Saturday, April 3, 2010

ਫੈਜ਼ ਅਹਿਮਦ ਫੈਜ਼ ਬਾਰੇ ਅਹਿਮਦ ਨਦੀਮ ਕਾਸਮੀ ਦੇ ਕੁਝ ਅਨੁਭਵ




ਫੈਜ਼ ਅਹਿਮਦ ਨਾਲ ਮੇਰੇ ਸੰਬੰਧ ਅਜੀਬ ਤਰ੍ਹਾਂ ਦੇ ਸਨ ਕਿ ਉਨ੍ਹਾਂ ਤੋਂ ਨਜ਼ਦੀਕੀ ਤੇ ਦੂਰੀ ਦੀਆਂ ਮਨੋ-ਸਥਿਤੀਆਂ ਹਮੇਸ਼ਾਂ ਨਾਲ ਨਾਲ ਰਹੀਆਂ। ਅਸੀਂ ਇਕੋ ਸਾਹਿਤਕ ਲਹਿਰ ਨਾਲ ਸੰਬੰਧਤ ਅਤੇ ਪੱਤਰਕਾਰੀ ਦੇ ਇਕੋ ਅਦਾਰੇ ਵਿਚ ਸਾਲਾਂ ਬੱਧੀ ਇਕੱਠਿਆਂ ਕੰਮ ਕੀਤਾ। ਪਰ ਮੈਂ ਸਦਾ ਮਹਿਸੂਸ ਕੀਤਾ ਕਿ ਮੈਂ ਫੈਜ਼ ਸਾਹਿਬ ਤੋਂ ਜ਼ਰਾ ਫ਼ਾਸਲੇ 'ਤੇ ਹਾਂ ਜਾਂ ਫੈਜ਼ ਸਾਹਿਬ ਮੇਰੇ ਤੋਂ ਰਤਾ ਫ਼ਾਸਲੇ 'ਤੇ ਹਨ। ਮੈਂ ਜਦੋਂ ਵੀ ਇਸ ਸੂਰਤੇਹਾਲ ਦਾ ਵਿਸ਼ਲੇਸ਼ਣ ਕੀਤਾ ਹੈ ਤਾਂ ਇਕੋ ਨਤੀਜੇ 'ਤੇ ਅੱਪੜਿਆ ਹਾਂ ਕਿ ਸਾਡੇ ਵਿਚਕਾਰ ਜਮਾਤੀ ਫ਼ਰਕ ਸੀ। ਪੀਣ-ਪਿਲਾਣ ਦੀਆਂ ਮਹਿਫ਼ਲਾਂ ਵਿਚ ਮੇਰਾ ਹਿੱਸਾ ਨਾ ਲੈਣਾ ਸਾਡੇ ਵਿਚਕਾਰ ਦੂਰੀ ਦਾ ਇਕ ਅਹਿਮ ਸਬੱਬ ਹੈ। ਇਹਨਾਂ ਤੋਂ ਇਲਾਵਾ ਕੋਈ ਹੋਰ ਕਾਰਨ ਮੇਰੀ ਸਮਝ ਵਿਚ ਨਹੀਂ ਆਇਆ ਤੇ ਜੇਕਰ ਕੋਈ ਹੋਰ ਕਾਰਨ ਸਿਰ ਚੁੱਕਦਾ ਵੀ ਤਾਂ ਮੈਂ ਉਸ ਤੋਂ ਇਨਕਾਰ ਕਰ ਦਿੰਦਾ। ਕਿਉਂਕਿ ਜੇਕਰ ਮੈਂ ਅਜਿਹਾ ਨਹੀਂ ਕਰਾਂਗਾ ਤਾਂ ਫ਼ੈਜ਼ ਸਾਹਿਬ ਪ੍ਰਤੀ ਮੇਰੀ ਸ਼ਰਧਾ ਦਾਗ਼ਦਾਰ ਹੋ ਜਾਵੇਗੀ।


ਫ਼ੈਜ਼ ਸਾਹਿਬ ਨਾਲ ਮੇਰੀ ਪਹਿਲੀ ਮੁਲਾਕਾਤ ਮੌਲਾਨਾ ਅਬਦੁੱਲ ਮਜ਼ੀਦ ਸਾਲਿਕ ਦੇ ਘਰ ਕਿਸੇ


ਸ਼ਾਦੀ ਦੇ ਮੌਕੇ 'ਤੇ ਮੁਸਲਿਮ ਟਾਊਨ ਸਥਿਤ ਉਹਨਾਂ ਦੇ ਮਕਾਨ 'ਤੇ ਹੋਈ ਸੀ। ਮੌਲਾਨਾ ਸਾਲਿਕ


ਸਾਹਿਬ ਜਾਂ ਡਾਕਟਰ ਤਾਸੀਰ ਸਾਹਿਬ ਨੇ ਉਹਨਾਂ ਨਾਲ ਮੇਰੀ ਜਾਣ-ਪਛਾਣ ਕਰਵਾਈ ਸੀ ਜੋ ਹੱਥ ਮਿਲਾਣ ਤੋਂ ਅੱਗੇ ਨਾ ਵਧੀ। ਕਿਉਂਕਿ ਫ਼ੈਜ਼ ਸਾਹਿਬ ਦੇ ਨਾਲ ਉਨ੍ਹਾਂ ਦੇ ਯਾਰਾਂ-ਦੋਸਤਾਂ ਦਾ ਹਜੂਮ ਸੀ, ਉਹ ਉਹਨਾਂ ਨੂੰ ਮੇਰੇ ਤੋਂ ਦੂਰ ਖਿੱਚ ਕੇ ਲੈ ਗਿਆ। ਇਸ ਤੋਂ ਪਿੱਛੋਂ ਮੇਰੀ ਉਹਨਾਂ ਨਾਲ ਮੁਲਾਕਾਤ ਦਿੱਲੀ ਵਿਚ ਹੋਈ। ਆਲ ਇੰਡੀਆ ਰੇਡੀਓ ਵਲੋਂ,''ਜਦੀਦ-ਸ਼ੁਅਰਾ-ਏ-ਉਰਦੂ'' ਦਾ ਇਕ ਵੱਡਾ ਮੁਸ਼ਾਇਰਾ ਕੀਤਾ ਗਿਆ ਸੀ ਤੇ ਮੈਨੂੰ ਵੀ ਸੱਦਿਆ ਗਿਆ ਸੀ। ਮੈਂ ਸਾਲ ਯਾਦ ਰੱਖਣ ਦੇ ਸਿਲਸਿਲੇ ਵਿਚ ਬੇਹੱਦ ਲਾਪ੍ਰਵਾਹ ਰਿਹਾ ਹਾਂ। ਪਰ ਯਕੀਨਨ ਇਹ ਮੁਸ਼ਾਇਰਾ 1940-41 ਦੀ ਕਿਸੇ ਤਰੀਕ ਨੂੰ ਹੋਇਆ ਸੀ। ਮੈਂ ਮੁਲਤਾਨ ਵਿਖੇ ਆਬਕਾਰੀ ਮਹਿਕਮੇ ਵਿਚ ਤਾਇਨਾਤ ਸਾਂ। ਉਥੋਂ ਦਿੱਲੀ ਆਇਆ। ਆਪਣੇ ਅਜ਼ੀਜ਼ ਦੋਸਤ ਸਆਦਤ ਹਸਨ ਮੰਟੋ ਕੋਲ ਠਹਿਰਿਆ। ਮੰਟੋ ਉਹਨੀਂ ਦਿਨੀਂ ਆਲ ਇੰਡੀਆ ਰੇਡੀਓ ਨਾਲ ਬਤੌਰ ਸਕਰਿਪਟ ਰਾਈਟਰ ਜੁੜੇ ਹੋਏ ਸਨ। ਮੁਸ਼ਾਇਰੇ ਵਿਚ ਸ਼ਾਮਿਲ ਹੋਣ ਵਾਲੇ ਸਾਰੇ ਸ਼ਾਇਰਾਂ ਦੇ ਨਾਂ ਤਾਂ ਹੁਣ ਯਾਦ ਨਹੀਂ ਰਹੇ, ਪਰ ਜੋ ਯਾਦ ਰਹਿ ਗਏ ਉਹ ਹਨ :ਫੈਜ਼ ਅਹਿਮਦ ਫੈਜ਼, ਐੱਮ.. ਡੀ.. ਤਾਸੀਰ,ਤਸੱਦੁਕ ਹੁਸੈਨ ਖ਼ਾਲਿਦ, ਹਫ਼ੀਜ਼ ਜਲੰਧਰੀ,ਨੂਨ.. ਮੀਮ..ਰਾਸ਼ਿਦ, ਰਵਿਸ਼ ਸਿੱਦੀਕੀ, ਮੀਰਾਜੀ,ਇਸਰਾਰੁਲ ਹੱਕ 'ਮਜਾਜ਼' ਵਗੈਰਾ। ਮੈਂ ਉਮਰ ਵਿਚਸਭ ਤੋਂ ਛੋਟਾ ਸਾਂ, ਪਰ ਜਦੋਂ ਮੁਸ਼ਾਇਰਾ ਖ਼ਤਮ ਹੋਇਆ, ਤਾਂ ਮੰਟੋ ਨੇ ਉਸ ਵੱਡੇ ਸ਼ਾਇਰਾਂ ਦੇ ਹਜੂਮ ਵਿਚ ਐਲਾਨ ਕੀਤਾ ਕਿ ਨਦੀਮ ਦੀ ਨਜ਼ਮ ਸਾਰੇ ਸ਼ਾਇਰਾਂ ਤੋਂ ਵਧੀਆ ਸੀ। ਇਹ ਕਹਿ ਕੇ ਮੰਟੋ ਨੇ ਸਰਾਸਰ ਜ਼ਿਆਦਤੀ ਕੀਤੀ ਸੀ, ਪਰ ਉਹਨੂੰ ਆਪਣੀ ਗੱਲ ਕਹਿਣ ਤੋਂ ਕੌਣ ਰੋਕਦਾ? ਹਰ ਸ਼ਾਇਰ ਦਾ ਆਪਣਾ ਪ੍ਰਤੀਕਰਮ ਸੀ। ਫੈਜ਼ ਸਾਹਿਬ ਮੰਟੋ ਦਾ ਇਹ ਐਲਾਨ ਸੁਣ ਕੇ ਮੁਸਕਰਾਉਂਦੇ ਰਹੇ ਤੇ ਨੂਨ.. ਮੀਮ.. ਰਾਸ਼ਿਦ ਏਨਾ ਹੀ ਕਹਿ ਕੇ ਚੁੱਪ ਹੋ ਗਏ ਕਿ ਇਹ ਸ਼ਖ਼ਸ ਕਿਸੇ ਵੀ ਥਾਂ ਸ਼ਰਾਰਤਾਂ ਤੋਂ ਬਾਜ਼ ਨਹੀਂ ਆਉਂਦਾ। ਉਹਨੀਂ ਦਿਨੀਂ ਹਿੰਦੀ-ਉਰਦੂ ਦਾ ਝਗੜਾ ਸਿਖਰਾਂ 'ਤੇ ਸੀ। ਮੰਟੋ ਨੂੰ ਇਕ ਅਜੀਬ ਸ਼ਰਾਰਤ ਸੁਝੀ। ਉਹਨੇ ਸਭ ਸ਼ਾਇਰਾਂ ਨੂੰ ਇਕੱਠਿਆਂ ਕਰਕੇ ਕਿਹਾ ਕਿ ਤੁਸੀਂ ਕੋਈ ਅਜਿਹੀ ਨਜ਼ਮ ਲਿਖੋ ਜੋ ਨਾ ਉਰਦੂ ਹੋਵੇ, ਨਾ ਹਿੰਦੀ ਵਿਚ, ਬਲਕਿ ਕਿਸੇ ਵੀ ਭਾਸ਼ਾ ਵਿਚ ਨਾ ਹੋਵੇ। ਤੁਹਾਡਾ ਲਹਿਜਾ ਤੇ ਸ਼ੈਲੀ ਖ਼ੁਦ ਬੋਲੇ। ਬੇਮਤਲਬ ਘੜੇ ਹੋਏ ਸ਼ਬਦਾਂ ਤੋਂ ਹੀ ਸੁਣਨ ਵਾਲਾ ਅੰਦਾਜ਼ਾ ਲਾ ਲਵੇ ਕਿ ਇਹ ਫ਼ੈਜ਼ ਦੀ ਨਜ਼ਮ ਹੈ ਤੇ ਇਹ ਰਾਸ਼ਿਦ ਦੀ ਤੇ ਇਹ ਉਪਿੰਦਰ ਨਾਥ ਅਸ਼ਕ ਦੀ। ਸਾਰਿਆਂ ਨੇ ਤਾਂ ਨਹੀਂ, ਪਰ ਫ਼ੈਜ਼ ਸਾਹਿਬ ਨੇ ਅਤੇ ਸ਼ਾਇਦ ਰਾਸ਼ਿਦ ਨੇ ਵੀ, ਬੇਮਤਲਬ ਸ਼ਬਦਾਂ ਦੀਆਂ ਨਜ਼ਮਾਂ ਬੋਲੀਆਂ। ਇਕ ਨਜ਼ਮ ਮੈਂ ਵੀ ਜੋੜਲਈ। ਸਿਰਲੇਖ ਸੀ, ਭੰਵਰਾ........ਅਤੇ ਭੰਵਰੇ ਦੇ ਪਰਾਂ ਵਰਗੀ ਆਵਾਜ਼ ਵਰਗੇ ਸ਼ਬਦ ਜੋੜ ਕੇ ਛੇ ਸੱਤ ਸ਼ਿਅਰਾਂ ਦੀ ਨਜ਼ਮ ਲਿਖ ਮਾਰੀ। ਫੇਰ ਇਹਨਾਂ ਨਜ਼ਮਾਂ ਦੀ ਰਿਕਾਰਡਿੰਗ ਦਾ ਪੜਾਅ ਆਇਆ। ਸਭ ਨੇ ਆਪਣੀਆਂ ਨਜ਼ਮਾਂ ਰਿਕਾਰਡ ਕਰਵਾਈਆਂ ਪਰ ਫ਼ੈਜ਼ ਸਾਹਿਬ ਜਦੋਂ ਵੀ ਰਿਕਾਰਡਿੰਗ ਲਈ ਸਟੂਡੀਓ ਦੇ ਅੰਦਰ ਆਉਂਦੇ, ਬੇਤਹਾਸ਼ਾ ਹੱਸਦੇ ਹੋਏ ਬਾਹਰ ਦੌੜ ਆਉਂਦੇ। ਕ੍ਰਿਸ਼ਨ ਚੰਦਰ ਅਤੇ ਉਪਿੰਦਰ ਨਾਥ ਅਸ਼ਕ ਉਹਨੂੰ ਫੜਕੇ ਫਿਰ ਤੋਂ ਸਟੂਡੀਓ ਦੇ ਅੰਦਰ ਲੈ ਗਏ, ਪਰ ਉਹ ਫੇਰ ਦੌੜ ਗਏ। ਉਹਨਾਂ ਦਾ ਹਾਸਾ ਰੁਕਦਾ ਹੀ ਨਹੀਂ ਸੀ। ਕਹਿੰਦੇ ਸਨ, ਮੰਟੋ ਨੇ ਸਾਨੂੰ ਸਾਰਿਆਂ ਨੂੰ 'ਫੂਲ' ਬਣਾਇਆ ਹੈ ਅਤੇ ਮੰਟੋ ਆਵਾਜ਼ਾਂ ਮਾਰਦਾ ਰਿਹਾ ਕਿ ਮੈਂ ਇਸ ਪ੍ਰੋਗਰਾਮ ਨੂੰ ਬਰਾਡਕਾਸਟ ਕਰਕੇ ਉਰਦੂ-ਹਿੰਦੀ ਦਾ ਝਗੜਾ ਕਰਨ ਵਾਲਿਆਂ ਨੂੰ 'ਫੂਲ' ਬਣਾਵਾਂਗਾ। ਆਖ਼ਰ ਕਾਰ ਫੈਜ਼ ਆਪਣੀ ਬੇਅਰਥ ਨਜ਼ਮ ਰਿਕਾਰਡ ਕਰਵਾਉਣ ਵਿਚ ਕਾਮਯਾਬ ਹੋ ਗਏ। ਮੈਂ ਪਿੱਛੋਂ ਸੁਣਿਆ ਕਿ ਇਹ ਨਜ਼ਮ ਦਿੱਲੀ ਰੇਡੀਓ ਸਟੇਸ਼ਨ ਤੋਂ ਪ੍ਰਸਾਰਿਤ ਹੋਈ ਤਾਂ ਬਾਬਾ-ਏ-ਉਰਦੂ ਮੌਲਵੀ ਅਬਦੁਲ ਹੱਕ ਸਾਹਿਬ ਨੇ ਵੀ ਸੁਣੀ ਤੇ ਕੋਈ ਗ਼ਲਤ ਅਰਥ ਲੈਣ ਦੀ ਥਾਂ ਉਹਨਾਂ ਮਜ਼ਾ ਲਿਆ।


ਮੈਂ ਦਿੱਲੀ ਸਾਂ, ਜਦੋਂ ਫ਼ੈਜ਼ ਸਾਹਿਬ ਐੱਮ.. ਏ.. ਓ.. ਕਾਲਜ ਅੰਮ੍ਰਿਤਸਰ ਦੇ ਵਿਦਿਆਰਥੀਆਂ


ਦੀ ਇਕ ਟੀਮ ਨੂੰ ਮੁਸਲਿਮ ਯੂਨੀਵਰਸਿਟੀ ਅਲੀਗੜ੍ਹ ਲੈ ਕੇ ਜਾਂਦੇ ਹੋਏ ਦਿੱਲੀ ਰੁਕੇ। ਮੇਰੇ


ਪਿਆਰੇ ਮਿੱਤਰ ਅਤੇ ਮੇਜ਼ਬਾਨ ਸਆਦਤ ਹਸਨ ਮੰਟੋ ਨੇ ਉਹਨਾਂ ਦੇ ਸਨਮਾਨ ਵਿਚ ਇਕ ਹੋਟਲ


ਵਿਚ ਇਕ ਡਰਿੰਕ ਪਾਰਟੀ ਦਾ ਇੰਤਜ਼ਾਮ ਕੀਤਾ। ਮੈਂ ਉਸ ਦਾਅਵਤ ਦੇ ਵੇਰਵੇ ਮੰਟੋ ਨਾਲ ਸਬੰਧਤ ਆਪਣੇ ਲੇਖ ਵਿਚ ਦੱਸ ਚੁੱਕਾ ਹਾਂ ਜਿਹਦੇ ਵਿਚ ਗ਼ਜਲ ਅਤੇ ਨਜ਼ਮ ਦੇ ਮਸਲੇ 'ਤੇ, ਨਸ਼ੇ ਦੀ ਹਾਲਤ ਵਿਚ ਚਿਰਾਗ਼ ਹਸਨ ''ਹਸਰਤ'' ਅਤੇ ਸਆਦਤ ਹਸਨ ਮੰਟੋ ਵਿਚਕਾਰ ਬੜੀ ਦਿਲਚਸਪ ਤੂੰ-ਤੂੰ, ਮੈਂ-ਮੈਂ ਹੋਈ ਸੀ। ਇਸ ਦੌਰਾਨ ਫੈਜ਼ ਸਾਹਿਬ ਲਗਾਤਾਰ ਮੁਸਕਰਾਉਂਦੇ ਰਹੇ ਸਨ ਜਿਵੇਂ ਇਸ ਟੰਟੇ ਤੋਂ ਸੁਆਦ ਲੈ ਰਹੇ ਹੋਣ। ਉਹਨੀਂ ਦਿਨੀਂ ਹੀ ਮੈਨੂੰ ਕ੍ਰਿਸ਼ਨ ਚੰਦਰ ਨੇ ਦੱਸਿਆ ਕਿ ਫੈਜ਼ ਅੱਜ ਕੱਲ੍ਹ ਡਾਕਟਰ ਤਾਸੀਰ ਦੀ ਅੰਗਰੇਜ਼ ਬੀਵੀ ਦੀ ਛੋਟੀ ਭੈਣ ਐਲਿਸ ਨਾਲ ਵਿਆਹ ਕਰਵਾਉਣ 'ਤੇ ਤੁਲੇ ਹੋਏ ਹਨ। ਪਾਕਿਸਤਾਨ ਬਣਨ ਵੇਲੇ ਮੈਂ ਪੇਸ਼ਾਵਾਰ ਰੇਡੀਓ 'ਤੇ ਸਾਂ। 1984 ਈ.. ਦੇ ਸ਼ੁਰੂ ਵਿਚ ਲਖਨਊ ਤੋਂ ਮੇਰੀਆਂ ਅਜ਼ੀਜ਼ ਮੂੰਹ-ਬੋਲੀਆਂ ਭੈਣਾਂ ਹਾਜ਼ਰਾ ਮਸਰੂਰ ਅਤੇ ਖ਼ਦੀਜਾ ਮਸਤੂਰ ਆਪਣੇ ਸਭਨਾਂ ਅਜ਼ੀਜ਼ਾਂ ਸਮੇਤ ਲਾਹੌਰ ਆ ਗਈਆਂ ਸਨ। ਮੈਂ ਪੇਸ਼ਾਵਰ ਤੋਂ ਲਾਹੌਰ ਆ ਕੇ ਉਹਨਾਂ ਲਈ ਖ਼ਾਲੀ ਮਕਾਨ ਅਲਾਟ ਕਰਵਾਉਣ ਵਿਚ ਮਦਦ ਦਿੱਤੀ ਅਤੇ ਫੇਰ ਪੇਸ਼ਾਵਰ ਦੀ ਨੌਕਰੀ ਤੋਂ ਅਸਤੀਫਾ ਦੇ ਕੇ ਲਾਹੌਰ ਆ ਗਿਆ। ਲਾਹੌਰ ਵਿਚ ਅੰਜ਼ੁਮਨ ਤਰੱਕੀ


ਪਸੰਦ- ਮੁਸੱਨਫ਼ੀਨ (ਪ੍ਰਗਤੀਸ਼ੀਲ ਲੇਖਕ ਸਭਾ) ਦੀਆਂ ਸਰਗਰਮੀਆਂ ਜ਼ੋਰਾਂ 'ਤੇ ਸਨ। ਮੈਨੂੰ


ਗੋਰਾ ਅੰਜੁਮਨ ਦੀ ਪੰਜਾਬ ਇਕਾਈ ਦਾ ਸਕੱਤਰ ਬਣਾ ਦਿੱਤਾ ਗਿਆ। ਮੈਂ ਉਹਨੀਂ ਦਿਨੀਂ ਹਾਜ਼ਰਾ ਮਸਰੂਰ ਨਾਲ ਮਿਲ ਕੇ ਰਿਸਾਲਾ 'ਨੁਕੂਸ਼' ਕੱਢਣਾ ਸ਼ੁਰੂ ਕੀਤਾ ਜਿਸ ਵਿਚ ਹੋਰ ਵੱਡੇ ਲੇਖਕਾਂ ਤੋਂ ਇਲਾਵਾ ਫ਼ੈਜ਼ ਸਾਹਿਬ ਦੀਆਂ ਲਿਖਤਾਂ ਵੀ ਸ਼ਾਮਿਲ ਹੁੰਦੀਆਂ ਰਹੀਆਂ। ਅੰਜ਼ੁਮਨ (ਸਭਾ) ਦੀਆਂ ਹਫ਼ਤਾਵਾਰੀ ਪੜਚੋਲੀਆ ਇਕੱਤਰਤਾਵਾਂ ਬਾਕਾਇਦਗੀ ਨਾਲ ਹੁੰਦੀਆਂ ਸਨ। ਮੈਂ ਇਕ ਇਕੱਤਰਤਾ ਵਿਚ ਅੱਲਾਮਾ ਇਕਬਾਲ 'ਤੇ ਇਕ ਮਜ਼ਮੂਨ ਪੜ੍ਹਿਆ ਜਿਹਦੇ ਵਿਚ ਅੱਲਾਮਾ ਦੀ ਸਾਰਾਜ ਦੁਸ਼ਮਣੀ, ਕਠਮੁੱਲਾਪਣ ਦੀ ਵਿਰੋਧਤਾ ਅਤੇ ਜਾਗੀਰਦਾਰਾ ਨਿਜ਼ਾਮ ਦੀ ਪ੍ਰਤੱਖ ਵਿਰੋਧਤਾ ਦੇ ਨਾਲ ਹੀ ਅੱਲਾਮਾ ਦੇ ਕੁਝ ਪਹਿਲੂਆਂ 'ਤੇ ਇਤਰਾਜ਼ ਕੀਤਾ ਸੀ। ਇਤਫ਼ਾਕ ਨਾਲ ਫ਼ੈਜ਼ ਉਸ ਇਕੱਠ ਵਿਚ ਮੌਜੂਦ ਸਨ। ਮੇਰੇ ਲੇਖ ਦੇ ਖ਼ਤਮ ਹੁੰਦਿਆਂ ਹੀ ਉਹ ਬਦਮਗ਼ਜ਼ੀ, ਬਲਕਿ ਜ਼ਾਹਿਰਾ ਗੁੱਸੇ ਨਾਲ ਬੋਲੇ ਅਤੇ ਫੇਰ ਮੇਰੇ ਲੇਖ ਦੇ ਉਸ ਹਿੱਸੇ ਦੀ ਸਖ਼ਤ ਵਿਰੋਧਤਾ ਕੀਤੀ ਜਿਹਦੇ ਵਿਚ ਮੈਂ ਅੱਲਾਮਾ ਦੀਆਂ ਕੁਝ ਸਰਗਰਮੀਆਂ 'ਤੇ ਬਹਿਸ ਕੀਤੀ ਸੀ। ਉਹਨਾਂ ਵਲੋਂ ਕੀਤੀ ਗਈ ਵਿਰੋਧਤਾ ਤਾਂ ਸ਼ੁਭ ਸ਼ਗਨ ਸੀ, ਪਰ ਮੈਨੂੰ ਉਮਰ ਭਰ ਇਹ ਦੁੱਖ ਰਿਹਾ ਕਿ ਫ਼ੈਜ਼ ਸਾਹਿਬ ਨੇ ਮੇਰੇ ਦੋ ਤਿੰਨ ਇਤਰਾਜ਼ਾਂ ਦਾ ਜਵਾਬ ਦੇਣ ਦੀ ਖੇਚਲ ਹੀ ਨਹੀਂ ਕੀਤੀ, ਬਲਕਿ ਜ਼ਿਆਦਾ ਜ਼ੋਰ ਇਸ ਗੱਲ 'ਤੇ ਦਿੰਦੇ ਰਹੇ ਕਿ ਸ਼ਿਅਰ-ਓ-ਅਦਬ ਦੀਆਂ ਵੱਡੀਆਂ ਸਾਹਿਤਕ ਸ਼ਖ਼ਸੀਅਤਾਂ ਦੇ ਕਾਰਨਾਮਿਆਂ ਦਾ ਗੁਣ-ਗਾਨ ਕਰਨ ਤੋਂ ਪਿੱਛੋਂ ਉਹਨਾਂ ਦੀਆਂ ਕਮਜ਼ੋਰੀਆਂ ਤੇ ਗ਼ਲਤੀਆਂ ਨੂੰ ਨਜ਼ਰਅੰਦਾਜ਼ ਕਰ ਦੇਣਾ ਹੀ ਮੁਨਾਸਿਬ ਹੁੰਦਾ ਹੈ। ਇਹ ਸਾਰੀ ਬਹਿਸ ਕਿਸੇ ਰਿਸਾਲੇ ਜਾਂ ਅਖ਼ਬਾਰ ਵਿਚ ਛਪੀ ਵੀ ਸੀ ਪਰ ਅਫ਼ਸੋਸ ਕਿ ਉਸ ਅਖ਼ਬਾਰ ਜਾਂ ਰਿਸਾਲੇ ਦਾ ਨਾਂ ਯਾਦ ਨਹੀਂ। ਅੱਲਾਮਾ ਬਾਬਤ ਮੇਰੇ ਉਸ ਲੇਖ ਦੇ ਖਿਲਾਫ਼ ਰੋਜ਼ਨਾਮਾ, ''ਅਹਿਸਾਨ'' ਦੇ ਐਡੀਟਰ ਅਬੂ ਸਈਦ ਬਜ਼ਮੀ (ਮਰਹੂਮ) ਨੇ ਦੋ ਦਿਨਾਂ ਤੱਕ ਬੜੇ ਲੰਮੇ-ਚੌੜੇ ਸੰਪਾਦਕੀ ਲਿਖੇ ਸਨ ਅਤੇ ਮੈਨੂੰ ਬਹੁਤ ਬੁਰੀ ਤਰ੍ਹਾਂ ਲਤਾੜਿਆ ਸੀ। ਫ਼ੈਜ਼ ਸਭਾ ਦੀਆਂ ਹਫ਼ਾਤਾਵਾਰੀ ਇਕੱਤਰਤਾਵਾਂ ਵਿਚ ਕਦੇ-ਕਦਾਈਂ ਹਿੱਸਾ ਲੈ ਲੈਂਦੇ ਸਨ, ਪਰ ਉਹਨਾਂ ਦੀ ਹਾਜ਼ਰੀ ਵਿਚ ਉਹ ਬਾਕਾਇਦਗੀ ਨਹੀਂ ਸੀ ਜਿਵੇਂ ਇਬਨੇ ਇੰਸ਼ਾ, ਇਬਰਾਹੀਮ ਜਲੀਸ, ਅਹਿਮਦ ਅਖ਼ਤਰ, ਅਬਦੁੱਲਾ ਮਲਿਕ, ਆਰਿਫ਼ ਅਬਦੁੱਲ ਮਤੀਨ, ਜ਼ਹੀਰ ਕਾਸ਼ਮੀਰੀ, ਅਹਿਮਦ ਰਾਹੀ ਅਤੇ ਦੂਜੇ ਕਈ ਪ੍ਰਗਤੀਸ਼ੀਲ ਲੇਖਕਾਂ ਨੇ ਅਖ਼ਤਿਆਰ ਕੀਤੀ ਰੱਖੀ। ਦਰਅਸਲ ਫ਼ੈਜ਼ ਸਾਹਿਬ ਬੁਰਜਵਾ ਕਬੀਲੇ ਨਾਲ ਸੰਬੰਧ ਰੱਖਦੇ ਸਨ ਅਤੇ ਉਹਨਾਂ ਦੀ ਹੀ


ਸੁਹਬਤ ਵਿਚ ਖੁਸ਼ ਹੁੰਦੇ ਸਨ। ਨਵੰਬਰ 1949 ਈ.. ਦੀ ਕੁੱਲ ਪਾਕਿਸਤਾਨ ਪ੍ਰਗਤੀਸ਼ੀਲ ਲੇਖਕ ਕਾਨਫਰੰਸ ਨੂੰ ਲਾਹੌਰ ਦੀ ਤਹਿਰੀਕ ਵਿਚ ਲੈਂਡ-ਮਾਰਕ ਦਾ ਦਰਜਾ ਹਾਸਲ ਹੈ, ਉਸ ਵਿਚ ਸ਼ਾਮਲ ਹੋਣ ਲਈ ਅਸੀਂ ਰੂਸ ਤੋਂ ਇਲਾਵਾ ਬਰਤਾਨੀਆ ਅਤੇ ਅਮਰੀਕਾ ਦੇ ਤਰੱਕੀ ਪਸੰਦਾਂ ਨੂੰ ਵੀ ਸੱਦਿਆ ਪਰ ਸਿਰਫ ਰੂਸੀ ਲੇਖਕਾਂ ਦਾ ਇਕ ਚਾਰ ਮੈਂਬਰੀ ਡੈਲੀਗੇਸ਼ਨ ਹੀ ਲਾਹੌਰ ਆ ਸਕਿਆ ਅਤੇ ਉਹ ਵੀ ਕਾਨਫ਼ਰੰਸ ਦੇ ਖ਼ਾਤਮੇ ਤੋਂ ਪਿੱਛੋਂ ਪਹੁੰਚਿਆ। ਪ੍ਰੰਤੂ ਉਹਨਾਂ ਦੀ ਆਮਦ ਅਤੇ ਲਾਹੌਰ ਵਿਚ ਉਹਨਾਂ ਦਾ ਕੁਝ ਦਿਨ ਠਹਿਰਨਾ ਅਦਬੀ ਤਾਰੀਖ਼ ਦਾ ਇਕ ਯਾਦਗਾਰੀ ਵਾਕਿਆ ਹੈ। ਇਹ ਲੇਖਕ ਪਾਕਿਸਤਾਨੀ ਸਾਹਿਤਕਾਰਾਂ ਤੇ ਸ਼ਾਇਰਾਂ ਲਈ ਰੂਸ ਤੋਂ ਪ੍ਰਕਾਸ਼ਿਤ ਹੋਣ ਵਾਲੀਆਂ ਸਾਹਿਤਕ ਕਿਤਾਬਾਂ ਦੇ ਤੁਹਫ਼ੇ ਲਿਆਏ ਸਨ ਜੋ ਮੈਂ ਸਭਾ ਦੇ ਜਨਰਲ ਸਕੱਤਰ ਦੀ ਹੈਸੀਅਤ ਵਿਚ ਬਰਕਤ ਅਲੀ ਮੁਹਮੰਡਨ ਹਾਲ (ਮੋਚੀ ਦਰਵਾਜ਼ੇ ਦੇ ਬਾਹਰ) ਇਕ ਖੁੱਲ੍ਹੇ ਜਲਸੇ ਵਿਚ ਵਸੂਲ ਕੀਤੇ 'ਤੇ ਪੁਸ਼ਕਿਨ,ਦਾਸਤੋਵਸਕੀ, ਚੈਖ਼ੋਵ, ਗੋਗੋਲ,ਗੋਰਕੀ, ਮਾਇਕੋਵਸਕੀ,ਇਲੀਆ ਅਹਿਰਨਬਰਗ


ਵਗੈਰਾ-ਵਗੈਰਾ ਦੀਆਂ ਰਚਨਾਵਾਂ ਦੇ ਅੰਗਰੇਜ਼ੀ ਤਰਜਮੇ ਮੈਂ ਸਭਾ ਦੇ ਦਫ਼ਤਰ ਪਹੁੰਚਦੇ ਕਰ ਦਿੱਤੇ, ਜਿਹਨਾਂ ਨੂੰ ਦੂਜੇ ਦਿਨ ਪੁਲਿਸ ਦਫ਼ਤਰ 'ਤੇ ਛਾਪੇ ਦੇ ਪਰਦੇ ਵਿਚ ਸਮੇਟ ਕੇ ਲੈ ਗਈ। ਮੈਂ ਇਸ ਜ਼ੁਲਮ ਦੇ ਖਿਲਾਫ਼ ਫੈਜ਼ ਸਾਹਿਬ ਨੂੰ ਬੇਨਤੀ ਕੀਤੀ ਕਿ ਉਹ ਸਾਹਿਤ ਦੇ ਇਸ ਖ਼ਜ਼ਾਨੇ ਨੂੰ ਸਭ ਨੂੰ ਮੁੜਵਾ ਦੇਣ, ਕਿਉਂਕਿ ਕਰੀਬ ਕਰੀਬ ਹਰ ਦੌਰ ਵਿਚ ਹਕੂਮਤ ਦੇ ਹਾਕਮਾਂ ਨਾਲ ਉਹਨਾਂ ਦੇ ਖ਼ਾਸੇ ਸੰਬੰਧ ਹੁੰਦੇ ਸਨ। ਬਿਨਾਂ ਸ਼ੱਕ ਉਹਨਾਂ ਕਿਸੇ ਨੂੰ ਕਿਹਾ ਵੀ ਹੋਵੇਗਾ, ਪਰ ਰੱਬ ਹੀ ਜਾਣਦਾ ਹੈ ਕਿ ਇਹ ਖਜ਼ਾਨਾ ਕਿੱਥੇ ਦਫ਼ਨ ਕਰ ਦਿੱਤਾ ਗਿਆ। ਫ਼ੈਜ਼ ਸਾਹਿਬ ਦੀ ਤਰੱਕੀ ਪਸੰਦੀ ਤਾਂ ਕਿਸੇ


ਵੀ ਸ਼ੱਕ ਸੁਭਹੇ ਤੋਂ ਉੱਪਰ ਸੀ, ਪਰ ਤਰੱਕੀ ਪਸੰਦਾਂ ਦੀਆਂ ਸਰਗਰਮੀਆਂ ਵਿਚ ਉਹ ਪੂਰੀ ਪੂਰੀ


ਦਿਲਚਸਪੀ ਘੱਟ ਹੀ ਲੈਂਦੇ ਸਨ, ਜਿਹਦੀ ਉਹਨਾਂ ਤੋਂ ਤਵੱਕੋ ਕੀਤੀ ਜਾਂਦੀ ਸੀ। ਜਦੋਂ ਨਵੰਬਰ,


1949 ਦੀ ਕਾਨਫ਼ਰੰਸ ਦੇ ਸਿਲਸਿਲੇ ਵਿਚ ਸਭਾ ਦੇ ਨਵੇਂ ਪ੍ਰਸਤਾਵ ਅਤੇ ਕਾਨਫ਼ਰੰਸ ਵਿਚ ਪੇਸ਼


ਕੀਤੇ ਜਾਣ ਵਾਲੇ ਮਤਿਆਂ 'ਤੇ ਵਿਚਾਰ-ਵਟਾਂਦਰਾ ਕਰਨ ਲਈ ਤਰੱਕੀ ਪਸੰਦ ਮਿਲ ਬਹਿੰਦੇ ਸਨ, ਤਾਂ ਫ਼ੈਜ਼ ਸਾਹਿਬ ਉਹਨਾਂ ਮਹਿਫ਼ਲਾਂ ਵਿਚ ਕਦੇ ਕਦਾਈਂ ਹੀ ਸ਼ਾਮਿਲ ਹੁੰਦੇ ਸਨ। ਉਸ ਕਾਨਫ਼ਰੰਸ ਵਿਚ ਉਸ ਮਤੇ ਨੂੰ ਵੀ ਪੇਸ਼ ਕੀਤਾ ਜਾਣਾ ਸੀ ਜਿਹਦਾ ਵਿਸ਼ਾ ਗ਼ੈਰ-ਤਰੱਕੀਪਸੰਦ ਸਾਹਿਤਕਾਰਾਂ ਦਾ ਬਾਈਕਾਟ ਕੀਤੇ ਜਾਣ 'ਤੇ ਅਧਾਰਿਤ ਸੀ ਅਤੇ ਉਹ ਤਫ਼ਸੀਲੀ ਸੰਵਿਧਾਨ ਵੀ ਮਨਜ਼ੂਰ ਹੋਣਾ ਸੀ ਜੋ ਇੰਤਹਾਪਸੰਦੀ ਦਾ ਸਿਖ਼ਰ ਸੀ, ਪਰ ਫ਼ੈਜ਼ ਸਾਹਿਬ ਨੇ ਉਹਦੇ ਵਿਚ ਕੋਈ ਦਿਲਚਸਪੀ ਨਾ ਲਈ। ਜਦੋਂ ਕਾਨਫ਼ਰੰਸ ਦੀਆਂ ਬੈਠਕਾਂ ਲਈ ਕਿਸੇ ਇਕ ਪ੍ਰਧਾਨ ਦੀ ਥਾਂ ਇਕ ਪ੍ਰੀਜ਼ੀਡੀਅਮ ਬਾਬਤ ਫੈਸਲਾ ਹੋਇਆ ਤਾਂ ਫ਼ੈਜ਼ ਸਾਹਿਬ ਮੰਨ ਗਏ ਤੇ ਉਹ ਕਾਨਫ਼ਰੰਸ ਦੀਆਂ ਸਾਰੀਆਂ ਬੈਠਕਾਂ ਵਿਚ ਮਤਲਬੀ ਫ਼ਰੀਦਾਬਾਦੀ, ਮੁਮਤਾਜ਼ ਹੁਸੈਨ, ਫ਼ਾਰਿਗ, ਬੁਖ਼ਾਰੀ, ਰਿਆਜ਼ ਰਊਫ਼ੀ ਮੇਰੇ ਅਗਲਬਗਲ ਬੈਠੇ ਰਹੇ। ਜਦੋਂ ਕੁੱਲ ਪਾਕਿਸਤਾਨ ਅੰਜੁਮਨ-ਏ-ਤਰੱਕੀਪਸੰਦ-ਮੁਸੱਨਫ਼ੀਨ ਦੇ ਅਹੁਦੇਦਾਰਾਂ ਦੀ ਚੋਣ ਹੋਈ ਤਾਂ ਮੈਨੂੰ ਜਨਰਲ ਸਕੱਤਰ ਬਣਾਇਆ ਗਿਆ, ਤਾਂ ਮੈਂ ਵਿਰੋਧ ਕੀਤਾ ਕਿ ਫ਼ੈਜ਼ ਸਾਹਿਬ ਅਤੇ ਮਤਲਬੀ ਸਾਹਿਬ ਵਰਗੇ ਸਤਿਕਾਰਤ ਵੱਡਿਆਂ ਦੇ ਹੁੰਦਿਆਂ ਮੈਨੂੰ ਇਸ ਅਹੁਦੇ ਲਈ ਨਾ ਚੁਣਿਆ ਜਾਵੇ। ਪਰ ਬਹੁਗਿਣਤੀ ਨੇ ਮੇਰੀ ਬੇਨਤੀ ਵਲ ਕੋਈ ਧਿਆਨ ਨਾ ਦਿੱਤਾ। ਮੈਂ ਐਲਾਨੀਆ ਕਿਹਾ, ''ਅਸੀਂ ਫ਼ੈਜ਼ ਸਾਹਿਬ ਨੂੰ ਦੌੜਨ ਨਹੀਂ ਦਿਆਂਗੇ।'' ਇਸ ਤਰ੍ਹਾਂ ਉਹਨਾਂ ਨੂੰ ਇਕ ਅਜਿਹੀ ਅੰਜੁਮਨ ਦਾ ''ਖ਼ਜ਼ਾਨਚੀ'' ਚੁਣ ਲਿਆ ਗਿਆ ਜਿਸਦੀ ਸਪੁਰਦਗੀ ਵਿਚ ਇਕ ਰੁਪਿਆ ਤੱਕ ਵੀ ਨਹੀਂ ਸੀ ਸਗੋਂ ਕਰਜ਼ਾ ਹੀ ਕਰਜ਼ਾ ਸੀ।


