Saturday, March 19, 2011

ਪਾਸ਼ ਦੀ ਕਵਿਤਾ ਤੋਂ ਇਨਕਾਰ-ਇਰਫ਼ਾਨ ਮਲਿਕ

(ਇਨਕਾਰ : ਅਸੀਂ ਲੜਾਂਗੇ ਸਾਥੀ ਤੇ ਪਾਸ਼ ਦੀਆਂ ਹੋਰ ਕਿਤਾਬਾਂ ਵਿੱਚੋਂ ਚੋਣਵੀਆਂ ਨਜ਼ਮਾਂ ਦਾ ਸੰਗ੍ਰਹਿ ਹੈ ਜਿਸ ਨੂੰ ਵਾਸ਼ਿੰਗਟਨ ਡੀ.ਸੀ. ਅਪਨਾ - ਅਕਾਦਮੀ ਆੱਫ਼ ਪੰਜਾਬ ਨਾਰਥ ਅਮੈਰਿਕਾ ਨੇ 1996 ਵਿੱਚ ਪ੍ਰਕਾਸ਼ਿਤ ਕੀਤਾ ਸੀ .ਪ੍ਰੇਮ ਪ੍ਰਕਾਸ਼ ਨੇ ਅੰਗਰੇਜ਼ੀ ਤੋਂ ਪੰਜਾਬੀ ਵਿਚ ਉਲਥਾ ਕੇ  ਲਕੀਰ ਜੁਲਾਈ-ਸਤੰਬਰ 1998 ਅੰਕ ਵਿੱਚ ਪ੍ਰਕਾਸ਼ਿਤ ਕੀਤਾ. ਇਸ ਵਿੱਚ ਮੌਜੂਦ ਰੌਚਿਕ ਵਿਸ਼ਲੇਸ਼ਣੀ ਟਿੱਪਣੀਆਂ  ਕਾਰਨ  ਅਸੀਂ ਇਥੇ ਦੁਬਾਰਾ ਪੇਸ਼ ਕਰ ਰਹੇ ਹਾਂ.)



ਪੰਜਾਬੀ ਦੁਨੀਆਂ ਦੀਆਂ ਕੁਝ ਭਾਸ਼ਾਵਾਂ ਚੋਂ ਹੈ, ਜਿਹੜੀ ਦੋ ਲਿਪੀਆਂ ਵਿਚ ਲਿਖੀ ਜਾਂਦੀ ਹੈ।
ਇਹਦੇ ਕਾਰਨ ਧਾਰਮਿਕ, ਰਾਜਨੀਤਕ ਤੇ ਸਮਾਜਿਕ ਹਨ। ਦੇਸ਼ ਵੰਡ ਤੋਂ ਪਿੱਛੋਂ ਨਾ ਨਜ਼ਰ ਆਉਣ ਵਾਲ਼ੀ ਕੰਧ ਦੋਹਾਂ ਦੇਸ਼ਾਂ ਦੀ ਬੋਲੀ ਤੇ ਸਾਹਿਤ ਵਿਚ ਪੈ ਗਈ ਹੈ। ਦੋਹਾਂ ਪਾਸਿਆਂ 'ਚ ਲਿਖੇ ਜਾ ਰਹੇ ਸਾਹਿਤ ਦੀ ਪਹੁੰਚ ਦੂਜੇ ਪਾਸੇ ਲਈ ਵੱਡੀ ਰੁਕਾਵਟ ਬਣੀ ਹੋਈ ਹੈ।ਉਨ੍ਹਾਂ ਭਾਰਤੀ ਪੰਜਾਬੀ ਲੇਖਕਾਂ ਦੀਆਂ ਕਿਤਾਬਾਂ ਪਾਕਿਸਤਾਨ ਵਿਚ ਕਦੇ-ਕਦਾਈਂ ਛਪਦੀਆਂ ਸਨ, ਜਿਹੜੇ ਵੰਡ ਤੋਂ ਪਹਿਲਾਂ ਹੀ ਜਾਣੇ ਜਾਂਦੇ ਸਨ; ਜਿਵੇਂ ਅੰਮ੍ਰਿਤਾ ਪ੍ਰੀਤਮ, ਮੋਹਨ ਸਿੰਘ ਤੇ ਦਰਸ਼ਨ ਸਿੰਘ ਅਵਾਰਾ। ਪਾਕਿਸਤਾਨ ਵਿਚ ਮਾਂ ਬੋਲੀ ਪਰਚੇ ਵਾਲ਼ਿਆਂ ਨੇ ਪੂਰਬੀ ਪੰਜਾਬੀ ਸਾਹਿਤ ਨੂੰ ਛਾਪਣ ਦਾ ਚੰਗਾ ਕੰਮ ਕੀਤਾ। ਇਸ ਤੋਂ ਬਾਅਦ 'ਅਪਨਾ' ਵਾਲ਼ਿਆਂ ਗੁਰਮੁਖੀ ਤੋਂ ਸ਼ਾਹਮੁਖੀ ਵਿਚ ਲਿਪੀ-ਅੰਤਰ ਕਰਕੇ ਛਾਪਣ ਦਾ ਕੰਮ ਵਧਾਇਆ ਤੇ ਕਈ ਲੇਖਕਾਂ ਦੀਆਂ ਕਿਤਾਬਾਂ ਛਾਪੀਆਂ। ਪਾਸ਼ ਦੀਆਂ ਚੋਣਵੀਆਂ ਨਜ਼ਮਾਂ ਇਨਕਾਰ ਪੜ੍ਹਨ ਲਈ ਮੈਂ ਬੜਾ ਉਤਾਵਲਾ ਸੀ।
ਭਾਰਤੀ ਪੰਜਾਬੀ ਸਮਕਾਲੀ ਕਵਿਤਾ ਵਿਚ ਪਾਸ਼ ਦਾ ਨਾਂ ਸਿਰਕੱਢ ਕਵੀ ਵਜੋਂ ਪੇਸ਼ ਕੀਤਾ ਜਾਂਦਾ ਹੈ, ਪਰ ਪਾਕਿਸਤਾਨ ਵਿਚ ਉਹਦੀਆਂ ਕੁਝ ਕਵਿਤਾਵਾਂ ਹੀ ਮਾਂ ਬੋਲੀ ਵਿਚ ਛਪੀਆਂ ਸਨ। ਇਸ ਤੋਂ ਇਲਾਵਾ ਕਿਤਾਬ ਇਨਕਾਰ ਵਿਚ ਕਵਿਤਾਵਾਂ ਦੀ ਚੋਣ ਕਵੀ ਦੀ ਅਪਣੀ ਨਹੀਂ। ਪਾਕਿਸਤਾਨ ਵਿਚ ਅਜੋਕਾ ਪੰਜਾਬੀ ਸਾਹਿਤ ਅਜੇ ਵੀ ਪਹਿਲੀ ਵਰੇਸ ਵਿਚ ਹੈ। ਇਹ ਅਜੇ ਉਸ ਮੁਕਾਮ ਤੇ ਨਹੀਂ ਪੁੱਜਾ, ਜਿਥੇ ਕਹਾਣੀ ਸੰਗ੍ਰਹਿ, ਕਾਵਿ ਸੰਗ੍ਰਹਿ ਜਾਂ ਚੋਣਵੇਂ ਸੰਗ੍ਰਹਿ ਆਦਿ ਸੌਖਿਆਂ ਹੀ ਛਾਪੇ ਜਾ ਸਕਣ। ਮੇਰਾ ਖ਼ਿਆਲ ਹੈ ਕਿ ਪੱਛਮੀ ਪੰਜਾਬ ਵਿਚ ਮੁਨੀਰ ਨਿਆਜ਼ੀ ਦੀ ਛਪੀ ਕੁੱਲ ਕਲਾਮ ਕਿਤਾਬ ਹੀ ਇੱਕੋ ਵੰਨਗੀ ਏ। ਵਧੇਰੇ ਲਿਖਣ ਵਾਲੇ ਲੇਖਕ ਨਜਮ ਹੁਸੈਨ ਸਈਅਦ ਦੀ ਕਿਤਾਬ ਖੱਪੇ ਵਿਚ ਉਹਦੀਆਂ ਲਿਖੀਆਂ ਕਵਿਤਾਵਾਂ ਹੀ ਸ਼ਾਮਿਲ ਹਨ, ਪਰ ਉਹ ਇਹਨੂੰ ਅਪਣੀ ਪਹਿਲੀ ਚੋਣ ਨਹੀਂ ਮੰਨਦਾ। ਇਸ ਲਈ ਪਾਸ਼ ਦੀ ਇਨਕਾਰ ਪਹਿਲੀ ਕਿਤਾਬ ਹੈ, ਜਿਹੜੀ ਪੱਛਮੀ ਪੰਜਾਬ ਚ ਪਹਿਲੀ ਵਾਰੀ ਛਪੀ ਹੈ।
ਬੜੇ ਅਫ਼ਸੋਸ ਦੀ ਗੱਲ ਹੈ ਕਿ ਇਸ ਕਿਤਾਬ ਤੋਂ ਇਹ ਨਹੀਂ ਪਤਾ ਲਗਦਾ ਕਿ ਇਹ ਚੋਣ ਕਿਹਨੇ ਕੀਤੀ ਹੈ। ਚੋਣਵੇਂ ਸੰਗ੍ਰਹਿ ਵਧੇਰੇ ਦਿਲਚਸਪ ਹੋ ਸਕਦੇ ਨੇ, ਕਿਉਂਕਿ ਲੇਖਕ ਦਾ ਚੋਣ ਦੇ ਕੰਮ ਚ ਕੋਈ ਦਖ਼ਲ ਨਹੀਂ ਹੁੰਦਾ। ਅਕਸਰ ਇਹ ਤਜਰਬਾ ਨਵੇਂ ਪਹਿਲੂ ਉਜਾਗਰ ਕਰਨ ਵਿਚ ਮਦਦ ਕਰਦਾ ਹੈ। ਇਹ ਗੱਲ ਖ਼ਾਸ ਧਿਆਨ ਦੇਣ ਵਾਲ਼ੀ ਹੈ ਕਿ ਮੈਂ ਇਹ ਰੀਵਿਊ ਕੇਵਲ ਇਨਕਾਰ ਪੁਸਤਕ ਨੂੰ ਸਾਹਮਣੇ ਰੱਖ ਕੇ ਕਰ ਰਿਹਾ ਹਾਂ; ਪਾਸ਼ ਦੀਆਂ ਹੋਰ ਕਿਤਾਬਾਂ ਪੜ੍ਹ ਕੇ ਨਹੀਂ। ਕਿਤਾਬ ਦੀ ਪਹਿਲੀ ਕਵਿਤਾ ਇਨਕਾਰ ਹੈ, ਜਿਹੜੀ ਇੰਜ ਤੁਰਦੀ ਹੈ:

ਮੇਰੇ ਤੋਂ ਆਸ ਨਾ ਕਰਿਓ ਕਿ ਮੈਂ ਖੇਤਾਂ ਦਾ ਪੁੱਤ ਹੋ ਕੇ
ਤੁਹਾਡੇ ਚਗਲੇ ਹੋਏ ਸਵਾਦਾਂ ਦੀ ਗੱਲ ਕਰਾਂਗਾ
ਜਿਨ੍ਹਾਂ ਦੇ ਹੜ ਵਿਚ ਰੁੜ੍ਹ ਜਾਂਦੀ ਹੈ
ਸਾਡੇ ਬੱਚਿਆਂ ਦੀ ਤੋਤਲੀ ਕਵਿਤਾ

ਤੇ ਕਵਿਤਾ ਦਾ ਅੰਤ ਇੰਜ ਹੁੰਦਾ ਹੈ:

ਤੁਸਾਂ ਦੇ ਮੰਨਣ ਜਾਂ ਨਾਂ ਮੰਨਣ ਵਿਚ
ਸੱਚ ਨੂੰ ਕੋਈ ਫ਼ਰਕ ਨਹੀਂ ਪੈਂਦਾ।
ਪਾਸ਼ ਦੀ ਕਵਿਤਾ ਦੇ ਇਹ ਦੋ ਛੋਟੇ-ਛੋਟੇ ਨਮੂਨੇ ਉਹਦੀ ਕਵਿਤਾ ਦਾ ਨਿਚੋੜ ਨੇ। ਪਾਸ਼ ਨੂੰ ਇਹ ਅਪਣੀ ਸੱਚਾਈ ਲੱਭੀ ਹੈ। ਉਹਦੀ ਸੱਚਾਈ, ਉਹਦਾ ਸੱਚ ਤੇ ਉਹਦੀ ਦੁਨੀਆ ਬੜੀ ਸ਼ਿੱਦਤ ਨਾਲ਼ ਦੱਸੀ ਗਈ ਏ, ਪਰ ਉਹ ਇਕ-ਪਰਤੀ ਹੈ। ਉਹਦੇ ਅਪਣੇ ਸ਼ਬਦਾਂ ਵਿਚ ਸ਼ੈਆਂ ਤੇ ਦ੍ਰਿਸ਼ਟੀਕੋਣ ਪੂਰੇ ਸਪੱਸ਼ਟ ਨੇ। ਉਹ ਜਾਂ ਬਹੁਤ ਚੰਗੇ ਨੇ ਜਾਂ ਬਹੁਤ ਮਾੜੇ ਨੇ। ਅਸਲੀ ਜੀਵਨ ਦੇ ਉਲ਼ਟ ਇਹ ਲੱਭਣਾ ਬਹੁਤ ਔਖਾ ਹੈ ਕਿ ਉਹ ਗੱਲ ਜਿੰਨੀ ਸ਼ਿੱਦਤ ਨਾਲ਼ ਤੇ ਜ਼ੋਰ ਨਾਲ਼ ਕਰਦਾ ਹੈ ਉਹਦੇ ਵਿਚ ਪਕਿਆਈ ਲੱਭਣੀ ਔਖੀ ਹੈ।
ਉਹ ਮਨੁੱਖ ਦੀ ਮਨੁੱਖਤਾ ਨੂੰ ਸਮਝਣਾ ਲਈ ਦੋ ਇੰਤਹਾਵਾਂ ਤਕ ਪੁੱਜਾ ਹੈ। ਉਹਦਾ ਸੱਚ ਉਹਦੇ ਅੰਦਰ ਦੀ ਕਦਰ-ਕੀਮਤ ਹੈ, ਜਿਹਨੂੰ ਤੁਸੀਂ ਮੁਕੰਮਲ ਤੌਰ 'ਤੇ ਸਵੀਕਾਰ ਕਰੋ ਜਾਂ ਨਾ ਕਰੋ। ਜੇ ਇਹ ਤੁਹਾਡੇ ਕੋਲ਼ ਨਹੀਂ, ਤਾਂ ਇਹਨੂੰ ਹਾਸਿਲ ਕਰਨ ਦਾ ਇੱਕੋ ਤਰੀਕਾ ਹੈ - ਬੰਦੂਕ ਦੀ ਗੋਲ਼ੀ ਨਾਲ਼ ਸੰਘਰਸ਼ ਕਰੋ, ਸੰਘਰਸ਼ ਕਰੋ, ਸੰਘਰਸ਼ ਕਰੋ। ਅਤੇ ਇਹ ਕਿ ਇਸ ਦੁਨੀਆ ਵਿਚ ਪਿੰਡ ਸ਼ਹਿਰ ਨਾਲੋਂ ਚੰਗੇਰਾ ਹੈ। ਪੇਂਡੂ ਆਮ ਸ਼ਹਿਰੀ ਨਾਲੋਂ ਚੰਗਾ ਹੁੰਦਾ ਹੈ। ਇਸ ਜਗਤ ਦੇ ਰਹਿਣ ਵਾਲੇ ਮੱਕਾਰ, ਪੀੜਿਤ ਜਾਂ ਲੜਾਕੂ ਹਨ।
ਇਹ ਕਵੀ ਵਾਸਤੇ ਬਹੁਤ ਹੀ ਖ਼ਤਰਨਾਕ ਰਸਤਾ ਹੈ। ਇਥੇ ਕਵੀ ਤੇ ਸਿਰਜਕ ਦੋਵੇਂ ਕਵਿਤਾ ਦੇ ਨਾਲ਼ ਹਨ। ਉਹਦੀ ਸਿਰਜਣਾ ਜ਼ਿੰਦਗੀ ਦੀਆਂ ਪਰਤਾਂ ਨੂੰ ਖੋਲ੍ਹਦੀ ਨਹੀਂ; ਨਾ ਸੱਚ ਫਰੋਲ਼ਦੀ ਹੈ, ਬਲਕਿ ਅਪਣਾ ਲੱਭਿਆ ਸੱਚ ਉਹਦੇ ਉੱਤੇ ਲੱਦਿਆ ਜਾਂਦਾ ਹੈ। ਏਸ ਕਾਰਜ ਲਈ ਉਹ ਇੱਕੋ ਧਰਾਤਲ ਦੇ ਸ਼ਬਦਾਂ ਦੀ ਵਰਤੋਂ ਕਰੀ ਜਾਂਦਾ ਹੈ। ਪਾਸ਼ ਦਾ ਕਾਵਿਕ ਜਗਤ ਸੌੜਾ ਹੈ। ਉਹਦੇ 'ਚ ਪਾਠਕ ਲਈ ਕੋਈ ਥਾਂ ਨਹੀਂ ਕਿ ਉਹ ਇਹਦੇ ਵਿਚ ਅਪਣਾ ਸਿਰਜਕ ਜਗਤ ਰਚ ਸਕੇ। ਜਿਹੜਾ ਉਹਦੇ ਨਾਲ ਸੰਬੰਧਤ ਹੋਵੇ। ਜਦ ਉਹ ਚਾਹੇ, ਮੁੜ ਕੇ ਉਹਦੇ 'ਚ ਜਾ ਸਕੇ। ਪਾਸ਼ ਕੋਲ਼ ਬਹੁਤ ਘੱਟ ਸਵਾਲ ਨੇ, ਉਹ ਜਵਾਬਾਂ ਨਾਲ਼ ਭਰਿਆ ਪਿਆ ਹੈ। ਸਵਾਲ ਹਮੇਸ਼ਾ ਦੂਜੀਆਂ ਗੱਲਾਂ ਨਾਲ਼ ਸੰਬੰਧ ਜੋੜੀ ਰੱਖਦੇ ਹਨ। ਪਰ ਜਵਾਬ ਹਮੇਸ਼ਾ ਕਿਸੇ ਸਵਾਲ ਦੇ ਨਾਲ਼ ਹੀ ਸੰਬੰਧਤ ਹੁੰਦੇ ਹਨ। ਇਹਦੇ ਨਾਲ ਪਾਸ਼ ਦੀ ਕਵਿਤਾ ਦਾ ਕੈਨਵਸ ਖ਼ਤਰਨਾਕ ਤੌਰ 'ਤੇ ਸੌੜਾ ਹੀ ਜਾਂਦਾ ਹੈ, ਜਿਵੇਂ ਬੰਬਈਆਂ ਫ਼ਿਲਮਾਂ ਵਿਚ ਖਲਨਾਇਕ 'ਚ ਸਾਰੀਆਂ ਬੁਰਾਈਆਂ ਆ ਜੁੜਦੀਆਂ ਹਨ ਤੇ ਨਾਇਕ 'ਚ ਸਾਰੀਆਂ ਖ਼ੂਬੀਆਂ। ਏਸ ਲਈ ਜਦ ਅਸੀਂ ਪਾਸ਼ ਦੀ ਕਵਿਤਾ 'ਚ ਇਹ ਸਤਰਾਂ ਪੜ੍ਹਦੇ ਹਾਂ, ਤਾਂ ਸਾਨੂੰ ਹੈਰਾਨੀ ਨਹੀਂ ਹੁੰਦੀ -

ਮੈਂ ਕਾਤਲ ਹਾਂ ਉਹਨਾਂ ਦਾ ਜੋ ਮਨੁੱਖਤਾ ਨੂੰ ਕਤਲ ਕਰਦੇ ਨੇ
ਹਕ ਨੂੰ ਕਤਲ ਕਰਦੇ ਨੇ
ਸੱਚ ਨੂੰ ਕਤਲ ਕਰਦੇ ਨੇ।
ਪਾਸ਼ ਦੀ ਸ਼ੈਲੀ ਸੰਚਾਰਮੁਖੀ ਨਹੀਂ, ਬਲਕਿ ਚੁਣੌਤੀ ਦੇਣ ਵਾਲ਼ੀ ਹੈ ਤੇ ਸਭ ਤੋਂ ਵੱਧ ਇਹ ਬੇਬਾਕ ਹੈ; ਜਿਹਦੇ ਚ ਤਾਜ਼ਗੀ ਪੈਦਾ ਕਰਨ ਦਾ ਗੁਣ ਹੈ। ਜਦੋਂ ਉਹ ਇਸ ਸ਼ੈਲੀ ਨੂੰ ਚਾਲਾਕੀ ਨਾਲ਼ ਵਰਤਦਾ ਹੈ, ਤਾਂ ਪਾਠਕ ਨੂੰ ਅਪਣੇ ਨਾਲ਼ ਧਰੂਹ ਕੇ ਲੌਂਗ ਮਾਰਚ 'ਤੇ ਲੈ ਜਾਂਦਾ ਹੈ। ਉਹਦੀ ਹਰੇਕ ਕਵਿਤਾ ਚੁਣੌਤੀ ਹੈ। ਪਰ ਵਿਸ਼ੇ ਦਾ ਦੁਹਰਾਉ ਤੇ ਗੱਲ ਕਹਿਣ ਦਾ ਢੰਗ ਤਰੀਕਾ ਚੁਣੌਤੀ ਦੇ ਡੰਗ ਨੂੰ ਮਾਰ ਦੇਂਦਾ ਹੈ ਅਤੇ ਉਹਨੂੰ ਨਾਅਰੇ 'ਚ ਬਦਲ ਦੇਂਦਾ ਹੈ। ਫੇਰ ਬੱਝੀ ਸੋਚ ਟੁਰੀ ਜਾਂਦੀ ਹੈ। ਸ਼ਾਇਦ ਉਹਨੂੰ ਏਸ ਸਮੱਸਿਆ ਦਾ ਆਪ ਪਤਾ ਸੀ। ਏਸੇ ਲਈ ਚੌਂਕਾਉਣ ਵਾਲ਼ੇ ਬਿਆਨ ਦੇਂਦਾ ਹੋਇਆ ਇਹਨੂੰ ਭੰਨਣ ਦੇ ਯਤਨ ਕਰਦਾ ਹੈ।
ਮੇਰੀ ਪਿੱਠ ਤੇ ਲੱਦ ਦਿਓ ਵਾਜਪਾਈ ਦਾ ਬੋਝਲ ਪਿੰਡਾ
ਮੇਰੇ ਗਲ ਵਿਚ ਪਾ ਦਿਓ ਹੇਮੰਤ ਬਸੂ ਦੀ ਲਾਸ਼
ਮੇਰੇ ... ਵਿਚ ਦੇ ਦਿਓ ਲਾਲਾ ਜਗਤ ਨਾਰਾਇਣ ਦਾ ਸਿਰ
ਪਾਸ਼ ਅਪਣੀ ਕਵਿਤਾ ਦਾ ਨਾਇਕ ਆਪ ਹੈ। ਉਹ ਆਪਣੀਆਂ ਕਵਿਤਾਵਾਂ ਨੂੰ ਅਜਿਹੇ ਨਾਂ ਦੇਂਦਾ ਹੈ-'ਮੈਂ ਦੱਸਾਂ (ਤੁਹਾਨੂੰ), 'ਸਮਾਂ ਆ ਗਿਆ', 'ਖੁੱਲ੍ਹੀ ਚਿੱਠੀ', 'ਕਾਗ਼ਜ਼ੀ ਸ਼ੇਰਾਂ ਦੇ ਨਾਂ', 'ਅਸੀਂ ਲੜਾਂਗੇ ਸਾਥੀ', ਸਚ (ਦੁਵਾਰਾ) ਅਤੇ 'ਮੈਂ ਪੁੱਛਦਾ ਹਾਂ'। ਉਹਦੀਆਂ ਬਹੁਤੀਆਂ ਕਵਿਤਾਵਾਂ ਉੱਤਮ ਪੁਰਖ 'ਚ ਲਿਖੀਆਂ ਹੋਈਆਂ ਹਨ। ਇਨਾਂ 49 ਕਵਿਤਾਵਾਂ ਵਿਚੋਂ 35 ਉਹਦੀ "ਮੈਂ" ਦੇ ਦੁਆਲੇ ਘੁੰਮਦੀਆਂ ਹਨ। ਜਾਂ ਮੈਂ ਕਹਿੰਦਾ - ਸੱਚ ਤੇ ਸੰਘਰਸ਼ ਉਹਨੂੰ ਪ੍ਰਾਪਤ ਕਰਨ ਲਈ। ਬਹੁਤੀਆਂ ਕਵਿਤਾਵਾਂ 'ਮੈਂ', 'ਅਸੀਂ', 'ਤੂੰ', ਮੇਰਾ, ਤੇਰਾ ਦੇ ਪੜਨਾਵਾਂ ਨਾਲ ਸ਼ੁਰੂ ਹੁੰਦੀਆਂ ਹਨ। ਇਹਦੇ ਨਾਲ ਕਵੀ ਭਾਵੁਕ ਭਾਸ਼ਣ ਦੇਣ ਵਾਲ਼ਾ ਬਣ ਜਾਂਦਾ ਹੈ। ਕਵੀ ਆਪ ਆਦਰਸ਼ਵਾਦੀ ਬੰਦੇ ਵਾਂਗ ਪੈਦਾ ਹੁੰਦਾ ਹੈ। ਉਹਦੇ ਵਿਚੋਂ ਨਾਇਕ ਜਨਮ ਲੈਂਦਾ ਹੈ, ਜਿਹੜਾ ਇਮਾਮ ਮਹਿਦੀ ਜਾਂ ਵਿਸ਼ਨੂੰ  ਵਾਂਗੂੰ ਕਾਲਕੀ 'ਤੇ ਸਵਾਰ ਹੋ ਕੇ ਆਉਂਦਾ ਹੈ ਤੇ ਵਰਤਮਾਨ ਕਾਲ ਨੂੰ ਨਸ਼ਟ ਕਰਨ ਲਈ ਹਥਿਆਰ ਫੜ ਸੰਘਰਸ਼ ਸ਼ੁਰੂ ਕਰ ਦੇਂਦਾ ਹੈ, ਤਾਂ ਜੋ ਮਾਨਵਤਾ ਨੂੰ ਏਸ ਕਲਿਜੁਗ ਤੋਂ ਬਚਾਇਆ ਜਾਵੇ, ਜਿਹੜਾ ਸਰਿਸ਼ਟੀ 'ਤੇ ਘੋਰ ਪਾਪਾਂ ਕਰ ਕੇ ਸਭ ਤੋਂ ਵੱਧ ਅੰਨ੍ਹੇਰਾ ਹੋ ਚੁੱਕਿਆ ਹੈ।
ਮੇਰੇ ਕੋਲ਼ ਤੀਰ ਹਨ ਕਾਗ਼ਜ ਦੇ ਹਨ
ਜੋ ਪੰਜਾਂ ਸਾਲਾਂ ਵਿਚ ਇੱਕੋ ਵਾਰ ਚਲਦਾ ਹੈ
ਤੇ ਜਿਹਦੇ ਵੱਜਦਾ ਹੈ ਪਾਣੀ ਨਹੀਂ
ਮੇਰਾ ਲਹੂ ਮੰਗਦਾ ਹੈ

ਅਪਣੀ ਕਵਿਤਾ ਦੀ ਸ਼ਕਤੀ 'ਚ ਉਹਦਾ ਵਿਸ਼ਵਾਸ ਸਾਰੀ ਪੁਸਤਕ 'ਚੋਂ ਨਹੀਂ ਲੱਭਦਾ।

ਮੁਆਫ਼ ਕਰਨਾ ਮੇਰੇ ਪਿੰਡ ਦੇ ਯਾਰੋ
ਮੇਰੀ ਕਵਿਤਾ ਤੁਹਾਡੇ ਮਸਲਿਆਂ ਨੂੰ ਹੱਲ ਨਹੀਂ ਕਰ ਸਕਦੀ

ਮਸਲਿਆਂ ਦਾ ਮੱਥਾ ਕੁਝ ਏਸ ਤਰ੍ਹਾਂ ਦਾ ਹੁੰਦਾ ਕਿ ਕਵਿਤਾ ਉੱਕਾ ਹੀ ਨਾਕਾਫ਼ੀ ਹੁੰਦੀ ਹੈ

ਮੇਰੀ ਦੋਸਤ ਕਵਿਤਾ ਬਹੁਤ ਹੀ ਨਸੱਤੀ ਹੋ ਗਈ ਹੈ
ਜਦ ਕਿ ਹਥਿਆਰਾਂ ਦੇ ਨਹੁੰ ਭੈੜੀ ਤਰ੍ਹਾਂ ਵਧ ਆਏ ਹਨ
ਤੇ ਹੁਣ ਹਰ ਤਰ੍ਹਾਂ ਦੀ ਕਵਿਤਾ ਤੋਂ ਪਹਿਲਾਂ
ਹਥਿਆਰਾਂ ਨਾਲ ਯੁੱਧ ਕਰਨਾ ਜ਼ਰੂਰੀ ਹੋ ਗਿਆ ਹੈ
ਪਾਸ਼ ਦੀ ਕਵਿਤਾ 'ਚ ਪੰਜਾਬੀ ਪਿੰਡ ਦੀ ਚੇਤਨਾ ਤੇ ਸੰਵੇਦਨਸ਼ੀਲਤਾ ਬੜੀ ਵੱਖਰੀ ਕਿਸਮ ਦੀ ਹੈ- ਬਲ਼ਦਾਂ ਦੀਆਂ ਪਿੱਠਾਂ ਤੇ ਉਭਰਦੀਆਂ ਪ੍ਰੈਣੀਆਂ ਦੀਆਂ ਲਾਸਾਂ, ਧਨੀਏ ਦੀ ਖੁਸ਼ਬੋ, ਕਣਕ ਦੇ ਵੱਢ ਵਿਚ ਕਿਰੇ ਛੋਲੇ, ਗੰਡ ਵਿਚ ਜੰਮਦੇ ਤੱਤੇ ਗੁੜ ਦੀ ਮਹਿਕ ਅਤੇ ਜਗੀਰੀ ਦਰਜੀ, ਪਿਆਰਾ ਨਾਈ, ਮਾੜੋ ਦਾਈ ਤੇ ਦਰਸ਼ਨ ਦਿਹਾੜੀਆ-ਇਹ ਸਭ ਕੁਝ ਪਾਠਕ ਨੂੰ ਪਿੰਡ ਦੀਆਂ ਗਲ਼ੀਆਂ 'ਚ ਲਈ ਫਿਰਦਾ ਹੈ।
ਇਨਕਾਰ ਪੜ੍ਹਦਿਆਂ ਕੋਈ ਵੀ ਇਹ ਸਮਝਣੋਂ ਇਨਕਾਰ ਨਹੀਂ ਕਰ ਸਕਦਾ ਕਿ ਜਿਹੜਾ ਬੰਦਾ ਅਜਿਹੀਆਂ ਉਤੇਜਕ ਸਤਰਾਂ ਲਿਖ ਸਕਦਾ ਹੈ, ਉਹਦੇ ਵਿਚ ਵੱਡਾ ਕਵੀ ਲੁਕਿਆ ਹੋਇਆ ਹੈ।

ਟੈਗੋਰ ਜਾਂ ਗ਼ਾਲਿਬ ਦੀ ਦਾਹੜੀ ਵਿਚ
ਸ਼ਬਦ ਕਵਿਤਾ ਨਹੀਂ ਹੁੰਦੇ ਤੀਲੇ ਹੁੰਦੇ ਹਨ

ਤੇ ਕਵੀ ਇਹ ਵਿਚਾਰ ਵੀ ਪੇਸ਼ ਕਰਦਾ ਹੈ

ਅਸੀਂ ਬੇਅਣਖੀ ਦੀਆਂ ਤੰਦਾਂ ਵਿਚ ਅਮਨ ਵਰਗਾ ਕੁਝ ਉਣਦੇ ਰਹੇ
ਅਸੀਂ ਬਰਛੀ ਦੇ ਵਾਂਗ ਹੱਡਾਂ ਵਿਚ ਖੁੱਭਦੇ ਹੋਏ ਸਾਲਾਂ ਨੂੰ ਉਮਰ ਕਹਿੰਦੇ ਰਹੇ।

ਇਸ ਕਿਤਾਬ ਦੀਆਂ ਬਹੁਤੀਆਂ ਕਵਿਤਾਵਾਂ ਤੋਂ ਲਗਦਾ ਹੈ ਕਿ ਪਾਸ਼ ਨੇ 'ਉਸ ਕਵੀ' ਨੂੰ ਸਫਲਤਾ ਨਾਲ਼ ਅਪਣੇ ਵਿਚ ਸਾਹ ਘੁਟ ਕੇ ਰੱਖਿਆ ਹੋਇਆ ਹੈ, ਜਿਹੜਾ ਅਫ਼ਸੋਸਨਾਕ ਹੈ। ਭਾਸ਼ਾ ਬਾਰੇ ਉਹਦਾ ਗਿਆਨ ਹੰਡ ਹੰਢਾਉਣ ਵਰਗਾ ਹੈ। ਉਹ ਕਵਿਤਾ ਦੀਆਂ ਸਾਰੀਆਂ ਜੁਗਤਾਂ ਜਾਣਦਾ ਹੈ। ਜਦ ਕਦੇ ਪਾਸ਼ ਅਪਣੇ ਆਪ ਨੂੰ ਕ੍ਰਾਂਤੀਕਾਰੀ ਕਵੀ ਤੋਂ ਮੁਕਤ ਕਰਾ ਲੈਂਦਾ ਹੈ, ਤਾਂ ਉਹ ਸਾਨੂੰ 'ਵਫ਼ਾ', 'ਚੰਨੀ' ਤੇ 'ਅੱਜ ਦਾ ਦਿਨ' ਵਰਗੀਆਂ ਕਵਿਤਾਵਾਂ ਦੇਂਦਾ ਹੈ।

ਪਾਸ਼ ਆਪਣੀ ਕਵਿਤਾ 'ਮੈਂ ਹੁਣ ਵਿਦਾ ਹੁੰਦਾ ਹਾਂ' ਵਿਚ ਲਿਖਦਾ ਹੈ

ਮੈਂ ਇਕ ਕਵਿਤਾ ਲਿਖਣੀ ਚਾਹੀ ਸੀ
ਤੂੰ ਜਿਸ ਨੂੰ ਸਾਰੀ ਉਮਰ ਪੜ੍ਹਦੀ ਰਹਿ ਸਕੇਂ
ਉਸ ਕਵਿਤਾ ਵਿਚ
ਮਹਿਕਦੇ ਹੋਏ ਧਨੀਏ ਦਾ ਜ਼ਿਕਰ ਹੋਣਾ ਸੀ
ਕਮਾਦਾਂ ਦੀ ਸਰਸਰਾਹਟ ਦਾ ਜ਼ਿਕਰ ਹੋਣਾ ਸੀ
ਤੇ ਗੰਦਲਾਂ ਦੀ ਨਾਜ਼ਕ ਸ਼ੋਖੀ ਦਾ ਜ਼ਿਕਰ ਹੋਣਾ ਸੀ
ਉਸ ਵਿਚ ਰੁੱਖਾਂ ਤੋਂ ਚੋਂਦੀਆਂ ਧੁੰਦਾਂ
ਅਤੇ ਬਾਲ਼ਟੀ ਵਿਚ ਚੋਏ ਦੁੱਧ ਤੇ ਗਾਉਂਦੀਆਂ ਝੱਗਾਂ ਦਾ ਜ਼ਿਕਰ ਹੋਣਾ ਸੀ

ਕਾਸ਼ ਕਿ ਉਹ ਅਜਿਹੀ ਕਵਿਤਾ ਲਿਖ ਲੈਂਦਾ। ਇਨਕਾਰ ਪੜ੍ਹਦਿਆਂ ਮੈਂ ਮਹਿਸੂਸ ਕਰ ਰਿਹਾ ਹਾਂ ਕਿ ਪਾਸ਼ ਦੀ ਅਚਾਨਕ ਮੌਤ ਹੀ ਨਹੀਂ, ਬਲਕਿ ਉਹਦਾ ਇਹ ਕਵਿਤਾ ਨਾ ਲਿਖ ਸਕਣਾ ਵੀ ਸਮਕਾਲੀ ਪੰਜਾਬੀ ਕਵਿਤਾ ਲਈ ਵੱਡਾ ਦੁਖਾਂਤ ਹੈ?
ਇਰਫ਼ਾਨ ਮਲਿਕ

