Tuesday, November 23, 2010

ਸਿਰੜ ਤੇ ਸਿਦਕ ਦੇ ਬਾਵਜੂਦ ਵਿਸ਼ਾਲ ਲੋਕ ਲਹਿਰ ਨਾ ਉੱਸਰ ਸਕੀ ਸਾਥੋਂ - ਜਗਜੀਤ ਸਿੰਘ ਆਨੰਦ

ਸਿਰੜ ਤੇ ਸਿਦਕ ਦੇ ਬਾਵਜੂਦ ਵਿਸ਼ਾਲ ਲੋਕ ਲਹਿਰ ਨਾ ਉੱਸਰ ਸਕੀ ਸਾਥੋਂ
- ਜਗਜੀਤ ਸਿੰਘ ਆਨੰਦ 

ਚੇਤੇ ਦੇ ਸਰੋਵਰ 'ਚ ਚੁੱਭੀ ਮਾਰਦਾ ਹਾਂ ਤਾਂ ਪਹਿਲ-ਪਲੱਕੜੇ ਦਿਨ ਯਾਦ ਆ ਜਾਂਦੇ ਹਨ ਤੇ ਹੋਰ ਬਹੁਤ ਕੁੱਝ ਵੀ। ਭਲਾ ਮੈਂ ਕਮਿਊਨਿਸਟ ਕਿਉਂ ਬਣਿਆ?
ਅੰਡੇਮਾਨ ਤੇ ਹੋਰ ਦੋਜ਼ਖੀ ਜੇਲ੍ਹਾਂ ਵਿੱਚ ਜਵਾਨੀਆਂ ਗਾਲ਼ ਕੇ ਬਾਹਰ ਆਉਣ ਵਾਲੇ ਗ਼ਦਰੀ ਸੂਰਬੀਰਾਂ ਨੇ ਵੀ ਅਤੇ 'ਅਨੁਸ਼ੀਲਨ' ਤੇ 'ਯੁਗਾਂਤਰ' ਵਰਗੀਆਂ ਯਰਕਾਊ ਲਹਿਰਾਂ ਦੇ ਬੰਗਾਲੀ ਇਨਕਲਾਬੀਆਂ ਵਿੱਚੋਂ ਕਈ ਸਾਰਿਆਂ ਨੇ ਕਮਿਊਨਿਸਟ ਪਾਰਟੀ ਵੱਲ ਹੀ ਮੂੰਹ ਕਿਉਂ ਕੀਤਾ? ਉਨ੍ਹਾਂ ਤੋਂ ਇਲਾਵਾ ਅੰਗਰੇਜ਼ਾਂ ਦੀ ਵਲੈਤ ਵਿੱਚੋਂ ਉੱਚੀਆਂ ਪੜ੍ਹਾਈਆਂ ਕਰ ਕੇ ਆਉਣ ਵਾਲੇ ਵੱਡੇ ਲੋਕਾਂ ਦੇ ਪੁੱਤਾਂ ਨੇ ਵੀ ਦੇਸ ਪਰਤ ਕੇ ਇਹ ਰਾਹ ਕਿਉਂ ਚੁਣਿਆ?ਮੈਨੂੰ ਤਾਂ ਆਪਣੇ ਨਿੱਜੀ ਜੀਵਨ ਤਜਰਬੇ ਤੋਂ ਇਹ ਲੱਭਦਾ ਹੈ ਕਿ ਅਸੀਂ ਲੋਕ ਅੰਗਰੇਜ਼ੀ ਰਾਜ ਤੋਂ ਵਾਲ-ਵਾਲ ਦੁਖੀ ਸਾਂ ਅਤੇ ਫ਼ਰੰਗੀ ਨੂੰ ਛੇਤੀ ਤੋਂ ਛੇਤੀ ਸੱਤ ਸਮੁੰਦਰੋਂ ਪਾਰ ਪਹੁੰਚਾਉਣ ਲਈ ਉਤਾਵਲੇ ਸਾਂ। ਤੁਰਿਆ ਸਾਂ ਮੈਂ ਪ੍ਰੋਫ਼ੈਸਰ (ਪਿੱਛੋਂ ਪ੍ਰਿੰਸੀਪਲ) ਨਿਰੰਜਣ ਸਿੰਘ ਜੀ ਵੱਲੋਂ ਉਲਥਾਈ ਮਹਾਤਮਾ ਗਾਂਧੀ ਦੀ ਸਵੈ-ਜੀਵਨੀ 'ਸੱਤ ਦੀ ਪ੍ਰਾਪਤੀ ਦੇ ਯਤਨ' ਤੋਂ। ਪ੍ਰਿੰ. ਸਾਹਿਬ ਮਾਸਟਰ ਤਾਰਾ ਸਿੰਘ ਜੀ ਦੇ ਸਕੇ ਭਰਾ ਸਨ, ਉਨ੍ਹਾਂ ਤੋਂ ਛੋਟੇ ਅਤੇ ਵਿਚਾਰਾਂ ਵੱਲੋਂ ਉਨ੍ਹਾ ਤੋਂ ਢੇਰ ਵੱਖਰੇ। ਪੱਕੇ ਗਾਂਧੀਵਾਦੀ, ਪੱਕੇ ਖੱਦਰਧਾਰੀ ਅਤੇ ਪੱਕੇ ਸਿੱਖ ਹੁੰਦੇ ਹੋਏ ਵੀ ਫ਼ਿਰਕਾਪ੍ਰਸਤੀ ਤੋਂ ਉੱਪਰ ਉੱਠ ਕੇ ਸੋਚਣ ਵਾਲੇ ਸਨ ਉਹ। ਪਰਵਾਰਕ ਸਾਂਝ ਕਾਰਨ ਪੋਖਾ ਉਨ੍ਹਾ ਦਾ ਭਾਵੇਂ ਮੇਰੇ ਉੱਤੇ ਵੀ ਪਿਆ ਸੀ, ਪਰ ਜਦੋਂ ਮੈਂ ਗ਼ਦਰੀ ਬਾਬਿਆਂ ਦੇ ਨਾਮ-ਲੇਵੇ ਕਿਰਤੀਆਂ ਦੇ ਸੰਪਰਕ ਵਿੱਚ ਆਇਆ, ਗਾਂਧੀਵਾਦ ਦਾ ਜਾਦੂ ਲੱਥ ਗਿਆ। ਪਹਿਲਾਂ-ਪਹਿਲ ਜਵਾਹਰ ਲਾਲ ਨਹਿਰੂ ਦੀ 'ਸਵੈ ਜੀਵਨੀ' ਅਤੇ 'ਪਿਤਾ ਵੱਲੋਂ ਧੀ ਨੂੰ ਚਿੱਠੀਆਂ' ਨੇ ਮੈਨੂੰ ਤਕੜਾ ਪ੍ਰਭਾਵਤ ਕੀਤਾ। ਇੱਕ ਕਦਮ ਹੋਰ ਅੱਗੇ ਵਧ ਕੇ ਜਵਾਹਰ ਲਾਲ ਨਾਲੋਂ ਸੁਭਾਸ਼ ਬੋਸ ਮਨ ਨੂੰ ਵੱਧ ਭਾਉਣ ਲੱਗਾ, ਕਿਉਂਕਿ ਜਵਾਹਰ ਲਾਲ ਤਾਂ ਆਪਣੀ ਰੌਸ਼ਨ ਸੋਚ ਦੇ ਬਾਵਜੂਦ ਨਬੇੜੇ ਦੀ ਘੜੀ ਗਾਂਧੀ ਜੀ ਅੱਗੇ ਝੁਕ ਜਾਂਦਾ ਸੀ, ਪਰ ਸੁਭਾਸ਼ ਬੋਸ ਅੜਿਆ ਰਹਿੰਦਾ। ਸੁਭਾਸ਼ ਜਦੋਂ ਗਾਂਧੀ ਜੀ ਦੇ ਉਮੀਦਵਾਰ ਪੱਟਾਭੀ ਸੀਤਾ ਰਮੱਈਆ ਨੂੰ ਹਰਾ ਕੇ ਕਾਂਗਰਸ ਦਾ ਪ੍ਰਧਾਨ ਚੁਣਿਆ ਗਿਆ, ਅਸੀਂ ਸਾਰੇ ਧੰਨ-ਧੰਨ ਹੋ ਉੱਠੇ। ਪਰ ਇੱਕ ਤਾਂ ਸੁਭਾਸ਼ ਬੋਸ ਆਪਣੀ ਜਿੱਤ ਨੂੰ ਮੰਤਕੀ ਨਤੀਜੇ ਤੱਕ ਪਹੁੰਚਾਉਣ ਤੋਂ ਪਹਿਲਾਂ ਹੀ ਗਾਂਧੀ ਜੀ ਅੱਗੇ ਝੁਕ ਗਿਆ, ਤੇ ਦੂਜੇ ਉਸ ਨੇ ਨਾਗਪੁਰ ਜਾ ਦੇਸੀ ਸਰਮਾਏਦਾਰਾਂ ਦੀ ਜਥੇਬੰਦੀ ਅੰਦਰ ਅਜਿਹੀ ਤਕਰੀਰ ਕਰ ਮਾਰੀ ਕਿ ਸਾਨੂੰ ਉਸ ਦਾ ਇਨਕਲਾਬੀਪੁਣਾ ਝੰਵਿਆ-ਝੰਵਿਆ ਭਾਸਣ ਲੱਗਾ। ਉਪਰੰਤ ਥੋੜ੍ਹਾ ਚਿਰ ਐੱਮ ਐੱਨ ਰਾਏ ਦੀ ਸਿਆਸੀ ਭਗਤੀ ਦਾ ਸ਼ੁਦਾ ਵੀ ਰਿਹਾ, ਜਿਹੜਾ ਡਾ. ਮੁਲਕ ਰਾਜ ਆਨੰਦ ਨੇ ਵਲੈਤੋਂ ਆ ਕੇ ਗੌਰਮਿੰਟ ਕਾਲਜ ਲਾਹੌਰ ਵਿੱਚ ਲਾਈ ਸਾਡੀ ਚੋਣਵੇਂ ਪਾੜ੍ਹਿਆਂ ਦੀ ਮੀਟਿੰਗ ਵਿੱਚ ਲਾਹਿਆ। ਉਸ ਨੇ ਅਜਿਹਾ ਜੋੜਿਆ ਸਾਨੂੰ ਲਾਹੌਰ ਦੀ ਵਿਦਿਆਰਥੀ ਲਹਿਰ ਦੇ ਮੋਹਰੀਆਂ ਨੂੰ ਹਫ਼ਤਾਵਾਰੀ ਪਰਚੇ 'ਨੈਸ਼ਨਲ ਫ਼ਰੰਟ' ਤੇ ਉਸ ਦੇ ਸੰਪਾਦਕ ਪੀ ਸੀ ਜੋਸ਼ੀ ਨਾਲ, ਕਿ ਗੱਲ 'ਸੱਭੇ ਦੁਆਰ ਛੋਡ ਕਰ, ਆਇਉ ਤੁਹਾਰੇ ਦੁਆਰ' ਵਾਲੀ ਬਣ ਗਈ। ਕਮਿਊਨਿਸਟ ਪਾਰਟੀ ਦੇ ਅਜਿਹੇ ਲੜ ਲੱਗੇ, ਖਾਸ ਕਰ ਕੇ ਪੀ ਸੀ ਜੋਸ਼ੀ, ਦੇ ਕਿ ਹਾਲਤ 'ਇਹ ਜਨਮ ਤੁਮਹਾਰੇ ਲੇਖੇ' ਵਾਲੀ ਹੋ ਨਿਬੜੀ।
ਇਹ ਤਾਂ ਮੇਰੀ ਨਿੱਜੀ ਗਾਥਾ ਹੈ, ਪਰ ਇਹੋ ਬਣੀ ਗ਼ਦਰੀ ਬਾਬਿਆਂ ਦੀ ਵੀ, ਬੱਬਰ ਅਕਾਲੀ ਲਹਿਰ ਦੇ ਮੋਢੀਆਂ ਦੀ ਵੀ, ਭਗਤ ਸਿੰਘ ਦੇ ਸਾਥੀਆਂ ਦੀ ਵੀ ਅਤੇ ਪੰਜਾਬ ਤੋਂ ਲੈ ਕੇ ਕਲਕੱਤੇ ਤੱਕ ਸਿਰਾਂ 'ਤੇ ਖੱਫਣ ਬੰਨ੍ਹ ਤੁਰੇ ਕਈ ਯਰਕਾਊਆਂ ਤੇ ਹੋਰ ਅਣਖੀਲੇ ਨੌਜਵਾਨਾਂ ਦੀ ਵੀ।
ਸੋਚਦਾ ਹਾਂ: ਇਹ ਕਿਉਂ ਹੋਇਆ ਕਿ ਸਭ ਇਨਕਲਾਬੀ ਲਹਿਰਾਂ ਦੇ ਜੁਝਾਰੂ ਯੋਧੇ ਅੰਤ ਨੂੰ ਕਮਿਊਨਿਸਟ ਪਾਰਟੀ ਦੇ ਝੰਡੇ ਹੇਠ ਹੀ ਜੁੜ ਗਏ, ਅਤੇ ਇਹ ਵੀ ਕਿਉਂ ਹੋਇਆ ਕਿ ਜਿਸ ਪਾਰਟੀ ਵਿੱਚ ਮਣਾਂ-ਮੂੰਹੀ ਕੁਰਬਾਨੀਆਂ ਕਰਨ ਵਾਲੇ ਸਭਨਾਂ ਇਨਕਲਾਬੀ ਲਹਿਰਾਂ ਦੇ ਸੂਰਮੇ ਆਣ ਜੁੜੇ ਸਨ, ਅੰਤ ਨੂੰ ਉਹ ਇਸ ਹਾਲ ਨੂੰ ਕਿਉਂ ਪਹੁੰਚ ਗਈ ਕਿ ਡੀਂਗਾਂ ਅਸੀਂ ਭਾਵੇਂ ਜਿੰਨੀਆਂ ਮਰਜ਼ੀ ਪਏ ਮਾਰੀਏ, ਪਿਛਲੇ ਨੇੜਲੇ ਸਾਲਾਂ ਤੋਂ ਇਸ ਦੀ ਹਰ ਵੰਨਗੀ ਸੁੰਗੜਦੀ ਹੀ ਗਈ ਹੈ, ਸਿਵਾਏ ਪੱਛਮੀ ਬੰਗਾਲ ਦੀ ਮਾਰਕਸੀ ਪਾਰਟੀ ਦੇ? ਅਤੇ ਉਹ ਪਾਰਟੀ ਵੀ ਹੈ ਕਿ ਜਿਸ ਨੇ ਜੱਫਾ ਤਾਂ ਰਾਜ ਦੀ ਤਾਕਤ ਉੱਤੇ ਹੋਰ ਤੋਂ ਹੋਰ ਤਕੜਿਆਂ ਕਰੀ ਰੱਖਿਆ ਹੈ, ਪਰ ਢੰਗ-ਤਰੀਕੇ ਉਸ ਦੇ ਮੁਜ਼ੱਫ਼ਰ ਅਹਿਮਦ, ਬੰਕਿਮ ਮੁਕਰਜੀ, ਭਵਾਨੀ ਸੇਨ ਤੇ ਰਾਨੇਨ ਸੇਨ ਵਰਗਿਆਂ ਦੇ ਦਿਨਾਂ ਨਾਲੋਂ ਢੇਰ ਵੱਖਰੇ ਹੋ ਗਏ ਹਨ।
ਹੋਰ ਤਾਂ ਹੋਰ ਜਦੋਂ ਡੂੰਘੀ ਨੀਝ ਨਾਲ ਆਪਣੀ ਪਿਛਲੀ ਕੀਤੀ-ਕੱਤਰੀ ਉੱਤੇ ਨਜ਼ਰ ਮਾਰਦਾ ਹਾਂ ਤਾਂ ਇਹੋ ਗੱਲ ਲੱਭਦੀ ਹੈ ਕਿ ਕਮਿਊਨਿਸਟ ਸਿਧਾਂਤ ਨਾਲ ਵੀ ਖੂਬ ਮੱਥਾ ਮਾਰਿਆ, ਕਮੂਨਿਸਟ ਪਾਰਟੀ ਸੋਵੀਅਤ ਯੂਨੀਅਨ (ਬਾਲਸ਼ਵਿਕ) ਦੇ ਸੰਖੇਪ ਇਤਿਹਾਸ ਨੂੰ ਵੀ ਇੱਕ ਸਿਰਿਓਂ ਦੂਜੇ ਸਿਰੇ ਤੱਕ ਉਲਥਾਇਆ, ਰਿਪੋਰਟਾਂ ਵੀ ਸੋਵੀਅਤ ਕਮਿਊਨਿਸਟ ਪਾਰਟੀ ਦੀਆਂ ਕਈ ਉਲਥਾਈਆਂ ਤੇ ਸਾਰੀਆਂ ਪੜ੍ਹੀਆਂ ਪਰ ਤਦ ਵੀ ਸਹੀ ਮਾਰਕਸਿਜ਼ਮ ਦੀਆਂ ਪਹਿਲੀਆਂ ਪੰਜ-ਸੱਤ ਜਮਾਤਾਂ ਤੋਂ ਵੱਧ ਨਾ ਪਾਸ ਕਰ ਸਕਿਆ।
ਮਾਰਕਸਵਾਦ ਹੈ ਸਥਿਤੀਆਂ ਨੂੰ, ਉਨ੍ਹਾਂ ਦੇ ਬਦਲਦੇ ਪ੍ਰਸੰਗ ਵਿੱਚ, ਸਭ ਪੱਖਾਂ ਤੋਂ ਸਮਝਣਾ-ਵਿਚਾਰਨਾ। ਇਹ ਤੁਹਾਡਾ ਮੱਥਾ ਤਾਂ ਰੌਸ਼ਨ ਕਰ ਦਿੰਦਾ ਹੈ, ਪਰ ਅੱਖਾਂ ਜੇ ਉੱਖੜੇ-ਪੁੱਖੜੇ ਰਾਹਾਂ 'ਤੇ ਤੁਰਨ ਲੱਗਿਆਂ ਪੈਂਡੇ ਉੱਤੇ ਨਾ ਲਾਈਆਂ ਜਾਣ ਤਾਂ ਕਦੇ ਪੈਰ ਖੁੱਡ ਵਿੱਚ ਜਾ ਪਏਗਾ, ਕਦੇ ਆਡ ਵਿੱਚ, ਅਤੇ ਕਦੇ-ਕਦਾਈ ਤਾਂ ਨਿੱਕੇ ਜਿਹੇ ਠੇਡੇ ਨਾਲ ਪੱਕੇ ਥਾਂ ਚੁਫਾਲ ਡਿੱਗ ਕੇ ਮੂੰਹ-ਮੱਥਾ ਵੀ ਪੜਵਾ ਬੈਠਾਂਗੇ। ਇਹ ਵਹਿਮ ਮੈਨੂੰ ਹੁਣ ਵੀ ਨਹੀਂ ਕਿ ਅੱਜ ਦੀ ਸੋਚਣੀ ਪੱਕੀ ਪ੍ਰੋਢ ਹੈ। ਪਰ ਜੋ ਹੁਣ ਸਮਝ ਪੈਂਦਾ ਹੈ, ਉਸ ਤੋਂ ਇਹ ਲੱਗਦਾ ਹੈ ਕਿ ਅਸੀਂ ਆਪਣੇ ਦੇਸ ਦੇ ਪਿੱਛੇ ਤੇ ਉਸ ਦੀਆਂ ਹਕੀਕਤਾਂ ਨੂੰ ਪਛਾਣਨ ਦੀ ਥਾਂ ਲਾਹੌਰ ਦੇ ਸਮਿਆਂ ਵਿੱਚ ਤਾਂ ਬਰਤਾਨੀਆ ਦੀ ਕਮਿਊਨਿਸਟ ਪਾਰਟੀ ਦੀਆਂ ਸਰਗਰਮੀਆਂ ਤੇ ਲਿਖਤਾਂ ਨੂੰ ਹੀ ਸੁੱਚਾ ਘਿਓ ਸਮਝ ਕੇ ਉਨ੍ਹਾਂ ਦੇ ਘੁੱਟ ਭਰਦੇ ਰਹੇ, ਅਤੇ ਦੇਸ ਅਜ਼ਾਦ ਹੋਣ ਪਿੱਛੋਂ ਜਿਹੜਾ ਚਲੰਤ ਮਾਰਕਸੀ ਲਿਟਰੇਚਰ ਹੱਥ ਆਉਂਦਾ ਰਿਹਾ, ਸਣੇ ਸਟਾਲਿਨ ਵੇਲੇ ਦੀਆਂ ਜੇਨੇਟਿਕਸ ਬਾਰੇ ਬਹਿਸਾਂ ਦੇ, ਉਸ ਵਿੱਚ ਹੀ ਸਿਰ ਘਸੋੜੀ ਰੱਖਦੇ ਰਹੇ।
ਇਸ ਗੱਲ ਦੀ ਸਮਝ ਤਾਂ ਵਾਹਵਾ ਪਹਿਲਾਂ ਪੈ ਗਈ ਸੀ ਕਿ ਅਸੀਂ ਭਾਰਤੀ ਸਮਾਜ ਦੇ ਅਸਲੋਂ ਵਿਕੋਲਿਤਰੇ ਵਰਤਾਰੇ ਨੂੰ ਕਦੇ ਵੀ ਗਹੁ ਨਾਲ ਨਾ ਵਾਚਿਆ-ਸਮਝਿਆ, ਜਾਤ-ਵਰਣ ਤੋਂ ਉੱਠੇ ਭੇਦ-ਭਾਵ ਵਾਲੇ ਅਤੇ ਸਿਰੇ ਦੀ ਨਾ-ਇਨਸਾਫ਼ੀ ਵਾਲੇ ਨੂੰ, ਜਿਸ ਕਾਰਨ ਅਸੀਂ ਭਾਰਤ ਦੇ ਸਭ ਤੋਂ ਵੱਧ ਲੁੱਟੇ-ਪੁੱਟੇ ਦਲਿਤ-ਸਮਾਜੀ ਹਿੱਸੇ ਵਿੱਚ ਪੈਰ ਹੀ ਨਾ ਜਮਾ ਸਕੇ। ਪਰ ਇਸ ਗੱਲ ਦੀ ਸਮਝ ਵਾਹਵਾ ਪਛੇਤੀ ਪਈ ਕਿ ਸਦੀਆਂ ਤੋਂ ਗੁਲਾਮੀ ਦੀ ਬੋਝਲ ਛੱਟ ਹੇਠ ਪਿਸਦੇ ਸਾਰੇ ਲੋਕਾਂ ਦੀਆਂ ਕੌਮਪ੍ਰਸਤੀ ਦੀਆਂ ਭਾਵਨਾਵਾਂ ਤ੍ਰਿਸਕਾਰਨ ਵਾਲੀਆਂ ਨਹੀਂ ਸਨ, ਸਗੋਂ ਇੱਕ ਹਕੀਕੀ ਇਨਕਲਾਬ ਦੀ ਪੁਰਜ਼ੋਰ ਚਾਲਕ ਸ਼ਕਤੀ ਵਜੋਂ ਸਮਝਣ ਵਾਲੀਆਂ ਸਨ।
ਗੱਲਾਂ ਤਾਂ ਟੁੱਟਵੇਂ ਪ੍ਰਸੰਗ ਵਿੱਚ ਹੀ ਪਰੋਸੀਆਂ ਜਾ ਰਹੀਆਂ ਹਨ, ਪਰ ਮੈਨੂੰ ਚੰਗਾ ਚੇਤਾ ਹੈ ਕਿ ਜਦੋਂ ਦੂਜੀ ਸੰਸਾਰ ਜੰਗ ਦੇ ਦਿਨੀਂ ਲਹਿਰੇਗਾਗੇ ਕੋਲ ਦੇ ਕਾਲ ਬਣਜਾਰੇ ਵਾਲਾ ਭਿਅੰਕਰ ਸਾਕਾ ਵਾਪਰਿਆ, ਜਿਸ ਵਿੱਚੋਂ ਬਿਸਵੇਦਾਰਾਂ ਦੇ ਲਗਾੜਿਆਂ ਨੇ ਦੋ ਮੁਸਲਮਾਨਾਂ ਸਮੇਤ ਛੇ ਲੱਠੇ ਵਰਗੇ ਜਵਾਨ ਹਲ-ਵਾਹਕ ਸ਼ਹੀਦ ਕਰ ਦਿੱਤੇ ਸਨ, ਆਗੂਆਂ ਧਰਮ ਸਿੰਘ ਫੱਕਰ, ਜੰਗੀਰ ਸਿੰਘ ਜੋਗੇ ਤੇ ਹਰਚੰਦ ਸਿੰਘ ਭਦੌੜ ਵਰਗਿਆਂ ਨੂੰ ਅਸੀਂ ਹਿਟਲਰਸ਼ਾਹੀ ਵਿਰੋਧੀ ਲੜਾਈ ਦਾ ਵਾਸਤਾ ਪਾ ਕੇ ਬਿਸਵੇਦਾਰੀ ਵਿਰੁੱਧ ਜੰਗਜੂ ਸੰਘਰਸ਼ ਤੋਂ ਹੋੜਦੇ ਰਹੇ, ਹਾਲਾਂਕਿ ਉਹ ਤੇ ਉਨ੍ਹਾਂ ਵਰਗੇ ਹੋਰ ਆਗੂ (ਬਾਬਾ ਹਰਨਾਮ ਸਿੰਘ ਦਰਮਗੜ, ਕਾਮਰੇਡ ਕੌਰ ਸਿੰਘ ਮੌੜ ਤੇ ਘੁੰਮਣ ਸਿੰਘ ਉਗਰਾਹਾਂ ਆਦਿ) ਪੁੱਛਦੇ ਸਨ ਕਿ ਪਟਿਆਲਾ ਰਿਆਸਤ ਦੇ ਬਿਸਵੇਦਾਰਾਂ ਵਿਰੁੱਧ ਸਿੱਧਾ-ਸਾਹਵਾਂ ਘੋਲ ਸਟਾਲਿਨਗਰਾਡ ਦੇ ਮੋਰਚੇ ਨੂੰ ਕਿਵੇਂ ਕਮਜ਼ੋਰ ਕਰੇਗਾ?
ਜਦੋਂ ਹਿਟਲਰ ਨੇ ਜੂਨ 1941 ਵਿੱਚ ਸੋਵੀਅਤ ਯੂਨੀਅਨ ਉੱਤੇ ਹੱਲਾ ਬੋਲ ਦਿੱਤਾ, ਪਰ ਕਾਮਰੇਡ ਪੀ ਸੀ ਜੋਸ਼ੀ ਨੇ ਪਾਰਟੀ ਨੂੰ ਅੰਗਰੇਜ਼ਾਂ ਵਿਰੁੱਧ ਲੜਾਈ ਛੇੜੀ ਰੱਖਣ ਵਾਲੀ ਨੀਤੀ ਨਾ ਬਦਲੀ, ਤਾਂ ਅਸੀਂ ਜੇਲ੍ਹਾਂ ਅੰਦਰੋਂ ਆਈਆਂ ਡਾਂਗੇ, ਘਾਟੇ ਅਤੇ ਅਜੇ ਘੋਸ਼ ਵਰਗੇ ਸਾਥੀਆਂ ਦੀਆਂ ਦਸਤਾਵੇਜ਼ਾਂ ਦੇ ਅਧਾਰ ਉੱਤੇ ਆਪਣੀ ਜੰਗ ਵਿਰੋਧੀ ਪਾਲਿਸੀ ਨੂੰ ਬਦਲ ਕੇ ਜਨਤਕ ਜੰਗ ਵਾਲੀ ਪਾਲਿਸੀ ਤਾਂ ਅਪਣਾ ਲਈ, ਪਰ ਉਸ ਨੂੰ ਲਾਗੂ ਅਸਾਂ ਐਸੇ ਇੱਕ-ਪਾਸੜ ਢੰਗ ਨਾਲ ਕੀਤਾ ਕਿ ਦੇਸ ਨੂੰ ਦਿਲ ਦੀਆਂ ਡੂੰਘਾਣਾਂ ਤੱਕ ਵਫ਼ਦਾਰ ਹੋਣ ਦੇ ਬਾਵਜੂਦ 42 ਦੀ ਲਹਿਰ ਦੇ ਗੱਦਾਰ ਗਰਦਾਨੇ ਜਾਣ ਲੱਗੇ। ਇਹ ਗੱਲ ਤਾਂ ਅਸੀਂ ਪਿੱਛੋਂ ਜਾ ਕੇ ਪਛਾਣ ਲਈ ਕਿ ਸਾਡੀ ਸੋਚ ਤੇ ਸਾਡਾ ਨਿਰਣਾ ਬੁਨਿਆਦੀ ਤੌਰ 'ਤੇ ਠੀਕ ਹੋਣ ਦੇ ਬਾਵਜੂਦ, ਸਾਡੇ ਢੰਗ-ਤਰੀਕੇ ਗਾਂਧੀ ਜੀ ਦੇ 'ਕਰੋ ਜਾਂ ਮਰੋ' ਵਾਲੇ ਹੋਕੇ ਉਪਰੰਤ ਵਾਪਰੇ ਹਾਲਾਤ ਵਿੱਚ ਲੋਕਾਂ ਦੇ ਹਾਵਾਂ-ਭਾਵਾਂ ਨੂੰ ਸਮਝਣ ਪੱਖੋਂ ਅਸਲੋਂ ਊਣੇ-ਪੌਣੇ ਰਹੇ। ਪਰ ਇਹ ਗੱਲ ਅਸਾਂ ਕਦੇ ਮਿੱਥ ਕੇ ਨਾ ਵਿਚਾਰੀ ਕਿ ਪੀ ਸੀ ਜੋਸ਼ੀ ਦਾ ਆਪਣਾ ਪਹਿਲਾ ਸਟੈਂਡ ਮਾਰਕਸਵਾਦ ਦੀ ਘੱਟ ਸੋਝੀ ਤੋਂ ਨਹੀਂ ਸੀ ਉਪਜਿਆ, ਸਗੋਂ ਦੇਸ ਦੇ ਲੋਕਾਂ ਦੀ ਕੌਮੀ ਭਾਵਨਾਵਾਂ ਦੀ ਵਧੇਰੇ ਡੂੰਘੀ ਪਛਾਣ ਦੀ ਦੇਣ ਸੀ।
ਇਸੇ ਤਰ੍ਹਾਂ ਮੈਨੂੰ ਇਹ ਗੱਲ ਵੀ ਯਾਦ ਆਉਂਦੀ ਹੈ ਕਿ ਜਦੋਂ ਕੌਮੀਅਤਾਂ ਦੇ ਸਵਾਲ ਦੇ ਸਾਰੇ ਪਹਿਲੂਆਂ ਨੂੰ ਸਾਹਮਣੇ ਰੱਖਣ ਦੀ ਥਾਂ ਧਾਰਮਿਕ ਪਛਾਣ ਉੱਤੇ ਵਧੇਰੇ ਜ਼ੋਰ ਦੇ ਕੇ ਪਹਿਲਾਂ ਅਸਾਂ ਮੁਸਲਮਾਨਾਂ ਨੂੰ ਇੱਕ ਵੱਖਰੀ ਕੌਮ ਕਰਾਰ ਦੇ ਦਿੱਤਾ ਅਤੇ 'ਕਾਂਗਰਸ ਮੁਸਲਿਮ ਲੀਗ ਏਕ ਹੈ' ਵਾਲੇ ਪੈਂਤੜੇ ਨੂੰ ਹੀ ਜੰਗ ਦੇ ਸਮੇਂ ਦੇਸ ਦੇ ਹਿੱਤਾਂ ਨੂੰ ਅੱਗੇ ਵਧਾਉਣ ਵਾਲਾ ਇੱਕੋ-ਇੱਕ ਵਸੀਲਾ ਸਮਝ ਲਿਆ, ਤਾਂ ਅਸੀਂ ਅਸਲੀਅਤ ਤੋਂ ਕਿੰਨੇ ਦੂਰ ਜਾਂ ਖਲੋਤੇ ਸਾਂ।
ਇਸੇ ਸਮਝ ਦੀ ਹੀ ਦੇਣ ਸੀ ਕਿ ਡਾ. ਅਧਿਕਾਰੀ ਦਾ ਲਿਖਿਆ ਸਿੱਖਾਂ ਨੂੰ ਵੀ ਇੱਕ ਕੌਮ ਕਰਾਰ ਦੇਣ ਵਾਲਾ ਥੀਸਿਸ, ਜਿਸ ਨੂੰ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦੇ ਨਾਂਅ ਹੇਠ 'ਅਜ਼ਾਦ ਸਿੱਖ ਦੇਸ ਭੂਮੀਆਂ' ਵਾਲੇ ਕਿਤਾਬਚੇ ਦੇ ਰੂਪ ਵਿੱਚ ਛਾਪਿਆ ਅਤੇ ਵੰਡਿਆ ਗਿਆ। ਬਾਅਦ ਵਿੱਚ ਇਸ ਲਿਖਤ ਦੇ ਕਾਰਨ ਹੀ ਸਾਨੂੰ ਕਮਿਊਨਿਸਟਾਂ ਨੂੰ ਖਾਲਿਸਤਾਨੀ ਲਹਿਰ ਦੇ ਪਿਤਾਮਾ ਗਰਦਾਨਿਆ ਗਿਆ।
ਕੁਝ ਗੱਲਾਂ ਹੋਰ ਵੀ ਯਾਦ ਆਉਂਦੀਆਂ ਹਨ। ਪਹਿਲੀ ਇਹ ਕਿ ਜਦੋਂ ਕਾਮਰੇਡ ਭਗਤ ਸਿੰਘ ਬਿਲਗਾ ਨੇ ਡਾਕਟਰ ਅਧਿਕਾਰੀ ਦੀ ਕੌਮੀਅਤਾਂ ਨੂੰ ਧਾਰਮਿਕ ਵਿਸ਼ਵਾਸਾਂ ਨਾਲ ਖਲਤ-ਮਲਤ ਕਰਨ ਵਾਲੀ ਲਾਈਨ ਨੂੰ ਕਬੂਲਣ ਤੋਂ ਨਕਾਰ ਕਰ ਦਿੱਤਾ, ਤਾਂ ਉਸ ਨੂੰ ਏਨਾ ਕੋਸਿਆ-ਤ੍ਰਿਸਕਾਰਿਆ ਗਿਆ ਇੱਕ ਜਨਰਲ ਬਾਡੀ ਮੀਟਿੰਗ ਵਿੱਚ, ਕਿ ਉਹ ਦੁਖੀ ਹੋ ਕੇ ਆਪਣੇ ਪਿੰਡ ਬਿਲਗੇ ਦੀ ਵਲਗਣ ਵਿੱਚ ਦੂਜੀ ਵਾਰ ਜੂਹ-ਬੰਦ ਹੋ ਬੈਠਾ। ਪਹਿਲੀ ਵਾਰ ਤਾਂ ਉਸ ਦੇ ਰੂਸੋਂ ਮੁੜਨ ਅਤੇ ਅੰਗਰੇਜ਼ੀ ਜ਼ੁਲਮ ਦਾ ਨਿਸ਼ਾਨਾ ਬਣਨ ਉਪਰੰਤ ਵੇਲੇ ਦੇ ਫਰੰਗੀ ਹਾਕਮਾਂ ਨੇ ਜਬਰੀ ਜੂਹ-ਬੰਦ ਕੀਤਾ ਸੀ, ਪਰ ਇਸ ਵਾਰ ਉਹ ਪਾਰਟੀ ਪਾਲਿਸੀ ਤੋਂ ਦੁਖੀ ਹੋ ਕੇ ਆਪ ਹੀ ਪਿੰਡ ਦੀ ਕੈਦ ਜੋਗਾ ਜਾ ਬਣਿਆ।
ਅਗਲੀ ਗੱਲ, ਅਸੀਂ ਜਿਹੜੇ ਲੋਕ ਆਏ ਸਾਂ ਵਿਦਿਆਰਥੀ ਲਹਿਰ ਵਿੱਚੋਂ, ਜਾਂ ਫਿਰ ਵਲਾਇਤੋਂ ਪੜ੍ਹ ਕੇ ਆਏ ਕਮਿਊਨਿਸਟ ਬੁੱਧੀਜੀਵੀਆਂ ਦੇ ਪ੍ਰਭਾਵ ਹੇਠ, ਸਿੱਧੇ ਕਮਿਊਨਿਸਟ ਪਾਰਟੀ ਵਿੱਚ, ਆਪਣੇ-ਆਪ ਨੂੰ ਵਧੀਆ ਮਾਰਕਸਵਾਦੀ ਸਮਝਦੇ ਸਾਂ। ਪਰ ਗ਼ਦਰੀ ਬਾਬਿਆਂ ਬਾਰੇ ਆਪਣੀ ਇਹ ਮੰਦਭਾਵਨਾ ਅਸੀਂ ਮਸਾਂ ਹੀ ਲੁਕਾ ਸਕਦੇ ਸਾਂ ਕਿ "ਇਨਕਲਾਬੀ ਤਾਂ ਉਹ ਜ਼ਰੂਰ ਹਨ ਪਰ ਨਿਰੇ ਕੌਮਪ੍ਰਸਤ, ਜਮਾਤੀ ਸੰਘਰਸ਼ ਦੀ ਉਨ੍ਹਾਂ ਨੂੰ ਸੂਝ ਹੀ ਨਹੀਂ।" ਹੁਣ ਇਹ ਸੋਚ ਕੇ ਸ਼ਰਮਿੰਦਗੀ ਆਉਂਦੀ ਹੈ ਕਿ ਹੈ ਤਾਂ ਸਾਂ ਅਸੀਂ ਆਪ ਇੱਕ ਗੁਲਾਮ ਦੇਸ ਦੀ ਸਭ ਤੋਂ ਸ਼ਕਤੀਸ਼ਾਲੀ ਇਨਕਲਾਬੀ ਭਾਵਨਾ-ਕੌਮ ਦੀ ਅਜ਼ਾਦੀ ਖਾਤਰ ਮਰ-ਮਿਟਣ ਦੀ ਭਾਵਨਾ-ਨੂੰ ਸਮਝਣ ਤੇ ਜਾਨਣ ਦੇ ਪੱਖੋਂ ਲੋੜੀਂਦੀ ਸੂਝ ਤੋਂ ਸੱਖਣੇ, ਪਰ ਆਪਣੇ ਮਾਰਕਸੀ ਪੰਡਤਾਊਪੁਣੇ ਦੇ ਘੁਮੰਡ ਨਾਲ ਆਫਰੇ ਹੋਏ ਦੋਸ਼ ਦੇਸ਼ਭਗਤ ਬਾਬਿਆਂ ਨੂੰ ਦੇਂਦੇ ਸਾਂ।
ਚੇਤੇ ਆਉਂਦਾ ਹੈ ਕਿ ਕਿਵੇਂ ਅਸੀਂ ਸਿਆਲਕੋਟ ਜਾ ਕੇ ਪਾਰਟੀ ਦੇ ਚੁਬਾਰੇ ਵਾਲੇ ਦਫਤਰ ਦੇ ਛੱਜੇ ਉਤੋਂ ਹੇਠਾਂ ਬਜ਼ਾਰ ਵਿੱਚੋਂ ਲੰਘ ਰਹੇ ਮੁਸਲਿਮਲੀਗ ਦੇ ਜਲੂਸ ਦੇ ਹੱਕ ਵਿੱਚ ਉਦੋਂ ਨਾਅਰੇ ਮਾਰੇ ਸਨ, ਜਦੋਂ ਲੀਗ ਨੇ ਪਾਕਿਸਤਾਨ ਵਾਲਾ ਮਤਾ ਨਵਾਂ-ਨਵਾਂ ਪਾਸ ਕੀਤਾ ਸੀ। ਅਸੀਂ ਨਾਹਰੇ ਮਾਰੀਏ, 'ਹੱਕੇ ਖ਼ੁਦਇਰਾਦੀਅਤ-ਜ਼ਿੰਦਾਬਾਦ' ਦੇ, ਤੇ ਜਲੂਸ ਵਾਲੇ ਹੇਠੋਂ ਉੱਪਰ ਬਿੱਟ-ਬਿੱਟ ਤੱਕਣ ਕਿ ਇਹ ਹੋ ਕੀ ਰਿਹਾ ਹੈ। ਪਰ ਜਦੋਂ ਸਾਡੇ ਵਿੱਚੋਂ ਇੱਕ ਨੇ ਖੁੱਲ੍ਹ ਕੇ ਨਾਅਰਾ ਮਾਰਿਆ 'ਪਾਕਿਸਤਾਨ-ਜ਼ਿੰਦਾਬਾਦ' ਵਾਲਾ, ਸਾਰਾ ਜਲੂਸ ਖੁਸ਼ੀ ਨਾਲ ਖੀਵਾ ਹੋ ਉੱਠਿਆ ਤੇ ਮੁੱਕੇ ਵੱਟ-ਵੱਟ ਕੇ ਸਾਨੂੰ ਸਲਾਮਾਂ ਕਰਨ ਲੱਗਾ। ਜੰਡਿਆਲੇ ਦੀ ਉਹ ਸੂਬਾ ਕਿਸਾਨ ਕਾਨਫ਼ਰੰਸ ਵੀ ਯਾਦ ਆਉਂਦੀ ਹੈ ਜਿਸ ਦੀ ਸਟੇਜ ਤੋਂ ਕਾਮਰੇਡ ਸੋਹਣ ਸਿੰਘ ਜੋਸ਼ ਨੇ 'ਪਾਕਿਸਤਾਨ ਜ਼ਿੰਦਾਬਾਦ' ਦੇ ਨਾਹਰੇ ਲੁਆਏ ਸਨ ਅਤੇ ਸਾਥੀ ਸੁਤੰਤਰ ਨੇ ਪਰਭਾਵਸ਼ਾਲੀ ਵਿਆਖਿਆ ਕੀਤੀ ਸੀ ਪਾਰਟੀ ਦੇ ਇਸ ਪੈਂਤੜੇ ਦੀ। ਪਰ ਅੰਤ ਨੂੰ ਪਤਾ ਜੇ ਨਤੀਜਾ ਕੀ ਨਿਕਲਿਆ ਸੀ? ਉਸ ਕਾਮਰੇਡ ਸੋਹਣ ਸਿੰਘ ਜੋਸ਼ ਦੀ ਵੀ 1946 ਵਾਲੀਆਂ ਅਸੰਬਲੀ ਚੋਣਾਂ ਵਿੱਚ ਜ਼ਮਾਨਤ ਜ਼ਬਤ ਹੋ ਗਈ, ਜਿਸ ਨੇ ਉਸ ਤੋਂ ਪਹਿਲਾਂ 1937 ਵਿੱਚ ਆਪਣੇ ਉਸੇ ਹਲਕੇ ਤੋਂ ਪੰਜਾਬ ਦੇ ਸਭ ਤੋਂ ਵੱਡੇ ਜਗੀਰਦਾਰ ਰਾਜਾ ਸਰ ਰਘਬੀਰ ਸਿੰਘ ਨੂੰ ਚਿੱਤ ਕੀਤਾ ਸੀ ਅਤੇ ਉਹ ਕਾਮਰੇਡ ਤੇਜਾ ਸਿੰਘ ਸੁਤੰਤਰ ਵੀ ਆਪਣੇ ਗੁਰਦਾਸਪੁਰ ਦੇ ਜੱਦੀ ਹਲਕੇ ਵਿੱਚੋਂ ਜ਼ਮਾਨਤ ਜ਼ਬਤ ਕਰਵਾ ਬੈਠਾ, ਜਿਸ ਨੂੰ ਲੋਕਾਂ ਨੇ 8 ਸਾਲ ਪਹਿਲਾਂ ਲਾਹੌਰ ਦੇ ਜ਼ਿਲ੍ਹੇ ਤੋਂ ਜ਼ਿਮਨੀ ਚੋਣ ਮੌਕੇ ਬਿਨਾਂ-ਮੁਕਾਬਲਾ ਅਸੰਬਲੀ ਦੀਆਂ ਦਹਿਲੀਜ਼ਾਂ ਟਪਾਈਆਂ ਸਨ। ਭਾਵੇਂ ਅਜ਼ਾਦੀ ਤੋਂ ਪਿੱਛੋਂ ਹੋਈਆਂ ਪਹਿਲੀਆਂ ਅਸੰਬਲੀ ਚੋਣਾਂ 1952 ਵਾਲੀਆਂ ਮੌਕੇ ਅਸੀਂ ਕਾਫ਼ੀ ਸੰਭਲ ਗਏ ਤੇ ਅਸਾਂ ਚੰਗੀਆਂ ਜਿੱਤਾਂ ਪ੍ਰਾਪਤ ਕੀਤੀਆਂ, ਪਰ ਸਾਡੀ ਉਲਾਰ ਪਾਲਿਸੀ ਵਿਰੁੱਧ ਇੱਕ ਵਾਰ ਤਾਂ 1946 ਦੀਆਂ ਚੋਣਾਂ ਸਮੇਂ ਲੋਕਾਂ ਨੇ ਏਨਾ ਕਰਾਰਾ ਝਟਕਾ ਦਿੱਤਾ ਸੀ ਕਿ ਅਸੀਂ ਭੌਂਚਕ ਹੋ ਕੇ ਰਹਿ ਗਏ ਸਾਂ।
ਇਹ ਤੇ ਹੋਰ ਬਹੁਤ ਕੁੱਝ ਜਦੋਂ ਚੇਤੇ ਦੇ ਚਿੱਤਰਪਟ ਉੱਤੇ ਉੱਭਰਦਾ ਹੈ, ਤਾਂ ਵਿਗੋਚਾ ਇਸ ਗੱਲ ਦਾ ਖਾਈ ਜਾਂਦਾ ਹੈ ਕਿ ਆਪਣੇ ਦੇਸ ਦੀਆਂ ਹਕੀਕਤਾਂ ਨੂੰ ਸਮਝਣ ਵਿੱਚ ਵੀ ਜੇ ਅਸੀਂ ਸਾਵੇਂ ਤੁਲ ਸਕਦੇ ਪਾਰਟੀ ਝੰਡੇ ਹੇਠ ਜੁੜੇ ਯੋਧਿਆਂ ਦੀਆਂ ਕੁਰਬਾਨੀਆਂ ਦੇ, ਤਾਂ ਭਾਰਤ ਦੀ ਕਮਿਊਨਿਸਟ ਲਹਿਰ ਵੀ ਚੀਨ ਦੀ ਲਹਿਰ ਵਾਂਗ ਹੀ ਸਰਬ-ਵਿਆਪਕ ਤੇ ਸਰਬਪ੍ਰਿਯ ਹੋ ਨਿਬੜਣੀ ਸੀ।
( 'ਕਮਿਊਨਿਸਟ ਲਹਿਰ ਦੇ ਅੰਗ-ਸੰਗ' 'ਚੋਂ)

Sunday, November 21, 2010

ਕੁਲਵੰਤ ਸਿੰਘ ਵਿਰਕ ਨਾਲ ਇੱਕ ਮੁਲਕਾਤ-ਜੋਗਿੰਦਰ ਸਿੰਘ ਨਿਰਾਲਾ

(ਕਈ ਸਾਲ ਪਹਿਲਾਂ ਪ੍ਰਸਿੱਧ ਕਹਾਣੀਕਾਰਕੁਲਵੰਤ ਸਿੰਘ ਵਿਰਕ ਨਾਲ ਇੱਕ ਮੁਲਕਾਤ ਜੋਗਿੰਦਰ ਸਿੰਘ ਨਿਰਾਲਾ  ਨੇ ਕੀਤੀ ਸੀ, ਜੋ ਕਿਸੇ ਕਾਰਨ ਵਿਰਕ ਸਾਹਿਬ ਦੇ ਜਿਊਂਦੇ ਜੀ ਛਪ ਨਾ ਸਕੀ। ਹੁਣ ਕਈ ਸਾਲ ਪਛੜ ਕੇ ਤ੍ਰੈ-ਮਾਸਿਕ 'ਮੁਹਾਂਦਰਾ' ਵਿੱਚ ਪ੍ਰਕਾਸ਼ਿਤ ਉਸ ਮੁਲਾਕਾਤ ਦੇ ਕੁੱਝ ਅੰਸ਼ ਪੰਜਾਬੀ ਕਹਾਣੀ ਦੇ ਪਾਠਕਾਂ ਲਈ ਧੰਨਵਾਦ ਸਹਿਤ ਵਾਇਆ 'ਸੀਰਤ'  ਪ੍ਰਕਾਸ਼ਿਤ ਕੀਤੇ ਜਾ ਰਹੇ ਹਨ।)


