ਪੰਜਾਬ ਸਿਆਸਤ ਅਤੇ ਮਨਪ੍ਰੀਤ ਵਰਤਾਰਾ-ਸ਼ਮੀਲ
(ਪੰਜਾਬ ਦੀ ਰਾਜਨੀਤੀ ਬਾਰੇ ਪੰਜਾਬੀ ਦੇ ਨਾਮੀ ਕਵੀ ਅਤੇ ਸਭਿਆਚਾਰ ਦੇ ਵਿਸ਼ਲੇਸ਼ਕ ਸ਼ਮੀਲ ਦੀ ਦਿਲਚਸਪੀ ਗੰਭੀਰ ਹੈ ਤੇ ਦਿਨ ਬਦਿਨ ਪ੍ਰਪੱਕ ਹੁੰਦੀ ਜਾ ਰਹੀ ਹੈ.ਗੱਲ ਕਰਨ ਦਾ ਉਹਦਾ ਅੰਦਾਜ਼ ਮਲੋਮੱਲੀ ਤੁਹਾਨੂੰ ਉਹਦੀ ਗੱਲ ਸੁਣਨ ਪੜ੍ਹਨ ਲਈ ਮਜਬੂਰ ਕਰ ਦਿੰਦਾ ਹੈ. ਇਸ ਲੇਖ ਨੂੰ ਹਾਲਾਂਕਿ ਤਿੰਨ ਮਹੀਨੇ ਤੋਂ ਵੀ ਵਧ ਸਮਾਂ ਬੀਤ ਗਿਆ ਹੈ ਪਰ ਇਹ ਅਜੇ ਵੀ ਤਾਜਾ ਮਹਿਸੂਸ ਹੋ ਰਿਹਾ ਹੈ. ਮੂਲ ਤੌਰ ਤੇ ਅੰਗ੍ਰੇਜੀ ਵਿੱਚ ਹੈ. ਪੰਜਾਬੀ ਪਾਠਕਾਂ ਦੀ ਲੋੜ ਨੂੰ ਮੁੱਖ ਰਖਦਿਆਂ ਇਹਦਾ ਕੰਮ ਚਲਾਊ ਅਨੁਵਾਦ ਪੇਸ਼ ਹੈ.ਸ਼ਾਇਦ ਪੰਜਾਬੀ ਵਿੱਚ ਇਸ ਤੇ ਰੌਚਿਕ ਬਹਿਸ ਚੱਲ ਪਏ. ਅਸੀਂ ਜਾਂਦੇ ਹਾਂ ਕਿ ਕਿਸੇ ਵੀ ਸਮਾਜ ਅੰਦਰ ਲੋਕਰਾਜੀ ਰਵਾਇਤਾਂ ਦੀ ਰਾਖੀ ਤੇ ਉਨ੍ਹਾਂ ਨੂੰ ਹੋਰ ਮਜਬੂਤ ਬਣਾਉਣ ਲਈ ਉਸਾਰੂ ਬਹਿਸ ਦਾ ਬੜਾ ਬੁਨਿਆਦੀ ਮਹਤਵ ਹੁੰਦਾ ਹੈ.)
ਕੀ ਕੋਈ ਵੱਡਾ ਬਦਲਾਉ ਹੈ ਜਾਂ ਇੱਕ ਹੋਰ ਠੱਗੀ …..?
ਕਿਸੇ ਨੂੰ ਉਮੀਦ ਨਹੀਂ ਸੀ ਕਿ ਮਨਪ੍ਰੀਤ ਸਿੰਘ ਬਾਦਲ , ਇੱਕ ਲਤੀਫ਼ ਅਤੇ ਮੰਜਿਆ ਹੋਇਆ ਰਾਜਨੀਤੀਵਾਨ ਰਾਜ ਦੇ ਰਾਜਨੀਤਕ ਢਾਂਚੇ ਵਿੱਚ ਇੱਕ ਭਰੋਸੇਯੋਗ ਵਿਕਲਪ ਦੇ ਰੂਪ ਵਿੱਚ ਉਭਰੇਗਾ . ਰਾਜਨੀਤਕ ਹਲਕਿਆਂ ਦੇ ਲੋਕ ਕਹਿਣਗੇ ਕਿ ਪੰਜਾਬ ਵਰਗੇ ਰਾਜ ਵਿੱਚ ਏਨੇ ਅੱਛੇ ਬੰਦੇ ਲਈ ਇੱਕ ਸਫਲ ਰਾਜਨੀਤੀਵਾਨ ਹੋਣਾ ਸੰਭਵ ਨਹੀਂ ਲੱਗਦਾ .
ਉਸਦੇ ਅਚਾਨਕ ਉਭਾਰ ਨੇ ਕਈ ਸਵਾਲ ਅਤੇ ਮੁੱਦੇ ਉਠਾ ਦਿੱਤੇ ਹਨ ਜਿਨ੍ਹਾਂ ਵੱਲ ਤੱਤਕਾਲ ਧਿਆਨ ਦੇਣ ਦੀ ਜ਼ਰੂਰਤ ਹੈ .
