਅਦ ਵੀ ਦੇਵਯਾਨੀ ਦਾ ਆਪਣੀ ਇੱਛਾ ਨਾਲ ਅਜੈ ਮਿੱਤਰ ਕੋਲ ਵਾਪਿਸ ਪਰਤਣ ਦੀ ਬਜਾਏ ਆਪਣੇ ਪਤੀ ਦੀ ਅੰਸ ਨੂੰ ਜਨਮ ਦੇਣ ਲਈ ਕੱਠ ਜਨ ਜਾਤੀ ਵਿਚ ਪਰਤ ਜਾਣਾ ਵਧੇਰੇ ਗੌਰਵਸ਼ਾਲੀ ਕਾਰਜ ਹੋਣ ਕਾਰਣ ਉੱਦਾਤਮਈ ਭਾਵ ਜਗਾਉਂਦਾ ਹੈ। ਅਜੈ ਮਿੱਤਰ ਦਾ ਦੂਜੀ ਪ੍ਰੇਮਿਕਾ ਮਾਧਵੀ ਨਾਲ ਪ੍ਰੇਮ ਅਖੀਰ ਸਫ਼ਲ ਹੁੰਦਾ ਹੈ ਪਰ ਇਸ ਪ੍ਰੇਮ ਪ੍ਰਸੰਗ ਵਿਚਲੀ ਅਨਿਸਚਿਤਤਾ, ਸਰੀਰਕਤਾ ਅਤੇ ਤਣਾਓਸ਼ੀਲਤਾ ਸਧਾਰਣ ਪ੍ਰੇਮ ਭਾਵ ਵਰਗੀ ਹੋਣ ਕਰਕੇ ਹਕੀਕੀ ਧਰਾਤਲ ਉੱਤੇ ਉੱਸਰਦੀ ਹੈ। ਮਾਧਵੀ ਦਾ ਪਾਤਰ ਵੀ ਆਪਣੇ ਆਪ ਵਿਚ ਨਾਵਲੀ ਜਗਤ ਨੂੰ ਡੂੰਘੇ ਅਰਥ ਦਿੰਦਾ ਹੈ। ਮਾਧਵੀ ਦੀ ਪਛਾਣ ਇਕ ਯੋਧਾ ਇਸਤਰੀ ਵਰਗੀ ਹੈ ਜੋ ਘੁੜਸਵਾਰੀ ਕਰਦੀ, ਜ਼ੋਖ਼ਿਮ ਉਠਾਉਂਦੀ, ਤੇ ਡੁੱਬ ਕੇ ਮੁੱਹਬਤ ਕਰਦੀ ਹੈ। ਉਸ ਦੀ ਸਥਿਤੀ ਤੱਤਕਾਲੀ ਪੰਜਾਬ ਦੀ ਸਥਿਤੀ ਨਾਲ ਮਿਲਦੀ ਜੁਲਦੀ ਹੈ। ਉਹ ਉਧਾਲੀ ਜਾਂਦੀ ਹੈ, ਉਸ ਨਾਲ ਜਬਰ ਜਿਨਾਹ ਹੁੰਦਾ ਹੈ, ਉਹ ਕਈ ਵਾਰ ਵਿਕਦੀ ਹੈ ਪਰ ਹਾਰਦੀ ਨਹੀਂ। ਅਖੀਰ ਉਸਦਾ ਅਜੈ ਮਿੱਤਰ ਨੂੰ ਪ੍ਰਾਪਤ ਕਰ ਲੈਣਾ ਪਰ ਅਜੈ ਮਿੱਤਰ ਦੇ ਚਾਣਕਿਆ ਦੁਆਰਾ ਮਗਧ ਦੀ ਰਾਜਗੱਦੀ ਦੀ ਕੀਤੀ ਪੇਸ਼ਕਸ਼ ਨੂੰ ਠੁਕਰਾ ਦੇਣ ਨਾਲ ਦੇਵਯਾਨੀ ਦਾ ਮਹਾਰਾਣੀ ਬਣਦੇ ਬਣਦੇ ਰਹਿ ਜਾਣਾ ਅਜਿਹੇ ਸੰਕੇਤ ਹਨ ਜੋ ਪੰਜਾਬ ਦੀ ਅਜਿਹੀ ਹੀ ਇਤਿਹਾਸਕ ਹੋਣੀ ਵਲ ਇਸ਼ਾਰਾ ਕਰਦੇ ਹਨ। ਇਸ ਨਾਵਲ ਵਿਚ ਇਤਿਹਾਸ ਦਾ ਕੋਰਾ ਪੁਨਰ-aਤਪਾਦਨ ਨਹੀਂ ਕੀਤਾ ਗਿਆ ਸਗੋਂ ਇਸਨੂੰ ਨਵੇਂ ਪ੍ਰਸੰਗ ਵਿਚ ਵਿਚਾਰਧਾਰਕ ਵਿਆਖਿਆ ਸਹਿਤ ਸਿਰਜਿਆ ਗਿਆ ਹੈ। ਅਜੋਕੇ ਯੁਗ ਵਿਚ ਇਸਦੀ ਪ੍ਰਸੰਗਕਤਾ ਦੀ ਗੱਲ ਕਰੀਏ ਤਾਂ ਇੰਝ ਜਾਪਦਾ ਹੈ ਕਿ ਇਸ ਦਾ ਬਿਰਤਾਂਤ ਪ੍ਰਤੀਕਾਤਮਕ ਪੱਧਰ ਉੱਤੇ ਸਮਕਾਲੀ ਮਸਲਿਆਂ, ਸੰਕਟਾਂ ਅਤੇ ਵੰਗਾਰਾਂ ਨਾਲ ਸੰਵਾਦ ਰਚਾ ਰਿਹਾ ਹੋਵੇ। ਸਿਕੰਦਰ ਵਾਂਗ ਅਜੋਕੀ ਨਵ-ਬਸਤੀਵਾਦੀ ਸੰਸਾਰ ਸਰਮਾਏਦਾਰੀ ਪੂਰੀ ਦੁਨੀਆਂ ਨੂੰ ਆਪਣੀ ਗਰਿਫ਼ਤ ਵਿਚ ਲੈਣ ਲਈ ਬਿਹਬਲ ਹੈ ਅਤੇ ਪੋਰਸ ਵਾਂਗ ਭਾਰਤ ਦੀ ਦਲਾਲ ਸਰਮਾਏਦਾਰੀ ਆਪਣਾ ਹਿਤ ਅਤੇ ਭਵਿੱਖ ਵਿਸ਼ਵੀਕਰਨ ਦੀਆਂ ਸ਼ਕਤੀਆਂ ਨਾਲ ਗਠਬੰਧਨ ਵਿਚ ਹੀ ਦੇਖ ਰਹੀ ਹੈ। ਇਹ ਸੱਚ ਕਿਸੇ ਤੋਂ ਲੁਕਿਆ ਹੋਇਆ ਨਹੀਂ ਕਿ ਭਾਰਤ ਦੀ ਹਾਕਮ ਜਮਾਤ ਦੀ ਪ੍ਰਤਿਨਿਧਤਾ ਕਰਨ ਵਾਲੀਆਂ ਪਾਰਟੀਆਂ ਸਭ ਮੱਤਭੇਦਾਂ ਦੇ ਬਾਵਜੂਦ ਆਰਥਿਕ ਏਜੰਡੇ ਉਪਰ ਇਕਮਤ ਹਨ। ਇਹ ਨਾਵਲ ਅਤੀਤ ਦੇ ਸਥਾਪਿਤ ਇਤਿਹਾਸਕ-ਬਿੰਬ ਨੂੰ ਮੁੜ-ਪੜਚੋਲਦਾ, ਵਰਤਮਾਨ ਦੇ ਰੂ-ਬ-ਰੂ ਭਵਿੱਖ ਵਲ ਵੀ ਸੰਕੇਤ ਕਰਦਾ ਹੈ।ਨਾਵਲ ਦੇ ਅਖੀਰ ਤੇ ਜਦੋਂ ਚਾਣਕਿਆ ਅਜੈ ਮਿੱਤਰ ਨਾਲ ਭਵਿੱਖ ਦੇ ਮਗਧ ਰਾਜ ਬਾਰੇ ਵਿਚਾਰ ਵਟਾਂਦਰਾ ਕਰਦਾ ਹੈ ਅਤੇ ਪੰਜਾਬ ਦੇ ਜਨਪਦਾਂ ਨੂੰ ਆਪਣੀਆਂ ਸੀਮਾਵਾਂ ਦੇ ਰਾਖਿਆਂ ਦੇ ਰੂਪ ਵਿਚ ਕਲਪਦਾ ਹੈ ਤਾਂ ਅਜੈ ਮਿੱਤਰ ਦਾ ਕਥਨ ਧਿਆਯੋਗ ਹੈ: "ਤੁਸੀਂ ਬਹੁਤ ਦੂਰ ਦੀ ਸੋਚਦੇ ਹੋ ਆਚਾਰੀਆ। ਮੈਂ ਯਤਨ ਕਰਾਂਗਾ ਕਿ ਤੁਹਾਨੂੰ ਇਸ ਵੇਲੇ ਅਤੇ ਬਾਅਦ ਵਿਚ ਵੀ ਸਾਰੇ ਜਨਪਦਾਂ ਦਾ ਸਹਿਯੋਗ ਮਿਲਦਾ ਰਹੇ। ਇਹ ਵੀ ਵਿਸ਼ਵਾਸ ਹੈ ਕਿ ਜਦ ਤਕ ਤੁਸੀਂ ਹੋ, ਤਦ ਤਕ ਇਹ ਸਮਝੌਤਾ ਵੀ ਕਾਇਮ ਰਹੇਗਾ। ਪਰ ਕਿਸੇ ਕਾਰਣ ਵੀ ਅਤੇ ਜਦੋਂ ਵੀ ਇਹ ਜਨਪਦ ਸਮਾਪਤ ਹੋ ਗਏ, ਤਾਂ ਮਗਧ ਦੀਆਂ ਸੈਨਾਵਾਂ ਕਿਸੇ ਬਾਹਰਲੇ ਹਮਲੇ ਨੂੰ ਰੋਕ ਨਹੀਂ ਸਕਣਗੀਆਂ"। ਇਸ ਕਥਨ ਵਿਚੋਂ ਇਹ ਕਲਪਨਾ ਤਾਂ ਕੀਤੀ ਹੀ ਜਾ ਸਕਦੀ ਹੈ ਕਿ ਜਨਪਦਾਂ ਦੇ ਖ਼ਤਮ ਹੋਣ ਉਪਰੰਤ ਹੀ ਭਾਰਤ ਉੱਤੇ ਵਿਦੇਸ਼ੀ ਹਮਲਾਵਰਾਂ ਦਾ ਕਬਜ਼ਾ ਹੋ ਸਕਿਆ ਹੋਵੇਗਾ ਪਰ ਨਾਲ ਹੀ ਇਹ ਸੁਝਾਅ ਵੀ ਮਿਲਦਾ ਹੈ ਕਿ ਵਰਤਮਾਨ ਵਿਚ ਭਾਰਤੀ ਸੰਘ ਵਿਚ ਅੰਦਰੂਨੀ ਲੋਕਤੰਤਰ ਨੂੰ ਸਥਾਪਿਤ ਕੀਤੇ ਬਿਨਾ ਸੰਸਾਰ ਸਰਮਾਏਦਾਰੀ ਦੇ ਅਸਵਮੇਧ ਯੱਗ ਨੂੰ ਰੋਕਿਆ ਨਹੀਂ ਜਾ ਸਕਦਾ। ਇੰਝ ਇਹ ਨਾਵਲ ਅਤੀਤ ਦਾ ਦਸਤਾਵੇਜ ਨਾ ਰਹਿ ਕੇ ਸਮਕਾਲ ਦੇ ਸੰਕਟਾਂ ਨਾਲ ਸੰਵਾਦ ਰਚਾਉਣ ਵਾਲਾ ਕ੍ਰਾਂਤੀਕਾਰੀ ਵਿਚਾਰਧਾਰਾਈ ਚੇਤਨਾ ਵਾਲਾ ਪਾਠ ਬਣ ਜਾਂਦਾ ਹੈ। ਨਾਵਲ ਦੇ ਬਿਰਤਾਂਤ ਦਾ ਸਰੂਪ ਅਜਿਹਾ ਹੈ ਕਿ ਇਹ ਕਾਲ ਵਿਸ਼ੇਸ਼ ਦੇ ਸਥੂਲ ਵੇਰਵਿਆਂ ਵਿਚੋਂ ਰੂਪ ਧਾਰਣ ਅਤੇ ਨਵੀਨ ਯੁਗ-ਪਰਿਸਥਿਤੀਆਂ ਦੇ ਸੰਕਟਾਂ, ਵੰਗਾਰਾਂ ਅਤੇ ਸਰੋਕਾਰਾਂ ਵਲ ਸੰਕੇਤ ਕਰਨ ਦੇ ਬਾਵਜੂਦ ਕਾਲ ਦੀ ਸੀਮਾਂ ਵਿਚ ਖਪਤ ਹੋਣ ਵਾਲਾ ਨਾ ਹੋ ਕੇ ਮਨੁੱਖੀ ਹੋਂਦ ਅਤੇ ਆਜ਼ਾਦੀ ਨਾਲ ਜੁੜੇ ਵਿਆਪਕ ਪ੍ਰਸ਼ਨਾਂ ਨਾਲ ਜੂਝਣ ਕਰਕੇ ਸਰਬਕਾਲੀ ਸਾਰਥਕਤਾ ਉਪਜਾਉਣ ਵਾਲਾ ਹੈ। ਰੋਚਕ ਗੱਲ ਇਹ ਹੈ ਕਿ ਨਾਵਲਕਾਰ ਨੇ ਸਰਬਕਾਲੀ ਸਾਰਥਕਤਾ ਉਪਜਾਉਣ ਦੇ ਲਾਲਚ ਵਿਚ ਨਾ ਇਤਿਹਾਸ ਪਿੱਠ ਕੀਤੀ ਹੈ ਅਤੇ ਨਾ ਹੀ ਸਮਕਾਲ ਵਿਚ ਮਨੁੱਖ ਨੂੰ ਪੇਸ਼ ਸੰਕਟਾਂ ਤੇ ਸਮੱਸਿਆਵਾਂ ਨੂੰ ਤ੍ਰਿਸਕਾਰਿਆ ਹੈ ਸਗੋਂ ਦੋਹਾਂ ਨੂੰ ਵਾਜਬ ਪਰਿਪੇਖ ਤੇ ਪ੍ਰਮਾਣਿਕ ਵਿਚਾਰਧਾਰਕ-ਦਾਰਸ਼ਨਿਕ ਨੁਕਤੇ ਤੋਂ ਗ੍ਰਹਿਣ ਕਰਕੇ ਅਜਿਹਾ ਬਿਰਤਾਂਤ ਸਿਰਜਿਆ ਹੈ ਜੋ ਮਨੁੱਖ ਦੀ ਸਥੂਲ ਕਾਲ ਅਤੇ ਸਥਾਨ ਸਾਪੇਖ ਹੋਂਦ ਨੂੰ ਵੀ ਸੰਬੋਧਿਤ ਹੈ ਅਤੇ ਵਿਆਪਕ ਪਾਰਗਾਮੀ ਹੋਂਦ ਨੂੰ ਵੀ। ਇਸੇ ਕਾਰਣ ਇਹ ਨਾਵਲ ਪੰਜਾਬੀ ਸਿਰਜਣਾਤਮਕ ਚੇਤਨਾ ਦੇ ਉਭਾਰ ਦੀ ਭਰਪੂਰ ਝਲਕ ਦਿਖਾਉਂਦਾ ਹੈ। ਮਨਮੋਹਨ ਬਾਵਾ ਦਾ ਇਕ ਹੋਰ ਨਾਵਲ 'ਯੁੱਗ-ਅੰਤ' ਪੰਜਾਬ ਦੇ ਇਤਿਹਾਸ ਦੇ ਇਕ ਅਜ਼ੀਮ ਨਾਇਕ ਮਾਹਾਰਾਜਾ ਰਣਜੀਤ ਸਿੰਘ ਦੇ ਰਾਜ ਵਿਚਲੇ ਸਮਾਜਿਕ ਅੰਤਰ-ਵਿਰੋਧਾਂ ਅਤੇ ਉਸ ਰਾਜ ਦੇ ਖੇਰੂੰ ਖੇਰੂੰ ਹੋ ਜਾਣ ਦੇ ਇਤਿਹਾਸ ਨੂੰ ਮੁੜ ਨਵੇਂ ਸਿਰਿਓਂ ਖੋਜਣ ਵਾਲਾ ਬਿਰਤਾਂਤ ਹੈ। ਬਸਤੀਵਾਦੀ ਦੌਰ ਵਿਚ ਪ੍ਰਤਿਰੋਧੀ ਇਤਾਸਕਾਰੀ ਵਿਚ ਵੀ ਰਣਜੀਤ ਸਿੰਘ ਦੇ ਬਿੰਬ ਨੂੰ ਇਸ ਕਦਰ ਆਦਰਸ਼ਿਆਇਆ ਗਿਆ ਹੈ ਕਿ ਉਹ ਇਕ ਇਤਿਹਾਸਕ ਵਿਅਕਤੀ ਦੀ ਬਜਾਏ ਦੰਤ-ਕਥਾ ਦਾ ਨਾਇਕ ਬਣ ਗਿਆ ਹੈ। ਰਣਜੀਤ ਸਿੰਘ ਦੇ ਰਾਜ ਦੀਆਂ ਬਰਕਤਾਂ ਬਾਰੇ ਕਿੰਨੀਆਂ ਹੀ ਦੰਤ-ਕਥਾਵਾਂ ਪ੍ਰਚਲਿੱਤ ਹਨ। ਇਨ੍ਹਾਂ ਕਥਾਵਾਂ ਵਿਚ ਰਣਜੀਤ ਸਿੰਘ ਦੇ ਰਾਜ ਨੂੰ ਨਿਆਂਪਰਣ, ਸ਼ੌਸ਼ਣਮੁਕਤ, ਸੰਪਰਦਾਇਕ ਅਤੇ ਸਭ ਕਿਸਮ ਦੇ ਵਿਤਕਰਿਆਂ ਤੋਂ ਮੁਕਤ ਰਾਜ ਦੇ ਤੌਰ ਤੇ ਪੇਸ਼ ਕੀਤਾ ਜਾਂਦਾ ਹੈ। ਰਣਜੀਤ ਸਿੰਘ ਅਤੇ ਉਸ ਦੇ ਰਾਜ ਦਾ ਗੌਰਵਸ਼ਾਲੀ-ਰੋਮਾਨੀ ਬਿੰਬ ਬਸਤੀਵਾਦੀ ਦੌਰ ਵਿਚ ਸਿੱਖ ਪੁਨਰਜਾਗਰਣ ਦੀ ਵਿਚਾਰਧਾਰਾ ਅਤੇ ਉਸ ਦੇ ਰਾਜਸੀ ਸੁਪਨਿਆਂ ਦੀ ਤਰਜ਼ਮਾਨੀ ਕਰਦਾ ਹੈ। ਇਸ ਕਿਸਮ ਦੇ ਬਿੰਬ ਨਿਰਮਾਣ ਨਾਲ ਪੰਜਾਬੀ ਸਿੱਖ ਇਲੀਟ ਅੰਦਰ ਆਤਮ ਅਭਿਮਾਨ ਦਾ ਸੰਚਾਰ ਹੁੰਦਾ ਸੀ ਜਿਹੜੀ ਅੰਗਰੇਜ਼ਾਂ ਨਾਲ ਸਾਂਝ ਅਤੇ ਵਿਰੋਧ ਦੇ ਦੁਵੱਲੇ ਸੰਬੰਧਾਂ ਨੂੰ ਨਿਭਾaਂਦੀ ਹੋਈ ਪੰਜਾਬ ਦੀ ਸਿੱਖ ਲੋਕਾਈ ਨੂੰ ਸੰਗਠਿਤ ਕਰਨ ਲਈ ਯਤਨਸ਼ੀਲ ਸੀ। ਪਰ ਪੰਜਾਬ ਦਾ ਸਿੱਖ ਈਲੀਟ ਵਰਗ ਕਦੇ ਵੀ ਇਸ ਸਵਾਲ ਸਵਾਲ ਦੇ ਸਨਮੁਖ ਨਹੀਂ ਹੁੰਦਾ ਹੈ ਕਿ ਫ਼ਿਰ ਅਜਿਹਾ ਆਦਰਸ਼ਕ ਰਾਜ ਆਸਾਨੀ ਨਾਲ ਕਿਵੇਂ ਖਿੰਡ ਪੁੰਡ ਗਿਆ। ਰਣਜੀਤ ਸਿੰਘ ਦੁਆਰਾ ਸਥਾਪਿਤ ਕਥਿਤ ਸਿੱਖ ਰਾਜ ਦੇ ਖ਼ਾਤਮੇ ਦੇ ਕਾਰਣਾਂ ਦੀ ਨਿਸ਼ਾਨਦੇਹੀ ਕਰਦਿਆਂ ਸਿੰਘਾਂ ਅਤੇ ਫ਼ਿਰੰਗੀਆਂ ਦੀ ਆਖ਼ਰੀ ਲੜਾਈ ਵਿਚ ਸਿੱਖ ਫ਼ੌਜਾਂ ਦੀ ਹਾਰ ਲਈ ਸਿੱਖ ਸਰਦਾਰਾਂ ਦੀਆਂ ਸਾਜਿਸ਼ਾਂ ਅਤੇ ਆਪਸੀ ਵਿਰੋਧਾਂ ਅਤੇ ਲਾਲਚਾਂ ਦੇ ਨਾਲ ਨਾਲ ਰਣਜੀਤ ਸਿੰਘ ਦੀ ਅਣਹੋਂਦ ਦੇ ਤੱਥ ਨੂੰ ਵੱਡਾ ਕਾਰਕੇ ਸਮਝਿਆ ਜਾਂਦਾ ਹੈ। ਸ਼ਾਹ ਮੁਹੰਮਦ ਦੀ ਰਚਨਾ ਜੰਗਨਾਮਾ ਸਿੰਘਾਂ 'ਤੇ ਫ਼ਿਰੰਗੀਆਂ ਦੇ ਅਖ਼ੀਰ ਉੱਤੇ ਆਈ ਟੂਕ 'ਸ਼ਾਹ ਮੁਹੰਮਦਾ ਇਕ ਸਰਕਾਰ ਬਾਝੋਂ ਫ਼ੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ' ਸਾਡੀ ਸਮਝ ਦਾ ਆਧਾਰ ਬਣ ਗਈ ਹੈ ਅਤੇ ਅਸੀਂ ਇਸ ਤੋਂ ਅੱਗੇ ਅਤੇ ਡੂੰਘੇ ਜਾ ਕੇ ਉਨ੍ਹਾਂ ਇਤਿਹਾਸਕ ਪਰਿਸਥਿਤੀਆਂ ਦਾ ਵਿਸ਼ਲੇਸ਼ਣ ਕਰਨ ਦੀ ਜ਼ਹਿਮਤ ਨਹੀਂ ਉਠਾਈ ਜਿਨ੍ਹਾਂ ਕਾਰਣ ਅਸਲ ਵਿਚ ਸਿੱਖ ਰਾਜ ਦਾ ਅੰਤ ਹੋਇਆ। ਜੇ ਅਸੀਂ ਅਜਿਹਾ ਕੀਤਾ ਹੁੰਦਾ ਤਾਂ ਸ਼ਾਇਦ ਸਾਨੂੰ ਅਜੋਕੇ ਸਮੇਂ ਵਿਚ ਸਿੱਖ ਵਿਹਾਰ ਉੱਤੇ ਹਾਵੀ ਸੰਸਥਾਈ ਜਕੜਬੰਦੀ ਅਤੇ ਸਿੱਖ ਵਿਚਾਰਧਾਰਾ ਦੇ ਪਿਛੋਕੜ ਵਿਚ ਚਲੇ ਜਾਣ ਦੀ ਪ੍ਰਕਿਰਿਆ ਅਤੇ ਇਸਦੇ ਸਮਾਜਿਕ-ਸਭਿਆਚਾਰਕ 'ਤੇ ਰਾਜਸੀ ਸਿੱਟਿਆਂ ਬਾਰੇ ਨਿਵੇਕਲੀਆਂ ਹਕੀਕਤਾਂ ਦਾ ਬੋਧ ਹੋ ਜਾਂਦਾ। ਰੌਚਕ ਤੱਥ ਇਹ ਵੀ ਹੈ ਕਿ ਉੱਤਰ-ਬਸਤੀਵਾਦੀ ਦੌਰ ਵਿਚ ਵੀ ਪੰਜਾਬ ਦੇ ਇਤਾਸਕਾਰਾਂ ਨੇ ਸਿੱਖ ਰਾਜ ਦੇ ਪਤਨ ਦੇ ਰਾਜਸੀ ਕਾਰਣਾ ਦੀ ਤਾਂ ਥੋੜ੍ਹੀ ਬਹੁਤੀ ਪੜਚੋਲ ਕੀਤੀ ਹੈ ਪਰ ਰਣਜੀਤ ਸਿੰਘ ਦੇ ਰਾਜ ਦੌਰਾਨ ਦੀਆਂ ਸਮਾਜਿਕ ਸਭਿਆਚਾਰਕ ਪਰਿਸਥਿਤੀਆਂ ਦਾ ਵਿਸ਼ਲੇਸ਼ਣ ਇਸ ਵਿਚੋਂ ਗ਼ੈਰਹਾਜ਼ਰ ਹੈ। ਮਨਮੋਹਨ ਬਾਵਾ ਨੇ ਆਪਣੇ ਨਾਵਲ ਵਿਚ ਅਜਿਹੀਆਂ ਸਥਿਤੀਆਂ ਅਤੇ ਸੰਵਾਦਾਂ ਦੀ ਬਿਰਤਾਂਤਕ ਸਿਰਜਣਾ ਕੀਤੀ ਹੈ ਕਿ ਰਣਜੀਤ ਸਿੰਘ ਦੇ ਰਾਜ ਸਮੇਂ ਦੀ ਸਮਾਜਿਕ ਸਥਿਤੀ, ਇਸ ਵਿਚਲੀਆਂ ਵਿਰੋਧਤਾਵਾਂ, ਰਣਜੀਤ ਸਿੰਘ ਦੀ ਸ਼ਖ਼ਸੀਅਤ ਸੀਮਾਂਵਾਂ, ਸਿੱਖ ਸਰਦਾਰਾਂ ਦੇ ਜਮਾਤੀ ਕਿਰਦਾਰ ਅਤੇ ਵਿਵਹਾਰ ਅਤੇ ਅੰਦਰੂਨੀ ਰਾਜਸੀ ਕਸ਼ਮਕਸ਼ ਦਾ ਬੋਧ ਹੋ ਜਾਂਦਾ ਹੈ। ਇਹੀ ਉਹ ਠੋਸ ਪ੍ਰੇਰਕ ਹਨ ਜਿਨ੍ਹਾਂ ਕਰਕੇ ਸਿੱਖ ਰਾਜ ਦਾ ਅੰਤ ਹੁੰਦਾ ਹੈ। ਬਾਵਾ ਨੇ ਰਣਜੀਤ ਸਿੰਘ ਅਤੇ aੁਸ ਦੇ ਰਾਜ ਨੂੰ ਦੰਤ-ਕਥਾਵਾਂ ਦੇ ਗਲਪੀ ਸਿਰਜਣ ਦੀਆਂ ਹੱਦਬੰਦੀਆਂ ਤੋਂ ਬਾਹਰ ਲਿਆ ਕੇ ਇਤਿਹਾਸਕ ਬਿਰਤਾਂਤ ਦੀ ਜ਼ਦ ਵਿਚ ਲਿਆਂਦਾ ਹੈ। ਇਸ ਨਾਵਲ ਦੀ ਬਿਰਤਾਂਤਕਾਰੀ ਦਾ ਸਭ ਤੋਂ ਮਹੱਤਵਪੂਰਣ ਪੱਖ ਇਹ ਹੈ ਕਿ ਇਸ ਵਿਚ ਕੇਂਦਰੀ ਸਥਾਨ ਕਿਸੇ ਇਤਿਹਾਸਕ ਨਾਇਕ ਦੀ ਬਜਾਏ ਇਕ ਅਜਿਹੇ ਕਾਲਪਨਿਕ ਪਾਤਰ ਨੂੰ ਦਿੱਤਾ ਗਿਆ ਹੈ ਜਿਹੜਾ ਸਧਾਰਣ ਸਿਪਾਹੀ ਹੈ। ਇਸ ਇਤਿਹਾਸਕ ਬਿਰਤਾਂਤ ਵਿਚ ਸਧਾਰਣ ਅਤੇ ਕਾਲਪਨਿਕ ਪਾਤਰ ਨੂੰ ਕੇਂਦਰੀ ਬਣਾaੁਣਾ ਆਪਣੇ ਆਪ ਵਿਚ ਵਿਚਾਰਧਾਰਕ ਸਾਰਥਕਤਾ ਵਾਲੀ ਬਿਰਤਾਂਤਕ ਜੁਗਤ ਹੈ। ਇਸ ਦੇ ਨਾਲ ਹੀ ਦੁਰਜਨ ਸਿੰਘ ਦਾ ਪਾਤਰ ਵੀ ਕਾਲਪਨਿਕ ਹੈ ਜਿਹੜਾ ਤਥਾਕਥਿਤ ਨੀਵੀਂ ਜਾਤੀ ਪਛਾਣ ਵਾਲਾ ਵਿਅਕਤੀ ਹੈ। ਇਨ੍ਹਾਂ ਤੋਂ ਇਲਾਵਾ ਸ਼ਾਹ ਬਖ਼ਸ਼ ਇਕ ਇਤਿਹਾਸਕ ਵਿਅਕਤੀ ਹੈ ਜਿਹੜਾ ਜੰਗਨਾਮਾਕਾਰ ਸ਼ਾਹ ਮੁਹੰਮਦ ਦਾ ਪੁੱਤਰ ਹੈ। ਸਮੁੱਚਾ ਬਿਰਤਾਂਤ ਇਨ੍ਹਾਂ ਤਿੰਨ ਪਾਤਰਾਂ ਦੁਆਲੇ ਉਸਾਰਿਆ ਗਿਆ ਹੈ। ਇਹ ਤਿੰਨੋਂ ਪਾਤਰ ਆਪਣੇ ਜੀਵਨ ਅਨੁਭਵਾਂ ਦੇ ਆਧਾਰ ਉੱਤੇ ਸਮਕਾਲੀ ਦੌਰ ਦੀ ਰਾਜਸੀ ਅਤੇ ਸਮਾਜਿਕ ਪਰਿਸਥਿਤੀਆਂ ਉੱਤੇ ਆਲੋਚਨਾਤਮਕ ਟਿੱਪਣੀਆਂ ਕਰਦੇ ਹਨ ਜਿਨ੍ਹਾਂ ਵਿਚੋਂ ਪਾਠਕ ਨੂੰ ਰਣਜੀਤ ਸਿੰਘ ਦੇ ਵਿਅਕਤੀਤਵ ਵਿਚਲੀਆਂ ਸੀਮਾਂਵਾਂ ਅਤੇ ਸਮਾਜਿਕ ਅੰਤਰਵਿਰੋਧਾਂ ਦਾ ਬੋਧ ਪ੍ਰਾਪਤ ਹੁੰਦਾ ਹੈ। ਇਸ ਨਾਵਲ ਦਾ ਪਾਤਰ ਦੁਰਜਨ ਸਿੰਘ ਰਣਜੀਤ ਸਿੰਘ ਕਾਲ ਵਿਚ ਜਾਤੀ ਵਿਤਕਰੇ ਦੇ ਸ਼ਿਕਾਰ ਪਰਿਵਾਰ ਦਾ ਮੈਂਬਰ ਹੈ। ਇਸ ਪਾਤਰ ਰਾਹੀਂ ਪਤਾ ਲੱਗਦਾ ਹੈ ਕਿ ਸਿੱਖ ਲਹਿਰ ਸਮੇਂ ਜਾਤੀ ਦਰਜੇਬੰਦੀ ਦੇ ਢਹਿਢੇਰੀ ਹੋਣ ਦੀ ਜੋ ਪ੍ਰਕਿਰਿਆ ਚੱਲੀ ਸੀ ਉਹ ਕਿਵੇਂ ਰਣਜੀਤ ਸਿੰਘ ਦੇ ਰਾਜ ਸਮੇਂ ਆ ਕੇ ਖੜੋਤ ਦਾ ਸ਼ਿਕਾਰ ਹੋ ਗਈ। ਇਸ ਕਾਰਣ ਸਿੱਖ ਲਹਿਰ ਵਿਚ ਕੇਂਦਰੀ ਭੂਮਿਕਾ ਨਿਭਾਉਣ ਅਤੇ ਇਸ ਨੂੰ ਖਾੜਕੂ ਚਰਿੱਤਰ ਬਖ਼ਸ਼ਣ ਵਾਲੀਆਂ ਅਖੌਤੀ ਨੀਵੀਆਂ ਜਾਤੀਆਂ ਦੇ ਲੋਕ ਵਿਤਕਰੇ ਅਤੇ ਉਨ੍ਹਾਂ ਦਾ ਸ਼ਰੀਰਕ ਸ਼ੋਸ਼ਣ ਅਤੇ ਮਾਨਸਿਕ ਦਮਨ ਦਾ ਸ਼ਿਕਾਰ ਹੋਣ ਲੱਗੇ। ਦੁਰਜਨ ਸਿੰਘ ਦੇ ਪਰਿਵਾਰ ਨੂੰ ਮਿਲੀ ਜ਼ਮੀਨ ਅਤੇ ਮਾਲ ਡੰਗਰ ਉਨ੍ਹਾਂ ਤੋਂ ਉੱਚੀ ਜਾਤੀ ਵਾਲੇ ਸਰਦਾਰਾਂ-ਜ਼ਿਮੀਦਾਰਾਂ ਨੇ ਖੋਹ ਲਏ ਅਤੇ ਫ਼ਿਰ ਤੋਂ ਪਰ ਆਸ਼ਰਿਤ ਕਰ ਦਿੱਤਾ। ਇਹੀ ਨਹੀਂ ਗਰੂਦਆਰੇ ਵਿਚ ਬਾਕੀ ਸੰਗਤ ਨਾਲ ਲੰਗਰ ਛਕਣ ਗਇਆਂ ਨੂੰ ਅੰਦਰੋਂ ਉਠਾ ਕੇ ਬਾਹਰ ਭੂੰਜੇ ਹੀ ਬਿਠਾ ਦਿੱਤਾ ਗਿਆ। ਇਸ ਸਭ ਦੇ ਵਿਰੋਧ ਵਿਚ ਦੁਰਜਨ ਸਿੰਘ ਦਾ ਭਰਾ ਲੁਧਿਆਣੇ ਜਾ ਕੇ ਫ਼ਿਰੰਗੀਆਂ ਦੀ ਫ਼ੌਜ ਵਿਚ ਭਰਤੀ ਹੋ ਗਿਆ। ਇਸ ਤੋਂ ਪਹਿਲਾਂ ਰਣਜੀਤ ਸਿੰਘ ਦੀਆਂ ਸੈਨਾਵਾਂ ਵਿਚੋਂ ਹੇਠਲੀ ਜਾਤੀ ਨਾਲ ਸੰਬੰਧਿਤ ਸਿਪਾਹੀਆਂ ਨੂੰ ਕਿਵੇ ਕੱਢਿਆ ਗਿਆ ਦਾ ਵੇਰਵਾ ਵੀ ਆaੁਂਦਾ ਹੈ। ਇੰਝ ਰਣਜੀਤ ਸਿੰਘ ਦੇ ਰਾਜ ਦੇ ਅੰਤ ਦਾ ਕਾਰਣ ਮਹਿਜ ਉਸ ਦੀ ਅਣਹੋਂਦ ਜਾਂ ਸਰਦਾਰਾਂ ਦੀਆਂ ਸਾਜਿਸ਼ਾਂ ਅਤੇ ਆਪਸੀ ਕਸ਼ਮਕਸ਼ ਨਹੀਂ ਸੀ ਸਗੋਂ ਉਸ ਸਮੇਂ ਦੀ ਹਾਕਮ ਜਮਾਤ ਭਾਵ ਸਿੱਖ ਸਰਦਾਰਾਂ ਦੀ ਜ਼ਗੀਰੂ ਅਤੇ ਖੜੋਤਮੁਖੀ ਜਾਤਪਾਤੀ ਸੋਚ ਸੀ ਜਿਸਨੇ ਅਵਾਮ ਨੰੂੰ ਰਾਜ ਤੋਂ ਅਲੱਗ ਥਲੱਗ ਕਰ ਦਿੱਤਾ ਜਿਸ ਦੇ ਸਿੱਟੇ ਵਜੋਂ ਰਾਜਸੱਤਾ ਆਪਣੀਆਂ ਜੜਾਂ ਤੋਂ ਟੁੱਟ ਗਈ ਅਤੇ ਅੰਗਰੇਜ਼ਾਂ ਦੁਆਰਾ ਦਿੱਤੇ ਹਲਕੇ ਜਿਹੇ ਝਟਕੇ ਨਾਲ ਡਿੱਗ ਗਈ। ਨਾਵਲ ਵਿਚਲੀ ਇਤਾਸਕ ਚੇਤਨਾ ਦਾ ਇਕ ਹੋਰ ਪ੍ਰਮਾਣ ਇਹ ਹੈ ਕਿ ਇਸ ਵਿਚ ਪੂਰਬ ਅਤੇ ਪੱਛਮ ਦੇ ਨਿਪਟ ਵਿਰੋਧ ਦੀ ਧਾਰਣਾਂ ਦਾ ਵੀ ਨਿਸ਼ੇਧ ਕੀਤਾ ਗਿਆ ਹੈ। ਅੰਗਰੇਜ਼ ਫ਼ੌਜੀ ਅਫ਼ਸਰ ਮੈਕਸਵੈਲ ਕੀਰਤ ਸਿੰਘ ਨਾਲ ਦੋਸਤੀ ਨਿਭਾਉਂਦਾ ਹੈ। ਇੰਝ ਨਾਵਲ ਦੇ ਅਖ਼ੀਰ ਉੱਤੇ ਜਦੋਂ ਕੀਰਤ ਸਿੰਘ ਲੋਕਾਂ ਨੂੰ ਫ਼ਿਰੰਗੀ ਫ਼ੌਜ ਵਿਚ ਭਰਤੀ ਹੋਣ ਤੋਂ ਰੋਕ ਰਿਹਾ ਹੈ ਤਾਂ ਇਕ ਫ਼ੌਜੀ ਅਫ਼ਸਰ ਹਡਸਨ ਆਪਣੇ ਸਿਪਾਹੀਆਂ ਨੂੰ ਉਸ ਨੂੰ ਗ਼ਰਿਫ਼ਤਾਰ ਕਰ ਕੇ ਲਿਆਉਣ ਦਾ ਨਿਰਦੇਸ਼ ਦਿੰਦਾ ਹੈ। ਇਸ ਮੌਕੇ ਇਕ ਹੋਰ ਫ਼ੌਜੀ ਅਫ਼ਸਰ ਜਾਨ ਲਾਰੈਂਸ ਅਜਿਹਾ ਨਾ ਕਰਨ ਲਈ ਕਹਿੰਦਾ ਹੈ ਕਿਉਂਕਿ ਉਹ ਖ਼ੁਦ ਇਕ ਆਇਰਿਸ਼ ਹੈ ਜਿਸ ਦਾ ਆਪਣਾ ਦੇਸ਼ ਵੀ ਬਰਤਾਨੀਆ ਦੀ ਗ਼ਲਾਮੀ ਭੋਗ ਰਿਹਾ ਹੈ। ਉਸ ਨੂੰ ਇਸ ਪੀੜ ਦਾ ਅਹਿਸਾਸ ਹੈ।ਇੰਝ ਕੀਰਤ ਸਿੰਘ ਅਤੇ ਮੈਕਸਵੈਲ ਦੇ ਆਪਸੀ ਸਹਿਯੋਗ ਅਤੇ ਅੰਤ ਉੱਤੇ ਜਾਨ ਲਾਰੈਂਸ ਦਾ ਕਿਰਦਾਰ ਪੂਰਬ ਅਤੇ ਪੱਛਮ ਦੇ ਨਿਪਟ ਵਿਰੋਧ ਦੀ ਤੁਲਨਾ ਵਿਚ ਸਾਪੇਖਕ ਸਹਿਯੋਗ ਅਤੇ ਹਮਦਰਦੀ ਦਾ ਬਿੰਬ ਵੀ ਉਭਰਦਾ ਹੈ। ਇਹ ਆਪਣੇ ਕਿਸਮ ਦੀ ਇਤਿਹਾਸਕਾਰੀ ਹੈ ਜਿਸ ਨੂੰ ਪ੍ਰਮਾਣਿਕ ਉੱਤਰ-ਬਸਤੀਵਾਦੀ ਚੇਤਨਾ ਦੇ ਤੌਰ 'ਤੇ ਗ੍ਰਹਿਣ ਕੀਤਾ ਜਾ ਸਕਦਾ ਹੈ।ਇਹ ਘਟਨਾ ਭਾਵੇਂ ਨਿਰੋਲ ਕਲਪਨਾ ਦੀ ਉਪਜ ਹੋਵੇ ਪਰ ਇਸ ਵਿਚ ਬਸਤੀਵਾਦੀ ਸ਼ੋਸ਼ਣ ਨੂੰ ਹੰਢਾਂ ਰਹੇ ਲੋਕਾਂ ਦਰਮਿਆਨ ਸਾਂਝ ਅਤੇ ਸਾਨਭੂਤੀ ਦੀ ਸੰਭਾਵਨਾ ਦਾ ਆਦਰਸ਼ ਸਿਰਜਿਆ ਗਿਆ ਹੈ ਜੋ ਉੁੱਤਰ-ਬਸਤੀਵਾਦੀ ਨੁਕਤਾ ਨਿਗਾਹ ਤੋਂ ਬੜਾ ਮੁੱਲਵਾਨ ਹੈ। ਇੰਝ ਮਨਮੋਹਨ ਬਾਵਾ ਦੇ ਇਹ ਦੋ ਨਾਵਲ ਸਮਾਨਾਂਤਰ ਇਤਿਹਾਸਕਾਰੀ ਦੇ ਨਵੇਂ ਆਯਾਮ ਸਿਰਜਦੇ ਹਨ। ਇਹ ਨਾਵਲ ਇਤਿਹਾਸ ਦੇ ਰੋਮਾਨੀਕਰਨ ਦੀ ਬਜਾਏ ਉਸ ਦੇ ਵਿਸ਼ਲੇਸ਼ਣ ਦੀ ਵਿਧੀ ਅਪਣਾaਂਦੇ ਹਨ। ਇਨਾਂ ਵਿਚ ਬਾਹਰੀ ਬਸਤੀਵਾਦ ਦੇ ਨਾਲ ਨਾਲ ਅੰਦਰੂਨੀ ਬਸਤੀਵਾਦੀ ਸੱਤਾ ਦਆਰਾ ਸਿਰਜੇ ਇਤਿਹਾਸਾਂ ਦਾ ਸਿਰਜਣਾਤਮਕ ਨਿਸ਼ੇਧ ਕੀਤਾ ਗਿਆ ਹੈ ਅਤੇ ਅਧਿਕਾਰਿਕ ਇਤਿਹਾਸਾਂ ਦੁਆਰਾ ਖ਼ਾਮੋਸ਼ ਕਰ ਦਿੱਤੀਆਂ ਗਈਆਂ ਆਵਾਜ਼ਾਂ ਨੂੰ ਮੁੜ ਆਵਾਜ਼ ਦਿੱਤੀ ਗਈ ਹੈ। ਇਨ੍ਹਾਂ ਵਿਚਲੀ ਬਿਰਤਾਂਤਕ ਇਤਾਸਕਾਰੀ ਸੱਤਾਵਾਨ ਜਮਾਤਾਂ ਦੀ ਪੁਜੀਸ਼ਨ ਤੋਂ ਨਹੀਂ ਸਗੋਂ ਸੱਤਾ ਵਿਹੀਨ ਪਰ ਮਨੁੱਖੀ ਆਜ਼ਾਦੀ, ਬਰਾਬਰੀ ਲਈ ਨਿਰੰਤਰ ਸੰਘਰਸ਼ ਕਰਨ ਦੀ ਸਮਰੱਥਾ ਰੱਖਦੀਆਂ ਜਮਾਤਾਂ ਦੀ ਪੁਜੀਸ਼ਨ ਤੋਂ ਕੀਤੀ ਗਈ ਹੈ। ਬਸਤੀਵਾਦ ਅਤੇ ਨਵ-ਬਸਤੀਵਾਦ ਦੇ ਅਜੋਕੇ ਦੌਰ ਵਿਚ ਹਾਕਮ ਜਮਾਤਾਂ ਦੇ ਗੱਠਜੋੜ ਦੇ ਸਰੂਪ ਅਤੇ ਸਾਰ ਨੂੰ ਸਮਝਣ ਲਈ ਅਜਿਹੀ ਇਤਿਹਾਸਕ ਸਿਰਜਣਾ ਹੀ ਪ੍ਰਮਾਣਿਕ ਉੱਤਰਬਸਤੀਵਾਦੀ ਚੇਤਨਾ ਦਾ ਪ੍ਰਮਾਣ ਹੈ। ।੧॥

[1] ਰੀਡਰ, ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ


[2] Aijaz Ahmad, ‘Interrogating the ‘Post’ Condition: Theory, Texts and Contexts’ in The Post-Condition: Theory, Texts and Contexts, Ed. Ranjit Kaur Kapoor and Manjit Inder Singh, Punjabi University, Patiala, 2001, p. 28

[3] ‘…….post-colonialism can in no sense be regarded as a fully achieved stste…..We could, however, argue for post-colonialism as an anticipatory discourse, recognizing that the condition it names does not yet exist, but working nevertheless to bring that about’.

Peter Childs and R.J.Patrick Williams, An Introdction to Post-Colonial Theory, Prentice Hall,  p. 7

[4] ‘ We live in a post-colonial neo-colonized world’. Gayatri Spivak, The Post-Colonial Critic: Interviews, Strategies, Diologues, Ed. Sara Harasym, London: Routledge, 1990, p. 166

[5] Peter Childs and R.J.Patrick Williams, An Introdction to Post-Colonial Theory, Prentice Hall,  p. 8

Sunday, October 2, 2011

ਚੋਣਾਂ ਦਾ ਫਤਵਾ ਕੀ ਹੋਵੇ-ਸੁਖਇੰਦਰ ਸਿੰਘ ਧਾਲੀਵਾਲ



ਲ਼ੋਕ-ਪੱਖੀ ਜਮਹੂਰੀ ਸਰਕਾਰ ਦੀ ਸਥਾਪਣਾ ਵੱਲ ਮੋੜਾ ਜਾਂ ਗੈਰ ਜਮਹੂਰੀ ਜਮਾਤਾਂ ਦਾ ਮੁੜ ਕਬਜਾ।                            
              

ਪੰਜਾਬ ਵਿੱਚ,ਬੜੀ ਛੇਤੀ ਨਵੀਂ ਸਰਕਾਰ ਬਨਾਉਣ ਲਈ ਵੋਟਾਂ ਪੈ ਰਹੀਆਂ ਹਨ।ਸਾਡਾ ਸੰਵਿਧਾਨ ਚਾਹੁੰਦਾ ਹੈ ਕਿ ਲੋਕ, ਵੋਟ ਸ਼ਕਤੀ ਨੂੰ ਕੁੱਝ ਇਸ ਤਰੀਕੇ ਨਾਲ ਵਰਤਣ ਕਿ ਉਹ ਆਪਣੇ ਹੀ ਵਿੱਚੋ ਕੁੱਝ ਅਜੇਹੇ ਵਿਅਕਤੀਆਂ ਦੀ ਚੋਣ ਕਰ ਸਕਣ ਜੋ ਸਮੁਚੇ ਸਮਾਜ ਦੀ ਸਾਂਝੀ ਖਾਹਿਸ਼ ਮੁਤਾਬਕ ਰਾਜ ਦਾ ਕੰਮ-ਕਾਰ ਚਲਾਉਣ{ ਪਰ ਇਥੇ ਪੁਠਾ ਹੀ ਹੋ ਰਿਹਾ ਹੈ,ਸਿਰਫ ਸੱਠ ਸਾਲਾਂ ਵਿੱਚ ਹੀ ਅਜੇਹੇ ਹਾਲਾਤ ਬਣਾ ਦਿਤ ੇਕਿ ਸੰਵਿਧਾਨ ਦੀ ਸੋਚ ਨੂੰ ਲਾਂਭੇ ਰੱਖ ਕ,ੇ ਲੋਕਾਂ ਨੁੰ ਸਿਰਫ ਵੋਟਾਂ ਪਾਉਣ ਤੀਕ ਸੀਮਤ ਕਰ ਦਿਤਾ ਗਿਆ ਹੈ ਤੇ ਉਹ ਵੀ ਕੁੱਝ ਇਸ ਤਰਾਂ ਕਿ ਉਹਨਾਂ ਕੋਲ ਕੋਈ  ਬਦਲ ਵੀ ਨਹੀ ਛੱਡਿਆ।ਸਿਆਸੀ ਪਾਰਟੀਆਂ,ਅਖਬਾਰਾਂ ਤੇ ਧੰਨ-ਕੁਬੇਰਾਂ ਨੇ ਕੁੱਝ ਅਜੇਹਾ ਚੀਕ-ਚਿਹਾੜਾ ਪਾਇਆ ਹੋਇਆ ਹੈ ਕਿ ਚੋਣਾਂ ਦੇ ਪਵਿੱਤਰ ਤੇ ਜਰੂਰੀ ਕਾਰਜ ਨੂੰ ਸਿਰਫ ਅਮਰਿੰਦਰ ਤੇ ਬਾਦਲਾਂ ਵਿਚੋ ਇਕ ਦੀ ਚੋਣ ਤੀਕ ਹੀ ਸੀਮਤ ਕਰ ਰੱਖਿਆ।ਜੇ ਪੰਜਾਬੀ ਆਪਣੇ ਭਵਿੱਖ ਦੀ ਉਸਾਰੀ ਕਰਨਾ ਚਾਹੁੰਦੇ ਹਨ ਤਾਂ ਇਹ ਅਤੀ ਜਰੂਰੀ ਹੈ ਕਿ ਉਹ ਹਿੰਮਤ ਤੇ ਸੂਝਬੂਝ ਨਾਲ, ਉਹਨਾਂ ਦੁਆਲੇ ਬੁਣੇ ਜਾ ਰਹੇ ਚੱਕਰਵਿਊ ਨੂੰ ਤੋੜਣ ਤੇ ਜਮਹੂਰੀ ਅਧਿਕਾਰਾਂ ਤੇ ਨਿਰਦੇਸ਼ਾਂ ਦੀ ਰਾਖੀ ਕਰਣ{

                       ਪੰਜਾਬ ਨਾਲ ਹੋ ਕੀ ਰਿਹਾ ਹੈ।
ਪੰਜ ਦਰਿਆਵਾਂ ਦੀ ਧਰਤੀ ਵਾਲਾ ਰੰਗਲਾ ਪੰਜਾਬ ਕਿਥੇ ਹੈ।ਵੇਦਾਂ,ਗਰੰਥਾਂ,ਰਿਸ਼ੀਆਂ-ਮੁਨੀਆਂ,ਗੁਰੂਆਂ ,ਸੂਫੀਆਂ,ਸੰਤਾਂ ਵਾਲਾ ਪੰਜਾਬ ਕਿਥੇ ਹੈ।ਕਸ਼ਮੀਰੀ ਵਾਦੀਆਂ,ਖੈਬਰ ਦੇ ਦਰੇ, ਚੀਨੀ ਸਰਹੱਦਾਂ,ਹਿਮਾਲੀਆ ਤੇ ਸ਼ਿਵਾਲਿਕ ਪਰਬਤਾਂ,ਰੇਗਿਸਥਾਨ ਦੇ ਮਾਰੂਥਲ ਨਾਲ ਖਹਿੰਦਾ ਹੋਇਆ, ਦੇਸ਼ ਦੀ ਰਾਜਧਾਨੀ ਦਿੱਲੀ ਤੋ ਪਾਰ ਤੀਕ ਫੇਲਿਆ ਪੰਜਾਬ ਕਿਥੇ ਹੈ।ਅਫਸੋਸ,ਇਹ ਸਭ ਕੁੱਝ ਲੁਟੇਰੀਆਂ ਜਮਾਤਾਂ ਦੀ ਸੋੜੀ ਸਿਆਸਤ ਦੀ ਭੇਟਾ ਚੜ ਚੁੱਕਾ ਹੈ।ਇਸ ਕੁਕਰਮ ਨੂੰ ਸਿਰੇ ਚੜਾਉਣ ਲਈ ਉਹਨਾਂ ਧਰਮ ਦੀ ਦੁਰਵਰਤੌ ਕਰਦੇ ਹੋਏ ਫਿਰਕੂ ਭਾਵਨਾਵਾਂ ਭਵਕਾਉਣ ਦਾ ਖਤਰਨਾਕ ਰਾਹ ਚੁਣਿਆ।