ਮੇਰੀ ਪੀੜ੍ਹੀ ਦੇ ਸਾਰੇ ਲੋਕ, ਜੋ ਸਕੂਲਾਂ-ਕਾਲਜਾਂ ਵਿੱਚ ਪੜ੍ਹੇ, ਉਰਦੂ ਅਤੇ ਅੰਗਰੇਜ਼ੀ ਦੇ ਵਿਦਿਆਰਥੀ ਹੁੰਦੇ ਸਨ। ਇਮਤਿਹਾਨਾਂ (ਪ੍ਰੀਖਿਆ) ਵਿੱਚ ਫੇਲ੍ਹ ਹੋ ਜਾਣ ਦੇ ਡਰ ਤੋਂ ਜਾਂ ਬਹੁਤੇ ਨੰਬਰ ਲੈਣ ਦੇ ਲਾਲਚ ਤੋਂ ਮੈਂ ਪੰਜਾਬੀ ਵਿੱਚ ਕਦੀ ਕੁੱਝ ਨਹੀਂ ਪੜ੍ਹਿਆ ਸੀ ਭਾਵੇਂ ਮੈਨੂੰ ਪੰਜਾਬੀ ਪੜ੍ਹਨੀ ਅਤੇ ਲਿਖਣੀ ਆਉਂਦੀ ਸੀ। ਮੈਂ ਬਹੁਤਾ ਅੰਗਰੇਜ਼ੀ ਦਾ ਵਿਦਿਆਰਥੀ ਸਾਂ। ਲਾਹੌਰ ਵਿੱਚ ਅੰਗਰੇਜ਼ ਅਤੇ ਅਮਰੀਕਨ ਪ੍ਰੋਫੈਸਰਾਂ ਕੋਲ ਪੜ੍ਹਿਆ ਸਾਂ ਅਤੇ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਅੰਗਰੇਜ਼ੀ ਦੀ ਐਮæ ਏæ ਕੀਤੀ। ਅੰਗਰੇਜ਼ੀ ਦਾ ਸਾਡਾ ਕੋਰਸ 19ਵੀਂ ਸਦੀ ਦੇ ਅੰਤ ਤੀਕ ਦੇ ਅੰਗਰੇਜ਼ੀ ਸਾਹਿੱਤ ਉਤੇ ਮੁੱਕ ਜਾਂਦਾ। ਵੀਹਵੀਂ ਸਦੀ ਵਿੱਚ ਵੜਦਾ ਹੀ ਨਹੀਂ ਸੀ। ਕਹਾਣੀ ਨੂੰ ਨਗੂਨੀ ਚੀਜ਼ ਸਮਝ ਕੇ ਇਸ ਨੂੰ ਐਮæ ਏæ ਦੇ ਕੋਰਸ ਵਿੱਚ ਅਸਲੋਂ ਕੋਈ ਥਾਂ ਨਹੀਂ ਦਿੱਤੀ ਗਈ ਸੀ। ਮੇਰਾ ਧਿਆਨ ਹਰ ਵੇਲੇ ਕੋਰਸ ਵੱਲ ਰਹਿੰਦਾ। ਕਹਾਣੀਆਂ ਦੀਆਂ ਕਿਤਾਬਾਂ ਸ਼ਾਇਦ ਕਾਲਜ ਦੀ ਲਾਇਬ੍ਰੇਰੀ ਵਿੱਚ ਹੋਣ ਪਰ ਮੈਂ ਉਹ ਕਦੀ ਪੜ੍ਹੀਆਂ ਨਹੀਂ ਸਨ। ਜੇ ਸੋਚਿਆ ਜਾਵੇ ਤਾਂ 1938 ਤੋਂ ਪਹਿਲਾਂ ਕਹਾਣੀ ਨੂੰ ਪੰਜਾਬੀ ਸਾਹਿੱਤ ਵਿੱਚ ਕੋਈ ਸਥਾਨ ਪ੍ਰਾਪਤ ਨਹੀਂ ਸੀ। "ਪ੍ਰੀਤਮ", "ਰਣਜੀਤ ਨਗਾਰਾ" ਤੇ "ਫੁਲਵਾੜੀ" ਆਦਿ ਪੱਤਰ ਕਹਾਣੀਆਂ ਛਾਪਦੇ ਪਰ ਉਹ ਪਰਚੇ ਵੇਚਣ ਲਈ ਹੁੰਦੀਆਂ। ਪਰਚਾਪੁਰਾਣਾ ਹੋਣ ਨਾਲ ਉਹ ਪੁਰਾਣੀਆਂ ਹੋ ਜਾਂਦੀਆਂ ਤੇ ਫਿਰ ਆਪੇ ਨਾਸ ਹੋ ਜਾਂਦੀਆਂ। ਸਭ ਤੋਂ ਪਹਿਲੀ ਕਹਾਣੀ ਜੋ ਮੇਰੇ ਮਨ ਉਤੇ ਅਜੇ ਤੱਕ ਉਕਰੀ ਹੋਈ ਹੈ ਉਹ ਸੇਖੋਂ ਦੀ "ਭੱਤਾ" ਸੀ। ਮੈਂ ਹੈਰਾਨ ਰਹਿ ਗਿਆ ਕਿ ਪਿੰਡਾਂ ਦੇ ਜੀਵਨ ਬਾਰੇ ਤੇ ਹਲ ਵਾਹੁਣ ਬਾਰੇ ਵੀ ਕਹਾਣੀ ਲਿਖੀ ਜਾ ਸਕਦੀ ਹੈ। ਉਸੇ ਤਰ੍ਹਾਂ ਦੀ ਕਹਾਣੀ ਲਿਖਣ ਦੀ ਚਾਹ ਨਾਲ ਮੈਂ ਕੋਈ ਅੱਠ ਸਾਲ ਪਿਛੋਂ "ਛਾਹ ਵੇਲਾ" ਲਿਖੀ। "ਪ੍ਰੀਤ ਲੜੀ" ਦੀਆਂ ਕਹਾਣੀਆਂ ਦਾ ਮਿਆਰ ਇਨ੍ਹਾਂ ਤੋਂ ਉੰ" 1 ਸੀ ਤੇ ਪੰਜ ਦਰਿਆ ਦੀਆਂ ਜੋ ਪਿਛੋਂ ਛਪਣ ਲੱਗਾ ਇਸ ਤੋਂ ਵੀ ਉੰ" 19 ਅੰਮ੍ਰਿਤਾ ਪ੍ਰੀਤਮ ਦੀ ਇੱਕ ਕਹਾਣੀ "ਲੋਹੇ ਦਾ ਕਿੱਲ" ਮੈਂ ਉਰਦੂ ਪ੍ਰੀਤ ਲੜੀ ਵਿੱਚ ਪੜ੍ਹੀ ਜੋ ਮੈਨੂੰ ਬਹੁਤ ਚੰਗੀ ਲੱਗੀ। ਪੰਜ ਦਰਿਆ ਵਿੱਚ ਦੁੱਗਲ ਦੀਆਂ ਕਹਾਣੀਆਂ ਛਪਦੀਆਂ ਜਿਨ੍ਹਾਂ ਉਤੇ ਮੇਰਾ ਇੱਕ ਦੋਸਤ ਉਛਲ-ਉਛਲ ਪੈਂਦਾ। ਪਰ ਮੇਰੇ ਵਿੱਚ ਉਸ ਜਿੰਨੀ ਸਾਹਿੱਤਕ ਸੂਝ ਨਹੀਂ ਸੀ। ਵਿਦਿਆਰਥੀਆਂ ਵਿੱਚ ਓਦੋਂ ਪੱਤਰ ਖਰੀਦਣ ਦਾ ਰਿਵਾਜ ਨਹੀਂ ਸੀ। 'ਪੰਜ ਦਰਿਆ' ਓਦੋਂ ਅੱਠ ਆਨੇ ਦਾ ਆਉਂਦਾ ਸੀ, ਮਤਲਬ ਅੱਠ ਸੇਰ ਕਣਕ ਦੇ ਬਰਾਬਰ। ਅੱਜਕੱਲ੍ਹ ਦੇ ਭਾਵਾਂ ਦੇ ਹਿਸਾਬ ਇਹ 12 ਰੁਪੈ ਦਾ ਬਣਦਾ ਹੈ। ਐਮæ ਏæ ਕਰਨ ਪਿਛੋਂ ਜਦੋਂ ਮੈਂ ਫੌਜ ਵਿੱਚ ਭਰਤੀ ਹੋ ਗਿਆ ਤਾਂ ਉਥੇ "ਪੰਜ ਦਰਿਆ' ਮੰਗਵਾਇਆ ਕਰਦਾ ਸਾਂ। ਮੈਂ ਦਫ਼ਤਰ ਵਿੱਚ ਬੈਠ ਕੇ ਹੀ 'ਪੰਜ ਦਰਿਆ' ਪੜ੍ਹਨ ਲੱਗ ਜਾਂਦਾ। ਜੰਗ ਦੇ ਦਿਨ ਸਨ। ਦਫ਼ਤਰ ਹੁੰਦਾ ਹੀ ਘੰਟੇ ਦੋ ਦਾ ਸੀ। ਫੌਜ ਦਾ ਇੱਕ ਇਹ ਨਿਯਮ ਸੀ (ਸ਼ਾਇਦ ਹੁਣ ਵੀ ਹੋਵੇ) ਕਿ ਜੇ ਤੁਹਾਡਾ ਵੱਡਾ ਅਫ਼ਸਰ ਵੀ ਕਮਰੇ ਵਿੱਚ ਆਵੇ ਤਾਂ ਤੁਸੀਂ ਖੜ੍ਹੇ ਨਹੀਂ ਹੁੰਦੇ ਸੀ। ਉਹ ਤੁਹਾਨੂੰ ਸਲਾਮ ਕਰਦਾ ਸੀ ਜਿਵੇਂ ਤੁਸੀਂ ਉਸ ਦੇ ਅਫ਼ਸਰ ਹੋਵੋ। ਇੱਕ ਵਾਰ ਮੈਂ 'ਪੰਜ ਦਰਿਆ' ਪੜ੍ਹ ਰਿਹਾ ਸਾਂ। ਮੇਰਾ ਅਫ਼ਸਰ ਮੇਰੇ ਕਮਰੇ ਵਿੱਚ ਆਇਆ, ਮੈਨੂੰ ਸਲਾਮ ਕੀਤੀ ਤੇ ਫਿਰ ਚੋਰੀ ਅੱਖੀਂ ਦੇਖਿਆ ਕਿ ਮੈਂ ਕੀ ਪੜ੍ਹ ਰਿਹਾ ਸਾਂ। ਓਪਰੀ ਲਿਪੀ ਵੇਖ ਕੇ ਉਸ ਨੇ ਸਮਝ ਲਿਆ ਕਿ ਜੋ ਕੁੱਝ ਮੈਂ ਪੜ੍ਹ ਰਿਹਾ ਸਾਂ ਉਸ ਦਾ ਫੌਜ ਜਾਂ ਜੰਗ ਨਾਲ ਕੋਈ ਸੰਬੰਧ ਨਹੀਂ ਹੋ ਸਕਦਾ। ਪਰ ਉਸ ਕਿਹਾ ਕੁੱਝ ਨਾ। ਕੁੱਝ ਚਿਰ ਪਿਛੋਂ ਦੁੱਗਲ ਦੀ ਕਹਾਣੀ "ਡੰਗਰ" ਇਸ ਵਿੱਚ ਛਪੀ ਤਾਂ ਮੈਂ ਉਸ ਨੂੰ ਵਧਾਈ ਦੀ ਚਿੱਠੀ ਲਿਖੀ। ਉਹ ਮੈਨੂੰ ਜਾਣਦਾ ਨਹੀਂ ਸੀ। ਉਸ ਨੇ ਜਵਾਬ ਦਿੱਤਾ ਕਿ ਕਿਸੇ ਲੇਖਕ ਨੂੰ ਮੇਰੇ ਵਰਗੇ ਪਾਠਕ ਤੋਂ ਬਹੁਤ ਉਤਸ਼ਾਹ ਮਿਲ ਸਕਦਾ ਹੈ। ਪਰ ਮੈਂ ਆਪਣੀ ਪਹਿਲੀ ਕਹਾਣੀ "ਚਾਚਾ" ਅੰਗਰੇਜ਼ੀ ਦੇ ਇੱਕ ਮਾਸਕ ਪੱਤਰ ਵਿੱਚ ਛਪੀ ਕਹਾਣੀ ਦੀ ਨਕਲ ਕਰਕੇ ਲਿਖੀ। ਇਹੋ ਜਿਹੇ ਮਾਸਕ ਪੱਤਰ ਉਦੋਂ ਰੇਲਵੇ ਸਟੇਸ਼ਨਾਂ ਉਤੇ ਆਮ ਵਿਕਦੇ ਸਨ ਕਿਉਂਕਿ ਬੇਸ਼ੁਮਾਰ ਪੜ੍ਹੇ-ਲਿਖੇ ਅੰਗਰੇਜ਼ ਮੁੰਡੇ ਫੌਜੀ ਅਫ਼ਸਰ ਬਣ ਕੇ ਹਿੰਦੁਸਤਾਨ ਆਏ ਹੋਏ ਸਨ।
ਮੇਰੀ ਪਛਾਣ ਕੁੱਝ ਪੱਛੜ ਕੇ ਹੋਈ ਹੈ। ਉਸ ਵੇਲੇ ਦੇ ਰਾਜਸੀ ਪਰਭਾਵਾਂ ਹੇਠ ਲੋਕ ਮੇਰੀਆਂ ਕਹਾਣੀਆਂ ਨੂੰ ਠੀਕ ਨਹੀਂ ਸਮਝਦੇ ਸਨ। ਬਹੁਤੇ ਆਲੋਚਕ ਵੀ ਇਨ੍ਹਾਂ ਖ਼ਿਆਲਾਂ ਦੇ ਹੀ ਸਨ। ਇੱਕ ਨਿੱਕੀ ਜਿਹੀ ਗੱਲ ਤੋਂ ਇਹ ਤੱਥ ਛੇਤੀ ਸਮਝ ਆ ਜਾਵੇਗਾ। 1959 ਵਿੱਚ ਹੀਰਾ ਸਿੰਘ ਦਰਦ ਜੀ ਦੇ ਇੱਕ ਲੜਕੇ ਨੇ ਮੇਰੇ ਇੱਕ ਦੋਸਤ ਨੂੰ ਕਿਹਾ ਕਿ ਵਿਰਕ ਪੰਜਾਬੀ ਵਿੱਚ 31ਵੇਂ ਨੰਬਰ ਦਾ ਕਹਾਣੀਕਾਰ ਹੈ। ਉਸ 30 ਕਹਾਣੀ ਲੇਖਕਾਂ ਦੇ ਨਾਂ ਉਸ ਨੂੰ ਗਿਣ ਕੇ ਦੱਸੇ ਜਿਹੜੇ ਮੇਰੇ ਤੋਂ ਚੰਗੀਆਂ ਕਹਾਣੀਆਂ ਲਿਖਦੇ ਸਨ। ਉਹ ਲੜਕਾ ਗਿਆਨੀ ਜੀ ਦੇ 'ਫੁਲਵਾੜੀ ਕਾਲਜ' ਵਿੱਚ ਗਿਆਨੀ ਆਦਿ ਦੇ ਵਿਦਿਆਰਥੀਆਂ ਨੂੰ ਪੜ੍ਹਾਂਦਾ ਸੀ। ਮੈਂ ਸਮਝ ਗਿਆ ਕਿ ਇਹ ਰਾਏ ਗਿਆਨੀ ਜੀ ਦੀ ਹੀ ਹੈ। ਕਿਉਂਕਿ ਉਹ ਲੜਕਾ ਆਪਣੀ ਕੋਈ ਵੱਖਰੀ ਰਾਏ ਬਣਾ ਸਕਣ ਦੇ ਯੋਗ ਨਹੀਂ ਸੀ। ਗਿਆਨੀ ਜੀ ਦਾ ਦਿਮਾਗ ਬੜਾ ਤੇਜ਼ ਤੇ ਸੂਝ ਬਹੁਤ ਤਿੱਖੀ ਸੀ। ਉਹ ਉਸ ਤੋਂ ਪਹਿਲਾਂ ਕੋਈ 30 ਸਾਲ ਇੱਕ ਉੰਅ ਿਮਾਸਕ ਪੱਤਰ 'ਫੁਲਵਾੜੀ' ਦੇ ਸੰਪਾਦਕ ਰਹੇ ਸਨ, ਜਿਸ ਵਿੱਚ ਹੋਰ ਮਾਸਕ ਪੱਤਰਾਂ ਵਾਂਗ ਬਹੁਤ ਸਾਰੀਆਂ ਕਹਾਣੀਆਂ ਛਪਦੀਆਂ ਸਨ। ਉਸ ਵੇਲੇ ਤੱਕ ਮੈਂ ਆਪਣੀਆਂ ਬਹੁਤੀਆਂ ਕਹਾਣੀਆਂ ਲਿਖ ਬੈਠਾ ਸਾਂ ਤੇ ਜੋ ਸਥਾਨ ਮੇਰਾ ਬਣਨਾ ਸੀ, ਬਣ ਚੁਕਿਆ ਸੀ। ਗਿਆਨੀ ਦੇ ਅਤੇ ਯੂਨੀਵਰਸਿਟੀ ਦੇ ਹੋਰ ਕੋਰਸਾਂ ਵਿੱਚ ਮੇਰੀਆਂ ਕਹਾਣੀਆਂ ਲੱਗੀਆਂ ਹੋਈਆਂ ਜਾਂ ਲੱਗੀਆਂ ਰਹੀਆਂ ਸਨ। ਮੈਂ ਕੇਂਦਰੀ
ਲੇਖਕ ਸਭਾ ਦਾ ਜਨਰਲ ਸਕੱਤਰ ਸਾਂ ਤੇ ਹਰ ਦੂਜੇ-ਤੀਜੇ ਦਿਨ ਗਿਆਨੀ ਜੀ ਨਾਲ ਗੱਲਬਾਤ ਹੁੰਦੀ ਰਹਿੰਦੀ ਸੀ। ਇਸ ਸਭ ਕੁੱਝ ਦੇ ਪਿਛੋਂ ਉਨ੍ਹਾਂ ਦੀ ਮੇਰੀ ਸਾਹਿੱਤਕ ਕਿਰਤ ਬਾਰੇ ਇਹ ਰਾਏ ਸੀ। ਫਿਰ ਮੈਂ ਸੁਣਿਆ ਕਿ ਉਨ੍ਹਾਂ ਮੋਗੇ ਇੱਕ ਸਾਹਿੱਤਕ ਇਕੱਠ ਵਿੱਚ ਸੰਤ ਸਿੰਘ ਸੇਖੋਂ ਹੁਰਾਂ ਨੂੰ ਇਸ ਗੱਲ ਲਈ ਭੰਡਿਆ ਕਿ ਉਨ੍ਹਾਂ ਨੇ ਮੈਨੂੰ ਸੁਜਾਨ ਸਿੰਘ ਦੇ ਬਰਾਬਰ ਕਿਉਂ ਖੜ੍ਹਾ ਕੀਤਾ ਹੈ। (ਸੇਖੋਂ ਸਾਹਿਬ ਨੇ "ਦੁੱਧ ਦੇ ਛੱਪੜ" ਦੇ ਮੁਖ ਬੰਦ ਵਿੱਚ ਲਿਖਿਆ ਸੀ ਪੰਜਾਬੀ ਵਿੱਚ ਦੋ ਲੇਖਕਾਂ, ਸੁਜਾਨ ਸਿੰਘ ਅਤੇ ਵਿਰਕ, ਨੇ ਕੇਵਲ ਕਹਾਣੀਆਂ ਲਿਖ ਕੇ ਪ੍ਰਸਿੱਧੀ ਖੱਟੀ ਹੈ)। ਮੈਂ ਇਹ ਵੀ ਸੁਣਿਆ ਕਿ ਸੇਖੋਂ ਸਾਹਿਬ ਨੇ ਇਸ ਔਗੁਣ ਉਤੇ ਉਥੇ ਪਛਤਾਵਾ ਪ੍ਰਗਟ ਕੀਤਾ। ਜਦੋਂ ਕੇਂਦਰੀ ਲੇਖਕ ਸਭਾ ਵਲੋਂ ਸੱਦੀ ਇੱਕ ਮੀਟਿੰਗ ਵੇਲੇ ਮੈਂ ਪ੍ਰੋæ ਕਿਸ਼ਨ ਸਿੰਘ ਨੂੰ ਆਪਣਾ ਪਰੀਚੈ ਦੇਣ ਲਈ ਇਹ ਦੱਸਿਆ ਕਿ ਮੈਂ ਕੁਲਵੰਤ ਸਿੰਘ ਵਿਰਕ ਹਾਂ ਤਾਂ ਉਨ੍ਹਾਂ ਕਿਹਾ, "ਹਾਂ ਕੇਂਦਰੀ ਸਭਾ ਵਲੋਂ ਜੋ ਚਿੱਠੀਆਂ ਆਉਂਦੀਆਂ ਹਨ, ਉਨ੍ਹਾਂ ਉਤੇ ਤੁਹਾਡੇ ਦਸਤਖਤ ਹੁੰਦੇ ਹਨ।" ਉਨ੍ਹਾਂ ਨੂੰ ਇਹ ਚਿੱਤ ਚੇਤਾ ਵੀ ਨਹੀਂ ਸੀ ਕਿ ਮੈਂ ਚੰਗੀਆਂ ਮਾੜੀਆਂ ਕਹਾਣੀਆਂ ਵੀ ਲਿਖਦਾ ਹਾਂ। ਨਾ ਹੀ ਮੈਂ ਦੱਸਿਆ। ਇਹੋ ਜਿਹੀ ਸਥਿਤੀ ਵਿੱਚ ਮੇਰੇ ਬਾਰੇ ਕਿਸੇ ਨੂੰ ਕੁੱਝ ਲਿਖ ਕੇ ਬਦਨਾਮੀ ਹੀ ਖੱਟਣੀ ਸੀ। ਪਿਛੋਂ ਆ ਕੇ ਮੇਰੇ ਉਤੇ ਇੱਕ ਦੋ ਪੁਸਤਕਾਂ ਲਿਖੀਆਂ ਵੀ ਗਈਆਂ। ਸਭ ਤੋਂ ਚੰਗੀ ਪੁਸਤਕ ਵਰਿਆਮ ਸਿੰਘ ਸੰਧੂ ਨੇ ਲਿਖੀ। ਅੱਜਕਲ੍ਹ ਡਾ: ਰਣਧੀਰ ਸਿੰਘ ਚੰਦ ਕਹਿੰਦੇ ਹਨ ਕਿ ਉਹ ਇੱਕ ਪੁਸਤਕ ਮੇਰੇ ਬਾਰੇ ਲਿਖਣਗੇ। ਇੱਕ ਅਮਰੀਕਨ ਖੋਜੀ ਨੇ ਗੁਲਜ਼ਾਰ ਸਿੰਘ ਸੰਧੂ ਦੀਆਂ ਕਹਾਣੀਆਂ ਅੰਗਰੇਜ਼ੀ ਵਿੱਚ ਸੰਪਾਦਤ ਕਰਕੇ ਛਪਵਾਈਆਂ ਹਨ। ਉਸ ਨੇ ਕਈ ਪੰਜਾਬੀ ਲੇਖਕਾਂ ਨਾਲ ਆਪਣੀ ਗੱਲਬਾਤ ਪਿਛਲੇ ਸਿਆਲ ਟੇਪ ਕੀਤੀ। ਉਸ ਤੋਂ ਉਸ ਨੇ ਇੱਕ ਸਿੱਟਾ ਇਹ ਕੱਢਿਆ ਹੈ ਕਿ ਮੈਨੂੰ ਆਮ ਤੌਰ 'ਤੇ ਪੰਜਾਬੀ ਦਾ ਸਭ ਤੋਂ ਵਧੀਆ ਕਹਾਣੀ ਲੇਖਕ ਸਮਝਿਆ ਜਾਂਦਾ ਹੈ।
ਮੇਰੀਆਂ ਕਹਾਣੀਆਂ ਬਾਰੇ (ਜਿਸ ਨੂੰ ਤੁਸੀਂ ਕਹਾਣੀ ਕਲਾ ਕਹਿੰਦੇ ਹੋ) ਮੇਰੇ ਆਪਣੇ ਵਿਚਾਰ ਬਹੁਤੇ ਚੰਗੇ ਨਹੀਂ। ਮੈਨੂੰ ਆਪਣੀਆਂ ਕਹਾਣੀਆਂ ਬਹੁਤ ਭੈੜੀਆਂ ਲਗਦੀਆਂ ਹਨ। ਪਰ ਫਿਰ ਵੀ ਮੈਂ ਕਹਾਣੀ ਦੇ ਖੇਤਰ ਵਿੱਚ ਚੌਧਰ ਦੀ ਚਾਹ ਕਰਦਾ ਹਾਂ। (ਜੇ ਕਹਾਣੀਆਂ ਨਾ ਲਿਖਦਾ ਹੁੰਦਾ ਤਾਂ ਕਿਸੇ ਹੋਰ ਖੇਤਰ ਵਿੱਚ ਚੌਧਰ ਦੀ ਚਾਹ ਕਰਦਾ।) ਮੈਨੂੰ ਵਧੀਆ ਜਾਂ ਸਭ ਤੋਂ ਵਧੀਆ ਕਹਾਣੀਕਾਰ ਅਖਵਾ ਕੇ ਬਹੁਤ ਖ਼ੁਸ਼ੀ ਹੁੰਦੀ ਹੈ। ਪਰ ਇਸ ਨਾਲ ਮੈਨੂੰ ਆਪਣੀਆਂ ਕਹਾਣੀਆਂ ਨਾਲ ਪਿਆਰ ਨਹੀਂ ਜਾਗਦਾ। ਕੋਈ ਪੱਤਰ ਵੇਖਣ ਨੂੰ ਮਿਲੇ ਤਾਂ ਸਭ ਤੋਂ ਪਹਿਲਾਂ ਇਹ ਵੇਖਦਾ ਹਾਂ ਕਿ ਉਸ ਵਿੱਚ ਮੇਰਾ ਨਾਂ ਹੈ ਕਿ ਨਹੀਂ। ਇਹ ਭੁੱਖ ਕੁੱਝ ਇਸ ਕਰਕੇ ਵੀ ਤੇਜ਼ ਹੋਈ ਹੈ ਕਿ ਮੇਰਾ ਨਾਂ ਹੁਣ ਪਹਿਲਾਂ ਨਾਲੋਂ ਵੱਧ ਆਉਂਦਾ ਹੈ। ਮੇਰੀਆਂ ਕਹਾਣੀਆਂ ਨੂੰ ਪਸੰਦ ਕਰਨ ਵਾਲੇ ਲੋਕ ਵਧ ਗਏ ਹਨ। ਇਸ ਵਿੱਚ ਆਲੋਚਕਾਂ ਦਾ ਕੋਈ ਹਿੱਸਾ ਨਹੀਂ। ਆਲੋਚਕਾਂ ਦੀ ਰਾਏ ਨੂੰ ਪਾਠਕ ਬਹੁਤੀ ਮਹੱਤਤਾ ਨਹੀਂ ਦੇਂਦੇ।
ਮੇਰਾ ਨਾ ਉਧਰ (ਪਾਕਿਸਤਾਨ ਵਿਚ) ਕੁੱਝ ਰਹਿ ਗਿਆ ਹੈ, ਨਾ ਇਧਰ ਕੁੱਝ ਆਇਆ ਹੈ। ਡੁੱਬੀ ਬੇੜੀ ਨਾ ਪਿਛਲੇ ਪੱਤਨ ਦੀ ਹੁੰਦੀ ਹੈ ਨਾ ਅਗਲੇ ਦੀ। ਮੈਂ ਪਾਕਿਸਤਾਨ ਬਣਨ ਤੋਂ ਪਿਛੋਂ ਆਪਣੇ ਹੀ ਜ਼ਿਲ੍ਹੇ ਵਿੱਚ ਅਫ਼ਸਰ ਬਣ ਕੇ ਰਿਹਾ। ਸਾਡੀ ਜ਼ਮੀਨ ਇੱਕ ਸੜਕ ਦੇ ਨਾਲ ਨਾਲ ਚਲਦੀ ਸੀ। ਇੱਕ ਦਿਨ ਜਦੋਂ ਆਪਣੇ ਕੰਮ ਵਿੱਚ ਫਿਰਦਿਆਂ ਗੱਡੀ ਉਸ ਸੜਕ ਤੋਂ ਲੰਘ ਰਹੀ ਸੀ ਤੇ ਮੈਂ ਡਰਾਈਵਰ ਨੂੰ ਕਿਹਾ ਕਿ ਗੱਡੀ ਜ਼ਰਾ ਹੌਲੀ ਕਰ ਲੈ। ਮੈਂ ਚੰਗੀ ਤਰ੍ਹਾਂ ਵੇਖਣਾ ਚਾਹੁੰਦਾ ਹਾਂ। ਅਸਲ ਵਿੱਚ ਮੈਂ ਪੁਰਾਣੀਆਂ ਬੇਰੀਆਂ ਤੇ ਕੁੱਝ ਆਪਣੇ ਹੱਥਾਂ ਨਾਲ ਲਾਈਆਂ ਟਾਹਲੀਆਂ ਵੇਖਣਾ ਚਾਹੁੰਦਾ ਸਾਂ। ਹੋਰ ਲੋਕ ਉਥੇ ਫਿਰ ਰਹੇ ਸਨ। ਇੱਕ ਥਾਂ ਉਨ੍ਹਾਂ ਹੁੱਕੇ ਲਈ ਅੱਗ ਦੱਬੀ ਹੋਈ ਸੀ। ਮੈਂ ਪੁਰਾਣਾ ਭੂਤ ਬਣ ਕੇ ਉਨ੍ਹਾਂਦੇ ਸਾਹਮਣੇ ਨਹੀਂ ਹੋਣਾ ਚਾਹੁੰਦਾ ਸਾਂ। ਗੱਡੀ ਰੋਕੀ ਨਹੀਂ। ਪਿੰਡ ਵੱਲ ਵੀ ਨਹੀਂ ਮੋੜੀ ਜਿਹੜਾ ਉਸ ਦੇ ਨੇੜੇ ਹੋਰ ਸੜਕ ਉਤੇ ਸੀ। ਫਿਰ ਇੱਕ ਦਿਨ ਪਿੰਡ ਵਾਲੀ ਸੜਕ ਤੇ ਪਿਆ ਤਾਂ ਪਿੰਡ ਗੱਡੀ ਰੋਕ ਲਈ। ਪੁਰਾਣੇ ਮੁਸਲਮਾਨਾਂ ਨੇ ਜਿਹੜੇ ਪਿੰਡ ਦੇ ਕੰਮੀ ਸਨ, ਨੇ ਆਓ ਭਗਤ ਕੀਤੀ। ਨਵੇਂ ਆਏ ਮੁਸਲਮਾਨਾਂ ਮੈਨੂੰ ਕੋਈ ਵੱਡਾ ਅਫ਼ਸਰ ਸਮਝ ਕੇ ਆਪਣੇ ਦੁੱਖ ਦੱਸੇ। ਮੈਂ ਸੁਣ ਕੇ ਟੁਰ ਆਇਆ। ਆਪਣੇ ਘਰ ਨਹੀਂ ਗਿਆ। ਇਹੀ ਸੋਚਿਆ ਕਿ ਬੰਦੇ ਤੋਂ ਭੂਤ ਕਿਉਂ ਬਣਾਂ? ਇੱਕ ਵਾਰ ਆ ਕੇ ਫਿਰ ਮੈਂ ਪਾਕਿਸਤਾਨ ਕਦੀ ਨਹੀਂ ਗਿਆ। ਏਧਰ ਵੀ ਕੋਈ ਥਾਂ ਆਪਣਾ ਨਹੀਂ ਲਗਦਾ। ਕਿਧਰੇ ਰਹਿਣ ਨੂੰ, ਮਕਾਨ ਬਨਾਣ ਨੂੰ ਜੀਅ ਨਹੀਂ ਕਰਦਾ। ਵਾਹੀ ਕਰਨ ਦੀ ਹਿੰਮਤ ਨਹੀਂ ਹੈ। ਉਂਜ ਵੀ ਸ਼ਹਿਰ ਦੀ ਇਕੱਲ ਨਾਲ, ਸੁੰਦਰਤਾ ਨਾਲ, ਅਖਬਾਰਾਂ ਕਿਤਾਬਾਂ ਨਾਲ ਮੋਹ ਪੈ ਗਿਆ ਹੈ।
ਸਰਕਾਰਾਂ ਨਾ ਪੰਜਾਬੀ ਲੇਖਕਾਂ ਨੂੰ ਜਾਣਦੀਆਂ ਹਨ, ਨਾ ਹੀ ਉਨ੍ਹਾਂ ਦੀਆਂ ਲਿਖਤਾਂ ਬਾਰੇ ਕਦੀ ਚਿੰਤਾ ਕਰਦੀਆਂ ਹਨ। ਲੇਖਕ ਆਪੇ ਹੀ ਆਪਣੇ ਆਪ ਨੂੰ ਬਹੁਤ ਚੁਭਵਾਂ ਸਮਝ ਕੇ ਡਰਦੇ ਰਹਿੰਦੇ ਹਨ। ਮੇਰੀ ਬਹੁਤੀ ਨੌਕਰੀ ਭਾਰਤ ਸਰਕਾਰ ਦੀ ਸੀ ਜਿਥੇ ਰਚਨਾਤਮਕ ਕਿਰਤਾਂ ਦੀ ਖੁਲ੍ਹ ਹੈ। ਪੰਜਾਬ ਸਰਕਾਰ ਵਿੱਚ ਹਰ ਚੀਜ਼ ਸਰਕਾਰ ਨੂੰ ਵਿਖਾ ਕੇ ਹੀ ਛਪਵਾਈ ਜਾ ਸਕਦੀ ਹੈ। ਪਰ ਜਿੰਨਾ ਚਿਰ ਕੋਈ ਦੁਸ਼ਮਣ ਰਿਪੋਰਟ ਨਾ ਕਰੇ ਸਰਕਾਰ ਨੂੰ ਕੀ ਪਤਾ ਹੈ। ਅਸਲ ਵਿੱਚ ਸਰਕਾਰ ਇੱਕ ਫਾਈਲ ਹੀ ਹੁੰਦੀ ਹੈ ਜਿਹੜੀ ਸੀæ ਆਈæ ਡੀæ ਦੇ ਥਾਣੇਦਾਰ ਜਾਂ ਕਈ ਵਾਰ ਸਿਪਾਹੀ ਸ਼ੁਰੂ ਕਰ ਦਿੰਦੇ ਹਨ। ਉਨ੍ਹਾਂ ਵਿਚਾਰਿਆਂ ਨੂੰ ਸਾਹਿੱਤ ਦਾ ਕੀ ਪਤਾ? ਦੁੱਗਲ ਪੰਦਰਾਂ ਸਾਲ ਇੱਕ ਫਾਈਲ ਦੇ ਪਰਛਾਵੇਂ ਹੇਠ ਰਿਹਾ। ਪਰ ਇਹ ਸਥਿਤੀ ਉਸ ਦੇ ਲਿਖਣ ਕਰਕੇ ਨਹੀਂ ਸੀ, ਹੋਰ ਕਾਰਨਾਂ ਕਰਕੇ ਸੀ। ਉਸਦੇ ਵਜ਼ੀਰ ਦੋਸਤ ਉਸਨੂੰ ਉਸ ਸਥਿਤੀ ਵਿਚੋਂ ਕੱਢ ਵੀ ਨਾ ਸਕੇ। ਕਿੱਡੀ ਹੈਰਾਨੀ ਅਤੇ ਦੁੱਖ ਦੀ ਗੱਲ ਹੈ ਕਿ ਉਸੇ ਲੇਖਕ ਦੀ ਫਾਈਲ ਬਣੀ ਜਿਹੜਾ ਸਰਕਾਰ ਦੇ ਸਭ ਤੋਂ ਨੇੜੇ ਸੀ। ਜਿਹੜੀਆਂ ਕਹਾਣੀਆਂ ਮੈਂ ਨੌਕਰੀ ਅਰੰਭ ਕਰਨ ਤੋਂ ਪਹਿਲਾਂ ਲਿਖੀਆਂ ਉਹ ਵੀ ਸਰਕਾਰ-ਵਿਰੋਧੀ ਨਹੀਂ ਸਨ। ਅਸਲ ਵਿੱਚ ਕਹਾਣੀਆਂ ਲਿਖਣ ਨਾਲੋਂ ਵੱਧ ਸਰਕਾਰ-ਵਿਰੋਧੀ ਕੰਮ ਉਸ ਵੇਲੇ ਕੇਂਦਰੀ ਲੇਖਕ ਸਭਾ ਦਾ ਜਨਰਲ ਸਕੱਤਰ ਹੋਣਾ ਸੀ। ਸਰਕਾਰੀ ਕਾਗ਼ਜ਼ਾਂ ਵਿੱਚ ਇਹ ਕਮਿਊਨਿਸਟ ਪਾਰਟੀ ਦੀ ਸੰਸਥਾ ਸੀ ਤੇ ਕਮਿਊਨਿਸਟ ਉਸ ਵੇਲੇ ਸਰਕਾਰ ਦੇ ਸਭ ਤੋਂ ਵੱਡੇ ਵਿਰੋਧੀ ਸਨ। ਨੌਕਰੀ ਨੇ ਕੇਵਲ ਮੇਰਾ ਸਮਾਂ ਖਾਧਾ ਹੈ। ਪਰ ਜੇ ਮੈਂ ਕੋਈ ਹੋਰ ਕੰਮ ਕਰਦਾ ਤਾਂ ਉਹ ਵੀ ਮੇਰਾ ਸਮਾਂ ਖਾਂਦਾ। ਨੌਕਰੀ ਵਿੱਚ ਲਿਖਣਾ ਸਭ ਤੋਂ ਸੌਖਾ ਹੈ, ਜੇ ਉਹ ਖਾਸ ਤਰ੍ਹਾਂ ਦੀ ਨੌਕਰੀ ਨਾ ਹੋਵੇ। ਕੰਮ ਦੇ ਵਕਤ ਮੁਕਰਰ ਹਨ, ਬਾਕੀ ਸਮਾਂ ਬੇਫਿਕਰੀ ਦਾ ਹੁੰਦਾ ਹੈ। ਪਰ ਕੋਈ ਡਿਪਟੀ ਕਮਿਸ਼ਨਰ ਜਾਂ ਥਾਣੇ ਦਾ ਇੰਚਾਰਜ ਜਾਂ ਵਾਈਸ ਚਾਂਸਲਰ ਲੇਖਕ ਨਹੀਂ ਹੋ ਸਕਦਾ ਕਿਉਂਕਿ ਇਹ ਦਿਨ-ਰਾਤ ਦੀਆਂ ਨੌਕਰੀਆਂ ਹਨ। ਇਸ ਤਰ੍ਹਾਂ ਕੋਈ ਵੱਡਾ ਵਪਾਰੀ ਜਾਂ ਕਾਰਖਾਨੇਦਾਰ; ਕਿਉਂਕਿ ਇਹ ਵੀ ਦਿਨ-ਰਾਤ ਦੇ ਕੰਮ ਹਨ। ਮੈਨੂੰ ਪੇਸ਼ਾਵਰ ਲੇਖਕ ਹੋਣਾ ਚੰਗਾ ਨਹੀਂ ਲਗਦਾ। ਇਹ ਕੰਮ ਲੁਕ ਕੇ ਆਪਣੀ ਮਰਜ਼ੀ ਅਨੁਸਾਰ ਕਰਨ ਵਾਲਾ ਹੈ। ਇਹ ਪੇਸ਼ਾ ਨਹੀਂ ਹੋ ਸਕਦਾ ਕਿਉਂਕਿ ਇਹ ਸਮਾਜਕ ਕੰਮ ਨਹੀਂ ਹੈ। ਇਸ ਵਿੱਚ ਕਿਸੇ ਸੰਪਾਦਕ, ਪ੍ਰਕਾਸ਼ਕ ਜਾਂ ਪਾਠਕ ਦਾ ਕੋਈ ਦਖ਼ਲ ਨਹੀਂ ਹੋਣਾ ਚਾਹੀਦਾ। ਤੁਸੀਂ ਆਪ ਲਿਖਣਾ ਹੈ, ਉਨ੍ਹਾਂ ਨੇ ਨਹੀਂ।
ਮੈਂ ਕਿਸੇ ਨੂੰ ਮੁਹੱਬਤ ਨਹੀਂ ਕਰਦਾ, ਨਾ ਕੋਈ ਮੈਨੂੰ ਕਰਦਾ ਹੈ। ਮੈਨੂੰ ਇਹ ਸੋਚ ਕੇ ਬਹੁਤ ਖ਼ੁਸ਼ੀ ਹੁੰਦੀ ਹੈ ਕਿ ਜੇ ਮੈਂ ਅੱਜ ਮਰ ਜਾਵਾਂ ਤਾਂ ਮੈਨੂੰ ਕੋਈ ਵੀ ਨਹੀਂ ਰੋਵੇਗਾ। ਕੱਲ੍ਹ ਦਾ ਕੀ ਪਤਾ? ਮੇਰੇ ਲਈ ਹਰ ਇਸਤਰੀ ਇੱਕ ਗੁਫ਼ਾ ਹੈ ਤੇ ਮੇਰੀ ਉਨ੍ਹਾਂ ਵਿੱਚ ਉਸੇ ਤਰ੍ਹਾਂ ਦੀ ਦਿਲਚਸਪੀ ਹੈ ਜਿਸ ਤਰ੍ਹਾਂ ਲੋਕਾਂ ਦੀ ਗੁਫ਼ਾਵਾਂ ਵਿੱਚ ਹੁੰਦੀ ਹੈ। ਕਈ ਥਾਈਂ ਤੁਸਾਂ ਸੁਣਿਆ ਹੋਵੇਗਾ ਕਿ ਇਥੋਂ ਇੱਕ ਗੁਫ਼ਾ ਐਨੇ ਮੀਲ ਦੂਰ ਫਲਾਣੇ ਥਾਂ ਉਤੇ ਜਾ ਕੇ ਨਿਕਲਦੀ ਹੈ। ਲੋਕੀਂ ਉਹਦੇ ਮੂੰਹ ਅੱਗੇ ਜਾ ਕੇ ਖੜ੍ਹੇ ਹੋ ਜਾਂਦੇ ਹਨ। ਨਾ ਕੋਈ ਕਦੀ ਅੰਦਰ ਗਿਆ ਹੈ, ਨਾ ਕਦੀ ਗੁਫ਼ਾ ਹੈ ਈ ਸੀ। ਹਰ ਇਨਸਾਨ ਗੁਫਾ ਦਾ ਆਸ਼ਕ ਹੈ। ਜੇ ਕਦੀ ਗੁਫ਼ਾ ਦੇ ਅੰਦਰ ਝਾਤੀ ਮਾਰਨ ਦਾ ਮੌਕਾ ਮਿਲ ਜਾਏ ਤਾਂ ਮੈਂ ਇੱਕ ਅੱਧੀ ਕਹਾਣੀ ਲਿਖ ਲੈਂਦਾ ਹਾਂ ਤੇ ਬੱਸ।
ਮੈਂ ਨਵੀਆਂ ਕਹਾਣੀਆਂ ਪੜ੍ਹਦਾ ਹਾਂ ਇਹ ਜਾਣਨ ਲਈ ਕਿ ਦੁਨੀਆਂ ਕਿਧਰ ਨੂੰ ਜਾ ਰਹੀ ਹੈ। ਮੈਨੂੰ ਉਨ੍ਹਾਂ ਦੇ ਨਵੇਂ-ਨਵੇਂ ਵਿਸ਼ੇ, ਪਾਤਰਾਂ ਵਿਚਲੀ ਲੰਮੀ ਗੱਲਬਾਤ, ਤੇ ਵਿਸਥਾਰ ਬਹੁਤ ਚੰਗੇ ਲਗਦੇ ਹਨ। ਮੈਨੂੰ ਇਕੋ ਹੀ ਘਾਟਾ ਲੱਭਦਾ ਹੈ, ਕਿ ਬਹੁਤ ਪੜ੍ਹੇ-ਲਿਖੇ ਲੋਕ ਕਿਉਂ ਪੰਜਾਬੀ ਵਿੱਚ ਕਹਾਣੀ ਨਹੀਂ ਲਿਖ ਰਹੇ? ਜਿਵੇਂ ਪਹਿਲੀ ਪੀਹੜੀ ਵਿੱਚ ਲਿਖਦੇ ਸਨ। ਮੈਨੂੰ ਅੰਗਰੇਜ਼ੀ ਪੜ੍ਹੇ ਹੋਏ ਲੋਕ ਚੰਗੇ ਲਗਦੇ ਹਨ। ਉਨ੍ਹਾਂ ਵਿੱਚ ਸਮੇਂ ਦੇ ਹਾਣੀ ਹੋਣ ਦੀਆਂ ਵੱਧ ਸੰਭਾਵਨਾਵਾਂ ਹੁੰਦੀਆਂ ਹਨ।
ਤਿੰਨ ਚਾਰ ਸਾਲ ਪਹਿਲਾਂ ਮੈਂ ਚੰਡੀਗੜ੍ਹ ਰਹਿੰਦਾ ਸੀ। ਕੁੱਝ ਟੈਲੀਫੋਨ ਆਉਂਦੇ, "ਅਸੀਂ ਤੁਹਾਡੇ ਬਾਰੇ ਐਮæ ਫਿਲ਼ ਦਾ ਥੀਸਜ਼ ਲਿਖਣਾ ਹੈ। ਮੁਲਾਕਾਤ ਲਈ ਵਕਤ ਦੱਸੋ ਜਾਂ ਇਨ੍ਹਾਂ ਸਵਾਲਾਂ ਦੇ ਜਵਾਬ ਲਿਖ ਕੇ ਭੇਜ ਦਿਓ।" ਉਨ੍ਹੀਂ ਦਿਨੀਂ "ਅਜੀਤ" ਵਿੱਚ ਨਵੇਂ ਕਹਾਣੀਕਾਰਾਂ ਨਾਲ ਮੁਲਾਕਾਤਾਂ ਰਾਹੀਂ ਪੁੱਛਾਂ ਛਪ ਰਹੀਆਂ ਸਨ। ਇੱਕ ਪੁੱਛ ਇਹ ਸੀ ਕਿ ਤੁਹਾਨੂੰ ਕਿਸ ਲੇਖਕ ਨੇ ਬਹੁਤਾ ਪ੍ਰਭਾਵਿਤ ਕੀਤਾ ਹੈ। ਮੈਨੂੰ ਕਿਸੇ ਨੇ ਦੱਸਿਆ ਕਿ ਬਹੁਤਿਆਂ ਨਵੇਂ ਕਹਾਣੀਕਾਰਾਂ ਨੇ ਮੇਰਾ ਹੀ ਨਾਂ ਲਿਆ ਸੀ। ਮੈਂ ਸਮਝ ਗਿਆ ਕਿ ਹੁਣ ਜੁਗ ਬਦਲ ਰਿਹਾ ਹੈ।
ਕਲਾ ਵਿੱਚ ਉਸਤਾਦੀ ਸ਼ਗਿਰਦੀ ਨਹੀਂ ਚਲਦੀ, ਨਾ ਚੱਲਣ ਦੇਣੀ ਚਾਹੀਦੀ ਹੈ। ਇਸ
ਲਈ ਮੈਂ ਕਦੀ ਕਿਸੇ ਨੂੰ ਕੋਈ ਸੁਝਾਅ ਨਹੀਂ ਦਿੱਤਾ। ਪਿਛੇ ਜਹੇ ਇੱਕ ਬਹੁਤ ਪੜ੍ਹੀ-ਲਿਖੀ ਬੀਬੀ ਮਿਲੀ। ਕਹਿਣ ਲੱਗੀ ਜੇ "ਪ੍ਰੀਤ ਲੜੀ" ਨਾ ਨਿਕਲਦੀ ਤਾਂ ਕਿੱਡਾ ਚੰਗਾ ਹੁੰਦਾ! ਜੇ ਇੱਕ ਵੱਡਮੁੱਲੀ ਉਮਰ ਸਿੱਖਿਆ ਤੇ ਸੁਝਾਅ ਦੇਣ ਵਿੱਚ ਬਿਤਾਣ ਦਾ ਵੀ ਇਹ ਸਿੱਟਾ ਨਿਕਲ ਸਕਦਾ ਹੈ ਤਾਂ ਫਿਰ ਸੁਝਾਅ ਦੇਣ ਦਾ ਕੀ ਫ਼ਾਇਦਾ? ਕੋਈ ਵੀ ਕਿਸੇ ਕੋਲੋਂ ਕੁੱਝ ਨਹੀਂ ਸਿੱਖ ਸਕਦਾ। ਇੱਕ ਤਰ੍ਹਾਂ ਦੇ ਲੇਖਕ ਆਪੇ ਹੀ ਇਕੱਠੇ ਹੋ ਕੇ ਇਕ-ਦੂਜੇ ਤੋਂ ਸਿੱਖ-ਸਿਖਾ ਲੈਂਦੇ ਹਨ। ਜਿੰਨ੍ਹਾਂ ਨੂੰ ਮਾੜੀ ਸੰਗਤ ਦੇ ਪ੍ਰਭਾਵ ਹੇਠ ਆਏ ਕਹੀਦਾ ਹੈ, ਅਸਲ ਵਿੱਚ ਉਨ੍ਹਾਂ ਨੂੰ ਕੋਈ ਹੋਰ ਸੰਗਤ ਚੰਗੀ ਹੀ ਨਹੀਂ ਲਗਦੀ।

Friday, November 19, 2010

ਬਰਜਿੰਦਰ ਹਮਦਰਦ ਦੀ ਬਾਦਲ ਲਈ ਹਮਦਰਦੀ ਦੇ ਬਾਵਜੂਦ

(੧੮ ਨਵੰਬਰ ਦੇ ਅਜੀਤ ਦੇ ਸੰਪਾਦਕੀ ਵਿੱਚ ਬਰਜਿੰਦਰ ਹਮਦਰਦ ਨੇ ਅਤਿ ਹਮਦਰਦਾਨਾ ਲਹਿਜੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੰਦੇਹਾਲ ਬਾਰੇ ਟਿੱਪਣੀਆਂ ਕੀਤੀਆਂ ਹਨ ਤੇ ਦੋਸੀਆਂ ਤੇ ਸਿਧੇ ਤੌਰ ਤੇ ਉਂਗਲ ਧਰਨ ਤੋਂ ਗੁਰੇਜ ਕੀਤਾ ਹੈ. ਪਰ ਫਿਰ ਵੀ ਇਹ ਸੰਪਾਦਕੀ ਬਹੁਤ ਹੱਦ ਤੱਕ ਸਾਫ਼ ਕਰ ਦਿੰਦਾ ਹੈ ਕਿ ਧਰਮ ਦੀ ਰਾਜਨੀਤੀ ਲਈ ਵਰਤੋਂ ਸੰਬੰਧਿਤ ਸਮਾਜ ਦਾ ਕਿੰਨਾ ਵੱਡਾ ਨੁਕਸਾਨ ਕਰ ਸਕਦੀ ਹੈ.)


ਧਾਰਮਿਕ ਪੁਨਰ-ਸੁਰਜੀਤੀ ਦੀ ਲੋੜ-ਬਰਜਿੰਦਰ ਹਮਦਰਦ
ਜਿਸ  ਤਰ੍ਹਾਂ ਕਿ ਉਮੀਦ ਹੀ ਕੀਤੀ ਜਾਂਦੀ ਸੀ ਜਥੇਦਾਰ ਅਵਤਾਰ ਸਿੰਘ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਇਜਲਾਸ ਵਿਚ ਮੁੜ ਪ੍ਰਧਾਨ ਚੁਣ ਲਿਆ ਗਿਆ। ਪਹਿਲਾਂ ਹੀ ਅਜਿਹਾ ਪ੍ਰਭਾਵ ਬਣ ਰਿਹਾ ਸੀ ਕਿਉਂਕਿ ਉਨ੍ਹਾਂ  ਦੇ ਮੁਕਾਬਲੇ 'ਤੇ ਕੋਈ ਹੋਰ ਉੱਚੇ ਕੱਦ ਵਾਲਾ ਉਮੀਦਵਾਰ ਸਾਹਮਣੇ ਨਹੀਂ ਸੀ ਆਇਆ। ਆਉਂਦੇ ਮਹੀਨਿਆਂ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਹੋ ਰਹੀਆਂ ਹਨ। ਇਸ ਲਈ ਸ਼੍ਰੋਮਣੀ ਅਕਾਲੀ ਦਲ (ਬ) ਵੱਲੋਂ ਵੀ ਇਸ ਸਮੇਂ ਕਮੇਟੀ ਦੇ ਪ੍ਰਬੰਧ ਨੂੰ ਛੇੜਨਾ ਠੀਕ ਨਹੀਂ ਸਮਝਿਆ ਗਿਆ।
ਪਿਛਲੇ ਪੰਜ ਸਾਲਾਂ ਵਿਚ ਜਥੇਦਾਰ ਅਵਤਾਰ ਸਿੰਘ ਨੇ ਸ਼੍ਰੋਮਣੀ ਕਮੇਟੀ ਦਾ ਪ੍ਰਭਾਵ ਵਧਾਉਣ ਅਤੇ ਇਸ ਦੇ ਕੰਮਕਾਜ ਨੂੰ ਬਿਹਤਰ ਕਰਨ ਲਈ ਵੱਡੇ ਯਤਨ ਜ਼ਰੂਰ ਕੀਤੇ ਹਨ ਪਰ ਇਸ ਦੇ ਬਾਵਜੂਦ ਅਜਿਹਾ ਪ੍ਰਭਾਵ ਨਹੀਂ ਮਿਲਦਾ ਕਿ ਅਜਿਹੇ ਯਤਨ ਉਦਾਹਰਨ ਦੇ ਰੂਪ ਵਿਚ ਪੇਸ਼ ਕੀਤੇ ਜਾ ਸਕਣ। ਇਸ ਦਾ ਕਾਰਨ ਸਿੱਖ ਸਮਾਜ ਵਿਚ ਕਿਸੇ ਨਵੀਂ ਲਹਿਰ ਦੀ ਅਣਹੋਂਦ ਹੈ। ਅਜਿਹੀ ਲਹਿਰ ਜਿਸ ਦੀ ਅੱਜ ਭਾਈਚਾਰੇ ਵੱਲੋਂ ਸਖ਼ਤ ਲੋੜ ਮਹਿਸੂਸ ਕੀਤੀ ਜਾ ਰਹੀ ਹੈ। ਸਮੁੱਚਾ ਸਮਾਜ ਨਿਘਾਰ ਵੱਲ ਜਾਂਦਾ ਦਿਖਾਈ ਦੇ ਰਿਹਾ ਹੈ। ਲੋਕ-ਮਨਾਂ ਵਿਚੋਂ ਧਰਮ ਦੀਆਂ ਕਦਰਾਂ ਅਤੇ ਮਰਿਆਦਾਵਾਂ ਵੱਡੀ ਹੱਥ ਤੱਕ ਕਾਫੂਰ ਹੋ ਰਹੀਆਂ ਹਨ। ਧਾਰਮਿਕ ਖੇਤਰ ਵਿਚ ਸਾਰਥਿਕ ਸਰਗਰਮੀਆਂ ਦੀ ਥਾਂ 'ਤੇ ਬਹੁਤੀਆਂ ਥਾਵਾਂ 'ਤੇ ਮੌਕਾਪ੍ਰਸਤੀ ਦੀ ਖੇਡ ਖੇਡੀ ਜਾਂਦੀ ਨਜ਼ਰ ਆਉਂਦੀ ਹੈ। ਸਮੁੱਚੀਆਂ ਕਦਰਾਂ-ਕੀਮਤਾਂ ਡਿਗਦੀਆਂ ਜਾ ਰਹੀਆਂ ਹਨ। ਨੌਜਵਾਨੀ ਨੂੰ ਨਸ਼ੇ ਖੋਖਲਾ ਕਰ ਰਹੇ ਹਨ। ਪਿੰਡਾਂ-ਸ਼ਹਿਰਾਂ ਵਿਚ ਸੁਚੱਜੀ ਸੇਧ ਦੇਣ ਵਾਲੇ ਪ੍ਰਚਾਰ ਅਤੇ ਇਸ ਮਕਸਦ ਲਈ ਵੰਡੇ ਜਾਣ ਵਾਲੇ ਸਾਹਿਤ ਦੀ ਘਾਟ ਰੜਕਦੀ ਹੈ। ਲੰਮੇ ਸਮੇਂ ਤੋਂ ਕਮੇਟੀ 'ਤੇ ਸਿਆਸੀ ਸਾਏ ਪਏ ਦਿਖਾਈ ਦਿੰਦੇ ਹਨ, ਜਿਹਨਾਂ ਨੇ ਇਸ ਦੇ ਅਕਸ ਨੂੰ ਧੁੰਦਲਾ ਹੀ ਕੀਤਾ ਹੈ। ਪਿਛਲੇ ਸਾਰੇ ਸਮਿਆਂ ਵਿਚ ਜਥੇਦਾਰ ਅਵਤਾਰ ਸਿੰਘ ਆਪਣੀ ਇਕ ਆਜ਼ਾਦ ਸੋਚ ਅਤੇ ਪ੍ਰਭਾਵਸ਼ਾਲੀ ਸਟੈਂਡ ਅਖ਼ਤਿਆਰ ਕਰ ਸਕਣ ਤੋਂ ਅਸਮਰੱਥ ਰਹੇ ਹਨ। ਅਜਿਹੇ ਪ੍ਰਭਾਵ ਦਾ ਅਸਰ ਕਮੇਟੀ ਦੀ ਸਮੁੱਚੀ ਕਾਰਗੁਜ਼ਾਰੀ 'ਤੇ ਪੈਂਦਾ ਹੈ, ਜਿਸ ਨਾਲ ਇਹ ਆਪਣੇ ਮਿਥੇ ਨਿਸ਼ਾਨੇ ਪੂਰੇ ਕਰਨ ਤੋਂ ਅਸਮਰੱਥ ਦਿਖਾਈ ਦਿੰਦੀ ਹੈ। ਬਿਨਾਂ ਸ਼ੱਕ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਸਮੇਂ ਦੀ ਲੋੜ ਮੁਤਾਬਿਕ ਨਵਾਂ ਉਤਸ਼ਾਹ ਭਰਨ ਦੀ ਜ਼ਰੂਰਤ ਹੈ। ਬਿਨਾਂ ਸ਼ੱਕ ਇਸ ਦੀ ਦਿੱਖ ਅਤੇ ਪ੍ਰਭਾਵ ਵਿਚ ਵੀ ਵੱਡੀਆਂ ਤਬਦੀਲੀਆਂ ਦੀ ਲੋੜ ਭਾਸਦੀ ਹੈ। ਸ਼੍ਰੋਮਣੀ ਕਮੇਟੀ ਦੀਆਂ ਹੋਣ ਜਾ ਰਹੀਆਂ ਚੋਣਾਂ ਵਿਚ ਸਾਡੇ ਪ੍ਰਤੀਨਿਧਾਂ ਵੱਲੋਂ ਅਤੇ ਸੰਬੰਧਿਤ ਪਾਰਟੀਆਂ ਵੱਲੋਂ ਅਜਿਹੀ ਪ੍ਰਤਿਭਾ ਦਿਖਾਏ ਜਾਣ ਦੀ ਜ਼ਰੂਰਤ ਹੈ।
ਜੇਕਰ ਇਨ੍ਹਾਂ  ਧਾਰਮਿਕ ਚੋਣਾਂ ਵਿਚ ਵੀ ਨਿਘਾਰੂ ਰੁਚੀਆਂ ਉੱਭਰ ਕੇ ਸਾਹਮਣੇ ਆਈਆਂ ਤਾਂ ਨਤੀਜੇ ਕੁਝ ਵੀ ਹੋਣ, ਸ਼੍ਰੋਮਣੀ ਕਮੇਟੀ ਆਪਣੇ ਨਿਸ਼ਾਨਿਆਂ ਤੋਂ ਥਿੜਕ ਜਾਵੇਗੀ। ਅਜਿਹੇ ਰੁਝਾਨ ਨੂੰ ਰੋਕਣਾ ਤਦੇ ਹੀ ਸੰਭਵ ਹੋ ਸਕਦਾ ਹੈ ਜੇਕਰ ਆਉਂਦੀਆਂ ਚੋਣਾਂ ਵਿਚ ਚੰਗੇ ਕਿਰਦਾਰ ਅਤੇ ਮਾਨਤਾਵਾਂ ਵਾਲੇ ਪ੍ਰਤੀਬੱਧ ਵਿਅਕਤੀ ਹੀ ਅੱਗੇ ਲਿਆਂਦੇ ਜਾਣ। ਅੱਜ ਇਸ ਲਈ ਸਭ ਸੰਬੰਧਿਤ ਸੱਜਣਾਂ ਨੂੰ ਅਜਿਹਾ ਆਪਣਾ ਫਰਜ਼ ਸਮਝਣਾ ਚਾਹੀਦਾ ਹੈ। ਨੀਂਹ ਦੀ ਮਜ਼ਬੂਤੀ ਚੰਗੀ ਉਸਾਰੀ ਦੀ ਜ਼ਾਮਨ ਬਣ ਸਕਦੀ ਹੈ। ਆਉਂਦੇ ਸਮੇਂ ਵਿਚ ਜੇਕਰ ਸ਼੍ਰੋਮਣੀ ਕਮੇਟੀ ਸਭ ਪੱਖੋਂ ਨਿਘਾਰ ਵੱਲ ਜਾ ਰਹੇ ਸਮਾਜ ਵਿਚ ਪੁਨਰ-ਸੁਰਜੀਤੀ ਦੀ ਲਹਿਰ ਪੈਦਾ ਕਰਨ ਦੇ ਸਮਰੱਥ ਹੋ ਸਕੇਗੀ ਤਾਂ ਹੀ ਇਸ ਦੀ ਇਸ ਖੇਤਰ ਵਿਚ ਕੋਈ ਚੰਗੀ ਪ੍ਰਾਪਤੀ ਮੰਨੀ ਜਾਵੇਗੀ। ਕਿਉਂਕਿ ਧਾਰਮਿਕ ਭਾਵਨਾਵਾਂ ਨਾਲ ਜੁੜੇ ਅੱਜ ਹਰ ਸੁਹਿਰਦ ਵਿਅਕਤੀ ਦੀ ਅਜਿਹੀ ਹੀ ਇੱਛਾ ਹੈ। ਇਸ ਲਈ ਜਥੇਦਾਰ ਅਵਤਾਰ ਸਿੰਘ ਦੀਆਂ ਜ਼ਿੰਮੇਵਾਰੀਆਂ ਹੋਰ ਵੀ ਵਧ ਜਾਂਦੀਆਂ ਹਨ।

Wednesday, November 17, 2010

Paid News : How corruption in the Indian media undermines democracy















The Paid News of India

The deception or fraud that such “paid news” entails takes place at three levels. The reader of the publication or the viewer of the television programme is deceived into believing that what is essentially an advertisement is in fact, independently produced news content.Revised draft report prepared on April 01, 2010, for circulation among members of the Press Council of India

Preface

The fifteenth general elections to the Lok Sabha took place in April-May 2009 and in order to ensure free and fair coverage by the media, the Press Council of India issued guidelines applicable to both government authorities and the press. After the elections, a disturbing trend was highlighted by sections of the media, that is, payment of money by candidates to representatives of media companies for favourable coverage or the phenomenon popularly known as “paid news”.