ਗਰਮੀਆਂ ਦੀ ਸ਼ੁਰੂਆਤ ਸੀ। ਮੈਂ ਨਿਸਬਤ ਰੋਡ ਦੇ ਮਕਾਨ ਦੀ ਤੀਜੀ ਮੰਜ਼ਲ ਦੀ ਛੱਤ 'ਤੇ


ਪਿਆ ਸੌਂ ਰਿਹਾ ਸਾਂ ਜਦੋਂ ਘੰਟੀ ਵੱਜਣ ਦੀ ਆਵਾਜ਼ ਆਈ। ਰਾਤ ਦੇ ਬਾਰਾਂ ਵੱਜ ਰਹੇ ਸਨ। ਉਹਨਾਂ ਦਿਨਾਂ ਵਿਚ ਪੁਲਿਸ ਘਰ-ਘਰ ਦੀਆਂ ਤਲਾਸ਼ੀਆਂ ਅਤੇ ਗ੍ਰਿਫ਼ਤਾਰੀਆਂ ਵਿਚ ਰੁੱਝੀ ਰਹਿੰਦੀ ਸੀ। ਮੈਂ ਸੋਚਿਆ, ਅਜਿਹੀ ਹੀ ਕੋਈ ਗੱਲ ਹੋਣ ਵਾਲੀ ਹੈ। ਹੇਠਾਂ ਜਾ ਕੇ ਦਰਵਾਜ਼ਾ ਖੋਲ੍ਹਿਆ, ਤਾਂ ਫ਼ੈਜ਼ ਸਾਹਿਬ, ਸਿਬਤੇ ਹਸਨ ਸਾਹਿਬ ਇੰਪੀਰੀਅਲ ਇਲੈਕਟ੍ਰਿਕ ਕੰ.. ਦੇ ਰਹਿਮਾਨ ਸਾਹਿਬ ਅਤੇ ਸ਼ਾਇਦ ਹਮੀਦ ਅਖ਼ਤਰ ਸਾਹਿਬ ਵੀ ਮੌਜੂਦ ਸਨ। ਮੈਂ ਸਭਨਾਂ ਨਾਲ ਹੱਥ ਮਿਲਾ ਕੇ ਦਰਵਾਜ਼ਾ ਖੋਲ੍ਹਣ ਲੱਗਾ ਤਾਂ ਫ਼ੈਜ਼ ਸਾਹਿਬ ਬੋਲੇ, ''ਨਹੀਂ ਨਦੀਮ ਸਾਹਿਬ, ਇਹਦੀ


ਲੋੜ ਨਹੀਂ ਹੈ। ਅਸੀਂ ਤਾਂ ਸਿਰਫ਼ ਤੁਹਾਨੂੰ ਜਗਾਣ ਆਏ ਹਾਂ। ਅਸੀਂ ਸੋਚਿਆ ਕਿ ਅਸੀਂ ਤਾਂ ਅੱਧੀ ਰਾਤ ਨੂੰ ਵੀ ਸੜਕਾਂ 'ਤੇ ਭਟਕਦੇ ਫਿਰ ਰਹੇ ਹਾਂ ਤੇ ਤੁਸੀਂ ਮਜ਼ੇ ਨਾਲ ਸੌਂ ਰਹੇ ਹੋ। ਆਖ਼ਰ ਕਿਉਂ? ਸੋ


ਤੁਹਾਨੂੰ ਜਗਾਣ........ਸਿਰਫ਼ ਜਗਾਣ ਦਾ ਫ਼ੈਸਲਾ ਹੋ ਗਿਆ। ਤੁਸੀਂ ਜਾਗ ਪਏ, ਬਸ ਅਸੀਂ ਚੱਲਦੇ ਹਾਂ।''


ਉਹ ਸਭ ਹੱਸਦੇ ਹੋਏ ਮੁੜ ਪਏ ਤੇ ਮੈਨੂੰ ਇਹ ਕਹਿਣ ਦਾ ਮੌਕਾ ਵੀ ਨਾ ਦਿੱਤਾ ਕਿ ਸਾਰਾ ਕਸੂਰ


ਤਾਂ ਤੁਹਾਡੇ ਰਾਤਾਂ ਦੇ ਜਗਰਾਤਿਆਂ ਦਾ ਹੈ। ਨਿਸਬਤ ਰੋਡ ਦੇ ਮਕਾਨ ਦੀ ਇਹ ਬੈਠਕ (ਜੋ ਹੁਣ ਖ਼ਾਲਿਦ ਅਹਿਮਦ ਦੀ ਸਪੁਰਦਗੀ ਵਿਚ ਹੈ) ਲੇਖਕਾਂ ਤੇ ਸ਼ਾਇਰਾਂ ਦਾ ਖ਼ਾਸ ਕੇਂਦਰ ਰਹਿ ਚੁੱਕੀ ਹੈ। ਫ਼ੈਜ਼ ਸਾਹਿਬ ਏਥੇ ਤਿੰਨ ਚਾਰ ਵਾਰ ਆਏ। ਅਕਸਰ ਖ਼ਦੀਜਾ ਭੈਣ ਦੇ ਕਹਾਣੀ ਸੰਗ੍ਰਹਿ ਦੀ ਭੂਮਿਕਾ ਲਿਖਣ ਆਉਂਦੇ। ਸਿਗਰਟ 'ਤੇ ਸਿਗਰਟ ਫੂਕੀ ਜਾਂਦੇ ਤੇ ਲਿਖਦੇ ਚਲੇ ਜਾਂਦੇ। ਇਕ ਵਾਰ ਜਦੋਂ ਅਸੀਂ ਜਿਗਰ ਅਤੇ ਮਿਜਾਜ਼ ਦੀ ਆਮਦ ਤੇ ਵਾਈ.. ਐੱਸ਼ ਸੀ.. ਹਾਲ ਵਿਚ ਮੁਸ਼ਾਇਰਾ ਕਰਨ ਦਾ ਫ਼ੈਸਲਾ ਕੀਤਾ, ਤਾਂ ਫ਼ੈਜ਼ ਸਾਹਿਬ ਸ਼ਾਇਰਾਂ ਦੀ ਲਿਸਟ ਤਿਆਰ ਕਰਕੇ ਲਿਆਏ। ਸਾਰੇ ਨਾਂ ਠੀਕ ਸਨ ਪਰ ਜ਼ਹੀਰ ਕਾਸ਼ਮੀਰੀ ਦਾ ਨਾਂ ਸ਼ਾਮਿਲ ਨਹੀਂ ਸੀ। ਮੈਂ ਇਸ ਭੁੱਲ ਦਾ ਜ਼ਿਕਰ ਕੀਤਾ, ਤਾਂ ਫ਼ੈਜ਼ ਸਾਹਿਬ ਨੇ ਕਿਹਾ, ''ਨਹੀਂ, ਜ਼ਹੀਰ ਨੂੰ ਇਸ ਮੁਸ਼ਾਇਰੇ ਵਿਚ ਸ਼ਾਮਿਲ ਨਹੀਂ ਕਰਾਂਗੇ।'' ਮੈਂ ਕਿਹਾ, ''ਕਿਉਂ ਨਹੀਂ ਕਰਾਂਗੇ? ਜ਼ਹੀਰ ਤਾਂ ਤਰੱਕੀ ਪਸੰਦਾਂ ਦਾ ਇਕ ਬਹੁਤ ਅਹਿਮ ਅਤੇ ਸੀਨੀਅਰ ਸ਼ਾਇਰ ਹੈ?'' ਫ਼ੈਜ਼ ਸਾਹਿਬ ਦੀ ਇਹ ਜ਼ਿੱਦ ਵੇਖ ਕੇ ਮੈਂ ਹੈਰਾਨ ਰਹਿ ਗਿਆ। ਫਿਰ ਮੈਨੂੰ ਮਹਿਸੂਸ ਹੋਇਆ ਕਿ ਇਹ ਜੋ ਐੱਮ.. ਏ.. ਓ.. ਕਾਲਜ ਅੰਮ੍ਰਿਤਸਰ ਵਿਖੇ ਫ਼ੈਜ਼ ਅਤੇ ਜ਼ਹੀਰ ਦੇ ਦਰਮਿਆਨੇ ਕਿਸੇ ਨੁਕਤੇ 'ਤੇ ਨੋਕ-ਝੋਕ ਦੀ ਅਫ਼ਵਾਹ ਸੁਣੀ ਸੀ, ਤਾਂ ਉਹਦੇ ਵਿਚ ਕੁਝ ਸੱਚਾਈ ਵੀ ਸੀ। ਪਰ ਮੈਂ ਇਹ ਸੋਚ ਵੀ ਨਹੀਂ ਸਕਦਾ ਸਾਂ ਕਿ ਫ਼ੈਜ਼ ਏਨੀ ਤੰਗਦਿਲੀ ਦਾ ਮੁਜ਼ਾਹਰਾ ਕਰਨਗੇ। ਆਖ਼ਰ ਮੇਰੇ ਜ਼ੋਰ ਦੇਣ 'ਤੇ ਉਹ ਮੰਨ ਤਾਂ ਗਏ, ਪਰ ਸ਼ਰਤ ਇਹ ਰੱਖੀ ਕਿ ਜ਼ਹੀਰ ਨੂੰ ਸੱਦਣ ਬਾਬਤ ਕਿਸੇ ਸੂਰਤ ਉਹਨਾਂ ਦਾ ਨਾਂ ਨਾ ਆਵੇ। ਮੈਂ ਫ਼ੈਜ਼ ਦੇ ਏਸ ਰਵੱਈਏ ਨੂੰ ਹਾਲੀ ਤੱਕ ਹਜ਼ਮ ਨਹੀਂ ਕਰ ਸਕਿਆ। ਸਵਾ ਸਾਲ ਫ਼ੈਜ਼ ਸਾਹਿਬ (ਅਤੇ ਸੱਯਦ ਸੱਜਾਦ ਜ਼ਹੀਰ ਆਦਿ) ਰਾਵਲਪਿੰਡੀ ਸਾਜ਼ਿਸ਼ ਕੇਸ ਦੇ ਤਹਿਤ ਗ੍ਰਿਫ਼ਤਾਰ ਕਰ ਲਏ ਗਏ ਅਤੇ ਮਈ 1951 ਵਿਚ ਮੁਲਕ ਦੇ ਦੋਵਾਂ ਪਾਸਿਆਂ ਤੋਂ ਅਨੇਕਾਂ ਹੀ ਤਰੱਕੀਪਸੰਦਾਂ ਨੂੰ ਸਿਰਫ਼ ਇਹਤਿਆਨ ਨਜ਼ਰਬੰਦ ਕਰ ਦਿੱਤਾ ਗਿਆ ਅਤੇ ਅੰਜੁਮਨ ਬੇਟਿਕਾਣਾ ਹੋ ਕੇ ਰਹਿ ਗਈ। ਨਜ਼ਰਬੰਦੀ ਦੇ ਦਿਨਾਂ ਵਿਚ ਜਦੋਂ ਅਸੀਂ ਮਿਲ ਬੈਠਦੇ ਸਾਂ, ਤਾਂ ਸੋਚਦੇ ਰਹਿੰਦੇ ਸਾਂ ਕਿ ਫ਼ੈਜ਼ ਸਾਹਿਬ ਵਰਗਾ ਨਾਜ਼ੁਕ ਮਿਜ਼ਾਜ ਸ਼ਾਇਰ ਫ਼ੌਜੀ ਤਾਕਤ ਨਾਲ ਸਰਕਾਰ ਦਾ ਤਖ਼ਤਾ ਪਲਟਾਉਣ ਦਾ ਕੰਮ ਕਿਵੇਂ ਕਰ ਸਕਦਾ ਹੈ।ਨਵੰਬਰ, 1951 ਵਿਚ ਰਿਹਾਅ ਹੋ ਕੇ ਮੈਂ ਅੰਜੁਮਨ ਦੇ ਜਨਰਲ ਸਕੱਤਰ ਦੀ ਹੈਸੀਅਤ ਵਿਚ ਇਕ ਹੋਰ ਕੁਲ ਪਾਕਿਸਤਾਨ ਕਾਨਫ਼ਰੰਸ ਦਾ ਪ੍ਰਬੰਧ ਕੀਤਾ। ਇਸੇ ਦੌਰਾਨ ਮੈਂ ਪੂਰੇ ਮੁਲਕ ਦੀਆਂ ਸ਼ਾਖ਼ਾਵਾਂ ਦੀ ਸਹਿਮਤੀ ਨਾਲ ਉਹ ਇੰਤਹਾਪਸੰਦੀ ਦਾ ਮਤਾ ਵਾਪਸ ਲੈ ਲਿਆ ਜਿਸ ਦੁਆਰਾ ਵੱਡੇ ਵੱਡੇ ਸਾਹਿਤਕਾਰਾਂ ਦਾ ਬਾਈਕਾਟ ਕੀਤਾ ਗਿਆ ਸੀ। ਕੁਲ ਪਾਕਿਸਤਾਨ ਕਾਨਫ਼ਰੰਸ ਕਰਾਚੀ ਵਿਚ