ਇਸ ਦਾ ਖਮਿਆਜਾ ਅੱਜ ਵੀ ਆਰਲਾ ਤੇ ਪਾਰਲਾ ਪੰਜਾਬ ਭੁਗਤ ਰਿਹਾ ਹੈ। ੈ ਸਿਆਸਤ ਤੇ ਅੱਜ ਵੀ ਫਿਰਕੂ ਸੋਚ ਹੀ ਭਾਰੂ ਹੈ।ਕੱਟਿਆ,ਵੱਢਿਆ,ਲੁਟਿਆ,ਛਾਗਿਆਂ ਛੋਟਾ ਜਿਹਾ ਪੰਜਾਬ,ਜੋ  ਸਾਡੀ ਪੀੜੀ ਦੇ ਹਿਸੇ ਆਇਆ ਹੈ ਉਸਦੀ ਹਾਲਤ ਬਹੁਤ ਹੀ ਖਤਰਨਾਕ ਹੈ।ਮੁਨਾਫੇ ਦੀ ਹਵਸ ਨੇ ਇਥੋ ਦਾ ਅੰਮ੍ਰਿਤ ਵਰਗਾ ਪਾਣੀ ਦੂਸ਼ਿਤ ਕੀਤਾ ਪਿਆ ਹੈ। ਧਰਤੀ ਦੀ ਕੁੱਖ ਜਹਿਰੀਲੇ ਮਾਦਿਆਂ ਨਾਲ ਝੁੱਲਸੀ ਪਈ ਹੈ।ਸਰਕਾਰ ਨੇ ਆਪਣੀ ਆਮਦਨ ਵਧਾਉਣ ਲਈ ਕਾਨੂੰਨੀ ਨਸ਼ਿਆਂ(ਸ਼ਰਾਬ) ਦੀ ਵਿਕਰੀ  ਵਿੱਚ ਤਿੰਨ ਗੁਣਾ ਵਾਧਾ ਕਰ ਦਿਤਾ ਹੈ। ਉਤੋ ਸਿਤਮ ਜਰੀਫੀ ਇਹ ਕਿ ਹਜਾਰਾਂ ਸ਼ਰਾਬਾਂ ਦੇ ਭਰੇ ਟਰੱਕ, ਬਿਨਾਂ ਟੈਕਸ ਭਰਿਆਂ, ਪੰਜਾਬ, ਰਾਜਿਸਥਾਨ ਤੇ ਗੁਜਰਾਤ ਲਈ ਜਾਂਦੇ ਹੋਏ ਜੇ ਫੜੇ ਵੀ ਜਾਣ ਤਾਂ ਆਬਕਾਰੀ ਵਿਭਾਗ ਦੇ ਅਫਸਰ ਕੇਸ ਖੁਰਦ-ਬੁਰਦ ਕਰਾਉਣ ਲਈ ਹਰ ਹੀਲਾ ਵਰਤਦੇ ਹਨ ,ਕਰਨ ਵੀ ਕਿਉ ਨਾ, ਇਹਨਾਂ ਜਹਿਰ ਦੀਆਂ ਕਾਨੂੰਨੀ ਭੱਠੀਆਂ ਦੇ ਮਾਲਕ ਪੰਜਾਬ ਦੇ ਸਿਆਸੀ ਪ੍ਰਭੂ ਜੋ ਠਹਿਰੇ(ਇਕ ਬੋਤਲ ਤਆਰ ਹੋਣ ਤੇ ਖਰਚਾ ਕੁਲ ੧੦ ਰੁਪਏ ਪੈਂਦਾ ਹੈ,ਟੈਕਸ ੯੦ ਰੁਪਏ,ਵਿਕਰੀ ਮੁਲ ਠੇਕੇਦਾਰਾਂ ਦੀ ਮਰਜੀ)।ਛੈਲ-ਛਬੀਲੇ,ਲੰੰੰਮ-ਸਲੰਮੇ ਪੰਜਾਬੀ ਗਭਰੂ ਅੱਜ ਕਲ ਘੱਟ ਹੀ ਲੱਭਦੇ ਹਨ ਹੁਣ ਤਾਂ ਹਰ ਦੂਜੇ ਦਿਨ ਭੋਗਾਂ ਤੇ ਅਜੇਹੇ ਕੀਰਣੇ ਹੀ ਸੁਣੀਦੇ ਹਨ,ਕਿ ਕਿਂਵੇ ਨਸ਼ਿਆਂ ਦਾ ਦੈਂਤ, ਪੰਜਾਬੀ ਬੱਚਿਆਂ ਨੰੂੰ ਚਬਾਈ ਤੁਰਿਆ ਜਾਂਦਾ ਹੈ।ਇਹ ਕਿਹੋ ਜਿਹੀ ਤਰੱਕੀ ਹੈ ਕਿ ਥੋੜਾ  ਪਾ ਕੇ ਵੀ ਸ਼ੁਕਰਾਨਾ ਕਰਨ ਵਾਲਾ, ਸਬਰ-ਸੰਤੌਖੀ ਪਰ ਔੜਾਂ ਨਾਲ ਜੂਝਣ ਵਾਲਾ,ਕਦੇ ਹਾਰ ਨਾ ਮੰਨਣ ਵਾਲਾ, ਹਿੰਮਤੀ ਕ੍ਰਿਸਾਨ ਧੜਾ ਧੜ ਖੁਦਕਸ਼ੀਆਂ ਕਰ ਰਿਹਾ ਹੈ।ਦੇਸ਼ ਦਾ ਅੰਨ-ਭੰਡਾਰ ਭਰਨ ਵਾਲੇ ਇਸ ਕ੍ਰਿਤੀ ਦੀ ਜਮੀਨ ਨੂੰ ਸਰਕਾਰਾਂ ਦੀ ਮਿਲੀ ਭੁਗਤ ਰਾਂਹੀ  ਕੋਡੀਆਂ ਦੇ ਭਾਅ ਹਥਿਆਉਣ ਵਾਲੇ ਬਿਲਡਰਜ ਅੱਜ ਕਲ ਸ਼ਕਤੀਸ਼ਾਲੀ ਜਮਾਤ (ਭੌਂ-ਮਾਫੀਆ) ਵਜੌ ਉਭਰ ਰਹੇ ਹਨ।ਲੋਹੜਾ ਇਸ ਗੱਲ ਦਾ ਹੈ ਕਿ ਮਾਲਕ ਕ੍ਰਿਸਾਣ ਦੀ ਧਰਤੀ ਹੇਠਲੇ ਰੇਤੇ ਦੀਆਂ ਖਾਣਾਂ ਤੇ ਵੀ ਸਿਆਸੀ ਲੱਠਮਾਰ ਠੇਕੇਦਾਰਾਂ ਦਾ ਕਬਜਾ ਹੈ(ਪਿਛਲੇ ਦਿਨੀ ਰੇਤੇ ਦੀ ਟਰਾਲੀ ੩੦੦੦ ਰੁਪਏ ਤੱਕ ਵਿਕੀ)। ਕੈਂਸਰ ਦੇ ਹਸਪਤਾਲ ਹਰ ਸ਼ਹਿਰ ਵਿੱਚ, ਪਰ ਇਸ ਨਾਮੁਰਾਦ ਬਿਮਾਰੀ ਪਨਪਣ ਦੇ ਸੋਮੇ ਸੁਕਾਉਣ ਵਲ ਕੋਈ ਉਪਰਾਲਾ ਨਹੀ।ਮਰੀਜ ਦਾ ਮਰਣਾ ਤਹਿ ਹੈ,ਪਿਛਲਿਆਂ ਦੀ ਆਰਥਕ ਬਰਬਾਦੀ ਵੀ।ਉਚੇਰੀ ਵਿਦਿਆ ਪ੍ਰਾਪਤ ਕਰਣ ਦਾ ਹੱਕ ਤੇ ਮੋਕੇ ਸਿਰਫ ਸ਼ਹਿਰਾਂ ਦੇ ਵਸਨੀਕਾਂ ਤੀਕ ਸੀਮਤ ਹਨ।ਪਂੇਡੂ ਵਸੌਂ ਦਾ ਵੱਡਾ ਹਿਸਾ ਜੋ ਸਿਖਿੱਆ ਪ੍ਰਾਪਤ ਕਰ ਰਿਹਾ ਹੈ ਉਸ ਨਾਲ ਅਣਪੜਤਾ ਵਿੱਚ ਹੀ ਵਾਧਾ ਹੋ ਰਿਹਾ ਹੈ।ਜਿਹਨਾਂ ਕੋਲ ਡਿਗਰੀਆਂ ਤੇ ਡਿਪਲੋਮੇ ਹਨ ਵੀ ,ਉਹ ਅਜੇਹੇ ਅਦਾਰਿਆਂ ਤੋ ਮਿਲੇ ਹਨ ਜਿਹਨਾਂ ਕੋਲ ਅਧਿਆਪਕ ਵੀ ਕੱਚ ਘਰੜ ਹੀ ਹਨ ਵਿਦਿਆ ਦੇ ਵਪਾਰੀਕਰਣ ਦਾ ਨਤੀਜਾ ਇਹੀਓ ਹੀ ਹੋ ਸਕਦਾ ਸੀ।                    
ਭਾਰਤੀ ਸੰਵਿਧਾਨ ਦੇ ਨਿਰਦੇਸ਼ਾਂ ਮੁਤਾਬਕ ਹਰ ਸਰਕਾਰ ਦਾ ਇਹ ਜਰੂਰੀ ਕਾਰਜ ਹੈ ਕਿ ਉਹ ਵਿਦਿਆ ਤੇ ਸਿਹਤ ਵਿਭਾਗਾਂ ਦੀ ਜੁਮੇਵਾਰੀ ਆਪਣੇ ਹੱਥੀ ਰੱਖਣ ਪਰ ਪੰਜਾਬ ਸਰਕਾਰ ਨੇ ਵਿਦਿਆ ਵਾਂਗ ਸਿਹਤ ਸੇਵਾਵਾਂ ਦਾ ਵੀ ਪੂਰਾ ਵਪਾਰੀਕਰਣ ਕਰ ਦਿਤਾ ਹੈ।ਨਤੀਜਾ ਉਹੀਓ, ਕਿ ਜਿਸ ਦੇ ਪੱਲੇ ਧੰਨ ਹੈ,ਉਹੀਓ ਹੀ ਇਲਾਜ ਕਰਵਾ ਸਕਦਾ ਹੈ।ਮਜਬੂਰੀ ਵੱਸ ਜੇ ਕੋਈ ਹੋਰ ਇਹਨਾ ਸਿਹਤ ਦੁਕਾਨਾਂ(ਅਖੋਤੀ ਹਸਪਤਾਲਾਂ)ਵਿਚ ਆ ਵੀ ਵੜਿਆ, ਬਿਮਾਰੀ ਮਾਰੇ ਨਾ ਮਾਰੇ,ਹਸਪਤਾਲ ਦੇ ਬਿਲ ਲੈ ਡੁਬਣਗੇ।ਗਰੀਬਾਂ ਦਾ ਦਾਖਲਾ ਤਾਂ ਇਥੇ ਪਹਿਲਾਂ ਹੀ ਵਰਜਿਤ ਹੈ, ਉਹ ਭਾਣਾਂ ਮੰਨਦੇ ਹੋਏ ਸਰਕਾਰੀ ਸਹੂਲਤਾਂ ਤਕ ਹੀ ਬਹੁੜਦੇ ਹਨ।

                    ਪੰਜਾਬ ਚਾਹੁੰਦਾ ਕੀ ਹੈ?