ਚਲੋ ਆਪਾਂ ਕੁਝ ਸਮੇਂ ਲਈ ਉਸ ਵਿਸਫੋਟ ਤੋਂ ਠੀਕ ਪਹਿਲਾਂ ਦੇ ਮਾਮਲਿਆਂ ਤੇ ਵਾਪਸ ਚਲੀਏ ਜਿਸ ਨੇ ਮਨਪ੍ਰੀਤ ਨੂੰ ਰਾਜ ਦੇ ਰਾਜਨੀਤਕ ਮੰਚ ਦੇ ਕੇਂਦਰ ਵਿੱਚ ਲਿਆ ਬਠਾਇਆ ਹੈ . ਜੇ ਕੋਈ ਇੱਕ ਸ਼ਬਦ ਹੈ ਜੋ ਉਨ੍ਹਾਂ ਸਮਿਆਂ ਨੂੰ ਪਰਿਭਾਸ਼ਿਤ ਕਰਦਾ ਹੈ ਉਹ ਹੈ “ਨਿਰਾਸ਼ਾ” . ਸਾਰੇ ਨਜ਼ਰ ਆਉਂਦੇ ਵਿਕਲਪ ਅਜਮਾ ਤੇ ਪਰਖ ਲਏ ਗਏ ਸਨ . ਉਹ ਸਭ ਅਸਫਲ ਰਹੇ ਸੀ . ਕੋਈ ਨਹੀਂ ਸੀ ਜੋ ਸਾਨੂੰ ਉਸ ਦੁਸ਼ਚਕਰ ਤੋਂ ਬਾਹਰ ਕਢਣ ਦੀ ਆਸ ਬੰਨਾਉਂਦਾ . ਇਸ ਨਿਰਾਸ਼ਾ ਨੇ ਸਾਡੇ ਸਮੂਹਕ ਮਨ ਨੂੰ ਇੰਨਾ ਜਕੜ ਲਿਆ ਸੀ ਹੈ ਕਿ ਅਸੀਂ ਸਭ ਸਨਕੀ ਬਣ ਗਏ . ਸਾਨੂੰ ਵਾਸਤਵ ਵਿੱਚ ਕਿਸੇ ਉੱਤੇ ਭਰੋਸਾ ਨਹੀਂ ਸੀ . ਅਸੀਂ ਸਮਝਣ ਲਗ ਪਏ ਸਾਂ ਕਿ ਸਾਰੇ ਇੱਕੋ ਜਿਹੇ ਹੀ ਹਨ .
ਅੱਗੇ ਵਧਣ ਤੋਂ ਪਹਿਲਾਂ ਆਪਾਂ ਪਿਛੋਕੜ ਤੇ ਇੱਕ ਝਾਤ ਮਾਰ ਲਈਏ :
ਪ੍ਰਕਾਸ਼ ਸਿੰਘ ਬਾਦਲ ਇੱਕ ਖ਼ੁਰਾਂਟ ,ਰਾਜਨੀਤਕ ਦਿੱਗਜ ਹਨ . ਕਈ ਚੰਗੇ ਮਾਨਵੀ ਗੁਣਾਂ ਦੇ ਬਾਵਜੂਦ ਉਹ ਜਗੀਰੂ ਤਰਜ ਦੀ ਰਵਾਇਤੀ / ਰੂੜ੍ਹੀਵਾਦੀ / ਰਾਜਨੀਤੀ ਦੇ ਤਰਜਮਾਨ ਹਨ . ਵਾਸਤਵ ਵਿੱਚ , ਉਹ ਸਾਡਾ ਅਤੀਤ ਹਨ ਜਿਸ ਨੇ ਸਾਡੇ ਵਰਤਮਾਨ ਨੂੰ ਮੱਲਿਆ ਹੋਇਆ ਹੈ . ਉਹਦਾ ਰਾਜਨੀਤਕ ਮੁਹਾਵਰਾ ਅੱਜ ਦੀਆਂ ਹਕੀਕਤਾਂ ਨਾਲ ਮੇਲ ਨਹੀਂ ਖਾਂਦਾ
ਕੈਪਟਨ ਅਮਰਿੰਦਰ ਸਿੰਘ ਪਹਿਲਾ ਵੀ ਇੱਕ ਵਿਕਲਪ ਸੀ ਅਤੇ ਅੱਜ ਵੀ ਹਨ . ਵਾਸਤਵ ਵਿੱਚ , ਇੱਕ ਸਮੇਂ ਲੱਗ ਰਿਹਾ ਸੀ ਕਿ ਰਾਜ ਵਿੱਚ ਉਹੀ ਇੱਕ ਮਾਤਰ ਵਿਕਲਪ ਹਨ. ਪ੍ਰਕਾਸ਼ ਸਿੰਘ ਬਾਦਲ ਦੇ ਮੁਕਾਬਲੇ ਉਹ ਵਧੇਰੇ ਮੰਜੇ ਹੋਏ , ਆਧੁਨਿਕ , ਦੂਰਦਰਸ਼ੀ , ਨਿਰਣੇ ਲੈਣ ਦੇ ਯੋਗ ਅਤੇ ਧੱਕੜ ਹਨ . ਅਸੀਂ ਉਨ੍ਹਾਂ ਦੇ ਭਾਸ਼ਣਾਂ ਦੀ ਮੂੰਹਫੱਟ ਸਪਸ਼ਟਤਾ ਦੀ ਅਤੇ ਅਤਿ ਸਵੈ ਵਿਸ਼ਵਾਸੀ ਮਹਾਰਾਜਾ ਸ਼ੈਲੀ ਵਿੱਚ ਫ਼ੈਸਲੇ ਕਰਨ ਦੀ ਪ੍ਰਸ਼ੰਸਾ ਕੀਤੀ . ਇਹਦੇ ਉਲਟ ਪ੍ਰਕਾਸ਼ ਸਿੰਘ ਬਾਦਲ ਬਹੁਤ ਉਲਝਿਆ ਜਿਹੇ ਲੱਗਦੇ ਹਨ . ਅਮਰਿੰਦਰ ਸਿੰਘ ਨੂੰ ਆਰਥਕ ਦਿਵਾਲੀਏਪਨ ਦੀ ਕਗਾਰ ਤੇ ਪੁੱਜੇ ਪ੍ਰਾਂਤ ਲਈ ਇੱਕ ਵੱਡੀ ਉਮੀਦ ਦੇ ਰੂਪ ਵਿੱਚ ਸਵੀਕਾਰ ਕੀਤਾ ਗਿਆ ਸੀ . ਉਹ ਅਸਫਲ ਰਹੇ . ਉਨ੍ਹਾਂ ਨੇ ਆਪਣੇ ਸ਼ੁਭਚਿੰਤਕਾਂ ਨੂੰ ਨਿਰਾਸ ਕੀਤਾ . ਉਹ ਆਪਣੇ ‘ਸ਼ਖਸੀ ਵਿਗਾੜਾਂ’ ਤੋਂ ਛੁਟਕਾਰਾ ਨਾ ਪਾ ਸਕੇ . ਆਪਣਾ ਬਹੁਤਾ ਸਮਾਂ ਉਹਨਾਂ ਨੇ ਬਦਲੇ ਦੀ ਰਾਜਨੀਤੀ ਨੂੰ ਤੁਖਣਾ ਦੇਣ ਵਿੱਚ ਖਰਚ ਕਰ ਦਿੱਤਾ . ਉਨ੍ਹਾਂ ਦੀ ਸਰਪਰਸਤੀ ਹੇਠ ਰਾਜ ਵਿੱਚ ਭੂਮੀ ਮਾਫੀਆ ਅਤੇ ਕਾਰਪੋਰੇਟ ਸ਼ੈਲੀ ਦਾ ਭ੍ਰਿਸ਼ਟਾਚਾਰ ਖੂਬ ਪ੍ਰਫੁਲਿਤ ਹੋਏ . ਉਨ੍ਹਾਂ ਨੇ ਜਨਤਕ ਤੌਰ ਤੇ ਦਾਅਵਾ ਕੀਤਾ ਕਿ ਜ਼ਮੀਨ /ਜਾਇਦਾਦ ਦੀਆਂ ਕੀਮਤਾਂ ਵਧਾ ਕੇ ਉਨ੍ਹਾਂ ਨੇ ਰਾਜ ਦੇ ਕਿਸਾਨਾਂ ਦੀ ਵੱਡੀ ਸੇਵਾ ਕੀਤੀ ਹੈ .
ਸੁਖਬੀਰ ਸਿੰਘ ਬਾਦਲ ਕੈਪਟਨ ਅਮਰਿੰਦਰ ਸਿੰਘ ਦੇ ਇੱਕ ਅਕਾਲੀ ਤੋੜ ਦੇ ਰੂਪ ਵਿੱਚ ਆਏ . ਉਹ ਵੀ ਆਧੁਨਿਕ , ਧੱਕੜ , ਅਤੇ ਨਿਰਣਾਇਕ ਹਨ ਅਤੇ ਪ੍ਰਤੀਤ ਹੁੰਦਾ ਸੀ ਕਿ ਉਸ ਕੋਲ ਆਰਥਕ ਵਿਕਾਸ ਦਾ ਵਿਜ਼ਨ ਵੀ ਹੈ . ਅਸਲ ਵਿੱਚ ਉਹ ਬਹੁਤ ਸਫਲ ਬਿਜਨੈਸਮੈਨ ਹਨ . ਉਹਨਾਂ ਨੇ ਰਾਜਨੀਤੀ ਵਿੱਚ ਵੀ ਬਿਜਨੈਸ ਦੇ ਸੂਤਰ ਪ੍ਰਚਲਿਤ ਕਰਨ ਦੀ ਕੋਸ਼ਿਸ਼ ਕੀਤੀ . ਉਹ ਇੱਕ ਕੰਪਨੀ ਦੇ ਪ੍ਰਬੰਧਕ ਵਜੋਂ ਜਿਆਦਾ ਅਤੇ ਇੱਕ ਰਾਜਨੀਤਕ ਨੇਤਾ ਵਜੋਂ ਘੱਟ ਕੰਮ ਕਰਦੇ ਹਨ . ਉਹ ਸ਼ਿਰੋਮਣੀ ਅਕਾਲੀ ਦਲ ( ਬਾਦਲ ) ਦੇ ਸੀ ਈ ਓ ਹਨ . ਸੁਖਬੀਰ ਸਿੰਘ ਬਾਦਲ ਪਾਰਟੀ ਦੇ ਇੱਕ ਪਾਪੂਲਰ ਰਾਜਨੀਤਕ ਵਿਅਕਤੀ ਦੀ ਬਜਾਏ ਨਾਮਜਦ ਅਹੁਦੇਦਾਰ ਵਜੋਂ ਆਪਣੀ ਸ਼ਕਤੀ ਵਧੇਰੇ ਵਰਤਦੇ ਹਨ . ਉਨ੍ਹਾਂ ਦਾ ਪੱਕਾ ਵਿਚਾਰ ਹੈ ਕਿ ਜੋੜਤੋੜ ਅਤੇ ਹੇਰਫੇਰ ਨਾਲ ਸਭ ਕੁੱਝ ਮੈਨੇਜ ਕੀਤਾ ਜਾ ਸਕਦਾ ਹੈ . ਇਸ ਲਈ ਉਨ੍ਹਾਂ ਨੇ ਮੀਡੀਆ ਕਾਬੂ ਕਰ ਲਿਆ ਅਤੇ ਰਾਜ ਦੇ ਕੇਬਲ ਨੈੱਟਵਰਕ ,ਟੇਲੀਵਿਜਨ ਚੈਨਲਾਂ ਤੇ ਮਨਾਪਲੀ ਬਣਾ ਲਈ ਅਤੇ ਪ੍ਰਿੰਟ ਮੀਡਿਆ ਤੇ ਵੀ ਆਪਣੀ ਮਰਜੀ ਪੁਗਾਉਣ ਲੱਗ ਪਏ . ਅਜਿਹਾ ਲੱਗ ਰਿਹਾ ਹੈ ਕਿ ਉਨ੍ਹਾਂ ਨੇ ਸਭ ਕੁਝ ਤੇ ਪੂਰਨ ਕਾਬੂ ਕਰ ਲਿਆ ਹੈ . ਟੀਵੀ ਚੈਨਲਾਂ ਤੋਂ ਲੈ ਕੇ ਰਾਜ ਦੀਆਂ ਸੜਕਾਂ ਉੱਤੇ ਚਲਦੀਆਂ ਬੱਸਾਂ ਤੱਕ ਹਰ ਜਗ੍ਹਾ ਉਨ੍ਹਾਂ ਦਾ ਹੀ ਬੋਲਬਾਲਾ ਨਜ਼ਰ ਆਉਂਦਾ ਹੈ . ਉਨ੍ਹਾਂ ਦਾ ਖਿਆਲ ਸੀ ਕਿ ਉਹ ਪੂਰੇ ਰਾਜ ਦੇ ਮਾਲਕ ਬਣ ਸਕਦੇ ਹਨ . ਲੱਗਦਾ ਹੈ ਉਨ੍ਹਾਂ ਦਾ ਰਾਜਨੀਤਕ ਫਲਸਫਾ ਇਸ ਸਿੱਧਾਂਤ ਤੇ ਆਧਾਰਤ ਹੈ ਕਿ ਜੇਕਰ ਤੁਹਾਡੇ ਕੋਲ ਰਾਜ ਦੇ ਸਾਰੇ ਸਾਧਨਾਂ ਨੂੰ ਖਰੀਦਣ ਦੀ ਸਮਰੱਥਾ ਅਤੇ ਸ਼ਕਤੀ ਹੈ , ਕੋਈ ਵੀ ਤੁਹਾਡੀ ਰਾਜਨੀਤਕ ਮਨਾਪਲੀ ਨੂੰ ਚੁਣੌਤੀ ਨਹੀਂ ਦੇ ਸਕਦਾ ( ਅਤੇ ਇਹ ਵਿਸ਼ਵਾਸ ਪੂਰੀ ਤਰ੍ਹਾਂ ਗਲਤ ਨਹੀਂ ਹੈ ) .
ਅਤੇ ਫਿਰ ਸਾਡੇ ਕੋਲ ਕੈਪਟਨ ਅਮਰਿੰਦਰ ਸਿੰਘ ਹਨ ,ਆਪਣੇ ਨਵੇਂ ਅਵਤਾਰ ਵਿੱਚ. ਸੁਖਬੀਰ ਸਿੰਘ ਬਾਦਲ ਦੀ ਪਾਰੀ ਦੇ ਬਾਅਦ , ਅਮਰਿੰਦਰ ਸਿੰਘ ਨੇ ਮੁੱਖ ਤੌਰ ਤੇ ਸੁਖਬੀਰ ਬਾਦਲ ਦੇ ਇੱਕ ਵਿਸਥਾਰ ਦੀ ਤਰ੍ਹਾਂ ਲੱਗਣਾ ਸ਼ੁਰੂ ਕਰ ਦਿੱਤਾ . ਉਸਦੇ ਮੁੜ ਉਭਾਰ ਨੇ ਵੀ ਸਾਡੀਆਂ ਉਮੀਦਾਂ ਵਧਾਈਆਂ . ਲੇਕਿਨ ਇਹਨਾਂ ਉਮੀਦਾਂ ਦੀ ਅਸਲੀਅਤ ਬਹੁਤ ਸਾਫ਼ ਵੇਖੀ ਜਾ ਸਕਦੀ ਹੈ . ਜਿਵੇਂ ਹੀ ਉਹ ਵਾਗਡੋਰ ਸੰਭਾਲ ਲੈਣਗੇ ਉਹ ਪੀ ਟੀ ਸੀ ਦੀ ਜਗ੍ਹਾ ਪੰਜਾਬ ਟੂਡੇ ਬਹਾਲ ਕਰ ਦੇਣਗੇ , ਕੇਬਲ ਨੈੱਟਵਰਕ ਦੇ ਮੌਜੂਦਾ ਮਾਲਿਕਾਂ ਨੂੰ ਬਦਲ ਦੇਣਗਾ , ਕੁੱਝ ਵੱਡੇ ਬਿਲਡਰਾਂ ਨੂੰ ਨਵੇਂ ਰੀਅਲ ਏਸਟੇਟ ਪਰੋਜੈਕਟਾਂ ਦੀ ਮਨਜ਼ੂਰੀ ਦੇ ਦੇਣਗੇ ਅਤੇ ਪੁਲਿਸ ਅਧਿਕਾਰੀਆਂ ਅਤੇ ਨੌਕਰਸ਼ਾਹਾਂ ਦੇ ਤਬਾਦਲਿਆਂ ਦਾ ਅਗਲਾ ਦੌਰ ਸ਼ੁਰੂ ਕਰ ਦੇਵੇਗਾ . ਇਹੀ ਕੁਝ ਹੈ ਜਿਸ ਲਈ ਉਹ ਪਹਿਲਾਂ ਹੀ ਮਸ਼ਹੂਰ ਹਨ .
ਅਮਰਿੰਦਰ ਅਤੇ ਸੁਖਬੀਰ ਦੀ ਤੁਲਣਾ ਵਿੱਚ ਅਸੀਂ ਮਨਪ੍ਰੀਤ ਸਿੰਘ ਬਾਦਲ ਦੇ ਬਾਰੇ ਵਿੱਚ ਜਿਆਦਾ ਕੁਝ ਨਹੀਂ ਜਾਣਦੇ . ਇਸੇ ਤਥ ਵਿੱਚ ਉਨ੍ਹਾਂ ਦੀ ਤਾਕਤ ਹੈ ਅਤੇ ਉਨ੍ਹਾਂ ਕੋਲ ਰਾਜਨੀਤਕ ਵਰਗ ਵਿੱਚ ਸਾਡੇ ਖੋ ਚੁੱਕੇ ਵਿਸ਼ਵਾਸ ਨੂੰ ਬਹਾਲ ਕਰਨ ਦਾ ਇੱਕ ਮੌਕਾ ਬਣ ਗਿਆ ਹੈ .