ਹੋਈ। ਉਸ ਵਿਚ ਨਾ ਸਿਰਫ਼ ਉਹ ਮਤਾ ਵਾਪਸ ਲੈ ਲਿਆ ਗਿਆ,ਬਲਕਿ ਸੰਵਿਧਾਨ ਵੀ ਦੁਬਾਰਾ ਵਿਚਾਰਿਆ ਗਿਆ ਅਤੇ ਲਗਭਗ ਉਹੀ ਸੰਵਿਧਾਨ ਮਨਜ਼ੂਰ ਕੀਤਾ ਗਿਆ ਜੋ ਅੰਜੁਮਨ ਦੇ ਆਰੰਭ


ਵਿਚ ਬਣਿਆ ਸੀ। ਇਸ ਕਾਨਫਰੰਸ ਦੀਆਂ ਤਿੰਨ ਬੈਠਕਾਂ ਸਨ ਜਿਹਨਾਂ ਦੀ ਪ੍ਰਧਾਨਗੀ ਬਾਬਾ-ਏ- ਉਰਦੂ ਡਾ.. ਮੌਲਵੀ ਅਬਦੁੱਲ ਹੱਕ ਸਾਹਿਬ, ਮੌਲਾਨਾ ਅਬਦੁਲ ਹਮੀਦ ਸਾਲਿਕ ਸਾਹਿਬ ਅਤੇ ਪੀਰ ਹਿਸਾਮੂਦੀਨ ਰਾਸ਼ਿਦੀ ਸਾਹਿਬ ਨੇ ਕੀਤੀ। ਇਸ ਕਾਨਫ਼ਰੰਸ ਵਿਚ ਵੀ ਮੈਨੂੰ ਹੀ ਜਨਰਲ ਸਕੱਤਰ ਚੁਣਿਆ ਗਿਆ ਜਦ ਕਿ ਮੈਂ ਜ਼ਹੀਰ ਕਸ਼ਮੀਰ ਦਾ ਨਾਂ ਤਜਵੀਜ਼ ਕੀਤਾ ਸੀ, ਪਰ ਜ਼ਹੀਰ ਕੰਨੀ ਕਤਰਾ ਗਏ। ਉਹਨੀਂ ਦਿਨੀਂ ਹੀ ਫ਼ੈਜ਼ ਸਾਹਿਬ ਦਾ ਕਾਵਿ ਸੰਗ੍ਰਹਿ 'ਦਸਤੇ-ਸਬਾ' ਜੇਲ੍ਹ ਤੋਂ ਤਰਤੀਬ ਹੋ ਕੇ ਪਬਲਿਸ਼ਰ ਤੱਕ ਪਹੁੰਚਿਆ। ਫ਼ੈਜ਼ ਸਾਹਿਬ ਨੇ ਮੈਨੂੰ ਲਿਖਿਆ ਕਿ ਮੈਂ ਖਰੜੇ 'ਤੇ ਇਕ ਨਜ਼ਰ ਮਾਰ ਲਵਾਂ। ਮੈਂ ਕੁਝ ਇਕ ਥਾਵਾਂ 'ਤੇ ਆਪਣੀਆਂ ਸ਼ੰਕਾਵਾਂ ਦਾ ਪ੍ਰਗਟਾਵਾ ਕੀਤਾ। ਫੈਜ਼ ਸਾਹਿਬ ਨੇ ਮੇਰੀਆਂ ਕੁਝ ਸ਼ੰਕਾਵਾਂ ਦੂਰ ਕਰ ਦਿੱਤੀਆਂ ਅਤੇ ਕੁਝ ਨੂੰ ਬਰਕਰਾਰ ਰੱਖਿਆ। ਕਿਤਾਬ ਪ੍ਰਕਾਸ਼ਿਤ ਹੋਈ ਤਾਂ ਇਸ ਨੂੰ ਜਾਰੀ ਕਰਨ ਦੀ ਪ੍ਰਧਾਨਗੀ ਚਿੱਤਰਕਾਰ ਅਬਦੁਰ ਰਹਿਮਾਨ ਚੁਗ਼ਤਾਈ ਸਾਹਿਬ ਨੇ ਕੀਤੀ। ਮੈਂ ਫ਼ੈਜ਼ ਸਾਹਿਬ ਦੀ ਸ਼ਾਇਰੀ 'ਤੇ ਇਕ ਪਰਚਾ ਚੜ੍ਹਿਆ 'ਤੇ ਫੇਰ ਆਪਣੀ ਉਹ ਨਜ਼ਮ ਪੜ੍ਹੀ ਜਿਸਦਾ ਇਕ ਸ਼ਿਅਰ ਸੀ -


ਕੁਛ ਨਹੀਂ ਮਾਂਗਤੇ ਹਮ ਲੋਗ ਬਜੁਜ਼ ਇਜ਼ਨੇ-ਕਲਾਮ


ਹਮ ਤੋ ਇਨਸਾਨ ਕਾ ਬੇਸਾਖ਼ਤਾਪਨ ਮਾਂਗਤੇ ਹੈਂ।


ਇਸ ਦੌਰਾਨ ਮੈਂ ਫ਼ੈਜ਼ ਸਾਹਿਬ ਨਾਲ ਚਿੱਠੀਪੱਤਰ ਜਾਰੀ ਰੱਖਿਆ। ਦੋਸਤਾਂ ਅਤੇ ਅਜ਼ੀਜ਼ਾਂ ਨੂੰ


ਉਹਨਾਂ ਦਾ ਕਲਾਮ (ਸ਼ਾਇਰੀ) ਜੇਲ੍ਹ ਤੋਂ ਮਿਲਦਾ ਰਿਹਾ ਜਿਹਦੇ ਬੁਨਿਆਦੀ ਵਿਸ਼ੇ ਨੇ ਉਹਨਾਂ ਦੇ


ਇਸ ਸ਼ਿਅਰ ਦੀ ਸ਼ਕਲ ਅਖ਼ਤਿਆਰ ਕੀਤੀ -


ਵੋ ਬਾਤ ਸਾਰੇ ਫ਼ਸਾਨੇ ਮੇਂ ਜਿਸਕਾ ਜ਼ਿਕਰ ਨਹੀਂ


ਵੋ ਬਾਤ ਉਨਕੋ ਬਹੁਤ ਨਾਗਵਾਰ ਗੁਜ਼ਰੀ ਹੈ।


ਜਦੋਂ ਫ਼ੈਜ਼ ਅਤੇ ਸੱਜਾਦ ਜ਼ਹੀਰ ਦੀ ਬੇਗੁਨਾਹੀ ਸਾਬਤ ਹੋਣ ਉਪਰੰਤ ਉਹਨਾਂ ਨੂੰ ਰਿਹਾਅ ਕੀਤਾ ਗਿਆ, ਤਾਂ ਵੱਖ-ਵੱਖ ਸਮਾਰੋਹਾਂ ਅਤੇ ਦਾਅਵਤਾਂ ਵਿਚ ਉਹਨਾਂ ਦਾ ਭਰਪੂਰ ਸਵਾਗਤ ਕੀਤਾ ਗਿਆ। ਮੈਨੂੰ ਖਾਸ ਤੌਰ 'ਤੇ ਉਹ ਵੱਡੀ ਦਾਅਵਤ ਯਾਦ ਹੈ ਜਿਹੜੀ ਨਵਾਬਜ਼ਾਦਾ ਲਿਆਕਤ ਅਲੀ ਖਾਂ ਦੇ ਅਜ਼ੀਜ਼ ਨਵਾਬਜ਼ਾਦਾ ਇਮਤਿਆਜ਼ ਅਲੀ ਖਾਂ ਨੇ ਆਪਣੀ ਲਾਰੰਸ ਰੋਡ ਸਥਿਤ ਕੋਠੀ 'ਤੇ ਕੀਤੀ ਸੀ। ਖਾਣੇ ਤੋਂ ਪਹਿਲਾਂ ਸ਼ਰਾਬ ਦਾ ਦੌਰ ਚੱਲਿਆ ਜਿਹਦੇ ਵਿਚ ਪੀਣ-ਪਿਲਾਣ ਵਾਲੇ ਸਾਰੇ ਖ਼ੂਬ ਚਹਿਕੇ। ਅੰਗਰੇਜ਼ੀ ਦੇ ਮੰਨੇ-ਪ੍ਰਮੰਨੇ ਉਸਤਾਦ ਅਤੇ ਕਮਿਊਨਿਸਟ ਪਾਰਟੀ ਦੇ ਦਿਮਾਗ ਪ੍ਰੋਫੈਸਰ ਐਹਿਕ ਸਪ੍ਰੇਨ ਦਾ ਮੇਰੇ ਵਲ ਉਚੇਚਾ ਧਿਆਨ ਹੋਇਆ ਤਾਂ ਉਹਨਾਂ ਨੇ ਮੇਰੇ ਸ਼ਰਾਬ ਨਾ ਪੀਣ ਦਾ ਮਜ਼ਾਕ ਉਡਾਉਣਾ ਸ਼ੁਰੂ ਕਰ ਦਿੱਤਾ। ਨਸ਼ੇ ਜਾਂ ਹਲਕੇ ਸਰੂਰ ਦੀ ਹਾਲਤ ਵਿਚ ਉੱਥੇ ਬੈਠੇ ਸਾਰੇ ਯਕੀਨਨ ਇਹਦੇ ਤੋਂ ਲੁਤਫ਼ ਲੈਂਦੇ ਰਹੇ। ਪਰ ਮੈਂ ਬਹੁਤੀ ਦੇਰ ਤੱਕ ਪ੍ਰੋਫੈਸਰ ਸਾਹਿਬ ਦਾ ਇਹ ਕਹਿਣਾ ਬਰਦਾਸ਼ਤ ਨਾ ਕਰ ਸਕਿਆ ਕਿ, ''ਮਿਸਟਰ ਨਦੀਮ, ਜੇਕਰ ਤੁਸੀਂ ਵਿਸਕੀ ਨਹੀਂ ਪੀਂਦੇ ਤਾਂ ਮੈਨੂੰ ਹੁਕਮ ਕਰੋ, ਮੈਂ ਤੁਹਾਡੇ ਲਈ ਨਲਕੇ ਦਾ ਪਾਣੀ ਲੈ ਆਵਾਂ?'' ਪ੍ਰੋਫ਼ੈਸਰ ਨਹਾਇਤ ਸੱਭਿਅਕ ਦਾਨਿਸ਼ਵਰ ਸਨ, ਪਰ ਸ਼ਰਾਬ ਐਸੀ ਕਾਫ਼ਰ ਚੀਜ਼ ਹੈ ਕਿ ਵੱਡੇ ਵੱਡਿਆਂ ਦੇ ਪੈਰ ਉਖੇੜ ਦਿੰਦੀ ਹੈ। ਹਰ ਵਾਰ ਜਦੋਂ ਉਹ ਨਲਕੇ ਦੇ ਪਾਣੀ ਦੀ ਪੇਸ਼ਕਸ਼ ਕਰਦੇ ਸਨ, ਤਾਂ ਪੂਰਾ ਮਜ਼੍ਹਮਾ ਹਾਸੇ ਨਾਲ ਗੂੰਜ ਉੱਠਦਾ ਸੀ। ਆਖ਼ਰ ਮੇਰੇ ਤੋਂ ਰਿਹਾ ਨਾ ਗਿਆ। ਪ੍ਰੋਫੈਸਰ ਸਾਹਿਬ ਨੇ ਜਦੋਂ ਫੇਰ ਮੇਰੇ ਲਈ ਨਲਕੇ ਦਾ ਪਾਣੀ ਲਿਆਉਣ ਦੀ ਪੇਸ਼ਕਸ਼ ਕੀਤੀ, ਤਾਂ ਮੈਂ ਉਹਨਾਂ ਨੂੰ ਬਾਹੋਂ ਫੜਕੇ ਇਹ ਕਹਿੰਦਾ ਹੋਇਆ ਬਾਹਰ ਲੈ ਆਇਆ ਕਿ ਮੈਨੂੰ ਲਾਅਨ ਵਿਚ ਲੱਗੇ ਨਲਕੇ ਦਾ ਪਾਣੀ ਪੀਣਾ ਪਸੰਦ ਹੈ, ਆਉ ਚੱਲੀਏ ਅਤੇ ਜਦੋਂ ਲਾਅਨ ਵਿਚ ਸਿਰਫ਼ ਮੈਂ ਅਤੇ ਪ੍ਰੋਫ਼ੈਸਰ ਸਾਹਿਬ ਹੀ ਰਹਿ ਗਏ, ਤਾਂ ਮੈਂ ਬੇਅਦਬੀ ਭਰਿਆ ਲਹਿਜਾ ਅਖ਼ਤਿਆਰ ਕਰਦੇ ਹੋਏ ਘੂਰ ਕੇ ਕਿਹਾ ਕਿ ਜੇਕਰ ਤੁਸੀਂ ਹੁਣ ਨਲਕੇ ਦੇ ਪਾਣੀ ਦੀ ਪੇਸ਼ਕਸ਼ ਕੀਤੀ, ਤਾਂ ਮੈਂ ਤੁਹਾਡੇ ਦੰਦ ਭੰਨ੍ਹ ਦਿਆਂਗਾ। ਨਸ਼ੇ ਵਿਚ ਧੁੱਤ ਸ਼ਰਾਬੀਆਂ 'ਤੇ ਇਸ ਤਰ੍ਹਾਂ ਦੀ ਧਮਕੀ ਕੋਈ ਅਸਰ ਨਹੀਂਕਰਦੀ, ਪਰ ਪ੍ਰੋਫ਼ੈਸਰ ਸਾਹਿਬ ਇਕ ਦਮ ਪ੍ਰਭਾਵਿਤ ਹੋ ਗਏ ਅਤੇ ਉਹਨਾਂ ਅਜਿਹੀ ਚੁੱਪ ਧਾਰਨ ਕਰ ਲਈ ਕਿ ਫ਼ੈਜ਼ ਸਾਹਿਬ ਅਤੇ ਸਿਬਤੇ ਹਸਨ ਦੇ ਛੇੜਨ 'ਤੇ ਵੀ ਕੁਝ ਨਾ ਬੋਲੇ। ਦੂਜੇ ਦਿਨ ਉਹ ਸੁਵਖ਼ਤੇ ਹੀ ਨਿਸਬਤ ਰੋਡ 'ਤੇ ਮੇਰੇ ਘਰ ਆਏ ਅਤੇ ਮੇਰੇ ਤੋਂ ਬੀਤੀ ਰਾਤ ਦੀ ਵਧੀਕੀ ਦੀ ਮੁਆਫ਼ੀ ਮੰਗੀ। ਮੈਂ ਉਹਨਾਂ ਨੂੰ ਜੱਫ਼ੀ ਵਿਚ ਲੈ ਕੇ ਕਿਹਾ ਕਿ ਬੁਨਿਆਦੀ ਤੌਰ 'ਤੇ ਉਹ ਇਕ ਪਿਆਰੀ ਸ਼ਖ਼ਸੀਅਤ ਸਨ। ਪਤਾ ਨਹੀਂ ਉਹਨਾਂ ਨੂੰ ਇਹ ਕਿਵੇਂ ਯਾਦ ਰਹਿ ਗਿਆ ਕਿ ਰਾਤੀਂ ਉਹਨਾਂ ਨੇ ਗ਼ਲਤ ਹਰਕਤ ਕੀਤੀ ਸੀ।