ਜਮਹੂਰੀ ਰਾਜ ਪ੍ਰਣਾਲੀ,ਜਿਥੇ ਸਿਆਸੀ ਪਾਰਟੀਆਂ ਤੇ ਉਸਦੇ ਕਾਰਕੁਨ,ਰਾਜਿਆਂ ਵਾਂਗ ਨਹੀ ਬਲਕਿ ਜੰਤਾ ਦੇ ਨੁਮਾਇੰਦੇ ਵਜੋ ਵਿਚਰਨ।
ਆਧੁਨਿੱਕ ਖੋਜਾਂ ਤੇ ਤੌਰ ਤਰੀਕਆਂ ਨੂੰ ਅਪਣਾਉਣਾ, ਆਪਣੇ ਵਿਰਸੇ ਨੂੰ ਸੰਭਾਲਣਾ ਤੇ ਵਿਕਸਤ ਕਰਣਾ।    
ਖੇਤੀ ਪੈਦਵਾਰ ਵਧਾਉਣਾ ਪਰ ਧਰਤੀ ਦੀ ਕੁੱਖ ਨੁੰ ਜਹਿਰੀਲ਼ੇ ਮਾਦਿਆਂ ਤੋ ਬਚਾਉਣਾ।
ਪਰਦੂਸ਼ਣ ਰਹਿਤ ਸਨਅਤੀ ਉਸਾਰੀ ਕਰਦੇ ਹੋਏ ਵਾਤਾਵਰਣ ਦੀ ਰਾਖੀ ਕਰਣਾ ।
ਸਮਾਜ ਵਿੱਚੋ ਰਿਸ਼ਵਤਖੋਰੀ,ਸੀਨਾਜੋਰੀ,ਧੱਕੇਸ਼ਾਹੀਆਂ ਨੂੰ ਖਤਮ ਕਰਨਾ।
ਲੋਕਾਂ ਦੀਆਂ ਜਰੂਰਤਾਂ ਪੂਰੀਆਂ ਕਰਨ ਤੇ ਸਮੱਸਿਆਵਾਂ ਹੱਲ ਕਰਨ ਨੂੰ ਸਮਰਪਿਤ ਸਰਕਾਰੀ ਅਮਲੇ ਦੀ ਉਸਾਰੀ
ਉਚੱਤਮ ਵਿਦਿਆ,ਜੋ ਮਨੁੱਖ ਨੂੰ ਤੇਜੀ ਨਾਲ ਬਦਲਦੀ ਦੁਨੀਆਂ ਦੇ ਹਾਣ ਦਾ ਬਣਾਵੇ।
ਪੰਜਾਬੀਆਂ ਦੀ ਮੁੜ  ਸਿਹਤ ਸਿਰਜਣਾ ਲਈ, ਸਿਆਸੀ,ਧਾਰਮਿਕ,ਸਮਾਜਿਕ ਤੇ ਸਰਕਾਰੀ ਅਦਾਰਿਆਂ ਵਲੋ ਨਸ਼ਿਆਂ ਵਿਰੁੱਧ ਇਕਮੁੱਠ ਤੇ ਫੇਸਲਾਕੁਨ ਸੰਘਰਸ਼।
                        ਕੀ ਕਰਣਾ ਲੋੜੀਂਦਾ ਹੈ?
ਅਸੀ ਸੰਵਿਧਾਨ ਦੇ ਨਿਰਦੇਸ਼ਾਂ ਦੀ ਸੇਧ ਦਾ ਸਮਾਜ ਸਿਰਜਣ ਲਈ ਜਮਹੂਰੀ ਤੋਰ ਤਰੀਕਿਆਂ ਦੀ ਵਰਤੋ ਕਰਦੇ ਹੋਏ, ਦੇਸ਼ ਵਿਚ ਕੋਮੀ ਜਮਹੂਰੀ ਇਨਕਲਾਬ ਦੀ ਸੰਪੂਰਨਤਾ ਲਈ ਸੰਘਰਸ਼ਸ਼ੀਲ ਹਾਂ। ਦੋ ਵੱਖ-ਵੱਖ,ਭਾਵੇ ਇਕ ਦੂਜੇ ਨਾਲ ਜੁੜੀਆਂ ਹੋਈਆਂ, ਸਿਅਸੀ ਪਹੂੰਚਾਂ ਅਪਨਾਉਣ ਦੀ ਜਰੂਰਤ ਹੈ।
੧-- ਸਾਡੇ ਸੰਵਿਧਾਨ ਦੀ ਦਿਸ਼ਾ ਠੀਕ ਤੇ ਲੋਕ ਪੱਖੀ ਹੈ,ਪਰ ਦਸ਼ਾ ਮਾੜੀ ਹੈ, ਲੁਟੇਰੀਆਂ ਹਾਕਮ ਜਮਾਤਾਂ ਦਾ ਪੈਤੜਾ ਇਹੀਓ ਹੈ ਕਿ ਸਹੁੰ ਸੰਵਿਧਾਨ ਦੀ ਚੁਕੋ ਪਰ ਹੋਲੀ ਹੋਲੀ ਇਸ ਦੀ ਅੇਨੀ ਕਾਇਆਕਲਪ ਕਰ ਦਿਉ ਕਿ ਸੰਵਿਧਾਨ ਦੀ ਦਿਸ਼ਾ ਹੀ ਬਦਲ ਕੇ ਸਰਮਾਏ ਪੱਖੀ ਹੋ ਜਾਵੇ। ਸੰਘਰਸ਼ਾਂ ਤੇ ਲੋਕ ਚੇਤਨਾ ਰਾਹੀ ਸਾਨੂੰ ਲੰਮੀ ਲੜਾਈ ਲੜਣੀ ਪੈਣੀ ਹੈ, ਤਾਂ ਜੋ ਸੰਵਿਧਾਨ ਦੀ ਮੂਲ ਸੇਧ ਨੂੰ ਕਾਇਮ ਰੱਖਦੇ ਹੋਏ, , ਇਹੋ ਜਿਹਾ ਸਮਾਜ ਸਿਰਜ ਸਕੀਏ, ਜਿਥੇ ਲੋਕ ਪਾਰਲੀਮੈਂਟ ਤੋ ਲੈ ਕੇ ਪਿੰਡ ਤੀਕ  ਰਾਜ ਸੱਤਾ ਵਿੱਚ ਭਾਗੀਦਾਰ ਹੋਣ ਦੇ ਨਾਲ ਨਾਲ ਫੇਸਲਿਆਂ ਦੇ ਅਮਲ ਵਿੱਚ ਵੀ ਮੋਹਰੀ ਹੋ ਨਿਬੜਣ।
ਪਿਛਲੇ ਇਕ ਸਾਲ ਵਿੱਚ ਘਟੀਆਂ ਦੋ ਘਟਨਾਵਾਂ,ਸਮਾਜਕ ਤਬਦੀਲੀਆਂ ਭਾਲਦੇ ਕਾਰਕੁਨਾਂ ਲਈ ਮਾਰਗ ਦਰਸ਼ਕ ਬਣ ਸਕਦੀਆਂ ਹਨ।ਲੱਖਾਂ ਲੋਕਾਂ ਦਾ, ਸਥਾਪਿਤ ਸਿਆਸੀ ਪਾਰਟੀਆਂ ਤੇ ਸਰਕਾਰਾਂ ਵਿਰੁੱਧ ਅੰਨਾਂ-ਹਜਾਰੇ ਦੇ ਝੰਡੇ ਹੇਠ, ਭਰਿਸ਼ਟਾਚਾਰ ਵਿਰੋਧੀ ਲਹਿਰ ਦੇ ਨਾਅ ਹੇਠ, ਲਾਮਬੰਦ ਹੋਣਾਂ ਜੇ ਪਾਰਲੀਮੈਂਟ ਤੀਕ ਕੰਬਣੀਆਂ ਛੇੜ ਚੁਕਿਆ ਹੈ,ਤਾਂ ਸਾਡੇ ਆਪਣੇ ਪੰਜਾਬ ਅੰਦਰ ਇਕ ਵਿਅਕਤੀ ਮਨਪ੍ਰੀਤ ਬਾਦਲ ਦੀ ਬਗਾਵਤ ਨੇ ਹਾਕਮ ਜਮਾਤਾਂ(ਅਕਾਲੀਆਂ-ਕਾਂਗਰਸੀਆਂ)ਨੂੰ ਕੇਰਾਂ ਤਾਂ ਵਖਤ ਪਾ ਛੱਡਿਆ ਹੈ,ਕਿਉਕਿ ਉਸ ਵਲੌ ਸਥਾਪਤੀ ਵਿਰੱਧ ਉਠਾਏ ਮੁਦਿਆਂ ਨੇ ਭਾਰੀ ਭੀੜਾਂ ਜੋੜੀਆਂ, ਇਹ ਵੱਖਰੀ ਗਲ ਹੈ ਕਿ ਉਹ ਕੁੱਝ ਜਿਆਦਾ ਹੀ ਜੋੜਾਂ-ਤੌੜਾਂ ਦੀ ਰਾਜਨੀਤੀ ਵਲ ਉਲਰਿਆ ਨਜਰ ਆਉਦਾ ਹੈ।ਅੰਨਾਂ-ਹਜਾਰੇ ਤੇ ਮਨਪ੍ਰੀਤ,ਲੋਕਾਂ ਦੇ ਮਨਾਂ ਅੰਦਰ ਪਨਪ ਰਹੇ ਉਸ ਲਾਵੇ ਦੇ ਹੀ ਸੂਚਕ ਹਨ, ਜੋ ਤਬਦੀਲੀ ਚਾਹੂੰਦਾ ਹੈ।