ਅਸੀਂ ਉਨ੍ਹਾਂ ਸਮਰਥਾ ਸ਼ਕਤੀਆਂ ਵਿੱਚ ਵਿਸ਼ਵਾਸ ਕਰਨ ਦਾ ਜੋਖਮ ਲੈ ਸਕਦੇ ਹਾਂ . ਉਹ ਇਸਦੇ ਲਾਇਕ ਲੱਗਦੇ ਹਨ. ਜਦੋਂ ਉਨ੍ਹਾਂ ਨੇ ਉਸ ਪਾਰਟੀ ਤੋਂ ਬਗ਼ਾਵਤ ਕੀਤੀ ਸੀ ਜਿਸ ਵਿੱਚ ਜਨਮ ਤੋਂ ਲੈ ਕੇ ਪ੍ਰਵਾਨ ਚੜ੍ਹਨ ਦਾ ਉਹ ਦਾਹਵਾ ਕਰਦੇ ਹਨ , ਉਨ੍ਹਾਂ ਨੂੰ ਦੂਜੇ ਦਾ ਕੰਮ ਖਰਾਬ ਕਰਨ ਵਾਲੇ ਇੱਕ ਨਵੇਂ ਕਿਰਦਾਰ ਵਜੋਂ ਖਾਰਿਜ ਕਰ ਦੇਣ ਦਾ ਯਤਨ ਕੀਤਾ ਗਿਆ ਸੀ . ਰਾਜਨੀਤਕ ਵਿਸ਼ਲੇਸ਼ਕਾਂ ਦਾ ਮੰਨਣਾ ਸੀ ਕਿ ਮਨਪ੍ਰੀਤ ਕੇਵਲ ਅਕਾਲੀ ਦਲ ਦੇ ਹਿਤਾਂ ਨੂੰ ਨੁਕਸਾਨ ਕਰ ਸਕਦੇ ਹੈ ਪਰ ਕੋਈ ਭਰੋਸੇਯੋਗ ਅਤੇ ਵਿਵਹਾਰਕ ਵਿਕਲਪ ਪੇਸ਼ ਨਹੀਂ ਕਰ ਸਕਦੇ . ਰਾਜਨੀਤਕ ਹਲਕਿਆਂ ਵਿੱਚ ਉਹ ਲੋਕ ਜੋ ਜ਼ਾਤੀ ਤੌਰ ਤੇ ਉਨ੍ਹਾਂ ਨੂੰ ਜਾਣਦੇ ਹਨ ਉਨ੍ਹਾਂ ਦੀ ਰਾਏ ਹੈ ਕਿ ਆਪਣੇ ਵਿਸ਼ਾਲ ਗਿਆਨ , ਪਰਭਾਵਸ਼ਾਲੀ ਭਾਸ਼ਣ ਅਤੇ ਸੁਚੱਜੀ ਸ਼ਖਸੀਅਤ ਦੇ ਬਾਵਜੂਦ , ਉਨ੍ਹਾਂ ਕੋਲ ਉਸ ਮੂਲ ਸਾਮਗਰੀ ਨਹੀਂ ਹੈ ਜਿਸ ਨਾਲ ਉਹ ਪੰਜਾਬ ਵਰਗੇ ਰਾਜ ਵਿੱਚ ਇੱਕ ਸਫਲ ਰਾਜਨੀਤੀਵਾਨ ਬਣ ਸਕਣ . ਕਿਹਾ ਗਿਆ ਕਿ ਉਹ ਧੱਕੜ ਅਤੇ ਕਾਫ਼ੀ ਨਿਰਣਾਇਕ ਨਹੀਂ ਹਨ ਅਤੇ ਪੰਜਾਬ ਦੀ ਪੇਂਡੂ ਸੰਸਦੀ ਰਾਜਨੀਤੀ ਦੇ ਬਿਖੜੇ ਖੇਤਰ ਵਿੱਚ ਕਰੜੀ ਮਿਹਨਤ ਵਾਲਾ ਉਨ੍ਹਾਂ ਦਾ ਸੁਭਾਅ ਨਹੀਂ ਹੈ . ਇਸ ਵਿਸ਼ਲੇਸਣ ਨੂੰ ਕਾਊਂਟਰ ਕਰਨ ਲਈ ਅਜੇ ਸਾਡੇ ਕੋਲ ਬਹੁਤਾ ਕੁਝ ਨਹੀਂ ਹੈ , ਪਰ ਕਾਫੀ ਮਾਨਾਖੇਜ਼ ਅਤੇ ਰੋਮਾਂਚਕ ਸੰਕੇਤ ਮਿਲ ਰਹੇ ਹਨ ਜੋ ਬਹੁਤ ਕੁਝ ਦੱਸ ਸਕਦੇ ਹਨ ਅਤੇ ਵਾਸਤਵ ਵਿੱਚ ਸਾਨੂੰ ਹੈਰਾਨ ਕਰ ਸਕਦੇ ਹਨ . ਅਸੀਂ ਇਸ ਲਈ ਤਿਆਰ ਹਾਂ . ਵਾਸਤਵ ਵਿੱਚ , ਅਸੀਂ ਹਮੇਸ਼ਾ ਇਸ ਤਰ੍ਹਾਂ ਦੇ ਬਦਲਾਉ ਦੇ ਬਾਰੇ ਕਲਪਨਾ ਦੀਆਂ ਉਡਾਰੀਆਂ ਲਾਉਂਦੇ ਆ ਰਹੇ ਹਾਂ .
