Wednesday, March 10, 2010

ਮਾਂ ਮੇਰੀ ਨੇ ਵਰ ਟੋਲਿਆ-ਰੂਸੀ ਲੋਕ ਗੀਤ


ਮਾਂ ਮੇਰੀ ਨੇ ਵਰ ਟੋਲਿਆ


ਪਰ ਉਹ ਨਹੀਂ ਸੀ ਲਾਇਕ ਵਿਸ਼ਵਾਸ ਦੇ


ਮੈਨੂੰ ਉਸ ਨਾਲ ਮਤ ਵਿਆਹ , ਨੀ ਮਾਏ ਮੇਰੀਏ !



ਮਾਂ ਮੇਰੀ ਨੇ ਵਰ ਟੋਲਿਆ


ਪਰ ਉਹ ਰਹਿੰਦਾ ਸਦਾ ਬੀਮਾਰ ਸੀ


ਮੈਨੂੰ ਉਸ ਨਾਲ ਮਤ ਵਿਆਹ , ਨੀ ਮਾਏ ਮੇਰੀਏ !




ਮਾਂ ਮੇਰੀ ਨੇ ਵਰ ਟੋਲਿਆ


ਪਰ ਉਹ ਤਾਂ ਵਾਂਗ ਹਵਾ ਦੇ ਟਿਕਦਾ ਕਦੇ ਨਹੀਂ ਸੀ


ਮੈਨੂੰ ਉਸ ਨਾਲ ਮਤ ਵਿਆਹ , ਨੀ ਮਾਏ ਮੇਰੀਏ !




ਮਾਂ ਮੇਰੀ ਨੇ ਵਰ ਟੋਲਿਆ


ਪਰ ਉਹ ਮਰਿਆ ਨਾ ਜਿਉਂਦਾ ਸੀ


ਮੈਨੂੰ ਉਸ ਨਾਲ ਮਤ ਵਿਆਹ , ਨੀ ਮਾਏ ਮੇਰੀਏ !




ਮਾਂ ਮੇਰੀ ਨੇ ਵਰ ਟੋਲਿਆ


ਪਰ ਉਹ ਨਿਤ ਦਾ ਸਰਾਬੀ ਸੀ


ਮੈਨੂੰ ਉਸ ਨਾਲ ਮਤ ਵਿਆਹ , ਨੀ ਮਾਏ ਮੇਰੀਏ !




ਮਾਂ ਮੇਰੀ ਨੇ ਵਰ ਟੋਲਿਆ


ਪਰ ਉਹ ਬਹੁਤਾ ਹੀ ਮਧਰਾ ਸੀ


ਮੈਨੂੰ ਉਸ ਨਾਲ ਮਤ ਵਿਆਹ , ਨੀ ਮਾਏ ਮੇਰੀਏ ! !



ਮਾਂ ਮੇਰੀ ਨੇ ਵਰ ਟੋਲਿਆ


ਉਹ ਬੜਾ ਹੀ ਰੰਗੀਲਾ ਸੀ


ਪਰ ਉਹ ਨਾ ਸੀ ਤਿਆਰ ਮਾਏ ਮੇਰੀਏ !

No comments:

Post a Comment