The deception or fraud that such “paid news” entails takes place at three levels. The reader of the publication or the viewer of the television programme is deceived into believing that what is essentially an advertisement is in fact, independently produced news content. By not officially declaring the expenditure incurred on planting “paid news” items, the candidate standing for election violates the Conduct of Election Rules, 1961, which are meant to be enforced by the Election Commission of India under the Representation of the People Act, 1951. Finally, by not accounting for the money received from candidates, the concerned media company or its representatives are violating the provisions of the Companies Act, 1956 as well as the Income Tax Act, 1961, among other laws.

The phenomenon of “paid news” goes beyond the corruption of individual journalists and media companies. It has become pervasive, structured and highly organized and in the process, is undermining democracy in India. Large sections of society, including political personalities, those working in the media and others, have already expressed their unhappiness and concern about the pernicious influence of such malpractices.

During his inaugural address at a seminar on “General Elections 2009 and Media Reporting” on May 13, 2009, that was organized by the Andhra Pradesh Union of Working Journalists at Hyderabad, Andhra Pradesh, three days before the results of the fifteenth general elections were declared, Hon’ble Chairman of the Press Council of India Justice G.N. Ray expressed grave concern about the covert emergence of the “paid news” syndrome and this issue was discussed threadbare during the seminar.

read the detailed document here



e


ਅਰਬੀ ਭਾਸ਼ਾ ਦਾ ਭਵਿੱਖ-ਖਲੀਲ ਜਿਬਰਾਨ

ਅਰਬੀ ਭਾਸ਼ਾ ਦਾ ਭਵਿੱਖ ਕੀ ਹੈ ?


ਭਾਸ਼ਾ ਕੀ ਹੈ ਸਿਵਾਏ ਇੱਕ ਰਾਸ਼ਟਰ ਦੀ ਸਮਗਰਤਾ ਜਾਂ ਜਨਤਕ ਹਸਤੀ ਵਿੱਚ ਕਾਢਕਾਰੀ ਦੀ ਸ਼ਕਤੀ ਦੇ ਪਰਕਾਸ਼ਨ ਤੋਂ  .  ਲੇਕਿਨ ਇਹ ਸ਼ਕਤੀ ਜੇਕਰ ਸੌਂ ਜਾਏ ,  ਭਾਸ਼ਾ ਆਪਣੇ ਰਾਹਾਂ ਵਿੱਚ ਠਹਿਰ ਜਾਵੇਗੀ ,  ਅਤੇ ਠਹਿਰਨ ਦਾ ਮਤਲਬ ਹੈ ਪ੍ਰਤਿਗਮਨ( ਪਿੱਛੇ ਨੂੰ ਜਾਣਾ ),  ਅਤੇ ਪ੍ਰਤਿਗਮਨ ਮੌਤ ਅਤੇ ਵਿਲੁਪਤ ਹੋਣ  ਦੇ ਵੱਲ ਜਾਂਦਾ ਹੈ .


ਇਸ ਲਈ ,  ਅਰਬੀ ਭਾਸ਼ਾ  ਦਾ ਭਵਿੱਖ ਅਰਬੀ ਬੋਲਣ ਵਾਲੇ ਸਾਰੇ ਦੇਸ਼ਾਂ ਵਿੱਚ ਕਾਢਕਾਰੀ ਦੀ ਮੌਜੂਦਗੀ ਜਾਂ ਗੈਰ ਮੌਜੂਦਗੀ ਨਾਲ ਬੱਝਿਆ ਹੈ .  ਜਿੱਥੇ ਕਾਢਕਾਰੀ ਮੌਜੂਦ ਹੈ ,  ਭਾਸ਼ਾ ਦਾ ਭਵਿੱਖ  ਆਪਣੇ ਅਤੀਤ ਦੀ ਤਰ੍ਹਾਂ ਸ਼ਾਨਦਾਰ ਹੋਵੇਗਾ ,  ਅਤੇ ਜਿੱਥੇ ਇਹ ਗੈਰ ਮੌਜੂਦ ਹੈ , ਉੱਥੇ ਭਾਸ਼ਾ ਦਾ ਭਵਿੱਖ ਆਪਣੀਆਂ  ਦੋ ਭੈਣਾਂ - ਸਿਰਿਏਕ ਅਤੇ ਸ਼ਾਸਤਰੀ ਹਿਬਰੂ ਦੇ ਵਰਤਮਾਨ ਦੀ ਤਰ੍ਹਾਂ ਹੋਵੇਗਾ .


ਅਤੇ ਕੀ ਹੈ ਇਹ ਸ਼ਕਤੀ ਜਿਸਨੂੰ ਅਸੀਂ ਕਾਢਕਾਰੀ ਕਹਿੰਦੇ ਹਾਂ ?


ਇਹ ਕੌਮ ਦਾ ਹਮੇਸ਼ਾ ਅੱਗੇ ਵਧਣ ਦਾ ਇਰਾਦਾ ਹੈ .  ਇਹ ਦੇਸ਼  ਦੇ ਦਿਲ ਵਿੱਚ ,  ਅਗਿਆਤ ਨੂੰ ਜਾਣਨ ਲਈ ਭੁੱਖ ਪਿਆਸ ਹੈ  ,  ਅਤੇ ਆਪਣੀ ਆਤਮਾ ਵਿੱਚ ਸੁਪਨਿਆਂ ਦੀ ਇੱਕ ਲੜੀ ਹੈ ਜਿਨ੍ਹਾਂ ਨੂੰ ਪੂਰ ਚਾੜਨ ਲਈ  ਦੇਸ਼ ਦਿਨ ਅਤੇ ਰਾਤ ਲੋਚਦਾ ਰਹਿੰਦਾ ਹੈ ,  ਅਤੇ  ਜਦ ਵੀ ਕਦੇ ਇਸ ਲੜੀ ਵਿੱਚੋਂ ਕੋਈ ਲਿੰਕ ਸਾਕਾਰ ਹੋ ਜਾਂਦਾ ਹੈ  ਜਿੰਦਗੀ ਇਸ ਵਿੱਚ ਇੱਕ ਹੋਰ ਲਿੰਕ ਜੋੜ ਦਿੰਦੀ ਹੈ  .  ਉਸ ਵਿਅਕਤੀ ਲਈ ਇਹ  ਪ੍ਰਤਿਭਾ ਲਈ  ਤੜਫ਼ ਅਤੇ ਸਮੂਹ  ਦੇ ਲਈ ਉਤਸ਼ਾਹ ਹੈ . ਤੇ ਸਮੂਹ ਦੀਆਂ ਲੁਕੀਆਂ ਪ੍ਰਵਿਰਤੀਆਂ ਨੂੰ ਸਪੱਸ਼ਟ ਅਤੇ ਠੋਸ ਰੂਪ ਵਿੱਚ ਢਾਲਣ ਦੀ ਸਮਰੱਥਾ ਦੇ ਸਿਵਾ ਪ੍ਰਤਿਭਾ ਹੋਰ ਕੀ ਹੈ.  ਜਹਾਲਤ ਵਿੱਚ ਵੀ  ਕਵੀ ਹਮੇਸ਼ਾ ਤਿਆਰ ਸਨ ਕਿਉਂਕਿ ਅਰਬਾ ਹਮੇਸ਼ਾ ਤਤਪਰਤਾ ਦੇ ਰਉਂ ਵਿੱਚ ਸਨ  .  ਇਸੇ ਤਰ੍ਹਾਂ , ਜਹਾਲਤ ਅਤੇ ਇਸਲਾਮ  ਦੇ ਸੰਗਮ ਦੇ ਦੌਰ ਵਿੱਚ  ,  ਕਵੀ ਪ੍ਰਫੁਲਿਤ ਹੋਇਆ ਅਤੇ ਉਸਨੇ ਆਪਣੀ ਪ੍ਰਤਿਭਾ ਦਾ ਵਿਸਥਾਰ ਕੀਤਾ ਕਿਉਂਕਿ ਉਦੋਂ ਅਰਬ ਵਿਕਾਸ ਅਤੇ ਵਿਸਥਾਰ  ਦੀ ਸਥਿਤੀ ਵਿੱਚ ਸਨ.  ਬਾਅਦ  ਦੇ ਸ਼ਾਸਤਰੀ ਦੌਰ  ਵਿੱਚ ਕਵੀ ਦੀ ਵਫਾਦਾਰੀ ਪਾਟ ਗਈ  ਕਿਉਂਕਿ ਇਸਲਾਮੀ  ਰਾਸ਼ਟਰ ਫੁੱਟ ਦੀ ਦਸ਼ਾ ਵਿੱਚ ਸੀ .  ਅਤੇ ਕਵੀ ਤਰੱਕੀ ਕਰਦਾ ਰਿਹਾ ,  ਅੱਗੇ ਵਧਦਾ ਗਿਆ  ਅਤੇ   ਰੰਗ ਬਦਲਦਾ ਰਿਹਾ , ਕੜੇ  ਇੱਕ ਦਾਰਸ਼ਨਕ  ਦੇ ਰੂਪ ਵਿੱਚ  ,  ਹੋਰ ਸਮੇਂ  ਵਿੱਚ ਇੱਕ ਚਿਕਿਤਸਕ  ਦੇ ਰੂਪ ਵਿੱਚ ,  ਅਤੇ  ਉਸ ਤੋਂ ਵੀ ਅਗਲੇ ਸਮੇਂ  ਵਿੱਚ ,  ਇੱਕ ਖਗੋਲ ਵਿਗਿਆਨੀ  ਦੇ ਰੂਪ ਵਿੱਚ , ਜਦੋਂ ਤੱਕ ਅਰਬੀ ਭਾਸ਼ਾ ਨੂੰ ਊਂਘਣ ਲਈ ਅਤੇ ਫਿਰ ਸੌਣ  ਦੇ ਲਈ ਲਲਚਾ ਨਹੀਂ ਲਿਆ ਗਿਆ .  ਅਤੇ ਆਪਣੀ ਡੂੰਘੀ  ਨੀਂਦ ਵਿੱਚ ਕਵੀ  ਮਾਤਰ ਛੰਦਬੰਦੀ ਕਰਨ ਲੱਗੇ ,  ਦਾਰਸ਼ਨਿਕ ਪੰਡਤਾਊ ਧਰਮਸ਼ਾਸਤਰੀਆਂ  ਵਿੱਚ ਤਬਦੀਲ ਹੋ ਗਏ ,  ਚਿਕਿਤਸਕ ਨੀਮ ਹਕੀਮ ਬਣ ਗਏ  , ਅਤੇ ਖਗੋਲਵਿਦ ਕਿਸਮਤ ਦੱਸਣ ਵਾਲੇ .


ਜੇਕਰ ਉਪਰ ਦੱਸੀ ਗੱਲ ਠੀਕ ਹੈ ,  ਅਰਬੀ ਭਾਸ਼ਾ ਦਾ ਭਵਿੱਖ  ਅਰਬੀ ਬੋਲਣ ਵਾਲੇ ਸਾਰੇ ਰਾਸ਼ਟਰਾਂ ਵਿੱਚ ਕਾਢਕਾਰੀ ਦੀ ਸੱਤਾ ਨਾਲ ਨੇੜਿਉਂ ਜੁੜਿਆ ਹੋਇਆ ਹੈ .  ਅਤੇ  ਜੇਕਰ ਉਨ੍ਹਾਂ ਸਾਰੇ ਰਾਸ਼ਟਰਾਂ ਵਿੱਚ  ਇੱਕ ਨਿਜੀ ਆਪਾ ਜਾਂ ਆਤਮਿਕ ਏਕਤਾ ਸਾਕਾਰ ਹੈ  ,  ਅਤੇ ਜੇਕਰ ਉਸ ਆਪੇ ਵਿੱਚ ਕਾਢਕਾਰੀ ਦੀ ਸ਼ਕਤੀ ਇੱਕ ਲੰਮੀ ਨੀਂਦ  ਦੇ ਬਾਅਦ ਜਾਗ ਪੈਂਦੀ ਹੈ ,  ਅਰਬੀ ਭਾਸ਼ਾ ਦਾ ਭਵਿੱਖ  ਆਪਣੇ ਅਤੀਤ  ਵਾਂਗ ਹੀ ਸ਼ਾਨਦਾਰ ਹੋਵੇਗਾ .  ਅਤੇ ਜੇਕਰ ਨਹੀਂ , ਤਦ ਇਹ ਨਹੀਂ ਹੋਵੇਗਾ .


('ਅਰਬੀ ਭਾਸ਼ਾ ਦਾ ਭਵਿੱਖ' ਵਿੱਚੋਂ)

Tuesday, November 16, 2010

ਨਹਿਰੂ ਦੀ ਸੋਚ ਉੱਤੇ ਚੱਲ ਰਿਹਾ ਹੈ ਦੇਸ਼ - ਮ੍ਰਦੁਲਾ ਮੁਖਰਜੀ

ਸਾਮਾਜਕ ਅਤੇ ਰਾਜਨੀਤਕ ਮੁੱਦਿਆਂ ਉੱਤੇ ਮਜਬੂਤ ਸਟੈਂਡ ਲੈਣਾ ਅਤੇ  ਉਸਦੇ ਲਈ ਘੁੰਮ – ਫਿਰ ਕੇ ਅਭਿਆਨ ਚਲਾਣ ਦੀ ਜਦੋਂ ਵੀ ਚਰਚਾ ਹੁੰਦੀ ਹੈ ,  ਨਹਿਰੂ ਜੀ  ਬੇਸਾਖਤਾ ਯਾਦ ਆਉਂਦੇ ਹਨ ।  ਅੱਜ ਦੀ ਰਾਜਨੀਤੀ ਵਿੱਚ ਮੁੱਦਾ ਵਿਸ਼ੇਸ਼ ਨੂੰ ਲੈ ਕੇ ਜਨ ਅਭਿਆਨ ਚਲਾਣ ਅਤੇ ਜਨਤਾ ਨਾਲ ਸੰਵਾਦ ਕਰਨ ਦੀ ਪਰੰਪਰਾ ਜਿਵੇਂ ਖਤਮ ਹੋ ਗਈ ਹੈ । ਪੂਰੇ ਦਾ ਪੂਰਾ ਰਾਜਨੀਤਕ ਅਭਿਆਨ ਚੋਣਾਂ ਤੱਕ ਹੀ ਸੀਮਿਤ ਹੋ ਗਿਆ ਹੈ ।  ਲੇਕਿਨ ਪੰਡਤ ਨਹਿਰੂ ਦਾ ਅਭਿਆਨ ਇਸ ਤੋਂ ਕਿਤੇ ਵੱਖਰਾ ਸੀ ।


ਇਹ ਸੱਚ ਹੈ ਕਿ ਉਨ੍ਹਾਂ ਨੇ ਆਜਾਦ ਭਾਰਤ  ਦੇ ਪਹਿਲੇ ਦੋ ਯਾਨੀ 1952 ਅਤੇ 1957  ਦੇ ਚੋਣਾਂ  ਦੇ ਦੌਰਾਨ ਪੂਰੇ ਦੇਸ਼ ਵਿੱਚ ਪਰਚਾਰ ਕੀਤਾ ਸੀ ,  ਲੇਕਿਨ ਇਹ ਵੀ ਸੱਚ ਹੈ ਕਿ ਸੰਪ੍ਰਦਾਇਕਤਾ  ਦੇ ਖਿਲਾਫ ਉਹ ਘੁੰਮ – ਘੁੰਮ ਕੇ ਸਾਲਾਂ ਬੱਧੀ ਅਭਿਆਨ ਚਲਾਂਦੇ ਰਹੇ ।  ਸੰਪ੍ਰਦਾਇਕਤਾ ਨੂੰ ਲੈ ਕੇ ਲੋਕਾਂ ਨੂੰ ਆਗਾਹ ਕਰਨ ਦਾ ਉਨ੍ਹਾਂ ਦਾ ਅਭਿਆਨ ਹੀ ਸੀ ਕਿ ਇਸ ਦੇਸ਼ ਵਿੱਚ ਤੱਦ ਸੰਪ੍ਰਦਾਇਕ ਤਾਕਤਾਂ ਜੜ੍ਹਾਂ ਨਹੀਂ ਜਮਾਂ ਸਕੀਆਂ ।


ਕਿਹਾ ਜਾਂਦਾ ਹੈ ਕਿ ਉਦਾਰੀਕਰਨ  ਦੇ ਬਾਅਦ ਭਾਰਤੀ ਮਾਲੀ ਹਾਲਤ ਅਤੇ ਰਾਜਨੀਤਕ ਚਿੰਤਨ ਨਹਿਰੂਵਾਦੀ ਮਾਡਲ ਤੋਂ ਵੱਖ ਹੁੰਦੀ ਜਾ ਰਹੀ ਹੈ ।  ਇੱਥੇ ਇਹ ਸਾਫ਼ ਕਰ ਦੇਣਾ ਜਰੂਰੀ ਹੈ ਕਿ ਨਹਿਰੂ ਜੀ ਸਮਾਜਵਾਦੀ ਜਰੂਰ ਸਨ ,  ਲੇਕਿਨ ਉਨ੍ਹਾਂ ਦਾ ਸਮਾਜਵਾਦ ਸੋਵੀਅਤ ਸੰਘ ਜਾਂ ਚੀਨ  ਦੇ ਮਾਡਲ ਦਾ ਸਮਾਜਵਾਦ ਨਹੀਂ ਸੀ ।  ਉਨ੍ਹਾਂ  ਦੇ  ਸਮਾਜਵਾਦ ਵਿੱਚ ਸਭ ਤੋਂ ਅਹਿਮ ਗੱਲ ਗਰੀਬਾਂ ਦੀ ਉੱਨਤੀ ਅਤੇ ਉਨ੍ਹਾਂ ਨੂੰ ਬਰਾਬਰ ਦਾ ਦਰਜਾ ਦੇਣਾ ਤਾਂ ਸੀ ਹੀ ,  ਨਾਲ ਹੀ ਲੋਕਤੰਤਰਿਕ ਸਮਾਜ ਦਾ ਵਿਕਾਸ ਵੀ ਰਹੀ ।


ਨਹਿਰੂ ਦੀ ਸੋਚ ਪੂਰੀ ਤਰ੍ਹਾਂ ਲੋਕਤੰਤਰਿਕ ਸੀ ।  ਇਹੀ ਵਜ੍ਹਾ ਹੈ ਕਿ ਉਹ ਅਮਰੀਕਾ ਨੂੰ ਨਫ਼ਰਤ ਨਹੀਂ ਕਰਦੇ ਸਨ ।  ਅਮਰੀਕਾ ਦੀ ਤਰਫ ਜ਼ਰੂਰਤ ਪੈਣ ਉੱਤੇ ਉਨ੍ਹਾਂ ਨੇ ਦੋਸਤੀ ਦਾ ਹੱਥ ਵਧਾਉਣ ਤੋਂ ਕਦੇ ਗੁਰੇਜ ਨਹੀਂ ਕੀਤਾ ।  ਇਸ ਲਈ ਜੇਕਰ ਅਮਰੀਕਾ ਨਾਲ ਸਾਡੀਆਂ ਨਜਦੀਕੀਆਂ ਵੱਧ ਰਹੀਆਂ ਹਨ,  ਤਾਂ ਇਸਦਾ ਇਹ ਵੀ ਮਤਲੱਬ ਨਹੀਂ ਹੈ ਕਿ ਅਸੀਂ ਨਹਿਰੂਵਾਦੀ ਸਮਾਜਵਾਦੀ ਮਾਡਲ ਤੋਂ ਉਲਟ ਕਦਮ  ਉਠਾ ਰਹੇ ਹਾਂ ।


ਉਸ ਵਕਤ ਸ਼ੀਤ ਯੁਧ ਦਾ ਦੌਰ ਸੀ ,  ਦੁਨੀਆਂ ਦੋ ਧਰੁਵਾਂ ਵਿੱਚ ਵੰਡੀ  ਸੀ ।  ਲੇਕਿਨ ਨਹਿਰੂ ਜੀ ਨੇ ਆਪਣੇ ਦੇਸ਼ ਨੂੰ ਦੋਨਾਂ ਧਰੁਵਾਂ  ਦੇ ਬਜਾਏ ਗੁਟਨਿਰਪੱਖ ਦਿਸ਼ਾ ਵਿੱਚ ਵਧਾਉਣ ਦੀ ਮਜਬੂਤ ਨੀਂਹ ਰੱਖੀ ।  ਸੋਵੀਅਤ ਸੰਘ ਦਾ ਸਮਾਜਵਾਦੀ ਦਰਸ਼ਨ ਉਨ੍ਹਾਂ ਨੂੰ ਜਰੂਰ ਆਕਰਸ਼ਤ ਕਰਦਾ ਸੀ ,  ਲੇਕਿਨ ਉਨ੍ਹਾਂ ਨੇ ਸੋਚ ਲਿਆ ਸੀ ਕਿ ਭਾਰਤ ਦੀ ਵਿਦੇਸ਼ ਨੀਤੀ ਨੇ ਕਿਸੇ ਦਾ ਨੌਕਰ ਨਹੀਂ ਬਨਣਾ ਹੈ ।


ਅੱਜ ਭਲੇ ਹੀ ਸਾਡੀ ਮਾਲੀ ਹਾਲਤ ਅਮਰੀਕੀ ਮਾਡਲ  ਦੇ ਨਜਦੀਕ ਹੋਵੇ ,  ਲੇਕਿਨ ਇਹ ਵੀ ਸੱਚ ਹੈ ਕਿ ਸਾਡੀ ਵਿਦੇਸ਼ ਨੀਤੀ ਪੂਰੀ ਤਰ੍ਹਾਂ ਆਜਾਦ ਹੈ ਅਤੇ  ਉਸ ਉੱਤੇ ਅਮਰੀਕਾ ਜਾਂ ਕਿਸੇ ਦੂਜੇ ਦੇਸ਼ ਦਾ ਅਸਰ ਨਹੀਂ ਹੈ ।  ਭਾਰਤ ਆਪਣੀਆਂ ਪ੍ਰਾਥਮਿਕਤਾਵਾਂ ਆਪਣੇ ਮੁਤਾਬਕ ਹੀ ਤੈਅ ਕਰਦਾ ਹੈ । ਇੱਕ ਕੁਤਬੀ ਸੰਸਾਰ ਵਿਵਸਥਾ ਵਿੱਚ ਜੇਕਰ ਭਾਰਤ ਦੀ ਵਿਦੇਸ਼ ਨੀਤੀ ਆਜਾਦ ਅਤੇ ਨਿਰਪੱਖ ਹੈ ,  ਤਾਂ ਇਸਦਾ ਪੂਰਾ ਪੁੰਨ ਨਹਿਰੂ ਦੀਆਂ ਬਣਾਈਆਂ ਨੀਤੀਆਂ ਨੂੰ ਹੀ ਜਾਂਦਾ ਹੈ ।


ਆਜ਼ਾਦੀ  ਦੇ ਬਾਅਦ ਦੇਸ਼ ਨੂੰ ਦਿਸ਼ਾ ਦੇਣ ਲਈ ਨਹਿਰੂ ਦੀਆਂ ਪ੍ਰਾਥਮਿਕਤਾਵਾਂ ਸਪੱਸ਼ਟ ਸਨ । ਪਹਿਲਾ ਉਨ੍ਹਾਂ ਦਾ ਪੂਰਾ ਜ਼ੋਰ ਲੋਕਤੰਤਰਿਕ ਸਮਾਜ ਨੂੰ ਬਣਾਉਣ ਉੱਤੇ ਸੀ ।  ਦੂਜੇ ਨੰਬਰ ਉੱਤੇ ਉਨ੍ਹਾਂ ਦੀ ਸੋਚ ਸੈਕੂਲਰ ਭਾਰਤ ਦੀ ਉਸਾਰੀ ਦੀ ਸੀ ,  ਜਦੋਂ ਕਿ ਸਾਡੇ ਹੀ ਨਾਲ ਬਣੇ ਪਾਕਿਸਤਾਨ ਨੇ ਇਸਲਾਮੀ  ਦੇਸ਼ ਬਨਣ ਦਾ ਰਸਤਾ ਚੁਣਿਆ ।  ਲੇਕਿਨ ਨਹਿਰੂ ਨੇ ਹਿੰਦੂਵਾਦੀ ਭਾਰਤ  ਦੇ ਬਜਾਏ ਅਜਿਹਾ ਸੈਕੂਲਰ ਦੇਸ਼ ਬਣਾਉਣ ਦਾ ਸੁਫ਼ਨਾ ਵੇਖਿਆ ,  ਜਿੱਥੇ ਸਾਰੇ ਧਰਮਾਂ ਨੂੰ ਸਮਾਨਤਾ  ਦੇ ਨਜਰੀਏ ਤੋਂ ਸਵੀਕਾਰ ਕੀਤਾ ਗਿਆ ।  ਨਹਿਰੂ ਦੀ ਤੀਜੀ ਅਗੇਤ ਗੁਟਨਿਰਪੱਖ ਦੇਸ਼  ਦੇ ਤੌਰ ਉੱਤੇ ਅੱਗੇ ਵਧਣ ਦੀ ਸੀ ,  ਜਿਸ ਵਿੱਚ ਆਪਣੀ ਸੋਚ ਅਤੇ ਬੁੱਧੀ  ਦੇ ਮੁਤਾਬਕ ਦੇਸ਼ ਨੇ ਕੰਮ ਕਰਨਾ ਸੀ ,  ਕਿਸੇ ਦੂਜੇ ਦੇਸ਼ ਦਾ ਨੌਕਰ ਬਨਣਾ ਨਹੀਂ ਸੀ ।


ਚੌਥੀ ਅਗੇਤ ਦੇਸ਼ ਦਾ ਉਦਯੋਗੀਕਰਨ ਸੀ ।  ਉਹ ਮੰਨਦੇ ਸਨ ਕਿ ਜਿੱਥੇ ਸਾਡੇ ਉਦਯੋਗ ਕਮਜੋਰ ਹਨ ,  ਉੱਥੇ ਰਾਜ ਨੂੰ ਉਦਯੋਗਾਂ ਦਾ ਸੰਚਾਲਨ ਕਰਨਾ ਚਾਹੀਦਾ ਹੈ ,  ਲੇਕਿਨ ਉਹ ਨਿਜੀ ਜਾਇਦਾਦ ,  ਨਿਜੀ ਉਦਯੋਗ ਅਤੇ ਨਿਜੀ ਪੂੰਜੀ  ਦੇ ਵੀ ਵਿਰੋਧੀ ਨਹੀਂ ਸਨ ।  ਗਾਂਧੀ-ਜੀ ਦੀ ਪਰੰਪਰਾ  ਦੇ ਚਲਦੇ ਉਹ ਲਘੂ ਅਤੇ ਕੁਟੀਰ ਉਦਯੋਗਾਂ  ਦੇ ਵੀ ਹਿਮਾਇਤੀ ਸਨ ।  ਦਰਅਸਲ ਉਨ੍ਹਾਂ ਦਾ ਮਕਸਦ ਸਮਾਜ ਵਿੱਚ ਬਰਾਬਰੀ ਲਿਆਉਣਾ ਸੀ ।  ਊਚ - ਨੀਚ ਅਤੇ ਅਮੀਰੀ - ਗਰੀਬੀ ਦੀ ਖਾਈ ਨੂੰ ਪਾਟਣ ਵਿੱਚ ਉਹ ਆਧੁਨਿਕਤਾਵਾਦੀ ਸੋਚ ਅਪਨਾਉਣ  ਦੇ ਹਿਮਾਇਤੀ ਸਨ ।


ਪੇਂਡੂ ਵਿਕਾਸ ਅਤੇ ਅਲਪਸੰਖਿਇਕਾਂ ਦੀ ਹਿਫਾਜਤ ਵੀ ਉਨ੍ਹਾਂ ਦੀ ਪ੍ਰਾਥਮਿਕਤਾਵਾਂ ਵਿੱਚ ਸ਼ਾਮਿਲ ਸੀ ,  ਜਿਸਨੂੰ ਸੰਵਿਧਾਨ  ਦੇ ਜਰੀਏ ਹਾਸਲ ਕਰਨ ਉੱਤੇ ਜ਼ੋਰ ਦਿੱਤਾ ਗਿਆ ।ਔਰਤਾਂ ਦੀ ਹਾਲਤ ਸੁਧਾਰਨ ਔਰ ਸਮਾਜ ਦੇ ਕਮਜੋਰ ਵਰਗਾਂ  ਨੂੰ  ਹਾਸ਼ੀਏ ਤੋਂ ਮੁਖਧਾਰਾ ਵਿੱਚ ਲਿਆਉਣ ਨੂੰ ਲੈ ਕੇ ਭੀ ਨਹਿਰੂ ਜੀ ਨੇ ਬਹੁਤ ਕੰਮ ਕੀਤਾ । ਇਹ ਸਚ ਹੈ ਕਿ ਕੁਛ ਕਮੀਆਂ ਰਹੀਆਂ। ਤਮਾਮ ਕੋਸ਼ਿਸ਼ਾਂ ਦੇ  ਬਾਵਜੂਦ ਗਰੀਬੀ ਤੇ ਕਾਬੂ ਨਹੀਂ ਪਾਇਆ ਜਾ ਸਕਿਆ ।


ਅਕਸਰ ਚੀਨ ਨੂੰ ਲੈ ਕੇ ਨਹਿਰੂ ਜੀ ਦੀਆਂ ਨੀਤੀਆਂ ਦੀ ਆਲੋਚਨਾ ਕੀਤੀ  ਜਾਂਦੀ ਹੈ ।  ਤਿਬਤ ਉੱਤੇ ਚੀਨ  ਦੇ ਹਮਲੇ  ਦੇ ਵਕਤ ਭਾਰਤ ਦੀ ਹਾਲਤ ਅਜਿਹੀ ਨਹੀਂ ਸੀ ਕਿ ਉਹ ਚੀਨ ਨਾਲ ਸਿੱਧੇ ਲੜਾਈ ਮੁੱਲ ਲੈਂਦਾ ।  ਜੇਕਰ ਉਹ ਅਜਿਹਾ ਕਰਦਾ ,  ਤਾਂ ਇਹ ਅਕਲਮੰਦੀ ਨਾ ਹੁੰਦੀ ।  ਨਹਿਰੂ ਜੀ ਇਸਨੂੰ ਸਮਝਦੇ ਸਨ ।  ਲੇਕਿਨ ਉਨ੍ਹਾਂ ਨੇ ਚੀਨ  ਦੇ ਤਮਾਮ ਦਾਹਵਿਆਂ ਨੂੰ ਦਰਕਿਨਾਰ ਕਰਦੇ ਹੋਏ ਤਿੱਬਤੀ ਧਰਮਗੁਰੂ ਦਲਾਈ ਲਾਮਾ ਨੂੰ ਭਾਰਤ ਵਿੱਚ ਸ਼ਰਨ ਦਿੱਤੀ ।  ਚੀਨ ਅੱਜ ਵੀ ਇਸਨੂੰ ਪਚਾ ਨਹੀਂ ਪਾਇਆ ਹੈ ।  ਸਾਡੇ ਲਈ ਇਹ ਵੀ ਸੰਭਵ ਨਹੀਂ ਹੈ ਕਿ ਚੀਨ ਦੀ ਚਾਹਤ  ਦੇ ਮੁਤਾਬਕ ਦਲਾਈ ਲਾਮਾ ਸਮੇਤ ਤਮਾਮ ਤਿੱਬਤੀਆਂ ਨੂੰ ਬਾਹਰ ਕਰ ਦਈਏ ।  ਜੇਕਰ ਭਾਰਤ ਇਸ ਮਸਲੇ ਉੱਤੇ ਮਜਬੂਤੀ  ਦੇ ਨਾਲ ਖੜਾ ਹੈ ,  ਤਾਂ ਇਸਦੀ ਵੱਡੀ ਵਜ੍ਹਾ ਨਹਿਰੂ ਦੀਆਂ ਬਣਾਈਆਂ ਨੀਤੀਆਂ ਹੀ ਹਨ ।


ਗਰੀਬੀ ਅਤੇ ਭੁਖਮਰੀ  ਦੇ ਨਾਲ ਹੀ ਭ੍ਰਿਸ਼ਟਾਚਾਰ ਨਾਲ ਲੜਨ ਲਈ ਕਈ ਸਾਰੇ ਕਦਮ   ਚੁੱਕੇ ਜਾ ਰਹੇ ਹਨ ।  ਸਿੱਖਿਆ ਦਾ ਅਧਿਕਾਰ ,  ਭੋਜਨ ਦਾ ਅਧਿਕਾਰ ,  ਜੰਗਲ ਉੱਤੇ ਮਾਲਿਕਾਨਾ ਹੱਕ ,  ਸੂਚਨਾ ਦਾ ਅਧਿਕਾਰ ਵਰਗੇ ਤਮਾਮ ਕਨੂੰਨ ਅੱਜ ਜੇਕਰ ਅਸਤਿਤਵ ਵਿੱਚ ਆ ਰਹੇ ਹਨ ,  ਤਾਂ ਉਨ੍ਹਾਂ  ਦੇ  ਪਿੱਛੇ ਕਿਤੇ ਨਾ ਕਿਤੇ ਨਹਿਰੂ ਦੀ ਹੀ ਸੋਚ ਕੰਮ ਕਰ ਰਹੀ ਹੈ ।  ਨਹਿਰੂ ਜੀ ਕਿਹਾ ਕਰਦੇ ਸਨ ਕਿ ਗਰੀਬੀ ਨੂੰ ਅਸੀਂ ਵੰਡ ਨਹੀਂ ਸਕਦੇ ।  ਇਸ ਲਈ ਉਨ੍ਹਾਂ ਨੇ ਉਸ ਦੌਰ ਵਿੱਚ ਉਦਯੋਗੀਕਰਨ ਦੀ ਨੀਂਹ ਰੱਖੀ ਸੀ ਅਤੇ ਉਦਯੋਗਕ ਕੇਂਦਰਾਂ ਨੂੰ ਭਾਰਤ ਦੇ ਨਵੇਂ ਤੀਰਥ ਕਿਹਾ ਸੀ ।