ਜਿਸ ਤਰ੍ਹਾਂ ਨਾਲ ਉਨ੍ਹਾਂ ਨੂੰ ਪੇਂਡੂ ਲੋਕਾਂ ਅਤੇ ਯੁਵਕਾਂ ਤੋਂ ਸਮਰਥਨ ਮਿਲ ਰਿਹਾ ਹੈ ਉਹ ਧਿਆਨ ਦਾ ਹੱਕਦਾਰ ਹੈ . ਇਸ ਸੰਬੰਧ ਵਿੱਚ ਮਨਪ੍ਰੀਤ ਸਿੰਘ ਬਾਦਲ ਓਬਾਮਾ ਵਾਲੇ ਰਾਹ ਜਾ ਰਿਹਾ ਲੱਗਦੇ ਹਨ . ਕਾਰਪੋਰੇਟ ਸ਼ਾਰਕਾਂ ਦੁਆਰਾ ਨਿਅੰਤਰਿਤ ਦੇਸ਼ ਵਿੱਚ , ਬਰਾਕ ਓਬਾਮਾ ਨੇ ਇੰਟਰਨੇਟ ਜਰੀਏ ਆਪਣੀ ਮੁਹਿੰਮ ਸ਼ੁਰੂ ਕੀਤੀ ਸੀ ਅਤੇ ਓੜਕ ਇਸ ਨੂੰ ਹੈਰਾਨੀਜਨਕ ਸਫਲਤਾ ਵਿੱਚ ਉਲਥਾ ਲਿਆ ਸੀ . ਦਰਅਸਲ ਉਨ੍ਹਾਂ ਦੀ ਪੂਰੀ ਮੁਹਿੰਮ ਇੰਟਰਨੇਟ ਸਮੁਦਾਇਆਂ ਨੇ ਚਲਾਈ ਸੀ . ਉਨ੍ਹਾਂ ਨੇ ਆਪਣੀ ਤਾਜ਼ਾ , ਭਾਵੁਕ ਅਤੇ ਈਮਾਨਦਾਰ ਰਾਜਨੀਤੀ ਨਾਲ ਅਮਰੀਕੀ ਜੁਆਨੀ ਨੂੰ ਪ੍ਰੇਰਿਤ ਕਰ ਲਿਆ ਅਤੇ ਦੁਨੀਆਂ ਦੇ ਸਭ ਤੋਂ ਤਾਕਤਵਰ ਲੋਕਤੰਤਰ ਦੀ ਤਸਵੀਰ ਬਦਲ ਦਿੱਤੀ . ਇਹ ਗੱਲ ਕੋਈ ਚਮਤਕਾਰ ਤੋਂ ਘੱਟ ਨਹੀਂ ਸੀ .
ਹੁਕਮਰਾਨ ਅਕਾਲੀ ਦਲ ਨਾਲੋਂ ਨਾਟਕੀ ਜੁਦਾ ਹੋਣ ਦੇ ਤਰੀਕਿਆਂ ਦੀ ਸਮਾਨਤਾ ਨੂੰ ਵੇਖਦੇ ਹੋਏ ਕਈ ਰਾਜਨੀਤਕ ਵਿਸ਼ਲੇਸ਼ਕਾਂ ਨੂੰ ਮਨਪ੍ਰੀਤ ਦੀ ਤੁਲਣਾ ਮਰਹੂਮ ਜਥੇਦਾਰ ਗੁਰਚਰਨ ਸਿੰਘ ਟੋਹੜਾ ਨਾਲ ਕਰਨ ਦਾ ਲਾਲਚ ਹੋ ਗਿਆ . ਪਰ ਇਹ ਤੁਲਣਾ ਠੀਕ ਨਹੀਂ ਅਤੇ ਸਾਨੂੰ ਨੁਕਸਦਾਰ ਸਿੱਟੇ ਕਢਣ ਵੱਲ ਤੋਰ ਸਕਦੀ ਹੈ . ਉਹ ਦੋਨੋਂ ਦੋ ਵੱਖ ਵੱਖ ਸੰਸਾਰਾਂ ਦੇ ਵਾਸੀ ਹਨ . ਇਸ ਤਥ ਦੇ ਇਲਾਵਾ ਕਿ ਉਹ ਦੋਨੋਂ ਬਾਗ਼ੀ ਅਕਾਲੀ ਹਨ ਉਨ੍ਹਾਂ ਵਿੱਚ ਹੋਰ ਕੋਈ ਸਮਾਨਤਾ ਨਹੀਂ . ਜਦੋਂ ਜਥੇਦਾਰ ਗੁਰਚਰਨ ਸਿੰਘ ਟੋਹੜਾ ਨੇ ਬਗ਼ਾਵਤ ਕੀਤੀ ਸੀ , ਉਹ ਚੰਗੀ ਤਰ੍ਹਾਂ ਲੋਕਾਂ ਦੇ ਸਾਹਮਣੇ ਆ ਚੁਕੇ ਸਨ ਯਾਨੀ ਖੁਲੀ ਕਿਤਾਬ ਸਨ ਅਤੇ ਆਪਣੇ ਰਾਜਨੀਤਕ ਕੈਰੀਅਰ ਦੇ ਅੰਤ ਦੇ ਐਨ ਨੇੜੇ ਪਹੁੰਚ ਚੁੱਕੇ ਸਨ. ਇਸਦੇ ਵਿਪਰੀਤ , ਮਨਪ੍ਰੀਤ ਤਾਜ਼ਾ ਹਵਾ ਦੇ ਬੁੱਲੇ ਵਾਂਗ ਆਉਂਦੇ ਹਨ ਅਤੇ ਉਨ੍ਹਾਂ ਕੋਲ ( ਝੂਠੀਆਂ ਜਾਂ ਸੱਚੀਆਂ ) ਉਮੀਦਾਂ ਜਗਾਉਣ ਦੀ ਵਾਸਤਵਿਕ ਸਮਰੱਥਾ ਹੈ .