ਮੈਂ 1953 ਦੇ ਸ਼ੁਰੂ ਵਿਚ ਰੋਜ਼ਨਾਮਾ ''ਇਮਰੋਜ਼'' ਦਾ ਐਡੀਟਰ ਬਣਿਆ ਅਤੇ ਜਦੋਂ ਫ਼ੈਜ਼ ਸਾਹਿਬ ਰਿਹਾਅ ਹੋਏ, ਤਾਂ ਉਹਨਾਂ ਫਿਰ ਤੋਂ ''ਪਾਕਿਸਤਾਨ ਟਾਈਮਜ਼'' ਦੀ ਐਡੀਟਰੀ ਸੰਭਾਲ ਲਈ। ''ਇਮਰੋਜ਼'' ਨੇ ਆਪਣੀ ਜ਼ਿੰਦਗੀ ਦੇ ਦਸ ਸਾਲ ਪੂਰੇ ਕਰ ਲਏ ਸਨ, ਇਸ ਲਈ ਦੋ ਵਿਸ਼ੇਸ਼ ਅੰਕ ਕੱਢਣ ਦਾ ਫ਼ੈਸਲਾ ਹੋਇਆ। ਇਸ ਸਿਲਸਿਲੇ ਵਿਚ ਫ਼ੈਜ਼ ਸਾਹਿਬ ਅਤੇ ਮੈਂ ਜ਼ਹੀਰ ਬਾਬਰ, ਹਮੀਦ ਅਖ਼ਤਰ ਹਮੀਦ ਇਲਾਹੀ ਅਤੇ ਅਬਦੁੱਲਾ ਮਲਿਕ ਦੇ ਸੁਝਾਵਾਂ ਨਾਲ ਇਕ ਸਕੀਮ ਤਿਆਰ ਕੀਤੀ


ਅਤੇ ਅਜਿਹਾ ਯਾਦਗਾਰੀ ਵਿਸ਼ੇਸ਼ ਅੰਕ ਤਰਤੀਬ ਦਿੱਤਾ ਕਿ ਕੁਝ ਪਾਠਕਾਂ ਕੋਲ ਹਾਲੇ ਤੀਕ ਵੀ


ਸਾਂਭਿਆ ਚਲਾ ਆਉਂਦਾ ਹੈ। ਉਹਨੀਂ ਦਿਨੀਂ ਜਦੋਂ ਮੈਨੂੰ ਪਤਾ ਲੱਗਾ ਅਤੇ ਫ਼ੈਜ਼ ਸਾਹਿਬ ਨੇ ਖ਼ੁਦ ਵੀ ਮੰਨਿਆ ਕਿ ਉਹ ਪੰਜਾਬ ਦੇ ਗਵਰਨਰ ਮੀਆਂ ਮੁਸ਼ਤਾਕ ਅਹਿਮਦ ਗੋਰਮਾਨੀ ਦੀਆਂ ਤਕਰੀਰਾਂ ਲਿਖਦੇ ਰਹੇ ਹਨ, ਤਾਂ ਸੱਚੀ ਗੱਲ ਹੈ, ਮੈਨੂੰ ਬਹੁਤ ਵੱਡਾ ਸਦਮਾ ਪੁੱਜਾ। ਇਸ ਤੋਂ ਪਹਿਲਾਂ ਉਹਨਾਂ ਨੇ ਪੂਰੇ ਉਪ-ਮਹਾਂਦੀਪ ਦੀ ਤਵਾਰੀਖ਼ ਦੇ ਜ਼ਾਲਮ ਖਲਨਾਇਕ, ਬਰਤਾਨੀਆ


ਦੀ ਫ਼ੌਜ ਵਿਚ ਕਰਨਲ ਦਾ ਅਹੁਦਾ ਕਬੂਲ ਕਰਕੇ ਆਪਣੇ ਚਾਹੁਣ ਵਾਲਿਆਂ 'ਤੇ ਜ਼ੁਲਮ ਕੀਤਾ ਸੀ। ਮੈਨੂੰ ਇਹ ਤਾਂ ਪਤਾ ਸੀ ਕਿ ਫ਼ੈਜ਼ ਸਾਹਿਬ ਬਾਦਸ਼ਾਹ ਦੇ ਹਾਕਮ ਅੰਗ੍ਰੇਜ਼ਾਂ ਦੀ ਫ਼ੌਜ ਵਿਚ


ਭਰਤੀ ਹੋ ਚੁੱਕੇ ਹਨ, ਪਰ ਮੈਨੂੰ ਉਸ ਸਮੇਂ ਸਖ਼ਤ ਸਦਮਾ ਪਹੁੰਚਿਆ ਜਦ ਉਹਨਾਂ ਨੂੰ ਫ਼ੈਜ਼ ਦੇ


ਐਡਰੈੱਸ 'ਤੇ ਖ਼ਤ ਲਿਖ ਬੈਠਾ। ਮੈਂ ਉਹਨਾਂ ਦਾ ਇਹ ਪਤਾ ਆਪਣੇ ਬਹੁਤ ਅਜ਼ੀਜ਼ ਦੋਸਤ ਅਤੇ 'ਸ਼ੀਰਜ਼ਾ' ਵੀਕਲੀ ਦੇ ਐਡੀਟਰ ਮੁਹੰਮਦ ਫ਼ਾਜ਼ਿਲ ਸਾਹਿਬ ਤੋਂ ਲਿਆ ਸੀ। ਫ਼ੈਜ਼ ਸਾਹਿਬ ਦਾ ਪਤਾ


ਇਹ ਸੀ -


ਕਰਨਲ ਫ਼ੈਜ਼ ਅਹਿਮਦ ਫ਼ੈਜ਼ ਐੱਮ.. ਬੀ..ਏ।


ਡਿਪਟੀ ਡਾਇਰੈਕਟਰ ਮੋਰਾਲ


ਡਾਇਰੈਕਟਰੀ


ਜਨਰਲ ਅਡਜੂਟੈਂਟ ਬਰਾਂਚ, ਜਨਰਲ ਹੈੱਡ


ਕਵਾਟਰਜ਼, ਨ.. ਦਿੱਲੀ


ਫ਼ੈਜ਼ ਸਾਹਿਬ ਦੇ ਇਸ ਅਜੀਬੋ ਗਰੀਬ ਪਤੇ ਨੇ ਮੈਨੂੰ ਕਈ ਦਿਨ ਉਦਾਸ ਰੱਖਿਆ। ਮੇਰੀ ਉਹੀ


ਹਾਲਤ ਸੀ ਜੋ ਦਿੱਲੀ ਵਿਚ ਜਾਰਜ ਪੰਚਮ ਦੀ ਤਾਜਪੋਸ਼ੀ ਦੇ ਜਸ਼ਨਾਂ ਵੇਲੇ ਅਲਾਮਾ ਇਕਬਾਲ ਦੇ


ਤਾਰੀਫ਼ੀ ਸ਼ਿਅਰ ਪੜ੍ਹ ਕੇ ਹੋਈ ਸੀ। ਮੈਂ ਸੋਚਦਾ ਹਾਂ ਕਿ ਜੇਕਰ ਅਲਾਮਾ ਇਕਬਾਲ ਉਸ ਜ਼ਮਾਨੇ


ਦੇ ਸਭ ਤੋਂ ਵੱਡੇ ਫ਼ਰੰਗੀ ਦੇ ਹੱਕ ਵਿਚ ਉਹ ਸ਼ਿਅਰ ਨਾ ਲਿਖਦੇ ਅਤੇ ਫ਼ੈਜ਼ ਸਾਹਿਬ ਬਾਦਸ਼ਾਹ ਨੂੰ


ਅਧੀਨ ਰੱਖਣ ਵਾਲੇ ਗ਼ੈਰਮੁਲਕੀ ਹਾਕਮਾਂ ਨਾਲ ਸਹਿਯੋਗ ਨਾ ਕਰਦੇ ਤਾਂ ਕਿਹੜੀ ਪਰਲੋ ਆ ਜਾਣੀ ਸੀ। ਫਿਰ ਜਦੋਂ ਪਾਕਿਸਤਾਨ ਬਣਨ ਦੇ ਸਾਲਾਂ ਬਾਅਦ ਮੈਂ ਆਪਣੀ ਪਾਕਿਸਤਾਨੀ ਫ਼ੌਜ ਦੇ ਇਕ ਵੱਡੇ ਅਫ਼ਸਰ ਜਨਰਲ ਏ.. ਐੱਮ.. ਆਰਿਫ਼ ਦੇ ਕਾਵਿ-ਸੰਗ੍ਰਹਿ ਦੇ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ ਸੀ, ਤਾਂ ਫ਼ੈਜ਼ ਸਾਹਿਬ ਨੇ ਉਸ 'ਤੇ ਆਪਣੀ ਨਾਰਾਜ਼ਗੀ ਦਾ ਇਜ਼ਹਾਰ ਕਿਉਂ ਮੁਨਾਸਿਬ