•  ਲਕੀਰ- ਚੋਂ ਧੰਨਵਾਦ ਸਹਿਤ

Thursday, March 17, 2011

ਸ਼ੇ ਗਵੇਰਾ ਦੀ ਤਲਾਸ਼ ਵਿਚ- ਖਾਲਿਦ ਸੁਹੇਲ

ਕੁੱਝ ਸਾਲ ਪਹਿਲਾਂ ਜਦੋਂ ਮੈਂ ਆਪਣੀ ਕਿਤਾਬ "ਹਿੰਸਾ ਤੇ ਅਮਨ ਦੇ ਪੈਗੰਬਰ" ਲਈ ਵੀਹਵੀਂ ਸਦੀ ਦੇ '12 ਸਿਆਸੀ ਰਹਿਨੁਮਾਵਾਂ ਦੀ ਜੀਵਨੀਆਂ ਦਾ ਅਧਿਐਨ ਕਰ ਰਿਹਾ ਸਾਂ, ਜਿਹਨਾਂ ਵਿਚ ਗਾਂਧੀ, ਨੈਲਸਨ ਮੰਡੇਲਾ ਵੀ ਸ਼ਾਮਲ ਸਨ ਤੇ ਮਾਰਟਨ ਲੂਥਰ ਕਿੰਗ ਤੇ ਹੋ ਚੀ ਮਿੰਨ੍ਹ, ਤਾਂ ਇਹਨਾਂ 12 ਆਗੂਆਂ ਵਿਚੋਂ ਸ਼ੇ ਗਵੇਰਾ ਦੀ ਸਖਸ਼ੀਅਤ ਨੇ ਮੈਨੂੰ ਸਭ ਤੋਂ ਵੱਧ ਪ੍ਰਭਾਵਤ ਕੀਤਾ ਸੀ। ਉਹਨਾਂ ਬਾਰੇ ਪੜ੍ਹਕੇ ਮੈਨੂੰ ਅੰਦਾਜ਼ਾ ਹੋਇਆ ਕਿ ਜਿੰਨੀ ਤੀਬਰਤਾ ਨਾਲ ਉਹ ਮੁਹੱਬਤ ਕਰਨ ਦੇ ਕਾਬਲ ਸੀ ਓਨੀ ਹੀ ਸ਼ਿੱਦਤ ਨਾਲ ਉਹ ਨਫ਼ਰਤ ਵੀ ਕਰ ਸਕਦਾ ਸੀ। ਜਿੰਨੀ ਬੇਦਰੇਗੀ ਨਾਲ ਉਹ ਲੜਦਾ ਸੀ, ਉਨੇ ਹੀ ਖਾਲੂਸ ਨਾਲ ਉਹ ਜ਼ਿੰਦਗੀ ਨੂੰ ਵੀ ਇਸ਼ਕ ਕਰਦਾ ਸੀ। ਉਹ ਇੱਕੋ ਵੇਲੇ ਯੋਧਾ ਵੀ ਸੀ ਤੇ ਮਸੀਹਾ ਵੀ।
ਇਹਨਾਂ 12 ਸਿਆਸੀ ਆਗੂਆਂ ਤੇ ਇਨਕਲਾਬੀਆਂ ਵਿਚੋਂ ਸ਼ੇ ਗਵੇਰਾ ਇੱਕੋ ਇਕ ਵਿਅਕਤੀ ਸੀ ਜਿਹੜਾ ਆਪਣੇ ਮੁੱਢਲੇ ਦੇਸ਼ ਤੋਂ ਇਲਾਵਾ ਕਿਸੇ ਹੋਰ ਦੇਸ ਦੀ ਸਿਆਸੀ ਜਦੋਜਹਿਦ ਵਿਚ ਵੀ ਸ਼ਰੀਕ ਹੋਇਆ। ਸ਼ੇ ਗਵੇਰਾ ਅਰਜਨਟਾਈਨਾ ਦਾ ਜੰਮਪਲ ਸੀ ਪਰ ਉਹ ਕਿਊਬਾ ਦੀ ਆਜ਼ਾਦੀ ਦੀ ਲੜਾਈ ਵਿਚ ਸ਼ਾਮਲ ਹੋਇਆ ਸੀ। ਇਸਦਾ ਕਾਰਨ ਇਹ ਸੀ ਕਿਉਂਕਿ ਨਾ ਸਿਰਫ਼ ਅਰਜਨਟਾਈਨਾ ਤੇ ਕਿਊਬਾ ਨੂੰ ਸਗੋਂ ਸਮੁੱਚੇ ਲਾਤੀਨੀ ਅਮਰੀਕਾ ਨੂੰ ਗ਼ੁਲਾਮੀ ਦੀਆਂ ਜ਼ੰਜੀਰਾਂ ਤੋਂ ਮੁਕਤ ਕਰਾਉਣਾ ਤੇ ਖੁਦਮੁਖਤਿਆਰੀ ਦੇ ਰਾਹ ਤੋਰਨਾ ਚਾਹੁੰਦਾ ਸੀ। ਸ਼ੇ ਗਵੇਰਾ ਸੋਸ਼ਲਿਸਟ ਇਨਕਲਾਬ ਨਾਲ ਸ਼ਿੱਦਤ ਨਾਲ ਮੁਹੱਬਤ ਕਰਦਾ ਸੀ ਤੇ ਸਰਮਾਏਦਾਨਾ ਲੁੱਟ ਦੇ ਨਿਜ਼ਾਮ ਨਾਲ ਸ਼ਿੱਦਤ ਨਾਲ ਘਿਰਣਾ ਕਰਦਾ ਸੀ।
ਜਦੋਂ ਮੈਕਸੀਕੋ ਵਿਚ ਪਹਿਲੀ ਵਾਰ ਸ਼ੇ ਗਵੇਰਾ ਦੀ ਮੁਲਾਕਾਤ ਫੀਡਲ ਕਾਸਟਰੋ ਨਾਲ ਹੋਈ ਸੀ ਤਾਂ ਕਾਸਟਰੋ ਨੇ ਉਹਨਾਂ ਨੂੰ ਡਾਕਟਰ ਵਜੋਂ ਆਪਣੀ ਗੁਰੀਲਾ ਸੈਨਾ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਸੀ। ਇਹ ਸੱਦਾ ਉਸਨੇ ਕਬੂਲ ਕਰ ਲਿਆ। ਹੌਲੀ ਹੌਲੀ ਉਹ ਡਾਕਟਰ ਇਕ ਗੁਰੀਲਾ ਸੈਨਿਕ ਤੇ ਕਾਸਟਰੋ ਦੀ ਸੱਜੀ ਬਾਂਹ ਬਣ ਗਿਆ। ਕਿਊਬਾ ਦੇ ਇਨਕਲਾਬ ਦੀ ਸਫ਼ਲਤਾ ਵਿਚ ਸ਼ੇ ਗਵੇਰਾ ਦੀ ਦੇਣ ਬਹੁਤ ਵੱਡੀ ਸੀ।
ਸ਼ੇ ਗਵੇਰਾ ਦੀ ਜੀਵਨੀ ਪੜ੍ਹਕੇ ਮੇਰੇ ਦਿਲ ਵਿਚ ਇਹ ਖਾਹਿਸ਼ ਪੈਦਾ ਹੋਈ ਮੈਂ ਉਸ ਥਾਂ ਦੀ ਯਾਤਰਾ ਕਰਾਂ ਜਿਥੇ 20ਵੀਂ ਸਦੀ ਦਾ ਇਹ ਇਨਕਲਾਬੀ ਹੁਣ ਦਫਨ ਹੈ। ਸਫ਼ਲਤਾ ਹਾਸਲ ਕਰਨ ਪਿਛੋਂ ਜਦੋਂ ਕਾਸਟਰੋ ਨੇ ਕਿਊਬਾ ਦੀ ਅਗਵਾਈ ਸੰਭਾਲੀ ਤਾਂ ਉਸਨੇ ਸ਼ੇ ਗਵੇਰਾ ਨੂੰ ਆਪਣੇ ਮੰਤਰੀ ਚੁਣਿਆ। ਸ਼ੇ ਗਵੇਰਾ ਨੇ ਕੁਝ ਸਾਲਾਂ ਤੱਕ ਆਪਣੀ ਜ਼ਿੰਮੇਵਾਰੀ ਨਿਭਾਈ। ਜਦੋਂ ਉਸਨੇ ਦੇਖਿਆ ਕਿ ਇਨਕਲਾਬ ਆਪਣੇ ਪੈਰਾਂ ਉੱਤੇ ਖੜ੍ਹਾ ਹੋ ਗਿਆ ਹੈ ਤਾਂ ਉਸਨੇ ਮੰਤਰੀ ਵਜੋਂ ਅਸਤੀਫ਼ਾ ਦੇ ਦਿੱਤਾ। ਉਹ ਕਿਊਬਾ ਵਾਂਗ ਹੋਰ ਲਾਤੀਨੀ ਦੇਸ਼ਾਂ ਵਿਚ ਵੀ ਇਨਕਲਾਬ ਲਿਆਉਣਾ ਚਾਹੁੰਦਾ ਸੀ। ਜਿਵੇਂ ਹੀ ਸ਼ੇ ਗਵੇਰਾ ਕਿਊਬਾ ਤੋਂ ਰੂਪੋਸ਼ ਹੋਇਆ, ਅਮਰੀਕਾ ਦੀ ਖੁਫ਼ੀਆ ਏਜੰਸੀ ਸੀ।ਆਈ।ਏ। ਨੇ ਉਸਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਉਸ ਵੇਲੇ ਤੱਕ ਕਾਸਟਰੋ ਤੇ ਸ਼ੇ ਗਵੇਰਾ ਅਮਰੀਕਾ ਦੇ ਦੋ ਵੱਡੇ ਦੁਸ਼ਮਣ ਬਣ ਚੁੱਕੇ ਸਨ। ਕੁਝ ਸਾਲਾਂ ਦੀ ਜਾਸੂਸੀ ਪਿਛੋਂ ਅਮਰੀਕਾ ਦੇ ਖੁਫ਼ੀਆ ਏਜੰਟਾਂ ਨੇ 8 ਅਕਤੂਬਰ 1967 ਨੂੰ ਸ਼ੇ ਗਵੇਰਾ ਤੇ ਉਸਦੇ ਇਨਕਲਾਬੀ ਸਾਥੀਆਂ ਨੂੰ ਫੜ ਲਿਆ ਤੇ ਅਗਲੇ ਦਿਨ ਉਹਨਾਂ ਸਾਰਿਆਂ ਨੂੰ ਕਤਲ ਕਰ ਦਿੱਤਾ। ਅਮਰੀਕਾ ਸਰਕਾਰ ਸ਼ੇ ਗਵੇਰਾ ਦੀ ਹਰਮਨ ਪਿਆਰਤਾ ਤੋਂ ਐਨੀ ਡਰੀ ਹੋਈ ਸੀ ਕਿ ਉਸਨੇ ਕੇਵਲ ਉਸਦੇ ਦੋ ਹੱਥ ਹੀ ਦੁਨੀਆ ਨੂੰ ਦਿਖਏ ਪਰ ਉਸਦੀ ਲਾਸ਼ ਨੂੰ ਉਸਦੇ ਸਾਥੀਆਂ ਦੀਆਂ ਲਾਸ਼ਾਂ ਨਾਲ ਪੁਰਅਸਰਾਰ ਢੰਗ ਨਾਲ ਦਫ਼ਨਾ ਦਿੱਤਾ। ਸ਼ੇ ਗਵੇਰਾ ਦੇ ਪਰਸੰਸਕਾਂ ਨੂੰ ਲੰਮੇਂ ਸਮੇਂ ਤੱਕ ਇਹ ਖ਼ਬਰ ਨਾ ਹੋਈ ਕਿ ਉਹ ਕਿਥੇ ਦਫਨ ਹੈ।
ਸ਼ੇ ਗਵੇਰਾ ਦੇ ਕਤਲ ਦੇ ਤੀਹ ਸਾਲਾਂ ਪਿਛੋਂ 1997 ਵਿਚ ਇਕ ਪੱਤਰਕਾਰ ਨੇ ਬੁਲੀਵੀਆ ਦੇ ਇਕ ਜਰਨੈਲ ਨਾਲ ਸ਼ਰਾਬ ਪੀਂਦਿਆਂ ਪੁੱਛਿਆ ਕੀ ਉਸਨੂੰ ਪਤਾ ਹੈ ਕਿ ਸ਼ੇ ਗਵੇਰਾ ਨੂੰ ਕਿਥੇ ਦਫਨਾਇਆ ਗਿਆ। ਜਰਨੈਲ ਨੇ ਕਿਹਾ ਕਿ ਕਿਉਂ ਨਹੀਂ! ਉਸਨੂੰ ਸ਼ੇ ਗਵੇਰਾ ਦੀ ਕਬਰ ਦਾ ਪੂਰਾ ਇਲਮ ਹੈ। ਪੱਤਰਕਾਰ ਨੇ ਅਗਲੇ ਦਿਨ ਇਹ ਭੇਦ ਅਖ਼ਬਾਰਾਂ ਵਿਚ ਛਪਵਾ ਦਿੱਤਾ। ਖ਼ਬਰ ਛਪਣ ਪਿਛੋਂ ਉਸ ਜਰਨੈਲ ਨੂੰ ਸਰਕਾਰੀ ਭੇਦ ਜ਼ਾਹਰ ਕਰਨ ਦੀ ਸਜ਼ਾ ਵੀ ਮਿਲੀ। ਪਰ ਸ਼ੇ ਗਵੇਰਾ ਦੀ ਕਬਰ ਦੀ ਨਿਸ਼ਾਨਦੇਹੀ ਹੋ ਗਈ ਤੇ ਇਹ ਸੰਭਵ ਹੋ ਸਕਿਆ ਕਿ ਉਸਦੀ ਲਾਸ਼ ਨੂੰ ਬੁਲਿਵੀਆ ਤੋਂ ਕਿਊਬਾ ਲਿਆ ਕੇ ਪੂਰੇ ਮਾਣ ਸਨਮਾਣ ਨਾਲ ਦਫਨਾਇਆ ਜਾਏ।
ਸ਼ੇ ਗਵੇਰਾ ਦੀ ਜੀਵਨੀ ਪੜ੍ਹਕੇ ਮੇਰੇ ਦਿਲ ਵਿਚ ਇਹ ਖਾਹਸ਼ ਜਾਗੀ ਕਿ ਮੈਂ ਉਸ ਥਾਂ ਦੀ ਯਾਤਰਾ ਕਰਾਂ ਜਿਥੇ 20ਵੀਂ ਸਦੀ ਦਾ ਇਹ ਮਹਾਨ ਇਨਕਲਾਬੀ ਹੁਣ ਦਫਨ ਹੈ। ਇਹੀ ਖਾਹਿਸ਼ ਪੂਰੀ ਕਰਨ ਲਈ ਮੈਂ ਟਿਕਟ ਖਰੀਦੀ ਤੇ ਕਿਊਬਾ ਪਹੁੰਚ ਗਿਆ। ਪੁੱਛਗਿਛ ਕਰਨ ਤੇ ਪਤਾ ਲੱਗਾ ਕਿ ਸ਼ੇ ਗਵੇਰਾ ਸਾਂਟਾ ਕਲਾਰਾ ਸ਼ਹਿਰ ਵਿਚ ਦਫਨ ਹੈ ਜਿਹੜਾ ਮੇਰੇ ਹੋਟਲ ਤੋਂ ਸੌ ਮੀਲ ਦੂਰ ਸੀ। ਦੁੱਖ ਦੀ ਗੱਲ ਇਹ ਸੀ ਮੇਰੇ ਹੋਟਲ ਤੋਂ ਕੋਈ ਬੱਸ ਉਥੇ ਨਹੀਂ ਸੀ ਜਾਂਦੀ। ਪਰ ਮੈਂ ਇਕ ਟੈਕਸੀ ਡਰਾਈਵਰ ਨਾਲ ਗੱਲ ਕੀਤੀ ਜਿਹੜਾ 300 ਡਾਲਰ ਲੈ ਕੇ ਮੈਨੂੰ ਸਾਂਟਾ ਕਲਾਰਾ ਲੈ ਜਾਣ ਲਈ ਰਾਜ਼ੀ ਹੋ ਗਿਆ। ਜਿਸ ਦਿਨ ਅਸਾਂ ਸਾਂਟਾ ਕਲਾਰਾ ਜਾਣਾ ਸੀ, ਉਸੇ ਦਿਨ ਕਿਊਬਾ ਵਿਚ ਹਰੀਕੇਨ (ਸਮੁੰਦਰੀ ਤੂਫ਼ਾਨ) ਚਾਰਲੀ ਝੁੱਲ ਪਿਆ। ਇਸ ਹਰੀਕੇਨ ਨੇ ਸ਼ੇ ਗਵੇਰਾ ਦੀ ਤੂਫ਼ਾਨੀ ਸਖਸ਼ੀਅਤ ਦੀ ਯਾਦ ਤਾਜ਼ਾ ਕਰ ਦਿੱਤਾ।
ਅਗਲੇ ਦਿਨ ਮੈਂ ਸ਼ੇ ਗਵੇਰਾ ਦੀ ਕਬਰ ਉੱਤੇ ਹਾਜ਼ਰੀ ਦਿੱਤੀ। ਮੈਨੂੰ ਇਹ ਦੇਖਕੇ ਖੁਸ਼ੀ ਹੋਈ ਕਿ ਉਥੇ ਕਾਸਟਰੋ ਦੀ ਅਗਵਾਈ ਹੇਠਲੀ ਕਿਊਬਾ ਸਰਕਾਰ ਨੇ ਸ਼ੇ ਗਵੇਰਾ ਦਾ 20 ਫ਼ੁੱਟ ਉੱਚਾ ਬੁੱਤ ਸਥਾਪਤ ਕੀਤਾ ਹੋਇਆ ਹੈ। ਸ਼ੇ ਗਵੇਰਾ ਇਕ ਬੰਦੂਕ ਲਈ ਖੜ੍ਹਾ ਹੈ। ਇਸ ਗੁਰੀਲਾ ਸੈਨਿਕ ਦੀ ਮੂਰਤੀ ਵਿਚ ਸਟੈਚੂ ਆਫ ਲਿਬਰਟੀ ਜਿਹਾ ਹੁਸਨ ਤੇ ਵਕਾਰ ਹੈ। ਇਸ ਮੂਰਤੀ ਦੇ ਨਾਲ ਇਕ ਪੱਥਰ ਦੀ ਸਿਲ ਵੀ ਲੱਗੀ ਹੋਈ ਹੈ ਜਿਸ ਉਤੇ ਸਪੇਨੀ ਬੋਲੀ ਵਿਚ ਉਹ ਖ਼ਤ ਉੱਕਰਿਆ ਹੋਇਆ ਹੈ ਜਿਹੜਾ ਸ਼ੇ ਗਵੇਰਾ ਨੇ ਕਿਊਬਾ ਤੋਂ ਜਾਣ ਤੋਂ ਪਹਿਲਾਂ ਕਾਸਟਰੋ ਨੂੰ ਲਿਖਿਆ ਸੀ।
ਜਿਥੇ ਸ਼ੇ ਗਵੇਰਾ ਤੇ ਉਸਦੇ ਸਾਥੀਆਂ ਦੀਆਂ ਦੇਹਾਂ ਦਫਨ ਹਨ ਉਥੇ ਇਕ ਜਿਓਤੀ ਜਗ ਰਹੀ ਹੈ। ਇਹ ਜਿਓਤੀ ਉਹਨਾਂ ਕੁਰਬਾਨੀਆਂ ਦੀ ਯਾਦ ਦੁਆਉਂਦੀ ਹੈ ਜਿਹੜੀਆਂ ਇਹਨਾਂ ਮੁਜਾਹਦਾਂ ਨੇ ਆਜ਼ਾਦੀ ਦੀ ਲੜਾਈ ਵਿਚ ਅਰਪਿਤ ਕੀਤੀਆਂ ਸਨ।
ਇਸ ਮੂਰਤੀ ਤੋਂ ਕੁਝ ਮੀਲ ਦੂਰ ਸ਼ੇ ਗਵੇਰਾ ਦਾ ਅਜਾਇਬ ਘਰ ਵੀ ਹੈ ਜਿਹੜਾ ਰੇਲ ਗੱਡੀ ਦੇ ਡੱਬਿਆਂ ਵਿਚ ਬਣਾਇਆ ਗਿਆ ਹੈ। ਇਹ ਉਸ ਗੱਡੀ ਦੇ ਡੱਬੇ ਹਨ ਜਿਹਨਾਂ ਵਿਚ ਬੈਠਕੇ ਸ਼ੇ ਗਵੇਰਾ ਨੇ ਇਨਕਲਾਬ ਦੇ ਆਖਰੀ ਦਿਨ ਧਾਵਾ ਬੋਲਿਆ ਸੀ ਤੇ ਬਤਿਸਤਾ ਦੀ ਫੌਜ ਨੂੰ ਲੱਕਤੋੜ ਹਾਰ ਦਿੱਤੀ ਸੀ। ਇਸ ਹਮਲੇ ਪਿਛੋਂ ਬਤਿਸਤਾ ਤੇ ਅਮਰੀਕਾ ਦਾ ਜ਼ੋਰ ਟੁੱਟ ਗਿਆ ਸੀ ਤੇ ਅਗਲੇ ਦਿਨ ਸ਼ੇ ਗਵੇਰਾ ਤੇ ਕਾਸਟਰੋ ਨੇ ਕਿਊਬਾ ਵਿਚ ਇਨਕਲਾਬੀ ਹਕੂਮਤ ਕਾਇਮ ਕਰਨ ਦਾ ਐਲਾਨ ਕੀਤਾ ਸੀ। ਸ਼ੇ ਗਵੇਰਾ ਦੇ ਅਖੀਰੀ ਹੱਲੇ ਦੀ ਯਾਦ ਵਿਚ ਗੱਡੀ ਦੇ ਉਹ ਡੱਬੇ ਸੁਰੱਖਿਅਤ ਕਰ ਲਏ ਗਏ ਹਨ ਤੇ ਇਨਾਂ ਵਿਚ ਸ਼ੇ ਗਵੇਰਾ ਦਾ ਬਿਸਤਰ, ਉਸਦੇ ਕੱਪੜੇ, ਉਸਦੀਆਂ ਬੰਦੂਕਾਂ, ਉਸਦੇ ਬਜ਼ੂਕੇ ਤੇ ਹੈਮਕ ਨਿਸ਼ਾਨੀ ਦੇ ਤੌਰ 'ਤੇ ਰੱਖੇ ਹੋਏ ਹਨ ਤਾਂ ਜੋ ਉਸਨੇ ਪਰਸੰਸਕਾਂ ਨੂੰ ਇਕ ਗੁਰੀਲਾ ਸੰਰਗਾਮੀਏ ਦੀ ਜ਼ਿੰਦਗੀ ਦਾ ਅੰਦਾਜ਼ਾ ਹੋ ਸਕੇ।
ਜਦੋਂ ਮੈਂ ਸ਼ੇ ਗਵੇਰਾ ਦੇ ਮੁਜੱਸਮੇ ਤੇ ਅਜਾਇਬ ਘਰ ਨੂੰ ਵੇਖ ਕੇ ਵਾਪਸ ਪਰਤ ਰਿਹਾ ਸੀ ਤਾਂ ਮੈਨੂੰ ਉਹ ਤਕਰੀਰ ਯਾਦ ਆ ਰਹੀ ਸੀ ਜਿਹੜੀ ਉਸਨੇ 1965 ਵਿਚ ਤ੍ਰੈ-ਮਹਾਦੀਪੀ ਕਾਨਫਰੰਸ ਨੂੰ ਰੂ-ਪੋਸ਼ੀ ਦੀ ਹਾਲਤ ਵਿਚ ਭੇਜੀ ਸੀ। ਇਸ ਤਕਰੀਰ ਵਿਚ ਉਸਨੇ ਏਸ਼ੀਆ, ਅਫਰੀਕਾ ਤੇ ਲਾਤੀਨੀ ਅਮਰੀਕਾ ਦੇ ਲੋਕਾਂ ਨੂੰ ਸੱਦਾ ਦਿੱਤਾ ਸੀ ਕਿ ਉਹ ਜਮਹੂਰੀਅਤ ਤੇ ਸੋਸ਼ਲਿਜ਼ਮ ਲਈ ਜੀਅ ਜਾਨ ਨਾਲ ਲੜਨ ਤੇ ਸਾਮਰਾਜਸ਼ਾਹੀ ਵਿਰੁੱਧ ਓਨੀ ਹੀ ਘਿਰਣਾ ਨਾਲ ਜੱਦੋਜਹਿਦ ਕਰਨ ਤੇ ਇਸ ਤਰ੍ਹਾਂ ਆਪੋ ਆਪਣੇ ਦੇਸਾਂ ਵਿਚ ਇਨਕਲਾਬ ਲਿਆਕੇ ਆਪਣੇ ਸਮਾਜੀ, ਸਿਆਸੀ ਤੇ ਆਰਥਕ ਮਸਲਿਆਂ ਦੇ ਹੱਲ ਲਈ ਜੂਝਣ।
ਜਿਥੇ ਸ਼ੇ ਗਵੇਰਾ ਦੇ ਦਿਲ ਵਿਚ ਸਰਮਾਏਦਾਰੀ ਨਿਜ਼ਾਮ ਲਈ ਜਬਰਦਸਤ ਘਿਰਣਾ ਸੀ ਉਥੇ ਉਸਦੇ ਦਿਲ ਵਿਚ ਆਪਣੇ ਦੋਸਤਾਂ, ਬੱਚਿਆਂ ਤੇ ਇਨਕਲਾਬੀ ਸਾਥੀਆਂ ਲਈ ਬੇਪਨਾਹ ਪਿਆਰ ਸੀ ਤੇ ਇਸ ਪਿਆਰ ਦਾ ਪ੍ਰਗਟਾਵਾ ਉਸਦੇ ਉਹਨਾਂ ਦੋ ਖ਼ਤਾਂ ਤੋਂ ਹੁੰਦਾ ਹੈ ਜਿਹੜਾ ਉਸਨੇ ਕਿਊਬਾ ਨੂੰ ਖੈਰਬਾਦ ਕਹਿਣ ਤੋਂ ਪਹਿਲਾਂ ਆਪਣੇ ਕਾਮਰੇਡ ਕਾਸਟਰੋ ਤੇ ਆਪਣੇ ਬੱਚਿਆਂ ਨੂੰ ਲਿਖੇ ਸਨ।
ਸ਼ੇ ਗਵੇਰਾ ਦਾ ਕਾਸਟਰੋ ਦੇ ਨਾਂਅ ਆਖਰੀ ਖ਼ਤ
"ਅਲਵਿਦਾ ਫੀਡਲ, ਅਲਵਿਦਾ ਫੀਡਲ!
"ਇਸ ਵੇਲੇ ਮੈਨੂੰ ਤੇਰੇ ਨਾਲ ਆਪਣੀ ਦੋਸਤੀ ਦੀਆਂ ਬਹੁਤ ਸਾਰੀਆਂ ਗੱਲਾਂ ਯਾਦ ਆ ਰਹੀਆਂ ਹਨ। ਮੈਨੂੰ ਉਹ ਦਿਨ ਯਾਦ ਆ ਰਿਹਾ ਹੈ ਜਦੋਂ ਮਾਰੀਆ ਐਨਟੋਨੀਆ ਦੇ ਘਰ ਵਿਚ ਸਾਡੀ ਪਹਿਲੀ ਮੁਲਕਾਤ ਹੋਈ ਸੀ । ਉਦੋਂ ਤੁਸਾਂ ਮੈਨੂੰ ਇਨਕਲਾਬ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਸੀ ਤੇ ਇਕਨਕਲਾਬ ਦੀ ਤਿਆਰੀ ਵਿਚ ਸਾਨੂੰ ਜਿਨ੍ਹਾਂ ਔਕੜਾਂ ਦਾ ਸਾਹਮਣਾ ਕਰਨਾ ਪਿਆ ਸੀ, ਉਹ ਵੀ ਮੈਨੂੰ ਪੂਰੀ ਤਰ੍ਹਾਂ ਯਾਦ ਹਨ।
"ਇਕ ਦੌਰ ਉਹ ਸੀ ਜਦੋਂ ਇਹ ਸਵਾਲ ਪੁੱਛਿਆ ਜਾਂਦਾ ਸੀ ਕਿ ਮੌਤ ਹੋ ਜਾਣ ਦੀ ਹਾਲਤ ਵਿਚ ਕਿਸਨੂੰ ਸੂਚਿਤ ਕੀਤਾ ਜਾਏ, ਕਿਉਂਕਿ ਉਹਨੀਂ ਦਿਨੀਂ ਇਨਕਲਾਬ ਦੇ ਰਾਹ ਵਿਚ ਮੌਤ ਦਾ ਖ਼ਤਰਾ ਸਾਨੂੰ ਸਾਰਿਆਂ ਨੂੰ ਸੀ। ਬਾਅਦ ਵਿਚ ਸਾਨੂੰ ਅਹਿਸਾਸ ਹੋਇਆ ਕਿ ਇਨਕਲਾਬ ਲਈ ਲੜਨ ਵਾਲੇ ਜਾਂ ਤਾਂ ਜਿੱਤ ਤੇ ਕਾਮਰਾਨੀ ਜਾ ਛੋਂਹਦੇ ਹਨ ਜਾਂ ਮੌਤ ਨੂੰ ਜਾ ਪਰਣਾਉਂਦੇ ਹਨ।
"ਹੁਣ ਅਸੀਂ ਪਰਪੱਕਤਾ ਦੇ ਕਈ ਪੜਾਅ ਲੰਘ ਚੁੱਕੇ ਹਾਂ ਅਤੇ ਹਾਲਾਤ ਵੀ ਐਨੇ ਨਾਟਕੀ ਨਹੀਂ ਰਹੇ। ਪਰ ਇਸ ਗੱਲ ਦਾ ਮੈਨੂੰ ਡੂੰਘਾ ਸੰਤੋਸ਼ ਹੈ ਕਿ ਮੈਂ ਉਹ ਸਾਰੇ ਫਰਜ਼ ਜਿਥੋਂ ਤੱਕ ਹੋ ਸਕਿਆ ਪੂਰੀ ਖੁਸਅਸੂਲਬੀ ਜਾਂ ਸੁਚੱਜਤਾ ਨਾਲ ਨਿਭਾਏ ਹਨ ਜਿਹੜੇ ਕਿਊਬਾ ਦੇ ਇਨਕਲਾਬ ਨੇ ਮੇਰੇ ਜ਼ੁੰਮੇ ਲਾਏ ਸਨ। ਹੁਣ ਮੈਂ ਤੁਹਾਨੂੰ, ਆਪਣੇ ਸਾਥੀਆਂ ਨੂੰ ਤੇ ਕਿਊਬਾ ਦੇ ਲੋਕਾਂ ਨੂੰ ਅਲਵਿਦਾ ਆਖ ਰਿਹਾ ਹਾਂ। ਮੈਂ ਜਾਣਦਾ ਹਾਂ ਕਿ ਕਿਊਬਾ ਦੇ ਲੋਕ ਤੇ ਮੈਂ ਇਨਕਲਾਬ ਦੇ ਰਾਹ ਵਿਚ ਹਮਸਫ਼ਰ ਰਹੇ ਹਾਂ।
"ਅੱਜ ਮੈਂ ਪਾਰਟੀ ਦੀ ਅਗਵਾਈ, ਵਜ਼ਾਰਤ ਦੇ ਅਹੁਦੇ, ਫੌਜ ਵਿਚ ਮੇਜਰ ਦੇ ਰੁਤਬੇ ਤੇ ਕਿਊਬਾ ਦੀ ਨਾਗਰਿਕਤਾ ਤੋਂ ਅਸਤੀਫ਼ਾ ਦੇ ਰਿਹਾ ਹਾਂ। ਹੁਣ ਕਾਨੂੰਨੀ ਤੌਰ 'ਤੇ ਕਿਉਬਾ ਨਾਲ ਮੇਰਾ ਕੋਈ ਬੰਧਨ ਨਹੀਂ ਰਿਹਾ। ਹੁਣ ਸਿਰਫ ਉਹੀ ਬੰਧਨ ਰਹਿਣਗੇ ਜਿਹੜੇ ਕੁਝ ਵਖਰੇ ਢੰਗ ਦੇ ਹਨ ਤੇ ਅਟੁੱਟ ਹਨ।
"ਜਦੋਂ ਮੈਂ ਬੀਤੇ ਵੱਲ ਝਾਤ ਮਾਰਦਾ ਹਾਂ ਤਾਂ ਮੈਨੂੰ ਅਹਿਸਾਸ ਹੁੰਦਾ ਹੈ ਕਿ ਮੈਂ ਇਨਕਲਾਬ ਦੀ ਜਿੱਤ ਤੇ ਕਾਮਰਾਨੀ ਲਈ ਬੜੀ ਮਿਹਨਤ ਤੇ ਜੀਅ-ਜਾਨ ਨਾਲ ਕੰਮ ਕੀਤਾ। ਮੇਰੀ ਸਿਰਫ ਇਹ ਗ਼ਲਤੀ ਸੀ ਕਿ ਮੈਂ ਸ਼ੁਰੂ ਤੁਹਾਡੇ ਉੱਤੇ ਪੂਰਾ ਭਰੋਸਾ ਨਾ ਪ੍ਰਗਟਾਇਆ। ਮੈਨੂੰ ਤੁਹਾਡੇ ਇਨਕਲਾਬੀ ਤੇ ਸੈਨਿਕ ਅਗਵਾਈ ਦੇ ਗੁਣਾਂ ਨੂੰ ਸਮਝਣ ਵਿਚ ਕੁਝ ਦੇਰ ਲੱਗੀ ਤਾਂ ਵੀ ਮੈਂ ਤੁਹਾਡੇ ਤੇ ਕਿਊਬਾ ਦੇ ਲੋਕਾਂ ਨਾਲ ਕੁਝ ਯਾਦਗਾਰੀ ਦਿਨ ਗੁਜ਼ਾਰੇ ਹਨ। ਮੈਨੂੰ ਇਨਕਲਾਬ ਦੇ ਸੰਘਰਸ਼ ਵਿਚ ਸ਼ਾਮਲ ਹੋਣ ਉੱਤੇ ਫਖ਼ਰ ਹੈ। ਇਹ ਅੱਡਰੀ ਗੱਲ ਹੈ ਕਿ ਕਰਿਬੀਅਨ ਸੰਕਟ ਦੇ ਦਿਨੀਂ ਸਾਨੂੰ ਕੁਝ ਸੋਗਵਾਰ ਦਿਨ ਵੀ ਦੇਖਣੇ ਪਏ। ਪਰ ਇਹਨਾਂ ਮੁਸ਼ਕਲ ਹਾਲਤਾਂ ਵਿਚ ਤੁਸਾਂ ਬੜੀ ਖੁਸ਼ਅਸੂਲਬੀ ਨਾਲ ਆਪਣੇ ਲੋਕਾਂ ਦੀ ਅਗਵਾਈ ਕੀਤੀ ਅਤੇ ਮੈਂ ਬੜੀ ਸੁਹਦਿਤਾ ਨਾਲ ਤੁਹਾਡੀ ਅਗਵਾਈ ਤੇ ਤੁਹਾਡੇ ਸਨੇਹੇ ਤੇ ਤੁਹਾਡੇ ਅਸੂਲਾਂ ਨੂੰ ਦਿਲ ਨਾਲ ਲਾਇਆ।
"ਹੁਣ ਮੈਂ ਸਮਝਦਾ ਹਾਂ ਕਿ ਦੁਨੀਆ ਦੇ ਹੋਰ ਦੇਸ਼ਾਂ ਨੂੰ ਮੇਰੀਆਂ ਸੇਵਾਵਾਂ ਦੀ ਲੋੜ ਹੈ। ਤੁਹਾਡੇ ਲਈ ਇਸ ਸਫ਼ਰ ਵਿਚ ਮੇਰਾ ਸਾਥ ਦੇਣਾ ਸੰਭਵ ਨਹੀਂ ਕਿਉਂ ਤੁਹਾਡੇ ਮੋਢਿਆਂ ਉੱਤੇ ਤੁਹਾਡੀ ਕੌਮ ਦੇ ਭਵਿੱਖ ਦਾ ਬੋਝ ਹੈ। ਮੈਂ ਇਹਨਾਂ ਜ਼ਿੰਮੇਵਾਰੀਆਂ ਤੋਂ ਮੁਕਤ ਹਾਂ ਤੇ ਅਲਵਿਦਾ ਆਖ ਸਕਦਾ ਹਾਂ।
"ਮੈਂ ਇਸ ਹਕੀਕਤ ਤੋਂ ਇਨਕਾਰ ਨਹੀਂ ਕਰ ਸਕਦਾ ਕਿ ਮੈਂ ਇਹ ਕਦਮ ਰਲੇ-ਮਿਲੇ ਜਜ਼ਬਾਤ ਨਾਲ ਚੁੱਕ ਰਿਹਾ ਹਾਂ। ਮੇਰੇ ਦਿਲ ਵਿਚ ਖੁਸ਼ ਦੇ ਜਜ਼ਬੇ ਵੀ ਹਨ ਤੇ ਦੁੱਖ ਦੇ ਵੀ। ਮੈਂ ਆਪਣੇ ਪਿੱਛੇ ਆਪਣੇ ਸੁਪਨੇ, ਆਪਣੇ ਆਦਰਸ਼ ਤੇ ਆਪਣੇ ਬਾਲ ਬੱਚੇ ਛੱਡ ਕੇ ਜਾ ਰਿਹਾ ਹਾਂ। ਮੈਂ ਉਸ ਧਰਤੀ ਦੇ ਲੋਕਾਂ ਤੋਂ ਅੱਡ ਹੋ ਰਿਹਾ ਹਾਂ ਜਿਨ੍ਹਾਂ ਨੇ ਮੈਨੂੰ ਆਪਣਾ ਬੇਟਾ ਬਣਾਇਆ। ਮੈਨੂੰ ਇਸਦਾ ਬਹੁਤ ਦੁੱਖ ਹੈ। ਤੁਸਾਂ ਜਿਸ ਜੰਗ ਦੇ ਗੁਰ ਮੈਨੂੰ ਸਿਖਾਏ, ਉਹ ਜੰਗ ਮੈਂ ਹੁਣ ਨਵੇਂ ਮੁਹਾਜ਼ਾਂ ਉੱਤੇ ਲੈ ਕੇ ਜਾ ਰਿਹਾ ਹਾਂ। ਮੈਂ ਉਹੀ ਇਨਕਲਾਬੀ ਰੂਹ ਹੋਰਨਾਂ ਕੌਮਾਂ ਦੇ ਲੋਕਾਂ ਵਿਚ ਟੁੰਬਣਾ ਚਾਹੁੰਦਾ ਹਾਂ। ਮੈਂ ਬਸਤੀਵਾਦੀ ਦੇ ਖਿਲਾਫ਼ ਸੰਘਰਸ਼ ਨੂੰ ਆਪਣਾ ਸਭ ਤੋਂ ਪਵਿਤਰ ਫਰਜ਼ ਸਮਝਦਾ ਹਾਂ। ਜਦੋਂ ਮੈਂ ਇਸ ਸੰਘਰਸ਼ ਵਿਚ ਸ਼ਾਮਲ ਹੁੰਦਾ ਹਾਂ ਤਾਂ ਮੇਰੇ ਜ਼ਖ਼ਮਾਂ ਉੱਤੇ ਮਰਹਮ ਲੱਗ ਜਾਂਦੀ ਹੈ, ਮੈਂ ਆਪਣੇ ਇਸ ਨਿਰਣੇ ਨੂੰ ਮੁੜ ਦੁਹਰਾਉਣਾ ਚਾਹੁੰਦਾ ਹਾਂ ਕਿ ਕਿਊਬਾ ਮੇਰੇ ਅਮਲਾਂ ਦਾ ਜ਼ੁੰਮੇਵਾਰ ਨਹੀਂ। ਜੇ ਇਸ ਦੁਨੀਆ ਤੋਂ ਤੁਰਨ ਸਮੇਂ ਮੈਂ ਕਿਸੇ ਹੋਰ ਆਕਾਸ਼ ਹੇਠ ਹੋਇਆ ਤਾਂ ਮੇਰੇ ਦਿਲ ਵਿਚ ਕਿਊਬਾ ਦੀ ਧਰਤੀ ਤੇ ਇਸਦੇ ਲੋਕਾਂ ਲਈ ਉਨਸ ਤੇ ਪਿਆਰ ਦੇ ਜਜ਼ਬੇ ਜਿਉਂ ਦੇ ਤਿਉਂ ਕਾਇਮ ਹੋਣਗੇ।
"ਮੈਂ ਤੁਹਾਡਾ ਰਿਣੀ ਹਾਂ ਕਿਉਂਕਿ ਮੈਂ ਤੁਹਾਥੋਂ ਬਹੁਤ ਕੁਝ ਸਿੱਖਿਆ। ਮੈਂ ਆਖਰੀ ਸਵਾਸ ਤੱਕ ਤੁਹਾਡਾ ਵਫ਼ਾਦਾਰ ਰਹਾਂਗਾ। ਮੈਂ ਕਿਊਬਾ ਦੀ ਬਦੇਸ਼ੀ ਨੀਤੀ ਨਾਲ ਹਮੇਸ਼ਾ ਸਹਿਮਤ ਰਿਹਾ ਹਾਂ। ਮੈਂ ਜਿਥੇ ਵੀ ਜਾਵਾਂਗਾ, ਆਪਣੇ ਆਪ ਨੂੰ ਹਮੇਸ਼ਾ ਕਿਊਬਾ ਦਾ ਇਨਕਲਾਬੀ ਸਮਝਦਾ ਰਹਾਂਗਾ, ਮੈਨੂੰ ਇਸ ਗੱਲ ਦਾ ਅਫਸੋਸ ਨਹੀਂ ਕਿ ਮੈਂ ਆਪਣੀ ਪਤਨੀ ਤੇ ਬੱਚਿਆਂ ਲਈ ਕੋਈ ਸੰਪਤੀ ਜਾਂ ਰਕਮ ਛੱਡਕੇ ਨਹੀਂ ਜਾ ਰਿਹਾ। ਮੈਂ ਏਸੇ ਹਾਲ ਵਿਚ ਖੁਸ਼ ਹਾਂ ਉਹਨਾਂ ਲਈ ਮੈਂ ਤੁਹਾਥੋਂ ਵੀ ਕੁਝ ਨਹੀਂ ਮੰਗਦਾ। ਮੈਨੂੰ ਪੂਰੀ ਆਸ ਹੈ ਕਿ ਕਿਊਬਾ ਦੀ ਸਰਕਾਰ ਉਹਨਾਂ ਦਾ ਖਿਆਲ ਰੱਖੇਗੀ ਤੇ ਉਹਨਾਂ ਦੇ ਖਾਣ ਪੀਣ ਤੇ ਪੜ੍ਹਾਈ ਲਿਖਾਈ ਦਾ ਇੰਤਜ਼ਾਮ ਕਰੇਗੀ। "ਮੈਂ ਤੁਹਾਨੂੰ ਤੇ ਕਿਊਬਾ ਦੇ ਲੋਕਾਂ ਨੂੰ ਬਹੁਤ ਕੁਝ ਕਹਿਣਾ ਚਾਹੁੰਦਾ ਹਾਂ। ਪਰ ਉਹ ਸਾਰਾ ਕੁਝ ਕਹਿਣਾ ਐਨਾ ਜ਼ਰੂਰੀ ਵੀ ਨਹੀਂ ਮੇਰੇ ਸ਼ਬਦ ਮੇਰੇ ਜਜ਼ਬਿਆਂ ਦੀ ਪੂਰੀ ਤਰਜ਼ਮਾਨੀ ਨਹੀਂ ਕਰ ਸਕਦੇ। ਮੈਂ ਸ਼ਬਦਾਂ ਦੀ ਬਾਜ਼ੀਗਰੀ ਦੇ ਹੱਕ ਵਿਚ ਵੀ ਨਹੀਂ ਹਾਂ।
"ਅਸੀਂ ਸਦਾ ਇਨਕਲਾਬ ਵੱਲ ਕਦਮ ਵਧਾਉਂਦੇ ਰਹਾਂਗੇ। ਮੈਂ ਆਪਣੇ ਪੂਰੇ ਇਨਕਲਾਬੀ ਜੋਸ਼ ਦੇ ਵਲਵਲੇ ਨਾਲ ਤੁਹਾਨੂੰ ਆਪਣੇ ਗਲ਼ ਲਾਉਂਦਾ ਹਾਂ।"
"ਸ਼ੇ"
ਸ਼ੇ ਨੇ ਆਪਣੇ ਬੱਚਿਆਂ ਦੇ ਨਾਂਅ ਜਿਹੜਾ ਖ਼ਤ ਲਿਖਿਆ ਸੀ ਉਹਨਾਂ ਵਿਚ ਵੀ ਕੁਝ ਅਜਿਹੇ ਖਿਆਲਾਂ ਦਾ ਪ੍ਰਗਟਾਵਾ ਕੀਤਾ ਸੀ। ਖ਼ਤ ਸੀ:
"ਮੇਰੇ ਪਿਆਰੇ ਬੱਚਿਓ"
"ਤੁਹਾਡਾ ਪਿਤਾ ਸਾਰੀ ਉਮਰ ਆਪਣੇ ਸੁਪਨਿਆਂ ਦੇ ਆਦਰਸ਼ਾਂ ਦਾ ਵਫ਼ਾਦਾਰ ਰਿਹਾ ਹੈ ਮੇਰੀ ਕਾਮਨਾ ਹੈ ਕਿ ਤੁਸੀਂ ਵੀ ਇਨਕਲਾਬੀ ਬਨਣਾ। ਦੁਨੀਆ ਵਿਚ ਜਿਥੇ ਵੀ ਅਨਿਆਂ ਨਜ਼ਰ ਆਏ। ਉਸ ਦੇ ਖਿਲਾਫ਼ ਰੋਸ ਪਰਗਟ ਕਰਨਾ। ਜ਼ੁਲਮ ਵਿਰੁੱਧ ਰੋਸ ਪਰਗਟ ਕਰਨਾ ਹੀ ਇਕ ਇਨਕਲਾਬੀ ਦਾ ਵਧੀਆ ਗਣ ਹੈ।"
ਸ਼ੇ ਗਵੇਰਾ ਦੀ ਜੀਵਨੀ ਦਾ ਅਧਿਐਨ ਕਰਨਾ ਤੇ ਕਿਊਬਾ ਜਾ ਕੇ ਉਸਦੀ ਮੂਰਤੀ ਨੂੰ ਦੇਖਣਾ ਮੇਰੀ ਜ਼ਿੰਦਗੀ ਦਾ ਇਕ ਯਾਦਗਾਰੀ ਵਾਕਿਆ ਹੈ ਜਿਸਨੂੰ ਮੈਂ ਸਾਰੀ ਉਮਰ ਭੁੱਲ ਨਹੀਂ ਸਕਾਂਗਾ। ਸ਼ੇ ਗਵੇਰਾ ਨੇ ਨਿਆਂ, ਆਜ਼ਾਦੀ ਤੇ ਇਨਕਲਾਬ ਦਾ ਜਿਹੜਾ ਸੁਪਨਾ ਦੇਖਿਆ ਸੀ ਉਸਨੂੰ ਹੁਣ ਲਾਤੀਨੀ ਅਮਰੀਕਾ ਦੇ ਆਗੂ ਸਾਕਾਰ ਕਰਨ ਦੀ ਕੋਸ਼ਸ਼ ਕਰ ਰਹੇ ਹਨ ਕਿਉਂਕਿ ਉਹਨਾਂ ਨੂੰ ਅਮਰੀਕਾ ਦੇ ਉਹਨਾਂ ਗੁਪਤ ਬਸਤੀਵਾਦੀ ਇਰਾਦਿਆਂ ਦਾ ਗਿਆਨ ਹੋ ਰਿਹਾ ਹੈ, ਜਿਨ੍ਹਾਂ ਦੀ ਨਿਸ਼ਾਨਦੇਹੀ ਸੇ ਗਵੇਰਾ ਨੇ ਸਾਲ ਪਹਿਲਾਂ ਕੀਤੀ ਸੀ। ਅਮਰੀਕੀ ਹਕੂਮਤ ਨੇ ਗਵੇਰਾ ਨੂੰ ਪੁਰਅਸਰਾਰ ਢੰਗ ਨਾਲ ਦਫਨਾਉਣ ਦੀ ਕੋਸ਼ਸ਼ ਕੀਤੀ ਪਰ ਉਹ ਉਸਦੀ ਯਾਦ ਨੂੰ ਮਿਟਾਉਣ ਵਿਚ ਸਫ਼ਲ ਨਾ ਹੋ ਸਕੇ। ਸ਼ੇ ਦੀ ਯਾਦ ਨੂੰ ਮਿਟਾਉਣ ਵਿਚ ਸਫ਼ਲ ਨਾ ਹੋ ਸਕੇ। ਸ਼ੇ ਦੀ ਯਾਦ ਸਾਰੀ ਦੁਨੀਆ ਦੇ ਇਨਕਲਾਬੀਆਂ ਦੇ ਦਿਲ ਵਿਚ ਜਿਉਂਦੀ ਹੈ। ਸ਼ੇ ਗਵੇਰਾ ਤੇ ਹੋ ਚੀ ਮਿੰਨ੍ਹ ਵੀਹਵੀਂ ਸਦੀ ਦੇ ਉਹਨਾਂ ਰਹਿਨੁਮਾਵਾਂ ਵਿਚੋਂ ਹਨ ਜਿਹਨਾਂ ਨੇ ਜ਼ੁਲਮ ਦੇ ਖਿਲਾਫ਼ ਜੰਗ ਲੜਦਿਆਂ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ। ਉਹਨਾਂ ਦੇ ਜੀਵਨ ਅੱਜ ਵੀ ਇਨਕਲਾਬੀਆਂ ਲਈ ਰਾਹ ਰੁਸ਼ਨਾ ਰਹੇ ਹਨ। ਉਹ ਲੋਕ ਇਨਕਲਾਬ ਤੇ ਇਸ਼ਕ ਦੀਆਂ ਉਹਨਾਂ ਰੀਤਾਂ ਤੋਂ ਵਾਕਫ਼ ਸੀ ਜਿਨਾਂ ਬਾਰੇ ਫੈਜ਼ ਲਿਖਦੇ ਹਨ;
ਹਾਰ ਬਾਜ਼ੀ ਇਸ਼ਕ ਕੀ ਬਾਜ਼ੀ ਹੈ
ਜੋ ਚਾਹੋ ਲਗਾਦੋ ਦੋ ਡਰ ਕੈਸਾ
ਗਰਜੀਤ ਗਏ ਤੋ ਕਿਆ ਕਹਿਨਾਂ
ਹਾਰੇ ਤੋਂ ਬਾਜੀ ਮਾਤ ਨਹੀਂ