ਗਹੁ ਨਾਲ ਵਾਚੀਏ,ਤਾਂ ਇਹ ਦੋਵੇਂ ਘਟਨਾਵਾਂ ਦੇਸ਼ ਦੀ ਦਿਸ਼ਾਂ ਤੇ ਦਸ਼ਾਂ ਵਿਗਾੜਣ ਵਾਲਿਆਂ ਵਿਰੁਧ ਲੜਾਈ ਵੀ ਹੈ ਤੇ ਸਮਾਜਕ ਤਬਦੀਲੀਆਂ ਲਈ ਜੂਝਦੀਆਂ ਸ਼ਕਤੀਆਂ ਲਈ ਪ੍ਰੇਰਣਾ ਦਾ ਸੋਮਾ ਵੀ।ਜਮਹੂਰੀ ਸਮਾਜ ਅੰਦਰ ਲੌਕਾਂ ਦੀ ਰਾਏ ਜਾਨਣ ਦਾ  ਇੱਕੋ-ਇੱਕ ਤਰੀਕਾ ਚੌਣਾ ਹੀ ਹੋ ਸਕਦਾ ਹੈ ਪਰ ਇਹ ਜਰੂਰੀ ਹੈ ਕਿ ਚੌਣ ਸਿਆਸੀ ਧਿਰਾਂ ਦੇ ਪਰੋਗਰਾਮਾਂ ਤੇ ਚੌਣ ਅੇਲਾਣਨਾਮਿਆਂ ਤੇ ਅਧਾਰਤ ਹੋਵੇ, ਨਾਂ ਕਿ ਵਿਅਕਤੀਆਂ ਵਿਚਕਾਰ, ਜਿਵੇਂ ਅੱਜ ਕਲ ਹੋ ਰਿਹਾ ਹੈ।ਪਾਰਲੀਮੈਂਟ ਤੇ ਵਿਧਾਨ-ਸਭਾਵਾਂ ਦੀ ਮਹਾਨਤਾ ਤੇ ਗਰਿਮਾਂ ਕਾਇਮ ਰੱਖਣ ਲਈ ਜੂਝਦੇ ਹੋਏ ਇਹ ਵੀ ਧਿਆਨ ਵਿੱਚ ਰਹੇ ਕਿ ਇਹਨਾਂ ਸੰਸਥਾਵਾਂ ਨੂੰ ਮੁੱਖ ਨੁਕਸਾਨ ਵੀ ਸਾਡੇ ਚੁਣੇ ਹੋਏ ਨੁਮਾਇੰਦੇ ਹੀ ਪਹੁਚਾ ਰਹੇ ਹਨ।ਅੱਜ ਦੀ ਮੁੱਖ ਲੋੜ ਲੋਕਾਂ ਦੀ ਰਾਜ-ਭਾਗ ਵਿੱਚ ਸਰਗਰਮ ਸ਼ਮੂਲੀਅਤ ਯਕੀਨੀ ਬਨਾਉਣਾ ਹੈ ਇਸ ਦਾ ਅਧਾਰ ਤੇ ਅਧਿਕਾਰ ਵੀ ਸੰਵਿਧਾਨ ਦੀ ੭੩ਵੀ-੭੪ਵੀ ਤਰਮੀਮ ਰਾਹੀਂ ਮੁਹੱਈਆ ਕੀਤਾ ਜਾ ਚੁਕਿਆ ਹੈ।
੨—ਰਾਜ-ਭਾਗ ਦੀਆਂ ਮਾਲਕ ਜਮਾਤਾਂ ਪੂਰੀ ਕਿਸ਼ਸ਼ ਕਰ  ਕਰਣਗੀਆਂ ਕਿ ਆਉਣ ਵਾਲੀ ਚੋਣ ਪਾਰਟੀਆਂ,ਪਰੋਗਰਾਮਾਂ,ਮੈਨੀਫੈਸਟੋ ਤੇ ਨੀਤੀਆਂ ਤੇ ਬਹਿਸ ਕਰਾਉਣ ਦੀ ਬਜਾਏ ਅਗਲਾ ਮੂੱਖ-ਮੰਤਰੀ
(ਬਾਦਲ ਜਾਂ ਕੈਪਟਨ)ਕੌਣ ਹੋਵੇ ਤੱਕ ਹੀ ਸੀਮਤ ਕੀਤੀ ਜਾਵੇ।ਅਫਸੋਸ ਇਹ ਹੈ ਕਿ ਸੀ.ਪੀ.ਆਈ- ਸੀ.ਪੀ.ਅੇਮ ਵੀ ਇਸ ਸਮੇ ਉਸਾਰੂ ਭੁਮਿਕਾ ਨਿਭਾਉਣ ਦੀ ਬਜਾਏ ਜੌੜਾਂ-ਤੌੜਾਂ ਰਾਹੀਂ ਇਕ ਅੱਧੀ ਸ਼ੀਟ ਪ੍ਰਾਂਪਤ ਕਰਣ ਦੀ ਹੋੜ ਵਿੱਚ ਹਨ।
ਆਉ ਅਸੀ ਇਸ ਦੰਗਲ ਵਿੱਚ ਆਪਣੀ ਭੁਮਿਕਾ ਤੇ ਕੇਂਦਰਤ ਹੋਈਏ ਤੇ ਲੋਕਾਂ ਸਾਹਮਣੇ ਅਸਲੀ ਮੁਦੇ ਉਭਾਰੀਏ
a—ਸੂਬੇ ਵਿੱਚ ਰਾਜਕੀ ਕੰਮਕਾਜ(ਗਵਰਨੈਂਸ)ਚਲਾਉਣ ਦੀ ਤਹਿਸ-ਨਹਿਸ ਹੋਈ ਪ੍ਰਣਾਲੀ ਦੀ ਬਹਾਲੀ।            
ਅ—ਕੇਂਦਰੀ ਲੋਕ ਪਾਲ ਦੀ ਤਰਜ ਤੇ ਲੋਕ- ਆਯੁਕਤ ਦੀ ਨਿਯੁਕਤੀ, ਜਿਸ ਕੋਲ ਮੁੱਖ ਮੰਤਰੀ ਤੋ ਲੈ ਕੇ      ਹੇਠਲੀ ਪੱਧਰ ਤੀਕ ਦੇ ਅਫਸਰਾਂ ਦੇ ਭਰਿਸ਼ਟਾਚਾਰ ਸਬੰਧੀ ਕੇਸ ਨਿਪਟਾਉਣ ਦੀ ਪੂਰੀ ਕਾਨੂੰਨੀ ਤਾਕਤ ਹੋਵੇ।    
e—ਵਾਤਾਵਰਣ ਦੀ ਸੰਭਾਲ ਦੇ ਨਾਲ ਨਾਲ ਸਨਅਤੀ ਤਰੱਕੀ ਰਾਹੀਂ ਰੋਜਗਾਰ ਦੇ ਮੋਕੇ ਪੈਦਾ ਕਰਨੇ।
ਸ—ਕਾਸ਼ਤਕਾਰ ਕਿਸਾਨੀ ਦੀ ਸੁਰੱਖਿਆ ਲਈ ਕਿਸਾਨਾ ਦੀ ਸਰਗਰਮ ਸ਼ਮੂਲੀਅਤ ਵਾਲੀਆ ਸਹਿਕਾਰੀ    
   ਸਭਾਵਾਂ ਉਸਾਰਨਾ, ਖੇਤੀ ਤੇ ਉਦਯੋਗ ਨੂੰ ਜੋੜਦੇ ਹੋਏ ਖੇਤੀ ਪੈਦਾਵਾਰ ਨੂੰ ਆਲਮੀ ਮੰਡੀ ਨਾਲ ਜੋੜਣਾ।
ਹ—ਵਿਦਅਕ ਤੇ ਸਿਹਤ ਸੇਵਾਵਾਂ ਅੰਦਰ ਸਰਕਾਰੀ ਸਰਦਾਰੀ ਮੁੜ ਬਹਾਲ ਕਰਨਾ।
ਕ—ਟੈਕਸ ਪ੍ਰਣਾਲੀਨੂੰ ਇੰਜ ਸੁਧਾਰਣਾ ਕਿ ਅਥਾਹ ਦੋਲਤ ਇਕੱਠੀ ਕਰਨ ਵਾਲਾ ਕੋਈ ਸੋਮਾਂ ਟੈਕਸ ਤੋ ਨਾ ਬਚੇ
ਖ—ਸਿਵਿਲ ਤੇ ਪੁਲੀਸ ਅਫਸਰਾਂ ਸਮੇਤ ਹਰ ਮਹਿਕਮੇ ਦੇ ਬੇਲੋੜੇ ਤੇ ਵਾਧੂ  ਅਮਲੇ ਦੀ ਛੁਟੀ ਕਰਨਾ।
ਗ—ਰਾਜਕੀ ਸੁਧਾਰ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਸੁਧਾਰ ਲਿਆਉਦੇ ਹੋਏ ਸਰਕਾਰੀ ਮਸ਼ੀਨਰੀ ਨੂੰ
   ਲੋਕ-ਪੱਖੀ ਬਨਾਉਣਾ।
ਘ-ਪੁਲੀਸ ਮਹਿਕਮੇ ਨੂੰ ਗੈਰ ਸਿਆਸੀ ਅਧਾਰ ਤੇ ਮੁੜ ਉਸਰਨਾ,ਨਾਂ ਸੁਧਰਣਯੋਗ ਅਣਸਰਾਂ ਦੀ ਜਬਰੀ ਛਾਂਟੀ।
ਙ-ਪਾਕਿਸਤਾਨ ਨਾਲ ਸਬੰਧ ਸੁਧਾਰਨੇ ਤੇ ਪਾਰਲੇ ਦੇਸ਼ਾਂ ਨਾਲ ਵਪਾਰਕ ਸਬੰਧ ਕਾਇਮ ਕਰਨ ਦੀ ਹਮਾਇਤ।