Sunday, May 16, 2010
ਫੈਜ਼ ਅਹਿਮਦ ਫੈਜ਼ ਤੇ ਪੰਜਾਬੀ
ਪ੍ਰਸਿੱਧ ਉਰਦੂ ਸ਼ਾਇਰ ਫੈਜ਼ ਅਹਿਮਦ ਫੈਜ਼ ਆਪਣੀ ਭਾਰਤ ਫੇਰੀ ਦੌਰਾਨ ਦਿੱਲੀ ਵਿੱਚ ਇੱਕ ਸਮਾਰੋਹ ਦੌਰਾਨ ਪ੍ਰਸਿੱਧ ਲੇਖਕ ਅਤੇ ਪੱਤਰਕਾਰ ਖੁਸ਼ਵੰਤ ਸਿੰਘ ਨਾਲ ਸਟੇਜ 'ਤੇ ਬੈਠੇ ਸਨ। ਸਟੇਜ ਸਕੱਤਰ ਨੇ ਖੁਸ਼ਵੰਤ ਸਿੰਘ ਨੂੰ ਬੋਲਣ ਦਾ ਸੱਦਾ ਦਿੱਤਾ ਅਤੇ ਖੁਸ਼ਵੰਤ ਸਿੰਘ ਨੇ ਕਿਹਾ ਕਿ ਮੈਂ ਤਾਂ ਅੰਗਰੇਜ਼ੀ ਵਿੱਚ ਹੀ ਬੋਲਾਂਗਾ ਇਹੀ ਮੇਰੀ 'ਮਾਤ ਭਾਸ਼ਾ' ਹੈ: 'ਮੈਂ ਤਾਂ ਆਪਣੀ ਮਾਂ ਬੋਲੀ ਪੰਜਾਬੀ ਵਿੱਚ ਹੀ ਬੋਲਣਾ ਚਾਹਾਂਗਾ' ਫੈਜ਼ ਨੇ ਕਿਹਾ। ਖੁਸ਼ਵੰਤ ਸਿੰਘ ਉਰਦੂ ਸ਼ਾਇਰ ਫੈਜ਼ 'ਤੇ ਵਿਅੰਗ ਕੱਸਦੇ ਹੋਏ ਆਪਣੇ ਅੰਦਾਜ਼ ਵਿੱਚ ਬੋਲਣ ਲੱਗੇ ''ਜੋਸ਼ ਮਲੀਹਬਾਦੀ (ਉਰਦੂ ਸ਼ਾਇਰ) ਬੁੱਢੇ ਵਾਰੇ ਪੰਜਾਬੀ ਸਿੱਖਣ ਲੱਗ ਪਏ। ਜਦੋਂ ਕਿਸੇ ਨੇ ਪੁੱਛਿਆ ਕਿ ਏਸ ਉਮਰੇ ਪੰਜਾਬੀ ਸਿੱਖਣ ਦਾ ਕੀ ਸਬੱਬ ਬਣਿਆ? ਤਾਂ ਕਹਿਣ ਲੱਗੇ। ਇਸ ਲਈ ਸਿੱਖਦਾ ਹਾਂ ਕਿ ਇਹ 'ਜਹੱਨਮ' ਦੀ ਕੌਮੀ ਜ਼ਬਾਨ ਹੈ। (ਭਾਵ ਇਹ ਕਿ ਮਰਨ ਪਿੱਛੋਂ ਲੋੜ ਪਵੇਗੀ)। ਖੁਸ਼ਵੰਤ ਸਿੰਘ ਨੇ ਵਿਅੰਗ ਕੀਤਾ 'ਕੀ ਜੋਸ਼ ਸਾਹਿਬ ਵਾਂਗ ਤੁਸੀਂ ਵੀ ਇਸੇ ਕਰ ਕੇ ਤਾਂ ਪੰਜਾਬੀ ਵਿਚ ਨਹੀਂ ਲਿਖਣ ਲੱਗ ਪਏ?' ਫੈਜ਼ ਅਹਿਮਦ ਫੈਜ਼ ਨੇ ਬਹੁਤ ਗੰਭੀਰਤਾ ਨਾਲ ਇਸ ਗੱਲ ਦਾ ਜਵਾਬ ਦਿੱਤਾ ਕਿ ਮੈਨੂੰ ਅਕਸਰ ਇਹ ਪੁੱਛਿਆ ਜਾਂਦਾ ਹੈ ਕਿ ਮੈਂ ਉਰਦੂ ਵਿੱਚ ਕਿਉਂ ਲਿਖਿਆ ਆਪਣੀ ਭਾਸ਼ਾ ਪੰਜਾਬੀ ਵਿੱਚ ਕਿਉਂ ਨਹੀਂ? ਮੈਨੂੰ ਉਮੀਦ ਸੀ ਕਿ ਮੈਂ ਉਰਦੂ ਦੇ ਵੱਡੇ ਸ਼ਾਇਰਾਂ ਨਾਲ ਤਾਂ ਬਰਾਬਰੀ ਕਰ ਸਕਾਂਗਾ, ਪਰ ਪੰਜਾਬ ਦੇ ਮਹਾਨ ਸ਼ਾਇਰ ਵਾਰਿਸ ਸ਼ਾਹ ਤੇ ਬੁੱਲ੍ਹੇ ਸ਼ਾਹ ਦਾ ਮੁਕਾਬਲਾ ਮੈਥੋਂ ਨਹੀਂ ਹੋ ਸਕਣਾ। ਇਸ ਕਰ ਕੇ ਮੈਨੂੰ ਪੰਜਾਬੀ ਲਿਖਣ ਦੀ ਹਿੰਮਤ ਨਹੀਂ ਸੀ ਪੈਂਦੀ। ਫੈਜ਼ ਸਾਹਿਬ ਦੇ ਜਵਾਬ ਵਿੱਚ ਆਪਣੀ ਮਾਂ ਬੋਲੀ ਪ੍ਰਤੀ ਸਤਿਕਾਰ ਡੁੱਲ੍ਹ-ਡੁੱਲ੍ਹ ਪੈਂਦਾ ਹੈ।(ਅਜੀਤ ਵੀਕਲੀ ਦੇ ਇੱਕ ਲੇਖ ਵਿੱਚੋਂ )
Subscribe to:
Post Comments (Atom)
Vah Salute to Faiz
ReplyDelete