Wednesday, March 16, 2011

ਭਗਵਾਵਾਦੀ ਦਹਿਸ਼ਤਵਾਦ ਤੋਂ ਭਾਰਤ ਨੂੰ ਖਤਰਾ-ਸੀਤਾ ਰਾਮ ਯੇਚੁਰੀ

ਇਹ ਸੱਚ ਅੱਜ ਸਾਹਮਣੇ  ਆ ਹੀ ਗਿਆ ਹੈ ਕਿ ਆਰ ਐਸ ਐਸ ਦੇ ਨਾਲ ਜੁੜੇ ਲੋਕਾਂ ਦਾ ਦਹਿਸ਼ਤਵਾਦੀ ਹਮਲਿਆਂ ਵਿਚ ਪੂਰਾ ਹੱਥ ਹੈ। ਇਨ੍ਹਾਂ ਹਾਲਾਤਾਂ ਵਿਚ ਆਰ ਐਸ ਐਸ ਆਪਣੀ ਪੁਰਾਣੀ ਨੀਤੀ ਨੂੰ ਆਧਾਰ ਬਣਾ ਰਹੀ ਹੈ ਕਿ ਹਮਲਾ ਕਰਨ ਨਾਲ ਹੀ ਆਪਣਾ ਬਚਾਅ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਦੇਸ਼ ਭਰ ਵਿਚ ਵਿਰੋਧ
ਪ੍ਰਦਰਸ਼ਨ ਵੀ ਕਰਨੇ ਸ਼ੁਰੂ ਕਰ ਦਿੱਤੇ ਹਨ। ਮੀਡੀਆ ਦੀ ਰਿਪੋਰਟ ਮੁਤਾਬਿਕ 11 ਅਕਤੂਬਰ 2007 ਨੂੰ ਅਜਮੇਰ ਸ਼ਰੀਫ ਦਰਗਾਹ ਵਿਚ ਜੋ ਬੰਬ ਧਮਾਕੇ ਕੀਤੇ ਗਏ ਸਨ, ਉਸ ਲਈ ਜ਼ਿੰਮੇਵਾਰ ਲੋਕਾਂ ਵਿਚ ਇੰਦ੍ਰੇਸ਼ ਕੁਮਾਰ ਹੀ ਸ਼ਾਮਿਲ ਨਹੀਂ ਹਨ ਜੋ ਆਰ ਐਸ ਐਸ ਦੇ ਨਾਲ ਜੁੜੇ ਹੋਏ ਹਨ। ਅਸਲ ਵਿਚ ਇੰਦ੍ਰੇਸ਼ ਕੁਮਾਰ ਦਾ ਨਾਂ ਇਸ ਮਾਮਲੇ ਵਿਚ ਦਾਇਰ ਕੀਤੀ ਗਈ ਚਾਰਜਸ਼ੀਟ ਵਿਚ ਤਾਂ ਆਇਆ ਹੈ, ਪਰ ਉਸ ਨੂੰ ਦੋਸ਼ੀ ਨਹੀਂ
ਕਿਹਾ ਗਿਆ ਹੈ। ਦੂਜੇ ਪਾਸੇ, ਰਾਜਸਥਾਨ ਦਹਿਸ਼ਤਵਾਦ ਵਿਰੋਧੀ ਦਸਤੇ ਨੇ 22 ਅਕਤੂਬਰ ਨੂੰ ਜੋ ਫਰਦ-ਜੁਰਮ ਦਾਇਰ ਕੀਤਾ ਹੈ ਉਸ ਵਿਚ ਪੰਜ ਦੋਸ਼ੀਆਂ ਦੇ ਨਾਂ ਹਨ ਜਿਸ ਵਿਚ ਚਾਰ ਆਰ ਐਸ ਐਸ ਦੇ ਨਾਲ ਜੁੜੇ ਹਨ। ਇਸ ਤੋਂ ਇਲਾਵਾ ਇਕ ਛੇਵਾਂ ਨਾਂ ਵੀ ਹੈ, ਜਿਸ ਨੂੰ ਇਸ ਘਟਨਾ ਦਾ ਧੁਰਾ ਆਖਿਆ ਜਾਂਦਾ ਹੈ ਅਤੇ ਜੋ ਇਸ ਵਿਚ
ਮਾਰਿਆ ਗਿਆ ਹੈ। ਉਸ ਦਾ ਸੰਬੰਧ ਵੀ ਆਰ ਐਸ ਐਸ ਨਾਲ ਹੀ ਸੀ। 8 ਸਤੰਬਰ 2008 ਨੂੰ ਮਾਲੇਗਾਂਵ ਦੇ
ਦਹਿਸ਼ਤਵਾਦੀ ਬੰਬ ਧਮਾਕੇ ਦੇ ਕੁਝ ਹੀ ਹਫਤਿਆਂ ਬਾਅਦ, ਮਹਾਰਾਸ਼ਟਰ ਏ ਟੀ ਐਸ ਵੱਲੋਂ ਇਸ ਹਾਦਸੇ ਦੇ ਸਿਲਸਿਲੇ ਵਿਚ ਇਕ ਸੰਤਣੀ  ਅਤੇ ਇਕ ਰਿਟਾਇਰ ਸੈਨਿਕ ਅਧਿਕਾਰੀ ਸਮੇਤ 11 ਲੋਕਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ। ਹਾਲ ਦੇ ਦੌਰ ਵਿਚ ਇਹ ਪਹਿਲਾਂ ਮੌਕਾ ਸੀ ਜਦੋਂ ਕੌਮ ਵਿਰੋਧੀ ਦਹਿਸ਼ਤਵਾਦ ਫੈਲਾਉਨ ਲਈ ਭਗਵੇਂ ਸੰਗਠਨਾਂ ਨਾਲ ਸਬੰਧਿਤ ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ। ਉਸ ਦੇ ਬਾਅਦ ਤੋਂ ਅਜਮੇਰ ਬੰਬ ਕਾਂਡ ਦੀ ਸੀ ਬੀ ਆਈ ਅਤੇ ਰਾਜਸਥਾਨ ਏ ਟੀ ਐਸ ਦੀ ਜਾਂਚ ਦੇ ਆਧਾਰ ਉਪਰ ਚਾਰਜਸ਼ੀਟ ਦਾਇਰ ਕੀਤੀ ਗਈ ਹੈ। ਜਾਂਚ ਵਿਚ ਅਜਮੇਰ ਬੰਬ ਧਮਾਕੇ ਦਾ ਸੰਬੰਧ, 18 ਮਈ 2007 ਨੂੰ ਹੈਦਰਾਬਾਦ ਵਿਚ ਮੱਕਾ ਮਸਜਿਦ
ਵਿਚ ਹੋਏ ਦਹਿਸ਼ਤਵਾਦੀ ਬੰਮ ਧਮਾਕੇ ਨਾਲ ਵੀ ਜੁੜਦਾ ਨਜ਼ਰ ਆਇਆ। ਇਸ ਗੱਲ ਦਾ ਵੀ ਸ਼ੱਕ ਹੈ ਕਿ ਇਨ੍ਹਾਂ ਦਹਿਸ਼ਤਵਾਦੀ ਹਮਲਿਆਂ ਦੇ ਤਾਰ ਦਿੱਲੀ-ਲਾਹੌਰ ਸਮਝੌਤਾ ਐਕਸਪ੍ਰੈਸ ਵਿਚ 18 ਫਰਵਰੀ 2007 ਨੂੰ ਹੋਏ ਬੰਬ ਧਮਾਕੇ ਤੱਕ ਵੀ ਫੈਲੇ ਹੋ ਸਕਦੇ ਹਨ। ਮਾਲੇਗਾਂਵ ਬੰਬ ਧਮਾਕੇ ਦੇ ਕੁਝ ਅਰਸੇ ਬਾਅਦ ਹੀ 13 ਅਕਤੂਬਰ 2008 ਨੂੰ ਹੋਈ ਕੌਮੀ ਏਕਤਾ ਪ੍ਰੀਸ਼ਦ ਦੀ ਬੈਠਕ ਵਿਚ ਸੀ ਪੀ ਆਈ (ਐਮ) ਨੇ ਸਰਕਾਰ ਨੂੰ ਧਿਆਨ ਇਸ ਗੱਲ ਵੱਲ
ਦੇਨ ਦੀ ਗੁਜ਼ਾਰਿਸ਼ ਕੀਤੀ ਸੀ ਕਿ ''ਪਿਛਲੇ ਕੁਝ ਦਹਾਕਿਆਂ ਵਿਚ ਪੁਲਿਸ ਜਾਂਚ ਵਿਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਬੰਬ ਧਮਾਕਿਆਂ ਵਿਚ ਬਜਰੰਗ ਦਲ ਅਤੇ ਆਰ ਐਸ ਐਸ ਦੇ ਸੰਗਠਨਾਂ ਦਾ ਹੱਥ ਰਿਹਾ ਹੈ। 2003 ਵਿਚ ਮਹਾਰਾਸ਼ਟਰ ਵਿਚ ਪਰਭਣੀ, ਜ੍ਹਾਲਨਾ ਅਤੇ ਜਲਗਾਂਵ ਜ਼ਿਲ੍ਹਿਆਂ ਵਿਚ, 2005 ਵਿਚ ਉੱਤਰ ਭਾਰਤ ਦੇ ਮਉ ਜ਼ਿਲ੍ਹੇ ਵਿਚ, 2006 ਵਿਚ ਨਾਂਦੇੜ ਵਿਚ, 2008 ਜਨਵਰੀ ਵਿਚ ਤਿਰੂਨੇਲਵੇਲੀ ਤੇ ਤਿਨਕਾਸ਼ੀ ਵਿਚ ਆਰ ਐਸ ਐਸ ਦੇ ਦਫਤਰ ਵਿਚ, 2008 ਅਗਸਤ ਵਿਚ ਕਾਨਪੁਰ ਵਿਖੇ ਬੰਬ ਫਟੇ ਸਨ।'' ਸੀ ਪੀ ਆਈ (ਐਮ) ਨੇ
ਸਰਕਾਰ ਅਗੇ ਬੇਨਤੀ ਕੀਤੀ ਸੀ ਕਿ ਇਨ੍ਹਾਂ ਘਟਨਾਵਾਂ ਦੀ ਪੂਰੀ ਜਾਂਚ ਕਰਵਾਈ ਜਾਵੇ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ।
ਮਾਲੇਗਾਂਵ ਬੰਬ ਧਮਾਕਿਆਂ ਦੇ ਸਿਲਸਿਲੇ ਵਿਚ ਗ੍ਰਿਫਤਾਰੀਆਂ ਸ਼ੁਰੂ ਹੋਨ ਕਾਰਨ ਆਰ ਐਸ ਐਸ ਨੇ ਆਪਣੀ ਜਾਣੀ-ਪਹਿਚਾਣੀ ਚਾਲ ਨਾਲ ਗ੍ਰਿਫਤਾਰ ਹੋਏ ਲੋਕਾਂ ਨਾਲ ਕੋਈ ਸੰਬੰਧ ਹੋਨ ਤੋਂ ਹੀ ਸਾਫ ਇਨਕਾਰ ਕਰ ਦਿੱਤਾ ਸੀ। ਆਰ ਐਸ ਐਸ ਦੇ ਅਖਿਲ ਭਾਰਤ ਪ੍ਰਚਾਰਕ ਪ੍ਰਮੁੱਖ ਐਮ ਜੀ ਵੈਧ ਨੇ ਉਸ ਵੇਲੇ ਮੀਡੀਆ ਨੂੰ ਕਿਹਾ ਸੀ ''ਹੋ
ਸਕਦਾ ਹੈ ਕਿ ਉਨ੍ਹਾਂ ਸਾਡੀ ਵਿਚਾਰਧਾਰਾ ਤੋਂ ਹੱਲਾਸ਼ੇਰੀ ਲਈ ਹੋਵੇ, ਪਰ ਉਹ ਸੰਘ ਦੇ ਵਿੱਚ ਬਰ ਨਹੀਂ ਸੀ''। ਉਂਝ ਸੰਘ ਦਾ ਫੜੇ ਜਾਨ ਵਾਲੇ ਆਪਨੇ  ਲੋਕਾਂ ਤੋਂ ਪੱਲਾ ਝਾੜਨਾ ਕੋਈ ਨਵੀਂ ਗੱਲ ਨਹੀਂ ਹੈ। ਮਹਾਤਮਾ ਗਾਂਧੀ ਦੇ ਕਤਲ ਤੋਂ ਬਾਅਦ, ਨੱਥੂਰਾਮ ਗੌਡਸੇ ਦੇ ਸੰਬੰਧ ਵਿਚ ਵੀ ਉਸ ਨੇ ਠੀਕ ਇਹੋ ਕਿਹਾ ਸੀ। ਇਹ ਵੱਖਰੀ ਗੱਲ ਹੈ ਕਿ ਗੌਡਸੇ ਦੇ ਭਰਾ ਨੇ ਬਾਅਦ ਵਿਚ ਮੀਡੀਆ ਦੇ ਸਾਹਮਨੇ  ਇਕ ਜਨਤਕ ਬਿਆਨ ਵਿਚ ਇਹ ਦਰਜ ਕਰਵਾ
ਦਿੱਤਾ ਸੀ ਕਿ ਸਾਰੇ ਦੇ ਸਾਰੇ ਗੌਡਸੇ ਭਰਾ ਆਰ ਐਸ ਐਸ ਦੇ ਮੈਂਬਰ ਸਨ। ਉਸ ਸਮੇਂ ਕੁਝ ਹੋਰ ਲੋਕੀਂ ਵੀ ਕਹਿੰਦੇ ਸੀ ਕਿ ਹਿੰਦੂਤਵ ਨਾਲ ਸੰਬੰਧਿਤ ਕੁਝ ਤੱਤ ਹੀ ਹਨ ਜੋ, ਹਿੰਦੂਤਵ ਦੇ ਮੁੱਦਿਆਂ ਉੱਪਰ ਸਮਝੌਤਾ ਕਰਨ ਦੀ ਸਿਆਸਤ ਤੋਂ ਹਟ ਕੇ ਇਸ ਦਹਿਸ਼ਤਵਾਦੀ ਹਰਕਤਾਂ ਦਾ ਪੱਲਾ ਫੜ ਰਿਹਾ ਹੈ। ਉਨ੍ਹਾਂ ਦੀ ਹਾਂ ਵਿਚ ਹਾਂ
ਮਿਲਾ ਕੇ ਆਰ ਐਸ ਐਸ ਦੇ ਕੁਝ ਨੇਤਾ ਵੀ ਮੀਡੀਆ ਦੇ ਸਾਹਮਨੇ  ਇਹ ਮੰਨਨ ਲਈ ਤਿਆਰ ਹੋ ਗਏ ਹਨ ਕਿ ਹੋ ਸਕਦਾ ਹੈ ਕਿ ਕੁਝ ਸ਼ਰਾਰਤੀ ਤੱਤ ਹਿੰਸਾ ਅਤੇ ਦਹਿਸ਼ਤ ਦੀ ਰਾਹ ਉੱਪਰ ਚਲ ਪਏ ਹੋਣ । ਫਿਰ ਵੀ ਉਹ ਕਹਿੰਦੇ ਹਨ ਕਿ ਉਨ੍ਹਾਂ ਦੇ ਪੂਰੇ ਸੰਗਠਨ ਨੂੰ ਦਹਿਸ਼ਤਵਾਦ ਦੇ ਰੰਗ ਵਿਚ ਰੰਗ ਕੇ ਨਹੀਂ ਦੇਖਿਆ ਜਾ ਸਕਦਾ ਹੈ।
ਇਹ ਵੀ ਮਹਾਤਮਾ ਗਾਂਧੀ ਦੇ ਕਤਲ ਦੇ ਮੁਕੱਦਮੇ ਦੇ ਸਮੇਂ ਆਰ ਐਸ ਐਸ ਦੇ ਵਰਤਾਰੇ ਨੂੰ ਦੁਬਾਰਾ ਦਿਖਾਉਂਦਾ ਹੈ। ਇਸ ਤਰ੍ਹਾਂ ਦੀ ਦਲੀਲ ਦੇ ਆਸਰੇ ਆਰ ਐਸ ਐਸ ਨੇ ਉਸ ਸਮੇਂ ਇਹ ਕਿਹਾ ਸੀ ਕਿ ''ਦਹਿਸ਼ਤਵਾਦ ਨਾਲ ਸਖ਼ਤੀ ਨਾਲ ਪੇਸ਼ ਆਉਣਾ ਚਾਹੀਦਾ ਹੈ”। ਹੁਣ ਜਦ ਕਿ ਅਜਮੇਰ ਧਮਾਕੇ ਦੇ ਮਾਮਲੇ ਵਿਚ ਚਾਰਜਸ਼ੀਟ ਤਿਆਰ ਕਰ ਕੇ ਪੇਸ਼ ਕੀਤੀ ਜਾ ਚੁੱਕੀ ਹੈ ਅਤੇ ਦਹਿਸ਼ਤੀ ਹਮਲਿਆਂ ਦੇ ਨਾਲ ਜੁੜੇ ਲੋਕਾਂ ਦੇ ਰਿਸ਼ਤਿਆਂ ਨੂੰ ਚੰਗੀ ਤਰ੍ਹਾਂ ਸਾਹਮਨੇ  ਲਿਆਂਦਾ ਜਾ ਰਿਹਾ ਹੈ, ਆਰ ਐਸ ਐਸ ਨੇ ਆਪਣਾ ਸੁਰ ਬਦਲ ਲਿਆ ਹੈ। ਉਹ ਨਾਲ ਹੀ ਦੇਸ਼ ਭਰ ਵਿਚ ਦਹਿਸ਼ਤਵਾਦ ਦੇ ਖਿਲਾਫ ਰੋਸ-ਮੁਜ਼ਾਹਰੇ ਕਰਨ ਜਾ ਰਹੇ ਹਨ।31 ਅਕਤੂਬਰ ਨੂੰ ਮਹਾਰਾਸ਼ਟਰ
ਵਿਚ ਜਲਗਾਂਵ ਵਿਚ ਆਰ ਐਸ ਐਸ ਨੇ ਅਖਿਲ ਭਾਰਤ ਕਾਰਜਕਾਰੀ ਮੰਡਲ ਦੀ ਜੋ ਤਿੰਨ ਦਿਨ ਦੀ ਬੈਠਕ ਹੋਈ ਉਸ ਵਿਚ ਇਨ੍ਹਾਂ ਰੋਸ-ਮੁਜ਼ਾਹਰਿਆਂ ਬਾਰੇ ਫੈਸਲਾ ਲਿਆ। ਆਰ ਐਸ ਐਸ ਦੇ ਮੁਖੀ ਲਖਨਊ ਵਿਚ ਹਿੱਸਾ ਲੈਣਗੇ ਅਤੇ ਜਰਨਲ ਸਕੱਤਰ ਹੈਦਰਾਬਾਦ ਵਿਚ। ਸੰਘ ਦੇ ਜਨਰਲ ਸਕੱਤਰ ਨੇ ਧਮਕੀ ਦਿੰਦਿਆਂ ਕਿਹਾ ਕਿ ਆਰ ਐਸ ਐਸ ਦੇ ਨਾਂ ਦਹਿਸ਼ਤਵਾਦ ਨਾਲ ਜੋੜੇ ਜਾਣ ਉਪਰ ''ਹਿੰਦੂ ਸਮਾਜ ਨਾਰਾਜ਼'' ਹੈ ਅਤੇ ਕਿਸੇ ਵੀ ਤਰ੍ਹਾਂ ਆਰ ਐਸ ਐਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਸਾਫ਼ ਹੈ ਕਿ ਇਨ੍ਹਾਂ
ਵਿਰੋਧੀ ਸਰਗਰਮੀਆਂ ਦਾ ਮਕਸਦ ਇਹ ਹੈ ਕਿ ਸਰਕਾਰ ਅਤੇ ਏਜੰਸੀਆਂ 'ਤੇ ਇਹ ਦਬਾਅ ਪਾਇਆ ਜਾਵੇ ਕਿ
ਉਹ ਜਾਂਚ ਦੇ ਆਪਣੇ  ਕਦਮ ਅੱਗੇ ਨਾ ਵਧਾਉਣ ।
ਅਸੀਂ ਵਾਰ ਵਾਰ ਇਹ ਕਹਿੰਦੇ ਆ ਰਹੇ ਹਾਂ ਅਤੇ ਮੁੜ ਦੁਹਰਾਉਂਦੇ ਹਾਂ ਕਿ ਦਹਿਸ਼ਤਵਾਦ ਅਸਲ ਰੂਪ 'ਚ
ਦੇਸ਼ ਵਿਰੋਧੀ ਹੁੰਦਾ ਹੈ ਇਸ ਲਈ ਇਹ ਦੇਸ਼ ਨੂੰ ਉੱਕਾ ਹੀ ਬਰਦਾਸ਼ਤ ਨਹੀਂ ਕਰਨਾ ਚਾਹੀਦਾ। ਦਹਿਸ਼ਤਵਾਦ ਦਾ ਕੋਈ ਧਰਮ ਨਹੀਂ ਹੁੰਦਾ ਹੈ। ਦਹਿਸ਼ਤਵਾਦ ਦੇ ਸਾਰੇ ਰੰਗ ਇਕ ਦੂਜੇ ਨੂੰ ਪ੍ਰਫੁੱਲਤ ਕਰਨ ਲੱਗੇ ਹੋਏ ਹਨ ਅਤੇ
ਭਾਰਤ ਦੀ ਏਕਤਾ ਨੂੰ ਕਮਜ਼ੋਰ ਕਰ ਰਹੇ ਹਨ। ਇਸ ਲਈ ਦੇਸ਼ ਦੇ ਹਿੱਤ ਵਿਚ ਇਹ ਜ਼ਰੂਰੀ ਹੈ ਕਿ ਜਾਂਚ ਦਾ ਕੰਮ ਠੀਕ ਤਰੀਕੇ ਨਾਲ ਜਾਰੀ ਰੱਖਿਆ ਜਾਵੇ ਤਾਂ ਕਿ ਦੋਸ਼ੀਆਂ ਨੂੰ ਬਣਦੀਆਂ ਸਜ਼ਾਵਾਂ ਜ਼ਰੂਰ ਦਿੱਤੀਆਂ ਜਾ ਸਕਣ ।