ਅਜੋਕੇ ਦੌਰ ਦਾ ਆਰਥਕ ਉਦਾਰੀਕਰਨ ਵੀ ਉਸੇ ਦਿਸ਼ਾ ਵਿੱਚ ਚੁੱਕਿਆ ਗਿਆ ਕਦਮ   ਹੈ । ਪਿੰਡਾਂ ਵਿੱਚ ਅੱਜ ਵੀ ਗਰੀਬੀ ਹੈ ।  ਉਸਨੂੰ ਹਟਾਣ ਵਿੱਚ ਮਹਾਤਮਾ ਗਾਂਧੀ ਰਾਸ਼ਟਰੀ ਰੋਜਗਾਰ ਗਾਰੰਟੀ ਯੋਜਨਾ ਭਲੇ ਹੀ ਪੂਰੀ ਤਰ੍ਹਾਂ ਸਫਲ ਨਹੀਂ ਹੋਈ ਹੋ ,  ਲੇਕਿਨ ਉਸ ਨਾਲ ਜੂਝਣ ਅਤੇ ਭੁੱਖੇ ਲੋਕਾਂ ਨੂੰ ਵਕਤ ਉੱਤੇ ਰੋਟੀ ਦਵਾਉਣ ਵਿੱਚ ਕਾਮਯਾਬ ਜਰੂਰ ਹੋਈ ਹੈ ।  ਇਹ ਸਭ ਨਹਿਰੂ ਦੀਆਂ ਨੀਤੀਆਂ ਦੀ ਹੀ ਦੇਣ ਹੈ ।


ਇਹ ਸੱਚ ਹੈ ਕਿ ਸ਼ੀਤਯੁਧ  ਦੇ ਖਾਤਮੇ  ਦੇ ਬਾਅਦ ਗੁਟ ਨਿਰਪੇਖ ਅੰਦੋਲਨ ਦੀ ਉਵੇਂ ਜ਼ਰੂਰਤ ਨਹੀਂ ਹੈ ,  ਜਿਵੇਂ  ਨਹਿਰੂ ਜੀ  ਦੇ ਜਮਾਨੇ ਵਿੱਚ ਸੀ ,  ਲੇਕਿਨ ਇਹ ਵੀ ਸੱਚ ਹੈ ਕਿ ਹੁਣ ਚੀਨ - ਭਾਰਤ ਅਤੇ ਰੂਸ ,  ਜਾਂ ਫਿਰ ਭਾਰਤ ,  ਬਰਾਜੀਲ ਅਤੇ  ਅਫਰੀਕਾ  ਦੇ ਗਰੁਪ ਬਣ ਰਹੇ ਹਨ ।  ਦਰਅਸਲ ਇਹ ਇੱਕ ਤਰ੍ਹਾਂ ਤੋਂ ਛੋਟੇ - ਛੋਟੇ ਗੁਟਨਿਰਪੱਖ ਰੰਗ ਮੰਚ ਹੀ ਹਨ ।  ਨਵੇਂ ਤਰ੍ਹਾਂ  ਦੇ ਇਹਨਾਂ ਸਬੰਧਾਂ  ਦੇ ਪਿੱਛੇ ਨਹਿਰੂਵਾਦੀ ਗੁਟਨਿਰਪੱਖ ਨੀਤੀ ਦਾ ਹੀ ਅਸਰ ਦਿਸਦਾ ਹੈ ।  ਜਿਨ੍ਹਾਂ ਦਾ ਮਕਸਦ ਹੈ ਆਪਣੀ ਜ਼ਰੂਰਤ ਅਤੇ ਬੁੱਧੀ  ਦੇ ਮੁਤਾਬਕ ਆਪਣਾ ਵਿਕਾਸ ਕਰਨਾ ।  ਕਹਿਣਾ ਨਹੀਂ ਹੋਵੇਗਾ ਕਿ ਅਜੋਕੇ ਦੌਰ ਵਿੱਚ ਵੀ ਨਹਿਰੂਵਾਦੀ ਮਾਡਲ ਇਨ੍ਹਾਂ ਵਜਹਾਂ ਕਰਕੇ ਆਪਣੀ ਪ੍ਰਾਸੰਗਿਕਤਾ ਬਣਾਈ ਹੋਈ ਹੈ ।


ਲੇਖਿਕਾ ਪ੍ਰਸਿੱਧ ਇਤਿਹਾਸਕਾਰ ਅਤੇ ਨਹਿਰੂ ਮੇਮੋਰੀਅਲ ਅਜਾਇਬ-ਘਰ ਅਤੇ ਲਾਇਬ੍ਰੇਰੀ ਦੀ ਨਿਰਦੇਸ਼ਕ ਹਨ


Tuesday, November 9, 2010

ਸਵਾਮੀ ਦਯਾ ਨੰਦ ਜੀ ਦੀ ਬੌਧਿਕ ਗਰੀਬੀ ਉਨ੍ਹਾਂ ਦੀ ਆਪਣੀ ਜਬਾਨੀ

ਸਵਾਮੀ ਦਯਾ ਨੰਦ ਜੀ ਦਾ ਲਿਖਿਆ ਸਤਿਆਰਥ ਪ੍ਰਕਾਸ਼ ਗ੍ਰੰਥ ਬਿਕ੍ਰਮੀ ਸੰਮਤ
੨੦੨੨ (ਈ. ਸੰ. 1966) ਵਿਚ, ਸਾਰਵਦੇਸ਼ਿਕ ਆਰੀਆ ਪ੍ਰਤੀਨਿਧੀ ਸਭਾ ਦਯਾ
ਨੰਦ ਭਵਨ ਨਵੀਂ ਦਿੱਲੀ-੩ ਵਲੋਂ ਤੀਸਰੀ ਵਾਰ ਪ੍ਰਕਾਸ਼ਤ ਕੀਤਾ ਗਿਆ ਅਤੇ ਇਸ
ਦੀ ਇਕ ਕਾਪੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਲਾਇਬ੍ਰੇਰੀ ਵਿਚ ਮੌਜੂਦ
ਹੈ। ਇਸ ਗ੍ਰੰਥ ਦੇ ਪੰਨਾ 445-448 ਤੱਕ ਦਯਾ ਨੰਦ ਜੀ ਵਲੋਂ ਜੋ ਕੁਝ ਗੁਰੁ ਸਾਹਿਬਾਨ
ਬਾਰੇ ਲਿਖਿਆ ਹੋਇਆ ਹੈ, ਅਸੀਂ ਪਾਠਕਾਂ ਲਈ ਉਸਦਾ ਗੁਰਮੁਖੀ ਲਿਪੀਅੰਤਰ ਹੂਬਹੂ
ਪੇਸ਼ ਹੈ ।
''ਪੰਜਾਬ ਦੇਸ਼ ਮੇਂ ਨਾਨਕ ਜੀ ਨੇ ਮਾਰਗ ਚਲਾਇਆ ਹੈ ਕਿਉਂਕਿ ਵਹ ਮੂਰਤੀ
ਪੂਜਾ ਕੋ ਖੰਡਨ ਕਰਤੇ ਥੇ, ਮੁਸਲਮਾਨ ਹੋਨੇ ਸੇ ਬਚਾਏ, ਵੇ ਸਾਧੂ ਭੀ ਨਹੀਂ ਬਨੇ
ਕਿੰਤੂ ਗ੍ਰਹਿਸਥੀ ਬਨੇ ਰਹੇ। ਦੇਖੋ ਉਨਹੋਂ ਨੇ ਯਹ ਮੰਤ੍ਰ ਉਪਦੇਸ਼ ਕੀਆ ਹੈ ਜਿਸ ਸੇ
ਵਿਦਿੱਤ ਹੋਤਾ ਹੈ ਕਿ ਉਨ੍ਹਾਂ ਕਾ ਆਸ਼ਾ ਅੱਛਾ ਥਾ।

ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ

ਜਿਸ ਕਾ ਸਤਿ ਨਾਮ ਹੈ ਵਹ ਕਰਤਾ ਪੁਰਸ਼ ਭੈ ਔਰ ਵੈਰ ਰਹਿਤ ਹੈ ਅਕਾਲ
ਮੂਰਤ ਜੋ ਕਾਲ ਮੇਂ ਔਰ ਜੋਨੀ ਮੇਂ ਨਹੀਂ ਆਤਾ, ਪ੍ਰਕਾਸ਼ਮਾਨ ਹੈ ਉਸੀ ਕਾ ਜਾਪ
ਗੁਰੂ ਕੀ ਕਿਰਪਾ ਸੇ ਕਰ, ਵਹ ਪ੍ਰਮਾਤਮਾ ਆਦਿ ਮੇਂ ਸਚ ਥਾ ਜੁਗੋ ਕੇ ਆਦਿ ਮੇਂ
ਸਚ, ਵਰਤਮਾਨ ਮੇਂ ਸਚ ਔਰ ਆਗੇ ਭੀ ਸਚ ਹੋਗਾ।
ਨਾਨਕ ਜੀ ਕਾ ਆਸ਼ਾ ਤੋਂ ਅੱਛਾ ਥਾ ਪ੍ਰੰਤੂ ਵਿਦਿਆ ਕੁਛ ਭੀ ਨਹੀਂ ਥੀ।
ਹਾਂ ਭਾਸ਼ਾ ਉਸ ਦੇਸ ਕੀ ਜੋ ਗਰਾਮੋਂ ਕੀ ਹੈ ਉਸੇ ਜਾਨਤੇ ਥੇ। ਵੇਦ ਸ਼ਾਸਤਰ ਔਰ
ਸੰਸਕ੍ਰਿਤ, ਕੁਝ ਭੀ ਨਹੀਂ ਜਾਨਤੇ ਥੇ। ਜੋ ਜਾਨਤੇ ਹੋਤੇ ਸੰਸਕ੍ਰਿਤ ਸ਼ਬਦ 'ਨਿਰਭੈ'
ਕੋ 'ਨਿਰਭੌ' ਕਿਉਂ ਲਿਖਤੇ? ਔਰ ਇਸ ਕਾ ਦ੍ਰਿਸ਼ਟਾਂਤ ਉਨ ਕਾ ਬਨਾਯਾ ਸੰਸਕ੍ਰਿਤ
ਸਤੋਤ੍ਰ ਹੈ। ਚਾਹਤੇ ਥੇ ਕਿ ਮੈਂ ਸੰਸਕ੍ਰਿਤ ਮੇਂ ਭੀ ਪਗ ਅੜਾਊਂ। ਪਰ ਬਿਨਾਂ ਪੜ੍ਹੇ ਸੰਸਕ੍ਰਿਤ
ਕੈਸੇ ਆ ਸਕਤਾ ਹੈ? ਹਾਂ ਉਨ ਗਰਾਮੀਣੋਂ ਕੇ ਸਾਹਮਣੇ ਕਿ ਜਿਨਹੋਂ ਨੇ ਸੰਸਕ੍ਰਿਤ
ਕਭੀ ਸੁਨਾ ਹੀ ਨਹੀਂ ਥਾ ''ਸੰਸਕ੍ਰਿਤੀ'' ਬਨਾ ਕਰ ਸੰਸਕ੍ਰਿਤ ਕੇ ਭੀ ਪੰਡਿਤ ਬਨ
ਗਏ ਹੋਂਗੇ। ਭਲਾ ਯਹ ਬਾਤ ਮਾਨ ਪ੍ਰਤਿਸ਼ਠਾ ਔਰ ਅਪਨੀ ਪ੍ਰਖਾਤੀ ਕੀ ਇੱਛਾ ਕੇ
ਬਿਨਾ ਕਭੀ ਨਾ ਕਰਤੇ। ਉਨ ਕੋ ਆਪਨੀ ਪ੍ਰਤਿਸ਼ਠਾ ਕੀ ਇੱਛਾ ਅਵੱਸ਼ ਥੀ ਨਹੀਂ
ਤੋ ਜੈਸੀ ਭਾਸ਼ਾ ਜਾਨਤੇ ਥੇ ਕਹਤੇ ਰਹਤੇ ਔਰ ਯਹ ਭੀ ਕਹਿਤੇ ਮੈਂ ਸੰਸਕ੍ਰਿਤ ਨਹੀਂ
ਪੜ੍ਹਾ। ਜਬ ਕੁਛ ਅਭਿਮਾਨ ਥਾ ਤੋ ਮਾਨ ਪ੍ਰਤਿਸ਼ਠਾ ਕੇ ਲੀਏ ਦੰਭ ਪੀ ਕੀਆ ਹੋ
ਗਾ? ਇਸ ਲੀਏ ਉਨ ਕੇ ਗ੍ਰੰਥ ਮੇਂ ਜਹਾਂ ਤਹਾਂ ਵੇਦੋਂ ਕੀ ਨਿੰਦਾ ਔਰ ਉਸਤਤਿ
ਭੀ ਹੈ। ਕਿਉਂਕਿ ਜੋ ਐਸਾ ਨਾ ਕਰਤੇ ਤੋ ਉਨਸੇ ਭੀ ਕੋਈ ਵੇਦੋਂ ਕਾ ਅਰਥ ਪੂਛਤਾ,
ਜਬ ਨ ਆਤਾ ਤੋ ਪ੍ਰਤਿਸ਼ਠਾ ਨਸ਼ਟ ਹੋਤੀ। ਇਸ ਲੀਏ ਪਹਿਲੇ ਹੀ ਅਪਨੇ ਸ਼ਿਸ਼ੋਂ
ਕੇ ਸਾਮਨੇ ਕਹੀ ਵੇਦੋਂ ਕੇ ਵਿਰੁੱਧ ਬੋਲਤੇ ਥੇ ਔਰ ਕਹੀਂ ਕਹੀਂ ਵੇਦ ਕੀ ਲੀਏ ਅੱਛਾ
ਭੀ ਕਹਾ ਹੈ। ਕਿਉਂਕਿ ਜੋ ਕਹੀਂ ਅੱਛਾ ਨਾ ਬੋਲਤੇ ਤੋ ਲੋਗ ਨਾਸਤਕ ਬਨਾਤੇ ਜੈਸੇ:
ਵੇਦ ਪੜ੍ਹਤ ਬ੍ਰਹਮਾ ਮਰੇ ਚਾਰੋਂ ਵੇਦ ਕਹਾਨਿ
ਨੋਟ : ਇਹ ਪੰਗਤੀ ਗੁਰਬਾਣੀ ਵਿਚ ਕਿਤੇ ਨਹੀਂ
ਸੰਤ (ਸਾਧ) ਕੀ ਮਹਿਮਾ ਵੇਦ ਨ ਜਾਨੇ। (ਸੁਖਮਨੀ ਪਉੜੀ ੭ ਚੌਪਈ ੮)
ਨਾਨਕ ਬ੍ਰਹਮ ਗਿਆਨੀ ਆਪਿ ਪ੍ਰਮੇਸ਼ਰ। (ਸੁਖਮਨੀ ਪੌ ੨ ਚੌਪਈ ੬)
ਕਯਾ ਵੇਦ ਪੜ੍ਹਨੇ ਵਾਲੇ ਮਰ ਗਏ ਔਰ ਨਾਨਕ ਜੀ ਆਪਨੇ ਆਪ ਕੋ ਅਮਰ
ਸਮਝਤੇ ਥੇ? ਕਯਾ ਵੇਹ ਨਹੀਂ ਮਰ ਗਏ? ਵੇਦ ਤੋਂ ਸਭ ਵਿਦਿਆਉਂ ਕਾ ਭੰਡਾਰ
ਹੈ ਪ੍ਰੰਤੂ ਜੋ ਚਾਰੋ ਵੇਦੋਂ ਕੋ ਕਹਾਨੀ ਕਹੈ ਉਸ ਕੀ ਸਭ ਬਾਤੇਂ ਕਹਾਨੀ ਹੈਂ। ਜੋ ਮੂਰਖੋਂ
ਕਾ ਨਾਮ ਸੰਤ ਹੋਤਾ ਹੈ ਵੇ ਵਿਚਾਰੇ ਵੇਦੋਂ ਕੀ ਮਹਿਮਾ ਕਭੀ ਨਹੀ ਜਾਨ ਸਕਤੇ।
ਜੋ ਨਾਨਕ ਜੀ ਵੇਦੋਂ ਹੀ ਕਾ ਮਾਨ ਕਰਤੇ ਤੋਂ ਉਨ ਕੀ ਸੰਪ੍ਰਦਾਇ ਨ ਚਲਤੀ ਨ
ਵੇ ਗੁਰੂ ਬਨ ਸਕਤੇ ਥੇ ਕਿਉਂਕਿ ਸੰਸਕ੍ਰਿਤ ਤੋ ਪੜ੍ਹੇ ਨਹੀਂ ਥੇ ਤੋ ਦੂਸਰੇ ਕੋ ਪੜ੍ਹਾ
ਕਰ ਸ਼ਿਸ਼ ਕੈਸੇ ਬਨਾ ਸਕਤੇ ਥੇ? ਯਹ ਸਚ ਹੈ ਕਿ ਜਿਸ ਸਮੇਂ ਨਾਨਕ ਜੀ ਪੰਜਾਬ
ਮੇਂ ਹੂਏ ਥੇ ਉਸ ਸਮੇਂ ਪੰਜਾਬ ਸੰਸਕ੍ਰਿਤ ਵਿਦਿਆ ਸਰਵਰਥਾ ਰਹਿਤ ਮੁਸਲਮਾਨੋਂ ਸੇ
ਪੀੜਤ ਥਾ। ਉਸ ਸਮੇਂ ਉਨਹੋਂ ਨੇ ਕੁਝ ਲੋਗੋ ਕੇ ਬਚਾਯਾ। ਨਾਨਕ ਜੀ ਨੇ ਸਾਮਨੇ
ਕੁਛ ਉਨ੍ਹ ਕੀ ਸੰਪ੍ਰਦਾਇ ਕੇ ਬਹੁਤ ਸੇ ਸ਼ਿਸ਼ ਨਹੀਂ ਹੂਏ ਥੇ ਕਿਉਂਕਿ ਅਵਿਦਵਾਨੋਂ
ਮੇਂ ਯਹ ਚਾਲ ਕਿ ਮਰੇ ਪੀਛੇ ਉਨ ਕੋ ਸਿੱਧ ਬਨਾ ਦੇਤੇ ਹੈਂ। ਪਸ਼ਚਾਤ ਬਹੁਤ ਸਾ
ਮਹਾਤਮਯ ਕਰ ਕੇ ਈਸ਼ਰ ਕੇ ਸਮਾਨ ਮਾਨ ਦੇਤੇ ਹੈਂ। ਹਾਂ ਨਾਨਕ ਜੀ ਬੜੇ ਧਨਾਡ
ਔਰ ਰਈਸ ਭੀ ਨਹੀਂ ਥੇ ਪ੍ਰੰਤੂ ਉਨ ਕੇ ਚੇਲੋਂ ਨੇ ''ਨਾਨਕ ਚੰਦ੍ਰੋਦਯ'' ਔਰ ''ਜਨਮ
ਸਾਖੀ'' ਆਦਿ ਮੇਂ ਬੜੇ ਸਿੱਧ ਔਰ ਬੜੇ ਬੜੇ ਐਸ਼ਵਰਯੇਵਾਲੇ ਥੇ ਲਿਖਾ ਹੈ। ਨਾਨਕ
ਜੀ ਬ੍ਰਹਮਾ ਆਦਿ ਸੇ ਮਿਲੇ ਬੜੀ ਬੜੀ ਬਾਤ ਚੀਤ ਕੀ, ਸਭ ਨੇ ਇਕ ਕਾ ਮਾਨਯ
ਕੀਆ, ਨਾਨਕ ਜੀ ਕੇ ਵਿਵਾਹ ਮੇਂ ਬਹੁਤ ਸੇ ਘੋੜੇ, ਰਥ, ਹਾਥੀ, ਸੋਨੇ ਚਾਂਦੀ ਮੋਤੀ
ਪੰਨਾ ਆਦਿ ਰਤਨੋਂ ਸੇ ਜੜੇ ਹੂਏ ਔਰ ਅਮੁੱਲ ਰਤਨੋਂ ਕਾ ਪਾਰਾਵਾਰ ਨਾ ਥਾ ਲਿਖਾ
ਹੈ। ਭਲਾ ਯਿਹ ਗਪੌੜ ਨਹੀਂ ਤੋ ਔਰ ਕਿਆ ਹੈ? ਇਸ ਮੇਂ ਇਨਕੇ ਚੇਲੋਂ ਕਾ ਦੋਸ਼
ਹੈ ਨਾਨਕ ਜੀ ਕਾ ਨਹੀਂ। ਦੂਸਰਾ ਜੋ ਉਨ੍ਹਕੇ ਪੀਛੇ ਉਨ੍ਹਾਂ ਕੇ ਲੜਕੇ ਸੇ ਉਦਾਸੀ
ਚਲੇ ਔਰ ਰਾਮ ਦਾਸ ਆਦਿ ਸੇ ਨਿਰਮਲੇ। ਕਿਤਨੇ ਹੀ ਗੱਦੀ ਵਾਲੋਂ ਨੇ ਭਾਸ਼ਾ ਬਨਾ
ਕਰ ਗੰ੍ਰਥ ਮੇਂ ਰੱਖੀ ਹੈ। ਅਰਥਾਤ ਇਨ ਕਾ ਗੁਰੂ ਗੋਵਿੰਦ ਸਿੰਘ ਦਸ਼ਮਾ ਹੂਆ। ਉਨ੍ਹ
ਕੇ ਪੀਛੇ ਉਸ ਗ੍ਰੰਥ ਮੇਂ ਕਿਸੀ ਕੀ ਭਾਸ਼ਾ ਨਹੀਂ ਮਿਲਾਈ ਗਈ, ਕਿੰਤੂ ਵਹਾਂ ਤੱਕ
ਕੇ ਜਿਤਨੇ ਛੋਟੇ ਛੋਟੇ ਪੁਸਤਕ ਥੇ ਉਨ ਸਭ ਕੋ ਇਕੱਠੇ ਕਰਕੇ ਜਿਲਦ ਬੰਧਵਾ ਦੀ।
ਇਨ੍ਹਾਂ ਲੋਗੋ ਨੇ ਭੀ ਨਾਨਕ ਜੀ ਕੇ ਪੀਛੇ ਬਹੁਤ ਸੀ ਭਾਸ਼ਾ ਬਨਾਈ। ਕਿਤਨੋਂ ਹੀ
ਨੇ ਨਾਨਾ ਪ੍ਰਕਾਰ ਕੀ ਪੁਰਾਣੋਂ ਕੇ ਮਿਥਿਆ ਕਥਾ ਕੇ ਤੁਲ ਬਨਾ ਦੀਏ ਪ੍ਰੰਤੂ ਬ੍ਰਹਮ
ਗਿਆਨੀ ਆਪ ਪ੍ਰਮੇਸਵਰ ਬਨਕੇ ਉਸ ਪਰ ਕਰਮੋਪਾਸਨਾ ਛੋੜ ਕਰ ਇਨ ਕੇ ਸ਼ਿਸ਼
ਭੁਗਤੇ ਆਏ। ਇਸ ਨੇ ਬਹੁਤ ਬਿਗਾੜ ਕਰ ਦੀਆ, ਨਹੀਂ ਜੋ ਨਾਨਕ ਜੀ ਨੇ ਕੁਝ
ਭਗਤੀ ਵਿਸ਼ੇਸ਼ ਈਸ਼ਵਰ ਕੀ ਲਿਖੀ ਥੀ ਉਸੇ ਕਰਤੇ ਆਤੇ ਤੋ ਅੱਛਾ ਥਾ।
ਅਬ ਉਦਾਸੀ ਕਹਤੇ ਹੈ ਹਮ ਬੜੇ, ਨਿਰਮਲੇ ਕਹਿਤੇ ਹੈਂ ਹਮ ਬੜੇ ਅਕਾਲੀਏ
ਤਥਾ ਸੁਥਰਾਸ਼ਾਹੀ ਕਹਤੇ ਹੈਂ ਸਰਵੋਪਰ ਹਮ ਹੈਂ। ਇਨ ਮੇਂ ਗੋਬਿੰਦ ਸਿੰਘ ਜੀ ਸੂਰਵੀਰ
ਹੂਏ। ਜੋ ਮੁਸਲਮਾਨੋਂ ਨੇ ਉਨ੍ਹ ਕੇ ਪੁਰਸ਼ਾਓਂ ਕੋ ਬਹੁਤ ਸਾ ਦੁਖ ਦੀਆ ਥਾ ਉਨ ਸੇ
ਥੈਰ ਲੇਨਾ ਚਾਹਤੇ ਥੇ ਪ੍ਰੰਤੂ ਇਨਕੇ ਪਾਸ ਕੁਛ ਸਾਮਗਰੀ ਨ ਥੀ ਔਰ ਮੁਸਲਮਾਨੋਂ
ਕੀ ਬਾਦਸ਼ਾਹੀ ਪ੍ਰਜਵਲਤ ਹੋ ਰਹੀ ਥੀ। ਇਨਹੋਂ ਨੇ ਏਕ ਪੁਰਸਚਰਣ ਕਰਵਾਯਾ। ਪ੍ਰਸਿੱਧੀ
ਕੀ ਕਿ ਮੁਝ ਕੋ ਦੇਵੀ ਨੇ ਵਰ ਔਰ ਖੜਗ ਦੀਆ ਹੈ ਕਿ ਤੁਮ ਮੁਸਲਮਾਨੋ ਸੇ ਲੜੋ
ਤੁਮਾਰਾ ਵਿਜੇ ਹੋਗਾ। ਬਹੁਤ ਸੇ ਲੋਗ ਉਨ ਕੇ ਸਾਥੀ ਹੋ ਗਏ ਔਰ ਉਨਹੋ ਨੇ ਜੈਸੇ
'ਵਾਮਮਾਰਗੀਓ' ਨੇ 'ਪੰਚ ਮਕਾਰ' 'ਚਕ੍ਰਾਂਕਿਤੋਂ' ਨੇ 'ਪੰਚ ਸੰਸਕਾਰ' ਚਲਾਏ ਥੇ ਵੈਸੇ
'ਪੰਚ ਕਕਾਰ'। ਅਰਥਾਤ ਉਨ੍ਹ ਕੇ 'ਪੰਚ ਕਰਾਰ' ਯੁਧ ਮੇਂ ਉਪਯੋਗੀ ਥੇ। ਏਕ 'ਕੇਸ਼'
ਅਰਥਾਤ ਜਿਸ ਕੇ ਰਖਨੇ ਸੇ ਲੜਾਈ ਮੇ ਲਕੜੀ ਔਰ ਤਲਵਾਰ ਸੇ ਕੁਝ ਬਚਾਵਟ
ਹੋ। ਦੂਸਰਾ 'ਕੰਗਣ' ਜੋ ਸਿਰ ਕੇ ਉਪਰ ਪਗੜੀ ਮੇ ਅਕਾਲੀ ਲੋਗ ਰਖਤੇ ਹੈ। ਔਰ
ਹਾਥ ਮੇ 'ਕੜਾ' ਜਿਸ ਸੇ ਹਾਥ ਔਰ ਸਿਰ ਬਚ ਸਕੇ। ਤੀਸਰਾ ਕਾਛ ਅਰਥਾਤ 'ਜਾਨੂ'
ਕੇ ਉਪਰ ਏਕ ਜਾਂਘੀਆ ਕਿ ਜੋ ਦੌੜਤੇ ਔਰ ਕੂਦਨੇ ਮੇਂ ਅੱਛਾ ਹੋਤਾ ਹੈ। ਬਹੁਤ
ਕਰਕੇ ਅਖਾੜ ਮੱਲ ਔਰ ਨਟ ਭੀ ਇਸ ਕੋ ਇਸ ਲੀਏ ਧਾਰਨ ਕਰਤੇ ਹੈਂ ਕਿ ਜਿਸ
ਸੇ ਸਰੀਰ ਕਾ ਮਰਮ ਸਥਾਨ ਬਚਾ ਰਹੇ ਔਰ ਅਟਕਾਵ ਨ ਹੋ। ਚੌਥਾ 'ਕੰਘਾ' ਜਿਸ
ਸੇ ਕੇਸ ਸੁਧਰਤੇ ਹੈਂ। ਪਾਂਚਵਾ ''ਕਾਚੂ' (ਕਰਦ) ਕਿ ਜਿਸ ਸੇ ਸ਼ਤਰੂ ਸੇ ਭੇਦ ਭਟੱਕਾ
ਹੋਨੇ ਸੇ ਲੜਾਈ ਮੇਂ ਕਾਮ ਆਵੇ। ਇਸੀ ਲੀਏ ਯਹ ਰੀਤ ਗੋਬਿੰਦ ਸਿੰਘ ਜੀ ਨੇ
ਆਪਣੀ ਬੁੱਧੀਮਤਾ ਸੇ ਉਸ ਸਮੇਂ ਕੇ ਲੀਏ ਕੀ ਥੀ, ਅਬ ਇਸ ਸਮੇਂ ਮੇਂ ਉਨ੍ਹ ਕਾ
ਰਖਨਾ ਕੁਝ ਉਪਯੋਗੀ ਨਹੀਂ ਹੈ। ਪ੍ਰੰਤੂ ਅਬ ਜੋ ਯੁਧ ਕੇ ਪ੍ਰਯੋਗ ਕੇ ਪ੍ਰਯੋਜਨ ਕੇ ਲੀਏ
ਬਾਤੇਂ ਕਰਤੱਵ ਥੀ ਉਨ੍ਹ ਕੋ ਧਰਮ ਕੇ ਸਾਥ ਮਾਨ ਲੀ ਹੈਂ। ਮੂਰਤੀ ਪੂਜਾ ਤੋਂ ਨਹੀਂ
ਕਰਤੇ ਉਸ ਸੇ ਵਿਸ਼ੇਸ਼ ਗ੍ਰੰਥ ਕੀ ਪੂਜਾ ਕਰਤੇ ਹੈਂ। ਕਯਾ ਯਹ ਮੂਰਤੀ ਪੂਜਾ ਨਹੀਂ
ਹੈ? ਕਿਸੀ ਜੜ੍ਹ ਪਦਾਰਥ ਕੇ ਸਾਮਨੇ ਸਿਰ ਝੁਕਾਨਾ ਵਾ ਉਸ ਕੀ ਪੂਜਾ ਕਰਨਾ
ਸਭ ਮੂਰਤੀ ਪੂਜਾ ਹੈ। ਜੈਸੇ ਮੂਰਤੀ ਵਾਲੋਂ ਨੇ ਆਪਨੀ ਦੁਕਾਨ ਜਮਾ ਕਰ ਜੀਵਕਾ
ਠਾਢੀ ਕੀ ਹੈ ਵੈਸੇ ਇਨ ਲੋਗੋਂ ਨੇ ਭੀ ਕਰ ਲੀ ਹੈ। ਜੈਸੇ ਪੁਜਾਰੀ ਲੋਗ ਮੂਰਤੀ ਕੇ
ਦਰਸ਼ਨ ਕਰਾਤੇ ਭੇਟ ਚੜ੍ਹਾਤੇ ਹੈ ਅਰਥਾਤ ਮੂਰਤੀ ਪੂਜਾ ਵਾਲੇ ਵੇਦ ਕਾ ਮਾਨਯ
ਕਰਤੇ ਹੈ ਉਤਨਾ ਯਹ ਲੋਗ ਗ੍ਰੰਥ ਸਾਹਿਬ ਵਾਲੇ ਨਹੀਂ ਕਰਤੇ? ਹਾਂ ਯਹ ਕਹਾ ਜਾ
ਸਕਤਾ ਹੈ ਕਿ ਇਨਹੋਂ ਨੇ ਵੇਦੋਂ ਕੋ ਨ ਸੁਨਾ ਨ ਦੇਖਾ ਕਯਾ ਕਰੇਂ? ਜੋ ਸੁਨਨੇ ਔਰ
ਦੇਖਨੇ ਮੇ ਆਵੇ ਤੋ ਬੁੱਧੀਮਾਨ ਬਨੇ। ਲੋਗ ਜੋ ਕਿ ਅੱਛੀ ਦੂਰਾਗ੍ਰਹੀ ਹੈਂ ਵੇ ਸਭ ਸੰਪ੍ਰਦਾਇ
ਵਾਲੇ ਵੇਦ ਮਤ ਮੇਂ ਆ ਜਾਤੇ ਹੈਂ। ਪ੍ਰੰਤੂ ਇਨ ਸਭ ਨੇ ਭੋਜਨ ਕਾ ਬਖੇੜਾ ਬਹੁਤ
ਸਾ ਹਟਾ ਦੀਆ ਹੈ। ਜੈਸੇ ਇਸ ਕੋ ਹਟਾਇਆ ਹੈ ਵੈਸੇ ਵਿਸ਼ਯਾਸਕਿਤ ਦੁਰਭਿਮਾਨ
ਕੋ ਭੀ ਹਟਾ ਕਰ ਵੇਦ ਮਨ ਕੋ ਭੀ ਉਨਤ ਕਰੇਂ ਤੋਂ ਬਹੁਤ ਅੱਛੀ ਬਾਤ ਹੈ।''
ਸਤਿਆਰਥ ਪ੍ਰਕਾਸ਼ ਦੀ ਇਸ ਲਿਖਤ ਤੋਂ ਸਾਬਤ ਹੁੰਦਾ ਹੈ ਕਿ ਸਵਾਮੀ ਦਯਾ
ਨੰਦ ਜੀ ਨੂੰ ਗੁਰਬਾਣੀ ਦਾ ਬੋਧ ਸੀ ਅਤੇ ਨਾ ਹੀ ਸਿੱਖ ਇਤਿਹਾਸ ਦੀ ਜਾਣਕਾਰੀ
ਸੀ। ਇਸ ਲਈ ਬਗੈਰ ਸਿਰ ਪੈਰ ਤੋਂ ਯੱਕੜ ਮਾਰੇ ਹਨ।
ਇਕ ਪਾਸੇ ਯੂ. ਐਨ. ਓ. ਦੀ ਪੱਧਰ ਤੇ ਗੁਰੂ ਬਾਣੀ ਨੂੰ ਮਾਨਤਾ ਮਿਲ ਰਹੀ
ਹੈ। ਦੂਸਰੇ ਪਾਸੇ ਸਾਰੇ ਵੇਦ, ਸ਼ਾਸਤਰ ਅਤੇ ਹੋਰ ਹਿੰਦੂ ਧਰਮ ਦੇ ਗਿਆਤਾ ਸਵਾਮੀ
ਰਾਮ ਤੀਰਥ ਦੰਡੀ ਸੁਆਮੀ ਤੁਲਨਾਤਕ ਅਧਿਐਨ ਕਰਕੇ ਕਿਤਾਬ 'ਚ ਲਿਖ ਰਹੇ
ਹਨ ''ਸਰਵੋਤਮ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ'' ਅਤੇ ''ਸਰਬੋਤਮ ਪੰਥ ਖਾਲਸਾ ਪੰਥ''
ਨਾਲ ਹੀ ਪਿਛਲੀ ਸਦੀ ਦੇ ਪ੍ਰਸਿੱਧ ਆਰੀਆ ਸਮਾਜੀ ਦੌਲਤ ਰਾਇ ਜੀ ''ਸਾਹਿਬੇ
ਕਮਾਲ ਗੁਰੂ ਗੋਬਿੰਦ ਸਿੰਘ'' ਨਾਮੀ ਪੁਸਤਕ ਵਿਚ ਦਸ਼ਮੇਸ਼ ਪਿਤਾ ਦੇ ਗੁਣ ਗਾਉਂਦੇ
ਥਕਦੇ ਨਹੀਂ ਅਤੇ 'ਮਿਲਾਪ' ਅਖ਼ਬਾਰ ਦੇ ਐਡੀਟਰ 'ਰਣਬੀਰ ਜੀ' ਕਲਗੀਧਰ ਮਹਾਰਾਜ
ਨੂੰ ਯੁਗ ਪੁਰਸ਼ ਦੱਸ ਰਹੇ ਹਨ। ਦੂਸਰੇ ਪਾਸੇ ਪਾਠਕਾਂ ਸਾਹਮਣੇ ਦਯਾਨੰਦ ਜੀ ਦੀ
ਲਿਖਤ ਹੈ।
ਅਜਿਹੀ ਹੂੜ ਮੱਤ ਵਾਲੇ, ਈਰਖਾਲੂ, ਅਹੰਕਾਰੀ ਅਤੇ ਉਪਦਰਵੀ ਬੰਦੇ ਨੂੰ
ਪ੍ਰਕਾਸ਼ਕ ''ਓਮਸਤਯ ਪਰਮਹੰਸ ਪਰਿਵਨਾਚਕਚਾਰੀਆ ਸ੍ਰੀਮਦਯਾਨੰਦ ਸ੍ਰਵਸਤੀ
ਸਵਾਮੀ' ਦੀ ਉਪਾਧੀ ਨਾਲ ਨਿਵਾਜਦਾ ਹੈ। ਅਜਿਹੇ ਆਫਰੇ ਹੋਏ ਫੁੰਕਾਰੇ ਮਾਰਨ
ਵਾਲੇ ਸਾਨ੍ਹ ਦੇ ਸਿੰਗ ਗਿਆਨੀ ਦਿੱਤ ਸਿੰਘ ਜੀ ਨੇ ਆਪਣੇ ਸੰਬਾਦ ਨਾਲ ਭੰਨੇ
ਹਨ।