ਇਸ ਵਰਤਾਰੇ ਵਿੱਚ ਸਾਨੂੰ ਨਵੇਂ ਸਿਰੇ ਤੋਂ ਉਤੇਜਿਤ ਕਰਨ ਲਈ ਅਤੇ ਸਾਡੀਆਂ ਰਾਜਨੀਤਕ ਕਲਪਨਾਵਾਂ ਨੂੰ ਫਿਰ ਤੋਂ ਚਾਰਜ ਕਰਨ ਲਈ ਭਰਪੂਰ ਸੰਕੇਤ ਨਜ਼ਰ ਆਉਂਦੇ ਹਨ :
*ਦਹਾਕਿਆਂ ਬਾਅਦ ਸਾਡੇ ਕੋਲ ਅਜਿਹਾ ਰਾਜਨੀਤੀਵਾਨ ਹੈ ਜੋ ਪੰਜਾਬ ਦੇ ਯੁਵਕਾਂ ਨੂੰ ਅਤੇ ਵਿਦਿਆਰਥੀ ਸਮੁਦਾਏ ਨੂੰ ਪ੍ਰੇਰਿਤ ਕਰਨ ਦੇ ਸਮਰੱਥ ਨਜ਼ਰ ਆਉਂਦਾ ਹੈ . ਸੰਤ ਜਰਨੈਲ ਸਿੰਘ ਭਿੰਡਰਾਵਾਲਾ ਪੰਜਾਬ ਦੇ ਇਤਹਾਸ ਵਿੱਚ ਇੱਕ ਵਿਵਾਦਾਸਪਦ ਹਸਤੀ ਸੀ . ਉਨ੍ਹਾਂ ਦੀ ਰਾਜਨੀਤੀ ਅਤੇ ਵਿਚਾਰਧਾਰਾ ਨੂੰ ਧਰਮਨਿਰਪੱਖ ਅਤੇ ਜਮਹੂਰੀ ਹਲਕਿਆਂ ਨੇ ਕਦੇ ਸਵੀਕਾਰ ਨਹੀਂ ਸੀ ਕੀਤਾ . ਲੇਕਿਨ ਫਿਰ ਵੀ ਅਸੀਂ ਇਸ ਸਚਾਈ ਤੋਂ ਮੁਕਰ ਨਹੀਂ ਸਕਦੇ ਕਿ ਉਨ੍ਹਾਂ ਦੇ ਕੋਲ ਕੋਈ ਕਰਿਸ਼ਮਾ ਸੀ . ਉਨ੍ਹਾਂ ਨੇ ਸਿੱਖ ਯੁਵਕਾਂ ਦੀ ਇੱਕ ਪੂਰੀ ਪੀੜ੍ਹੀ ਨੂੰ ਪ੍ਰੇਰਿਤ ਕੀਤਾ ਸੀ . ਇਹ ਵੱਖਰੀ ਗੱਲ ਹੈ ਕਿ ਭਿੰਡਰਾਵਾਲਾ ਵਰਤਾਰੇ ਦਾ ਦੁਖਾਂਤਕ ਤਰੀਕੇ ਨਾਲ ਅੰਤ ਹੋ ਗਿਆ . ਵਿਚਾਰਧਾਰਿਕ ਪੱਧਰ ਉੱਤੇ ਵੀ ਅਸੀਂ ਮਨਪ੍ਰੀਤ ਦੇ ਉਭਾਰ ਦੀ ਭਿੰਡਰਾਵਾਲਾ ਨਾਲ ਤੁਲਣਾ ਨਹੀਂ ਕਰ ਸਕਦੇ. ਇੱਕ ਸਕਾਰਾਤਮਕ ਅਤੇ ਆਧੁਨਿਕ ਦ੍ਰਿਸ਼ਟਿਕੋਣ ਨਾਲ ਲੈਸ ਮਨਪ੍ਰੀਤ ਧਰਮਨਿਰਪੱਖ ਅਤੇ ਲੋਕਤੰਤਰੀ ਮੁੱਲਾਂ ਦੇ ਪ੍ਰਤੀ ਪ੍ਰਤਿਬਧ ਨਜ਼ਰ ਆਂਦਾ ਹੈ . ਉਨ੍ਹਾਂ ਵਿੱਚ ਵਿੱਚ ਉਹ ਸਾਰੀਆਂ ਸਭਿਆਚਾਰਕ ਵਿਸ਼ੇਸ਼ਤਾਈਆਂ ਹਨ ਜੋ ਪੰਜਾਬ ਦੇ ਗਲੋਬਲ ਆਧੁਨਿਕ ਦੁਨੀਆਂ ਵਿੱਚ ਜਿੰਦਾ ਰਹਿਣ ਲਈ ਜ਼ਰੂਰੀ ਹਨ . ਉਹ ਪੰਜਾਬ ਦੇ ਸ਼ਹਿਰੀ ਅਤੇ ਪੇਂਡੂ ਯੁਵਕਾਂ ਨੂੰ ਬਿਹਤਰ ਭਵਿੱਖ ਦਾ ਸੁਫਨਾ ਲੈਣ ਲਈ ਇੱਕ ਵਾਰ ਫਿਰ ਪ੍ਰੇਰ ਸਕਣ ਵਿੱਚ ਸਫਲ ਰਹੇ ਹਨ . ਉਹ ਫੇਸਬੁਕ ਤੇ ਹਨ ,ਯੂਨੀਵਰਸਿਟੀ ਅਤੇ ਕਾਲਜ ਕੈਂਪਸਾਂ ਵਿੱਚ ਵਿਦਮਾਨ ਹਨ . ਉਹ ਰਾਜ ਦੀਆਂ ਵਿਦਿਅਕ ਸੰਸਥਾਵਾਂ ਅੰਦਰ ਯੁਵਕਾਂ ਵਿੱਚ ਚਰਚਾ ਦਾ ਵਿਸ਼ਾ ਬਣ ਗਏ ਹਨ .