Thursday, March 10, 2011

ਰੱਬ ਨੂੰ ਸਦਾ ਲਈ ਵਿਦਾਇਗੀ - ਖਾਲਿਦ ਸੁਹੇਲ

ਜਦੋਂ ਮੈਂ 20 ਸਾਲ ਦੀ ਉਮਰ ਵਿਚ ਆਪਣੇ ਸ਼ਾਇਰ ਚਾਚਾ ਅਬਦੁਲਮਤੀਨ ਆਰਫ਼ ਨੂੰ ਦੱਸਿਆ ਕਿ ਮੇਰਾ ਰੱਬ ਵਿਚ ਵਿਸ਼ਵਾਸ ਨਹੀਂ ਰਿਹਾ ਤਾਂ ਉਹਨਾਂ ਦੇ ਚਿਹਰੇ 'ਤੇ ਦਿਲਫਰੇਬ ਮੁਸਕਰਾਹਟ ਫੈਲ ਗਈ ਤੇ ਉਹ ਫਰਮਾਉਣ ਲੱਗੇ, "ਜਦੋਂ ਮੇਰੇ ਚਾਚਾ, ਤੁਹਾਡੇ ਦਾਦਾ ਜੀ, ਸੱਠ ਵਰ੍ਹਿਆਂ ਦੇ ਸਨ ਤਾਂ ਉਹ ਨਾਸਤਕ ਹੋ ਗਏ ਸਨ। ਮੈਂ ਰੱਬ ਦੇ ਵਜੂਦ ਤੋਂ ਇਨਕਾਰ ਚਾਲੀ ਸਾਲ ਦੀ ਉਮਰ ਵਿਚ ਕੀਤਾ ਸੀ। ਤੁਸੀਂ 20 ਵਰ੍ਹਿਆਂ ਦੀ ਉਮਰ ਵਿਚ ਹੀ ਨਾਸਤਕ ਹੋ ਗਏ ਹੈ। ਮੈਂ ਤੈਨੂੰ ਗੈਰਰਵਾਇਤੀ ਰਾਹ ਅਖਤਿਆਰ ਕਰਨ ਉਤੇ ਵਧਾਈ ਦਿੰਦਾ ਹਾਂ ਪਰ ਮੈਂ ਤੈਨੂੰ ਏਨੀ ਨਸੀਹਤ ਜ਼ਰੂਰ ਕਰਾਂਗਾ, ਇਸ ਸੱਚ ਦਾ ਜ਼ਿਕਰ ਆਪਣੇ ਰਵਾਇਤੀ ਮਾਪਿਆਂ ਤੇ ਰਿਸ਼ਤੇਦਾਰਾਂ ਕੋਲ ਨਾ ਕਰੀਂ। ਇਹ ਨਾ ਹੋਵੇ ਕਿ ਉਹ ਤੇਰੀ ਜਿੰਦਗੀ ਨੂੰ ਅਜ਼ਾਬ ਬਣਾ ਦੇਣ।"
ਮੇਰਾ ਖਿਆਲ ਹੈ ਕਿ ਸਾਡੀ ਜ਼ਿੰਦਗੀ ਵਿਚ ਅਜਿਹਾ ਪੜਾਅ ਵੀ ਆਉਂਦਾ ਹੈ ਜਦੋਂ ਅਸੀਂ ਆਪਣੇ ਸੱਚ ਨੂੰ ਨਾ ਕੇਵਲ ਆਪ ਪੂਰੀ ਤਰ੍ਹਾਂ ਕਬੂਲ ਕਰ ਲੈਂਦੇ ਹਾਂ ਸਗੋਂ ਇਸ ਵਿਚ ਹੋਰਨਾਂ ਨੂੰ ਵੀ ਸ਼ਰੀਕ ਕਰਨ ਲਈ ਤਿਆਰ ਹੋ ਜਾਂਦੇ ਹਾਂ। ਅੱਜ ਮੈਂ ਤੁਹਾਨੂੰ ਸਾਰਿਆਂ ਨੂੰ ਪੂਰੀ ਸੁਹਿਰਦਤਾ ਨਾਲ ਆਪਣੇ ਸੱਚ ਦੀ ਤਲਾਸ਼ ਦੀ ਕਹਾਣੀ ਸੁਣਾਉਣ ਵਾਲਾ ਹਾਂ ਪਰ ਇਹ ਕਹਾਣੀ ਸੁਨਾਉਣ ਤੋਂ ਪਹਿਲਾਂ ਮੈਂ ਇਹ ਗੱਲ ਸਪਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਮੈਂ ਘਰੋਂ ਕੋਈ ਉਪਦੇਸ਼ਕ ਮਿਸ਼ਨ ਲੈ ਕੇ ਨਹੀਂ ਤੁਰਿਆ ਤੇ ਨਾ ਹੀ ਕਿਸੇ ਉਤੇ ਆਪਣਾ ਸੱਚ ਬਦੋ ਬਦੀ ਮੜ੍ਹਨ ਦਾ ਇਰਾਦਾ ਰੱਖਦਾ ਹਾਂ। ਮੇਰੀ ਐਨੀ ਇੱਛਾ ਜ਼ਰੂਰ ਹੈ ਕਿ ਸ਼ਾਇਦ ਮੇਰਾ ਰਿੰਦਾਨਾ ਹੀਆਂ ਤੁਹਾਨੂੰ ਐਨਾ ਹੌਸਲਾ ਬਖਸ਼ੇ ਕਿ ਤੁਸੀਂ ਵੀ ਕਿਸੇ ਦਿਨ ਆਪਣਾ ਸੱਚ ਤੇ ਆਪਣੇ ਦਿਲ ਦੀ ਵਾਰਦਾਤ ਪੂਰੇ ਮਨ ਤੇ ਰੂਹ ਨਾਲ ਬਿਆਨ ਕਰ ਸਕੋ। ਮੇਰਾ ਖਿਆਲ ਹੈ ਕਿ ਸਾਡੇ ਲਈ ਆਪੋ ਆਪਣੇ ਸੱਚ ਦੀ ਤਲਾਸ਼ ਦੀਆਂ ਕਹਾਣੀਆਂ ਸਨਾਉਣ ਦਾ ਸਮਾਂ ਆ ਗਿਆ ਹੈ। ਮੈਨੂੰ ਯਕੀਨ ਹੈ ਕਿ ਅਸੀਂ ਸਾਰੇ ਆਪਣੀਆਂ ਅਸਾਧਾਰਨ ਨਿੱਜੀ ਤੇ ਵਿਚਾਰਧਾਰਕ ਸਚਾਈਆਂ ਆਪਣੇ ਪੱਲੇ ਵਿਚ ਸਮੇਟੀ ਇੱਕ ਦੂਸਰੇ ਨਾਲ ਸਾਂਝੀਆਂ ਕਰਨ ਲਈ ਤਿਆਰ ਬੈਠੇ ਹਾਂ।
ਗੌਤਮ ਬੁੱਧ ਨੇ ਕਿੰਨੀ ਵਧੀਆ ਗੱਲ ਆਖੀ ਸੀ ਕਿ ਮਨੁੱਖ ਦਾ ਜਾਤੀ ਤਜਰਬਾ ਉਸਦਾ ਸਭ ਤੋਂ ਵਧੀਆ ਉਸਤਾਦ ਹੁੰਦਾ ਹੈ। ਮੈ ਸਮਝਦਾ ਹਾਂ ਕਿ ਜਿਸ ਤਰ੍ਹਾਂ ਹਰ ਵਿਅਕਤੀ ਆਪਣੀ ਜ਼ਾਤ ਵਿਚ ਇਕ ਨਿਵੇਕਲੀ ਇਕਾਈ ਹੈ, ਉਂਝ ਹੀ ਉਸਦੀ ਚੇਤੰਨ ਸੋਚ, ਬਾਲਗ ਦ੍ਰਿਸ਼ਟੀ ਤੇ ਰੌਸ਼ਨ ਖਿਆਲੀ ਵੀ ਨਿਵੇਕਲੀ ਥਾਂ ਰਖਦੀ ਹੈ। ਮੈਂ ਮਨੋਵਿਗਿਆਨਕ ਚਕਿਤਸਕ ਹੋਣ ਦੀ ਹੈਸੀਅਤ ਵਿਚ ਹਰ ਰੋਜ਼ ਹੋਰਨਾਂ ਲੋਕਾਂ ਦੀਆਂ ਬੌਧਕ ਤੇ ਮਾਨਸਕ ਯਾਤਰਾਵਾਂ ਦੇ ਵੇਰਵੇ ਸੁਣਦਾ ਰਹਿੰਦਾ ਹਾਂ, ਪਰ ਅੱਜ ਮੈਂ ਤੁਹਾਡੇ ਸਾਰਿਆਂ ਦੇ ਸਾਹਮਣੇ ਆਪਣਾ ਬਿਰਤਾਂਤ, ਰੱਬ ਨਾਲ ਆਪਣੇ ਰਿਸ਼ਤੇ, ਇਨਕਾਰ ਤੇ ਇਕਰਾਰ ਦੀ ਸੁਚੇਤ ਖਿਚੋਤਾਣ, ਧਾਰਮਕ ਤੇ ਜਿਨਸੀ ਟਕਰਾਅ, ਆਪਣੇ ਬੌਧਿਕ ਤੇ ਸਮਾਜੀ ਡਰ ਆਪਣੇ ਸੁਪਨਿਆਂ ਤੇ ਤਜਰਬਿਆਂ ਦੀ ਕਹਾਣੀ ਬਿਆਨ ਕਰਨਾ ਚਾਹੁੰਦਾ ਹਾਂ ਤਾਂ ਜੋ ਤੁਹਾਨੂੰ ਅੰਦਾਜ਼ਾ ਹੋ ਸਕੇ ਕਿ ਮੈਂ ਜੀਵਨ ਦੀ ਇਸ ਅਧੋਗਤੀ ਨਾਲ ਕਿੰਝ ਨਿਪਟਣ ਦੀ ਕੋਸ਼ਸ਼ ਕਰਦਾ ਰਿਹਾ ਹਾਂ ਹੁਣ ਜਦੋਂ ਮੈਂ ਪਿਛਾਂਹ ਵੱਲ ਨਜ਼ਰ ਮਾਰਦਾ ਹਾਂ ਤਾਂ ਆਪਣੀ ਮਾਨਸਿਕ, ਵਿਦਿਅਕ ਤੇ ਰਚਨਾਤਮਕ ਯਾਤਰਾ ਸਮੇਂ ਪੇਸ਼ ਆਉਣ ਵਾਲੇ ਪੜਾਵਾਂ ਨੂੰ ਸਹਿਜੇ ਹੀ ਦੇਖ ਸਕਦਾ ਹਾਂ। ਆਪਣੇ ਇਸ ਲੇਖ ਵਿਚ ਮੈਂ ਇਹਨਾਂ ਕੁਝ ਇੱਕ ਪੜਾਵਾਂ ਨੂੰ ਸੰਖੇਪ ਵਿਚ ਬਿਆਨ ਕਰਨ ਦੀ ਕੋਸ਼ਸ਼ ਕਰਾਂਗਾ।
ਸਾਹਿਤ ਦਾ ਵਿਦਿਆਰਥੀ ਹੋਣ ਦੇ ਨਾਤੇ ਮੈਂ ਚੰਗੀ ਤਰ੍ਹਾਂ ਸਮਝਦਾ ਹਾਂ ਕਿ ਜ਼ਿੰਦਗੀ ਦੀਆਂ ਹਕੀਕਤਾਂ ਦੀ ਜੁਸਤਜੂ ਤੇ ਤਲਾਸ਼ ਕਰਦਿਆਂ ਕਈ ਵਾਰ ਸ਼ਬਦ ਸਾਡਾ ਸਾਥ ਛੱਡ ਜਾਂਦੇ ਹਨ। ਅਤੇ ਇੰਝ ਵੀ ਹੁੰਦਾ ਹੈ ਕਿ ਸ਼ਬਦ ਕਈ ਵਾਰ ਉਸ ਤਸਵੀਰ ਨੂੰ ਲਕੋ ਦਿੰਦੇ ਹਨ ਜਿਹੜੀ ਅਸਲ ਵਿਚ ਉਜਾਗਰ ਹੋਣੀ ਚਾਹੀਦੀ ਹੈ। ਅੱਜ ਮੈਂ ਆਪਣੀ ਜ਼ਿੰਦਗੀ ਦੇ ਸੰਬੰਧ ਵਿਚ ਕੁਝ ਵਧੇਰੇ ਹੀ ਜ਼ਾਤੀ ਗੱਲਾਂ ਤੁਹਾਨੂੰ ਸੁਨਾਉਣਾ ਚਾਹੁੰਦਾ ਹਾਂ ਤੇ ਮੈਨੂੰ ਆਸ ਹੈ ਤੁਸੀਂ ਮੇਰੀਆਂ ਗੱਲਾਂ ਨੂੰ ਵਿਸ਼ਾਲਦਿਲੀ ਨਾਲ ਕਬੂਲ ਕਰੋਗੇ।
ਭਾਗ ਇਕ
ਇੱਕ ਰਵਾਇਤੀ ਘਰ ਤੇ ਧਾਰਮਕ ਮਾਹੌਲ ਵਿਚ ਪੈਦਾ ਹੋਣ ਕਰਕੇ ਰੱਬ ਤੇ ਧਰਮ ਵਿਚ ਵਿਸ਼ਵਾਸ਼ ਮੈਨੂੰ ਆਪਣੇ ਖਾਨਦਾਨ ਤੇ ਸਭਿਆਚਾਰਕ ਵਿਰਸੇ ਵਜੋਂ ਗੁੜ੍ਹਤੀ ਵਿਚ ਹੀ ਮਿਲਿਆ ਸੀ। ਮੇਰੀ ਤਰੱਬੀਅਤ ਇੱਕ ਮੁਸਲਮਾਨ ਮਰਦੇਮੋਮਨ ਦੇ ਪੂਰਨਿਆਂ ਉਤੇ ਕੀਤੀ ਗਈ। ਜਦੋਂ ਮੈਂ ਬੱਚਾ ਸਾਂ ਤਾਂ ਰੱਬ ਦੀ ਸ਼ਖਸੀ ਕਲਪਨਾ ਉਤੇ ਈਮਾਨ ਰੱਖਦਾ ਸਾਂ। ਇੱਕ ਜ਼ਮਾਨੇ ਵਿਚ ਆਪਣੇ ਪਿਤਾ ਨਾਲ ਪੰਜੇ ਨਮਾਜ਼ਾਂ ਪੜ੍ਹਦਾ ਸਾਂ ਅਤੇ ਆਪਣੀ ਮਾਤਾ ਨਾਲ ਬੜੀ ਉਤਸਕਤਾ ਤੇ ਸ਼ੌਕ ਨਾਲ ਰਮਜ਼ਾਨ ਦੇ ਰੋਜ਼ੇ ਰੱਖਦਾ ਸਾਂ। ਮੇਰੇ ਮਾਤਾ ਪਿਤਾ ਮੇਰੇ ਧਾਰਮਕ ਜਜ਼ਬੇ ਤੇ ਰੁਝਾਣ ਨੂੰ ਦੇਖਕੇ ਬੜੇ ਖੁਸ਼ ਹੁੰਦੇ ਸਨ। ਬਚਪਨ ਵਿਚ ਮੇਰੇ ਮਾਤਾ ਜੀ ਨੇ ਮੈਨੂੰ ਕੁਰਾਨ ਦੀ ਤਲਾਵਤ ਵੀ ਸਿਖਾਈ। ਬਦਕਿਸਮਤੀ ਨਾਲ ਮੈਂ ਉਦੋਂ ਕੁਰਾਨ ਦੇ ਸੁਨੇਹੇਂ ਨੂੰ ਪੂਰੀ ਤਰ੍ਹਾਂ ਸਮਝਦਾ ਨਹੀਂ ਸਾਂ। ਮੇਰੇ ਮਾਤਾ ਜੀ ਅਰੱਬੀ ਜ਼ੁਬਾਨ ਤੋਂ ਅਣਜਾਣ ਹੋਣ ਕਰਕੇ ਲੱਖਾਂ ਪਾਕਿਸਤਾਨੀ ਮਰਦ ਔਰਤਾਂ ਵਾਂਗ ਮੈਨੂੰ ਕੇਵਲ ਕੁਰਾਨ ਦਾ ਘੋਟਾ ਹੀ ਲੁਆ ਸਕਦੇ ਸਨ। ਮੇਰੀ ਪਹਿਲੀ ਬੌਧਿਕ ਤੇ ਵਿਦਿਅਕ ਦੁਬਿਧਾ ਦਾ ਆਰੰਭ ਸਕੂਲ ਵਿਚ ਸਾਇੰਸ ਦੀ ਪੜ੍ਹਾਈ ਨਾਲ ਸ਼ੁਰੂ ਹੋਇਆ। ਇਸ ਨਾਲ ਰੱਬ ਵਿਚ ਮੇਰਾ ਵਿਸ਼ਵਾਸ ਵੀ ਡਾਵਾਂਡੋਲ ਹੋਣ ਲਗਿਆ। ਸਾਇੰਸ ਦੀ ਪੜ੍ਹਾਈ ਨੇ ਨਾ ਕੇਵਲ ਮੈਨੂੰ ਸਵਾਲ ਪੁੱਛਣ ਦੀ ਜੁਅਰਤ ਦਿੱਤੀ ਸਗੋਂ ਜ਼ਿੰਦਗੀ ਪ੍ਰਤੀ ਇੱਕ ਵਿਸਲੇਸ਼ਨਾਤਮਕ ਰਵੱਈਆ ਅਖਤਿਆਰ ਕਰਨ ਦਾ ਰਾਹ ਵੀ ਦਿਖਾਇਆ। ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਇੱਕ ਵਾਰ ਹਜ਼ਾਰਾਂ ਲੋਕ ਪ੍ਰਰਥਨਾ ਨਮਾਜ਼ ਲਈ ਈਦਗਾਹ ਵਿਚ ਇਕੱਠੇ ਹੋਏ ਤਾਂ ਜੋ ਰੱਬ ਦੀ ਦਰਗਾਹ ਵਿਚ ਮੀਂਹ ਲਈ ਦੁਆ ਕਰ ਸਕਣ। ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਮੀਂਹ ਨਹੀਂ ਸੀ ਪਿਆ। ਉਸ ਦਿਨ ਮੈਂ ਕਾਫੀ ਸਮੇਂ ਤੱਕ ਨੀਲੇ ਅਸਮਾਨ ਨੂੰ ਤੱਕਦਾ ਰਿਹਾ ਤੇ ਸੋਚਦਾ ਰਿਹਾ ਕਿ ਕੀ ਰੱਬ ਸੱਚਮੁਚ ਸਾਡੀ ਪ੍ਰਾਰਥਨਾ ਨੂੰ ਸੁਣਕੇ ਆਕਾਸ਼ ਨੂੰ ਕਾਲੀਆਂ ਘਟਾਵਾਂ ਨਾਲ ਭਰ ਦੇਵੇਗਾ। ਉਸ ਦਿਨ ਮੇਰੇ ਦਿਲ ਵਿਚ ਬਹੁਤ ਸਾਰੇ ਸਵਾਲ ਉਠਦੇ ਰਹੇ।
ਜੇ ਰੱਬ ਮਮਤਾ ਭਰੀ ਮਾਂ ਵਾਂਗ ਬਿਨਾ ਮੰਗਿਆ ਦੇਣ ਵਾਲਾ ਦਾਤਾ ਹੈ ਤਾਂ ਕੀ ਕਾਰਨ ਹੈ ਕਿ ਉਹ ਆਪਣੇ ਬੱਚਿਆਂ ਦੀਆਂ ਦੁਆਵਾਂ ਨੂੰ ਪਰਵਾਨ ਕਰਨ ਦੀ ਮਿਹਰ ਨਹੀਂ ਕਰਦਾ।
ਜਦੋਂ ਲੋਕ ਰੱਬ ਕੋਲ ਪ੍ਰਾਰਥਨਾ ਕਰਦੇ ਹਨ ਤਾਂ ਕੀ ਉਹ ਆਪਣੇ ਉਲੀਕੇ ਪ੍ਰੋਗਰਾਮ ਵਿਚ ਅਦਲਾ ਬਦਲੀ ਕਰ ਲੈਂਦਾ ਹੈ? ਸਾਇੰਸ ਦਾ ਵਿਦਿਆਰਥੀ ਹੁੰਦਿਆਂ ਮੈਂ ਪੜ੍ਹ ਰਿਹਾ ਸਾਂ ਕਿ ਮੌਸਮਾਂ ਦੀ ਤਬਦੀਲੀ ਤੇ ਮੀਂਹ ਪ੍ਰਕਿਰਤੀ ਦੇ ਨੇਮਾਂ ਦੇ ਅਧੀਨ ਹਨ ਅਤੇ ਮਨੁੱਖੀ ਇਛਾਵਾਂ, ਪ੍ਰਾਥਨਾਵਾਂ ਤੇ ਸੁਹਾਣੇ ਸਮਿਆਂ ਬਾਰੇ ਸੁਪਨੇ ਇਹਨਾਂ ਨੇਮਾਂ ਵਿਚ ਕੋਈ ਤਬਦੀਲੀ ਨਹੀਂ ਕਰ ਸਕਦੇ।
ਜਦੋਂ ਹੋਰ ਕਈ ਹਫ਼ਤਿਆਂ ਤੱਕ ਮੀਂਹ ਨਾ ਪਿਆ ਤਾਂ ਮੈਂ ਬਹੁਤ ਸਾਰੇ ਲੋਕਾਂ ਨੂੰ ਪੁੱਛਿਆ ਕਿ ਸਾਡੀਆਂ ਅਰਦਾਸਾਂ ਦਾ ਕੋਈ ਅਸਰ ਕਿਉਂ ਨਹੀਂ ਹੋਇਆ। ਕੁਝ ਕਹਿਣ ਲੱਗੇ ਕਿ ਸ਼ਾਇਦ ਰੱਬ ਸਾਡਾ ਇਮਤਿਹਾਨ ਲੈ ਰਿਹਾ ਹੈ ਅਤੇ ਉਸਨੂੰ ਸਾਡੀਆਂ ਕੁਰਬਾਨੀਆਂ ਦੀ ਲੋੜ ਹੈ। ਕੁਝ ਹੋਰ ਕਹਿਣ ਲੱਗੇ ਕਿ ਰੱਬ ਸਾਨੂੰ ਸਾਡੇ ਪਾਪਾਂ ਦੀ ਸਜ਼ਾ ਦੇ ਰਿਹਾ ਹੈ। ਇਹਨਾਂ ਵਿਆਖਿਆਵਾਂ ਨੇ ਮੈਨੂੰ ਹੋਰ ਪਰੇਸ਼ਾਨ ਕਰ ਦਿੱਤਾ ਤੇ ਕਈ ਹੋਰ ਨਵੇਂ ਸਵਾਲ ਮੇਰੇ ਦਿਮਾਗ਼ ਵਿਚ ਉੱਠ ਖੜ੍ਹੇ ਹੋਏ।
ਕੀ ਰੱਬ ਮਨੁੱਖਾਂ ਨਾਲ ਨਾਰਾਜ਼ ਹੋ ਜਾਂਦਾ ਹੈ?
ਕੀ ਉਹ ਆਪਣੇ ਬੱਚਿਆਂ ਨੂੰ ਸਜ਼ਾ ਦਿੰਦਾ ਹੈ?
ਜਾਂ
ਕੀ ਰੱਬ ਨੂੰ ਕੁਰਬਾਨੀਆਂ ਦੀ ਵੱਢੀ ਦਿੱਤੀ ਜਾ ਸਕਦੀ ਹੈ?
ਮੈਨੂੰ ਇੰਝ ਲੱਗਾ ਜਿਵੇਂ ਮੇਰੇ ਆਲੇ ਦੁਆਲੇ ਦੇ ਲੋਕ ਰੱਬ ਨਾਲ ਪਿਆਰ ਤੇ ਨਫ਼ਰਤ ਦੀ ਮਿਲੀ ਜੁਲੀ ਭਾਵਨਾ ਰਖਦੇ ਹਨ।
ਮੈਨੂੰ ਬਚਪਨ ਦਾ ਉਹ ਵੇਲਾ ਯਾਦ ਹੈ ਜਦੋਂ ਮੈਂ ਬੀਮਾਰ ਹੋ ਜਾਂਦਾ ਜਾਂ ਇਮਤਿਹਾਨਾਂ ਸਮੇਂ ਪਰਚਾ ਹੱਲ ਕਰਨ ਵਿਚ ਮੈਨੂੰ ਖ਼ਾਸੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਸੀ। ਉਦੋਂ ਮੈਂ ਰੱਬ ਕੋਲ ਤਰਲੇ ਕਰਦਾ ਸਾਂ ਕਿ ਉਹ ਮੇਰੀ ਮਦਦ ਕਰੇ। ਮੈਂ ਇਹ ਵੀ ਸੋਚਦਾ ਹੁੰਦਾ ਸਾਂ ਕਿ ਕੀ ਰੱਬ ਨੇ ਮੇਰੀ ਪ੍ਰਾਰਥਨਾ ਕਦੇ ਸੁਣੀ ਵੀ ਹੈ? ਮੇਰੇ ਕੋਲ ਇਸਨੂੰ ਗ਼ਲਤ ਜਾਂ ਸਹੀ ਸਾਬਤ ਕਰਨ ਦਾ ਕੋਈ ਪੈਮਾਨਾ ਨਹੀਂ ਸੀ। ਅਤੇ ਇਥੋਂ ਹੀ ਮੇਰੇ ਮਨ ਵਿਚ ਗੈਬੀ ਗਿਆਨ ਤੇ ਧਰਮ ਵਿਚ ਅੰਨ੍ਹੇ ਵਿਸ਼ਵਾਸ ਲਈ, ਜੋ ਵੱਡ ਵਡੇਰਿਆਂ ਤੋਂ ਮੈਨੂੰ ਵਿਰਸੇ ਵਿਚ ਮਿਲੇ ਸਨ, ਕਈ ਤਰ੍ਹਾਂ ਦੇ ਸ਼ੱਕ ਸ਼ੁਭੇ ਉਠਣੇ ਸ਼ੁਰੂ ਹੋ ਗਏ।
ਜਦੋਂ ਮੈਂ ਇਸ ਦਿਮਾਗ਼ੀ ਖਿਚੋਤਾਣ ਵਿਚ ਫ਼ਸਿਆ ਹੋਇਆ ਸਾਂ ਤਾਂ ਮੈਨੂੰ ਇੱਕ ਭਾਵਾਤਮਕ ਖਿਚੋਤਾਣ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਸੀ। ਮੈਂ ਉਦੋਂ ਜਵਾਨੀ ਵਿਚ ਪੈਰ ਰੱਖ ਰਿਹਾ ਸਾਂ ਤਾਂ ਕਈ ਵਾਰ ਸੁਹਾਣੇ ਸੁਪਨੇ ਸੁਪਨਦੋਸ਼ ਉੱਤੇ ਜਾ ਕੇ ਮੁੱਕਦੇ ਸਨ ਜਿਹਨਾਂ ਤੋਂ ਮੈਂ ਅਪਣੇ ਆਪ ਵਿਚ ਝੇਂਪ ਕੇ ਰਹਿ ਜਾਂਦਾ ਸਾਂ। ਇੱਕ ਦਿਨ ਪਿਤਾ ਜੀ ਨੇ ਮੈਨੂੰ ਆਪਣੇ ਕਮਰੇ ਵਿਚ ਬੁਲਾਇਆ ਤੇ ਇੱਕ ਕਿਤਾਬ "ਸੁਰਗੀ ਗਹਿਣਾ" ਪੜ੍ਹਨ ਲਈ ਮੈਨੂੰ ਦਿੱਤੀ। ਇਹ ਬੜੀ ਅਜੀਬ ਕਿਸਮ ਦੀ ਪਰ ਰੌਚਿਕ ਕਿਤਾਬ ਸੀ। ਇਸ ਕਿਤਾਬ ਵਿਚ ਜੀਵਨ ਬਿਤਾਉਣ ਦੇ ਹਰ ਪੱਖ ਉੱਤੇ ਧਾਰਮਕ ਪੱਖ ਤੋਂ ਵਿਆਪਕ ਢੰਗ ਨਾਲ ਵਿਚਾਰ ਪੇਸ਼ ਕੀਤੇ ਗਏ ਸਨ। ਪੂਰੀ ਕਿਤਾਬ ਵਿਚ ਧਾਰਮਕ ਉਪਦੇਸ਼ ਤਾਂ ਬਹੁਤ ਸਨ ਪਰ ਮਾਨਸਿਕ ਪੱਖ ਤੋਂ ਕੋਈ ਗੱਲ ਨਹੀਂ ਸੀ ਕੀਤੀ ਗਈ। ਇਸ ਵਿਚ ਦੱਸਿਆ ਗਿਆ ਸੀ ਕਿ ਕੀ ਬੁਰਾ ਹੈ ਤੇ ਕੀ ਚੰਗਾ। ਇਸ ਵਿਚ ਇਸਤਰੀਆਂ ਦੀ ਮਹਾਵਾਰੀ ਤੇ ਮਰਦਾਂ ਦੇ ਇਹਤਲਾਮ ਜਾਂ ਸੁਪਨਦੋਸ਼ ਬਾਰੇ ਵੀ ਬੜੇ ਵਿਸਥਾਰ ਸ਼ਾਮਲ ਸਨ। ਇਸ ਵਿਚ ਦੱਸਿਆ ਗਿਆ ਸੀ ਕਿ ਵੀਰਜ ਬੜੀ ਨਾਪਾਕ ਚੀਜ਼ ਹੈ ਤੇ ਸੁਪਨਦੋਸ਼ ਦੀ ਹਾਲਤ ਵਿਚ ਨੌਜਵਾਨਾਂ ਲਈ ਜ਼ਰੂਰੀ ਹੈ ਕਿ ਉਹ ਸਵੇਰ ਦੀ ਨਮਾਜ਼ ਪੜ੍ਹਨ ਤੋਂ ਪਹਿਲਾਂ ਆਪਣੇ ਆਪ ਨੂੰ ਸ਼ੁਧ ਕਰਨ ਲਈ ਅਸ਼ਨਾਨ ਕਰ ਲੈਣ।
"ਸੁਰਗੀ ਗਹਿਣੇ" ਦੇ ਅਧਿਐਨ ਨੇ ਮੇਰੇ ਲਈ ਨਵੇਂ ਮਸਲੇ ਖੜ੍ਹੇ ਕਰ ਦਿੱਤੇ। ਮੈਂ ਦੂਜੇ ਤੀਜੇ ਦਿਨ ਸੁਪਨਦੋਸ਼ ਦਾ ਸ਼ਿਕਾਰ ਹੋ ਹੀ ਜਾਂਦਾ ਸਾਂ ਜਿਸ ਤੋਂ ਮੈਂ ਪਹਿਲਾਂ ਹੀ ਪਰੇਸ਼ਾਨ ਸਾਂ ਤੇ ਹੁਣ ਉੱਤੋਂ ਨਹਾਉਣ ਦੀ ਪਾਬੰਦੀ ਨੇ ਨਵੀਂ ਮੁਸੀਬਤ ਖੜ੍ਹੀ ਕਰ ਦਿੱਤੀ। ਤੜਕਸਾਰ ਨਹਾਉਣ ਦਾ ਅਰਥ ਇਸ ਗੱਲ ਦਾ ਬਕਾਇਦਾ ਐਲਾਨ ਸੀ ਕਿ ਮੈਂ ਸੁਪਨੇ ਵਿਚ ਗੁਨਾਹ ਕਰ ਬੈਠਾ ਹਾਂ। ਪਸ਼ੌਰ ਦੀ ਕੜਾਕੇ ਦੀ ਸਰਦੀ ਵਿਚ ਨਹਾਉਣ ਲਈ ਗਰਮ ਪਾਣੀ ਕਰਨ ਵਾਸਤੇ ਸਵੇਰੇ ਉੱਠਦਿਆਂ ਹੀ ਅੰਗੀਠੀ ਵਿਚ ਫੂਕਾਂ ਮਾਰਨੀਆਂ ਪੈਦੀਆਂ ਸਨ। ਕੁਝ ਮਹੀਨਿਆਂ ਤੱਕ ਤਾਂ ਮੈਂ ਪਿਤਾ ਜੀ ਦੇ ਮਸੀਤੇ ਪਹੁੰਚਣ ਤੋਂ ਪਹਿਲਾਂ ਲੁਕ ਛਿਪ ਕੇ ਮਸੀਤ ਵਿਚ ਹੀ ਪਿੰਡੇ ਤੇ ਛਿੱਟੇ ਮਾਰਦਾ ਰਿਹਾ। ਤੁਸੀਂ ਸਾਰੇ ਜਾਣਦੇ ਹੀ ਹੋ ਕਿ ਪਾਕਿਸਤਾਨ ਵਿਚ ਅੰਡਰਵੀਅਰ ਪਾਉਣ ਦਾ ਰਿਵਾਜ ਨਹੀਂ ਹੈ ਤੇ ਕੱਪੜਿਆਂ ਨੂੰ ਪਾਕ ਕਰਨ ਲਈ ਧੋਣਾ ਤੇ ਸੁਕਾਉਣਾ ਇੱਕ ਹੋਰ ਕਠਨ ਕਾਰਜ ਵੀ ਸਿਰੇ ਚੜ੍ਹਾਉਣਾ ਪੈਂਦਾ ਸੀ। ਇਸ ਸਾਰੇ ਅਭਿਆਸ ਨੇ ਮੈਨੂੰ ਐਨਾ ਪਰੇਸ਼ਾਨ ਕਰ ਦਿੱਤਾ ਕਿ ਮੈਂ ਇਹ ਨਤੀਜਾ ਕੱਢਣ ਉੱਤੇ ਮਜਬੂਰ ਹੋ ਗਿਆ ਕਿ "ਸੁਰਗੀ ਗਹਿਣੇ" ਵਿਚ ਜਿਹੜਾ ਨਿਤਨੇਮ ਸੁਝਾਇਆ ਗਿਆ ਹੈ ਉਹ ਨਾ ਕੇਵਲ ਅਮਲਯੋਗ ਨਹੀਂ ਹੈ ਸਗੋਂ ਇਸਦਾ ਹਕੀਕਤ ਨਾਲ ਵੀ ਕੋਈ ਸੰਬੰਧ ਨਹੀਂ ਹੈ।" ਮੈਂ ਆਪਣੇ ਆਪ ਨੂੰ ਸਵਾਲ ਕਰਦਾ ਸਾਂ ਕਿ ਰੱਬ ਨੂੰ ਕੀ ਪਈ ਹੈ ਕਿ ਮੈਂ ਨਹਾਉਂਦਾ ਹਾਂ ਜਾਂ ਨਹੀਂ। "ਸੁਰਗੀ ਗਹਿਣੇ" ਵਿਚ ਉਲੰਘਣਾ ਕਰਨ ਵਾਲੇ ਗੁਨਾਹਗਾਰਾਂ ਲਈ ਨਰਕ ਦੀ ਅੱਗ ਵਿਚ ਸੜਨ ਦਾ ਅਜਿਹਾ ਭਿਆਨਕ ਵਰਨਣ ਸੀ ਜਿਸਦੀ ਕਲਪਣਾ ਕਰਕੇ ਮੈਂ ਕੰਬ ਉੱਠਦਾ ਸਾਂ। ਨਰਕ ਦੀ ਅੱਗ ਵਿਚ ਸੜਨ ਦਾ ਤਸੀਹਾ, ਗੁਨਾਹ ਦਾ ਅਹਿਸਾਸ ਅਤੇ ਸਭ ਤੋਂ ਵੱਧ ਰੱਬ ਦਾ ਹਰ ਵੇਲੇ ਦਾ ਡਰ ਨਾ ਜਵਾਨੀ ਲਈ ਕੋਈ ਵਧੀਆ ਅਨੁਭਵ ਸੀ ਤੇ ਮਰਦ ਹੋਣ ਲਈ।
ਆਪਣੀ ਜ਼ਿੰਦਗੀ ਦਾ ਇਹ ਖ਼ੁਫੀਆ ਕਾਂਡ ਮੈਂ ਇਸ ਲਈ ਤੁਹਾਡੇ ਸਾਹਮਣੇ ਪੇਸ਼ ਕਰ ਰਿਹਾ ਹਾਂ ਕਿ ਇਹ ਅਜਿਹਾ ਆਰੰਭ ਸੀ ਜਿਹੜਾ ਮੈਨੂੰ ਰੱਬ ਤੇ ਧਰਮ ਤੋਂ ਦੂਰ ਲੈ ਗਿਆ। ਇਸ ਸਬੰਧੀ ਬੇਲੋੜਾ ਡਰ ਮੇਰੇ ਲਈ ਰਾਤਾਂ ਦੇ ਉਨੀਦਰਿਆਂ ਦਾ ਕਾਰਨ ਬਣਿਆ ਅਤੇ ਇਸ ਉਲਝਣ ਨੇ ਮੇਰੀ ਯੁਵਾ ਆਯੂ ਵਿਚ ਮੇਰੇ ਪਰਵੇਸ਼ ਨੂੰ ਖਾਸਾ ਤਕਲੀਫਦੇਹ ਬਣਾ ਦਿੱਤਾ। ਉਸ ਜ਼ਮਾਨੇ ਵਿਚ ਕੁਰਾਨ ਦੇ ਉਰਦੂ ਤਰਜਮੇਂ ਨੇ ਵੀ ਮੇਰੀ ਪਰੇਸ਼ਾਨੀ ਦਾ ਉਪਰਾਲਾ ਨਾ ਕੀਤਾ। ਕੁਰਾਨ ਵਿਚ ਨਰਕ ਦੇ ਵਿਸਥਾਰ ਵੀ ਰੱਬ ਦੇ ਦਿਆਲੂ, ਕਿਰਪਾਲੂ ਤੇ ਬਖਸ਼ਣਹਾਰ ਹੋਣ ਵੱਲ ਕੋਈ ਸਪੱਸ਼ਟ ਇਸ਼ਾਰਾ ਨਹੀਂ ਸਨ ਕਰਦੇ। ਕੁਝ ਸਮੇਂ ਲਈ ਤਾਂ ਅਪਣੇ ਆਪ ਨੂੰ ਗੁਨਾਹਗਾਰ ਸਮਝਦਾ ਰਿਹਾ ਕਿਉਂਕਿ ਸੁਪਨਦੋਸ਼ ਤੋਂ ਪਿਛੋਂ ਮੈਂ ਨਹਾਉਣ ਤੋਂ ਸੰਕੋਚ ਕੀਤਾ ਸੀ। ਇੰਝ ਕਹਿਣਾ ਵਧੇਰੇ ਦਰੁਸਤ ਹੋਵੇਗਾ ਕਿ ਦਰਅਸਲ ਸੁਪਨਦੋਸ਼ ਨੇ ਮੇਰੇ ਤੇ ਰੱਬ ਦੇ ਵਿਚਕਾਰ ਗੰਭੀਰ ਟਕਰਾਅ ਪੈਦਾ ਕਰ ਦਿੱਤਾ ਸੀ। ਮੈਂ ਨਹੀਂ ਜਾਣਦਾ ਕਿ ਬਾਕੀ ਮੁਸਲਮਾਨ ਕੌਮਾਂ ਵਿਚ ਜਵਾਨ ਮੁੰਡੇ ਕੁੜੀਆਂ ਇਹਤਲਾਮ ਜਾਂ ਹੈਜ਼ ਦੀ ਹਾਲਤ ਵਿਚ ਇਸ ਜਜ਼ਬਾਤੀ ਭੰਵਰ ਵਿਚੋਂ ਕਿਵੇਂ ਨਿਕਲਦੇ ਹਨ। ਪਰ ਮੇਰੇ ਲਈ ਇਹ ਤਜਰਬਾ ਖਾਸਾ ਭਿਆਨਕ ਤੇ ਤਕਲੀਫਦੇਹ ਸੀ। - ਇਹੀ ਕਾਰਨ ਸੀ ਕਿ ਜਦੋਂ ਮੇਰੇ ਭਾਣਜੇ ਜੀਸ਼ਾਨ ਨੇ ਜਵਾਨੀ ਵਿਚ ਪੈਰ ਰਖਣ ਉਤੇ ਮੈਥੋਂ ਮਸ਼ਵਰਾ ਮੰਗਿਆ ਤਾਂ ਮੈਂ ਉਸਨੂੰ "ਸੁਰਗੀ ਗਹਿਣਾ" ਤੁਹਫ਼ੇ ਵਿਚ ਭਿਜਵਾਉਣ ਦੀ ਥਾਂ ਆਪਣੀ ਪ੍ਰੇਮਿਕਾ ਬੈਟੀ ਡੈਵਿਸ ਦੀ ਮਿਲਵਰਤਨ ਨਾਲ਼ ਲਿਖੀ ਪੁਸਤਕ ਲਵ, ਸੈਕਸ, ਐਂਡ ਮੈਰਿਜ ਭਜਵਾਈ। ਇਹੀ ਕਿਤਾਬ ਲਿਖੀ ਹੀ ਇਸ ਲਈ ਗਈ ਕਿ ਆਉਣ ਵਾਲੀਆਂ ਨਸਲਾਂ ਲਿੰਗ ਦੇ ਵਿਸ਼ੇ ਤੇ ਸਾਰਥਕ ਤੇ ਸਿਹਤਮੰਦਾਨਾ ਰਵਈਆ ਅਖਤਿਆਰ ਕਰ ਸਕਣ ਤੇ ਲਿੰਗਕ ਰੁਚੀ ਦੇ ਕਾਰਨ ਪਾਪ ਦੀ ਭਾਵਨਾ ਤੇ ਨਰਕ ਦੇ ਰਹਿਮ ਦਾ ਸ਼ਿਕਾਰ ਹੋਣ ਦੀ ਥਾਂ ਇਸ ਨੂੰ ਦੋਸਤੀ, ਮਹੱਬਤ ਤੇ ਰੁਹਾਨੀਅਤ ਦਾ ਹਿੱਸਾ ਸਮਝਣ।
ਜਿਵੇਂ ਜਿਵੇਂ ਮੈਂ ਵੱਡਾ ਹੁੰਦਾ ਗਿਆ, ਮੈਨੂੰ ਇਹ ਅਨੁਭਵ ਹੋਣ ਲੱਗਿਆ ਕਿ ਰੱਬ ਨਾਲ਼ ਮੇਰਾ ਸਬੰਧ ਠੋਸ ਬੁਨਿਆਦਾਂ ਉਤੇ ਸਥਾਪਤ ਹੋਣ ਦੀ ਥਾਂ ਨਿਰੋਲ ਕਾਲਪਨਿਕ ਹੈ। ਮੈਂ ਰੱਬ ਨਾਲ਼ ਨਾ ਤਾਂ ਹਮਕਲਾਮ ਹੋ ਸਕਦਾ ਹਾਂ, ਨਾ ਉਸਨੂੰ ਦੇਖ ਸਕਦਾ ਹਾਂ ਤੇ ਨਾ ਹੀ ਉਸ ਨਾਲ਼ ਆਪਣੇ ਦਿਲ ਦੀ ਗੱਲ ਕਰ ਸਕਦਾ ਹਾਂ। ਉਸਨੇ ਤਾਂ ਕਦੇ ਮੇਰੇ ਪ੍ਰਸ਼ਨਾਂ ਪ੍ਰਾਰਥਨਾਵਾਂ ਦਾ ਵੀ ਉੱਤਰ ਨਹੀਂ ਦਿੱਤਾ। ਇਹ ਉਹ ਪਲ ਸੀ ਜਦੋਂ ਰੱਬ ਤੇ ਧਰਮ ਵਿਚ ਮੇਰਾ ਯਕੀਨ ਡਾਵਾਂਡੋਲ ਹੋਣਾ ਸ਼ੁਰੂ ਹੋ ਗਿਆ ਸੀ ਅਤੇ ਮੈਂ ਅੰਨ੍ਹੇ ਵਿਸ਼ਵਾਸ ਦੀ ਥਾਂ ਆਪਣੀ ਸੀਮਤ ਬੁੱਧੀ ਤੇ ਤਜਰਬੇ ਨੂੰ ਆਪਣੇ ਮਸਲਿਆਂ ਦੇ ਹੱਲ ਲਈ ਕਸਵੱਟੀ ਮੰਨ ਲਿਆ ਸੀ। ਮੈਂ ਸੋਚਦਾ ਰਿਹਾ ਕਿ ਮੈਂ ਕਿਸੇ ਅਜਿਹੀ ਹਸਤੀ ਵਿਚ ਵਿਸ਼ਵਾਸ ਕਿਵੇਂ ਕਰ ਸਕਦਾ ਹਾਂ ਜਿਸਨੂੰ ਨਾ ਮੈਂ ਦੇਖ ਸਕਦਾ ਹਾਂ, ਨਾ ਛੋਹ ਸਕਦਾ ਹਾਂ, ਮੈਨੂੰ ਅੰਦਾਜ਼ਾ ਹੋਇਆ ਕਿ ਮੈਂ ਕਿੰਨਾ ਭੋਲਾ ਸਾਂ ਕਿ ਮੌਲਵੀਆਂ ਦੇ ਸੱਚ ਨੂੰ ਆਪਣਾ ਸੱਚ ਮੰਨਦਾ ਰਿਹਾ। ਆਖਿਰ ਵਿਚ ਮੈਂ ਇਸੇ ਫ਼ੈਸਲੇ ਉਤੇ ਪਹੁੰਚਿਆ ਕਿ ਮੈਂ ਰੱਬ ਉਤੇ ਤਾਂ ਹੀ ਯਕੀਨ ਕਰਾਂਗਾ ਜੇ ਮੈਂ ਉਸਦੀ ਹਸਤੀ ਦਾ ਬੋਧ ਕਰ ਸਕਾਂਗਾ ਤੇ ਉਹ ਮੇਰੇ ਮੁਸ਼ਾਹਦੇ ਤੇ ਤਜਰਬੇ ਦਾ ਹਿੱਸਾ ਬਣੇਗਾ। ਮੈਨੂੰ ਜੁਮੇ ਦਾ ਉਹ ਦਿਨ ਵੀ ਯਾਦ ਹੋ ਜਦੋਂ ਇੱਕ ਮੌਲਵੀ ਸਾਹਿਬ ਗੁਨਾਹਗਾਰਾਂ ਨਾਲ਼ ਸਲੂਕ ਬਾਰੇ ਵਖਿਆਨ ਕਰ ਰਹੇ ਸਨ। ਉਹਨਾਂ ਕਿਹਾ ਕਿ ਗੁਨਾਹਗਾਰ ਕਬਰ ਦੇ ਤਸੀਹਿਆਂ ਦਾ ਸ਼ਿਕਾਰ ਹੋਣਗੇ ਅਤੇ ਸੱਪ ਤੇ ਬਿੱਛੂ ਉਹਨਾਂ ਦੇ ਮੁਰਦਾ ਸਰੀਰਾਂ ਨੂੰ ਡੰਗ ਮਾਰਨਗੇ। ਉਹਨਾਂ ਕਬਰ ਵਿਚ ਜਮਦੂਤਾਂ ਹੱਥੋਂ ਦੁਰਗਤ ਦੇ ਅਜਿਹੇ ਨਕਸ਼ੇ ਖਿੱਚੇ ਕਿ ਮੈਂ ਕੰਬ ਕੇ ਰਹਿ ਗਿਆ। ਉਤੋਂ ਵਾਧਾ ਇਹ ਮੌਲਵੀ ਸਾਹਿਬ ਨੇ ਗੁਨਾਹਗਾਰਾਂ ਨੂੰ ਨਰਕ ਦੇ ਭਾਖੜ ਵਿਚ ਜਿਉਂਦੇ ਸਾੜੇ ਜਾਣ ਦਾ ਵੀ ਜ਼ਿਕਰ ਕੀਤਾ ਤੇ ਕਿਹਾ ਕਿ ਇਹ ਅਜ਼ਾਬ ਆਰਜ਼ੀ ਨਹੀਂ ਸਗੋਂ ਸਥਾਈ ਹੋਣਗੇ। ਮੇਰੇ ਆਲੇ ਦੁਆਲੇ ਬੈਠੇ ਲੋਕ ਮੌਲਵੀ ਸਾਹਿਬ ਦੇ ਡਰਾਉਣੇ ਭਾਸ਼ਣ ਤੋਂ ਲੋੜੋਂ ਵੱਧ ਪ੍ਰਭਾਵਤ ਹੋ ਗਏ ਜਾਪਦੇ ਸਨ। ਸਾਫ਼ ਨਜ਼ਰ ਆਉਂਦਾ ਸੀ ਕਿ ਉਹਨਾਂ ਨੇ ਮੌਲਾਨਾ ਦੇ ਇੱਕ ਇੱਕ ਲਫ਼ਜ਼ ਨੂੰ ਸੱਚ ਮੰਨਿਆ ਹੋਇਆ ਸੀ। ਮੇਰਾ ਆਪਣਾ ਹਾਲ ਇਹ ਸੀ ਕਿ ਇਸ ਤਕਰੀਰ ਨੇ ਮੇਰੀ ਰਾਤਾਂ ਦੀ ਨੀਂਦ ਉਡਾ ਦਿੱਤੀ ਸੀ ਤੇ ਮੈਂ ਕਈ ਦਿਨਾਂ ਤੱਕ ਡਰਾਉਣੇ ਸੁਪਨੇ ਦੇਖਦਾ ਰਿਹਾ। ਮੇਰੀ ਹੀਜਾਨੀ ਦਾਸਤਾਨ ਇਥੇ ਹੀ ਨਹੀਂ ਮੁੱਕਦੀ। ਮੈਂ ਕਿਸੇ ਹੋਰ ਮਸੀਤ ਵਿਚ ਪਨਾਹ ਹਾਸਲ ਕਰਨੀ ਚਾਹੀ। ਪਰ ਮੇਰੇ ਮੰਦੇ ਭਾਗਾਂ ਨੂੰ ਉਸ ਮਸੀਤ ਵਿਚ ਵੀ ਮੌਲਾਨਾ ਮੁਸਤਜਨੀ ਉਤੇ ਤਕਰੀਰ ਕਰ ਰਹੇ ਸਨ। ਉਹਨਾਂ ਦਾ ਕਹਿਣਾ ਸੀ ਕਿ ਰੱਬ ਦੀ ਨਜ਼ਰ ਵਿਚ ਇਹ ਬਹੁਤ ਵੱਡਾ ਪਾਪ ਹੈ। ਉਹਨਾਂ ਫਰਮਾਇਆ ਕਿ ਅਜਿਹੇ ਲੋਕਾਂ ਨੂੰ ਨਾ ਕੇਵਲ ਨਰਕ ਵਿਚ ਸੜਨਾ ਪਏਗਾ ਸਗੋਂ ਇਸ ਜ਼ਿੰਦਗੀ ਵਿਚ ਵੀ ਕਈ ਭਿਆਨਕ ਬੀਮਾਰੀਆਂ ਦਾ ਸ਼ਿਕਾਰ ਹੋਣਾ ਪਏਗਾ। ਜਿਵੇਂ ਪਾਗ਼ਲਪਨ, ਕੈਂਸਰ, ਅੰਨ੍ਹਾਪਨ ਆਦਿ। ਉਹਨਾਂ ਦਾ ਉਪਦੇਸ਼ ਸੁਨਣ ਤੋਂ ਪਿਛੋਂ ਤਾਂ ਕੁਝ ਵਧੇਰੇ ਹੀ ਡਰ ਗਿਆ। ਹੁਣ ਜਦੋਂ ਮੈਂ ਉਸ ਜ਼ਮਾਨੇ ਬਾਰੇ ਸੋਚਦਾ ਹਾਂ ਤਾਂ ਮੇਰਾ ਹਾਸਾ ਨਿਕਲ ਜਾਂਦਾ ਹੈ। ਪਰ ਜਵਾਨੀ ਦੇ ਉਹਨੀਂ ਦਿਨੀਂ ਆਪਣੇ ਭੋਲੇਪਨ ਕਾਰਨ ਅਜਿਹੇ ਉਪਦੇਸ਼ਾਂ ਨੂੰ ਸੁਣਕੇ ਮੈਨੂੰ ਸਖ਼ਤ ਮਾਨਸਕ ਸੰਕਟ ਵਿਚੋਂ ਲੰਘਣਾ ਪਿਆ।
ਚਕਿਤਸਾ ਤੇ ਮਨੋਵਿਗਿਆਨ ਦਾ ਵਿਦਿਆਰਥੀ ਹੋਣ ਕਾਰਨ ਹੁਣ ਮੈਂ ਆਖ ਸਕਦਾ ਹਾਂ ਕਿ ਉਹ ਮੌਲਾਨਾ ਗਿਆਨ ਤੋਂ ਉੱਕਾ ਹੀ ਸੱਖਣੇ ਸਨ। ਉਹਨਾਂ ਨੂੰ ਨਹੀਂ ਸੀ ਪਤਾ ਕਿ ਸਵੈ-ਸਵਾਦ ਇੱਕ ਸੁਭਾਵਕ ਅਮਲ ਹੈ। ਬਾਲਗ ਹੋਣ ਉਤੇ ਹੀ ਮੈਨੂੰ ਪਤਾ ਲੱਗਾ ਕਿ ਇਹਨਾਂ ਮੌਲਵੀਆਂ ਦਾ ਰੱਬ ਬਾਰੇ ਸੰਕਲਪ ਕਿਸੇ ਠੋਸ ਹਕੀਕਤ ਦੀ ਥਾਂ ਉਹਨਾਂ ਦੀ ਜਾਤੀ ਸੋਚ ਤੇ ਮਾਨਸਿਕ ਬਣਤਰ ਉਤੇ ਨਿਰਭਰ ਕਰਦਾ ਹੈ। ਮੈਨੂੰ ਇਹ ਸੋਚਕੇ ਹੈਰਾਨੀ ਹੁੰਦੀ ਹੈ ਕਿ ਇਹ ਮੌਲਾਣੇ ਲੇਖੇ ਦੀ ਘੜੀ ਤੇ ਨਰਕ ਬਾਰੇ ਨਕਸ਼ੇ ਐਨੇ ਵਿਸ਼ਵਾਸ ਨਾਲ਼, ਸਗੋਂ ਐਨੇ ਹੈਂਕੜ ਭਰੇ ਢੰਗ ਨਾਲ਼ ਕਿਵੇਂ ਖਿੱਚ ਲੈਂਦੇ ਹਨ ਜਦੋਂ ਉਹਨਾਂ ਨੂੰ ਅਜਿਹੀਆਂ ਥਾਵਾਂ ਦੇ ਕੋਲੋਂ ਦੀ ਵੀ ਲੰਘਣ ਦਾ ਮੌਕਾ ਨਹੀਂ ਮਿਲਿਆ ਹੁੰਦਾ।
ਤੁਹਾਡੇ ਵਿਚੋਂ ਕੁਝ ਦੋਸਤ ਯਕੀਕਨ ਇਹ ਸੋਚ ਰਹੇ ਹੋਣੇਗੇ ਕਿ ਰੱਬ ਤੇ ਧਰਮ ਨਾਲ਼ ਆਪਣੇ ਸੰਬੰਧਾਂ ਨੂੰ ਏਨਾ ਜ਼ਿਆਦਾ ਕਾਮੁਕ ਅੱਖ ਨਾਲ਼ ਦੇਖ ਰਿਹਾ ਹਾਂ ਜਦੋਂ ਉਂਝ ਵੀ ਸਾਡੀ ਰਵਾਇਤ ਧਰਮ ਤੇ ਸਭਿਆਚਾਰ ਵਿਚ ਇਹਨਾਂ ਵਿਸ਼ਿਆਂ ਨੂੰ ਵਿਚਾਰ ਅਧੀਨ ਲਿਆਉਣਾ ਵਰਜਤ ਗੱਲਾਂ ਵਿਚ ਸ਼ੁਮਾਰ ਹੁੰਦਾ ਹੈ। ਪਰ ਅੱਜ ਮੈਂ ਤੁਹਾਡੇ ਸਾਹਮਣੇ ਇਸ ਤਰ੍ਹਾਂ ਦੀਆਂ ਦੁੱਖਦਾਈ ਹਕੀਕਤਾਂ ਨੂੰ ਬਿਆਨ ਕਰ ਰਿਹਾ ਹਾਂ। ਪਸ਼ੌਰ ਦੇ ਮੈਡੀਕਲ ਕਾਲਜ ਵਿਚ ਆਪਣੀ ਮਨੋਵਿਗਿਆਨਕ ਸਿਖਿਆ ਸਮੇਂ ਮੈਨੂੰ ਅਜਿਹੇ ਅਣਗਿਣਤ ਮਰਦਾਂ ਤੇ ਔਰਤਾਂ ਨੂੰ ਮਿਲਣ ਦਾ ਮੌਕਾ ਮਿਲਿਆ ਜਿਹੜੇ ਜਿਨਸੀ ਤੇ ਸੰਬੰਧਤ ਧਾਰਮਕ ਸਿਖਿਆਵਾਂ ਦੇ ਕਾਰਨ ਤਿੱਖੇ ਮਾਨਸਕ ਦਬਾਅ ਦਾ ਸ਼ਿਕਾਰ ਸਨ। ਬਹੁਤਿਆਂ ਦਾ ਮਾਨਸਕ ਸੰਕਟ ਐਨਾ ਗੰਭੀਰ ਸੀ ਕਿ ਉਹਨਾਂ ਨੂੰ ਪਾਗਲਖਾਨੇ ਵਿਚ ਦਾਖਲ ਹੋਣਾ ਪਿਆ। ਇਥੇ ਉਹਨਾਂ ਦੇ ਲਿੰਗਕ ਤੇ ਧਾਰਮਕ ਟਕਰਾਵਾਂ ਵਿਚ ਪੈਦਾ ਹੋਣ ਵਾਲੀਆਂ ਮਾਨਸਕ ਸਮੱਸਿਆਵਾਂ ਦਾ ਇਲਾਜ ਕਰਨਾ ਪੈਂਦਾ ਸੀ।
ਅੱਜ ਮੈਂ ਆਪਣੇ ਜਿਨਸੀ ਤਜਰਬੇ ਤਾਹਡੇ ਸਾਹਮਣੇ ਸਵਾਦ ਲੈਣ ਲਈ ਬਿਆਨ ਨਹੀਂ ਕਰ ਰਿਹਾ ਸੀ। ਇਸ ਵਾਰਤਾਲਾਪ ਦਾ ਮੰਤਵ ਉਸ ਪੀੜ ਤੇ ਦੁੱਖ ਦੀ ਭਾਵਨਾ ਨੂੰ ਉਜਾਗਰ ਕਰਨਾ ਹੈ ਜਿਹੜੇ ਜਵਾਨੀ ਦੇ ਮੁਢਲੇ ਦਿਨਾਂ ਵਿਚ ਰੱਬ ਨੂੰ ਮੰਨਣ ਵਾਲੇ ਤੇ ਧਾਰਮਕ ਮਾਹੌਲ ਵਿਚ ਪਲ਼ਣ ਵਾਲੇ ਹਰ ਨੌਜਵਾਨ ਮੁੰਡੇ ਜਾਂ ਕੁੜੀ ਨੂੰ ਭੁਗਤਣੇ ਪੈਂਦੇ ਹਨ।
ਪਹਿਲੇ ਭਵਸਾਗਰ ਨੂੰ ਪਾਰ ਕਰਨ ਪਿਛੋਂ ਮੈਨੂੰ ਦੂਜੀ ਅੜਚਣ ਉਦੋਂ ਆਈ ਜਦੋਂ ਮੈਂ ਮੈਡੀਕਲ ਕਾਲਜ ਵਿਚ ਅਨਾਟੋਮੀ, ਫਜਿਆਲੋਜੀ ਤੇ ਪੈਥਾਲੋਜੀ ਪੜ੍ਹ ਰਿਹਾ ਸਾਂ। ਮੇਰੇ ਧਾਰਮਕ ਵਿਸ਼ਵਾਸ ਨੂੰ ਸੱਭ ਤੋਂ ਵੱਧ ਧੱਕਾ ਉਦੋਂ ਲੱਗਾ ਜਦੋਂ ਮੈਂ ਐਂਬਰਿਆਲੋਜੀ ਪੜ੍ਹਨੀ ਸ਼ੁਰੂ ਕੀਤੀ। ਐਂਬਰਿਆਲੋਜੀ ਦੀ ਪੜ੍ਹਾਈ ਨੇ ਮੈਨੂੰ ਸਪਸ਼ਟ ਕੀਤਾ ਕਿ ਬੱਚੇ ਦੀ ਪੈਦਾਇਸ਼ ਲਈ ਇੱਕ ਮਾਦਾ ਅੰਡਕੋਸ਼ ਤੇ ਨਰ ਵੀਰਜ ਬਿੰਦੂ ਦੀ ਲੋੜ ਹੁੰਦੀ ਹੈ। ਮੇਰੇ ਮਨ ਵਿਚ ਸਵਾਲ ਉਠਿਆ ਕਿ:
ਪਵਿੱਤਰ ਮਰੀਅਮ ਦੀ ਕੁੱਖ ਤੋਂ ਹਜ਼ਰਤ ਈਸਾ ਦੀ ਪੈਦਾਇਸ਼ ਕਿਵੇਂ ਸੰਭਵ ਹੋਈ ਤੇ ਵੀਰਜ ਬਿੰਦੂ ਤੋਂ ਬਿਨਾ ਉਹਨਾਂ ਨੂੰ ਗਰਭ ਕਿਵੇਂ ਠਹਿਰ ਗਿਆ।
ਮੈਨੂੰ ਯਾਦ ਹੈ ਕਿ ਆਪਣੇ ਭੋਲਪਨ ਵਿਚ ਮੈਂ ਇਕ ਮੌਲਾਨਾ ਸਾਹਿਬ ਨੂੰ ਇਹ ਪੁੱਛ ਬੈਠਾ ਬੀਬੀ ਮਰੀਅਮ ਦੀ ਕੁੱਖੋਂ ਬਿਨਾ ਬਾਪ ਬੱਚਾ ਕਿਵੇਂ ਪੈਦਾ ਹੋ ਗਿਆ। ਉਹ ਕਹਿਣ ਲੱਗੇ ਕਿ ਇਹ ਚਮਤਕਾਰ ਹੈ ਅਤੇ ਅੱਲਾ ਪਾਕ ਇਹ ਕੁਦਰਤ ਰੱਖਦਾ ਹੈ ਕਿ ਉਹ ਅਜਿਹੇ ਚਮਤਕਾਰ ਕਰ ਸਕੇ।
"ਪਰ ਕੁਦਰਤ ਦੇ ਅਸੂਲ ਕਿਧਰ ਗਏ?" ਮੈਂ ਪੁਛਿਆ।
ਮੌਲਾਨਾ ਸਾਹਿਬ ਫਰਮਾਉਣ ਲੱਗੇ ਕੁਦਰਤ ਦੇ ਕਾਨੂੰਨ ਵੀ ਤਾਂ ਰੱਬ ਦੇ ਹੀ ਬਣਾਏ ਹੋਏ ਹਨ ਜਦੋਂ ਉਹ ਚਾਹੇ ਤਾਂ ਅਪਣੀ ਮਨਮਰਜ਼ੀ ਨਾਲ਼ ਇਹਨਾਂ ਵਿਚ ਤਬਦੀਲੀ ਲਿਆ ਸਕਦਾ ਹੈ।
ਪਰ ਮੈਨੂੰ ਉਹਨਾਂ ਦੇ ਉੱਤਰ ਤੋਂ ਤਸੱਲੀ ਨਹੀਂ ਹੋਈ ਮੈਂ ਸੋਚਣ ਲੱਗਾ ਕਿ ਜੇ ਸਥਿਤੀ ਸੱਚਮੁਚ ਉਂਝ ਹੀ ਹੋਵੇ, ਜਿਵੇਂ ਮੌਲਾਨਾ ਬਿਆਨ ਕਰ ਰਹੇ ਹਨ ਤਾਂ ਦੁਨੀਆ ਵਿਚ ਤਾਂ ਆਪਾਧਾਪੀ ਤੇ ਇੰਤਸ਼ਾਰ ਫੈਲ ਜਾਏਗਾ।
ਡਾਕਟਰੀ ਦਾ ਵਿਦਿਆਰਥੀ ਹੋਣ ਦੇ ਪੱਖੋਂ ਮੈਂ ਇਹ ਵੀ ਸੋਚਣ ਲੱਗਾ ਕਿ ਅਰਦਾਸਾਂ ਨਾਲ਼ ਬੀਮਾਰੀਆਂ ਦਾ ਇਲਾਜ ਸੰਭਵ ਹੋ ਸਕੇ ਤਾਂ ਫੇਰ ਮੈਨੂੰ ਚਕਿਤਸਾ ਤੇ ਸਾਇੰਸ ਪੜ੍ਹਨ ਲਈ ਐਨਾ ਤਰੱਦਦ ਕਰਨ ਦੀ ਕੀ ਲੋੜ ਹੈ। ਮੈਂ ਇਕ ਰੁਹਾਨੀ ਚਕਿਤਸਕ ਬਣ ਸਕਦਾ ਸੀ। ਰੱਬ ਕੋਲ ਪ੍ਰਾਰਥਨਾ ਰਾਹੀਂ ਲੋਕਾਂ ਦੇ ਰਸਾਇਣਿਕ ਮਸਲੇ ਚਮਤਕਾਰਾਂ ਰਾਹੀਂ ਹੱਲ ਕਰਵਾ ਸਕਦਾ ਹਾਂ। ਦੀਰਘ ਰੋਗਾਂ ਦਾ ਇਲਾਜ ਵੀ ਮੈਂ ਅਰਦਾਸਾਂ ਰਾਹੀਂ ਹੀ ਕਰ ਸਕਾਂਗਾ ਤੇ ਦਵਾਈਆਂ ਦੀ ਲੋੜ ਹੀ ਨਹੀਂ ਕਰ ਰਹੇਗੀ। ਇੰਝ ਹੀ ਜਿਨ੍ਹਾਂ ਲੋਕਾਂ ਦੀਆਂ ਹੱਡੀਆਂ ਟੁੱਟੀਆਂ ਹੋਣਗੀਆਂ, ਉਹਨਾਂ ਨੂੰ ਓਪਰੇਸ਼ਨ ਦੀ ਲੋੜ ਨਹੀਂ ਰਹੇਗੀ ਅਤੇ ਤੇ ਉਹ ਸ਼ੁਭ ਪ੍ਰਾਰਥਨਾ ਰਾਹੀਂ ਠੀਕ ਹੋ ਜਾਣਗੇ। ਉਹ ਮੇਰੀ ਜ਼ਿੰਦਗੀ ਦਾ ਬਹੁਤ ਪ੍ਰੇਸ਼ਾਨਕੁਨ ਦੌਰ ਸੀ। ਇੱਕ ਪਾਸੇ ਰੱਬ ਵਿਚ ਅਕੀਦਤ ਤੇ ਦੂਸਰੇ ਪਾਸੇ ਸਾਇੰਸ ਦੀ ਪੜ੍ਹਾਈ ਵਿਚ ਡੂੰਘੀ ਰੁਚੀ ਵਿਚਕਾਰ ਡੂੰਘੇ ਤਜ਼ਾਦ ਨੇ ਮੇਰੇ ਲਈ ਜਜ਼ਬਾਤੀ ਸੰਕਟ ਤੇ ਖਿੱਚੋਤਾਣ ਪੈਦਾ ਕਰ ਦਿਤੀ ਸੀ। ਜੇ ਮੈਂ ਡਾਕਟਰ ਬਨਣਾ ਚਾਹੁੰਦਾ ਸਾਂ ਤਾਂ ਮੇਰੇ ਲਈ ਜ਼ਰੂਰੀ ਸੀ ਕਿ ਮੈਂ ਰੋਗੀਆਂ ਦੇ ਰੋਗਾਂ ਦੀ ਘੋਖ ਵਿਗਿਆਨਕ ਆਧਾਰ ਉਤੇ ਕਰਾਂ ਅਤੇ ਫੇਰ ਇਕ ਜ਼ਿੰਮੇਵਾਰ ਚਕਿਤਸਕ ਵਜੋਂ ਇਹਨਾਂ ਰੋਗ ਦਾ ਇਲਾਜ ਵਿਗਿਆਨਕ ਆਧਾਰ ਉਤੇ ਹਮਦਰਦੀ ਭਰੇ ਢੰਗ ਨਾਲ਼ ਕਰਾਂ। ਮੈਨੂੰ ਯਕੀਨ ਸੀ ਕਿ ਰੂਹਾਨੀ 'ਸਿਆਣੇ' ਸਰੀਰਕ ਰੋਗਾਂ ਦਾ ਇਲਾਜ ਹਰਗਿਜ਼ ਨਹੀਂ ਕਰ ਸਕਦੇ।
ਜਦੋਂ ਮੈਂ ਮੈਡੀਕਲ ਕਾਲਜ ਤੋਂ ਵਿਹਲਾ ਹੋਇਆ ਤਾਂ ਮੈਂ ਜ਼ਿੰਦਗੀ ਦੇ ਸੰਬੰਧ ਵਿਚ ਵਿਗਿਆਨਕ ਬੁਨਿਆਦਾਂ ਉਤੇ ਆਧਾਰਤ ਇਕ ਤਰਕਸ਼ੀਲ ਤੇ ਵਿਸਲੇਸ਼ਨਾਤਮਕ ਦ੍ਰਿਸ਼ਟੀਕੋਨ ਆਪਣਾ ਚੁੱਕਾ ਸਾਂ। ਮੈਂ ਲੋਕਾਂ ਦੇ ਜਮਾਂਦਰੂ ਵਿਸ਼ਵਾਸ ਦਾ ਸਤਿਕਾਰ ਤਾਂ ਕਰਦਾ ਸਾਂ ਨਿਤਾਪ੍ਰਤੀ ਜ਼ਿੰਦਗੀ ਵਿਚ ਅੰਨ੍ਹੇ ਵਿਸ਼ਵਾਸ਼ ਦੀ ਥਾਂ ਦਲੀਲ ਤੇ ਤਰਕ ਨੂੰ ਮਹੱਤਤਾ ਦਿੰਦਾ ਸਾਂ।
ਮਾਨਸਕ ਪੱਖ ਤੋਂ ਮੇਰੇ ਲਈ ਸੱਭ ਤੋਂ ਵੱਡਾ ਮਸਲਾ ਰੱਬ ਦੇ ਹਰ ਥਾਂ ਮੌਜੂਦ ਹੋਣ ਦੇ ਸੰਕਲਪ ਕਾਰਨ ਪੈਦਾ ਹੋਇਆ। ਜਦੋਂ ਮੈਂ ਬੱਚਾ ਸਾਂ ਤਾਂ ਮੇਰਾ ਈਮਾਨ ਸੀ ਕਿ ਰੱਬ ਮੇਰੀ ਰਾਖੀ ਕਰਦਾ ਹੈ। ਪਰ ਬਾਲਗ ਹੋਣ ਤੇ ਮੇਰੀ ਇਹ ਭਾਵਨਾ ਡੂੰਘੀ ਹੁੰਦੀ ਗਈ ਕਿ ਰੱਬ ਮੇਰੀ ਇਕੱਲ ਦਾ ਸਤਿਕਾਰ ਨਹੀਂ ਕਰ ਰਿਹਾ। ਹਰ ਥਾਂ ਮੌਜੂਦ ਹੋਣ ਕਰਕੇ ਉਹ ਗੁਸਲਖਾਨੇ ਤੇ ਸੌਣ-ਕਮਰੇ ਵਿਚ ਵੀ ਮੇਰੇ ਨਾਲ਼ ਹੁੰਦਾ ਹੈ। ਇੰਝ ਲੱਗਦਾ ਸੀ ਜਿਵੇਂ ਰੱਬ ਕੋਈ ਖੁਫ਼ੀਆ ਕੈਮਰਾ ਹੋਵੇ ਜੋ ਹਰ ਵੇਲੇ ਮੇਰੀਆਂ ਹਰਕਤਾਂ ਤੇ ਕਾਰਜਾਂ ਦੀ ਤਸਵੀਰੀ ਫਿਲਮ ਬਣਾ ਰਿਹਾ ਹੋਵੇ। ਸੱਚ ਪੁਛੋਂ ਤਾਂ ਮੈਂ ਨਹੀਂ ਸੀ ਚਾਹੁੰਦਾ ਸੀ ਕਿ ਰੱਬ ਅਜਿਹਾ ਕਰੇ। ਕਿੰਨੀ ਅਜੀਬ ਗੱਲ ਹੈ ਕਿ ਜੰਗਲਪਾਣੀ ਸਮੇਂ ਜਾਂ ਆਪਣੀ ਮਹਿਲਾ ਨਾਲ਼ ਲੇਟਣ ਸਮੇਂ ਵੀ ਉਹ ਮੌਜੂਦ ਹੋਵੇ। ਹੋ ਸਕਦਾ ਹੈ ਕਿ ਰੱਬ ਵਿਚ ਯਕੀਨ ਰੱਖਣ ਵਾਲੇ ਹੋਰ ਲੋਕ ਅਜਿਹਾ ਨਾ ਸੋਚਦੇ ਹੋਣ। ਪਰ ਮੈਨੂੰ ਇਹ ਸੋਚ ਬਹੁਤ ਪਰੇਸ਼ਾਨ ਕਰਦੀ ਸੀ। ਹੌਲੀ ਹੌਲੀ ਮੇਰੇ ਲਈ ਰੱਬ ਦੀ ਜਾਤ ਇੱਕ ਅਜਿਹੇ ਬਜ਼ੁਰਗ ਪਿਤਾ ਦੀ ਸ਼ਕਲ ਅਖਤਿਆਰ ਗਈ ਜਿਹੜਾ ਮੇਰੀ ਜ਼ਿੰਦਗੀ ਵਿਚ ਹੱਦੋਂ ਵੱਧ ਦਖਲਅੰਦਾਜ਼ੀ ਕਰ ਰਿਹਾ ਹੈ, ਮੈਂ ਸੋਚਣ ਲੱਗਾ ਕਿ ਸਮਾਂ ਆ ਚੁੱਕਾ ਹੈ, ਜਦੋਂ ਰੱਬ ਨੂੰ ਮੇਰੀ ਜ਼ਿੰਦਗੀ ਵਿਚੋਂ ਨਿਕਲ ਜਾਣਾ ਚਾਹੀਦਾ ਹੈ। ਹੁਣ ਮੈਂ ਬੱਚਾ ਨਹੀਂ ਸਾਂ ਰਿਹਾ ਅਤੇ ਮੈਨੂੰ ਉਸਦੀ ਰਾਖੀ ਦੀ ਲੋੜ ਨਹੀਂ ਸੀ ਰਹੀ। ਹੁਣ ਮੈਂ ਆਪਣੀ ਦੇਖਭਾਲ ਆਪ ਕਰ ਸਕਦਾ ਸਾਂ। ਮੈਂ ਰੱਬ ਦੀਆਂ ਨਿਵਾਜ਼ਸ਼ਾਂ ਦਾ ਦਿਲੋਂ ਧੰਨਵਾਦ ਕੀਤਾ ਅਤੇ ਉਸਤੋਂ ਸਦਾ ਲਈ ਤੋੜਾ ਵਿਛੋੜੇ ਦੀ ਆਗਿਆ ਮੰਗੀ। ਮੈਂ ਉਸਨੂੰ ਦੱਸਿਆ ਕਿ ਹੁਣ ਮੈਂ ਆਪਣੀ ਜ਼ਿੰਦਗੀ ਆਪਣੇ ਰੱਬ ਨਾਲ਼ ਗੁਜ਼ਾਰਨੀ ਚਾਹੁੰਦਾ ਹਾਂ ਇਸ ਲਈ ਉਸਨੂੰ ਮੇਰੇ ਬਾਰੇ ਫਿਕਰਮੰਦ ਹੋਣ ਦੀ ਲੋੜ ਨਹੀਂ। ਹੁਣ ਜਦੋਂ ਮੈਂ ਆਪਣੇ ਬੀਤੇ ਦਾ ਹਿਸਾਬ ਕਿਤਾਬ ਕਰਦਾ ਹਾਂ ਮੈਨੂੰ ਅਹਿਸਾਸ ਹੁੰਦਾ ਹੈ ਕਿ ਰੱਬ ਨਾਲ਼ ਮੇਰਾ ਜ਼ਜਬਾਤੀ ਸਬੰਧ 20 ਸਾਲ ਤੱਕ ਰਿਹਾ।
ਜਦੋਂ ਮੈਂ ਧਾਰਮਕ ਤੇ ਸੂਫ਼ੀ ਸਾਹਿਤ ਦਾ ਅਧਿਐਨ ਕੀਤਾ ਤਾਂ ਇਹ ਹਕੀਕਤ ਖੁੱਲ੍ਹੀ ਕਿ ਰੱਬ ਇਕ ਨਹੀਂ ਦੋ ਹਨ। ਇਕ ਮੂਲਵਾਦੀ ਮੌਲਵੀਆਂ ਦਾ ਰੱਬ ਹੈ ਜਿਹੜਾ ਜਾਬਰ ਤੇ ਕਹਿਰਵਾਨ ਹੈ, ਦੂਸਰਾ ਸੂਫ਼ੀਆਂ, ਸਾਧੂਆਂ ਤੇ ਭਗਤਾਂ ਦਾ ਰੱਬ ਹੈ ਜਿਹੜਾ ਕਿਰਪਾਲੂ ਤੇ ਦਿਆਲੂ ਹੈ। ਪਰ ਮੈਂ ਜ਼ਿੰਦਗੀ ਦੇ ਅਜਿਹੇ ਪੜਆ ਉੱਤੇ ਪੁੱਜ ਚੁੱਕਾ ਸਾਂ ਜਿਥੇ ਨਾ ਤਾਂ ਮੈਨੂੰ ਜ਼ਾਲਮ ਤੇ ਜਾਬਰ ਰੱਬ ਦੀ ਲੋੜ ਸੀ ਤੇ ਨਾ ਹੀ ਮਿਹਰਬਾਨ ਤੇ ਕਿਰਪਾਲੂ ਰੱਬ ਦੀ। ਮੈਂ ਜਾਣ ਲਿਆ ਸੀ ਕਿ ਰੱਬ ਦੇ ਬਿਨਾ ਵੀ ਮੈਂ ਸੰਤੁਸ਼ਟ ਤੇ ਸੁਖੀ ਜ਼ਿੰਦਗੀ ਗੁਜ਼ਾਰ ਸਕਦਾ ਹਾਂ। ਹੁਣ ਮੈਂ ਰੱਬ ਨੂੰ ਖੁਸ਼ੀ ਖੁਸ਼ੀ ਰੱਬ-ਰਾਖਾ ਆਖ ਸਕਦਾ ਸਾਂ। ਰੱਬ ਚਾਹੇ ਜਾਬਰ ਹੋਵੇ ਜਾਂ ਮਿਹਰਬਾਨ, ਉਹ ਮੈਨੂੰ ਬੱਚਾ ਹੋਣ ਦਾ ਅਹਿਸਾਸ ਦੁਆਉਂਦਾ ਸੀ।
ਮੈਨੂੰ ਉਹ ਲੰਮੀ ਰਾਤ ਅੱਜ ਤੱਕ ਯਾਦ ਹੈ ਜਦੋਂ ਰੱਬ ਨਾਲ਼ ਮੇਰੀ ਵਿਸਥਾਰ ਭਰੀ ਗੱਲਬਾਤ ਹੋਈ ਸੀ ਭਾਵੇਂ ਇਹ ਗੱਲਬਾਤ ਇਕਤਰਫਾ ਸੀ ਸੀ। ਮੈਂ ਉਹ ਰਾਤ ਮਹਿਸੂਸ ਕੀਤਾ ਕਿ ਮੈਂ 20 ਸਾਲ ਤੱਕ ਰੱਬ ਨੂੰ ਆਪਣੇ ਦਿਲ ਦਾ ਹਾਲ ਸੁਣਾਉਂਦਾ ਰਿਹਾ ਪਰ ਉਸਨੇ ਮੇਰੀ ਵਰਤਾ ਨੂੰ ਕਦੇ ਨਾ ਗੌਲ਼ਿਆ। ਇਕ ਲੰਮੀ ਇਕਤਰਫਾ ਗੱਲਬਾਤ ਪਿਛੋਂ ਮੈਂ ਰੱਬ ਨੂੰ ਅਲਵਿਦਾ ਆਖ ਕੇ ਪੂਰਸਕੂਨਵਾਦੀਆਂ ਵਿਚ ਮਹਿਣ ਹੋ ਗਿਆ ਤੇ ਰੱਬ ਮੈਨੂੰ ਮੇਰੇ ਹਾਲ ਉਤੇ ਛੱਡ ਕੇ ਸਦਾ, ਸਦਾ ਲਈ ਰੁਖਸਤ ਹੋ ਗਿਆ। ਉਸ ਦਿਨ ਮੇਰੇ ਰੱਬ ਦਾ ਕਿਰਦਾਰ ਮਰਨ ਕੰਢੇ ਪੁਜੇ ਹੋਏ ਉਸ ਬਜ਼ੁਰਗ ਰੈੱਡ ਇੰਡੀਅਨ ਵਾਲਾ ਸੀ ਜਿਹੜਾ ਰਾਤ ਦੇ ਪਿਛਲੇ ਪਹਿਰ ਚੁੱਪ ਚੁਪੀਤਿਆਂ ਸਦਾ ਲਈ ਪਰਿਵਾਰ ਤੋਂ ਵਿਛੜ ਜਾਂਦਾ ਹੈ ਅਤੇ ਹਨੇਰੀ ਰਾਤ ਵਿਚ ਅਣਜਾਣੇ ਬਰਫ਼ੀਲੇ ਰਾਹਾਂ ਵਿਚ ਗੁਆਚ ਜਾਂਦਾ ਹੈ। ਉਸ ਰਾਤ ਪਿਛੋਂ ਮੈਂ ਰੱਬ ਨਾਲ਼ ਮੁੜ ਤੋਂ ਹਮਕਲਾਮ ਹੋਣ ਦੀ ਕੋਸ਼ਸ਼ ਨਹੀਂ ਕੀਤੀ ਅਤੇ ਸਨਮਾਨ ਅਤੇ ਵਕਾਰ ਭਰੇ ਢੰਗ ਨਾਲ਼ ਇਕ ਦੂਸਰੇ ਨਾਲ਼ੋਂ ਅੱਡ ਹੋ ਗਏ।
ਹੁਣ ਜਦੋਂ ਮੈਂ ਆਪਣੇ ਬੀਤੇ ਦੇ ਵਿਚਾਰਧਾਰਕ ਸਊਰ ਦੀ ਮਾਨਸਕ ਪੜਚੋਲ ਕਰਦਾ ਹਾਂ ਤਾਂ ਮੈਨੂੰ ਮਹਿਸੂਸ ਹੁੰਦਾ ਹੈ ਕਿ ਜਿਵੇਂ ਜਿਵੇਂ ਸਵੈਵਿਸ਼ਵਾਸ਼ ਦਾ ਸੂਰਜ ਮੇਰੇ ਦਿਲ ਵਿਚ ਆਪਣੀਆਂ ਕਿਰਨਾਂ ਨਾਲ਼ ਚਾਨਣ ਕਰਦਾ ਗਿਆ, ਤਿਵੇਂ ਤਿਵੇਂ ਰੱਬ ਉਤੇ ਅੰਨ੍ਹੇ ਵਿਸ਼ਵਾਸ਼ ਦਾ ਅਨ੍ਹੇਰਾ ਧੁੰਦ ਵਾਂਗ ਗਾਇਬ ਹੁੰਦਾ ਗਿਆ। ਉਸ ਰਾਤ ਪਿਛੋਂ ਮੈਂ ਜੋ ਕੁਝ ਵੀ ਦੇਖਦਾ ਹੈ ਉਸਨੂੰ ਚੇਤਨਾ ਦੀ ਕਸਵੱਟੀ ਉੱਤੇ ਪਰਖਦਾ ਹਾਂ, ਜੋ ਕੁਝ ਸੁਣਦਾ ਹਾਂ, ਉਸਨੂੰ ਦਿਲ ਦੀ ਤਕੜੀ ਉੱਤੇ ਤੋਲਦਾ ਹਾਂ, ਜੋ ਕੁਝ ਪੜ੍ਹਦਾ ਹਾਂ, ਉਸਨੂੰ ਖੁਲ੍ਹੇ ਦਿਮਾਗ਼ ਨਾਲ਼ ਸੋਚਦਾ ਹਾਂ, ਇੰਝ ਮੈਂ ਜ਼ਿੰਦਗੀ ਦੀ ਭੱਜਦੌੜ ਵਿਚ ਆਪਣੇ ਫ਼ੈਸਲੇ ਆਪ ਕਰਨ ਦਾ ਰਾਹ ਪੈਦਾ ਕੀਤਾ। ਇਹ ਤਜਰਬਾ ਮੇਰੇ ਲਈ ਇਕ ਦਿਲਚਸਪ ਖ਼ੂਬਸੂਰਤ ਤੇ ਅਰਥ ਭਰਪੂਰ ਤਜਰਬਾ ਸੀ।