Wednesday, November 3, 2010

ਗ਼ਦਰ ਲਹਿਰ ਦੇ ਹੱਥਲੇ ਅਧਿਐਨ ਦਾ ਮੰਤਵ - ਹਰੀਸ਼ ਕੇ ਪੁਰੀ -

ਗ਼ਦਰ ਲਹਿਰ ਭਾਵੇਂ ਥੋੜ੍ਹਾ ਸਮਾਂ ਹੀ ਚੱਲੀ, ਪਰ ਇਸ ਨੇ ਭਾਰਤ ਦੀ ਆਜ਼ਾਦੀ ਲਈ ਘੋਲ ਵਿਚ ਉੱਘਾ ਰੋਲ ਅਦਾ ਕੀਤਾ। ਭਾਵੇਂ ਭਾਰਤੀ ਰਾਸ਼ਟਰਵਾਦ ਦੀ ਇਤਿਹਾਸਕਾਰੀ ਵਿਚ ਇਸ ਨੂੰ ਅਜੇ ਇਸ ਦਾ ਉਚਿਤ ਸਥਾਨ ਨਹੀਂ ਮਿਲਿਆ, ਤਾਂ ਵੀ ਇਹ ਨਹੀਂ ਕਿਹਾ ਜਾ ਸਕਦਾ ਕਿ ਇਹ ਇਸ ਘੋਲ ਦਾ ਇਕ ਅਣਲਿਖਿਆ ਕਾਂਡ ਹੀ ਬਣੀ ਰਹੀ ਹੈ। ਇਸ ਲਹਿਰ ਦੇ ਦਰਜਨ ਤੋਂ ਵੱਧ ਬਿਰਤਾਂਤ ਪ੍ਰਕਾਸ਼ਿਤ ਹੋਏ ਮਿਲਦੇ ਹਨ,1 ਕਈ ਜੀਵਨੀਆਂ ਅਤੇ ਸਵੈ-ਜੀਵਨੀਆਂ ਵਿਚ2 ਅਤੇ ਭਾਰਤ ਦੇ ਸੁਤੰਤਰਤਾ ਸੰਗਰਾਮ ਨਾਲ ਸੰਬੰਧਿਤ ਕਈ ਹੋਰ ਪੁਸਤਕਾਂ3 ਵਿਚ ਇਸ ਦੇ ਕੁਝ ਮੁਖ ਦੌਰਾਂ ਅਤੇ ਲੱਛਣਾਂ ਦਾ ਸੰਖੇਪ ਵਰਣਨ ਕੀਤਾ ਗਿਆ ਮਿਲਦਾ ਹੈ। ਤਾਂ ਫਿਰ ਇਸ ਲਹਿਰ ਬਾਰੇ ਇਕ ਹੋਰ ਕਿਤਾਬ ਕਿਉਂ, ਅਤੇ ਅੱਜ ਇਸ ਦੀ ਸਾਡੇ ਲਈ ਪ੍ਰਸੰਗਕਤਾ ਕੀ ਹੈ? ਇਸ ਗੱਲ ਦੀ ਵਿਆਖਿਆ ਜ਼ਰੂਰੀ ਹੋ ਸਕਦੀ ਹੈ। ਇਸ ਨਾਲ ਮੌਜੂਦਾ ਅਧਿਐਨ ਲਈ ਚੁਣੇ ਗਏ ਵਿਸ਼ਿਆਂ ਨੂੰ ਸਪਸ਼ਟ ਕਰਨ ਵਿਚ ਸਹਾਇਤਾ ਮਿਲ ਸਕਦੀ ਹੈ।
ਗ਼ਦਰ ਲਹਿਰ 1913 ਵਿਚ ਅਮਰੀਕਾ ਵਿਚ ਸ਼ੁਰੂ ਹੋਈ। ਆਪਣੇ ਨਿਸ਼ਾਨਿਆਂ ਅਤੇ ਵਿਚਾਰਾਂ ਦੇ ਚੌਖਟੇ ਵਿਚ ਇਹ ਉਸ ਪ੍ਰਧਾਨ ਵਿਚਾਰਧਾਰਕ ਚਿੰਤਨ ਤੋਂ (ਸਮੇਤ ਇਸ ਦੀਆਂ ਵਿਰੋਧਤਾਈਆਂ ਦੇ) ਪ੍ਰੇਰਨਾ ਲੈਂਦੀ ਸੀ, ਜਿਹੜਾ 1905-1920 ਦੇ ਸਮੇਂ ਦੌਰਾਨ ਭਾਰਤੀ ਇਨਕਲਾਬੀ ਰਾਸ਼ਟਰਵਾਦੀਆਂ ਵਿਚ ਮਿਲਦਾ ਸੀ। ਇਹਨਾਂ ਪੜ੍ਹੇ ਲਿਖੇ ਇਨਕਲਾਬੀਆਂ ਨੇ, ਜਿਹੜੇ ਗਿਣਤੀ ਵਿਚ ਥੋੜ੍ਹੇ ਜਿਹੇ ਹੀ ਸਨ, ਇਸ ਲਹਿਰ ਦੇ ਵਿਕਾਸ ਵਿਚ ਅਤੇ ਇਸ ਨੂੰ ਸੇਧ ਦੇਣ ਵਿਚ ਅਹਿਮ ਭੂਮਿਕਾ ਨਿਭਾਈ। ਇਹਨਾਂ ਵਿਚੋਂ ਸਭ ਤੋਂ ਉਘੜਵਾਂ ਨਾਂ ਲਾਲਾ ਹਰਦਿਆਲ ਦਾ ਸੀ ਜਿਸ ਨੇ ਆਕਸਫੋਰਡ ਜਾ ਕੇ ਪੜ੍ਹਾਈ ਕਰਨ ਲਈ ਮਿਲੇ ਗੌਰਵਸ਼ਾਲੀ ਵਜ਼ੀਫ਼ੇ ਨੂੰ ਠੁਕਰਾ ਦਿੱਤਾ ਸੀ ਤਾਂ ਕਿ ਉਹ ਆਪਣੇ ਆਪ ਨੂੰ ਪੂਰੀ ਤਰ੍ਹਾਂ ਕੌਮੀ ਉਦੇਸ਼ ਦੇ ਸਮਰਪਨ ਕਰ ਸਕੇ। ਭਾਰੀ ਗਿਣਤੀ ਵਿਚ ਲੋਕ ਇਸ ਲਹਿਰ ਵਿਚ ਸ਼ਾਮਲ ਹੋਏ, ਜਿਨ੍ਹਾਂ ਵਿਚੋਂ ਬਹੁਤੇ 95 ਫ਼ੀ ਸਦੀ ਤੋਂ ਵੱਧ, ਪੰਜਾਬੀ ਪਰਵਾਸੀ, ਵਧੇਰੇ ਕਰਕੇ ਸਿੱਖ ਸਨ, ਜਿਹੜੇ ਉੱਤਰੀ ਅਮਰੀਕਾ ਦੇ ਸ਼ਾਂਤ ਮਹਾਂਸਾਗਰੀ ਤੱਟ ਉਤੇ, ਅਣਸਿਖਿਅਤ ਕਾਮਿਆਂ, ਖੇਤ ਮਜ਼ਦੂਰਾਂ ਵਜੋਂ ਕੰਮ ਕਰਦੇ ਸਨ, ਖੇਤ-ਮਾਲਕ ਸਨ ਅਤੇ ਠੇਕੇਦਾਰ ਸਨ। ਉੱਤਰੀ ਅਮਰੀਕਾ ਵਿਚ ਉਹਨਾਂ ਦੇ ਨਿੱਜੀ ਤਜਰਬੇ ਅਤੇ ਸ਼ੁਰੂ ਸ਼ੁਰੂ ਦੀ ਸੰਗਠਿਤ ਭਾਈਚਾਰਕ ਸਰਗਰਮੀ ਕਾਰਨ ਇਹ ਸੰਭਵ ਹੋ ਸਕਿਆ ਕਿ ਉਹ ਰਾਸ਼ਟਰਵਾਦੀਆਂ ਵੱਲੋਂ ਕੀਤੇ ਜਾਂਦੇ ਇਨਕਲਾਬੀ ਪਰਚਾਰ ਨੂੰ ਇਹਨਾਂ ਲੋਕਾਂ ਉਪਰ ਉਸ ਵੇਲੇ ਹੋ ਰਹੇ ਜਬਰ ਨਾਲ ਅਤੇ ਆਪਣੇ ਦੇਸ਼ ਵਿਚ ਹੋ ਰਹੇ ਜਬਰ ਨਾਲ ਕਾਰਗਰ ਤਰੀਕੇ ਨਾਲ ਜੋੜ ਸਕਣ। ਇਸ ਨਾਲ ਇਹ ਤੱਥ ਉੱਭਰ ਕੇ ਸਾਹਮਣੇ ਆਉਂਦਾ ਸੀ ਕਿ ਭਾਰਤ ਦੇ ਹਿਤਾਂ ਅਤੇ ਬਰਤਾਨਵੀ ਸਾਮਰਾਜ ਦੇ ਹਿਤਾਂ ਵਿਚ ਕੋਈ ਸਾਂਝ ਨਹੀਂ ਹੋ ਸਕਦੀ। ਜਵਾਬ ਸਿਰਫ਼ ਇਕ ਸੀ: ਗ਼ਦਰ, ਭਾਵ, ਹਿੰਸਾ ਰਾਹੀਂ ਇਨਕਲਾਬੀ ਤਬਦੀਲੀ; ਇਸ ਤੋਂ ਘੱਟ ਜਾਂ ਵੱਧ ਕੁਝ ਨਹੀਂ।
ਪੰਜਾਬੀ ਪਰਵਾਸੀ ਹੀ ਸਨ ਜਿਹੜੇ ਵਧੇਰੇ ਕਰਕੇ ਅੱਗੇ ਆਏ ਅਤੇ ਉਹਨਾਂ ਨੇ ਫੰਡ ਵੀ ਦਿੱਤੇ। ਅਮਲੀ ਰੂਪ ਵਿਚ ਇਹ ਉਹਨਾਂ ਦੀ ਹੀ ਲਹਿਰ ਸੀ। ਉਹਨਾਂ ਤੋਂ ਬਿਨਾਂ ਗ਼ਦਰ ਲਹਿਰ ਹੋ ਹੀ ਨਹੀਂ ਸੀ ਸਕਦੀ। ਇਨਕਲਾਬੀ ਤਬਦੀਲੀ ਲਈ ਇਸ ਲਹਿਰ ਦੇ ਖਾਸੇ ਨੂੰ ਨਿਸਚਿਤ ਕਰਨ ਵਾਲੀ ਚੀਜ਼ ਉਹ ਗੂਹੜੇ ਸੰਬੰਧ ਸਨ, ਜਿਹੜੇ ਦੋ ਮੌਟੇ ਤੌਰ ਉਤੇ ਵੱਖਰੇ ਵਖਰੇ ਅਨਸਰਾਂ ਵਿਚਕਾਰ ਪਾਏ ਜਾਂਦੇ ਸਨ।
ਕਿਉਂਕਿ ਬੇਸਬਰੇ ਪੰਜਾਬੀਆਂ ਨੇ ਇਹ ਮੰਗ ਕਰਨੀ ਸ਼ੁਰੂ ਕਰ ਦਿੱਤੀ ਕਿ ਬਿਆਨਾਂ ਦੀ ਥਾਂ ਕਿਸੇ ਅਨਿਸਚਿਤ ਭਵਿੱਖ ਵਿਚ ਇਨਕਲਾਬ ਦੀ ਤਿਆਰੀ ਕਰਨੀ ਸ਼ੁਰੂ ਕੀਤੀ ਜਾਏ, ਅਤੇ ਕਿਉਂਕਿ ਇਸ ਦਾ ਮੁਖ ਆਗੂ ਹਰਦਿਆਲ, ਅਪ੍ਰੈਲ 1914 ਵਿਚ ਗ੍ਰਿਫਤਾਰੀ ਤੋਂ ਮਗਰੋਂ ਇਕ ਪਾਸੇ ਹੋ ਗਿਆ ਸੀ, ਇਸ ਲਈ ਪੰਜਾਬੀ ਆਗੂਆਂ ਨੇ ਲਹਿਰ ਦੀ ਕਮਾਂਡ ਸੰਭਾਲ ਲਈ। ਵਿਦਿਆਰਥੀ ਇਨਕਲਾਬੀ ਉਹਨਾਂ ਸਿੱਖਾਂ ਨੂੰ "ਅਣਪੜ੍ਹ" ਅਤੇ "ਮਨੋਵੇਗੀ" ਦੱਸਦੇ ਸਨ ਜਿਸ ਕਰਕੇ ਉਹਨਾਂ ਤੋਂ ਚੌਕਸ ਰਹਿੰਦੇ ਹੋਏ ਉਹ ਲਹਿਰ ਤੋਂ ਪਿੱਛੇ ਹਟ ਗਏ। ਜਦੋਂ ਪਹਿਲੀ ਸੰਸਾਰ ਜੰਗ ਸ਼ੁਰੂ ਹੋਈ ਤਾਂ ਦੋਹਾਂ ਨੇ ਵਖੋ ਵਖਰੇ ਰਾਹ ਫੜ ਲਏ। ਪੰਜਾਬੀ ਪਰਵਾਸੀਆਂ ਨੇ ਆਪਣੇ ਸੈਂਕੜੇ ਸਾਥੀ ਉਤਸ਼ਾਹੀਆਂ ਨੂੰ ਇਕੱਠਾ ਕੀਤਾ ਅਤੇ ਅਸੰਭਵ ਜਿਹਾ ਇਨਕਲਾਬ ਸ਼ੁਰੂ ਕਰਨ ਲਈ ਭਾਰਤ ਵਾਪਸ ਆ ਗਏ; ਉਹਨਾਂ ਨੇ ਦੰਤ-ਕਥਾ ਬਣ ਗਈ ਬਹਾਦਰੀ ਅਤੇ ਕੁਰਬਾਨੀ ਦੀਆਂ ਇਹੋ ਜਿਹੀਆਂ ਮਿਸਾਲਾਂ ਕਾਇਮ ਕੀਤੀਆਂ ਜਿਹੜੀਆਂ ਪੰਜਾਬ ਦੇ ਇਨਕਲਾਬੀ ਨੌਜਵਾਨਾਂ ਦੀਆਂ ਮਗਰੋਂ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਦਾ ਸਦੀਵੀ ਸੋਮਾ ਬਣ ਗਈਆਂ। ਇਨਕਲਾਬੀ ਵਿਦਿਆਰਥੀ ਬਰਲਿਨ ਇੰਡੀਆ  ਕਮੇਟੀ ਨਾਲ ਰਲ ਗਏ, ਜਿਸ ਨੂੰ ਜਰਮਨੀ ਵਲੋਂ ਧਨ ਅਤੇ ਅਗਵਾਈ ਦਿੱਤੀ ਜਾਂਦੀ ਸੀ; ਉਹਨਾਂ ਨੂੰ ਇਹ 'ਭਾਰਤ ਅਤੇ ਜਰਮਨੀ ਦਾ ਸਾਂਝਾ ਉਦੇਸ਼' ਲਗਦਾ ਸੀ। ਕੈਲਿਫੋਰਨੀਆ ਵਿਚਲੀ ਛੋਟੀ ਜਿਹੀ ਗ਼ਦਰੀ ਜਥੇਬੰਦੀ ਦੀ ਇਸ ਕਮੇਟੀ ਨਾਲ ਅਤੇ ਆਮ ਜਰਮਨ ਖੁਫ਼ੀਆ ਏਜੰਸੀ ਨਾਲ ਮਿਲਵਰਤਣ ਨੇ ਲਹਿਰ ਦੇ ਖਾਸੇ ਨੂੰ ਬਦਲ ਦਿੱਤਾ; ਅਸਿੱਧੇ ਤੌਰ ਉਤੇ ਇਸ ਨੇ ਅੰਦਰੂਨੀ ਫੁੱਟ ਵਿਚ ਵਾਧਾ ਕੀਤਾ ਅਤੇ ਆਖਰ ਸਾਜ਼ਸ਼ ਕੇਸ ਤੋਂ ਮਗਰੋਂ ਇਸ ਨੂੰ ਟੋਟੇ ਟੋਟੇ ਕਰ ਦਿਤਾ।
ਆਮ ਪੱਧਰ ਉਤੇ ਵੀ, ਅਤੇ ਅਕਾਦਮਿਕ ਪੱਧਰ ਉਤੇ ਵੀ, ਇਸ ਲਹਿਰ ਬਾਰੇ ਮਿਲਦੇ ਵਰਣਨਾਂ ਵਿਚ ਅਸੀਂ ਜੋ ਕੁਝ ਦੇਖਦੇ ਹਾਂ ਉਹ ਹੈ ਇਸ ਦੇ ਇਤਿਹਾਸ ਨੂੰ ਮੁੜ-ਉਸਾਰਣ ਵਿਚ ਤੱਥਾਂ ਦੀ ਅਜਿਹੀ ਉਘੜਵੇਂ ਤੌਰ ਉਤੇ ਗਿਣੀ-ਚੁਣੀ ਖੋਜ; ਜਿਸ ਨਾਲ ਇਹ ਇਤਿਹਾਸ ਲਗਪਗ ਸਪਸ਼ਟ ਤੌਰ ਉਤੇ ਦੋ ਵਰਗਾਂ ਵਿਚ ਵੰਡੇ ਜਾਂਦੇ ਹਨ। ਇਕ ਵਰਗ ਵਿਚ ਉਹ ਲਿਖਤਾਂ ਆਉਂਦੀਆਂ ਹਨ ਜਿਨ੍ਹਾਂ ਵਿਚ ਵਿਸ਼ਿਸ਼ਟਤਾ ਵਾਲੀ ਪਹੁੰਚ ਅਪਣਾਈ ਗਈ ਹੈ, ਉਹਨਾਂ ਵਿਚ ਮੁਖ ਤੌਰ ਉਤੇ ਬਦੇਸ਼ਾਂ ਵਿਚਲੇ ਭਾਰਤੀ ਇਨਕਲਾਬੀ ਬੁਧੀਜੀਵੀਆਂ ਉਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ; ਗ਼ਦਰ ਲਹਿਰ ਨੂੰ ਇਸ ਤਰ੍ਹਾਂ ਪੇਸ਼ ਕੀਤਾ ਗਿਆ ਹੈ ਕਿ ਇਸ ਨੂੰ ਕਾਇਮ ਕਰਨ ਵਾਲੇ, ਕੰਟਰੋਲ ਕਰਨ ਵਾਲੇ ਅਤੇ ਸੇਧ ਦੇਣ ਵਾਲੇ "ਪਰੰਪਰਾਈ ਬੁਧੀਜੀਵੀ"   ਸਨ ਜਿਨ੍ਹਾਂ ਨੇ ਆਪਣੀਆਂ ਕਲਪਿਤ ਕੌਮਾਂਤਰੀ ਸਕੀਮਾਂ ਦੇ ਹਿੱਸੇ ਵਜੋਂ ਅਣਪੜ੍ਹ ਪੰਜਾਬੀ ਮਜ਼ਦੂਰਾਂ ਦੇ ਉਸ ਸਮੂਹ ਨੂੰ, ਜਿਹੜਾ ਇਕ ਅਦਭੁਤ ਮਨੁੱਖੀ ਮਸਾਲਾ ਸੀ, ਆਪਣੇ ਨਾਲ ਰਲਾ ਲਿਆ। 4 ਇਸ ਤਰ੍ਹਾਂ ਪੰਜਾਬੀ ਗ਼ਦਰੀਆਂ ਦੀ ਭਾਰੀ ਗਿਣਤੀ ਦੇ ਰੋਲ ਅਤੇ ਸਰਗਰਮੀਆਂ ਨੂੰ ਜਾਂ ਤਾਂ ਨਿਗੂਣਾ ਬਣਾ ਦਿੱਤਾ ਗਿਆ ਜਾਂ ਅਣਗੌਲਿਆਂ ਕਰ ਦਿੱਤਾ ਗਿਆ।
ਇਹ ਸਾਰੇ ਦੇ ਸਾਰੇ ਵਰਣਨ, ਜਿਹੜੇ ਇਹਨਾਂ ਵਿਦਿਆਰਥੀ ਇਨਕਲਾਬੀਆਂ ਦੀਆਂ ਪੈੜਾਂ ਉਤੇ ਚਲਦੇ ਸਨ, 'ਹਿੰਦੂ-ਜਰਮਨ ਸਾਜ਼ਸ਼' ਵਿਚ ਗ਼ਦਰੀਆਂ ਦੇ ਹਿੱਸੇ ਨੂੰ ਗ਼ਲਤ ਢੰਗ ਨਾਲ ਜ਼ਿਆਦਾ ਉਭਾਰ ਕੇ ਪੇਸ਼ ਕਰਦੇ ਹਨ। ਇਸ ਦੀ ਇਕ ਵਜ੍ਹਾ ਇਹ ਸੀ ਕਿ ਭਾਰਤ ਸਰਕਾਰ ਦੇ ਦਿਮਾਗ਼ ਉਤੇ ਗ਼ਦਰ ਦੇ ਜਰਮਨ ਸੰਬੰਧ ਵਾਲਾ ਪੱਖ ਛਾਇਆ ਹੋਇਆ ਸੀ ਅਤੇ ਉਸ ਦਾ ਰੁਝਾਨ ਬਦੇਸ਼ਾਂ ਵਿਚ ਭਾਰਤੀ ਇਨਕਲਾਬੀਆਂ ਦੀਆਂ ਹਰ ਤਰ੍ਹਾਂ ਦੀਆਂ ਸਰਗਰਮੀਆਂ ਨੂੰ ਗ਼ਦਰ ਪਾਰਟੀ ਦੇ ਖਾਨੇ ਵਿਚ ਰਖਣ ਦਾ ਸੀ। ਵਿਦਵਾਨਾਂ ਨੂੰ ਗ੍ਰਹਿ ਮੰਤਰਾਲੇ ਦੀ ਰਾਜਨੀਤਕ ਸ਼ਾਖ ਦੀਆਂ ਲਿਖੀਆਂ ਕਾਰਵਾਈਆਂ ਵਿਚ ਅਤੇ ਸਾਜ਼ਸ਼ ਕੇਸ ਦੇ ਰੀਕਾਰਡਾਂ ਵਿਚ ਇਸ ਸੰਬੰਧੀ ਕਾਫ਼ੀ ਮਸਾਲਾ ਮਿਲ ਗਿਆ। ਇਥੇ ਨਾਲ ਲਗਦੀ ਇਸ ਗੱਲ ਦਾ ਜ਼ਿਕਰ ਕੀਤਾ ਜਾ ਸਕਦਾ ਹੈ ਕਿ ਇਸ ਵਰਗ ਵਿਚ ਆਉਂਦੀਆਂ ਬਹੁਤੀਆਂ ਕਿਰਤਾਂ ਬੰਗਾਲੀ ਵਿਦਵਾਨਾਂ ਦੀਆਂ ਲਿਖੀਆਂ ਹੋਈਆਂ ਸਨ ਅਤੇ ਗ਼ਦਰ ਲਹਿਰ ਬਾਰੇ ਛਪੀ ਇਕ ਮਗਰਲੀ ਕਿਰਤ ਵਿਚ ਇਸ ਲਹਿਰ ਨੂੰ ਵਧੇਰੇ ਕਰਕੇ ਬੰਗਾਲੀ ਉੱਦਮ ਹੀ ਦੱਸਿਆ ਗਿਆ ਸੀ। 5
ਦੂਜੇ ਵਰਗ ਵਿਚ ਉਹ ਕਿਰਤਾਂ ਆਉਂਦੀਆਂ ਹਨ ਜਿਨ੍ਹਾਂ ਵਿਚ ਇਸ ਲਹਿਰ ਵਿਚਲੇ ਪੰਜਾਬੀਆਂ ਦੀ ਭਾਰੀ ਗਿਣਤੀ ਉਤੇ ਧਿਆਨ ਕੇਂਦਰਿਤ ਕੀਤਾ ਗਿਆ ਮਿਲਦਾ ਹੈ ਅਤੇ ਇਹਨਾਂ ਦੇ ਲੇਖਕ ਵੈਸੇ ਸਾਰੇ ਪੰਜਾਬੀ ਸਨ।6 ਖੁਸ਼ਵੰਤ ਸਿੰਘ ਨੇ ਇਸ ਲਹਿਰ ਨੂੰ ਵਧੇਰੇ ਉਘੜਵੇਂ ਤਰੀਕੇ ਨਾਲ ਸ਼ਾਂਤ ਮਹਾਂ ਸਾਗਰੀ ਤੱਟ ਉਤੇ ਰਹਿੰਦੇ ਸਿੱਖਾਂ ਦੀ ਲਹਿਰ ਵਜੋਂ ਪੇਸ਼ ਕੀਤਾ ਜਿਹੜੀ ਖਾਲਸਾ ਦੀਵਾਨ ਦੇ ਆਗੂਆਂ ਵਲੋਂ ਚਲਾਏ ਗਏ ਘੋਲਾਂ ਵਿਚੋਂ ਨਿਕਲੀ ਸੀ; ਉਹਨਾਂ ਦੀ ਰਾਜਸੀ ਸਰਗਰਮੀ ਦੇ ਤੂਫ਼ਾਨੀ ਕੇਂਦਰ ਗੁਰਦਵਾਰੇ ਹੁੰਦੇ ਸਨ ਅਤੇ ਇਸ ਨੇ ਉਦੋਂ ਰੂਪ ਧਾਰਿਆ ਜਦੋਂ ਉਹਨਾਂ ਨੂੰ ਹਰਦਿਆਲ ਦੇ ਰੈਡੀਕਲ ਮਸ਼ਵਰੇ ਵੱਲ ਧਿਆਨ ਦੇਣ ਲਈ ਮਨਾ ਲਿਆ ਗਿਆ। ਖੁਸ਼ਵੰਤ ਸਿੰਘ ਅਨੁਸਾਰ, ਕਿਉਂਕਿ ਪਰਵਾਸੀਆਂ ਨੂੰ ਵਕੀਲਾਂ ਅਤੇ ਸਰਕਾਰੀ ਮਹਿਕਮਿਆਂ ਨਾਲ ਨਜਿੱਠਣ ਦੀ ਲੋੜ ਹੁੰਦੀ ਸੀ, ਇਸ ਲਈ ਉਹਨਾਂ ਨੂੰ ਹਰਦਿਆਲ ਵਰਗੇ ਬੁਲਾਰਿਆਂ ਦੀ ਲੋੜ ਹੁੰਦੀ ਸੀ ਜਿਹੜੇ ਅੰਗਰੇਜ਼ੀ ਬੋਲ ਸਕਦੇ ਹੋਣ। ਇਸ ਨਾਲ 'ਦੂਹਰੀ ਲੀਡਰਸ਼ਿਪ' ਸਾਹਮਣੇ ਆਈ। ਉਸ ਮੁਤਾਬਕ, 'ਹਿੰਦੂ ਬੁਧੀਜੀਵੀਆਂ ਅਤੇ ਸਿੱਖ ਮਜ਼ਦੂਰਾਂ ਵਿਚਕਾਰ ਮਤਭੇਦ ਅਟੱਲ ਸਨ' , ਕਿਉਂਕਿ 'ਸਿੱਖ ਹਿੰਦੂਆਂ ਨੂੰ ਅੰਗਰੇਜ਼ੀ ਬੋਲਦੇ ਬਾਬੂ ਕਹਿ ਕੇ ਨਫ਼ਰਤ ਕਰਦੇ ਸਨ, ਜਿਨ੍ਹਾਂ ਵਿਚ ਆਪਣੇ ਵਿਸ਼ਵਾਸਾਂ ਉਤੇ ਟਿਕਣ ਦੀ ਦਲੇਰੀ ਨਹੀਂ ਸੀ ਹੁੰਦੀ। ਹਿੰਦੂ ਆਮ ਕਰਕੇ ਸਿੱਖਾਂ ਨਾਲ ਉਸੇ ਤਰ੍ਹਾਂ ਦੀ ਹਿਕਾਰਤ ਨਾਲ ਪੇਸ਼ ਆਉਂਦੇ ਸਨ ਜਿਸ ਤਰ੍ਹਾਂ ਦੀ ਹਿਕਾਰਤ ਵਕੀਲ ਆਮ ਕਰਕੇ ਆਪਣੀਆਂ ਪੇਂਡੂ ਸਾਮੀਆਂ ਲਈ ਦਿਖਾਉਂਦੇ ਸਨ' ਜਿਨ੍ਹਾਂ ਤੋਂ ਉਹਨਾਂ ਨੇ ਪੈਸੇ ਬਟੋਰਨੇ ਹੁੰਦੇ ਸਨ। 7 ਗ਼ਦਰ ਲਹਿਰ ਸਿੱਖ ਭਾਈਚਾਰੇ ਵਿਚਲੀਆਂ ਸਮਕਾਲੀ ਸਮਾਜੀ-ਰਾਜਨੀਤਕ ਲਹਿਰਾਂ ਦੇ ਆਦਿ-ਰੂਪ ਤੋਂ ਕਿਉਂ ਅਤੇ ਕਿਵੇਂ ਲਾਂਭੇ ਗਈ, ਉਸ ਦੀ ਵਿਆਖਿਆ ਲੱਭਣਾ ਤਾਂ ਇਕ ਪਾਸੇ ਰਹਿ ਗਿਆ, ਉਪਲੱਬਧ ਤੱਥਾਂ ਨੂੰ ਇਸ ਭਾਈਚਾਰੇ ਦੇ ਸਵੈ-ਬਿੰਬ ਦੇ ਸੌਖੇ ਜਿਹੇ ਆਮ ਸੋਚ ਵਿਚ ਪਾਏ ਜਾਂਦੇ ਢਾਂਚੇ ਵਿਚ ਫਿਟ ਕਰਨ ਦੀ ਬਿਰਤੀ ਕਾਰਨ ਕਈ ਤਰ੍ਹਾਂ ਦੇ ਸਵਾਲਾਂ ਨੂੰ ਉਠਾਉਣ ਦੀ ਸੰਭਾਵਨਾ ਬੰਦ ਹੋ ਗਈ। ਉਦਾਹਰਣ ਵਜੋਂ ਇਹ ਸਵਾਲ ਅਣ-ਪੁੱਛਿਆ ਹੀ ਰਹਿ ਗਿਆ ਕਿ ਕਿਹੜੀ ਗੱਲ ਸੀ ਜਿਸ ਕਰਕੇ ਗ਼ਦਰੀ ਲੋਕ ਪੰਜਾਬ ਵਿਚਲੇ ਪੰਜਾਬੀਆਂ ਤੋਂ ਉਘੜਵੀਂ ਤਰ੍ਹਾਂ ਵੱਖਰੇ ਸਨ ਅਤੇ ਜਿਸ ਨੇ ਸਿੱਖ ਭਾਈਚਾਰਕ ਜਥੇਬੰਦੀਆਂ ਨੂੰ ਉਕਸਾਇਆ ਕਿ ਉਹ ਇਹਨਾਂ ਨੂੰ ਖਤਰਨਾਕ ਹੱਦ ਤਕ ਸਿੱਖ-ਵਿਰੋਧੀ ਸਮਝਣ ਲਗ ਪੈਣ ਅਤੇ ਇਸ ਤਰ੍ਹਾਂ ਇਸ ਲਹਿਰ ਨੂੰ ਦਬਾਉਣ ਲਈ ਬਰਤਾਨਵੀ ਸਰਕਾਰ ਦੀ ਪੂਰੀ ਸਹਾਇਤਾ ਕਰਨ।
ਇਸ ਲਹਿਰ ਦੇ ਇਹਨਾਂ ਵਰਨਣਾਂ ਦਾ ਇਕ ਬਹੁਤ ਹੀ ਧਿਆਨ ਦੇਣ ਯੋਗ ਪੱਖ ਸੀ ਬਹਾਦਰੀ ਵਾਲੇ ਕਾਰਨਾਮਿਆਂ ਅਤੇ ਕੁਰਬਾਨੀਆਂ ਲਈ ਇਹਨਾਂ ਦਾ ਪ੍ਰਤੱਖ ਮੋਹ; ਇਸ ਤਰ੍ਹਾਂ ਇਹ ਲਹਿਰ ਨੂੰ 'ਪੰਜਾਬੀ ਜੁਝਾਰ ਪਰੰਪਰਾ' ਦੇ ਇਕ ਹੋਰ ਸਬੂਤ ਦੇ ਤੌਰ 'ਤੇ ਪੇਸ਼ ਕਰਦੇ ਸਨ। ਪੰਜਾਬ ਵੱਲੋਂ ਪਹਿਲੀ ਜੰਗ ਦੇ ਸਮੇਂ ਦੇ ਦੌਰਾਨ, ਸਾਮਰਾਜ ਦੀ "ਤਲਵਾਰ ਵਾਲੀ ਬਾਂਹ" , ਵਜੋਂ ਨਿਭਾਈ ਗਈ ਭੂਮਿਕਾ ਦਾ ਆਲੋਚਨਾਤਮਕ ਵਿਸ਼ਲੇਸ਼ਣ ਇਕ ਪਾਸੇ ਰਹਿ ਗਿਆ। ਬਲਕਿ ਇਸ ਪਹੁੰਚ ਨੇ, ਇਨਕਲਾਬ ਲਈ ਗ਼ਦਰ ਲਹਿਰ ਦੀ ਵਿਚਾਰਧਾਰਾ, ਜਥੇਬੰਦੀ ਅਤੇ ਰਣਨੀਤੀ ਦੇ ਵਿਸ਼ਲੇਸ਼ਣ ਨੂੰ ਅਣਛੁਹਿਆ ਰਹਿਣ ਦਿੱਤਾ ਹੈ ਜਿਸ ਨਾਲ, ਜਦੋਂ ਇਸ ਗੱਲ ਦੀ ਵਿਆਖਿਆ ਕਰਨ ਦਾ ਸਵਾਲ ਪੈਦਾ ਹੋਇਆ ਕਿ ਆਖਰ ਇਹ ਅਸਫਲ ਕਿਉਂ ਰਹੀ, ਤਾਂ ਇਹੋ ਜਿਹੇ ਸਾਰੇ ਵਰਣਨ ਰਵਾਇਤੀ ਜਵਾਬ ਦਾ ਆਸਰਾ ਲੈਂਦੇ ਸਨ: ਮੁਖਬਰ ਮਾਰ ਗਿਆ।