ਸਮਝਿਆ। ਜਦੋਂ ਕਿ ਸਾਹਿਤ ਨੂੰ ਰਚਣ ਵਾਲਾ ਨਾ ਫ਼ੌਜੀ ਹੁੰਦਾ ਹੈ, ਨਾ ਗ਼ੈਰ ਫ਼ੌਜੀ.............. ਉਹ ਸਿਰਫ਼ ਰਚਨਾਕਾਰ ਹੁੰਦਾ ਹੈ। ਪਰ ਇਸ ਮਾਮਲੇ ਵਿਚ ਇਕੱਲੇ ਫ਼ੈਜ਼ ਸਾਹਿਬ ਹੀ ਗੁਨਾਹਗਾਰ ਨਹੀਂ ਸਨ। ਸਾਡੇ ਬਹੁਤੇ ਵੱਡੇ ਮੰਨੇ-ਪ੍ਰਮੰਨੇ ਵੀ ਅੰਗ੍ਰੇਜ਼ਾਂ ਦੇ ਚੱਕਰ ਵਿਚ ਆ ਗਏ ਸਨ। ਨੂਨ.. ਮੀਮ.. ਰਾਸ਼ਿਦ ਕੈਪਟਨ ਰਾਸ਼ਿਦ ਅਖਵਾਣ ਲੱਗੇ ਸਨ। ਮੈਂ ਉਸ ਜ਼ਮਾਨੇ ਵਿਚ ਮਹੀਨਾਵਾਰ ''ਅਦਬੇ ਲਤੀਫ਼'' ਦਾ ਐਡੀਟਰ ਸਾਂ। ਸ਼੍ਰੀਮਾਨ ਜੋਸ਼ ਮਲੀਹਾਬਾਦੀ ਨੇ ਮੈਨੂੰ ਪਰਚੇ ਵਿਚ ਛਾਪਣ ਲਈ ਇਕ ਨਜ਼ਮ ਭੇਜੀ ਜਿਹਦਾਸਿਰਲੇਖ ਸੀ, ''ਚੰਦ ਰੋਜ਼ ਔਰ ਮੇਰੀ ਜਾਨ।'' ਇਹ ਫ਼ੈਜ਼ ਸਾਹਿਬ ਦੀ ਇਕ ਨਜ਼ਮ ਦੇ ਮਿਸਰੇ ਦਾ ਟੁਕੜਾ ਹੈ ਜਿਹਨੂੰ ਜੋਸ਼ ਸਾਹਿਬ ਨੇ ਆਪਣੇ ਹਿਸਾਬ ਨਾਲ ਵਰਤਿਆ। ਇਸ ਨਜ਼ਮ ਵਿਚ ਫ਼ੈਜ਼ ਸਾਹਿਬ ਤੋਂ ਇਲਾਵਾ ਤਾਸੀਰ ਸਾਹਿਬ ਅਤੇ ਰਾਸ਼ਿਦ ਸਾਹਿਬ ਆਦਿ ਨੂੰ ਜੋ ਅੰਗਰੇਜ਼ੀ ਫ਼ੌਜ ਵਿਚ ਭਰਤੀ ਹੋ ਗਏ ਸਨ, ਨਿਸ਼ਾਨਾ ਬਣਾਇਆ ਗਿਆ ਸੀ। ਮੈਂ ਇਹ ਨਜ਼ਮ ਪੜ੍ਹੀ ਤੇ ਸੋਚਿਆ ਕਿ ਜੇਕਰ ਇਹਨੂੰ ਛਾਪ ਦੇਵਾਂ, ਤਾਂ ਮੇਰੇ ਇਹ ਸਤਿਕਾਰਤ ਦੋਸਤ ਖ਼ਫ਼ਾ ਹੋ ਜਾਣਗੇ। ਇਸ ਲਈ ਮੈਂ ਇਸ ਨਜ਼ਮ ਦੀਆਂ ਨਕਲਾਂ ਤਿਆਰ ਕਰਵਾਈਆਂ ਅਤੇ ਸਾਰਿਆਂ ਨੂੰ ਭੇਜ ਦਿੱਤੀ ਕਿ ਜੇਕਰ ਤੁਸੀਂ ਇਸ ਬਾਰੇ ਕੁਝ ਕਹਿਣਾ ਪਸੰਦ ਕਰੋ, ਤਾਂ ਮੈਂ ਨਜ਼ਮ ਦੇ ਨਾਲ ਉਹ ਵੀ ਛਾਪ ਦਿਆਂਗਾ। ਪ੍ਰੰਤੂ ਉਹਨਾਂ ਵਿਚੋਂ ਕਿਸੇ ਨੇ ਵੀ ਜਵਾਬ ਦੇਣ ਦਾ ਹੌਸਲਾ ਨਾ ਕੀਤਾ ਅਤੇ ਮੇਰੇ ਵੇਲੇ ਇਹ ਨਜ਼ਮ ਛਪ ਨਾ ਸਕੀ (ਪਤਾ ਲੱਗਾ ਹੈ, ਬਾਅਦ ਵਿਚ ਛਾਪ ਦਿੱਤੀ ਗਈ ਸੀ)। ਨਜ਼ਮ ਦਾ ਵਿਸ਼ਾਇਹ ਸੀ ਕਿ ਸ਼ਾਇਰ ਦੀ ਬੀਵੀ ਆਪਣੇ ਮੀਆਂ ਨੂੰ ਮਿਹਣਾ ਦਿੰਦੀ ਹੈ ਕਿ


ਉਹਦੇ ਸਾਰੇ ਦੋਸਤ ਅੰਗਰੇਜ਼ੀ ਫ਼ੌਜ ਵਿਚ ਭਰਤੀ ਹੋ ਕੇ ਮਜ਼ੇ ਲੁੱਟ ਰਹੇ ਹਨ


ਅਤੇ ਬੀਵੀਆਂ ਉਨਕੀ ਲਵੰਡਰ ਮੇਂ ਬਸੀ ਰਹਤੀ ਹੈਂ ,ਸ਼ੈਂਪੇਨ ਪੀਤੀ ਹੈਂ, ਸੋਫ਼ੋ ਮੇਂ ਧੰਸੀ ਰਹਤੀ ਹੈਂ


ਉਨਕੀ ਜ਼ੁਲਫੇਂ ਹੀ ਨਹੀਂ ਮਸਤ-ਓ-ਮੁਅੱਤਰ


ਪਿਆਰੇ ਉਨਕੇ ਗਾਲੋਂ ਮੇਂ ਭੀ ਚਰਬੀ ਕੇ ਹੈਂ ਚੱਕਰ ਪਿਆਰੇ


ਅਤੇ ਸ਼ਾਇਰ ਬੀਵੀ ਨੂੰ ਤਸੱਲੀ ਦਿੰਦਾ ਹੈ


ਕਿਚੰਦ ਰੋਜ਼ ਔਰ ਮੇਰੀ ਜਾਨ, ਫ਼ਕਤ ਚੰਦ ਹੀ ਰੋਜ਼


ਨਜ਼ਮ ਦੇ ਅਖੀਰ ਵਿਚ ਸ਼ਾਇਰ ਆਪਣੀ ਬੀਵੀ ਨੂੰ ਸਰ ਅਬਦੁਲ ਕਾਦਿਰ ਵਲੋਂ ਰੱਖੀ ਗਈ


ਦਾਅਵਤ ਵਿਚ ਸ਼ਾਮਿਲ ਹੋਣ ਲਈ ਕਹਿੰਦਾ ਹੈ -


ਉਠ ਖੜੀ ਹੋ ਕੇ ਦਾਅਵਤ ਕਾ


ਯੇ ਮੌਕਾ ਨਾਦਿਰ


ਰਾਸਤਾ ਦੇਖ ਰਹੇ ਹੋਂਗੇ


ਸਰ ਅਬਦੁਲ ਕਾਦਿਰ


ਅਤੇ 'ਸਰ ਅਬਦੁਲ ਕਾਦਿਰ' ਤੇ ਨਿਸ਼ਾਨਾ ਲਾ ਕੇ ਹੇਠਾਂ ਇਕ ਸੰਖੇਪ ਨੋਟ ਦਿੱਤਾ ਹੋਇਆ ਸੀ -


ਇਸ ਜ਼ਮਾਨੇ ਵਿਚ ਜਦੋਂ ਵੱਡੀਆਂ ਵੱਡੀਆਂ ਹਸਤੀਆਂ ਯਕੀਨ ਦੇ ਰੁਤਬੇ ਤੋਂ ਡਿੱਗ ਰਹੀਆਂ


ਹਨ, ਸਰ ਅਬਦੁਲ ਕਾਦਿਰ ਦੀ ''ਐਨ'' ਦਾ ਡਿੱਗਣਾ ਕੋਈ ਏਡਾ ਵੱਡਾ ਹਾਦਸਾ ਨਹੀਂ ਹੈ।


ਮੈਂ ਬਾਅਦ ਵਿਚ ਫ਼ੈਜ਼ ਸਾਹਿਬ ਨੂੰ ਜੋਸ਼ ਦੀ ਇਸ ਨਜ਼ਮ ਦੀ ਯਾਦ ਕਰਵਾਂਦਾ, ਪਰ ਉਹ


ਅਣਡਿੱਠ ਕਰ ਜਾਂਦੇ ਤੇ ਸਿਰਫ਼ ਮੁਸਕਰਾ ਛੱਡਦੇ।


ਕਦੇ-ਕਦੇ ਜਦੋਂ ਕੋਈ ਵੱਡਾ ਗੰਭੀਰ ਸਿਆਸੀ ਮਸਲਾ ਦਰਪੇਸ਼ ਹੁੰਦਾ ਸੀ ਤਾਂ ਮੀਆਂ


ਇਫ਼ਤਖਾਰੁਦੀਨ ਵੀ ਮੁਲਕ ਤੋਂ ਬਾਹਰ ਹੁੰਦੇ ਸਨ, ਤਾਂ ਫ਼ੈਜ਼ ਸਾਹਿਬ ਉਸ ਮਸਲੇ 'ਤੇ ਸੰਪਾਦਕੀ ਲਿਖਣ ਦੇ ਸਿਲਸਿਲੇ ਵਿਚ ਮੈਨੂੰ ਮਸ਼ਵਰਾ ਦੇਣ ਆਉਂਦੇ ਸਨ। ਉਹ ਮਸਲੇ ਨਾਲ ਸੰਬੰਧਤ ਇਕ ਖ਼ਾਸ ਦੂਰਅੰਦੇਸ਼ੀ ਦਰਸਾਣ ਲਈ ਆਪਣਾ ਦ੍ਰਿਸ਼ਟੀਕੋਣ ਸਪੱਸ਼ਟ ਕਰਦੇ ਸਨ, ਪਰ ਉਹ ਏਨਾ ਮੱਧਮ ਆਵਾਜ਼ ਵਿਚ ਬੋਲਦੇ ਸਨ ਕਿ ਸਿਰਫ ਉਹਨਾਂ ਦੇ ਬੁੱਲ੍ਹਾਂ ਦੀ ਹਲਕੀ ਹਲਕੀ ਹਰਕਤ ਤੋਂ ਅੰਦਾਜ਼ਾ ਲੱਗਦਾ ਸੀ ਕਿ ਉਹ ਕੁਝ ਕਹਿ ਰਹੇ ਹਨ। ਮੈਂ ਕਈ ਵਾਰ ਬੇਨਤੀ ਕਰਦਾ ਕਿ ਫ਼ੈਜ਼ ਸਾਹਿਬ ਜ਼ਰਾ ਉੱਚੀ ਬੋਲੋ। ਉਹ ਦੋ-ਚਾਰ ਸ਼ਬਦ ਉੱਚੀ ਬੋਲ ਕੇ ਫੇਰ ਉਹੀ ਅੰਦਾਜ਼ ਧਾਰਨ ਕਰ ਲੈਂਦੇ ਸਨ। ਮੈਂ ਸੰਪਾਦਕੀ ਲਿਖ ਕੇ ਕਾਤਿਬ ਦੇ ਹਵਾਲੇ ਕਰ ਦਿੰਦਾ ਸਾਂ। ਦੂਜੇ ਦਿਨ ਫ਼ੈਜ਼ ਸਾਹਿਬ ਮੇਰਾ ਸੰਪਾਦਕੀ ਪੜ੍ਹਕੇ ਮੇਰੇ ਕੋਲ ਆਉਂਦੇ, ਅਤੇ ਸ਼ਿਕਾਇਤ ਕਰਦੇ ਕਿ ਮਸਲੇ ਸੰਬੰਧੀ ਉਹਨਾਂ ਜੋ ਗੱਲ ਦੱਸੀ ਸੀ, ਉਹ ਤਾਂ ਸੰਪਾਦਕੀ ਵਿਚ ਹੈ ਈ ਨਹੀਂ। ਮੈਂ ਫੇਰ ਬੇਨਤੀ ਕਰਦਾ ਕਿ ਫੈਜ .. ਸਾਹਿਬ,ਤੁਹਾਡੀ ਗੱ ਲ  ਕਿਸ ਕਾਫ਼ਰ ਦੇ ਕੰਨਾਂ ਤੱਕ ਪਹੁੰਚਦੀ ਹੈ। ਤੁਸੀਂ ਤਾਂ ਬੁੱਲ੍ਹਾਂਬੁੱਲ੍ਹਾਂ ਵਿਚ ਕੁਝ ਕਹਿ ਜਾਂਦੇ ਹੋ। ਕੁਝ ਵੀ ਪੱਲੇ ਨਹੀਂ ਪੈਂਦਾ। ਇਸ ਲਈ ਮੈਂ ਆਪਣੀ ਸਮਝ ਦੇ ਮੁਤਾਬਿਕ ਸੰਪਾਦਕੀ ਲਿਖ ਦਿੰਦਾ ਹਾਂ।