ਸ੍ਰੋਤ-ਨਿਸੋਤ

Monday, March 7, 2011

ਪੰਜਾਬ ਸਿਆਸਤ ਅਤੇ ਮਨਪ੍ਰੀਤ ਵਰਤਾਰਾ-ਸ਼ਮੀਲ

(ਪੰਜਾਬ ਦੀ ਰਾਜਨੀਤੀ ਬਾਰੇ ਪੰਜਾਬੀ ਦੇ ਨਾਮੀ ਕਵੀ ਅਤੇ ਸਭਿਆਚਾਰ ਦੇ ਵਿਸ਼ਲੇਸ਼ਕ ਸ਼ਮੀਲ ਦੀ ਦਿਲਚਸਪੀ ਗੰਭੀਰ ਹੈ ਤੇ ਦਿਨ ਬਦਿਨ ਪ੍ਰਪੱਕ ਹੁੰਦੀ ਜਾ ਰਹੀ ਹੈ.ਗੱਲ ਕਰਨ ਦਾ ਉਹਦਾ ਅੰਦਾਜ਼ ਮਲੋਮੱਲੀ ਤੁਹਾਨੂੰ ਉਹਦੀ ਗੱਲ ਸੁਣਨ ਪੜ੍ਹਨ ਲਈ ਮਜਬੂਰ ਕਰ ਦਿੰਦਾ ਹੈ. ਇਸ ਲੇਖ ਨੂੰ ਹਾਲਾਂਕਿ ਤਿੰਨ ਮਹੀਨੇ ਤੋਂ ਵੀ ਵਧ ਸਮਾਂ ਬੀਤ ਗਿਆ ਹੈ ਪਰ ਇਹ ਅਜੇ ਵੀ ਤਾਜਾ ਮਹਿਸੂਸ ਹੋ ਰਿਹਾ ਹੈ. ਮੂਲ ਤੌਰ ਤੇ ਅੰਗ੍ਰੇਜੀ ਵਿੱਚ ਹੈ. ਪੰਜਾਬੀ ਪਾਠਕਾਂ ਦੀ ਲੋੜ ਨੂੰ ਮੁੱਖ ਰਖਦਿਆਂ ਇਹਦਾ ਕੰਮ ਚਲਾਊ ਅਨੁਵਾਦ ਪੇਸ਼ ਹੈ.ਸ਼ਾਇਦ ਪੰਜਾਬੀ ਵਿੱਚ ਇਸ ਤੇ ਰੌਚਿਕ ਬਹਿਸ ਚੱਲ ਪਏ. ਅਸੀਂ ਜਾਂਦੇ ਹਾਂ ਕਿ ਕਿਸੇ ਵੀ ਸਮਾਜ ਅੰਦਰ ਲੋਕਰਾਜੀ ਰਵਾਇਤਾਂ ਦੀ ਰਾਖੀ ਤੇ ਉਨ੍ਹਾਂ ਨੂੰ ਹੋਰ ਮਜਬੂਤ ਬਣਾਉਣ ਲਈ ਉਸਾਰੂ ਬਹਿਸ ਦਾ ਬੜਾ ਬੁਨਿਆਦੀ ਮਹਤਵ ਹੁੰਦਾ ਹੈ.)




ਕੀ ਕੋਈ ਵੱਡਾ ਬਦਲਾਉ ਹੈ ਜਾਂ ਇੱਕ ਹੋਰ ਠੱਗੀ …..?


ਕਿਸੇ ਨੂੰ ਉਮੀਦ ਨਹੀਂ ਸੀ ਕਿ ਮਨਪ੍ਰੀਤ ਸਿੰਘ  ਬਾਦਲ ,  ਇੱਕ ਲਤੀਫ਼ ਅਤੇ ਮੰਜਿਆ ਹੋਇਆ ਰਾਜਨੀਤੀਵਾਨ  ਰਾਜ  ਦੇ ਰਾਜਨੀਤਕ ਢਾਂਚੇ  ਵਿੱਚ ਇੱਕ ਭਰੋਸੇਯੋਗ ਵਿਕਲਪ  ਦੇ ਰੂਪ ਵਿੱਚ ਉਭਰੇਗਾ .  ਰਾਜਨੀਤਕ ਹਲਕਿਆਂ ਦੇ  ਲੋਕ ਕਹਿਣਗੇ ਕਿ ਪੰਜਾਬ ਵਰਗੇ ਰਾਜ ਵਿੱਚ ਏਨੇ ਅੱਛੇ ਬੰਦੇ ਲਈ ਇੱਕ ਸਫਲ ਰਾਜਨੀਤੀਵਾਨ ਹੋਣਾ ਸੰਭਵ ਨਹੀਂ ਲੱਗਦਾ .


ਉਸਦੇ ਅਚਾਨਕ ਉਭਾਰ ਨੇ ਕਈ ਸਵਾਲ ਅਤੇ ਮੁੱਦੇ ਉਠਾ ਦਿੱਤੇ ਹਨ ਜਿਨ੍ਹਾਂ ਵੱਲ ਤੱਤਕਾਲ ਧਿਆਨ ਦੇਣ ਦੀ ਜ਼ਰੂਰਤ ਹੈ .


ਚਲੋ ਆਪਾਂ ਕੁਝ ਸਮੇਂ ਲਈ ਉਸ ਵਿਸਫੋਟ ਤੋਂ ਠੀਕ ਪਹਿਲਾਂ  ਦੇ ਮਾਮਲਿਆਂ ਤੇ ਵਾਪਸ ਚਲੀਏ ਜਿਸ ਨੇ ਮਨਪ੍ਰੀਤ ਨੂੰ ਰਾਜ  ਦੇ ਰਾਜਨੀਤਕ ਮੰਚ ਦੇ ਕੇਂਦਰ ਵਿੱਚ ਲਿਆ ਬਠਾਇਆ ਹੈ .  ਜੇ ਕੋਈ ਇੱਕ ਸ਼ਬਦ ਹੈ ਜੋ ਉਨ੍ਹਾਂ ਸਮਿਆਂ ਨੂੰ  ਪਰਿਭਾਸ਼ਿਤ ਕਰਦਾ ਹੈ ਉਹ ਹੈ “ਨਿਰਾਸ਼ਾ” .  ਸਾਰੇ ਨਜ਼ਰ ਆਉਂਦੇ ਵਿਕਲਪ ਅਜਮਾ ਤੇ ਪਰਖ ਲਏ ਗਏ ਸਨ .  ਉਹ ਸਭ ਅਸਫਲ ਰਹੇ ਸੀ .  ਕੋਈ ਨਹੀਂ ਸੀ ਜੋ ਸਾਨੂੰ ਉਸ ਦੁਸ਼ਚਕਰ ਤੋਂ ਬਾਹਰ ਕਢਣ ਦੀ ਆਸ ਬੰਨਾਉਂਦਾ  .  ਇਸ ਨਿਰਾਸ਼ਾ ਨੇ  ਸਾਡੇ ਸਮੂਹਕ ਮਨ ਨੂੰ ਇੰਨਾ ਜਕੜ ਲਿਆ ਸੀ ਹੈ ਕਿ ਅਸੀਂ ਸਭ ਸਨਕੀ  ਬਣ ਗਏ .  ਸਾਨੂੰ  ਵਾਸਤਵ ਵਿੱਚ ਕਿਸੇ ਉੱਤੇ ਭਰੋਸਾ ਨਹੀਂ ਸੀ .  ਅਸੀਂ ਸਮਝਣ ਲਗ ਪਏ ਸਾਂ ਕਿ ਸਾਰੇ ਇੱਕੋ ਜਿਹੇ ਹੀ ਹਨ .


ਅੱਗੇ ਵਧਣ ਤੋਂ ਪਹਿਲਾਂ ਆਪਾਂ ਪਿਛੋਕੜ ਤੇ ਇੱਕ ਝਾਤ ਮਾਰ ਲਈਏ :


ਪ੍ਰਕਾਸ਼ ਸਿੰਘ ਬਾਦਲ ਇੱਕ ਖ਼ੁਰਾਂਟ ,ਰਾਜਨੀਤਕ ਦਿੱਗਜ ਹਨ .  ਕਈ ਚੰਗੇ ਮਾਨਵੀ ਗੁਣਾਂ  ਦੇ ਬਾਵਜੂਦ  ਉਹ ਜਗੀਰੂ ਤਰਜ  ਦੀ ਰਵਾਇਤੀ   /  ਰੂੜ੍ਹੀਵਾਦੀ  /  ਰਾਜਨੀਤੀ ਦੇ ਤਰਜਮਾਨ ਹਨ . ਵਾਸਤਵ ਵਿੱਚ ,  ਉਹ ਸਾਡਾ ਅਤੀਤ ਹਨ ਜਿਸ ਨੇ ਸਾਡੇ ਵਰਤਮਾਨ ਨੂੰ ਮੱਲਿਆ ਹੋਇਆ ਹੈ .  ਉਹਦਾ ਰਾਜਨੀਤਕ ਮੁਹਾਵਰਾ ਅੱਜ ਦੀਆਂ ਹਕੀਕਤਾਂ  ਨਾਲ ਮੇਲ ਨਹੀਂ ਖਾਂਦਾ


ਕੈਪਟਨ ਅਮਰਿੰਦਰ ਸਿੰਘ  ਪਹਿਲਾ ਵੀ ਇੱਕ ਵਿਕਲਪ ਸੀ ਅਤੇ  ਅੱਜ ਵੀ ਹਨ .  ਵਾਸਤਵ ਵਿੱਚ ,  ਇੱਕ ਸਮੇਂ ਲੱਗ ਰਿਹਾ ਸੀ ਕਿ ਰਾਜ ਵਿੱਚ ਉਹੀ ਇੱਕ ਮਾਤਰ ਵਿਕਲਪ ਹਨ. ਪ੍ਰਕਾਸ਼ ਸਿੰਘ ਬਾਦਲ ਦੇ  ਮੁਕਾਬਲੇ ਉਹ ਵਧੇਰੇ ਮੰਜੇ  ਹੋਏ  ,  ਆਧੁਨਿਕ ,  ਦੂਰਦਰਸ਼ੀ ,  ਨਿਰਣੇ ਲੈਣ ਦੇ ਯੋਗ  ਅਤੇ ਧੱਕੜ  ਹਨ .  ਅਸੀਂ ਉਨ੍ਹਾਂ ਦੇ ਭਾਸ਼ਣਾਂ ਦੀ ਮੂੰਹਫੱਟ ਸਪਸ਼ਟਤਾ ਦੀ ਅਤੇ  ਅਤਿ ‍ਸਵੈ ਵਿਸ਼ਵਾਸੀ ਮਹਾਰਾਜਾ ਸ਼ੈਲੀ  ਵਿੱਚ ਫ਼ੈਸਲੇ ਕਰਨ ਦੀ ਪ੍ਰਸ਼ੰਸਾ ਕੀਤੀ .  ਇਹਦੇ ਉਲਟ ਪ੍ਰਕਾਸ਼ ਸਿੰਘ ਬਾਦਲ ਬਹੁਤ ਉਲਝਿਆ ਜਿਹੇ ਲੱਗਦੇ ਹਨ .  ਅਮਰਿੰਦਰ ਸਿੰਘ ਨੂੰ  ਆਰਥਕ ਦਿਵਾਲੀਏਪਨ ਦੀ ਕਗਾਰ ਤੇ ਪੁੱਜੇ ਪ੍ਰਾਂਤ ਲਈ ਇੱਕ ਵੱਡੀ ਉਮੀਦ  ਦੇ ਰੂਪ ਵਿੱਚ ਸਵੀਕਾਰ ਕੀਤਾ ਗਿਆ ਸੀ .  ਉਹ ਅਸਫਲ ਰਹੇ .  ਉਨ੍ਹਾਂ ਨੇ ਆਪਣੇ ਸ਼ੁਭਚਿੰਤਕਾਂ ਨੂੰ ਨਿਰਾਸ ਕੀਤਾ  .  ਉਹ ਆਪਣੇ ‘ਸ਼ਖਸੀ ਵਿਗਾੜਾਂ’ ਤੋਂ ਛੁਟਕਾਰਾ ਨਾ ਪਾ ਸਕੇ  .  ਆਪਣਾ ਬਹੁਤਾ ਸਮਾਂ  ਉਹਨਾਂ ਨੇ  ਬਦਲੇ ਦੀ ਰਾਜਨੀਤੀ ਨੂੰ ਤੁਖਣਾ ਦੇਣ ਵਿੱਚ ਖਰਚ ਕਰ ਦਿੱਤਾ .  ਉਨ੍ਹਾਂ  ਦੀ ਸਰਪਰਸਤੀ ਹੇਠ ਰਾਜ ਵਿੱਚ ਭੂਮੀ ਮਾਫੀਆ  ਅਤੇ ਕਾਰਪੋਰੇਟ ਸ਼ੈਲੀ ਦਾ ਭ੍ਰਿਸ਼ਟਾਚਾਰ ਖੂਬ ਪ੍ਰਫੁਲਿਤ ਹੋਏ  .  ਉਨ੍ਹਾਂ ਨੇ  ਜਨਤਕ ਤੌਰ ਤੇ  ਦਾਅਵਾ ਕੀਤਾ ਕਿ ਜ਼ਮੀਨ /ਜਾਇਦਾਦ  ਦੀਆਂ ਕੀਮਤਾਂ ਵਧਾ ਕੇ  ਉਨ੍ਹਾਂ ਨੇ ਰਾਜ  ਦੇ ਕਿਸਾਨਾਂ ਦੀ ਵੱਡੀ ਸੇਵਾ ਕੀਤੀ ਹੈ .


ਸੁਖਬੀਰ ਸਿੰਘ ਬਾਦਲ ਕੈਪਟਨ ਅਮਰਿੰਦਰ ਸਿੰਘ  ਦੇ ਇੱਕ ਅਕਾਲੀ ਤੋੜ ਦੇ ਰੂਪ ਵਿੱਚ ਆਏ .  ਉਹ ਵੀ ਆਧੁਨਿਕ ,  ਧੱਕੜ ,  ਅਤੇ ਨਿਰਣਾਇਕ ਹਨ ਅਤੇ ਪ੍ਰਤੀਤ ਹੁੰਦਾ ਸੀ ਕਿ ਉਸ ਕੋਲ ਆਰਥਕ ਵਿਕਾਸ ਦਾ ਵਿਜ਼ਨ ਵੀ ਹੈ .  ਅਸਲ ਵਿੱਚ ਉਹ ਬਹੁਤ ਸਫਲ ਬਿਜਨੈਸਮੈਨ ਹਨ  .  ਉਹਨਾਂ ਨੇ ਰਾਜਨੀਤੀ ਵਿੱਚ ਵੀ ਬਿਜਨੈਸ ਦੇ ਸੂਤਰ ਪ੍ਰਚਲਿਤ ਕਰਨ  ਦੀ  ਕੋਸ਼ਿਸ਼ ਕੀਤੀ .  ਉਹ ਇੱਕ ਕੰਪਨੀ  ਦੇ ਪ੍ਰਬੰਧਕ ਵਜੋਂ  ਜਿਆਦਾ ਅਤੇ ਇੱਕ ਰਾਜਨੀਤਕ ਨੇਤਾ ਵਜੋਂ  ਘੱਟ ਕੰਮ ਕਰਦੇ  ਹਨ .  ਉਹ ਸ਼ਿਰੋਮਣੀ ਅਕਾਲੀ ਦਲ  ( ਬਾਦਲ ) ਦੇ ਸੀ ਈ ਓ ਹਨ .  ਸੁਖਬੀਰ ਸਿੰਘ ਬਾਦਲ ਪਾਰਟੀ ਦੇ  ਇੱਕ ਪਾਪੂਲਰ  ਰਾਜਨੀਤਕ ਵਿਅਕਤੀ  ਦੀ ਬਜਾਏ ਨਾਮਜਦ ਅਹੁਦੇਦਾਰ ਵਜੋਂ  ਆਪਣੀ ਸ਼ਕਤੀ ਵਧੇਰੇ ਵਰਤਦੇ  ਹਨ .  ਉਨ੍ਹਾਂ ਦਾ ਪੱਕਾ ਵਿਚਾਰ ਹੈ ਕਿ ਜੋੜਤੋੜ ਅਤੇ ਹੇਰਫੇਰ ਨਾਲ ਸਭ ਕੁੱਝ ਮੈਨੇਜ ਕੀਤਾ ਜਾ ਸਕਦਾ ਹੈ .  ਇਸ ਲਈ ਉਨ੍ਹਾਂ ਨੇ ਮੀਡੀਆ ਕਾਬੂ  ਕਰ ਲਿਆ ਅਤੇ ਰਾਜ  ਦੇ ਕੇਬਲ ਨੈੱਟਵਰਕ ,ਟੇਲੀਵਿਜਨ ਚੈਨਲਾਂ  ਤੇ ਮਨਾਪਲੀ ਬਣਾ ਲਈ ਅਤੇ  ਪ੍ਰਿੰਟ ਮੀਡਿਆ ਤੇ ਵੀ ਆਪਣੀ ਮਰਜੀ ਪੁਗਾਉਣ ਲੱਗ ਪਏ  .  ਅਜਿਹਾ ਲੱਗ ਰਿਹਾ ਹੈ ਕਿ ਉਨ੍ਹਾਂ ਨੇ ਸਭ ਕੁਝ ਤੇ ਪੂਰਨ ਕਾਬੂ ਕਰ ਲਿਆ ਹੈ .  ਟੀਵੀ ਚੈਨਲਾਂ ਤੋਂ ਲੈ ਕੇ  ਰਾਜ ਦੀਆਂ ਸੜਕਾਂ ਉੱਤੇ ਚਲਦੀਆਂ ਬੱਸਾਂ ਤੱਕ ਹਰ ਜਗ੍ਹਾ ਉਨ੍ਹਾਂ ਦਾ ਹੀ ਬੋਲਬਾਲਾ ਨਜ਼ਰ ਆਉਂਦਾ ਹੈ .  ਉਨ੍ਹਾਂ ਦਾ ਖਿਆਲ ਸੀ ਕਿ ਉਹ ਪੂਰੇ ਰਾਜ ਦੇ ਮਾਲਕ ਬਣ ਸਕਦੇ  ਹਨ   .  ਲੱਗਦਾ ਹੈ ਉਨ੍ਹਾਂ ਦਾ ਰਾਜਨੀਤਕ ਫਲਸਫਾ  ਇਸ ਸਿੱਧਾਂਤ  ਤੇ ਆਧਾਰਤ  ਹੈ ਕਿ ਜੇਕਰ ਤੁਹਾਡੇ ਕੋਲ ਰਾਜ  ਦੇ ਸਾਰੇ ਸਾਧਨਾਂ ਨੂੰ ਖਰੀਦਣ ਦੀ ਸਮਰੱਥਾ ਅਤੇ ਸ਼ਕਤੀ ਹੈ ,  ਕੋਈ ਵੀ ਤੁਹਾਡੀ  ਰਾਜਨੀਤਕ ਮਨਾਪਲੀ ਨੂੰ ਚੁਣੌਤੀ ਨਹੀਂ ਦੇ ਸਕਦਾ ( ਅਤੇ ਇਹ ਵਿਸ਼ਵਾਸ ਪੂਰੀ ਤਰ੍ਹਾਂ ਗਲਤ ਨਹੀਂ ਹੈ )  .