ਕਈ ਮਸਲੇ ਹਨ ਜਿਹੜੇ ਇਸ ਲਹਿਰ ਨੂੰ ਅਤੇ ਭਾਰਤੀ ਰਾਸ਼ਟਰਵਾਦ ਦੇ ਵਿਕਾਸ ਵਿਚ ਇਸ ਦੇ ਸਥਾਨ ਨੂੰ ਸਮਝਣ ਲਈ ਮਹੱਤਵਪੂਰਨ ਹਨ। ਇਹਨਾਂ ਦਾ ਸੰਬੰਧ ਇਸ ਲਹਿਰ ਦੇ ਨਿਸ਼ਾਨਿਆਂ ਨਾਲ ਹੈ, ਅਰਥਾਤ ਇਸ ਨਾਲ ਕਿ ਇੱਛਤ ਇਨਕਲਾਬੀ ਤਬਦੀਲੀ ਦੀ ਪ੍ਰਕਿਰਤੀ ਕੀ ਸੀ, ਰਾਜਨੀਤਕ ਹਿੰਸਾ ਵਿਚ ਧਰਮ ਦੀ ਕਿਥੋਂ ਤਕ ਪ੍ਰਸੰਗਕਤਾ ਜਾਂ ਅਪ੍ਰਸੰਗਕਤਾ ਸੀ, ਵਿਉਂਤੀ ਗਈ ਜਾਂ ਤੈਅ ਕੀਤੀ ਗਈ ਜਥੇਬੰਦੀ ਦੀ ਅਤੇ ਇਨਕਲਾਬ ਲਈ ਘੜੀ ਗਈ ਰਣਨੀਤੀ ਦੀ ਪ੍ਰਕਿਰਤੀ ਕੀ ਸੀ। ਜਦੋਂ ਇਹ ਲਹਿਰ ਸ਼ੁਰੂ ਕੀਤੀ ਗਈ ਅਤੇ ਜਦੋਂ ਇਸ ਨੇ ਜ਼ੋਰ ਫੜਿਆ, ਉਸ ਸਮੇਂ ਦੇ ਦੌਰਾਨ ਇਹ ਸਾਰੇ ਮਸਲੇ ਉਠਾਏ ਜਾਂਦੇ ਰਹੇ ਸਨ ਅਤੇ ਭਾਰਤੀ ਇਨਕਲਾਬੀ ਰਾਸ਼ਟਰਵਾਦੀਆਂ ਵਿਚਕਾਰ ਇਹਨਾਂ ਬਾਰੇ ਗੰਭੀਰ ਬਹਿਸ ਚਲਦੀ ਰਹੀ ਸੀ। ਬੰਗਾਲ ਵਿਚਲੀ ਸਵਦੇਸ਼ੀ ਲਹਿਰ (1903-1908) ਵਿਚਲੇ ਰੁਝਾਨਾਂ ਬਾਰੇ ਆਪਣੀ ਵਿਚਾਰ-ਚਰਚਾ ਵਿਚ, ਸੁਮੀਤ ਸਾਰਕਰ ਇਹਨਾਂ ਵਿਵਾਦਾਂ ਵੱਲ ਬੜੀ ਉਘੜਵੀਂ ਤਰ੍ਹਾਂ ਸੰਕੇਤ ਕਰਦਾ ਹੈ। ਪ੍ਰਥਾ-ਪੂਜ ਅਤੇ ਬੀਤੇ ਵਿਚ ਮੁੜ ਜਾਨ ਪਾਉਣ ਦਾ ਯਤਨ ਕਰ ਰਹੇ ਹਿੰਦੂ ਮੱਤ ਦੇ ਯੁਗ ਵਿਚ, ਜਦੋਂ ਬੰਗਾਲ ਵਿਚਲੇ ਇਨਕਲਾਬੀਆਂ ਉਤੇ ਧਰਮ ਅਤੇ ਅਧਿਆਤਮਕਤਾ ਦਾ ਪ੍ਰਭਾਵ ਅਰਬਿੰਦੋ ਘੋਸ਼ ਅਤੇ ਸਿਸਟਰ ਨਿਵੇਦਿਤਾ ਦੀ ਅਗਵਾਈ ਹੇਠ ਆਪਣੀ ਸਿਖਰ ਉਤੇ ਪੁੱਜ ਚੁਕਾ ਸੀ, ਤਾਂ ਹੇਮ ਚੰਦਰ ਕਾਨੂੰਨਗੋ ਦੀ ਅਗਵਾਈ ਹੇਠ ਇਸ ਨਾਲ ਮੱਤਭੇਦ ਰੱਖਣ ਵਾਲਾ, ਧਰਮ-ਨਿਰਪੇਖ, ਸਗੋਂ ਧਰਮ-ਵਿਰੋਧੀ ਰੁਝਾਣ ਵੀ ਦੇਖਣ ਵਿਚ ਆਉਂਦਾ ਹੈ ਅਤੇ ਇਨਕਲਾਬੀ ਹਲਕਿਆਂ ਦੇ ਅੰਦਰ ਧਰਮ ਦੀ ਭੂਮਿਕਾ ਬਾਰੇ ਬਹਿਸਾਂ ਚੱਲਦੀਆਂ ਹੁੰਦੀਆਂ ਸਨ। 8 ਬੰਗਾਲ ਦੀਆਂ ਖ਼ੁਫ਼ੀਆ ਜਥੇਬੰਦੀਆਂ ਵਿਚ ਇਕ ਹੋਰ ਮੁਖ ਬਹਿਸ ਆਜ਼ਾਦੀ ਪਰਾਪਤ ਕਰਨ ਦੇ ਢੰਗ-ਤਰੀਕਿਆਂ ਉਤੇ ਕੇਂਦਰਿਤ ਹੁੰਦੀ ਸੀ। ਬਦੇਸ਼ਾਂ ਵਿਚਲੇ ਭਾਰਤੀ ਇਨਕਲਾਬੀਆਂ ਨੇ ਭਾਰਤ ਦੇ ਵੱਡੇ ਧਾਰਮਿਕ ਫ਼ਿਰਕਿਆਂ ਵਿਚਕਾਰ ਏਕਤਾ ਦੇ ਮੰਤਵ ਲਈ ਧਰਮ-ਨਿਰਪੇਖ ਸਿਆਸਤ ਉਤੇ ਜ਼ੋਰ ਦੇਣਾ ਸ਼ੁਰੂ ਕਰ ਦਿੱਤਾ ਹੋਇਆ ਸੀ। ਉਹਨਾਂ ਸਾਹਮਣੇ ਇਤਾਲਵੀ ਰਿਸਾਰਜੀਮੈਂਟੋ   ਵਲੋਂ ਪੇਸ਼ ਕੀਤਾ ਗਿਆ ਆਦਰਸ਼ ਇਹ ਸੀ ਕਿ ਹਰ ਤਰ੍ਹਾਂ ਦੇ ਰਾਸ਼ਟਰਵਾਦੀਆਂ ਵਿਚਕਾਰ ਵੱਧ ਤੋਂ ਵੱਧ ਏਕਤਾ ਪੈਦਾ ਕੀਤੀ ਜਾਏ। ਦੂਜੇ ਪਾਸੇ, ਇਨਕਲਾਬੀ ਸਰਗਰਮੀ ਦੇ ਮੁਖ ਢੰਗ ਵਜੋਂ ਵਿਅਕਤੀਗਤ ਦਹਿਸ਼ਤਵਾਦ ਉਤੇ ਗੰਭੀਰ ਤੌਰ ਉਤੇ ਪ੍ਰਸ਼ਨ-ਚਿੰਨ੍ਹ ਲਾਇਆ ਜਾ ਰਿਹਾ ਸੀ ਅਤੇ ਜਥੇਬੰਦ ਲੋਕ-ਇਨਕਲਾਬ ਹੋਵੇ ਜਾਂ ਬਦੇਸ਼ੀ ਤਾਕਤਾਂ ਦੀ ਮਦਦ ਨਾਲ ਕੀਤਾ ਫੌਜੀ ਰਾਜ-ਪਲਟਾ ਵਰਗੇ ਬਦਲਵੇਂ ਰੂਪਾਂ ਉਤੇ ਵਿਚਾਰ ਕੀਤੀ ਜਾ ਰਹੀ ਸੀ। ਪਰ ਇਹ ਮਸਲੇ ਜਿਉਂ ਦੇ ਤਿਉਂ ਹੀ ਰਹੇ।
ਗ਼ਦਰੀ ਇਨਕਲਾਬੀਆਂ ਦੀ ਵਿਚਾਰਧਾਰਕ ਪੰਡ ਵਿਚ ਇਹ ਸਾਰੇ ਵੱਖ ਵੱਖ ਰੁਝਾਣ ਪਏ ਮਿਲਦੇ ਹਨ ਪਰ ਭਾਰਤ ਅਤੇ ਬਦੇਸ਼ਾਂ ਵਿਚਲੇ ਇਹਨਾਂ ਇਨਕਲਾਬੀ ਰਾਸ਼ਟਰਵਾਦੀਆਂ ਲਈ ਇਹੋ ਜਿਹੇ ਵਿਚਾਰ ਪ੍ਰਤਿਸ਼ਟ ਕਾਰਕੁਨਾਂ ਦੀ ਕਾਰਵਾਈ ਦੇ ਘੇਰੇ ਵਿਚ ਹੀ ਕੰਮ ਕਰਦੇ ਸਨ, ਜਦ ਕਿ ਗ਼ਦਰ ਲਹਿਰ ਕਾਫ਼ੀ ਹੱਦ ਤਕ ਇਕ ਜਨਤਕ ਲਹਿਰ ਬਣ ਗਈ ਸੀ ਜਿਸ ਵਿਚ ਪ੍ਰਤਿਸ਼ਟ ਤਬਕਾ ਪੈਟੀ ਬੂਰਜੂਆ ਇਨਕਲਾਬੀਆਂ ਅਤੇ ਕਿਸਾਨਾਂ ਵਿਚੋਂ ਆਏ ਲੋਕਾਂ ਵਿਚਲਾ ਪਾੜਾ ਕਿਸੇ ਹੱਦ ਤਕ ਹੀ ਪੂਰ ਸਕਿਆ। ਇਸ ਲਈ ਇਹ ਨਵੀਂ ਕਿਸਮ ਦੀ ਇਨਕਲਾਬੀ ਲਹਿਰ ਸੀ। ਇਹੋ ਜਿਹੀ ਲਹਿਰ ਇਨਕਲਾਬੀ ਰਾਸ਼ਟਰਵਾਦੀਆਂ ਦਾ ਸੁਫ਼ਨਾ ਸੀ, ਪਰ ਭਾਰਤ ਵਿਚ ਇਹ ਕਦੀ ਵੀ ਸੰਭਵ ਨਹੀਂ ਸੀ। ਇਸ ਲਈ ਇਸ ਲਹਿਰ ਦਾ ਡੂੰਘਾ ਅਧਿਐਨ ਮਹੱਤਵ ਧਾਰਨ ਕਰ ਜਾਂਦਾ ਹੈ, ਜਿਹੜਾ ਨਵੇਂ ਲੱਛਣਾਂ, ਨਵੀਆਂ ਸੰਭਾਵਨਾਵਾਂ ਅਤੇ ਅਜੇ ਤਕ ਨਜ਼ਰ ਵਿਚ ਨਾ ਆਏ ਮਸਲਿਆਂ ਨੂੰ ਸਾਹਮਣੇ ਲਿਆਏ।
ਰਾਜਨੀਤਕ ਹਿੰਸਾ ਅਤੇ ਇਨਕਲਾਬੀ ਤਬਦੀਲੀ ਦੀ ਉਦਾਹਰਣ ਵਜੋਂ ਇਸ ਦਾ ਅਧਿਐਨ ਇਹ ਸਮਝਣ ਲਈ ਵੀ ਪ੍ਰਸੰਗਕ ਹੈ ਕਿ ਕਿਹੜੀ ਗੱਲ ਹੈ ਜਿਹੜੀ ਕਿਸੇ ਇਨਕਲਾਬੀ ਲਹਿਰ ਨੂੰ ਕਾਫ਼ੀ ਜਾਂ ਨਾਕਾਫ਼ੀ ਬਣਾ ਦੇਂਦੀ ਹੈ। ਜਿਸ ਢੰਗ ਨਾਲ ਇਸ ਲਹਿਰ ਨੇ ਵਿਕਾਸ ਕੀਤਾ ਅਤੇ ਅਮਲ ਵਿਚ ਜਿਹੜਾ ਖਾਸਾ ਇਹ ਧਾਰਨ ਕਰ ਗਈ, ਉਸ ਤੋਂ ਵਿਚਾਰਧਾਰਾ ਅਤੇ ਜਥੇਬੰਦੀ, ਜੂਝਾਰੂਪਣ ਅਤੇ ਰਣਨੀਤੀ ਵਿਚਲੇ ਪ੍ਰਸਪਰ ਸੰਬੰਧਾਂ ਅਤੇ ਵਿਰੋਧਤਾਈਆਂ ਬਾਰੇ ਸਵਾਲ ਉੱਠ ਖੜੇ ਹੁੰਦੇ ਹਨ। ਇਹਨਾਂ ਸਵਾਲਾਂ ਦਾ ਅਧਿਐਨ ਵਿਸ਼ਾਲ ਇਨਕਲਾਬੀ ਲਹਿਰਾਂ ਨਾਲ ਅਨਿੱਖੜ ਤੌਰ ਉਤੇ ਜੁੜੀਆਂ ਹੋਈਆਂ ਸਮੱਸਿਆਵਾਂ ਨੂੰ ਸਮਝਣ ਵਿਚ ਅਤੇ ਇਹਨਾਂ ਬਾਰੇ ਗੰਭੀਰਤਾ ਨਾਲ ਵਿਚਾਰ ਕਰਨ ਵਿਚ ਵੀ ਸਹਾਈ ਹੋ ਸਕਦਾ ਹੈ। ਇਹੋ ਜਿਹਾ ਵਿਸ਼ਲੇਸ਼ਣ ਸਮਾਜ ਵਿਗਿਆਨ ਦੇ ਵਿਦਿਆਰਥੀਆਂ ਲਈ ਖਾਸ ਕਰਕੇ ਪ੍ਰਸੰਗਕ ਹੈ ਕਿਉਂਕਿ ਭਾਰਤ ਦੇ ਇਨਕਲਾਬੀ ਨੌਜਵਾਨ ਇਨਕਲਾਬੀ ਘੋਲ ਦੇ ਇਕ ਬੁਨਿਆਦੀ ਅੰਗ ਵਜੋਂ ਵਿਅਕਤੀਗਤ ਜੂਝਾਰੂਪੁਣੇ ਅਤੇ ਕੁਰਬਾਨੀ ਦੇ ਆਤਮਪਰਕ ਅੰਸ਼ ਲਈ ਆਪਣੇ ਮੋਹ ਨੂੰ ਅਜੇ ਵੀ ਜਾਰੀ ਰੱਖ ਰਹੇ ਹਨ।
ਇਸ ਲਈ ਮੈਂ ਗ਼ਦਰ ਲਹਿਰ ਦੀ ਵਿਚਾਰਧਾਰਾ, ਜਥੇਬੰਦੀ ਅਤੇ ਰਣਨੀਤੀ ਦਾ ਅਧਿਐਨ ਕਰਨਾ ਅਤੇ ਭਾਰਤੀ ਰਾਸ਼ਟਰਵਾਦ ਦੇ ਵਿਕਾਸ ਦੇ ਸੰਦਰਭ ਵਿਚ ਇਸ ਲਹਿਰ ਦੀ ਥਾਂ ਨਿਸਚਿਤ ਕਰਨਾ ਚੁਣਿਆ ਹੈ। ਵਿਚਾਰਧਾਰਾ ਨੂੰ ਇਥੇ 'ਚੇਤਨਾ ਦੇ ਚੌਖਟੇ' ਵਜੋਂ, ਅਰਥਾਤ, ਵਿਚਾਰਾਂ ਅਤੇ ਵਿਸ਼ਵਾਸਾਂ ਦੇ ਕਾਫ਼ੀ ਹੱਦ ਤਕ ਸੰਗਠਿਤ ਜੁੱਟ ਵਜੋਂ ਲਿਆ ਗਿਆ ਹੈ, ਜਿਹੜੇ ਆਗੂਆਂ ਅਤੇ ਉਹਨਾਂ ਦੇ ਪਿੱਛੇ ਚੱਲਣ ਵਾਲਿਆਂ ਨੂੰ ਉਹਨਾਂ ਦੇ ਮਸਲਿਆਂ ਦੀ ਵਿਆਖਿਆ ਪੇਸ਼ ਕਰਦਾ ਹੈ, ਇੱਛਤ ਸਮਾਜਕ ਅਤੇ ਰਾਜਨੀਤਕ ਨਿਜ਼ਾਮ ਦਾ ਸੰਕਲਪ ਅਤੇ ਇਸ ਤਬਦੀਲੀ ਨੂੰ ਲਿਆਉਣ ਲਈ ਲੁੜੀਂਦੀ ਕਾਰਵਾਈ ਦੀ ਕਿਸੇ ਹੱਦ ਤਕ ਵਿਸ਼ੇਸ਼ ਪ੍ਰਕਿਰਤੀ ਲਈ ਉਤੇਜਨਾ ਦੇਂਦਾ ਹੈ। ਇਹ ਜ਼ਰੂਰੀ ਨਹੀਂ ਕਿ ਵਿਚਾਰਾਂ ਦੀ ਭਿੰਨਤਾ ਇਸ ਵਿਚ ਨਾ ਆਉਂਦੀ ਹੋਵੇ। ਇਹ ਵੀ ਕੋਸ਼ਿਸ਼ ਕੀਤੀ ਗਈ ਹੈ ਕਿ ਵਿਚਾਰਾਂ ਦੇ ਦੋ ਰੂਪਾਂ ਵਿਚਕਾਰ ਫ਼ਰਕ ਦੇਖਿਆ ਜਾਏ, ਜਿਵੇਂ ਕਿ ਉਹਨਾਂ ਨੂੰ ਇਤਾਲਵੀ ਮਾਰਕਸਵਾਦੀ ਸਿਧਾਂਤਕਾਰ ਅੰਤੋਨੀਅ ਗਰਾਮਸਕੀ ਦੀ ਸ਼ਬਦਾਵਲੀ ਵਿਚ ਪਰੰਪਰਾਈ ਬੁਧੀਜੀਵੀਆਂ  ਵਲੋਂ ਪ੍ਰਚਾਰਿਆ ਜਾਂਦਾ ਹੈ ਅਤੇ ਜਿਸ ਰੂਪ ਵਿਚ ਇਹ "ਆਰਗੈਨਿਕ ਇੰਟਲੈਕਚੂਅਲਸ" ਬੁਧੀਜੀਵੀਆਂ ਤਕ ਅਤੇ ਉਹਨਾਂ ਦੇ ਘੱਟ ਸੂਖਮ ਅਨੁਆਈਆਂ ਦੀ ਭਾਰੀ ਗਿਣਤੀ ਤਕ ਥੱਲੇ ਪੁੱਜਦੇ ਹਨ। 9
ਇਸ ਲਹਿਰ ਦੇ ਸੰਗਠਨ ਦੀ ਪ੍ਰਕਿਰਤੀ ਦੀ ਘੋਖ ਸਾਨੂੰ ਬਣਤਰੀ ਤਰਤੀਬਾਂ ਸੰਬੰਧੀ ਵੱਖ ਵੱਖ ਵਿਚਾਰਾਂ ਦੀਆਂ ਭੂਲ-ਭੁਲਈਆਂ ਵੱਲ, ਅਧਿਕਾਰਤਾ ਅਤੇ ਲੀਡਰਸ਼ਿਪ ਦੇ ਪੱਧਰਾਂ ਤਕ ਅਤੇ ਇਸ ਤੋਂ ਪੈਦਾ ਹੋ ਰਹੀ ਬਣਤਰ ਦੇ ਲੀਡਰਸ਼ਿਪ ਦੇ ਕਾਰਜਸ਼ੀਲ ਪੈਟਰਨਾਂ ਅਤੇ ਸੰਚਾਰ ਦੀਆਂ ਚੈਨਲਾਂ ਦੇ ਵਿਸ਼ਲੇਸ਼ਣ ਵੱਲ ਲੈ ਜਾਂਦੀ ਹੈ। ਇਨਕਲਾਬ ਦੀ ਰਣਨੀਤੀ ਦਾ ਅਧਿਐਨ ਸਾਨੂੰ ਕਈ ਤਰ੍ਹਾਂ ਦੇ ਟੀਚਿਆਂ ਤੋਂ ਅੱਗੇ ਉਹਨਾਂ ਢੰਗ ਤਰੀਕਿਆਂ ਵੱਲ ਲੈ ਜਾਂਦਾ ਹੈ ਜਿਹੜੇ ਗ਼ਦਰੀਆਂ ਨੇ ਅਮਲ ਵਿਚ ਲਿਆਂਦੇ ਜਦੋਂ ਉਹਨਾਂ ਨੇ ਬਰਤਾਨਵੀ ਫ਼ੌਜ ਦੇ ਬਾਗ਼ੀ ਸਿਪਾਹੀਆਂ ਦੀ ਹਿਮਾਇਤ ਨਾਲ ਰਾਜ-ਪਲਟਾ ਲਿਆਉਣ ਦੇ ਨਿਸ਼ਾਨੇ ਨਾਲ ਕਾਰਵਾਈਆਂ ਸ਼ੁਰੂ ਕੀਤੀਆਂ। ਇਹ ਵੀ ਕੋਸ਼ਿਸ਼ ਕੀਤੀ ਗਈ ਹੈ ਕਿ ਇਨਕਲਾਬੀਆਂ ਦੇ ਵਖੋ ਵਖਰੇ ਟੋਲਿਆਂ, ਖਾਸ ਕਰਕੇ ਬਰਲਿਨ ਦੀ ਭਾਰਤੀ ਸੁਤੰਤਰਤਾ ਕਮੇਟੀ  ਅਤੇ ਕੈਲਿਫੋਰਨੀਆ ਵਿਚਲੀ ਗ਼ਦਰ ਜਥੇਬੰਦੀ ਵਿਚਲੇ ਅੰਤਰ-ਸੰਬੰਧਾਂ ਦੀ ਪ੍ਰਕਿਰਤੀ ਨੂੰ ਇਸੇ ਸੰਦਰਭ ਵਿਚ ਰੱਖ ਕੇ ਦੇਖਿਆ ਜਾਏ।
ਪੁਸਤਕ ਦੇ ਇਸ ਭਾਗ ਵਿਚਲਾ ਅਧਿਐਨ 1913-1918 ਦੇ ਸਮੇਂ ਤਕ ਸੀਮਤ ਹੈ, ਭਾਵੇਂ ਕਿ ਹਿੰਦੁਸਤਾਨ ਗ਼ਦਰ ਪਾਰਟੀ ਨੇ 1947 ਤਕ ਇਸ ਨਾਮ ਹੇਠ ਘੋਲ ਕਰਨਾ ਜਾਰੀ ਰਖਿਆ। ਇਸ ਦੇ ਉਚਿਤ ਕਾਰਨ ਵੀ ਸਨ। ਉਹ ਨਿਵੇਕਲੀ ਲਹਿਰ ਜਿਹੜੀ ਮਈ 1913 ਵਿਚ ਸ਼ਾਂਤ ਮਹਾਂਸਾਗਰੀ ਤੱਟ ਦੀ ਹਿੰਦੀ ਸਭਾ ਦੇ ਕਾਇਮ ਕਰਨ ਨਾਲ ਸ਼ੁਰੂ ਕੀਤੀ ਗਈ, ਜਿਸ ਦਾ ਸਰੂਪ 1 ਨਵੰਬਰ 1913 ਤੋਂ ਇਸ ਦੇ ਮੁਖ ਅਖ਼ਬਾਰ ਗ਼ਦਰ ਨਾਲ ਰਚਿਆ ਗਿਆ ਸੀ, ਭਾਰਤ ਵਿਚ 1915 ਤੋਂ 1918 ਤਕ ਚਲੇ ਕਈ ਸਾਜ਼ਸ਼ ਕੇਸਾਂ ਅਤੇ ਅਮਰੀਕਾ ਵਿਚ ਚੱਲੇ 'ਹਿੰਦੂ ਜਰਮਨ ਸਾਜ਼ਸ਼ ਕੇਸ' ਤੋਂ ਮਗਰੋਂ ਦਮ ਤੋੜ ਗਈ। ਜੰਗ ਤੋਂ ਮਗਰੋਂ, ਅਮਰੀਕਾ ਵਿਚਲੇ ਭਾਰਤੀਆਂ ਲਈ ਸਮਾਜਕ ਅਤੇ ਰਾਜਨੀਤਕ ਸੰਦਰਭ ਜੰਗ ਵਿਚ ਅਮਰੀਕਾ ਦੇ ਸ਼ਾਮਲ ਹੋਣ ਤੋਂ ਪਹਿਲਾਂ ਅਤੇ 1917 ਵਿਚ ਸਾਨ ਫ਼ਰਾਂਸਿਸਕੋ ਵਿਚ ਸਾਜ਼ਸ਼ ਕੇਸ ਸ਼ੁਰੂ ਹੋਣ ਤੋਂ ਪਹਿਲਾਂ ਨਾਲੋਂ ਬਹੁਤ ਵੱਖਰਾ ਸੀ। ਇਸੇ ਤਰ੍ਹਾਂ ਉਹਨਾਂ ਥੋੜ੍ਹੇ ਜਿਹੇ ਭਾਰਤੀਆਂ ਦੇ ਹਿਤ ਅਤੇ ਫਿਕਰ ਵੀ ਵਖਰੇ ਸਨ, ਜਿਨ੍ਹਾਂ ਨੇ ਅਮਰੀਕਾ ਅਤੇ ਕੈਨੇਡਾ ਵਿਚ ਜਾ ਵੱਸਣਾ ਚੁਣਿਆ ਸੀ। ਕੌਮਾਂਤਰੀ ਰਾਜਨੀਤਕ ਸਥਿਤੀ ਬੁਨਿਆਦੀ ਤੌਰ ਉਤੇ ਬਦਲ ਗਈ ਸੀ। ਇਸ ਲਹਿਰ ਲਈ ਮੁਢਲੇ ਦੌਰ ਦੇ ਰੂਸੀ ਅਰਾਜਕਤਾਵਾਦੀ ਇਨਕਲਾਬੀਆਂ ਦੀ ਵਿਚਾਰਧਾਰਕ ਸੋਚ, 1912 ਦਾ ਚੀਨੀ ਇਨਕਲਾਬ, ਅਤੇ ਅਮਰੀਕਾ ਵਿਚ ਵਿਲਸਨ ਦੇ ਮੁਢਲੇ ਸਾਲਾਂ ਦੇ ਬਰਤਾਨੀਆ ਵਿਰੋਧੀ ਪਰਚਾਰ ਦੀ ਮੂੰਹ-ਜ਼ੋਰ ਆਜ਼ਾਦੀ ਇਸ ਲਈ ਪ੍ਰੇਰਨਾ ਬਣ ਗਏ ਸਨ। ਜੰਗ ਦੇ ਅਖੀਰ ਵਿਚ ਵਾਪਰੀਆਂ ਘਟਨਾਵਾਂ-ਅਮਰੀਕਾ ਦੀ ਨਿਰਪਖਤਾ ਖਤਮ ਹੋਣਾ ਅਤੇ ਬਰਤਾਨੀਆ ਨਾਲ ਇਸ ਦਾ ਸਰਗਰਮ ਗਠਜੋੜ, ਬਾਲਸ਼ਵਿਕ ਇਨਕਲਾਬ ਦੀ ਗਰਜ ਨਾਲ ਮਿਲਿਆ ਸੰਦੇਸ਼ ਅਤੇ ਭਾਰਤ ਵਿਚ ਪੰਜਾਬ ਵਿਚ ਅਕਾਲੀ ਲਹਿਰ ਸ਼ੁਰੂ ਹੋਣਾ ਅਤੇ ਮਹਾਤਮਾ ਗਾਂਧੀ ਦੀ ਅਗਵਾਈ ਹੇਠ ਦੇਸ਼-ਵਿਆਪੀ ਜਨਤਕ ਬਰਤਾਨੀਆ-ਵਿਰੋਧੀ ਰੋਸ ਲਹਿਰ ਦਾ ਉਠਣਾ--ਸ਼ਾਂਤ ਮਹਾਂਸਾਗਰੀ ਤੱਟ ਉਪਰਲੇ ਭਾਰਤੀਆਂ ਨੂੰ ਰਾਜਨੀਤਕ ਸਰਗਰਮੀ ਦੇ ਬਦਲਵੇਂ ਰਸਤੇ ਦਾ ਸੁਝਾਅ ਦੇਂਦੇ ਸਨ। ਜਦੋਂ 1919 ਵਿਚ ਗ਼ਦਰ ਪਾਰਟੀ ਮੁੜ ਸ਼ੁਰੂ ਕੀਤੀ ਗਈ, ਤਾਂ ਇਸ ਦਾ ਪ੍ਰੋਗਰਾਮ ਇਸ ਤਬਦੀਲੀ ਦੀ ਝਲਕ ਦੇਂਦਾ ਸੀ। ਜਿਨ੍ਹਾਂ ਗ਼ਦਰੀਆਂ ਨੇ ਕਮਿਊਨਿਜ਼ਮ ਦਾ ਰੁੱਖ ਕਰ ਲਿਆ ਸੀ, ਉਹਨਾਂ ਨੇ ਇਸ ਨੂੰ 'ਗ਼ਦਰ ਰਾਜਨੀਤੀ ਵਿਚ ਤਿੱਖਾ ਮੋੜ' ਦੱਸਿਆ। 10 ਇਸ ਤੋਂ ਮਗਰੋਂ ਭਾਰਤ ਦੀ ਸੁਤੰਤਰਤਾ ਲਈ ਅਤੇ ਅਮਰੀਕਾ ਵਿਚਲੇ ਭਾਰਤੀਆਂ ਦੀ ਆਜ਼ਾਦੀ ਲਈ ਇਸ ਨੇ ਜੋ ਸਰਗਰਮੀਆਂ ਕੀਤੀਆਂ ਉਹਨਾਂ ਤੋਂ ਉਹ ਸਿਲਸਿਲਾ ਹੋਂਦ ਵਿਚ ਆਇਆ ਜਿਸ ਨੇ 'ਗ਼ਦਰ' ਦੇ ਪਹਿਲੇ ਵਾਲੇ ਰਸਤੇ ਦੀ ਥਾਂ ਲੈ ਲਈ। ਇਸ ਲਈ ਹਿੰਦੁਸਤਾਨ ਗ਼ਦਰ ਪਾਰਟੀ 1919-1947 ਦਾ ਇਤਿਹਾਸ ਦੂਜੇ ਭਾਗ ਵਿਚ ਵਖਰੇ ਤੌਰ ਉਤੇ ਸੰਖੇਪ ਵਿਚ ਲਿਆ ਗਿਆ ਹੈ।
ਇਸ ਥੀਮ ਦੀ ਚੋਣ ਮੈਨੂੰ ਗ਼ਦਰ ਦੀਆਂ ਪ੍ਰਕਾਸ਼ਨਾਵਾਂ ਅਤੇ ਹਰਦਿਆਲ ਦੀਆਂ ਦੂਜੀਆਂ ਸਮਕਾਲੀ ਲਿਖਤਾਂ ਦਾ ਡੂੰਘਾ ਅਧਿਐਨ ਕਰਨ ਵੱਲ ਲੈ ਗਈ। ਇਹਨਾਂ ਵਿਚੋਂ ਕਾਫ਼ੀ ਸਾਰੀਆਂ ਦਾ ਉਘੜਵਾਂ ਲੱਛਣ ਵਾਦ-ਵਿਵਾਦ ਅਤੇ ਦੂਸ਼ਣਬਾਜ਼ੀ ਹੁੰਦਾ ਸੀ, ਪਰ ਇਹ ਉਹਨਾਂ ਬੇਮੇਲ ਅਤੇ ਵਿਰੋਧਾਭਾਸੀ ਵਿਚਾਰਾਂ ਬਾਰੇ ਅਨੀ ਹੀ ਸੂਝ ਦੇਂਦੀਆਂ ਸਨ, ਜਿੰਨੀ ਕਿ ਉਸ ਜੋਸ਼ ਬਾਰੇ ਦੱਸਦੀਆਂ ਸਨ ਜਿਸ ਨਾਲ ਇਹਨਾਂ ਦਾ ਪ੍ਰਚਾਰ ਕੀਤਾ ਜਾਂਦਾ ਸੀ। ਇਹਨਾਂ ਵਿਚੋਂ ਸਭ ਤੋਂ ਵੱਧ ਉਤੇਜਿਤ ਕਰਨ ਵਾਲੀਆਂ ਇਕ ਨਵੰਬਰ, 1913 ਤੋਂ ਲੈ ਕੇ ਸਤੰਬਰ 1917 ਦੇ ਅੰਤ ਤਕ ਦੀਆਂ ਉਰਦੂ ਅਤੇ ਗੁਰਮੁਖੀ ਦੋਹਾਂ ਵਿਚ ਹੀ ਮਿਲਦੀਆਂ ਗ਼ਦਰ ਅਖ਼ਬਾਰ ਦੀਆਂ ਫ਼ਾਈਲਾਂ ਸਨ ਅਤੇ ਉਹ ਕਿਤਾਬਚੇ ਸਨ ਜਿਨ੍ਹਾਂ ਵਿਚ ਗ਼ਦਰ ਦੀਆਂ ਕਵਿਤਾਵਾਂ ਛਪੀਆਂ ਹੁੰਦੀਆਂ ਸਨ। ਮੇਰੀ ਖੁਸ਼ਕਿਸਮਤੀ ਸੀ ਕਿ ਮੈਂ ਇਹ ਸਾਰਾ ਕੁਝ ਮੂਲ ਰੂਪ ਵਿਚ ਪੜ੍ਹ ਸਕਿਆ। ਗ਼ਦਰ ਦੀ ਉਰਦੂ ਐਡੀਸ਼ਨ ਤੋਂ ਗੁਰਮੁਖੀ ਐਡੀਸ਼ਨ ਵੱਲ ਜਾਂਦਿਆਂ, ਅਤੇ ਉਸ ਤੋਂ ਅੱਗੇ ਪੰਜਾਬੀ ਪਰਵਾਸੀਆਂ ਦੀ ਬੋਲੀ ਅਤੇ ਮੁਹਾਵਰੇ ਵਿਚ ਸਾਧਾਰਣ ਤੁਕਬੰਦੀ ਵੱਲ ਜਾਣਾ ਉਹ ਅਮਲ ਦੇਖਣ ਵਿਚ ਖਾਸ ਕਰਕੇ ਕੀਮਤੀ ਸੀ ਜਿਸ ਨੂੰ ਮਾਰਕਸ ਨੇ 'ਵਿਚਾਰਾਂ ਨੂੰ ਮਾਤਭਾਸ਼ਾ ਦਾ ਜਾਮਾ ਪੁਆਉਣਾ' ਕਿਹਾ ਸੀ, ਭਾਵ, ਪੈਟੀ ਬੂਰਜੂਆ ਬੁਧੀਜੀਵੀਆਂ ਦੀ ਅਤੇ ਆਮ ਮਜ਼ਦੂਰ ਕਿਸਾਨਾਂ ਦੀ ਰਾਜਨੀਤਕ ਸੋਚ ਵਿਚਲੇ ਪਾੜੇ ਨੂੰ ਮੇਲਣ ਦਾ ਯਤਨ ਦੱਸਿਆ ਸੀ।