ਫ਼ੈਜ਼ ਸਾਹਿਬ ਆਪਣੀ ਥਾਂ ਪ੍ਰੇਸ਼ਾਨ ਸਨ ਕਿ ਨਵੇਂ-ਨਵੇਂ ਸ਼ਾਇਰ ਉਹਨਾਂ ਦੀ ਸ਼ਾਇਰੀ ਦੀ ਨਕਲ ਕਰਦੇ ਅਤੇ ਉਹਨਾਂ ਤੋਂ ਹੀ ਦਰੁਸਤੀ ਕਰਵਾਉਣ ਆ ਟਪਕਦੇ ਹਨ। ਏਧਰ ਮੈਂ ਵੀ ਏਸੇ ਕਾਰਨ ਪ੍ਰੇਸ਼ਾਨ ਸਾਂ। ਇਸ ਤਰ੍ਹਾਂ ਜਦੋਂ ਕੋਈ ਨੌਜਵਾਨ ਮੇਰੇ ਕੋਲ ਇਸ ਇਰਾਦੇ ਨਾਲ ਆਉਂਦਾ ਸੀ, ਮੈਂ ਉਸਨੂੰ ਫ਼ੈਜ਼ ਸਾਹਿਬ ਕੋਲ ਭੇਜ ਦਿੰਦਾ ਸਾਂ ਕਿ ਉਹ ਮੇਰੇ ਤੋਂ ਸੀਨੀਅਰ ਵੀ ਹਨ ਅਤੇ ਅਕਸਰ ਦਫ਼ਤਰ ਵਿਚ ਵੀ ਵਿਹਲੇ ਹੀ ਬੈਠੇ ਹੁੰਦੇ ਹਨ, ਕਿਉਂਕਿ ਸਾਲ ਵਿਚ ''ਪਾਕਿਸਤਾਨ ਟਾਈਮਜ਼'' ਦੇ ਦੋ-ਚਾਰ ਹੀ ਐਡੀਟੋਰੀਅਲ ਲਿਖਦੇ ਹਨ। ਫ਼ੈਜ਼ ਸਾਹਿਬ ਵੀ ਉਹਨਾਂ ਨੌਜਵਾਨਾਂ ਨੂੰ ਇਹ ਕਹਿੰਦੇ ਹੋਏ ਮੇਰੇ ਦਫ਼ਤਰ ਦਾ ਰਸਤਾ ਦਿਖਾ ਦਿੰਦੇ ਸਨ ਕਿ ਮੈਂ ਤਾਂ ਅੰਗਰੇਜ਼ੀ ਅਖਬਾਰ ਦਾ ਐਡੀਟਰ ਹਾਂ ਅਤੇ ਅੰਗਰੇਜ਼ੀ ਵਿਚ ਹੀ ਸੋਚਣ ਲੱਗ ਪਿਆ ਹਾਂ। ਨਦੀਮ ਕੋਲ ਜਾਉ, ਉਹ ਉਰਦੂ ਅਖ਼ਬਾਰ ਦੇ ਐਡੀਟਰ ਹਨ ਅਤੇ ਇਸ ਲਈ ਉਰਦੂ ਵਿਚ ਸੋਚਦੇ ਹਨ। ਜਦੋਂ ਸਾਡੇ ਦੋਨਾਂ ਕੋਲ ਇਹ ਭੇਦ ਖੁੱਲ੍ਹਿਆ, ਤਾਂ ਇਕ ਦਿਨ ਦੋਨਾ ਨੇ ਮਿਲ ਕੇ ਇਕ ਤਜਵੀਜ਼ ਸੋਚੀ। ਸੂਫ਼ੀ ਗੁਲਾਮ ਮੁਸਤਫ਼ਾ 'ਤਬੱਸਮ' ਸਾਹਿਬ ਨਵੇਂ ਨਵੇਂ ਰਿਟਾਇਰ ਹੋਏ ਸਨ ਅਤੇ ਸੰਤ ਨਗਰ ਵਿਚ ਰਹਿੰਦੇ ਸਨ। ਫ਼ੈਸਲਾ ਕੀਤਾ ਗਿਆ ਕਿ ਸ਼ਗਿਰਦੀ ਅਤੇ ਮਸ਼ਵਰੇ ਦੇ ਖਾਹਸ਼ਮੰਦਾਂ ਨੂੰ ਸੂਫ਼ੀ ਸਾਹਿਬ ਕੋਲ ਭੇਜ ਦਿੱਤਾ ਜਾਇਆ ਕਰੇ। ਤਿੰਨ ਚਾਰ ਮਹੀਨੇ ਪਿੱਛੋਂ ਇਕ ਵਾਰ ਅਸੀਂ ਦੋਵੇਂ ਕਿਸੇ ਸਮਾਗਮ ਵਿਚ ਸ਼ਾਮਿਲ ਹੋਣ ਲਈ ਗਏ, ਤਾਂ ਸੂਫ਼ੀ ਸਾਹਿਬ ਨਾਲ ਮੁਲਾਕਾਤ ਹੋਈ। ਸਲਾਮ ਦੁਆ ਤੋਂ ਬਾਅਦ ਮੈਂ ਪੁੱਛਿਆ ਕਿ ਸ਼੍ਰੀਮਾਨ ਰਿਟਾਇਰਮੈਂਟ ਤੋਂ ਬਾਅਦ ਦਾ ਸਮਾਂ ਕਿਵੇਂ ਗੁਜ਼ਾਰਦੇ ਨੇ? ਬੋਲੇ, ''ਵੈਸੇ ਤਾਂ ਕੁਝ ਅਧੂਰੇ ਸਾਹਿਤਕ ਕੰਮ ਪੂਰੇ ਕਰਨ ਦਾ ਵਕਤ ਮਿਲ ਗਿਆ ਹੈ, ਪਰ ਇਕ ਬਹੁਤ ਸਖ਼ਤ ਪ੍ਰੇਸ਼ਾਨੀ ਹੈ, ਨੌਜਵਾਨ


ਆਪਣੀਆਂ ਕੱਚੀਆਂ-ਪੱਕੀਆਂ ਗ਼ਜ਼ਲਾਂ ਲੈ ਕੇ ਮੇਰੇ ਕੋਲ ਕਤਾਰਾਂ ਬੰਨ੍ਹ ਕੇ ਆਉਣ ਲੱਗ ਪਏ ਹਨ ਅਤੇ ਇਕ ਪਲ ਵੀ ਚੈਨ ਨਹੀਂ ਲੈਣ ਦਿੰਦੇ।'' ਫ਼ੈਜ਼ ਸਾਹਿਬ ਨੂੰ ਸੂਫ਼ੀ ਸਾਹਿਬ ਦੇ ਇਹ


ਸ਼ਬਦ ਸੁਣ ਕੇ ਬੇਤਹਾਸ਼ਾ ਹਾਸਾ ਆ ਗਿਆ ਅਤੇ ਉਹ ਖਿੜ-ਖਿੜ ਹੱਸਦੇ ਹੋਏ, ਬਲਕਿ ਹਾਸੇ 'ਤੇ ਕਾਬੂ ਪਾਣ ਦੀ ਕੋਸ਼ਿਸ਼ ਵਿਚ ਢਿੱਡ ਤੇ ਹੱਥ ਰੱਖ ਕੇ ਦੂਰ ਚਲੇ ਗਏ, ਪਰ ਮੈਂ ਕੁਝ ਪਲ ਜ਼ਬਤ ਕਰੀ ਖੜ੍ਹਾ ਰਿਹਾ। ਫੇਰ ਫ਼ੈਜ਼ ਸਾਹਿਬ ਨੂੰ ਹਾਸੇ ਨਾਲ ਬੇਚੈਨ ਵੇਖ ਕੇ ਮੈਂ ਵੀ ਆਪਣੇ ਆਪ ਤੇ ਕਾਬੂ ਨਾ ਰੱਖ ਸਕਿਆ ਅਤੇ ਹੱਸਣ ਲੱਗ ਪਿਆ। ਸੂਫ਼ੀ ਸਾਹਿਬ ਪ੍ਰੇਸ਼ਾਨ ਹੋ ਕੇ ਬੋਲੇ- ''ਬਈ ਗੱਲ ਕੀ ਹੈ? ਕੀ ਮੈਂ ਤੁਹਾਨੂੰ ਕੋਈ ਚੁਟਕਲਾ ਸੁਣਾਇਆ ਹੈ ਕਿ ਖੀ ਖੀ ਕਰੀ ਜਾਂਦੇ ਹੋ?''


ਉਦੋਂ ਤੱਕ ਫ਼ੈਜ਼ ਸਾਹਿਬ ਵੀ ਵਾਪਸ ਆ ਗਏ ਸਨ ਅਤੇ ਮੈਂ ਵੀ ਜ਼ਬਤ ਕਰ ਲਿਆ ਸੀ ਅਤੇ ਜਦੋਂ ਅਸੀਂ ਸੂਫ਼ੀ ਸਾਹਿਬ ਨੂੰ ਦੱਸਿਆ ਕਿ ਅਸੀਂ ਇਹ ਕਾਹਿਰਾ ਦੀਆਂ ਫ਼ੌਜਾਂ ਤੁਹਾਡੇ ਵਲ ਭੇਜਦੇ ਹਾਂ। ਤਾਂ ਹੁਣ ਤਿੰਨਾਂ ਨੇ ਫ਼ੈਸਲਾ ਕੀਤਾ ਕਿ ਇਹਨਾਂ ਨੌਜਵਾਨਾਂ ਨੂੰ ਆਬਿਦ ਅਲੀ ਆਬਿਦ ਸਾਹਿਬ ਦੇ ਘਰ ਦਾ ਪਤਾ ਦੱਸ ਕੇ ਕਹਿ ਦਿਆ ਕਰੀਏ ਕਿ ਉਹ ਬਿਲਕੁਲ ਵਿਹਲੇ ਹਨ, ਉਹਨਾਂ ਕੋਲ ਮਸ਼ਵਰੇ ਹੋਣ ਦਾ ਬਥੇਰਾ ਵਕਤ ਹੈ। ਹੁਣ ਆਬਿਦ ਸਾਹਿਬ ਨਾਲ ਕੀ ਬੀਤੀ..........ਇਹ ਅਲੱਗ ਕਿੱਸਾ ਹੈ।


ਉਹਨੀਂ ਦਿਨੀਂ ਰੋਜ਼ਨਾਮਾ ''ਇਮਰੋਜ਼'' ਕਰਾਚੀ ਤੋਂ ਵੀ ਛਪਦਾ ਸੀ। ਪਰ ਉਸਦੀ


ਸਰਕੂਲੇਸ਼ਨ ਅੱਠ-ਦਸ ਹਜ਼ਾਰ ਤੋਂ ਅੱਗੇ ਵਧਦੀ ਹੀ ਨਹੀਂ ਸੀ। ਪ੍ਰੌਗਰੈਸਿਵ ਪੇਪਰਜ਼ ਲਿਮਿਟਡ ਨੂੰ ਇਸ ਕਾਰਨ ਖਾਸਾ ਨੁਕਸਾਨ ਉਠਾਉਣਾ ਪੈ ਰਿਹਾ ਸੀ।


ਇਸ ਲਈ ਮੀਆ ਇਫ਼ਤਖਾਰੁਦੀਨ ਸਾਹਿ ਅਤੇ ਸੱਯਦ ਅਮੀਰ ਹੁਸੈਨ ਸ਼ਾਹ ਸਾਹਿਬ (ਮੈਨੇਜਿੰਗ ਡਾਇਰੈਕਟਰ ਨੇ ਫ਼ੈਜ਼ ਸਾਹਿਬ ਨੂੰ ਅਤੇ ਮੈਨੂੰ ''ਇਮਰੋਜ਼'' ਦੀ ਹਾਲਤ ਦਾ ਜਾਇਜ਼ਾ ਲੈਣ ਲਈ ਕਰਾਚੀ ਭੇਜਣ ਦਾ ਫੈਸਲਾ ਕੀਤਾ। ਦਫ਼ਤਰ ਵਲੋਂ ਸਾਡੇ ਦੋਵਾਂ ਲਈ ਰੇਲਵੇ ਦੀਆਂ ਫਸਟ ਕਲਾਸ ਏਅਰ ਕੰਡੀਸ਼ਨਡ ਸੀਟਾਂ ਬੁਕ ਹੋ ਗਈਆਂ। ਫ਼ੈਜ਼ ਸਾਹਿਬ


ਨੇ ਤਾਂ ਖ਼ੈਰ ਇਸ ਤਰ੍ਹਾਂ ਦੇ ਕਈ ਸਫ਼ਰ ਕੀਤੇ ਹੋਣਗੇ, ਪਰ ਏਅਰ ਕੰਡੀਸ਼ਨਡ ਡੱਬੇ ਵਿਚ ਸਫ਼ਰ


ਕਰਨ ਦਾ ਇਹ ਮੇਰਾ ਪਹਿਲਾ ਤਜ਼ਰਬਾ ਸੀ। ਜਦੋਂ ਅਸੀਂ ਆਪਣੇ ਡੱਬੇ ਵਿਚ ਪਹੁੰਚੇ, ਤਾਂ ਵੇਖਿਆ ਕਿ ਉਥੇ ਦੋ ਸੀਟਾਂ ਆਹਮੋ-ਸਾਹਮਣੇ ਦੀਆਂ ਹਨ ਤੇ ਦੋ ਉਪਰ ਦੀਆਂ। ਸਾਹਮਣੇ ਵਾਲੀ ਹੇਠਾਂ ਅਤੇ ਉੱਪਰ ਵਾਲੀਆਂ ਸੀਟਾਂ ਫ਼ਿਲਮੀ ਦੁਨੀਆਂ ਦੇ ਦੋ ਮਸ਼ਹੂਰ ਸਾਹਿਬਾਨ


ਆਗ਼ਾ ਗੁੱਲ ਸਾਹਿਬ ਅਤੇ ਚੌਧਰੀ ਈਦ ਮੁਹੰਮਦ ਸਾਹਿਬ ਦੇ ਲਈ ਬੁਕ ਸਨ ਅਤੇ ਦੋ ਸਾਡੇ ਦੋਵਾਂ ਲਈ। ਰਾਤ ਦਾ ਵਕਤ ਸੀ ਖਾਣ ਪੀਣ ਤੋਂ ਵਿਹਲੇ ਹੋ ਕੇ ਸੌਣ ਤੋਂ ਕੁਝ ਚਿਰ ਪਹਿਲੋਂ ਅਸੀਂ ਚਾਰੋਂ ਇਧਰ ਉਧਰ ਦੀਆਂ ਗੱਲਾਂ ਬਾਤਾਂ ਕਰਦੇ ਰਹੇ ਸਾਂ।.(ਚਲਦਾ)


No comments:

Post a Comment