ਅਤੇ ਫਿਰ ਸਾਡੇ ਕੋਲ ਕੈਪਟਨ ਅਮਰਿੰਦਰ ਸਿੰਘ ਹਨ ,ਆਪਣੇ ਨਵੇਂ ਅਵਤਾਰ ਵਿੱਚ.  ਸੁਖਬੀਰ ਸਿੰਘ ਬਾਦਲ ਦੀ ਪਾਰੀ  ਦੇ ਬਾਅਦ ,  ਅਮਰਿੰਦਰ ਸਿੰਘ  ਨੇ  ਮੁੱਖ ਤੌਰ ਤੇ ਸੁਖਬੀਰ ਬਾਦਲ ਦੇ ਇੱਕ ਵਿਸਥਾਰ ਦੀ ਤਰ੍ਹਾਂ ਲੱਗਣਾ ਸ਼ੁਰੂ ਕਰ ਦਿੱਤਾ .  ਉਸਦੇ ਮੁੜ ਉਭਾਰ ਨੇ  ਵੀ ਸਾਡੀਆਂ  ਉਮੀਦਾਂ ਵਧਾਈਆਂ .  ਲੇਕਿਨ ਇਹਨਾਂ ਉਮੀਦਾਂ ਦੀ ਅਸਲੀਅਤ ਬਹੁਤ ਸਾਫ਼ ਵੇਖੀ  ਜਾ ਸਕਦੀ  ਹੈ .  ਜਿਵੇਂ ਹੀ ਉਹ ਵਾਗਡੋਰ ਸੰਭਾਲ ਲੈਣਗੇ  ਉਹ ਪੀ ਟੀ ਸੀ ਦੀ ਜਗ੍ਹਾ ਪੰਜਾਬ ਟੂਡੇ ਬਹਾਲ ਕਰ ਦੇਣਗੇ ,  ਕੇਬਲ ਨੈੱਟਵਰਕ ਦੇ ਮੌਜੂਦਾ ਮਾਲਿਕਾਂ ਨੂੰ ਬਦਲ ਦੇਣਗਾ ,  ਕੁੱਝ ਵੱਡੇ ਬਿਲਡਰਾਂ ਨੂੰ ਨਵੇਂ ਰੀਅਲ ਏਸਟੇਟ ਪਰੋਜੈਕਟਾਂ ਦੀ  ਮਨਜ਼ੂਰੀ ਦੇ ਦੇਣਗੇ ਅਤੇ ਪੁਲਿਸ ਅਧਿਕਾਰੀਆਂ ਅਤੇ ਨੌਕਰਸ਼ਾਹਾਂ  ਦੇ ਤਬਾਦਲਿਆਂ  ਦਾ ਅਗਲਾ ਦੌਰ ਸ਼ੁਰੂ ਕਰ ਦੇਵੇਗਾ .  ਇਹੀ ਕੁਝ ਹੈ ਜਿਸ ਲਈ ਉਹ ਪਹਿਲਾਂ ਹੀ ਮਸ਼ਹੂਰ  ਹਨ  .


ਅਮਰਿੰਦਰ ਅਤੇ ਸੁਖਬੀਰ ਦੀ ਤੁਲਣਾ ਵਿੱਚ ਅਸੀਂ ਮਨਪ੍ਰੀਤ ਸਿੰਘ  ਬਾਦਲ  ਦੇ ਬਾਰੇ ਵਿੱਚ ਜਿਆਦਾ ਕੁਝ ਨਹੀਂ ਜਾਣਦੇ .  ਇਸੇ ਤਥ ਵਿੱਚ ਉਨ੍ਹਾਂ ਦੀ ਤਾਕਤ ਹੈ ਅਤੇ ਉਨ੍ਹਾਂ ਕੋਲ ਰਾਜਨੀਤਕ ਵਰਗ ਵਿੱਚ ਸਾਡੇ ਖੋ ਚੁੱਕੇ  ਵਿਸ਼ਵਾਸ ਨੂੰ  ਬਹਾਲ ਕਰਨ ਦਾ ਇੱਕ ਮੌਕਾ ਬਣ ਗਿਆ ਹੈ .


ਅਸੀਂ ਉਨ੍ਹਾਂ ਸਮਰਥਾ ਸ਼ਕਤੀਆਂ ਵਿੱਚ ਵਿਸ਼ਵਾਸ ਕਰਨ ਦਾ ਜੋਖਮ ਲੈ  ਸਕਦੇ ਹਾਂ .  ਉਹ ਇਸਦੇ ਲਾਇਕ ਲੱਗਦੇ ਹਨ. ਜਦੋਂ ਉਨ੍ਹਾਂ ਨੇ  ਉਸ ਪਾਰਟੀ ਤੋਂ ਬਗ਼ਾਵਤ ਕੀਤੀ ਸੀ ਜਿਸ ਵਿੱਚ ਜਨਮ ਤੋਂ ਲੈ ਕੇ ਪ੍ਰਵਾਨ ਚੜ੍ਹਨ ਦਾ ਉਹ ਦਾਹਵਾ ਕਰਦੇ  ਹਨ  ,  ਉਨ੍ਹਾਂ ਨੂੰ ਦੂਜੇ ਦਾ ਕੰਮ ਖਰਾਬ ਕਰਨ ਵਾਲੇ ਇੱਕ ਨਵੇਂ ਕਿਰਦਾਰ ਵਜੋਂ ਖਾਰਿਜ ਕਰ ਦੇਣ ਦਾ ਯਤਨ ਕੀਤਾ ਗਿਆ ਸੀ  .  ਰਾਜਨੀਤਕ ਵਿਸ਼ਲੇਸ਼ਕਾਂ ਦਾ ਮੰਨਣਾ ਸੀ ਕਿ ਮਨਪ੍ਰੀਤ ਕੇਵਲ ਅਕਾਲੀ ਦਲ  ਦੇ ਹਿਤਾਂ ਨੂੰ ਨੁਕਸਾਨ ਕਰ ਸਕਦੇ  ਹੈ ਪਰ ਕੋਈ ਭਰੋਸੇਯੋਗ ਅਤੇ ਵਿਵਹਾਰਕ ਵਿਕਲਪ ਪੇਸ਼ ਨਹੀਂ ਕਰ ਸਕਦੇ  .  ਰਾਜਨੀਤਕ ਹਲਕਿਆਂ ਵਿੱਚ ਉਹ  ਲੋਕ   ਜੋ ਜ਼ਾਤੀ ਤੌਰ ਤੇ  ਉਨ੍ਹਾਂ ਨੂੰ ਜਾਣਦੇ ਹਨ ਉਨ੍ਹਾਂ ਦੀ  ਰਾਏ  ਹੈ ਕਿ ਆਪਣੇ ਵਿਸ਼ਾਲ ਗਿਆਨ ,  ਪਰਭਾਵਸ਼ਾਲੀ  ਭਾਸ਼ਣ ਅਤੇ ਸੁਚੱਜੀ ਸ਼ਖਸੀਅਤ  ਦੇ ਬਾਵਜੂਦ ,  ਉਨ੍ਹਾਂ  ਕੋਲ ਉਸ ਮੂਲ ਸਾਮਗਰੀ ਨਹੀਂ ਹੈ ਜਿਸ ਨਾਲ ਉਹ ਪੰਜਾਬ ਵਰਗੇ ਰਾਜ ਵਿੱਚ ਇੱਕ ਸਫਲ ਰਾਜਨੀਤੀਵਾਨ  ਬਣ ਸਕਣ .  ਕਿਹਾ ਗਿਆ ਕਿ ਉਹ ਧੱਕੜ ਅਤੇ ਕਾਫ਼ੀ ਨਿਰਣਾਇਕ ਨਹੀਂ ਹਨ ਅਤੇ  ਪੰਜਾਬ  ਦੀ ਪੇਂਡੂ ਸੰਸਦੀ ਰਾਜਨੀਤੀ  ਦੇ ਬਿਖੜੇ  ਖੇਤਰ ਵਿੱਚ ਕਰੜੀ ਮਿਹਨਤ ਵਾਲਾ ਉਨ੍ਹਾਂ ਦਾ ਸੁਭਾਅ ਨਹੀਂ ਹੈ . ਇਸ ਵਿਸ਼ਲੇਸਣ ਨੂੰ ਕਾਊਂਟਰ ਕਰਨ ਲਈ ਅਜੇ ਸਾਡੇ ਕੋਲ ਬਹੁਤਾ ਕੁਝ ਨਹੀਂ ਹੈ , ਪਰ  ਕਾਫੀ ਮਾਨਾਖੇਜ਼ ਅਤੇ ਰੋਮਾਂਚਕ ਸੰਕੇਤ ਮਿਲ ਰਹੇ ਹਨ  ਜੋ ਬਹੁਤ ਕੁਝ ਦੱਸ ਸਕਦੇ  ਹਨ ਅਤੇ ਵਾਸਤਵ ਵਿੱਚ ਸਾਨੂੰ ਹੈਰਾਨ ਕਰ ਸਕਦੇ ਹਨ .  ਅਸੀਂ ਇਸ ਲਈ ਤਿਆਰ ਹਾਂ .  ਵਾਸਤਵ ਵਿੱਚ , ਅਸੀਂ ਹਮੇਸ਼ਾ ਇਸ ਤਰ੍ਹਾਂ  ਦੇ ਬਦਲਾਉ ਦੇ ਬਾਰੇ ਕਲਪਨਾ ਦੀਆਂ ਉਡਾਰੀਆਂ ਲਾਉਂਦੇ ਆ ਰਹੇ ਹਾਂ .


ਜਿਸ ਤਰ੍ਹਾਂ ਨਾਲ ਉਨ੍ਹਾਂ ਨੂੰ ਪੇਂਡੂ ਲੋਕਾਂ ਅਤੇ ਯੁਵਕਾਂ ਤੋਂ ਸਮਰਥਨ ਮਿਲ ਰਿਹਾ ਹੈ ਉਹ ਧਿਆਨ ਦਾ ਹੱਕਦਾਰ ਹੈ .  ਇਸ ਸੰਬੰਧ ਵਿੱਚ ਮਨਪ੍ਰੀਤ ਸਿੰਘ  ਬਾਦਲ ਓਬਾਮਾ ਵਾਲੇ ਰਾਹ ਜਾ ਰਿਹਾ ਲੱਗਦੇ ਹਨ  .  ਕਾਰਪੋਰੇਟ ਸ਼ਾਰਕਾਂ ਦੁਆਰਾ ਨਿਅੰਤਰਿਤ ਦੇਸ਼ ਵਿੱਚ ,  ਬਰਾਕ ਓਬਾਮਾ  ਨੇ ਇੰਟਰਨੇਟ ਜਰੀਏ ਆਪਣੀ  ਮੁਹਿੰਮ ਸ਼ੁਰੂ ਕੀਤੀ ਸੀ ਅਤੇ ਓੜਕ ਇਸ ਨੂੰ ਹੈਰਾਨੀਜਨਕ ਸਫਲਤਾ ਵਿੱਚ ਉਲਥਾ ਲਿਆ ਸੀ . ਦਰਅਸਲ ਉਨ੍ਹਾਂ ਦੀ ਪੂਰੀ ਮੁਹਿੰਮ ਇੰਟਰਨੇਟ ਸਮੁਦਾਇਆਂ ਨੇ ਚਲਾਈ ਸੀ .  ਉਨ੍ਹਾਂ ਨੇ ਆਪਣੀ ਤਾਜ਼ਾ ,  ਭਾਵੁਕ ਅਤੇ ਈਮਾਨਦਾਰ ਰਾਜਨੀਤੀ ਨਾਲ ਅਮਰੀਕੀ ਜੁਆਨੀ ਨੂੰ ਪ੍ਰੇਰਿਤ ਕਰ ਲਿਆ ਅਤੇ ਦੁਨੀਆਂ  ਦੇ ਸਭ ਤੋਂ ਤਾਕਤਵਰ ਲੋਕਤੰਤਰ ਦੀ ਤਸਵੀਰ ਬਦਲ ਦਿੱਤੀ .  ਇਹ ਗੱਲ ਕੋਈ ਚਮਤਕਾਰ ਤੋਂ  ਘੱਟ ਨਹੀਂ ਸੀ .


ਹੁਕਮਰਾਨ ਅਕਾਲੀ ਦਲ  ਨਾਲੋਂ ਨਾਟਕੀ ਜੁਦਾ ਹੋਣ ਦੇ ਤਰੀਕਿਆਂ ਦੀ ਸਮਾਨਤਾ ਨੂੰ ਵੇਖਦੇ ਹੋਏ ਕਈ ਰਾਜਨੀਤਕ ਵਿਸ਼ਲੇਸ਼ਕਾਂ ਨੂੰ  ਮਨਪ੍ਰੀਤ ਦੀ ਤੁਲਣਾ ਮਰਹੂਮ  ਜਥੇਦਾਰ ਗੁਰਚਰਨ ਸਿੰਘ  ਟੋਹੜਾ ਨਾਲ ਕਰਨ ਦਾ ਲਾਲਚ ਹੋ ਗਿਆ  .  ਪਰ ਇਹ ਤੁਲਣਾ ਠੀਕ ਨਹੀਂ ਅਤੇ ਸਾਨੂੰ ਨੁਕਸਦਾਰ ਸਿੱਟੇ ਕਢਣ ਵੱਲ ਤੋਰ ਸਕਦੀ ਹੈ  .  ਉਹ ਦੋਨੋਂ  ਦੋ ਵੱਖ ਵੱਖ ਸੰਸਾਰਾਂ ਦੇ ਵਾਸੀ ਹਨ .  ਇਸ ਤਥ ਦੇ ਇਲਾਵਾ ਕਿ ਉਹ ਦੋਨੋਂ  ਬਾਗ਼ੀ ਅਕਾਲੀ ਹਨ ਉਨ੍ਹਾਂ ਵਿੱਚ  ਹੋਰ ਕੋਈ ਸਮਾਨਤਾ ਨਹੀਂ .  ਜਦੋਂ ਜਥੇਦਾਰ ਗੁਰਚਰਨ ਸਿੰਘ  ਟੋਹੜਾ ਨੇ ਬਗ਼ਾਵਤ ਕੀਤੀ ਸੀ ,  ਉਹ ਚੰਗੀ ਤਰ੍ਹਾਂ ਲੋਕਾਂ ਦੇ ਸਾਹਮਣੇ ਆ ਚੁਕੇ ਸਨ ਯਾਨੀ ਖੁਲੀ ਕਿਤਾਬ ਸਨ ਅਤੇ ਆਪਣੇ  ਰਾਜਨੀਤਕ ਕੈਰੀਅਰ ਦੇ ਅੰਤ ਦੇ ਐਨ ਨੇੜੇ ਪਹੁੰਚ ਚੁੱਕੇ  ਸਨ.  ਇਸਦੇ ਵਿਪਰੀਤ ,  ਮਨਪ੍ਰੀਤ ਤਾਜ਼ਾ ਹਵਾ ਦੇ ਬੁੱਲੇ ਵਾਂਗ ਆਉਂਦੇ  ਹਨ ਅਤੇ ਉਨ੍ਹਾਂ ਕੋਲ ( ਝੂਠੀਆਂ ਜਾਂ ਸੱਚੀਆਂ )  ਉਮੀਦਾਂ ਜਗਾਉਣ  ਦੀ ਵਾਸਤਵਿਕ ਸਮਰੱਥਾ ਹੈ .


ਇਸ ਵਰਤਾਰੇ ਵਿੱਚ ਸਾਨੂੰ ਨਵੇਂ ਸਿਰੇ ਤੋਂ ਉਤੇਜਿਤ ਕਰਨ ਲਈ ਅਤੇ ਸਾਡੀਆਂ ਰਾਜਨੀਤਕ ਕਲਪਨਾਵਾਂ ਨੂੰ ਫਿਰ ਤੋਂ ਚਾਰਜ ਕਰਨ ਲਈ ਭਰਪੂਰ ਸੰਕੇਤ ਨਜ਼ਰ ਆਉਂਦੇ ਹਨ :


*ਦਹਾਕਿਆਂ  ਬਾਅਦ  ਸਾਡੇ ਕੋਲ ਅਜਿਹਾ ਰਾਜਨੀਤੀਵਾਨ  ਹੈ ਜੋ ਪੰਜਾਬ ਦੇ ਯੁਵਕਾਂ ਨੂੰ ਅਤੇ ਵਿਦਿਆਰਥੀ ਸਮੁਦਾਏ ਨੂੰ ਪ੍ਰੇਰਿਤ ਕਰਨ ਦੇ ਸਮਰੱਥ ਨਜ਼ਰ ਆਉਂਦਾ ਹੈ .  ਸੰਤ ਜਰਨੈਲ ਸਿੰਘ  ਭਿੰਡਰਾਵਾਲਾ  ਪੰਜਾਬ  ਦੇ ਇਤਹਾਸ ਵਿੱਚ ਇੱਕ ਵਿਵਾਦਾਸਪਦ ਹਸਤੀ ਸੀ .  ਉਨ੍ਹਾਂ ਦੀ ਰਾਜਨੀਤੀ ਅਤੇ ਵਿਚਾਰਧਾਰਾ ਨੂੰ ਧਰਮਨਿਰਪੱਖ ਅਤੇ ਜਮਹੂਰੀ ਹਲਕਿਆਂ  ਨੇ ਕਦੇ ਸਵੀਕਾਰ ਨਹੀਂ ਸੀ ਕੀਤਾ .  ਲੇਕਿਨ ਫਿਰ ਵੀ ਅਸੀਂ ਇਸ ਸਚਾਈ ਤੋਂ ਮੁਕਰ ਨਹੀਂ ਸਕਦੇ ਕਿ ਉਨ੍ਹਾਂ ਦੇ ਕੋਲ  ਕੋਈ ਕਰਿਸ਼ਮਾ ਸੀ .  ਉਨ੍ਹਾਂ ਨੇ  ਸਿੱਖ ਯੁਵਕਾਂ ਦੀ ਇੱਕ ਪੂਰੀ ਪੀੜ੍ਹੀ ਨੂੰ ਪ੍ਰੇਰਿਤ ਕੀਤਾ ਸੀ .  ਇਹ ਵੱਖਰੀ ਗੱਲ ਹੈ ਕਿ ਭਿੰਡਰਾਵਾਲਾ ਵਰਤਾਰੇ ਦਾ ਦੁਖਾਂਤਕ ਤਰੀਕੇ ਨਾਲ ਅੰਤ ਹੋ ਗਿਆ . ਵਿਚਾਰਧਾਰਿਕ ਪੱਧਰ ਉੱਤੇ ਵੀ ਅਸੀਂ ਮਨਪ੍ਰੀਤ ਦੇ ਉਭਾਰ ਦੀ ਭਿੰਡਰਾਵਾਲਾ ਨਾਲ ਤੁਲਣਾ ਨਹੀਂ ਕਰ ਸਕਦੇ.  ਇੱਕ ਸਕਾਰਾਤਮਕ ਅਤੇ ਆਧੁਨਿਕ ਦ੍ਰਿਸ਼ਟਿਕੋਣ  ਨਾਲ ਲੈਸ ਮਨਪ੍ਰੀਤ ਧਰਮਨਿਰਪੱਖ ਅਤੇ ਲੋਕਤੰਤਰੀ ਮੁੱਲਾਂ  ਦੇ ਪ੍ਰਤੀ ਪ੍ਰਤਿਬਧ  ਨਜ਼ਰ ਆਂਦਾ ਹੈ .  ਉਨ੍ਹਾਂ ਵਿੱਚ  ਵਿੱਚ ਉਹ  ਸਾਰੀਆਂ ਸਭਿਆਚਾਰਕ ਵਿਸ਼ੇਸ਼ਤਾਈਆਂ ਹਨ ਜੋ  ਪੰਜਾਬ ਦੇ ਗਲੋਬਲ ਆਧੁਨਿਕ ਦੁਨੀਆਂ ਵਿੱਚ ਜਿੰਦਾ ਰਹਿਣ ਲਈ ਜ਼ਰੂਰੀ ਹਨ .  ਉਹ ਪੰਜਾਬ ਦੇ ਸ਼ਹਿਰੀ ਅਤੇ ਪੇਂਡੂ ਯੁਵਕਾਂ ਨੂੰ ਬਿਹਤਰ ਭਵਿੱਖ ਦਾ ਸੁਫਨਾ ਲੈਣ ਲਈ ਇੱਕ ਵਾਰ ਫਿਰ ਪ੍ਰੇਰ ਸਕਣ ਵਿੱਚ ਸਫਲ ਰਹੇ ਹਨ .  ਉਹ ਫੇਸਬੁਕ  ਤੇ ਹਨ  ,ਯੂਨੀਵਰਸਿਟੀ ਅਤੇ ਕਾਲਜ ਕੈਂਪਸਾਂ ਵਿੱਚ ਵਿਦਮਾਨ ਹਨ  .  ਉਹ ਰਾਜ ਦੀਆਂ ਵਿਦਿਅਕ ਸੰਸਥਾਵਾਂ ਅੰਦਰ  ਯੁਵਕਾਂ ਵਿੱਚ ਚਰਚਾ ਦਾ ਵਿਸ਼ਾ ਬਣ ਗਏ ਹਨ .


* ਪੰਜਾਬ  ਦੇ ਹਾਲ  ਦੇ ਇਤਹਾਸ  ਵਿੱਚ ,  ਰਾਜ ਦੀ ਮੁੱਖਧਾਰਾ ਦੀ ਰਾਜਨੀਤੀ ਵਿੱਚ ਸਾਨੂੰ ਕੋਈ ਵੀ ਹੋਰ ਵਿਅਕਤੀ ਵਿਖਾਈ ਨਹੀਂ ਦਿੰਦਾ ਜੋ ਪੰਜਾਬ  ਦੇ ਬੌਧਿਕ ,  ਸਿੱਖਿਅਕ ਅਤੇ ਸਾਹਿਤਕ ਹਲਕਿਆਂ ਵਿੱਚ ਪ੍ਰਵਾਨ ਹੋਵੇ .  ਮਨਪ੍ਰੀਤ  ਵਿੱਚ ਪੰਜਾਬ ਦੇ ਕਲਾ ਅਤੇ ਸਾਹਿਤਕ ਹਲਕਿਆਂ ਦੇ ਨਾਲ ਜੁੜਨ ਦੀ ਸਮਰੱਥਾ ਅਤੇ ਸਾਖ ਹੈ .


*  ਭਾਰਤੀ ਮੱਧ ਵਰਗ ਹਾਲ ਹੀ ਵਿੱਚ ਰਾਜਨੀਤਕ ਵਰਗ  ਦੇ ਪ੍ਰਤੀ ਆਮ ਤੌਰ ਤੇ ਸ਼ੱਕੀ  ਹੋ  ਗਏ ਹਨ .  ਸੋਨੀਆ ਗਾਂਧੀ ,  ਡਾ . ਮਨਮੋਹਨ ਸਿੰਘ  ਅਤੇ ਰਾਹੁਲ ਗਾਂਧੀ ਵਰਗੇ ਨੇਤਾਵਾਂ  ਦੇ ਪ੍ਰਤੀ ਭਾਰਤੀ ਮੱਧ ਵਰਗ  ਦੇ ਵਤੀਰੇ  ਵਿੱਚ ਇੱਕ ਵੱਡੇ ਬਦਲਾਉ ਦੇ ਚਿਹਨਕ ਹਨ .  ਲੇਕਿਨ ਪੰਜਾਬ ਵਿੱਚ ਅਜਿਹਾ ਕੋਈ ਨਹੀਂ ਸੀ  ਜੋ ਇਹ  ਬਦਲਾਉ ਦਾ  ਚਿਹਨਕ ਬਣੇ  .  ਹਾਲਾਂਕਿ ਸੁਖਬੀਰ ਸਿੰਘ ਬਾਦਲ ਨੂੰ ਵੀ  ਇੱਕ ਜਵਾਨ ਨੇਤਾ  ਦੇ ਤੌਰ ਤੇ ਪ੍ਰਮੋਟ ਤੇ  ਪ੍ਰੋਜੈਕਟ ਕੀਤਾ ਗਿਆ ਸੀ ਪਰ  ਉਨ੍ਹਾਂ ਦੀ ਚੌਟਾਲਾਨੁਮਾ ਕਾਰਜ ਸ਼ੈਲੀ ਮੱਧ ਵਰਗਾਂ ਨੂੰ ਕੁਝ ਜਿਆਦਾ ਹੀ ਡਰਾਉਣੀ ਨਜ਼ਰ ਆਈ .  ਲੇਕਿਨ ਮਨਪ੍ਰੀਤ ਆਪਣੀ ਹਾਲੀਆ ਬਗ਼ਾਵਤ ਤੋਂ ਪਹਿਲਾਂ ਹੀ ਮੱਧ ਵਰਗ ਦਾ ਪਸੰਦੀਦਾ ਆਗੂ ਬਣ ਗਿਆ ਸੀ .  ਇੱਕ ਕੈਬਿਨੇਟ ਮੰਤਰੀ  ਦੇ ਰੂਪ ਵਿੱਚ ਉਹ ਲਾਲ ਬੱਤੀ ਦੇ ਬਿਨਾਂ ਅਤੇ ਕੋਈ ਪੁਲਸੀ ਵਾਹਨਾ ਦੇ ਹੂਟਰਾਂ ਤੋਂ ਬਿਨਾ  ਆਪਣੀ ਕਾਰ ਆਪ ਚਲਾ ਕੇ  ਪਬਲਿਕ  ਸਮਾਰੋਹਾਂ ਵਿੱਚ ਭਾਗ ਲੈਣ  ਲਈ ਸਭਨੀਂ ਥਾਂਈ ਜਾਣ ਲੱਗ ਪਏ ਸਨ .  ਇਹ ਪੂਰੀ ਤਰ੍ਹਾਂ ਅਲਗ ਰਾਜਨੀਤਕ ਸੰਸਕ੍ਰਿਤੀ  ਦੇ ਲੱਛਣ ਸਨ  ਜੋ  ਚਿਰਾਂ ਤੋਂ ਰਾਜ ਵਿੱਚ ਸੁਣਨ ਦੇਖਣ ਵਿੱਚ ਨਹੀਂ ਸਨ ਆਏ.


* ਮਨਪ੍ਰੀਤ ਵਰਤਾਰੇ  ਦਾ ਸਭ ਤੋਂ ਦਿਲਚਸਪ ਪਹਿਲੂ ਪੇਂਡੂ ਜਨਤਾ ਵਿੱਚ ਉਨ੍ਹਾਂ ਦਾ ਸਵੀਕਾਰ ਹੋਣਾ  ਹੈ .  ਹਾਲਾਂਕਿ ਉਹ ਦੂਨ ਸਕੂਲ ਦੇ ਵਿਦਿਆਰਥੀ ਰਹੇ ਹਨ ਫਿਰ ਵੀ ਉਹ ਕਮਾਲ ਦੀ ਸੌਖ ਨਾਲ  ਪੇਂਡੂ ਖੇਤਰ  ਨਾਲ ਗੱਲਬਾਤ ਕਰ ਸਕਦੇ ਹਨ  .  ਪੇਂਡੂ ਖੇਤਰਾਂ ਵਿੱਚ ਉਨ੍ਹਾਂ ਨੂੰ ਮਿਲ ਰਿਹਾ ਵਚਿਤਰ ਹੁੰਗਾਰਾ ਇੱਕ ਬਹੁਤ ਹੀ ਮਹੱਤਵਪੂਰਣ ਰਾਜਨੀਤਕ ਘਟਨਾਕਰਮ ਹੈ . ਪੇਂਡੂ ਜਨਤਾ ਉਸਨੂੰ ਇੱਕ ਜਲਾਵਤਨ ਰਾਜਕੁਮਾਰ  ਦੇ ਰੂਪ ਵਿੱਚ ਲੈ ਰਹੀ ਹੈ .


*  ਪੰਜਾਬ ਵਿੱਚ ਅਤੇ ਪੰਜਾਬ ਦੇ ਬਾਹਰ ਰਹਿਣ ਵਾਲਾ ਸ਼ਹਿਰੀ ਪੰਜਾਬੀ ਅਭਿਜਾਤ ਵਰਗ  ਵੀ ਉਸ ਵਿੱਚ ਰੁਚੀ ਲੈਣ ਲੱਗ ਪਿਆ ਹੈ .  ਇਸ ਵਰਗ ਨੂੰ ਹਮੇਸ਼ਾ ਹੀ ਆਪਣੇ ਆਪ ਨੂੰ ਪੰਜਾਬ  ਦੇ ਨਾਲ ਇੱਕਰੂਪ ਸਮਝਣ ਵਿੱਚ ਕਠਿਨਾਈ ਰਹੀ ਹੈ .  ਉਨ੍ਹਾਂ ਕੋਲ  ਪੰਜਾਬ ਨਾਲ ਅਪਣੱਤ ਦਾ ਅਹਿਸਾਸ ਦੇਣ ਵਾਲੇ ਪ੍ਰਤੀਕ  ਨਹੀਂ ਹਨ .  ਦਰਅਸਲ ਇਹ ਇੱਕ ਸਭਿਆਚਾਰਕ ਪਾੜਾ ਹੈ .  ਇਹ ਧਿਆਨਯੋਗ ਰੌਚਿਕ ਤਥ  ਹੈ  ਕਿ ਮਨਪ੍ਰੀਤ ਸਿੰਘ  ਬਾਦਲ ਪੰਜਾਬੀ ਸਮੁਦਾਏ ਦੇ ਇਸ ਖੁਦ ਜਲਾਵਤਨ ਵਰਗ ਵਿੱਚ ਵੀ ਦਿਲਚਸਪੀ ਪੈਦਾ ਕਰ ਰਿਹਾ ਹੈ .


*ਅਜੋਕੇ ਗਲੋਬਲੀ ਸੰਸਾਰ  ਵਿੱਚ  ਪਰਵਾਸੀ ਸਮੁਦਾਏ ਆਪਣੇ  ਜੱਦੀ ਸਮਾਜਾਂ ਉੱਤੇ ਬਹੁਤ ਪ੍ਰਭਾਵ ਪਾਉਂਦੇ ਹਨ  .  ਪੰਜਾਬੀ ਪਰਵਾਸੀ ਵੀ ਰਾਜ ਦੀ ਰਾਜਨੀਤੀ ਵਿੱਚ ਖਾਸੀ ਜਿਆਦਾ ਰੁਚੀ ਲੈਂਦੇ  ਹਨ ,  ਹਾਲਾਂਕਿ ਇਹ ਗੱਲ ਹਮੇਸ਼ਾ ਪੂਰੀ ਤਰ੍ਹਾਂ ਮੁਨਾਸਿਬ ਨਹੀਂ ਕਹੀ ਜਾ ਸਕਦੀ .  ਕੈਪਟਨ ਅਮਰਿੰਦਰ ਸਿੰਘ  ਪੰਜਾਬ ਨਾਲੋਂ ਪਰਵਾਸੀ ਪੰਜਾਬੀਆਂ ਵਿੱਚ ਕਿਤੇ ਜਿਆਦਾ ਪਾਪੂਲਰ  ਸੀ .  ਪਰ ਹੁਣ ਪੰਜਾਬੀ ਡਾਇਸਪੋਰਾ ਦੇ ਨਵੇਂ ਹੀਰੋ ਨੰਬਰ ਇੱਕ ਬਿਨਾ ਸ਼ੱਕ ਮਨਪ੍ਰੀਤ ਸਿੰਘ  ਬਾਦਲ ਹਨ  ਭਾਵੇਂ ਸਾਨੂੰ ਅਜੇ ਇਹਦੇ  ਕਾਰਨਾਂ ਦਾ ਪਤਾ ਨਹੀਂ ਹੈ .


ਇਹ ਸੰਕੇਤ ਮਾਤਰ ਹਨ ਨਿਰਣੇ ਨਹੀਂ  .  ਸਿਰਫ਼ ਇਨ੍ਹਾਂ ਦੇ ਆਧਾਰ ਉੱਤੇ ਅਸੀਂ ਕੋਈ ਨਿਰਣਾਇਕ ਭਵਿੱਖਵਾਣੀ ਨਹੀਂ ਕਰ ਸਕਦੇ .  ਲੇਕਿਨ ਜਾਣਨ ਸਮਝਣ ਲਈ ਇਹ ਦਿਲਚਸਪ ਸੰਕੇਤ ਹਨ  .  ਅਸੀਂ ਸਭ ਇੱਕ ਮਹਾਨ ਬਦਲਾਉ ਦੇ ਗਵਾਹ ਵੀ ਹੋ ਸਕਦੇ  ਹਾਂ ਜਾਂ ਇਹ ਇੱਕ ਹੋਰ ਝੂਠਾ ਲਾਰਾ ਵੀ ਸਾਬਤ ਹੋ ਸਕਦਾ ਹੈ .  ਜਦੋਂ  ਮਨਪ੍ਰੀਤ ਨੇ ਆਪਣੀ ਜਾਗੋ ਪੰਜਾਬ ਯਾਤਰਾ ਪੂਰੀ ਕਰ ਲਈ  ਤਾਂ ਸਾਨੂੰ ਵਧੇਰੇ ਸਪੱਸ਼ਟ ਤਸਵੀਰ ਮਿਲ ਜਾਵੇਗੀ  .