ਸਰਕਾਰੀ ਰੀਕਾਰਡਾਂ ਵਿਚੋਂ ਸਭ ਤੋਂ ਵੱਧ ਕੀਮਤੀ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਦੀਆਂ, ਰਾਜਨੀਤਕ ਸ਼ਾਖਾ ਦੀਆਂ ਕਾਰਵਾਈਆਂ ਦੀਆਂ ਰੀਪੋਰਟਾਂ ਸਨ, ਜਿਨ੍ਹਾਂ ਦੇ ਨਾਲ ਖ਼ੁਫ਼ੀਆ ਏਜੰਟਾਂ ਦੀਆਂ ਪੰਦਰਵਾੜੀ ਰੀਪੋਰਟਾਂ ਅਤੇ ਵਿਸ਼ੇਸ਼ ਰੀਪੋਰਟਾਂ ਸ਼ਾਮਲ ਸਨ ਜਿਨ੍ਹਾਂ ਤੋਂ ਸੀ. ਆਈ. ਡੀ. ਨੂੰ ਉਹਨਾਂ ਵਿਅਕਤੀਆਂ ਬਾਰੇ ਭਾਰੀ ਫਾਈਲਾਂ ਤਿਆਰ ਕਰਨ ਵਿਚ ਸਹਾਇਤਾ ਮਿਲਦੀ ਸੀ ਜਿਨ੍ਹਾਂ ਨੂੰ ਵਧੇਰੇ ਖਤਰਨਾਕ ਸਮਝਿਆ ਜਾਂਦਾ ਸੀ। ਇਹਨਾਂ ਰੀਕਾਰਡਾਂ ਵਿਚ ਉਘੜਵੇਂ ਤੌਰ ਉਤੇ ਲਾਭਕਾਰੀ ਅਮਰੀਕਾ ਵਿਚਲੇ ਭਾਰਤੀ ਪਰਵਾਸੀਆਂ ਬਾਰੇ ਡੀ. ਐਸ਼ ਡੇਡੀ ਬੂਰਜੋਰ ਵਲੋਂ ਤਿਆਰ ਕੀਤੀ ਗਈ ਸ਼ਾਨਦਾਰ ਰੀਪੋਰਟ ਸੀ ਜਿਸ ਬਾਰੇ ਹੁਣ ਤਕ ਬਹੁਤੇ ਲੋਕ ਨਹੀਂ ਜਾਣਦੇ। ਪੰਜਾਬ ਪੁਲੀਸ ਦੇ ਅਫ਼ਸਰਾਂ ਐਫ਼. ਸੀ. ਆਈਸਮਾਂਗਰ ਅਤੇ ਜੇ. ਸਲੈਟਲਰੀ   ਵਲੋਂ ਤਿਆਰ ਕੀਤੀ ਗਈ ਰੀਪੋਰਟ ਇਸ ਲਹਿਰ ਦੇ ਇਤਿਹਾਸ ਦਾ ਸੰਖੇਪ ਸਰਕਾਰੀ ਰੂਪਾਂਤਰ ਹੈ। ਦੂਜੇ ਸਰਕਾਰੀ ਸੋਮਿਆਂ ਵਿਚ ਰਾਜਧ੍ਰੋਹ ਬਾਰੇ ਕਮੇਟੀ ਦੀ ਰੀਪੋਰਟ   (1918) ਅਤੇ 'ਗ਼ਦਰ ਡਾਇਰੈਕਟਰੀ' ਸ਼ਾਮਲ ਹਨ, ਜਿਹੜੀ ਭਾਰਤ ਸਰਕਾਰ ਦੀ ਸੀ. ਆਈ. ਡੀ. ਵਲੋਂ ਤਿਆਰ ਕੀਤੀ ਗਈ ਸੀ। ਲੰਡਨ ਵਿਚਲੇ ਬਸਤੀਆਂ ਬਾਰੇ ਵਿਭਾਗ ਦੇ ਦਫ਼ਤਰ ਦੇ ਰੀਕਾਰਡਾਂ ਵਿਚ ਭਾਰਤੀ ਪਰਵਾਸੀਆਂ ਬਾਰੇ ਬਹੁਤ ਸਾਰੀਆਂ ਵਿਸ਼ੇਸ਼ ਰੀਪੋਰਟਾਂ, ਭਾਰਤ ਅਤੇ ਕੈਨੇਡਾ ਦੀਆਂ ਸਰਕਾਰਾਂ ਦਾ ਬਸਤੀਆਂ ਲਈ ਰਾਜਕੀ ਸਕੱਤਰ ਨਾਲ ਲੰਮਾ ਚੌੜਾ ਚਿੱਠੀ-ਪੱਤਰ ਅਤੇ ਬਰਿਗੇਡੀਅਰ ਜਨਰਲ ਸਵੇਨ ਦਾ ਇਕ ਮਹੱਤਵਪੂਰਨ ਖੂਫ਼ੀਆ ਮੇਜਰਨਾਮਾ ਸ਼ਾਮਲ ਹੈ। ਇਹ ਅਤੇ ਭਾਰਤ ਦੇ ਵਪਾਰ ਅਤੇ ਸਨਅਤ ਬਾਰੇ ਵਿਭਾਗ ਦੇ ਰੀਕਾਰਡਾਂ ਵਿਚ ਪਰਵਾਸੀ ਸ਼ਾਖਾ ਦੀਆਂ ਫਾਈਲਾਂ ਖਾਸ ਕਰਕੇ ਕੀਮਤੀ ਸਿੱਧ ਹੋਈਆਂ, ਜਿਥੋਂ ਤਕ ਕੈਨੇਡਾ ਵੱਲ ਭਾਰਤੀਆਂ ਦੇ ਪਰਵਾਸ ਨੂੰ ਰੋਕਣ ਲਈ ਕਦਮਾਂ ਨੂੰ ਪਾਸ ਕਰਨ ਵਿਚ ਬਰਤਾਨੀਆ ਅਤੇ ਭਾਰਤ ਦੀਆਂ ਸਰਕਾਰਾਂ ਦੇ ਰਾਜਨੀਤਕ ਕਾਰਨਾਂ ਅਤੇ ਪ੍ਰਤੱਖ ਰੋਲ ਦੀ ਡੂੰਘੀ ਸੂਝ ਪ੍ਰਾਪਤ ਕਰਨ ਦਾ ਸਵਾਲ ਸੀ। ਅਮਰੀਕਾ ਦੇ ਸਟੇਟ ਡੀਪਾਰਟਮੈਂਟ ਦੇ ਰੀਕਾਰਡਾਂ ਦਾ 'ਹਿੰਦੂ ਜਰਮਨ ਸਾਜ਼ਸ਼' ਦੇ ਸੰਬੰਧ ਵਿਚ ਖਾਸ ਤੌਰ ਉਤੇ ਲਾਭ ਉਠਾਇਆ ਗਿਆ ਹੈ। ਇਹਨਾਂ ਰੀਕਾਰਡਾਂ ਵਿਚ ਕਈ ਗ਼ਦਰੀ ਕਾਰਕੁਨਾਂ ਦੇ ਬਿਆਨ ਵੀ ਸ਼ਾਮਲ ਹਨ ਜਿਨ੍ਹਾਂ ਤੋਂ ਬਰਲਿਨ ਵਿਚਲੀ ਭਾਰਤੀ ਸੁਤੰਤਰਤਾ ਕਮੇਟੀ, ਜਰਮਨ ਅਧਿਕਾਰੀਆਂ ਅਤੇ ਭਾਰਤ ਤੋਂ ਬਾਹਰ ਰਹਿ ਗਏ ਮੁੱਠੀ ਕੁ ਭਰ ਗ਼ਦਰੀ ਆਗੂਆਂ ਵਿਚਕਾਰ ਮਿਲਵਰਤਣ ਦੀ ਪ੍ਰਕਿਰਤੀ ਬਾਰੇ ਪਤਾ ਲਗਦਾ ਹੈ। ਇਹ ਗ਼ਦਰੀ ਆਗੂ ਜੰਗ ਦੇ ਦੌਰਾਨ ਭਾਰਤ ਤੋਂ ਬਾਹਰ ਰਹਿੰਦੇ ਰਹੇ ਸਨ।
ਇਸ ਸਮੇਂ ਵਿਚ ਕੈਨੇਡਾ ਦੇ ਵਿਕਟੋਰੀਆ ਅਤੇ ਵੈਨਕੂਵਰ ਤੋਂ, ਅਮਰੀਕਾ ਦੇ ਸਾਨ ਫ਼ਰਾਂਸਿਸਕੋ ਅਤੇ ਪੋਰਟਲੈਂਡ ਤੋਂ ਪ੍ਰਕਾਸ਼ਿਤ ਹੁੰਦੇ ਅਖ਼ਬਾਰ, ਅਤੇ ਪੰਜਾਬ ਵਿਚ ਅੰਗਰੇਜ਼ੀ ਅਤੇ ਦੇਸੀ ਭਾਸ਼ਾਵਾਂ ਵਿਚ ਛਪਦੇ ਅਖਬਾਰ ਉਸ ਸਮੇਂ ਦੇ ਆਮ ਲੋਕਾਂ ਦੇ ਫ਼ਿਕਰਾਂ, ਬਿੰਬਾਂ ਅਤੇ ਰੂੜੀਬੱਧ ਰੂਪਾਂ ਤਕ ਪੁੱਜਣ ਲਈ ਲਾਹੇਵੰਦ ਸਾਬਤ ਹੋਏ। ਇਕ ਹੋਰ ਸੋਮਾ ਗ਼ਦਰੀਆਂ ਦੇ ਦੋਹਾਂ ਵਰਗਾਂ ਦੇ ਉੱਘੇ ਆਗੂਆਂ ਅਤੇ ਕਾਰਕੁਨਾਂ ਦੀਆਂ ਕਈ ਨਿੱਜੀ ਸਿਮਰਤੀਆਂ ਅਤੇ ਉਹਨਾਂ ਦੀਆਂ ਪ੍ਰਕਾਸ਼ਿਤ ਅਤੇ ਅਣਪ੍ਰਕਾਸ਼ਿਤ ਯਾਦਾਂ ਦਾ ਸੀ; ਉਮਰ ਦੇ ਕਾਰਨ ਅਤੇ ਮਗਰੋਂ ਕੀਤੀਆਂ ਗਈਆਂ ਫ਼ਾਰਮੂਲੇਸ਼ਨਾਂ ਉਤੇ ਨਿਰਭਰ ਕਰਨ ਨਾਲ ਪਏ ਪ੍ਰਤੱਖ ਵਿਗਾੜਾਂ ਦੇ ਬਾਵਜੂਦ ਇਹ ਲਾਭਕਾਰੀ ਸਾਬਤ ਹੋਇਆ ਇਹਨਾਂ ਤੋਂ ਉਹਨਾਂ ਦੇ ਵਿਸ਼ਵਾਸਾਂ ਅਤੇ ਆਪਣੀਆਂ ਪ੍ਰਾਥਮਿਕਤਾਵਾਂ ਬਾਰੇ ਉਹਨਾਂ ਦੇ ਖਿਆਲਾਂ ਨੂੰ ਜਥੇਬੰਦੀ ਵਿਚਲੀ ਅਧਿਕਾਰਤਾ ਦੀ ਬਣਤਰ ਬਾਰੇ ਵਿਚਾਰਾਂ ਨੂੰ ਅਤੇ ਇਨਕਲਾਬੀ ਰਣਨੀਤੀ ਦੇ ਸੰਕਲਪਾਂ ਨੂੰ ਸਮਝਣ ਵਿਚ ਸਹਾਇਤਾ ਮਿਲੀ। ਪੜ੍ਹੇ-ਲਿਖੇ ਇਨਕਲਾਬੀ ਰਾਸ਼ਟਰਵਾਦੀਆਂ ਦੇ ਵਰਗ ਵਿਚਲੇ ਉਘੇ ਵਿਅਕਤੀਆਂ ਵਿਚ ਸ਼ਾਮਲ ਸਨ--ਗੋਬਿੰਦ ਬਿਹਾਰੀ ਲਾਲ, ਪਾਂਡੂਰੰਗ ਸਦਾਸ਼ਿਵ ਖਾਨਖੋਜੇ, ਭੂਪਿੰਦਰ ਨਾਥ ਦੱਤ, ਸਚਿੰਦਰ ਨਾਥ ਸਾਨਿਆਲ ਅਤੇ ਭਾਈ ਪਰਮਾਨੰਦ, ਹਰਦਿਆਲ ਦੀਆਂ ਚਿੱਠੀਆਂ ਅਤੇ ਕਰੇਸੀ ਚੈਨਚੀਆ ਦਾ ਲਿਖਿਆ ਹੋਇਆ ਇਕ ਸ਼ਾਨਦਾਰ ਸਰਬੰਗੀ ਅਣਪ੍ਰਕਾਸ਼ਿਤ ਇਤਿਹਾਸ। ਜਿਥੋਂ ਤਕ ਪੰਜਾਬੀ ਪਰਵਾਸੀਆਂ ਵਿਚਲੇ ਆਗੂਆਂ ਅਤੇ ਕਾਰਕੁਨਾਂ ਦੀਆਂ ਰੀਕਾਰਡ ਕੀਤੀਆਂ ਯਾਦਾਂ ਦਾ ਸਵਾਲ ਹੈ, ਸੋਹਣ ਸਿੰਘ ਭਕਣਾ, ਹਰਨਾਮ ਸਿੰਘ ਟੁੰਡੀਲਾਟ, ਜਵਾਲਾ ਸਿੰਘ ਅਤੇ ਪ੍ਰਿਥਵੀ ਸਿੰਘ ਆਜ਼ਾਦ ਵਲੋਂ ਦਿਤੇ ਗਏ ਵੇਰਵੇ ਗ਼ਦਰੀਆਂ ਵਿਚਕਾਰ ਬਹਿਸਾਂ ਅਤੇ ਵਿਵਾਦ ਦੇ ਮੁਖ ਮਸਲਿਆਂ ਬਾਰੇ ਵਿਚਾਰ ਕਰਨ ਲਈ ਕੀਮਤੀ ਸਨ। ਤੇਜਾ ਸਿੰਘ (ਜਿਹੜਾ ਮਗਰੋਂ ਜਾ ਕੇ ਸੰਤ ਤੇਜਾ ਸਿੰਘ ਮਸਤੂਆਣਾ ਵਜੋਂ ਜਾਣਿਆਂ ਜਾਣ ਲੱਗਾ), ਨਵਾਂ ਚੰਦ ਤੇ ਕਰਤਾਰ ਸਿੰਘ ਅਤੇ ਹਰੀ ਸਿੰਘ ਕੈਨੇਡੀਅਨ ਦੀਆਂ ਸਿਮਰਤੀਆਂ ਤੋਂ ਸਮਾਜ ਦੇ ਕੁਲੀਨ ਵਰਗ ਵਲੋਂ ਆਪਣੀ ਵੱਖਰੀ ਸ਼ਨਾਖਤ11 ਉਘਾੜਣ ਲਈ ਵੱਖਰੀ ਤਰ੍ਹਾਂ ਦੀ ਸਮਾਜਕ-ਰਾਜਨੀਤਕ ਸੇਧ ਨੂੰ ਸਮਝਣ ਵਿਚ ਸਹਾਇਤਾ ਮਿਲੀ। ਗੁਰਦਿੱਤ ਸਿੰਘ ਦੀ ਰਚਨਾ ਜ਼ੁਲਮੀ ਕਥਾ ਇਕ ਮਹੱਤਵਪੂਰਨ ਸੋਮਾ ਸੀ ਜਿਸ ਨੇ ਰੋਬੀ ਲ਼ ਰੀਡ ਦੀ ਪੁਸਤਕ 'ਕਾਮਾਗਾਟਾ ਮਾਰੂ ਦੀ ਅੰਦਰਲੀ ਕਹਾਣੀ' ਦੇ, ਅਤੇ 'ਗੜਬੜਾਂ ਦੀ ਤਫ਼ਤੀਸ਼ ਕਮੇਟੀ ਦੀ ਰੀਪੋਰਟ' ਦੇ ਪੂਰਕ ਦਾ ਕੰਮ ਕੀਤਾ, ਜਿਸ ਨਾਲ ਕਾਮਾਗਾਟਾ ਮਾਰੂ ਦੀ ਕਹਾਣੀ ਨੂੰ ਵਧੇਰੇ ਸੰਤੁਲਤ ਢੰਗ ਨਾਲ ਸਮਝਿਆ ਜਾ ਸਕਦਾ ਸੀ।
ਇਹਨਾਂ ਵਿਚੋਂ ਬਹੁਤ ਸਾਰਿਆਂ ਨਾਲ ਲੰਮੀਆਂ ਲੰਮੀਆਂ ਮੁਲਾਕਾਤਾਂ ਦੀ ਲੜੀ ਤੋਂ ਉਹਨਾਂ ਸਮਿਆਂ ਦੇ ਮਿਜ਼ਾਜ ਦਾ ਪਤਾ ਲੱਗਾ ਅਤੇ ਇਸ ਬਾਰੇ ਮੈਂ ਕੀਮਤੀ ਸੂਚਨਾ ਇਕੱਠੀ ਕੀਤੀ। 1968 ਵਿਚ ਸੋਹਣ ਸਿੰਘ ਭਕਣਾ ਨਾਲ ਕੀਤੀਆਂ ਮੁਲਾਕਾਤਾਂ ਨੇ, ਅਸਲ ਵਿਚ, ਇਸ ਲਹਿਰ ਵਿਚ ਮੇਰੀ ਮੁਢਲੀ ਦਿਲਚਸਪੀ ਪੈਦਾ ਕੀਤੀ। ਕਈ ਸਾਲਾਂ ਮਗਰੋਂ ਮੈਂ ਪ੍ਰਿਥਵੀ ਸਿੰਘ ਆਜ਼ਾਦ ਅਤੇ ਗੁੱਜਰ ਸਿੰਘ ਭਕਣਾ ਨਾਲ ਵਿਉਂਤਬੰਦ ਮੁਲਾਕਾਤਾਂ ਕਰ ਸਕਿਆ। ਹੋਰ ਜਿਨ੍ਹਾਂ ਨਾਲ ਮੁਲਾਕਾਤਾਂ ਕੀਤੀਆਂ ਉਹਨਾਂ ਵਿਚੋਂ ਉੱਘੇ ਸਨ ਹਰਦਿਆਲ ਦਾ ਪੁਰਾਣਾ ਮਿੱਤਰ ਅਤੇ ਸਾਥੀ ਹਨੂਵੰਤ ਸਹਾਇ; 26ਵੀਂ ਪੰਜਾਬੀ ਰਜਮੰਟ ਦਾ ਹਰਨਾਮ ਸਿੰਘ, (ਉਮੀਦ ਕੀਤੀ ਜਾਂਦੀ ਸੀ ਕਿ ਮਿਥੇ ਗਏ ਰਾਜ-ਪਲਟੇ ਦੀਆਂ ਗੋਲੀਆਂ ਇਸੇ ਰਜਮੰਟ ਵਲੋਂ ਦਾਗ਼ੀਆਂ ਜਾਣਗੀਆਂ); ਅਤੇ ਗੁਰਮੁਖ ਸਿੰਘ ਲਲਤੋਂ ਜਿਹੜਾ ਕਿ ਉਸ ਨਹਿਸ਼ ਜਹਾਜ਼ ਕਾਮਾਗਾਟਾ ਮਾਰੂ ਦਾ ਇਕ ਸਵਾਰ ਸੀ ਅਤੇ ਉਹਨਾਂ ਕੁਝ ਕਾਰਕੁਨਾਂ ਵਿਚੋਂ ਇਕ ਸੀ ਜਿਨ੍ਹਾਂ ਨੇ ਬਰਤਾਨਵੀ ਫ਼ੌਜ ਦੇ ਭਾਰਤੀ ਸਿਪਾਹੀਆਂ ਨੂੰ ਇਨਕਲਾਬ ਦੇ ਮੰਤਵ ਲਈ ਆਪਣੇ ਵੱਲ ਕਰਨ ਵਾਸਤੇ ਵੱਖੋ ਵਖਰੀਆਂ ਰਜਮੰਟਲ ਬੈਰਕਾਂ ਦੇ ਚੱਕਰ ਲਾਏ ਸਨ।
ਫੁੱਟ ਨੋਟ
1. ਰਣਧੀਰ ਸਿੰਘ ਦੀ ਪੁਸਤਕ ਗ਼ਦਰੀ ਯੋਧੇ: 1914-15 ਪੰਜਾਬ ਦੇ ਇਨਕਲਾਬੀਆਂ ਦੀ ਭੁੱਲੀ ਵਿੱਸਰੀ ਕਹਾਣੀ (ਬੰਬਈ: ਪੀਪਲਜ਼ ਪਬਲਿਸ਼ਿੰਗ ਹਾਊਸ, 1945), ਆਮ ਲੋਕਾਂ ਲਈ ਸ਼ਾਨਦਾਰ ਪੁਸਤਕ ਜਿਹੜੀ ਮੁਖ ਤੌਰ ਉਤੇ ਕੁਝ ਗ਼ਦਰੀ ਆਗੂਆਂ ਨਾਲ ਲੇਖਕ ਦੀਆਂ ਮੁਲਾਕਾਤਾਂ ਉਤੇ ਆਧਾਰਿਤ ਸੀ। ਇਸ ਵਿਸ਼ੇ ਵਿਚ ਗੰਭੀਰ ਖੋਜੀਆਂ ਦੀ ਦਿਲਚਸਪੀ ਇਸ ਪੁਸਤਕ ਦੇ ਛਪਣ ਤੋਂ ਦੋ ਦਹਾਕਿਆਂ ਤੋਂ ਜ਼ਿਆਦਾ ਮਗਰੋਂ ਸ਼ੁਰੂ ਹੋਈ; ਉਦੋਂ ਤਕ ਮਿਲਦੀ ਇਹ ਇਕੋ ਇਕ ਪੁਸਤਕ ਸੀ। ਇਸਦੇ ਦੌਰਾਨ ਦੋ ਅਧਿਐਨ ਪੰਜਾਬੀ ਵਿਚ ਪ੍ਰਕਾਸ਼ਤ ਹੋਏ, ਜਗਜੀਤ ਸਿੰਘ ਦੀ ਗ਼ਦਰ ਪਾਰਟੀ ਲਹਿਰ (ਤਰਨਤਾਰਨ 1955) ਅਤੇ ਗ਼ਦਰ ਪਾਰਟੀ ਦਾ ਇਤਿਹਾਸ (ਜਲੰਧਰ ਦੇਸ਼ ਭਗਤ ਯਾਦਗਾਰ ਕਮੇਟੀ, 1961) -ਲੇਖਕ ਗੁਰਚਰਨ ਸਿੰਘ ਸਹਿੰਸਰਾ ਅਤੇ ਹੋਰ। ਇਹ ਦੂਜੀ ਪੁਸਤਕ ਅਸਲ ਵਿਚ ਅਧਿਕਾਰਿਤ ਲਿਖਤ ਸੀ ਜਿਸ ਨੂੰ ਭੂਤਪੂਰਵ ਗ਼ਦਰੀਆਂ ਦੇ ਦੇਸ਼ ਭਗਤ ਗਰੁਪ ਵੱਲੋਂ ਲਿਖਵਾਇਆ ਗਿਆ ਅਤੇ ਪ੍ਰਕਾਸ਼ਿਤ ਕੀਤਾ ਗਿਆ ਸੀ। ਸੱਠਵਿਆਂ ਦੇ ਅੱਧ ਤੋਂ ਲੈ ਕੇ ਜਿਹੜੇ ਖੋਜ-ਆਧਾਰਿਤ ਅਧਿਐਨ ਪ੍ਰਕਾਸ਼ਿਤ ਹੋਏ ਹਨ ਉਹਨਾਂ ਵਿਚ ਸ਼ਾਮਲ ਹਨ: ਗ਼ਦਰ-1915, ਇੰਡੀਆਜ਼ ਫ਼ਸਟ ਆਰਮਡ ਰੈਵੋਲਿਊਸ਼ਨ, ਲੇਖਕ ਖੁਸ਼ਵੰਤ ਸਿੰਘ ਅਤੇ ਸਤਿੰਦਰ ਸਿੰਘ (ਨਵੀਂ ਦਿੱਲੀ: ਆਰ. ਐਂਡ ਕੇ. ਪਬਲਿਸ਼ਿੰਗ ਹਾਊਸ, 1966); ਦ ਰੋਲ ਆਫ਼ ਦ ਗ਼ਦਰ ਪਾਰਟੀ ਇਨ ਦ ਨੈਸ਼ਨਲ ਮੂਵਮੈਂਟ, ਗ਼ਦਰ ਪਾਰਟੀ, ਲੇਖਕ ਗੁਰਦੇਵ ਸਿੰਘ ਦਿਅਲ (ਦਿੱਲੀ: ਸਟਰਲਿੰਗ ਪਬਲਿਸ਼ਰਜ਼, 1969) ਇੰਡੀਅਨ ਫ਼ਰੀਡਮ ਮੂਵਮੈਂਟ: ਰੈਵੋਲਿਊਸ਼ਨਰੀਜ਼ ਇਨ ਅਮੈਰਿਕਾ, ਲੇਖਕ ਕਲਿਆਨ ਕੁਮਾਰ ਬੈਨਰਜੀ (ਕਲਕੱਤਾ ਜੀਜਾਨਸਾ, 1969); ਇੰਡੀਅਨ ਰੈਵੋਲਿਊਸ਼ਨਰੀ ਮੂਵਮੈਂਟ ਇਨ ਦੀ ਯੂਨਾਈਟਿਡ ਸਟੇਟਸ ਆਫ਼ ਅਮੈਰਿਕਾ, ਲੇਖਕ ਐਲ਼ ਪੀ. ਮਾਥੁਰ (ਦਿੱਲੀ: ਐਸ਼ ਚਾਂਦ ਐਂਡ ਕੰਪਨੀ, 1970); ਇੰਡੀਅਨ ਰੈਵੋਲਿਊਸ਼ਨਰੀਜ਼ ਐਬਰਾਡ 1905-1922, ਲੇਖਕ ਏ. ਸੀ. ਬੋਸ (ਪਟਨਾ: ਭਾਰਤੀ ਭਵਨ, 1971); ਸੋਹਨ ਸਿੰਘ ਜੋਸ਼, ਹਿੰਦੁਸਤਾਨ ਗ਼ਦਰ ਪਾਰਟੀ: ਏ ਸ਼ਾਰਟ ਹਿਸਟਰੀ (ਨਵੀਂ ਦਿੱਲੀ: ਪੀ. ਪੀ. ਐਚ. 1977); ਅਤੇ ਅਨਿਲ ਬਾਰਾਨ ਗਾਂਗੂਲੀ, ਗ਼ਦਰ ਰੈਵੋਲਿਊਸ਼ਨ ਇਨ ਅਮੈਰਿਕਾ (ਦਿੱਲੀ: ਮੈਟਰੋਪੋਲੀਟਨ ਬੁੱਕ ਕੰਪਨੀ, 1980)।
2. ਇਹਨਾਂ ਵਿਚੋਂ ਉੱਘੇ ਹਨ: ਭਾਈ ਪਰਮਾਨੰਦ, ਦੀ ਸਟੋਰੀ ਆਫ਼ ਮਾਈ ਲਾਈਫ਼, ਅਨੁ. ਨ. ਸੁੰਦਰ ਆਯਰ ਅਤੇ ਲਾਲ ਚੰਦ (ਲਾਹੌਰ: ਦੀ ਸੈਂਟਰਲ ਹਿੰਦੂ ਯੁਵਕ ਸਭਾ, 1934); ਸ਼ਚਿੰਦਰ ਨਾਥ ਸਾਨਯਾਲ, ਬੰਦੀ ਜੀਵਨ (ਹਿੰਦੀ) (ਦਿੱਲੀ: ਆਤਮਾ ਰਾਮ ਐਂਡ ਸਨਜ਼, 1963); ਸੋਹਣ ਸਿੰਘ ਭਕਣਾ, ਜੀਵਨ ਸੰਗਰਾਮ (ਪੰਜਾਬੀ) (ਜਲੰਧਰ: ਯੁਵਕ ਕੇਂਦਰ ਪ੍ਰਕਾਸ਼ਨ, 1967); ਧਰਮਵੀਰ, ਲਾਲਾ ਹਰਦਿਆਲ ਐਂਡ ਰੈਵੋਲਿਊਸ਼ਨਰੀ ਮੂਵਮੈਂਟ ਆਫ਼ ਹਿਜ਼ ਟਾਈਮਜ਼ (ਨਵੀਂ ਦਿੱਲੀ: ਇੰਡੀਅਨ ਬੁੱਕ ਕੰਪਨੀ, 1970); ਐਮਿਲੀ ਸੀ. ਬਰਾਊਨ, ਹਰਦਿਆਲ: ਹਿੰਦੂ ਰੈਵੋਲਿਊਸ਼ਨਰੀ ਐਂਡ ਰੈਸ਼ਨਲਿਸਟ (ਟਕਸਨ: ਦੀ ਯੂਨੀਵਰਸਿਟੀ ਆਫ਼ ਐਰੀਜ਼ੋਨਾ ਪਰੈਸ, 1975); ਪ੍ਰਿਥਵੀ ਸਿੰਘ, ਕ੍ਰਾਂਤੀ ਪੱਥ ਕਾ ਪਥਿਕ (ਹਿੰਦੀ) (ਚੰਡੀਗੜ੍ਹ: ਪਰਾਗ ਪ੍ਰਕਾਸ਼ਨ, 1964); ਸੋਹਣ ਸਿੰਘ ਜੋਸ਼, ਬਾਬਾ ਸੋਹਣ ਸਿੰਘ ਭਕਣਾ: ਗ਼ਦਰ ਪਾਰਟੀ ਦੇ ਬਾਨੀ ਦਾ ਜੀਵਨ (ਨਵੀਂ ਦਿੱਲੀ: ਪੀ. ਪੀ. ਐਚ. 1970); ਭਾਈ ਸਾਹਿਬ ਰਣਧੀਰ ਸਿੰਘ, ਆਤਮ ਕਥਾ, ਅਨੁਵਾਦ ਤਰਲੋਚਨ ਸਿੰਘ (ਲੁਧਿਆਣਾ: ਭਾਈ ਸਾਹਿਬ ਰਣਧੀਰ ਸਿੰਘ ਪਬਲਿਸ਼ਿੰਗ ਹਾਊਸ, 1971); ਜਸਵੰਤ ਸਿੰਘ ਜਸ, ਬਾਬਾ ਵਸਾਖਾ ਸਿੰਘ (ਪੰਜਾਬੀ) (ਜਲੰਧਰ: ਨਿਊ ਬੁੱਕ ਕੰਪਨੀ, 1979); ਵੀ. ਐਸ਼ ਸੂਰੀ, ਏ ਬਰੀਫ਼ ਬਾਇਅਗਰਾਫ਼ੀਕਲ ਸਕੈਚ ਆਫ਼ ਸੋਹਣ ਲਾਲ ਪਾਠਕ (ਪਟਿਆਲਾ: ਪੰਜਾਬੀ ਯੂਨੀਵਰਸਿਟੀ, 1968); ਭੂਪਿੰਦਰਨਾਥ ਦੱਤ, ਅਪ੍ਰਕਾਸ਼ਿਤ ਰਾਜਨੀਤਕ ਇਤਿਹਾਸ (ਬੰਗਾਲੀ) (ਕਲਕੱਤਾ; ਨਵਭਾਰਤ ਪਬਲਿਸ਼ਰਜ਼, 1953)।
3. ਉਦਾਹਰਣ ਵਜੋਂ, ਆਰ. ਸੀ. ਮਜੂਮਦਾਰ, ਹਿਸਟਰੀ ਆਫ਼ ਦੀ ਫ਼ਰੀਡਮ ਮੂਵਮੈਂਟ ਇਨ ਇੰਡੀਆ, ਸੈਂਚੀ ਦੂਜੀ (ਕਲਕੱਤਾ: ਕੇ. ਐਲ਼ ਮੁਖੋਪਾਧਿਆਇ, 1963); ਏ. ਸੀ. ਗੁਹਾ, ਫਸਟ ਸਪਾਰਕ ਆਫ਼ ਰੈਵੋਲਿਊਸ਼ਨ (ਨਿਊ ਦਿੱਲੀ: ਅਰੀਐਂਟ ਲਾਂਗਮੈਨ, 1971); ਬਾਲਸ਼ਾਸਤਰੀ ਹਰਦਾਸ, ਆਰਮਡ ਸਟਰੱਗਲ ਫਾਰ ਫਰੀਡਮ: ਨਾਈਨਟੀ ਯੀਅਰਜ਼ ਵਾਰ ਆਫ਼ ਇੰਡੀਪੈਂਡੈਂਸ, 1857 ਤੋਂ ਸੁਭਾਸ਼ ਤਕ, ਅਨੁ. ਐਸ਼ ਐਸ਼ ਆਪਟੇ (ਪੂਨਾ: ਕਾਲ ਪ੍ਰਕਾਸ਼ਨ, 1958); ਸੁਪ੍ਰਕਾਸ਼ ਰਾਇ, ਭਾਰਤੇਰ ਵੈਪਲਾਵਿਕ ਸੰਗਰਾਮੇਰ ਇਤਿਹਾਸ (ਬੰਗਾਲੀ) (ਕਲਕੱਤਾ: ਡੀ. ਐਨ. ਬੀ. ਏ. ਬਰੱਦਰਜ਼, 1970); ਸੱਤਿਆ ਮ. ਰਾਇ, ਪੰਜਾਬੀ ਹੀਰੋਇਕ ਟਰੈਡੀਸ਼ਨ 1900-1947 (ਪਟਿਆਲਾ: ਪੰਜਾਬੀ ਯੂਨੀਵਰਸਿਟੀ, 1978)।
4. ਉਦਾਹਰਣ ਵਜੋਂ, ਏ. ਸੀ. ਬੋਸ, ਕੇ. ਕੇ. ਬੈਨਰਜੀ, ਆਰ. ਸੀ. ਮਜੂਮਦਾਰ, ਭੂਪੇਂਦਰ ਨਾਥ ਦੱਤ, ਏ. ਬੀ. ਗੰਗੂਲੀ ਦੀਆਂ ਉਪਰ ਦੱਸੀਆਂ ਕਿਰਤਾਂ।
5. ਗੰਗੂਲੀ, ਉਸੇ ਥਾਂ ਤੋਂ।
6. ਇਹਨਾਂ ਵਿਚ ਸ਼ਾਮਲ ਹਨ, ਉਦਾਹਰਣ ਵਜੋਂ, ਖੁਸ਼ਵੰਤ ਸਿੰਘ ਅਤੇ ਸਤਿੰਦਰ ਸਿੰਘ, ਜਗਜੀਤ ਸਿੰਘ, ਸਹਿੰਸਰਾ, ਜੋਸ਼, ਸਤਿਆ ਮ. ਰਾਇ ਦੀਆਂ ਕਿਰਤਾਂ।
7. ਖੁਸ਼ਵੰਤ ਸਿੰਘ ਅਤੇ ਸਤਿੰਦਰ ਸਿੰਘ, ਉਸੇ ਪੁਸਤਕ ਵਿਚੋਂ ਸ਼ 17; ਨਾਲ ਹੀ ਦੇਖੋ ਖੁਸ਼ਵੰਤ ਸਿੰਘ, ਏ ਹਿਸਟਰੀ ਆਫ਼ ਦੀ ਸਿਖਜ਼, ਸੈਂਚੀ ਦੂਜੀ (ਦਿੱਲੀ: ਆਕਸਫੋਰਡ ਯੂਨੀਵਰਸਿਟੀ ਪਰੈਸ, 1977), ਸਫ਼ੇ 175-76.
8. ਸੁਮੀਤ ਸਰਕਾਰ, ਦ ਸਵਦੇਸ਼ੀ ਮੂਵਮੈਂਟ ਇਨ ਬੰਗਾਲ (1903-1908) ਨਵੀਂ ਦਿੱਲੀ, ਪੀ. ਪੀ. ਐਚ. 1973), ਸਫ਼ੇ 484-90.
9. ਕੁਇਨਟਿਨ ਹੋਆਰੇ ਅਤੇ ਜਿਅਫਰੀ ਨੋਵੇਲ ਸਮਿੱਥ, ਅੰਟੋਨੀਅ ਗਰਾਮਸਕੀ ਦੀਆਂ ਜੇਲ੍ਹ ਨੋਟ-ਬੁਕਸ ਵਿਚੋਂ ਚੋਣ (ਲੰਡਨ: ਲਾਰੰਸ ਐਂਡ ਵਿਸ਼ਰਟ, 1971), ਸ਼ 6.
10. ਭਗਤ ਸਿੰਘ ਬਿਲਗਾ, ਗ਼ਦਰ ਦੇ ਅਣਫੋਲੇ ਵਰਕੇ, ਪੰਜਾਬੀ, (ਜਲੰਧਰ, ਦੇਸ਼ ਭਗਤ ਯਾਦਗਾਰ, 1989), ਸਫ਼ੇ 121-125, ਨਾਲ ਹੀ ਦੇਖੋ ਸੋਹਣ ਸਿੰਘ ਜੋਸ਼, ਹਿੰਦੁਸਤਾਨ ਗ਼ਦਰ ਪਾਰਟੀ, ਸੈਂਚੀ ਦੂਜੀ ਸ਼ 216 ਅਤੇ ਹੈਰਲਡ ਜੈਕੋਬੀ, 'ਈਸਟ ਇੰਡੀਅਨਜ਼ ਇਨ ਯੂਨਾਇਟਿਡ ਸਟੇਟਸ: 'ਦ ਫਸਟ ਹਾਫ਼ ਸੈਂਚਰੀ' , ਅਣਪ੍ਰਕਾਸ਼ਿਤ ਖਰੜਾ, 1977, ਅਧਿਆਇ ਛੇਵਾਂ, ਸਫ਼ੇ 214-260.
11. ਤੇਜਾ ਸਿੰਘ, ਜੀਵਨ ਕਥਾ ਗੁਰਮੁਖ ਪਿਆਰੇ ਸੰਤ ਅਤਰ ਸਿੰਘ ਜੀ ਮਹਾਰਾਜ (ਪੰਜਾਬੀ) ਤੀਜੀ ਐਡੀਸ਼ਨ (ਪਟਿਆਲਾ: ਭਾਸ਼ਾ ਵਿਭਾਗ ਪੰਜਾਬ, 1970) ਸਫ਼ੇ 292-95; ਕਰਤਾਰ ਸਿੰਘ ਨਵਾਂ ਚੰਦ, ਹਰੀ ਸਿੰਘ ਕੈਨੇਡੀਅਨ ਅਤੇ ਮਿੱਤ ਸਿੰਘ ਪੰਡੋਰੀ ਦੇ ਲਿਖਤੀ ਬਿਆਨ, ਪੁਸਤਕ ਅਮਰੀਕਾ ਵਿਚ ਹਿੰਦੁਸਤਾਨੀ (ਪੰਜਾਬੀ) ਵਿਚ, ਸੰਪਾ. ਗੰਡਾ ਸਿੰਘ (ਵੈਨਕੂਵਰ, 1976), ਸਫ਼ੇ 58-83, 124-150.
.ਗ਼ਦਰ ਲਹਿਰ-ਵਿਚਾਰਧਾਰਾ ਜਥੇਬੰਦੀ ਰਾਜਨੀਤੀ, ਪੁਸਤਕ ਵਿੱਚੋਂ॥