
ਪਰੋਮੀਥੀਅਸ ਯੂਨਾਨੀ ਦੇਵ ਮਾਲਾ ਦਾ ਇਕ ਕਿਰਦਾਰ ਹੈ। ਉਸ ਨੂੰ ਇਨਸਾਨਾਂ ਨਾਲ ਹਮਦਰਦੀ ਦੇ ਜੁਰਮ ਵਿੱਚ ਸਜ਼ਾ ਦਿੱਤੀ ਗਈ।ਕਹਾਣੀ ਦੇ ਮੁਤਾਬਿਕ ਸਭ ਤੋਂ ਬੜਾ ਦੇਵਤਾ ਜ਼ੀਅਸ ਇਨਸਾਨਾਂ ਦੀਆਂ ਬੁਰੀਆਂ ਹਰਕਤਾਂ ਦੀ ਵਜ੍ਹਾ ਨਾਲ ਨਸਲ ਇਨਸਾਨੀ ਨੂੰ ਸਰਦੀ ਨਾਲ ਖ਼ਤਮ ਕਰ ਦੇਣਾ ਚਾਹੁੰਦਾ ਸੀ, ਪਰੋਮੀਥੀਅਸ ਨੂੰ ਜਦੋਂ ਇਸ ਬਾਤ ਦੀ ਖ਼ਬਰ ਹੋਈ ਤਾਂ ਉਸ ਨੇ ਇਨਸਾਨਾਂ ਨੂੰ ਸਰਦੀ ਤੋਂ ਬਚਾਉਣ ਦੇ ਲਈ ਸੂਰਜ ਕੋਲੋਂ ਅੱਗ ਚੁਰਾ ਕੇ ਲਿਆ ਕੇ ਦਿੱਤੀ ਅਤੇ ਉਸ ਤੋਂ ਅੱਗ ਜਲਾਉਣ ਦਾ ਤਰੀਕਾ ਸਿਖਾਇਆ ਅਤੇ ਇਸ ਤਰ੍ਹਾਂ ਇਨਸਾਨ ਬਚ ਗਿਆ। ਜ਼ੀਅਸ ਨੂੰ ਜਦੋਂ ਇਸ ਪੂਰੇ ਵਾਕੇ ਦੀ ਖ਼ਬਰ ਹੋਈ ਤਾਂ ਉਸਨੇ ਸਜ਼ਾ ਦੇ ਤੌਰ ਤੇ ਪਰੋਮੀਥੀਅਸ ਨੂੰ ਇਕ ਚੱਟਾਨ ਨਾਲ ਬੰਨਵਾ ਦਿੱਤਾ ਅਤੇ ਉਸ ਉੱਤੇ ਇਕ ਗਿੱਧ ਛੱਡ ਦਿੱਤੀ ਜੋ ਉਸਦੇ ਜਿਗਰ ਨੂੰ ਖਾ ਜਾਂਦੀ । ਅਗਲੇ ਦਿਨ ਪਰੋਮੀਥੀਅਸ ਦਾ ਜਿਗਰ ਫਿਰ ਠੀਕ ਹੋ ਜਾਂਦਾ ਅਤੇ ਗਿੱਧ ਫਿਰ ਆਉਂਦੀ ਅਤੇ ਉਸਦੇ ਜਿਗਰ ਨੂੰ ਖਾ ਜਾਂਦੀ। ਪਰੋਮੀਥੀਅਸ ਆਪਣੇ ਕੀਤੇ ਤੇ ਪਛਤਾਇਆ ਨਹੀਂ। ਇਨਸਾਨਾਂ ਨੇ ਵੀ ਉਸਦੀ ਇਸ ਕੁਰਬਾਨੀ ਨੂੰ ਯਾਦ ਰੱਖਿਆ ਹੈ । *ਪਰੋਮੀਥੀਅਸ ਦੀ ਮਿਥ ਨੂੰ ਸਭ ਤੋਂ ਪਹਿਲਾਂ 8 ਵੀਂ ਸਦੀ ਈਸਾ ਪੂਰਵ ਵਿੱਚ ਯੂਨਾਨੀ ਮਹਾਂ ਕਵੀ ਹੇਸਿਓਡ ਨੇ ਆਪਣੇ ਐਪਿਕ ਥੀਓਗੋਨੀ ਦਾ ਹਿੱਸਾ ਬਣਾਇਆ ਸੀ । *ਪਰੋਮੀਥੀਅਸ ਜ਼ੁਲਮ ਅਤੇ ਜਬਰ ਦੇ ਸਾਹਮਣੇ ਜੁਰਅਤ , ਬਹਾਦਰੀ ਅਤੇ ਤਖ਼ਲੀਕ ਦਾ ਪ੍ਰਤੀਕ ਹੈ। * ਪਰੋਮੀਥੀਅਸ ਦੀ ਇਸ ਕਹਾਣੀ ਤੇ 2300 ਸਾਲ ਪਹਿਲੇ ਯੂਨਾਨੀ ਡਰਾਮਾਕਾਰ ਐਸਕਾਈਲਸ ਨੇ ਇਕ ਸ਼ਾਹਕਾਰ ਡਰਾਮਾ ਲਿੱਖਿਆ ਸੀ । * ਕਾਰਲ ਮਾਰਕਸ ਨੇ ਆਪਣੇ ਅਖ਼ਬਾਰ ਰਹਾਈਨਸ਼ ਜ਼ਾਈਤੁੰਗ ਦੇ ਪਹਿਲੇ ਸਫ਼ੇ ਤੇ ਪਰੋਮੀਥੀਅਸ ਦੀ ਤਸਵੀਰ ਰੱਖੀਸੀ ।
No comments:
Post a Comment