ਸ਼ਮੀਲ


Tuesday, March 1, 2011

ਸੌੜੀਆਂ ਰੀਤਾਂ ਤੋੜਾਂਗੀ: ਅਰੁੰਧਤੀ ਰਾਏ

ਕੌਮਾਂਤਰੀ ਪਿੜ 'ਚ ਸਰਮਾਏਦਾਰੀ ਅਤੇ ਸਿਆਸਤਦਾਨਾਂ ਦੀ ਅਜਾਰੇਦਾਰੀ ਵੱਲੋਂ ਜਿਹੜੀ ਨੌਸਰਬਾਜ਼ੀ ਕੀਤੀ ਜਾ ਰਹੀ ਹੈ, ਉਸ ਦੇ ਖਿਲਾਫ਼ ਬੁਲੰਦ ਹੁੰਦੀਆਂ ਆਵਾਜ਼ਾ 'ਚੋਂ ਇੱਕ ਆਵਾਜ਼ ਹੈ, "ਅਰੁੰਧਤੀ ਰਾਇ" । ਇਹ ਆਵਾਜ਼ ਕਦੇ ਭਾਰਤ 'ਚ ਦੱਬੇ-ਕੁੱਚਲੇ ਲੋਕਾਂ ਦੀ 'ਹਾਅ' ਬਣਦੀ ਹੈ ਤੇ ਕਦੀ ਸਰਮਾਏਦਾਰੀ ਦੇ ਵਿਹੜੇ ਜਾ ਕੇ ਉਸ ਲਈ ਲਲਕਾਰ ਬਣਦੀ ਹੈ। ਉਹ ਕਹਿੰਦੀ ਹੈ ਕਿ ਭਾਰਤ ਦਾ ਉੱਪਰਲਾ ਤਬਕਾ ਬਹੁ-ਕੌਮੀ ਕੰਪਨੀਆਂ ਦਾ ਬਗਲਗੀਰ ਬਣ ਕੇ ਭਾਰਤ ਨੂੰ ਇੱਕ ਵੱਡਾ ਪਟੇਦਾਰ ਦੇਸ਼ ਬਣਾਉਣ 'ਤੇ ਤੁਲਿਆ ਹੋਇਆ ਹੈ। ਉਹ ਕਹਿੰਦੀ ਹੈ ਕਿ ਜਿਸ ਵਿਸ਼ਵੀਕਰਨ ਨੂੰ ਕੌਮਾਤਰੀ ਗ਼ਰੀਬੀ ਦਾ ਇਲਾਜ ਦੱਸਿਆ ਜਾ ਰਿਹਾ ਹੈ ਅਸਲ 'ਚ ਇਹ ਨਵੇਂ ਬਸਤੀਵਾਦ ਦਾ ਹੀ ਇੱਕ ਨਮੂਨਾ ਹੈ। ਅੱਜ ਸਰਮਾਏਦਾਰ ਆਪਣੀਆਂ ਨਵੀਆਂ ਬਸਤੀਆਂ ਨੂੰ ਆਪਣੀ ਅਧੁਨਿਕ ਤਕਨਾਲੋਜੀ ਦੇ ਸਹਾਰੇ ਘਰ ਬੈਠਾ ਹੀ ਚਲਾ ਰਿਹਾ ਹੈ।
ਬੁੱਕਰ ਪ੍ਰਾਈਜ਼ ਦੀ ਵਿਜੇਤਾ, 'ਗਾੱਡ ਆਫ਼ ਸਮਾਲ ਥਿੰਗਜ਼' ਦੀ ਰਚੇਤਾ, ਬਤਾਲੀ ਸਾਲਾ ਅਰੁੰਧਤੀ ਦੱਖਨੀ ਕੇਰਲਾ ਦੇ ਇੱਕ ਛੋਟੇ ਜਿਹੇ ਪਿੰਡ 'ਚ ਪ੍ਰਵਾਨ ਚੜ੍ਹੀ। ਅਰੁੰਧਤੀ ਦਾ ਉਪਰੋਕਤ ਨਾਵਲ ਦਰਅਸਲ 'ਚ ਇਸ ਪਿੰਡ 'ਚ ਬਿਤਾਏ ਬਚਪਨ ਦੇ ਆਸ-ਪਾਸ ਘੁੰਮਦੀ ਜੀਵਨ ਗਾਥਾ ਜਿਹਾ ਹੀ ਹੈ। ਆਪਣੇ ਬਾਰੇ ਗੱਲ ਕਰਦੀ ਉਹ ਅਕਸਰ ਹੱਸ ਕੇ ਆਖਦੀ ਹੈ ਕਿ ਉਹ ਕੇਰਲਾ ਦੇ ਈਸਾਈ ਸ਼ਰੀਅਤ ਭਾਈਚਾਰੇ 'ਚ ਪਲੀ ਹੈ ਪਰ ਉਂਝ ਕੇਰਲਾ ਚਾਰ ਧਰਮਾਂ- ਹਿੰਦੂ, ਇਸਲਾਮ, ਈਸਾਈ ਤੇ ਮਾਰਕਸਵਾਦ ਦਾ ਘਰ ਹੈ। ਕੇਰਲਾ 'ਚ ਪਿਛਲੇ ਕਈ ਸਾਲਾਂ ਤੋਂ ਮਾਰਕਸਵਾਦੀਆਂ ਦੀ ਅਗਵਾਈ 'ਚ ਸਰਕਾਰ ਬਣਦੀ ਹੈ। ਮਾਰਕਸੀਆਂ ਦੇ ਨੇਤਾ ਵੀ ਬ੍ਰਾਹਮਣ ਹਨ, ਇਨ੍ਹਾਂ ਦੀ ਰਾਜਨੀਤੀ 'ਚ ਜਾਤਵਾਦ ਦਾ ਕਾਫ਼ੀ ਰੋਲ ਹੈ।
ਉਸ ਦੀ ਕਿਤਾਬ "ਗਾੱਡ ਆਫ਼ ਸਮਾਲ ਥਿੰਗਜ਼" ਉੱਤੇ ਹਾਲੀਵੁੱਡ ਦੇ ਕਈ ਨਿਰਮਾਤਾਵਾਂ ਨੇ ਜਦੋਂ ਫ਼ਿਲਮ ਬਣਾਉਣ ਬਾਰੇ ਆਖਿਆ ਤਾਂ ਉਸ ਨੇ ਕਿਹਾ ਕਿ ਕਿਤਾਬ ਉਸ ਨੇ ਆਪਣੀਆਂ ਅਤੇ ਆਪਣੇ ਲੋਕਾਂ ਦੀਆਂ ਜੜ੍ਹਾਂ ਨਾਲ ਜੁੜ ਕੇ ਲਿਖੀ ਹੈ। ਇਸ ਨੂੰ ਫ਼ਿਲਮਾਇਆ ਨਹੀਂ ਜਾ ਸਕਦਾ। ਇਹ ਸਟੂਡੀਓ ਨਾਵਲ ਨਹੀਂ, ਸਟੂਡੀਓ ਨਾਵਲ ਹੋਰ ਹੁੰਦੇ ਹਨ। ਉਸ ਨੇ ਨਿਰਮਾਤਾਵਾਂ ਦੇ ਏਜੰਟਾਂ ਨੂੰ ਕਿਹਾ ਸੀ ਕਿ ਵਪਾਰੀ ਕਿਸਮ ਦੇ ਨਿਰਮਾਤਾਵਾਂ ਤੇ ਨਿਰਦੇਸ਼ਕਾਂ ਨੂੰ ਨਹੀਂ ਪਤਾ ਕਿ, ਮੇਰੇ ਲੋਕਾਂ ਅਤੇ ਮੇਰੇ ਨਾਵਲਾਂ ਨਾਲ ਕਿਸ ਸਲੀਕੇ ਵਰਤਣਾ ਹੈ। ਇਹ ਲੋਕ ਮੈਨੂੰ ਆਪਣੇ ਵਿੱਚ ਜ਼ਜ਼ਬ ਕਰ ਲੈਣਾ ਚਾਹੁੰਦੇ ਹਨ। ਇਹ ਦੱਸਣਾ ਚਾਹੁੰਦੇ ਹਨ ਕਿ ਮੈਂ ਉਨ੍ਹਾਂ ਦੀ ਹੀ ਕੁੜੀ ਹਾਂ। ਪਰ ਮੈਂ ਉਨ੍ਹਾਂ ਜਾਤਾਂ ਵਾਲਿਆਂ ਦੀ, ਉਨ੍ਹਾਂ ਬੱਚਿਆਂ ਦੀ ਹਾਂ ਜਿਨ੍ਹਾਂ ਬਾਰੇ ਇਹ ਕਿਤਾਬ ਹੈ। ਉਹ ਆਪਣੀ ਫ਼ਿਲਮ 'ਚ ਇਨ੍ਹਾਂ ਲੋਕਾਂ ਨੂੰ ਮੁਖ਼ਾਤਿਬ ਨਹੀਂ ਹੋਣਗੇ। ਇਸ 'ਤੇ ਫ਼ਿਲਮ ਬਣ ਹੀ ਨਹੀਂ ਸਕਦੀ। ਅਰੁੰਧਤੀ ਨੇ ਦਿੱਲੀ 'ਚ ਰਹਿ ਕੇ ਇਮਾਰਤਸਾਜ਼ੀ ਦੀ ਪੜ੍ਹਾਈ ਕੀਤੀ ਹੈ ਪਰ ਉਸ ਨੇ ਇਹ ਕੰਮ ਨਹੀਂ ਕੀਤਾ। ਹੁਣ ਉਹ ਇੱਕ ਲੇਖਕਾ ਹੈ। ਇਸ ਤੋਂ ਬਿਨਾਂ ਉਸ ਨੇ ਆਪਣੇ ਆਪ ਨੂੰ ਇੱਕ ਰਾਜਸੀ ਵਰਕਰ ਵਜੋਂ ਵੀ ਸਥਾਪਤ ਕਰ ਲਿਆ ਹੈ। ਉਹ ਮੱਧ ਪ੍ਰਦੇਸ਼, ਮਹਾਰਾਸ਼ਟਰ ਅਤੇ ਗੁਜਰਾਤ ਦੇ ਆਦਿਵਾਸੀਆਂ ਨਾਲ ਜੁੜੀ ਹੋਈ ਹੈ। ਉਹ ਉਨ੍ਹਾਂ ਲੋਕਾਂ ਨਾਲ ਕੰਮ ਕਰਦੀ ਹੈ ਜਿਨ੍ਹਾਂ ਲਈ ਭਾਰਤ ਦੇ ਨਵ-ਨਿਰਮਾਣ ਬਣ ਰਹੇ ਡੈਮ ਰੋਟੀ ਰੋਜ਼ੀ ਅਤੇ ਘਰ ਬਾਰ ਲਈ ਬਰਬਾਦੀ ਦਾ ਖ਼ਤਰਾਂ ਬਣ ਰਹੇ ਹਨ। ਉਸ ਦੇ ਬੁੱਕਰ ਪ੍ਰਾਈਜ਼ ਤੋਂ ਮਿਲੀ ਤੀਹ ਹਜ਼ਾਰ ਡਾਲਰ ਦੀ ਰਾਸ਼ੀ ਵੀ ਨਰਮਦਾ ਬਚਾਉ ਅੰਦੋਲਨਕਾਰੀਆਂ ਦੀ ਝੋਲੀ ਪਾ ਦਿੱਤੀ ਸੀ। ਉਹ ਕਿਸੇ ਵੀ ਕਿਸਮ ਦੀ ਫਿਰਕਾਪ੍ਰਸਤੀ ਦੇ ਖਿਲਾਫ਼ ਬੋਲਦੀ ਹੈ। ਫ਼ਿਰਕੂ ਭਾਜਪਾ ਦੀਆਂ ਅੱਖਾਂ 'ਚ ਉਹ ਇਸੇ ਲਈ ਰੜਕਦੀ ਹੈ। ਜਦ ਭਾਰਤ ਨੇ ਪਰਮਾਣੂ ਧਮਾਕਾਂ ਕੀਤਾ ਤਾਂ ਭਾਰਤ ਦੇ ਬਹੁਤ ਸਾਰੇ ਬੁੱਧੀਜੀਵੀ ਇਸ ਦੇ ਹੱਕ 'ਚ ਬੋਲ ਕੇ ਰਾਸ਼ਟਰੀਵਾਦੀ ਹੋਣ ਦਾ ਭਰਮ ਪਾਲ ਰਹੇ ਸਨ ਤਾਂ ਉਸ ਨੇ 'ਦੀ ਕਾੱਸਟ ਆਫ਼ ਲਿਵਿੰਗ' ਦਾ ਲੇਖ ਲਿਖ ਕੇ ਲੋਕ ਹਿੱਤਾਂ ਦੀ ਗੱਲ ਕੀਤੀ। ਪਰ ਬਹੁਤ ਸਾਰੇ ਅਖੌਤੀ ਰਾਸ਼ਟਰਵਾਦੀਆਂ ਨੇ ਇਸ ਦਾ ਵਿਰੋਧ ਕੀਤਾ। ਆਪਣੇ ਵਿਰੋਧ ਬਾਰੇ ਉਹ ਇਹੋ ਕਹਿੰਦੀ ਹੈ ਕਿ ਜਿਸ ਪਾਸੇ ਮੈ ਤੁਰ ਰਹੀ ਹਾਂ ਹਰ ਅਗਲਾ ਕਦਮ ਇੱਕ ਤੇਜ਼ ਤਰਾਰ ਖੰਜਰ 'ਤੇ ਰੱਖਣਾ ਹੈ ਪਰ ਇਹ ਚੰਗੀ ਗੱਲ ਹੈ, ਮੈਂ ਵੀ ਤੇਜ਼-ਤਰਾਰ ਰਹਿੰਦੀ ਹਾਂ।
ਉਹ ਦੁਨੀਆਂ ਭਰ 'ਚ ਲੈਕਚਰ ਦੇਣ ਜਾਂਦੀ ਹੈ ਤੇ ਇਨ੍ਹਾਂ ਲੈਕਚਰਾਂ ਤੋਂ ਮਿਲਦੀ ਫ਼ੀਸ ਉਹ ਧਰਤੀ ਨਾਲ ਜੁੜੇ ਲੋਕਾਂ ਦੇ ਕਾਂਜ਼ ਲਈ ਤਾਰ ਦਿੰਦੀ ਹੈ। ਪਿਛਲੇ ਦਿਨੀਂ 2005 ਦੇ ਸ਼ੁਰੂ ਵਿੱਚ ਉਹ ਅਜਿਹੀ ਲੈਕਚਰ ਲੜੀ ਲਈ ਅਮਰੀਕਾ ਆਈ ਹੋਈ ਸੀ। ਭਾਰਤ ਦੀ ਕੌਮਾਤਰੀ ਦੌੜਾਕ ਸ਼ਾਇਨੀ ਇਬ੍ਰਾਹਿਮ ਜਿਹੜੀ ਖੇਡਾਂ ਦੇ ਦਿਨਾਂ ਤੋਂ ਮੇਰੀ ਜਾਣੂੰ ਹੈ, ਦੀ ਬਦੌਲਤ ਉਸ ਨਾਲ ਗੱਲਬਾਤ ਕਰਨ ਦਾ ਸਬੱਬ ਬਣਿਆ। ਸ਼ਾਇਨੀ ਵਾਂਗ ਉਹ ਤੇ ਮੈਂ ਵੀ ਪੰਜਾਬੀ, ਹਿੰਦੀ ਤੇ ਅੰਗਰੇਜ਼ੀ ਦੀ ਮਿਲ-ਗੋਭਾ ਜਿਹੀ ਭਾਸ਼ਾ 'ਚ ਗੱਲ ਕਰਦੇ ਗਏ।
ਜਦੋਂ ਮੈਂ ਉਸ ਨੂੰ ਆਖਿਆ ਕਿ ਤੁਸੀਂ ਕੇਰਲਾ ਤੋਂ ਹੋ? ਮੈਨੂੰ ਲੱਗਦਾ ਹੈ ਕਿ ਕੇਰਲਾ 'ਚ ਬਾਕੀ ਭਾਰਤ ਦੇ ਮੁਕਾਬਲੇ ਔਰਤਾਂ ਦੀ ਹਾਲਤ ਬੇਹਤਰ ਹੈ, ਤਾਂ ਉਸ ਨੇ ਗੰਭੀਰ ਹੋ ਕੇ ਆਖਿਆ ਕੇਰਲਾ ਦੀਆਂ ਔਰਤਾਂ ਭਾਰਤ ਦੇ ਬਾਕੀ ਹਿੱਸਿਆ ਸਮੇਤ ਪੂਰੀ ਦੁਨੀਆ 'ਚ ਕੰਮ ਕਰਦੀਆਂ ਹਨ ਅਤੇ ਪੈਸੇ ਪਿੱਛੇ ਆਪਣੇ ਘਰਾਂ ਨੂੰ ਭੇਜਦੀਆਂ ਹਨ। ਵਿਆਹ ਕਰਵਾਉਣ ਲਈ ਦਾਜ ਦੀ ਮੋਟੀ ਰਕਮ ਤਾਰਨੀ ਪੈਂਦੀ ਹੈ। ਬਾਅਦ 'ਚ ਭਾਰਤ ਬਹੁਤ ਸਾਰੀਆਂ ਨੂੰ ਘਰ ਦੀ ਅਰਧ ਨੌਕਰਾਣੀ ਬਣ ਕੇ ਪਤੀਆਂ ਦੇ ਭੈੜੇ ਵਤੀਰੇ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਸ ਛੋਟੇ ਜਿਹੇ ਪਿੰਡ 'ਚ ਮੈਂ ਰਹੀ ਹਾਂ ਉਹ ਇੱਕ ਡਰਾਉਣਾ ਸੁਪਨਾ ਸੀ, ਮੁਟਿਆਰਾਂ ਲਈ। "ਕੋਈ ਵੀ ਉੱਥੇ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਸੀ," ਹੱਸ ਕੇ ਕਹਿੰਦੀ ਹੈ, "ਪਰ ਉਹ ਮੇਰੇ ਵਾਂਗ ਨਹੀਂ ਕਰਨਗੀਆਂ।" ਉਹ ਹੱਸਦਿਆ ਹੱਸਦਿਆਂ ਕਹਿੰਦੀ ਕਿ ਪਤਲਾ ਸਰੀਰ, ਸਾਂਵਲਾ ਰੰਗ ਤੇ ਸਿਆਣਪ ਸਾਡੀਆ ਕੁੜੀਆਂ ਲਈ ਵਰਦਾਨ ਨਹੀਂ, ਸਰਾਪ ਹੈ। ਸ਼ਾਇਨੀ ਨੇ ਗੱਲ ਕੱਟਦਿਆ ਆਖਿਆ ਕਿ ਇਸ ਦੀ ਮਾਂ ਵੀ ਸਮਝੌਤਾਵਾਦੀ ਨਹੀਂ, ਉਹ ਬੜੀ ਦਲੇਰ ਤੇ ਦਲੀਲਬਾਜ਼ ਔਰਤ ਹੈ। ਅਰੁੰਧਤੀ ਨੇ ਮਾਂ ਦੀ ਗੱਲ ਸੁਣਦਿਆਂ ਆਪਣੀ ਮਾ ਦੀ ਕਹਾਣੀ ਸ਼ੁਰੂ ਕਰ ਦਿੱਤੀ ਕਿ ਉਸ ਨੇ ਇੱਕ ਬੰਗਾਲੀ ਹਿੰਦੂ ਨਾਲ ਵਿਆਹ ਕਰਵਾਇਆ ਸੀ। ਪਰ ਨਾ ਨਿਭੀ ਤੇ ਤਲਾਕ ਦੇ ਦਿੱਤਾ। ਜਦ ਉਸ ਨੇ ਤਲਾਕ ਲਿਆ ਸੀ ਤਾਂ ਤਲਾਕ ਲੈਣਾ ਕੋਈ ਮਾੜੀ-ਮੋਟੀ ਗੱਲ ਨਹੀਂ ਹੁੰਦੀ ਸੀ। ਕੇਰਲਾ 'ਚ ਤਾਂ ਅਜਿਹੀ ਔਰਤ ਨੂੰ ਅੱਜ ਵੀ ਅਵਾਰਾ ਸਮਝਿਆ ਜਾਂਦਾ ਹੈ। ਜੇ ਤੁਹਾਡਾ ਪਿਉ ਜਾਂ ਪਤੀ ਨਹੀਂ ਤਾਂ ਤੁਹਾਡੀ ਕੋਈ ਇੱਜ਼ਤ ਨਹੀਂ ਤੁਹਾਡਾ ਕੋਈ ਖ਼ਾਨਦਾਨ ਨਹੀਂ ਤੇ ਤੁਹਾਡਾ ਕੋਈ ਥਾਂ ਟਿਕਾਣਾ ਨਹੀਨ ਸਮਝਿਆ ਜਾਂਦਾ। ਜਿਸ ਪਿੰਡ 'ਚ ਮੈਂ ਪਲੀ, ਜਿਸ ਪਿੰਡ ਦਾ ਜ਼ਿਕਰ ਗਾੱਡ ਆਫ਼ ਸਮਾਲ ਥਿੰਗਜ਼ 'ਚ ਹੈ, ਇਨ੍ਹਾਂ ਗੱਲਾਂ ਤੋਂ ਹੁਣ ਦੂਰ ਹੈ। ਪਰ ਸਾਨੂੰ ਇਹ ਸਭ ਕੁਝ ਦੇਖਣਾ ਪਿਆ। ਹੁਣ ਮੈਂ ਇਹ ਸਹਿਜੇ ਹੀ ਕਹਿ ਸਕਦੀ ਹਾਂ, ਧੰਨਵਾਦ ਪ੍ਰਮਾਤਮਾ ਦਾ ਕਿ ਮੇਰੇ 'ਤੇ ਕੋਈ ਅਜਿਹੀ ਬੰਦਿਸ਼ ਨਹੀਂ ਜਿਹੜੀ ਸਧਾਰਣ ਮੱਧ ਭਾਰਤੀ ਵਰਗੀ ਕੁੜੀ ਉੱਤੇ ਹੁੰਦੀ ਹੈ। ਮੇਰੇ ਕੋਲ ਪਿਉ ਨਹੀਂ, ਮੇਰੇ ਸਾਹਮਣੇ ਅਜਿਹਾ ਮਰਦ ਨਹੀਂ ਜਿਹੜਾ ਆਪਣੀ ਟਹਿਲ ਸੇਵਾ ਦੇ ਬਦਲੇ ਸਾਨੂੰ ਕਦੇ ਕਦਾਈਂ ਕੁੱਟ-ਕੁਟਾਪਾ ਦੇਂਦਾ। ਮੇਰੀ ਕੋਈ ਜ਼ਾਤ ਨਹੀਂ, ਮੇਰੀ ਕੋਈ ਜਮਾਤ ਨਹੀਂ, ਮੇਰਾ ਕੋਈ ਧਰਮ ਨਹੀਂ, ਕੋਈ ਵਿਰਾਸਤ ਜਾਂ ਰਵਾਇਤਾਂ ਨਹੀਂ ਜਿਹੜੀਆਂ ਛੱਡਣ ਲਈ ਸਾਨੂੰ ਬਹੁਤ ਤੰਗ ਹੋਣਾ ਪੈਂਦਾ ਹੈ। ਕਦੇ ਤਾਂ ਮੈਂ ਸੋਚਦੀ ਹਾਂ ਕਿ ਮੈਂ ਸ਼ਾਇਦ ਅਜਿਹੀ ਇਕੱਲੀ ਭਾਰਤੀ ਕੁੜੀ ਹੋਵਾਂਗੀ, ਜਿਸ ਦੀ ਮਾਂ ਕਹਿੰਦੀ ਹੋਵੇਗੀ, ਹਰ ਜੋ ਮਰਜ਼ੀ ਕਰੀਂ ਪਰ ਸ਼ਾਦੀ ਨਾ ਕਰੀਂ। ਹੱਸਦੀ ਹੋਈ ਫਿਰ ਕਹਿੰਦੀ ਹੈ ਕਿ ਜਦੋਂ ਮੈਂ ਦੁੱਲਹਨ ਦੀ ਭਾਰੀ ਤੇ ਚਮਕ-ਦਮਕ ਵਾਲੀ ਪੁਸ਼ਾਕ ਦੇਖਦੀ ਹਾਂ ਤਾਂ ਮੇਰੇ ਆਪਣੇ ਖ਼ੁਰਕ ਹੋਣ ਲੱਗਦੀ ਹੈ। ਮੈਨੂੰ ਇਹ ਬਹੁਤ ਡਰਾਉਣੀ ਲੱਗਦੀ ਹੈ। ਇੰਜ ਲੱਗਦਾ ਹੈ ਜਿਵੇਂ ਕਿਸੇ ਧੁਖਦੀ ਲੱਕੜ ਨੂੰ ਸ਼ੋਅ ਪੀਸ ਬਣਾਇਆ ਹੋਵੇ। ਗਾੱਡ ਆਫ਼ ਸਮਾਲ ਥਿੰਗਜ਼ 'ਚ ਮੈਂ ਇਸ ਨੂੰ "ਪਾਲਿਸ਼ ਕੀਤਾ ਬਾਲਣ" ਕਿਹਾ ਸੀ। ਇਹ ਕਹਿੰਦਿਆਂ ਉਹ ਖ਼ਾਮੋਸ਼ ਹੋ ਗਈ। ਮੈਂ ਉਸ ਨੂੰ ਉਸ ਦੀ ਮਾਂ ਬਾਰੇ ਕੁਝ ਹੋਰ ਦੱਸਣ ਲਈ ਕਿਹਾ ਤਾਂ ਉਹ ਉਦਾਸੀ ਜਿਹੀ, ਚ ਬੋਲੀ, "ਉਹ ਕੋਈ ਪੁਨਮਈ ਫ਼ਿਲਮ ਦੇਖਦਿਆਂ ਅੱਕ ਤੇ ਥੱਕ ਚੁੱਕੇ ਮਨੁੱਖ ਵਰਗੀ ਹੈ। ਪਰ ਉਸ 'ਚ ਹੌਸਲਾ ਤੇ ਦਲੇਰੀ ਲੋਹੜੇ ਦੀ ਹੈ।" ਔਰਤ, ਜਿਸ ਨੇ ਕਦੀ ਮਰਦ ਦਾ ਸਹਾਰਾ ਨਾ ਭਾਲਿਆ ਹੋਵੇ। ਇਹ ਬੜੀ ਵਿਲੱਖਣ ਗੱਲ ਹੈ। ਉਹ ਸਫ਼ਲਤਾ ਨਾਲ ਸਕੂਲ ਚਲਾਉਂਦੀ ਹੈ, ਜਿਹੜਾ ਬਹੁਤ ਹੀ ਸਫ਼ਲ ਸਕੂਲ ਮੰਨਿਆ ਜਾਂਦਾ ਹੈ। ਲੋਕ ਆਪਣੇ ਬੱਚਿਆਂ ਲਈ ਉਨ੍ਹਾਂ ਦੇ ਜੰਮਣ ਤੋਂ ਵੀ ਪਹਿਲਾਂ ਦਾਖ਼ਲਾ ਰਾਖ਼ਵਾਂ ਕਰ ਲੈਂਦੇ ਹਨ। ਪਰ ਉਹ ਸਾਡੇ ਮਾਂ-ਧੀ ਨਾਲ ਇਸ ਤਰ੍ਹਾਂ ਨਹੀਂ ਮਿਲਦੇ ਵਰਤਦੇ ਜਿਵੇਂ ਚਾਹੀਦਾ ਹੈ, ਕਿਉਂਕਿ ਉਨ੍ਹਾਂ ਦੀ ਭਾਸ਼ਾ 'ਚ ਅਸੀਂ ਰਵਾਇਤੀ ਔਰਤਾਂ ਨਹੀਂ ਹਾਂ। ਪਰ ਅਸੀਂ ਅਜਿਹਾ ਕੁਝ ਨਹੀਂ ਕੀਤਾ ਜੋ ਲੋਕਾਂ ਦੀਆਂ ਖੁਸ਼ੀਆਂ ਖੋਂਹਦਾ ਹੋਵੇ। ਪਰ ਪਤਾ ਨਹੀਂ ਫਿਰ ਵੀ ਲੋਕਾਂ ਨੂੰ ਸਾਡਾ ਜੀਵਨ ਕਿਉਂ ਪ੍ਰੇਸ਼ਾਨ ਕਰਦਾ ਹੈ। ਫੇਰ ਵੀ ਮੇਰੀ ਮਾਂ ਕੇਰਲਾ 'ਚ ਬਹੁਤ ਜਾਣੀ ਪਛਾਣੀ ਹੈ। 1986 'ਚ ਉਸ ਨੇ ਲੋਕ ਹਿੱਤ 'ਚ ਇੱਕ ਕਾਨੂੰਨੀ ਕੇਸ ਜਿੱਤਿਆ ਸੀ। ਉਨ੍ਹਾਂ ਦੇ ਭਾਈਚਾਰੇ (ਸੇਰੀਅਨ ਈਸਾਈ) ਨੇ ਇੱਕ ਕਾਨੂੰਨ ਬਣਾ ਰੱਖਿਆ ਹੈ ਕਿ ਔਰਤਾਂ ਆਪਣੇ ਪਿਉਂ ਦੀ ਜਾਇਦਾਦ ਦਾ ਕੇਵਲ ਇੱਕ ਚੌਥਾਈ ਹਿੱਸਾ ਜਾਂ ਪੰਜ ਹਜ਼ਾਰ ਰੁਪਏ ਹੀ ਲੈ ਸਕਦੀਆਂ ਹਨ। ਪਰ 1956 ਦੇ ਕਾਨੂੰਨ ਮੁਤਾਬਕ ਪਿਉ ਦੀ ਜਾਇਦਾਦ 'ਚ ਔਰਤਾਂ ਵੀ ਬਰਾਬਰ ਦੀਆਂ ਹੱਕਦਾਰ ਹਨ। ਪਰ ਬਹੁਤ ਘੱਟ ਕੁੜੀਆਂ ਹਨ ਜੋ ਆਪਣੇ ਪਿਉ ਤੋਂ ਬਰਾਬਰ ਹੱਕ ਮੰਗਦੀਆਂ ਹਨ। ਪਰ ਉੱਥੇ ਕਈ ਪਾਦਰੀ ਲੋਕਾਂ ਨੂੰ ਵਸੀਅਤਾਂ ਲਿਖਣ ਦੀ ਨਸੀਹਤ ਕਰ ਰਹੇ ਹਨ ਕੁੜੀਆਂ ਨੂੰ ਸੀ ਕਿ ਨਹਿਰੂ ਨੇ ਕਿਹਾ "ਡੈਮ ਨਵੀਨ ਭਾਰਤ ਦੇ ਮੰਦਰ ਹਨ" । ਦੇਖੋ ਇਹ ਕਿੰਨੀ ਉਲਾਰੂ ਗੱਲ ਹੈ। ਇਹ ਇੱਕ ਤਰ੍ਹਾਂ ਕੌਮੀ ਝੰਡੇ ਦੀ ਭਾਵਨਾ ਨਾਲ ਖਿਲਵਾੜ ਹੈ। ਨਰਮਦਾ ਅੰਦੋਲਨ ਦੀ ਗੱਲ ਛੱਡੋ। ਕੀ ਡੈਮ ਤੁਹਾਨੂੰ ਬੈੱਡ 'ਤੇ ਨਾਸ਼ਤਾ ਦੇ ਸਕਦੇ ਹਨ? ਤੁਹਾਡੀਆਂ ਮੁਟਿਆਰ ਧੀਆਂ ਵਿਆਹ ਸਕਦੇ ਹਨ? ਤੁਹਾਨੂੰ ਬਿਮਾਰੀਆਂ ਤੋਂ ਨਿਜਾਤ ਦੁਆ ਸਕਦੇ ਹਨ? ਹੁਣ ਲੋਕ ਇਹਨਾਂ ਸੁਆਲਾਂ ਦੇ ਜੁਆਬ ਜਾਣਦੇ ਹਨ। ਉਹ ਸਮਝਣ ਲੱਗ ਪਏ ਹਨ ਕਿ ਇਹ ਇੱਕ ਰਾਜਸੀ ਭ੍ਰਿਸ਼ਟਾਚਾਰ ਹੈ ਜਿਸ ਨੂੰ ਗੈਰ ਲੋਕਰਾਜੀ ਰਾਜਸੀ ਜਥੇਬੰਦੀਆਂ ਚਲਾ ਰਹੀਆਂ ਹਨ। ਇਹ ਲੋਕ ਵਿਰੋਧੀ ਤਾਕਤਾਂ ਕੁਦਰਤੀ ਸੋਮਿਆਂ ਨੂੰ ਲੋਕਾਂ ਤੋਂ ਖੋਹ ਕੇ ਆਪਣੇ ਕਬਜ਼ੇ 'ਚ ਕਰ ਲੈਂਦੀਆਂ ਹਨ ਤੇ ਫਿਰ ਇਹ ਸੋਮੇ ਆਪਣੀ ਮਰਜ਼ੀ ਦੇ ਪ੍ਰਿਤਪਾਲਕਾਂ ਨੂੰ ਦਿੱਤੇ ਜਾਂਦੇ ਹਨ।"
"ਨਰਮਦਾ ਉੱਤੇ ਪਹਿਲਾ ਬਾਰਗੀ ਡੈਮ 1990 'ਚ ਮੁਕੰਮਲ ਕੀਤਾ ਗਿਆ ਸੀ। ਇਸ ਬਾਰੇ ਸਰਕਾਰ ਨੇ ਕਿਹਾ ਸੀ ਕਿ ਇਸ ਨਾਲ ਇੱਕੋਤਰ ਸੌ ਪਿੰਡਾਂ ਦੇ ਸੱਤਰ ਹਜ਼ਾਰ ਲੋਕਾਂ ਨੂੰ ਮੁੜ ਵਸੇਬਾ ਕਰਨਾ ਪਵੇਗਾ। ਪਰ ਸਰਕਾਰ ਨੇ ਬਿਨਾਂ ਕਿਸੇ ਅਗਾਊਂ ਚੇਤਾਵਨੀ ਦੇ ਡੈਮ ਪਿੱਛੇ ਬਣੀ ਪਾਣੀ ਰਖ (ਰੈਜ਼ਰਵੁਆਰ ਨੂੰ ਪਾਣੀ ਨਾਲ ਭਾਰ ਦਿੱਤਾ। ਜਿਸ ਨਾਲ ਇੱਕ ਸੌ ਬਾਹਠ ਪਿੰਡਾਂ ਦੇ ਇੱਕ ਲੱਖ ਚੌਦਾਂ ਹਜ਼ਾਰ ਲੋਕਾਂ ਦਾ ਉਜਾੜਾ ਹੋ ਗਿਆ। ਜਦ ਅਚਾਨਕ ਪਿੰਡਾਂ 'ਚ ਪਾਣੀ ਵੜਨਾ ਸ਼ੁਰੂ ਹੋਇਆ ਤਾਂ ਲੋਕ ਆਪਣਾ ਡੰਗਰ ਵੱਛਾ, ਬੁੱਢਾ ਠੇਰਾ ਤੇ ਨਿਆਣਾ ਨਿੱਕਾ ਲੈ ਕੇ ਘਰਾਂ 'ਚੋਂ ਦੌੜ ਪਹਾੜਾਂ 'ਤੇ ਜਾ ਚੜ੍ਹੇ। ਦਸ ਸਾਲ ਬਾਅਦ ਡੈਮ ਨੇ ਕੇਵਲ ਉਸ ਦੀ ਪੰਜ ਫ਼ੀਸਦੀ ਜ਼ਮੀਨ ਸਿੰਜਣੀ ਸ਼ੁਰੂ ਕੀਤੀ ਜਿੰਨੀ ਪਹਿਲਾਂ ਸਰਕਾਰ ਕਹਿੰਦੀ ਸੀ। ਇਹ ਜ਼ਮੀਨ ਉਸ ਨਾਲੋਂ ਕਿਤੇ ਥੋੜ੍ਹੀ ਹੈ ਜਿੰਨੀ ਡੈਮ ਬਣਾਉਣ ਲਈ ਬਣੀ ਝੀਲ ਦੇ ਪਾਣੀ ਹੇਠ ਆ ਗਈ, ਉਨ੍ਹਾਂ ਨਹਿਰਾਂ ਨਹੀਂ ਬਣਾਈਆਂ। ਕਿਉਂਕਿ ਠੇਕੇਦਾਰ ਅਤੇ ਰਾਜਸੀ ਲੋਕ ਕੇਵਲ ਡੈਮ ਹੀ ਬਣਾਉਣਾ ਚਾਹੁੰਦੇ ਸਨ। ਕਿਉਂਕਿ ਨਹਿਰਾਂ ਦੇ ਮੁਕਾਬਲੇ ਡੈਮ 'ਚੋਂ ਜ਼ਿਆਦਾ ਪੈਸਾ ਬਣਦਾ ਹੈ।" ਮੈਂ ਉਸ ਨੂੰ ਅਗਲਾ ਸੁਆਲ ਕੀਤਾ ਕਿ ਉਨ੍ਹਾਂ ਲੋਕਾਂ ਦਾ ਕੀ ਬਣਿਆ ਜਿਨ੍ਹਾਂ ਦਾ ਡੈਮ ਕਾਰਨ ਉਜਾੜਾ ਹੋਇਆ ਸੀ। ਉਸ ਸਹਿਜ ਗੰਭੀਰਤਾ ਨਾਲ ਆਖਿਆ, "ਕੋਈ ਨਹੀਂ ਜਾਣਦਾ? ਪਰ ਜਦ ਮੈਂ ਇਹਨਾਂ ਬਾਰੇ 'ਦੀ ਗ੍ਰੇਟਰ ਕਾੱਮਨ ਗੁੱਡ' ਦਾ ਲੇਖ ਲਿਖਿਆ ਤਾਂ ਮੈਂ ਇਨ੍ਹਾਂ ਉਜੜੇ ਲੋਕਾਂ ਦੇ ਅੰਕੜੇ ਦੇਖ ਕੇ ਹੈਰਾਨ-ਪ੍ਰੇਸ਼ਾਨ ਹੋ ਗਈ। ਭਾਰਤ ਸਰਕਾਰ ਕੋਲ ਇਨ੍ਹਾਂ ਬਾਰੇ ਕੋਈ ਅੰਕੜਾਂ ਨਹੀਂ ਸੀ ਕਿ ਇਸ ਵੱਡੇ ਡੈਮ ਨੇ ਕਿੰਨੇ ਲੋਕ ਘਰੋਂ-ਬੇਘਰ ਕੀਤੇ ਹਨ। ਮੈਂ ਸਮਝਦੀ ਹਾਂ ਕਿ ਇਹ ਕੇਵਲ ਸਟੇਟ ਦਾ ਦਿਵਾਲੀਆਪਣ ਨਹੀਂ ਸਗੋਂ ਭਾਰਤ ਦੇ ਬੁੱਧੀਜੀਵੀ ਵਰਗ ਦਾ ਵੀ ਦਿਵਾਲੀਆਪਣ ਹੈ। ਇਨ੍ਹਾਂ ਬਾਰੇ ਜਾਣਕਾਰੀ ਤਾਂ ਹੀ ਹਾਸਲ ਨਹੀਂ ਕੀਤੀ ਗਈ ਕਿਉਂਕਿ ਇਨ੍ਹਾਂ ਨੂੰ ਇਨਸਾਨ ਹੀ ਨਹੀਂ ਸਮਝਿਆ ਜਾਂਦਾ। ਇਹ ਦਲਿਤ ਅਤੇ ਆਦਿਵਾਸੀ ਹਨ। ਮੈਂ ਇਨ੍ਹਾਂ ਬਾਰੇ ਲਿਖਣ ਤੋਂ ਪਹਿਲਾਂ ਇੰਡੀਅਨ ਇੰਸਟੀਚਿਊਟ ਆਫ਼ ਪਬਲਿਕ ਐਡਮਨਿਸਟੇਸ਼ਨ ਦੀ ਸਟੱਡੀ ਰਿਪੋਰਟ ਦੇਖੀ ਸੀ। ਇਸ ਰਿਪੋਰਟ 'ਚ ਚਰੰਜਾ ਡੈਮਾਂ ਦਾ ਜ਼ਿਕਰ ਹੈ ਤੇ ਇਨ੍ਹਾਂ ਤੋਂ ਇਹੋ ਸਿੱਟਾ ਕੱਢਿਆ ਗਿਆ ਹੈ ਕਿ ਔਸਤ ਇੱਕ ਡੈਮ ਬਣਨ ਨਾਲ ਚੁਤਾਲੀ ਹਜ਼ਾਰ ਲੋਕਾਂ ਦਾ ਉਜਾੜਾ ਹੁੰਦਾ ਹੈ। ਇਹ ਸਭ ਵੱਡੇ ਡੈਮ ਹਨ। ਜੇਕਰ ਉਜੜੇ ਲੋਕਾਂ ਦੀ ਗਿਣਤੀ ਇਸ ਤੋਂ ਚੌਥਾਈ ਹੋਵੇ ਤਾਂ ਸੋਚੋ ਕਿੰਨੇ ਲੋਕ ਹੋ ਜਾਂਦੇ ਹਨ। ਭਾਰਤ ਨੇ ਪਿਛਲੇ ਪੰਜਾਹ ਸਾਲਾਂ 'ਚ ਛੱਤੀ ਸੌ ਡੈਮ ਬਣਾਏ ਹਨ। ਸੋ ਇਸ ਦਾ ਮਤਲਬ ਤੇਤੀ ਮਿਲੀਅਨ ਲੋਕਾਂ ਦਾ ਉਜਾੜਾ ਸਿਰਫ਼ ਡੈਮ ਬਣਨ ਕਰਕੇ ਹੋਇਆ। ਇਨ੍ਹਾਂ ਦੀ ਕਿਸੇ ਨੇ ਸਾਰ ਲਈ? ਇਨ੍ਹਾਂ 'ਚੋਂ ਜ਼ਿਆਦਾ ਵੱਡੇ ਸ਼ਹਿਰਾਂ 'ਚ ਹਿਜਰਤ ਕਰ ਗਏ ਹਨ। ਉੱਥੇ ਜਾ ਕੇ ਵੀ ਇਹ ਲੋਕ ਨਾਗਰਿਕ ਨਹੀਂ ਬਣੇ, ਝੁੱਗੀਆਂ ਝੌਪੜੀਆਂ 'ਚ ਰਹਿੰਦੇ ਹਨ। ਇਥੋਂ ਇਨ੍ਹਾਂ ਨੂੰ ਮੁੜ ਖਦੇੜਨ ਦੇ ਉਪਰਾਲੇ ਹੋ ਰਹੇ ਹਨ। ਨਵੀਂ ਦਿੱਲੀ ਦੀਆਂ ਮੱਧ ਵਰਗੀ ਸੁਆਣੀਆਂ ਜਥੇਬੰਦ ਹੋ ਰਹੀਆਂ ਹਨ ਕਿ ਝੌਂਪਣ ਪੱਟੀ 'ਚ ਰਹਿੰਦੇ ਲੋਕ ਖ਼ਤਰਨਾਕ ਹਨ ਇਨ੍ਹਾਂ ਨੂੰ ਇਥੋਂ ਭਜਾਇਆ ਜਾਵੇ। ਸ਼ਾਇਨੀ ਨੇ ਵਿਚਾਲੇ ਬੋਲਦਿਆਂ ਆਖਿਆ, "ਝੁੱਗੀ ਝੌਂਪੜ ਤਾ ਕੋਹੜ ਹੈ ਭਾਰਤ ਸਿਰ।" ਉਸ ਨੇ ਸਿਰ ਹਿਲਾਉਂਦਿਆ ਆਖਿਆ, "ਹਾਂ ਸੱਚ ਹੈ। ਪਰ ਭਾਰਤ ਸਰਕਾਰ ਇਨ੍ਹਾਂ ਦੇ ਸਿਰ ਅਹਿੰਸਾ ਅਤੇ ਸਹਿਣਸ਼ੀਲਤਾ ਦਾ ਥੋਥਾਂ ਵਿਚਾਰ ਹੀ ਭਾਰੂ ਰੱਖਣਾ ਚਾਹੁੰਦੀ ਹੈ। ਸਰਕਾਰ ਬੜੀ ਬੇਸ਼ਰਮੀ ਨਾਲ ਕਹਿੰਦੀ ਹੈ ਕਿ ਅਸੀਂ ਚੀਨ ਜਾਂ ਤੁਰਕੀ ਵਾਂਗ ਨਹੀਂ ਆਪਣੇ ਲੋਕਾਂ ਨਾਲ ਵਿਵਹਾਰ ਕਰਦੇ। ਅਸੀਂ ਆਪਣੇ ਲੋਕਾਂ ਨੂੰ ਉਨ੍ਹਾਂ ਵਾਂਗ ਐਵੇਂ ਨਹੀਂ ਮਾਰ ਮੁਕਾਉਂਦੇ। ਪਰ ਸੱਚਾਈ ਹੈ ਕਿ ਇਹ ਉਨ੍ਹਾਂ ਵੱਲ ਤਵੱਜੋ ਹੀ ਨਹੀਂ ਦਿੰਦੇ ਇਹ ਲੋਕ ਖੁਦ ਹੀ ਮਰਦੇ ਖੱਪਦੇ ਰਹਿੰਦੇ ਹਨ। ਸਾਡੇ ਵਿਚ ਜਾਤ-ਪਾਤ ਵਰਗਾ ਘਿਨੌਣਾ ਵਰਤਾਰਾ ਹੈ। ਸਾਡੇ ਸਮਾਜ ਵਿੱਚ ਜਿਹੜੇ ਲੋਕ ਨੀਤੀਆਂ ਦੇ ਫ਼ੈਸਲੇ ਕਰਦੇ ਹਨ ਉਨ੍ਹਾਂ ਦਾ, ਉਨ੍ਹਾਂ ਫੈਸਲਿਆਂ ਤੋਂ ਪ੍ਰਭਾਵਿਤ ਹੋਣ ਵਾਲੇ ਲੋਕਾਂ ਨਾਲ ਕੋਈ ਸਮਾਜਿਕ ਸੰਬੰਧ ਹੀ ਨਹੀਂ ਹੁੰਦਾ। ਫ਼ੈਸਲੇ ਕਰਨ ਵਾਲੇ ਲੋਕ ਤਾਂ ਅਜਿਹੀਆਂ ਨੀਤੀਆਂ ਘੜਨ ਦੇ ਹੀ ਫ਼ੈਸਲੇ ਕਰਦੇ ਹਨ ਜਿਨ੍ਹਾਂ ਦਾ ਉਨ੍ਹਾਂ ਨੂੰ ਖ਼ੁਦ ਫਾਇਦਾ ਹੁੰਦਾ ਹੋਵੇ। ਜਿਨ੍ਹਾਂ ਲੋਕਾ ਨੇ ਨੀਤੀਆਂ ਦੇ ਫ਼ੈਸਲਿਆਂ ਤੋਂ ਪ੍ਰਭਾਵਿਤ ਹੋਣਾ ਹੁੰਦਾ ਹੈ ਉਨ੍ਹਾਂ ਨੂੰ ਤਾਂ ਉਨ੍ਹਾਂ ਦੀ ਕਿਸਮਤ ਅਤੇ ਕਰਮਾਂ ਦੇ ਫ਼ਲ ਦਾ ਪਾਠ ਹੀ ਪੜ੍ਹਾਇਆ ਜਾ ਰਿਹਾ ਹੈ। ਜਦ ਕਿ ਇਨ੍ਹਾਂ ਦਾ ਜਨਜੀਵਨ ਸੁਧਾਰਨ ਲਈ ਬਹੁਤ ਥੋੜ੍ਹੇ ਧਿਆਨ ਦੀ ਲੋੜ ਹੈ। ਭਾਰਤ ਦੀ ਕੌਮਾਂਤਰੀ ਪੱਧਰ ਉੱਤੇ ਲੋਕਰਾਜ ਕਰਕੇ ਚੰਗੀ ਭੱਲ ਬਣੀ ਹੋਈ ਹੈ। ਸਰਕਾਰਾਂ ਨੂੰ ਇਹ ਭੱਲ ਬਣਾਈ ਰੱਖਣ ਲਈ ਇਸ ਪਾਸੇ ਵੱਲ ਧਿਆਨ ਦੇਣ ਦੀ ਲੋੜ ਹੈ। ਜੇਕਰ ਇਨ੍ਹਾਂ ਅਣਗੌਲੇ ਲੋਕਾਂ ਦੀਆਂ ਮੁਸ਼ਕਲਾਂ ਵੱਲ ਧਿਆਨ ਨਾ ਦਿੱਤਾ ਤਾਂ ਇਹ ਭੱਲ ਖੁਦ ਹੀ ਸਮੁੰਦਰ ਦੀ ਝੱਗ ਵਾਂਗ ਖ਼ਤਮ ਹੋ ਜਾਵੇਗੀ। ਮੈਂ ਅਗਲਾ ਸੁਆਲ ਕਰਦਿਆਂ ਉਸ ਨੂੰ ਪੁੱਛਿਆ, "ਤੁਸੀਂ ਕਹਿੰਦੇ ਹੋ ਕਿ ਮੇਰੀ ਆਪਣੀ ਰਾਜਸੀ ਸੋਚ ਹੈ, ਤੁਸੀਂ ਕਹਿੰਦੇ ਹੋ ਕਿ ਤੁਸੀਂ ਵਿਕਾਸ ਦੇ ਵਿਰੁੱਧ ਨਹੀਂ ਪਰ ਵਿਕਾਸ ਲੋਕਾਂ ਦੀਆਂ ਲੋੜਾਂ ਤੇ ਨਰੋਈਆਂ ਕਦਰਾਂ-ਕੀਮਤਾਂ ਦੇ ਆਧਾਰ 'ਤੇ ਹੋਵੇ। ਤੁਸੀਂ ਖ਼ੁਦ ਇਸ ਬਾਰੇ ਕੀ ਕਰ ਰਹੇ ਹੋ?" ਉਸ ਨੇ ਤੁਰੰਤ ਜੁਆਬ ਦਿੱਤਾ, "ਇੱਕ ਪਿੰਡ 'ਚ ਜੰਮੀ ਸਾਧਾਰਣ ਭਾਰਤੀ ਕੁੜੀ ਇਸ ਬਾਰੇ ਕੀ ਕਰ ਸਕਦੀ ਹੈ। ਮੈਂ ਆਪਣੀ ਪੂਰੀ ਜ਼ਿੰਦਗੀ ਸੌੜੀਆਂ ਰਵਾਇਤਾਂ ਨੂੰ ਤੋੜਣ ਉੱਤੇ ਲਾ ਦਿਆਂਗੀ। ਮੈਂ ਕਦੇ ਵੀ ਅਖੌਤੀ ਰਵਾਇਤੀ ਭਾਰਤੀ ਪਤਨੀ ਬਣ ਕੇ ਨਹੀਂ ਰਹਾਂਗੀ। ਮੈਂ ਵਿਕਾਸ ਦਾ ਵਿਰੋਧ ਨਹੀਂ ਕਰਦੀ ਹਾਂ ਜਿਹੜਾ ਨੀਤੀਆਂ ਬਣਾਉਣ ਵਾਲਿਆਂ ਲਈ ਇੱਕ ਕੇਂਦਰੀ ਤੇ ਗ਼ੈਰ ਲੋਕ ਰਾਜੀ ਪ੍ਰਬੰਧ ਮੁਹੱਈਆਂ ਕਰਵਾ ਰਿਹਾ ਹੈ। ਤੁਸੀਂ ਮੌਜੂਦਾ ਪ੍ਰਬੰਧ 'ਚ ਕਿਵੇਂ ਸੋਚ ਸਕਦੇ ਹੋ ਕਿ ਸੱਤਾ ਦਾ ਵਿਕੇਂਦਰੀਕਰਨ ਹੋਵੇ ਤੇ ਸਥਾਨਕ ਲੋਕਾਂ ਦਾ ਉਨ੍ਹਾਂ ਦੇ ਕੁਦਰਤੀ ਸਾਧਨਾਂ ਦਾ ਕੰਟਰੋਲ ਹੋਵੇ। ਅੱਜ ਭਾਰਤੀ ਸਰਕਾਰ ਸਭ ਕੁਝ ਨਿੱਜੀ ਖੇਤਰ ਨੂੰ ਦੇਣ ਲਈ ਤੱਤਪਰ ਹੈ ਅਤੇ ਇਸ ਨੂੰ ਸਰਕਾਰੀ ਕੰਟਰੋਲ ਤੇ ਪਬਲਿਕ ਇੰਟਰਪ੍ਰਾਈਜ਼ ਦਾ ਬਦਲ ਦੱਸਿਆ ਜਾ ਰਿਹਾ ਹੈ। ਜਦ ਕਿ ਇਹ ਨੀਤੀ ਘਾੜਿਆ ਨੂੰ ਹੋਰ ਤਾਕਤ ਦੇਣਾ ਅਤੇ ਸੱਤਾ ਦਾ ਹੋਰ ਕੇਂਦਰੀਕਰਨ ਹੈ। ਜਿਵੇਂ ਮਹਾਰਾਸ਼ਟਰ ਦਾ ਬਿਜਲੀ ਬੋਰਡ ਤੋੜ ਕੇ ਪੂਰੇ ਸੂਬੇ ਦੀ ਬਿਜਲੀ ਦਾ ਪ੍ਰਬੰਧ ਅਮਰੀਕਨ ਕੰਪਨੀ ਐਨਰਾਨ ਨੂੰ ਦੇ ਦਿੱਤਾ ਗਿਆ ਸੀ।"
ਗੱਲ ਨੂੰ ਅੱਗੇ ਤੋਰਦਿਆਂ ਕਿਹਾ ਕਿ ਇਸ 'ਚ ਭਾਰਤੀ ਦੁਰਪ੍ਰਬੰਧ ਦਾ ਕਸੂਰ ਹੈ ਤੁਸੀਂ ਗਲੋਬਲਾਈਜੇਸ਼ਨ ਦੇ ਖਿਲਾਫ਼ ਕਿਉਂ ਹੋ। ਉਸ ਨੇ ਪਾਣੀ ਦਾ ਘੁੱਟ ਭਰਨ ਤੋਂ ਬਾਅਦ ਕਹਿਣਾ ਸ਼ੁਰੂ ਕੀਤਾ, ਉਹ ਇਸ ਦੇ ਖਿਲਾਫ਼ ਨਹੀਂ। ਗਲੋਬਲਾਈਜ਼ੇਸ਼ਨ ਵਧੀਆ ਗੱਲ ਹੈ। ਪਰ ਸੁਆਲ ਹੈ ਕਿ ਇਹ ਸਧਾਰਨ ਲੋਕਾਂ ਪ੍ਰਤੀ ਕਿੰਨੀ ਦਿਆਨਤਦਾਰ ਹੈ। ਮੈਂ ਜਦੋਂ ਸ਼ਹਿਰ ਤੋਂ ਬਾਹਰ ਜਾਂਦੀ ਹਾਂ ਤਾਂ ਮੈਂ ਬਹੁਤ ਆਸ਼ਾਵਾਦੀ ਹੁੰਦੀ ਹੈ। ਮੈਂ ਦੇਖਦੀ ਹਾਂ ਕਿ ਭਾਰਤ ਕਿੰਨਾ ਸੋਹਣਾ ਅਤੇ ਮਹਾਨ ਹੈ। ਇਹ ਦੇਖ ਕੇ ਮੈਨੂੰ ਡਰ ਲੱਗਦਾ ਕਿ ਬਹੁ-ਕੌਮੀ ਕੰਪਨੀਆਂ ਇਹ ਸਭ ਕੁਝ ਬਰਾਬਰ ਕਰ ਦੇਣਗੀਆਂ। ਮੈਨੂੰ ਨਹੀਂ ਲੱਗਦਾ ਕਿ ਸਾੜ੍ਹੀ ਨਾਲੋਂ ਹੋਰ ਕੀ ਸੁੰਦਰ ਹੋ ਸਕਦਾ। ਇਸ ਨੂੰ ਕਿਵੇਂ ਮਰਨ ਦੇਵਾਂਗੇ। ਸਾੜ੍ਹੀ ਨੂੰ ਕਿਵੇਂ ਕਾਰਪੋਰੇਟ ਕੀਤਾ ਜਾ ਸਕਦਾ ਹੈ। ਭਾਰਤੀ ਚੌਧਰੀਆਂ ਨੇ ਕੌਮਾਤਰੀ ਕੰਪਨੀਆਂ ਨੂੰ ਭਾਰਤ ਦੀ ਬਾਸਪਤੀ ਨੂੰ ਪੇਟੈਂਟ ਕਿਉਂ ਕਰਨ ਦਿੱਤਾ। ਭਾਰਤੀ ਲੋਕ ਮੈਕਡਨਲਡ ਦੇ ਹੈਮਬਰਗਰ ਖਾਣ ਨਾਲੋਂ ਰੋਟੀ, ਇੱਡਲੀ ਤੇ ਡੋਸਾ ਖਾਣ ਨੂੰ ਤਰਜੀਹ ਦਿੰਦੇ ਹਨ। ਅਮਰੀਕਾ ਆਉਣ ਤੋਂ ਪਹਿਲਾਂ ਮੈਂ ਦਿੱਲੀ ਦੀ ਇੱਕ ਮਾਰਕੀਟ 'ਚ ਗਈ ਉੱਥੇ ਵੱਖੋ-ਵੱਖਰੀ ਦਾਲ ਦੀ ਪਲੇਟ ਜਿਸ 'ਚੋਂ ਭਾਰਤੀ ਮਸਾਲਿਆਂ ਦੀ ਮਹਿਕ ਆਉਂਦੀ ਹੈ ਬੜੀ ਸਸਤੀ ਮਿਲ ਜਾਂਦੀ ਹੈ। ਉੱਥੇ ਖਾਣਾ ਖਾਂਦਿਆਂ ਮੇਰੀਆਂ ਅੱਖਾਂ 'ਚ ਅੱਥਰੂ ਆ ਗਏ ਕਿ ਬਹੁ-ਕੌਮੀ ਕੰਪਨੀਆਂ ਇਹ ਮਹਿਕ ਸਾਡੇ ਤੋਂ ਖੋਹਣਾ ਚਾਹੁੰਦੀਆਂ ਹਨ।"
ਮੈਂ ਫਿਰ ਗੱਲ ਦਾ ਰੁੱਖ ਮੋੜਦਿਆਂ ਆਖਿਆ ਕਿ 'ਦੀ ਐਂਡ ਆਫ਼ ਇਮੈਜ਼ੀਨੇਸ਼ਨ' 'ਚ ਤੁਸੀਂ ਪ੍ਰਮਾਣੂ ਹੱਥਿਆਰਾਂ ਦਾ ਵਿਰੋਧ ਕੀਤਾ ਸੀ। ਪਰ ਉਸ ਵਕਤ ਲੱਗਦਾ ਸੀ ਕਿ ਪੂਰਾ ਭਾਰਤ ਤਾਂ ਪ੍ਰਮਾਣੂ ਧਮਾਕੇ ਦੇ ਹੱਕ 'ਚ ਸੀ।
ਉਸ ਨੇ ਜੁਆਬ 'ਚ ਆਖਣਾ ਸ਼ੁਰੂ ਕੀਤਾ, "ਹਾਂ, ਹੁਣ ਸਮਾਂ ਕੁਝ ਬਦਲਿਆਂ ਹੋਇਆ ਹੈ ਪਰ ਉਸ ਵਕਤ ਸਭ ਉਲਾਰੂ ਜਿਹੇ ਹੋ ਗਏ ਸਨ। ਸਭ ਦੇ ਸਿਰਾਂ ਨੂੰ ਰਾਸ਼ਟਰਵਾਦ ਚੜ੍ਹਿਆ ਹੋਇਆ ਸੀ।"
ਪਰ ਮੈਨੂੰ ਇਸ ਤੋਂ ਬਹੁਤ ਘਬਰਾਹਟ ਹੋ ਰਹੀ ਸੀ ਕਿ ਸਪੱਸ਼ਟ ਹੈ ਕਿ ਭਾਰਤ, ਪਾਕਿਸਤਾਨ, ਅਮਰੀਕਾ ਜਾਂ ਕੋਈ ਵੀ ਦੇਸ਼ ਹਥਿਆਰ ਬਣਾਉਂਦਾ ਹੈ ਜਾਂ ਵਰਤਦਾ ਹੈ ਉਹ ਆਪਣੇ ਲੋਕਾਂ ਨੂੰ ਵੀ ਇੱਕ ਵਿਨਾਸ਼ਕਾਰੀ ਸੰਸਾਰ 'ਚ ਧੱਕਦਾ ਹੈ। ਪ੍ਰਮਾਣੂ ਹੱਥਿਆਰਾਂ ਦਾ ਦਿਖਾਵਾ ਆਪਣੀ ਹੈਂਕੜ ਨੂੰ ਪੱਠੇ ਪਾਉਣ ਤੋਂ ਵੱਧ ਕੁਝ ਨਹੀਂ। ਭਾਰਤੀ ਲੋਕ ਅਜੇ ਤੱਕ ਸ਼ਰਮਿੰਦਗੀ ਵਾਲੇ ਸੱਭਿਆਚਾਰ ਤੋਂ ਪਿੱਛਾ ਨਹੀਂ ਛੁਡਾ ਸਕੇ। ਉਹ ਸਮਝਦੇ ਹਨ ਕਿ ਜੇਕਰ ਉਨ੍ਹਾਂ ਅਜਿਹਾ ਕੁਝ ਨਾ ਕੀਤਾ ਤਾਂ ਉਨ੍ਹਾਂ ਦੀ ਪਛਾਣ ਖ਼ਤਮ ਹੋ ਜਾਵੇਗੀ। ਪ੍ਰਮਾਣੂ ਹੱਥਿਆਰਾਂ ਦੀ ਵਕਾਲਤ ਕਰਨਾ ਇਸ ਵਿੱਚੋਂ ਨਿਕਲਿਆ ਸੀ।
ਮੈਂ ਮੁੜ ਆਖਿਆ, ਤੁਸੀਂ ਕਿਹਾ ਕਿ ਗਭਰੋਟ ਹਿੰਦੂ ਧਮਾਕੇ ਦੀਆਂ ਖੁਸ਼ੀਆਂ ਮਨਾ ਰਹੇ ਹਨ, ਇਹੋਂ ਉਹੋ ਲੋਕ ਸਨ ਜਿਨ੍ਹਾਂ ਨੇ ਮਸਜਿਦ ਢਾਹੀ ਸੀ। ਉਸ ਨੇ ਆਪਣੀ ਗੱਲ ਜਾਰੀ ਰੱਖਦਿਆਂ ਆਖਿਆ ਕਿ ਭਾਰਤ ਦੇ ਬੁੱਧੀਜੀਵੀ ਹੁਣ ਧਾਰਮਿਕ ਕੱਟੜਪੁਣੇ ਦੇ ਖਿਲਾਫ਼ ਬੋਲਦੇ ਹਨ। ਪਰ ਬਹੁਤ ਘੱਟ ਲੋਕ ਹਨ ਜਿਹੜੇ ਧਾਰਮਿਕ ਕੱਟੜਪੁਣੇ ਨੂੰ, ਨਿੱਜੀਕਰਨ ਅਤੇ ਸੰਸਾਰੀਕਰਨ ਨਾਲ ਜੋੜਕੇ ਦੇਖਦੇ ਹਨ। ਪਰ ਇਹ ਤਿੰਨੇ ਇੱਕ ਦੂਜੇ ਦੇ ਪੂਰਕ ਹਨ। ਧਾਰਮਿਕ ਜਨੂਨੀਆਂ ਅਤੇ ਸੰਸਾਰੀਕਰਨ ਦੇ ਹਮਾਇਤੀਆਂ ਵਿੱਚ ਵੀ ਜਮਾਤੀ ਜੰਗ ਹੈ। ਜਦੋਂ ਕੁਝ ਲੋਕ ਕੁਝ ਫ਼ਿਲਮਾਂ ਨੂੰ ਬੰਦ ਕਰਦੇ ਹਨ, ਕੁਝ ਪੁਸਤਕਾਂ ਨੂੰ ਸਾੜਦੇ ਹਨ ਤਾਂ ਉਨ੍ਹਾਂ ਦੇ ਮਨਾਂ 'ਚ ਸਿਰਫ਼ ਇਹੋ ਨਹੀਂ ਹੁੰਦਾ ਕਿ ਫ਼ਿਲਮਾਂ ਬਣਾਉਣ ਵਾਲੇ ਭਾਰਤੀ ਸੱਭਿਆਚਾਰ ਨੂੰ ਤਬਾਹ ਕਰ ਰਹੇ ਹਨ। ਸਗੋਂ ਉਨ੍ਹਾਂ ਦੇ ਮਨਾਂ 'ਚ ਗੁੱਸਾ ਹੁੰਦਾ ਹੈ ਕਿ ਅੰਗਰੇਜ਼ੀ ਬੋਲਣ ਵਾਲੇ ਲੋਕ, ਜੋ ਆਪਣੇ ਆਪ ਨੂੰ ਪੱਛਮੀ ਸਮਝਦੇ ਹਨ ਉਨ੍ਹਾਂ ਨਾਲੋਂ ਚੰਗਾ ਟਾਇਮ ਪਾਸ ਕਰਦੇ ਹਨ। ਇਹ ਵੀ ਇੱਕ ਅਜੀਬ ਜਿਹਾ ਵਰਤਾਰਾ ਹੈ ਭਾਰਤੀ ਸਮਾਜ ਵਿੱਚ। ਪਰ ਗੰਭੀਰਤਾ ਨਾਲ ਦੇਖੋ, ਧਾਰਮਿਕ ਸੱਜੇ ਪੱਖੀਆਂ ਦਾ ਸਿੱਧਾ ਸੰਬੰਧ ਨਿੱਜੀਕਰਨ ਤੇ ਸੰਸਾਰੀਕਰਨ ਨਾਲ ਹੈ। ਜਦੋਂ ਦੇਸ਼ ਦੇ ਸਮੁੱਚੇ ਵਸੀਲੇ ਵਿਦੇਸ਼ੀ ਕੰਪਨੀਆਂ ਨੂੰ ਦੇਣ ਦੀ ਗੱਲ ਦਾ ਵਜ਼ਨ ਵਧ ਜਾਂਦਾ ਹੈ ਤਾਂ ਭਾਰਤੀ ਸਿਆਸਤ 'ਚ ਗਰਮੀ ਆ ਜਾਂਦੀ ਹੈ। ਸਿਆਸੀ ਹਾਲਾਤ ਅਸੁਖਾਵੇਂ ਹੋ ਜਾਂਦੇ ਹਨ। ਅਜਿਹੇ ਮੌਕੇ ਹਿੰਦੂ ਸੱਜੇ ਪੱਖੀ ਧਰਮ ਦੇ ਜਾਨੂੰਨੀ ਨਾਹਰੇ ਲਾਉਣ ਲੱਗ ਪੈਂਦੇ ਹਨ। ਇਹ ਇੱਕ ਭੱਦੀ ਖੇਡ ਹੈ, ਇਹ ਤਿੰਨੇ ਇੱਕੋ ਪਾਸੇਂ ਜਾ ਰਹੇ ਹਨ। ਬਾਬਰੀ ਮਸਜਿਦ ਢਹਿਣਾ, ਮੰਦਰ ਦੇ ਬਣਨ ਜਾਂ ਨਾਂ ਬਣਨ ਵਰਗੇ ਸਾਰੇ ਮੁੱਦੇ ਸਰਮਾਏਦਾਰੀ ਦੀ ਕੋਝੀ ਖੇਡ ਦੇ ਹੀ ਹਿੱਸੇ ਸਨ। ਸਾਨੂੰ ਇਹ ਸਭ ਕੁਝ ਸਮਝਣਾ ਚਾਹੀਦਾ ਹੈ ਕਿ ਇੱਕ ਪਾਸੇ ਤਾਂ ਅਸੀਂ ਸੰਸਾਰੀਕਰਨ ਜਾਂ ਦੁਨੀਆਂ ਨੂੰ ਇਕ ਪਿੰਡ ਬਣਾਉਣ ਦੇ ਨਾਂਅ ਉੱਤੇ ਦੇਸ਼ ਨੂੰ ਪੱਛਮ ਦੀਆਂ ਬਹੁ-ਕੌਮੀ ਕੰਪਨੀਆਂ ਨੂੰ ਵੇਚਣ ਉੱਤੇ ਤੁਲੇ ਹੋਏ ਹਾਂ। ਦੂਜੇ ਪਾਸੇ ਅਸੀਂ ਸਰਹੱਦਾਂ ਦੀ ਰਾਖੀ ਲਈ ਮਾਰੂ ਹੱਥਿਆਰ ਬਣਾ ਰਹੇ ਹਾਂ। ਜਦ ਸੰਸਾਰ ਨੇ ਪਿੰਡ ਬਣਨਾ ਹੈ ਤਾਂ ਇਹ ਲੜਾਈਆਂ ਕਿਉਂ? ਹੱਥਿਆਰਾਂ ਦੀ ਤਾਂ ਲੋੜ ਹੀ ਨਹੀਂ। ਕਿਉਂ ਕਰੋੜਾਂ ਰੁਪਏ ਬਰਬਾਦ ਕਰ ਰਹੇ ਹਾਂ।
ਮੈਂ ਉਸ ਦਾ, ਉਸ ਦੇ ਪਿਛਲੇ ਲੈਕਚਰ ਵੱਲ ਧਿਆਨ ਦਿਵਾਉਂਦਿਆਂ ਆਖਿਆ। ਤੁਸੀਂ ਭਾਰਤੀ ਤਰੱਕੀ ਉਨ੍ਹਾਂ ਦੋ ਟਰੱਕਾਂ ਨਾਲ ਕਰਦੇ ਹੋ ਜਿਨ੍ਹਾਂ 'ਚੋਂ ਇੱਕ ਬਹੁਤ ਛੋਟਾ ਹਨੇਰੇ 'ਚੋਂ ਰੌਸ਼ਨੀ 'ਚਂ ਜਾ ਰਿਹਾ ਹੈ, ਤੁਸੀਂ ਇਸ ਗੱਲ 'ਚ ਕੀ ਕਹਿਣਾ ਚਾਹੁੰਦੇ ਸੀ।
ਉਸ ਨੇ ਲੰਮਾ ਸਾਹ ਲੈਂਦਿਆ ਤੇ ਹਲਕਾ ਜਿਹਾ ਖੰਘੂਰਾ ਮਾਰਦਿਆਂ ਆਖਿਆ, "ਭਾਰਤ ਇੱਕੋ ਸਮੇਂ ਕਈ ਸਦੀਆਂ 'ਚੋਂ ਗੁਜ਼ਰ ਰਿਹਾ ਹੈ। ਮੈਂ ਕਈ ਰਾਤਾਂ ਤੋਂ ਆਪਣੇ ਘਰ ਦੇ ਬਾਹਰ ਦੇਖਦੀ ਸਾਂ ਕਿ ਕੁਝ ਮਜ਼ਦੂਰ ਫਾਇਬਰ ਅਪਟੀਕਲ ਦੀ ਕੇਬਲ (ਅਤੀ-ਆਧੁਨਿਕ ਬਿਜਲਈ ਤਾਰ) ਵਿਛਾਉਣ ਲਈ ਖੱਡੇ ਪੁੱਟ ਰਹੇ ਸਨ। ਪਰ ਇਹ ਕੰਮ ਉਹ ਦੇਸੀ ਮੋਮਬੱਤੀਆਂ, ਦੀਵਿਆਂ ਤੇ ਲਾਲਟੈਣਾਂ ਦੀ ਲੋਅ 'ਚ ਕਰ ਰਹੇ ਸਨ। ਇਹ ਕੁੱਝ ਹੋ ਰਿਹਾ ਹੈ। ਅੱਜ ਭਾਰਤ ਵਿੱਚ। ਜਿਹੜੀਆਂ ਰੌਸ਼ਨੀਆਂ ਹਨੇਰੇ 'ਚ ਪਿਘਲ ਰਹੀਆਂ ਹਨ ਉਨ੍ਹਾਂ ਦੀ ਕੋਓੀ ਸਾਰ ਨਹੀਂ ਲੈ ਰਿਹਾ। ਕੋਈ ਉਨ੍ਹਾਂ ਦੀ ਆਵਾਜ਼ ਨਹੀਂ ਸੁਣ ਰਿਹਾ। ਉਨ੍ਹਾਂ ਲਈ ਟੈਲੀਵੀਜ਼ਨ ਦੇ ਪਰਦੇ ਉੱਤੇ ਜਾਂ ਅਖ਼ਬਾਰਾਂ ਦੇ ਸਫ਼ਿਆਂ ਉੱਤੇ ਕੋਈ ਥਾਂ ਨਹੀਂ। ਕੀ ਉਨਾਂ ਦਾ ਇਸ ਸਭ ਕਾਸੇ 'ਚ ਹਿੱਸਾ ਨਹੀਂ। ਜਿਹੜੇ ਕੁਝ ਲੋਕਾਂ ਕੋਲ ਰੋਸ਼ਨੀ ਹੈ ਅਤੇ ਉੱਚੇ ਥਾਂ ਉੱਤੇ ਖੜੇ ਹਨ ਉਨਾਂ ਦੀ ਨਿਗਾਹ ਥੱਲੇ ਹਨੇਰੇ 'ਚ ਪਏ ਸ਼ੁਮਾਰ ਲੋਕਾਂ ਨੂੰ ਦੇਖਣ ਤੋਂ ਅਸਮੱਰਥ ਹੋ ਗਈ ਹੈ। ਦਿੱਲੀ 'ਚ ਸੋਹਣੀਆਂ ਤੇ ਵੱਡੀਆਂ ਕਾਰਾਂ ਦੇ ਕਾਫ਼ਲੇ ਵਧ ਰਹੇ ਹਨ। ਹੋਟਲਾਂ ਦੇ ਦਰਵਾਜੇ ਹੋਰ ਖੂਬਸੂਰਤ ਤੇ ਮੋਕਲੇ ਹੋ ਰਹੇ ਹਨ। ਪਰ ਉਥੋਂ ਬੁੱਢੇ ਚੌਂਕੀਦਾਰ ਅਲੋਪ ਹੋ ਰਹੇ ਹਨ ਉਨ੍ਹਾਂ ਦੀ ਥਾਂ ਰਾਈਫਲਾਂ ਵਾਲੇ ਪਹਿਰੇਦਾਰ ਲੈ ਰਹੇ ਹਨ। ਇਨ੍ਹਾਂ ਸ਼ਹਿਰਾਂ 'ਚ ਗ਼ਰੀਬ ਨੂੰ ਸਿਰ ਦੀ ਜੂੰਅ ਬਣਾਇਆ ਜਾ ਰਿਹਾ ਹੈ। ਜਿਹੜੇ ਕਿਸੇ ਨੂੰ ਦਿਖਾਈ ਹੀ ਨਹੀਂ ਦੇ ਰਹੇ। ਅੱਜ ਭਾਰਤ 'ਚ ਜੋ ਚਮਕ ਰਿਹਾ ਹੈਉਸ ਦੇ ਆਸ-ਪਾਸ ਘੁੱਪ ਹਨੇਰਾ ਹੈ। ਪਰ ਕੋਈ ਜਾਣਨਾ ਹੀ ਨਹੀਂ ਚਾਹੁੰਦੇ ਕੀ ਹਨੇਰੇ 'ਚ ਕੀ ਹੋ ਰਿਹਾ ਹੈ। ਜਿਹੜੇ ਲੋਕ ਅਮੀਰ ਉਹ ਇਹ ਕਲਪਨਾ ਵੀ ਨਹੀਂ ਕਰਦੇ ਕਿ ਸੰਸਾਰ ਕਿੰਨਾ ਸੋਹਣਾ ਹੈ ਤੇ ਲੋਕ ਕਿੰਨੇ ਦੁਖੀ ਹਨ। ਉਸ ਦੀ ਭਾਵੁਕਤਾ ਨੂੰ ਭਾਂਪਦਿਆਂ ਮੈਂ ਉਸ ਨੂੰ ਸੁਆਲ ਕੀਤਾ ਕਿ ਕੀ ਤੁਸੀਂ ਲੋਕ ਮੁਕਤੀ ਦਾ ਕੋਈ ਵੱਡਾ ਕਾਰਵਾਂ ਬਣਾਉਗੇ ਜਾਂ ਕਿਸੇ ਵੱਡੇ ਕਾਰਵਾਂ 'ਚ ਸ਼ਾਮਲ ਹੋਵੋਗੇ।
ਮੇਰਾ ਸੁਆਲ ਸੁਣਦਿਆਂ ਹੀ ਉਹ ਕੁਝ ਅਸਹਿਜ ਹੋ ਗਈ ਤੇ ਉਸ ਨੇ ਜੁਆਬ ਨਾਂਹ 'ਚ ਦਿੱਤਾ। ਉਸ ਆਖਿਆ ਕਿ ਕਿਸੇ ਵੱਡੇ ਕਾਰਵਾਂ 'ਚ ਤੁਸੀਂ ਖੁਦ ਕੋਈ ਫ਼ੈਸਲਾ ਨਹੀਂ ਲੈ ਸਕਦੇ। ਉਹ ਕਹਿੰਦੀ ਉਹ ਪੜ੍ਹੀ ਲਿਖੀ ਹੈ, ਕਿਸੇ ਵੱਡੇ ਕਾਰਵਾਂ ਦੀ ਲੋੜ ਹੀ ਨਹੀਂ। ਮੈਂ ਨਹੀਂ ਚਾਹੁੰਦੀ ਕਿ ਮੈਂ ਕਿਸੇ ਵੱਡੇ ਕਾਰਵਾਂ ਦਾ ਹੱਥਠੋਕਾ ਬਣਾਂ ਜਾਂ ਉਸ ਤੋਂ ਪੀੜਤ ਹੋਵਾਂ। ਮੈਂ ਨਹੀਂ ਚਾਹੁੰਦੀ ਕਿ ਮੈਂ ਕਿਸੇ ਵੱਡੇ ਕਾਰਵਾਂ 'ਚ ਜਾ ਕੇ ਮੁੜ ਕਿਸੇ ਹਨੇਰੇ 'ਚ ਗੁਆਚ ਜਾਵਾਂ। ਮੈਂ ਇੱਕ ਲੇਖਕ ਹਾਂ। ਇੱਕ ਕਲਾਕਾਰ ਹਾਂ। ਮੈਂ ਹਮੇਸ਼ਾਂ ਸੋਚਦੀ ਹਾਂ। ਪੂਰੀ ਤਸਵੀਰ ਨੂੰ ਦੇਖਦੀ ਹਾਂ ਕਿ ਮੇਰੀ ਕਿੱਥੇ ਲੋੜ ਹੈ ਅਤੇ ਕਿੱਥੇ ਮੈਂ ਫਿੱਟ ਹੁੰਦੀ ਹਾਂ। ਸੋਲਾਂ ਸਾਲਾਂ ਦੀ ਸਾਂ ਜਦੋਂ ਮੈਂ ਘਰ ਛਡਿਆ, ਕੁਰਾਹੇ ਵੀ ਪੈ ਸਕਦੀ ਸੀ, ਪਰ ਮੈਂ ਕਦੇ ਵੀ ਸੋਚ ਤੇ ਸਮਝ ਦਾ ਪੱਲਾ ਨਹੀਂ ਛੱਡਿਆ। ਪਰ ਪਤਾ ਨਹੀਂ ਸ਼ਾਇਦ ਕਦੇ ਮੈਂ ਕਿਸੇ ਵੱਡੇ ਕਾਰਵਾਂ 'ਚ ਚਲੀ ਜਾਵਾਂ ਕਿਉਂਕਿ ਮੈਂ ਇਕੱਲੀ ਔਰਤ ਹਾਂ ਤੇ ਭਾਰਤ ਵਿੱਚ ਇਹ ਕੋਈ ਸੌਖੀ ਗੱਲ ਨਹੀਂ। ਮੈਂ ਸੋਚਦੀ ਹਾਂ ਕਈ ਵਾਰ ਕਿ ਸ਼ਾਇਦ ਮੇਰਾ ਅੰਤ ਬਹੁਤ ਦਰਦਨਾਕ ਹੋਵੇਗਾ। ਕਿਉਂਕਿ ਮੈਂ ਇਕੱਲੀ ਹਾਂ। ਜਦ ਅਜਿਹਾ ਨਹੀਂ ਹੁੰਦਾ ਤਾਂ ਮੈਂ ਖ਼ੁਸ਼ਕਿਸਮਤ ਹੋਵਾਂਗੀ। ਮੈਨੂੰ ਲੱਗਦਾ ਹੈ ਕਿ ਮੇਰੀਆਂ ਅੱਖਾਂ ਹੁਣ ਏਨੀਆਂ ਖੁੱਲ੍ਹ ਚੁੱਕੀਆਂ ਹਨ ਕਿ ਹੁਣ ਇਹ ਬੰਦ ਹੋਣੀਆਂ ਮੁਸ਼ਕਲ ਹਨ। ਕਦੇ-ਕੁਦਾਈਂ ਸੋਚਦੀ ਹਾਂ ਕਿ ਅੱਖਾਂ ਬੰਦ ਕਰ ਲਵਾਂ ਜਾਂ ਕਿਸੇ ਹੋਰ ਪਾਸੇ ਦੇਖਣ ਲੱਗ ਜਾਵਾਂ। ਸਦਾ ਇਹੋ ਕੰਮ ਹੀ ਨਾ ਕਰੀਂ ਜਾਵਾਂ ਸਦਾ ਸੌੜੀ ਸੋਚ ਵਾਲੇ ਲੋਕਾਂ ਦਾ ਨਿਸ਼ਾਨਾ ਹੀ ਨਾ ਬਣੀ ਰਹਾਂ। ਪਰ ਜਿੱਥੇ ਮੈਂ ਅੱਜ ਖੜੀ ਹਾਂ ਭਾਰਤ ਵਿੱਚ ਮੈਂ ਅੱਜ ਜਿੱਥੇ ਹਾਂ। ਹਮੇਸ਼ਾ ਲੋਕ ਕਾਜ਼ ਨਾਲ ਜੁੜੀ ਰਹਿਣਾ ਚਾਹੁੰਦੀ ਹਾਂ, ਪਰ ਮੈਂ ਇਹ ਵੀ ਸਮਝਦੀ ਹਾਂ ਕਿ ਮੈਂ ਇਕੱæਲੀ ਸਭ ਕੁਝ ਨਹੀਂ ਕਰ ਸਕਦੀ ਤੇ ਨਾ ਹੀ ਮੈਂ ਇਕੱਲੀ ਲੋਕ ਹਿੱਤਾਂ ਨਾਲ ਜੁੜਨ ਵਾਲੀ ਹਾਂ। ਹੋਰ ਬਹੁਤ ਸਾਰੇ ਲੋਕ ਆਪਣੇ ਆਪ ਨੂੰ ਇਸ ਕਾਜ਼ ਲਈ ਸਮਰਪਿਤ ਕਰ ਚੁੱਕੇ ਹਨ। ਪਰ ਮੈਂ ਆਪਣੇ ਆਲੇ-ਦੁਆਲੇ ਅਜਿਹਾ ਤਾਣਾ ਬਾਣਾ ਨਹੀਂ ਬੁਣਨਾ ਚਾਹੁੰਦੀ ਜਿੱਥੇ ਫਸ ਕੇ ਮੇਰੀ ਸਮਝ ਤੇ ਸੋਚ ਦਮ ਤੋੜ ਜਾਵੇ। ਇੱਕ ਸਮੇਂ ਤੁਸੀਂ ਸਭ ਕੁਝ ਨਹੀਂ ਦੇਖ ਸਕਦੇ, ਕੁਝ ਚੀਜ਼ਾਂ ਹੀ ਦੇਖ ਸਕਦੇ ਹੋ, ਪਰ ਜੋ ਕੁਝ ਤੁਸੀਂ ਦੇਖ ਰਹੇ ਹੋ ਉਸ ਨੂੰ ਰਾਜਸੀ ਅੱਖ ਨਾਲ ਨਾ ਦੇਖੋ ਉਸ ਨੂੰ ਉਸੇ ਰੂਪ ਵਿੱਚ ਦੇਖੋ ਜਿਸ ਰੂਪ ਵਿੱਚ ਉਹ ਹੈ।
ਉਸ ਦੀ ਗੱਲ ਹੁੰਦੀ ਦੇਖ ਮੈਂ ਮੁੜ ਸਾਹਿਤ ਵੱਲ ਮੁੜਦਾ ਹੋਇਆ ਉਸ ਨੂੰ ਸਵਾਲ ਕਰਦਾ ਹਾਂ ਕਿ ਤੁਸੀਂ ਹੋਰ ਨਾਵਲ ਨਹੀਂ ਲਿਖ ਰਹੇ। ਉਸ ਨੇ ਇੱਕ ਤੋੜਂ ਜੁਆਬ ਦਿੱਤਾ ਮੇਰੇ ਲਈ ਨਾਵਲ ਓਨਾ ਹੀ ਜ਼ਰੂਰੀ ਹੈ ਜਿੰਨਾ ਸਿਹਤ ਲਈ ਖਾਣਾ ਤੇ ਕਸਰਤ ਜ਼ਰੂਰੀ ਹੈ। ਪਰ ਅਜੇ ਇਹ ਮੁਸ਼ਕਲ ਹੈ। ਮੈਨੂੰ ਤਾਂ ਖੁਦ ਹੀ ਸਮਝ ਨਹੀਂ, ਮੈਂ ਆਪਣੀ ਨਿੱਜੀ ਜ਼ਿੰਦਗੀ ਬਾਰੇ ਸੋਚ ਰਹੀ ਹਾਂ। ਪਤਾ ਨਹੀਂ ਮੈਂ ਕਦੋਂ ਇਹ ਆਖਣ ਜੋਗੀ ਹੋਵਾਂ ਕਿ ਮੈਂ ਨਵਾਂ ਨਾਵਲ ਲਿਖ ਰਹੀ ਹਾਂ। ਅਜੇ ਤਾਂ ਕੁਝ ਵੀ ਲਿਖਣ ਜੋਗੀ ਨਹੀਂ ਪਰ ਮੈਂ ਲਿਖਾਂਗੀ ਜਰੂਰ।
ਉਸ ਦੇ ਚਿਹਰੇ ਉੱਤੇ ਅਜੀਬ ਜਿਹੇ ਪ੍ਰਭਾਵ ਦੇਖਦਿਆਂ ਤੇ ਉਸ ਦੀ ਗੱਲ ਟੁੱਟਦਿਆਂ ਦੇਖ ਮੈਂ ਆਖਿਆ ਕਿ ਜਿਨ੍ਹਾਂ ਲੋਕਾਂ ਦੀ ਅਵਾਜ਼ ਨਹੀਂ ਤੁਸੀਂ ਉਨ੍ਹਾਂ ਨੂੰ ਆਵਾਜ਼ ਦੇਣਾ ਆਪਣੀ ਜ਼ਿੰਮੇਵਾਰੀ ਸਮਝਦੇ ਹੋ।
ਉਸ ਆਖਿਆ ਨਹੀਂ ਜ਼ਿੰਮੇਵਾਰੀ ਸ਼ਬਦ ਮੇਰੇ ਲਈ ਬਹੁਤ ਨੀਰਸ ਅਤੇ ਬੋਗਸ ਹੈ। ਮੈਂ ਆਖਿਆ ਕਿ ਤੁਸੀਂ ਜੋ ਕੁਝ ਕੀਤਾ ਹੈ ਉਸ ਦੀ ਪੂਰੀ ਦੁਨੀਆ 'ਚ ਪ੍ਰਸਿੱਧੀ ਹੈ, ਤੁਹਾਡਾ ਬੜਾ ਉੱਚਾ ਮੁਕਾਮ ਹੈ। ਉਸ ਨੇ ਹਲੀਮੀ 'ਚ ਆਖਿਆ ਪਰ ਮੈਂ ਅਜਿਹਾ ਕੁਝ ਨਹੀਂ ਕੀਤਾ ਕਿ ਮੈਂ ਪ੍ਰਸਿੱਧ ਹਾਂ ਜਾਂ ਪ੍ਰਸਿੱਧ ਹੋਵਾਂ। ਮੈਂ ਉਹੀਂ ਕੁਝ ਕੀਤਾ ਜੋ ਇੱਕ ਚੰਗੇ ਇਨਸਾਨ ਨੂੰ ਕਰਨਾ ਚਾਹੀਦਾ ਹੈ। ਮੈਂ ਤਾਂ ਇਥੇ ਖੜ੍ਹੀ ਹਾਂ ਕਿ ਤੁਸੀਂ ਜੋ ਕੁਝ ਲਿਖਦੇ ਹੋ ਉਸ ਨੂੰ ਜੀਵਿਆ ਜਾਵੇ। ਮੈਂ ਤਾਂ ਆਪਣੀਆਂ ਲਿਖਤਾਂ ਪਿੱਛੇ ਹੀ ਤੁਰ ਰਹੀ ਹਾਂ। ਹਾਂ ਏਨਾਂ ਜ਼ਰੂਰ ਹੈ ਕਿ ਜਦੋਂ ਤੁਹਾਨੂੰ ਪ੍ਰਸਿੱਧੀ ਮਿਲ ਜਾਂਦੀ ਹੈ ਇਹ ਕੰਮ ਜ਼ਰਾ ਸੌਖਾ ਹੋ ਜਾਂਦਾ ਹੈ ਪਰ ਮੈਨੂੰ ਪ੍ਰਸਿੱਧੀ ਦੋਵਾਂ ਤਰ੍ਹਾਂ ਦੀ ਹੀ ਮਿਲੀ ਹੈ ਬਹੁਤ ਸਾਰੇ ਹੱਕ 'ਚ ਹਨ, ਬਹੁਤ ਸਾਰੇ ਮੇਰੇ ਵਿਰੋਧ 'ਚ ਵੀ ਹਨ। ਪਰ ਵੱਡੀ ਗੱਲ ਤਾਂ ਇਹੋ ਕਿ ਤੁਹਾਨੂੰ ਆਪਣੇ ਆਪ ਦਾ ਪਤਾ ਹੋਣਾ ਚਾਹੀਦਾ ਹੈ ਕਿ ਤੁਸੀਂ ਕਿੱਥੇ ਖੜੇ ਹੋ। ਹਰ ਕੰਮ ਆਪਣੇ ਵਿੱਤ ਮੁਤਾਬਿਕ ਹੀ ਕਰਨਾ ਚਾਹੀਦਾ ਹੈ। ਤੁਹਾਨੂੰ ਆਪਣੀ ਸ਼ਕਤੀ ਤੇ ਸਮਰੱਥਾ ਦਾ ਪਤਾ ਹੋਣਾ ਚਾਹੀਦਾ ਹੈ। ਪਰ ਆਪਣੀ ਸ਼ਕਤੀ ਦੀ ਸੁਚੱਜੀ ਵਰਤੋਂ ਵੀ ਕਰਨੀ ਚਾਹੀਦੀ ਹੈ ਇਸ ਨਾਲ ਤੁਹਾਡਾ ਆਪਣਾ ਸੰਤੁਲਨ ਵੀ ਬਣਿਆ ਰਹਿੰਦਾ ਹੈ। ਨਹੀਂ ਤਾਂ ਦੂਜੇ ਲੋਕ ਹੀ ਤੁਹਾਡੀ ਸ਼ੋਹਰਤ ਤੇ ਸ਼ਕਤੀ ਦਾ ਦੁਰ-ਉਪਯੋਗ ਕਰਨ ਲੱਗ ਜਾਂਦੇ ਹਨ। ਸੋਂ ਮੈਂ ਨਾ ਘੜੇ ਦੀ ਮੱਛੀ ਬਣਨਾ ਚਾਹੁੰਦੀ ਹਾਂ ਤੇ ਨਾ ਹੀ ਅਵਾਜ਼ਹੀਣ ਲੋਕਾਂ ਦਾ ਧੂਤੜੂ ਬਣਨਾ ਚਾਹੁੰਦੀ ਹਾਂ। ਪਰ ਕੁਝ ਲੋਕ ਮੇਰੇ ਨਾਲ ਇਸੇ ਲਈ ਗੁੱਸੇ ਹਨ ਕਿ ਮੇਰੇ ਕੋਲ ਹੁਣ ਉਹ ਥਾਂ ਹੈ ਜਿਹੜੀ ਉਹ ਖੁਦ ਚਾਹੁੰਦੇ ਸਨ। ਪਰ ਮੇਰੇ ਵਾਂਗ ਸੋਚਦੇ ਨਹੀਂ ਸਨ। ਉਹ "ਦੀ ਗਾੱਡ ਆਫ਼ ਸਮਾਲ ਥਿੰਗਜ਼" ਦੇ ਲਿਖਣ ਨੂੰ ਗਲਤੀ ਦੱਸਦੇ ਹਨ। ਸ਼ਾਇਦ ਇਹ ਗਲਤੀ ਹੀ ਹੋਵੇ ਪਰ ਇਸ ਦੇ ਪੜ੍ਹਨ ਨਾਲ ਬਹੁਤ ਸਾਰੇ ਲੋਕਾਂ ਦੇ ਮਨਾਂ 'ਚ ਬਣੇ ਡੈਮ ਅਤੇ ਬੰਬ ਆਪਣੇ ਆਪ ਹੀ ਤਬਾਹ ਹੋ ਗਏ।


ਮੁਲਾਕਾਤ -ਹਰਜਿੰਦਰ ਦੋਸਾਂਝ