* ਪੰਜਾਬ ਦੇ ਹਾਲ ਦੇ ਇਤਹਾਸ ਵਿੱਚ , ਰਾਜ ਦੀ ਮੁੱਖਧਾਰਾ ਦੀ ਰਾਜਨੀਤੀ ਵਿੱਚ ਸਾਨੂੰ ਕੋਈ ਵੀ ਹੋਰ ਵਿਅਕਤੀ ਵਿਖਾਈ ਨਹੀਂ ਦਿੰਦਾ ਜੋ ਪੰਜਾਬ ਦੇ ਬੌਧਿਕ , ਸਿੱਖਿਅਕ ਅਤੇ ਸਾਹਿਤਕ ਹਲਕਿਆਂ ਵਿੱਚ ਪ੍ਰਵਾਨ ਹੋਵੇ . ਮਨਪ੍ਰੀਤ ਵਿੱਚ ਪੰਜਾਬ ਦੇ ਕਲਾ ਅਤੇ ਸਾਹਿਤਕ ਹਲਕਿਆਂ ਦੇ ਨਾਲ ਜੁੜਨ ਦੀ ਸਮਰੱਥਾ ਅਤੇ ਸਾਖ ਹੈ .
* ਭਾਰਤੀ ਮੱਧ ਵਰਗ ਹਾਲ ਹੀ ਵਿੱਚ ਰਾਜਨੀਤਕ ਵਰਗ ਦੇ ਪ੍ਰਤੀ ਆਮ ਤੌਰ ਤੇ ਸ਼ੱਕੀ ਹੋ ਗਏ ਹਨ . ਸੋਨੀਆ ਗਾਂਧੀ , ਡਾ . ਮਨਮੋਹਨ ਸਿੰਘ ਅਤੇ ਰਾਹੁਲ ਗਾਂਧੀ ਵਰਗੇ ਨੇਤਾਵਾਂ ਦੇ ਪ੍ਰਤੀ ਭਾਰਤੀ ਮੱਧ ਵਰਗ ਦੇ ਵਤੀਰੇ ਵਿੱਚ ਇੱਕ ਵੱਡੇ ਬਦਲਾਉ ਦੇ ਚਿਹਨਕ ਹਨ . ਲੇਕਿਨ ਪੰਜਾਬ ਵਿੱਚ ਅਜਿਹਾ ਕੋਈ ਨਹੀਂ ਸੀ ਜੋ ਇਹ ਬਦਲਾਉ ਦਾ ਚਿਹਨਕ ਬਣੇ . ਹਾਲਾਂਕਿ ਸੁਖਬੀਰ ਸਿੰਘ ਬਾਦਲ ਨੂੰ ਵੀ ਇੱਕ ਜਵਾਨ ਨੇਤਾ ਦੇ ਤੌਰ ਤੇ ਪ੍ਰਮੋਟ ਤੇ ਪ੍ਰੋਜੈਕਟ ਕੀਤਾ ਗਿਆ ਸੀ ਪਰ ਉਨ੍ਹਾਂ ਦੀ ਚੌਟਾਲਾਨੁਮਾ ਕਾਰਜ ਸ਼ੈਲੀ ਮੱਧ ਵਰਗਾਂ ਨੂੰ ਕੁਝ ਜਿਆਦਾ ਹੀ ਡਰਾਉਣੀ ਨਜ਼ਰ ਆਈ . ਲੇਕਿਨ ਮਨਪ੍ਰੀਤ ਆਪਣੀ ਹਾਲੀਆ ਬਗ਼ਾਵਤ ਤੋਂ ਪਹਿਲਾਂ ਹੀ ਮੱਧ ਵਰਗ ਦਾ ਪਸੰਦੀਦਾ ਆਗੂ ਬਣ ਗਿਆ ਸੀ . ਇੱਕ ਕੈਬਿਨੇਟ ਮੰਤਰੀ ਦੇ ਰੂਪ ਵਿੱਚ ਉਹ ਲਾਲ ਬੱਤੀ ਦੇ ਬਿਨਾਂ ਅਤੇ ਕੋਈ ਪੁਲਸੀ ਵਾਹਨਾ ਦੇ ਹੂਟਰਾਂ ਤੋਂ ਬਿਨਾ ਆਪਣੀ ਕਾਰ ਆਪ ਚਲਾ ਕੇ ਪਬਲਿਕ ਸਮਾਰੋਹਾਂ ਵਿੱਚ ਭਾਗ ਲੈਣ ਲਈ ਸਭਨੀਂ ਥਾਂਈ ਜਾਣ ਲੱਗ ਪਏ ਸਨ . ਇਹ ਪੂਰੀ ਤਰ੍ਹਾਂ ਅਲਗ ਰਾਜਨੀਤਕ ਸੰਸਕ੍ਰਿਤੀ ਦੇ ਲੱਛਣ ਸਨ ਜੋ ਚਿਰਾਂ ਤੋਂ ਰਾਜ ਵਿੱਚ ਸੁਣਨ ਦੇਖਣ ਵਿੱਚ ਨਹੀਂ ਸਨ ਆਏ.
* ਮਨਪ੍ਰੀਤ ਵਰਤਾਰੇ ਦਾ ਸਭ ਤੋਂ ਦਿਲਚਸਪ ਪਹਿਲੂ ਪੇਂਡੂ ਜਨਤਾ ਵਿੱਚ ਉਨ੍ਹਾਂ ਦਾ ਸਵੀਕਾਰ ਹੋਣਾ ਹੈ . ਹਾਲਾਂਕਿ ਉਹ ਦੂਨ ਸਕੂਲ ਦੇ ਵਿਦਿਆਰਥੀ ਰਹੇ ਹਨ ਫਿਰ ਵੀ ਉਹ ਕਮਾਲ ਦੀ ਸੌਖ ਨਾਲ ਪੇਂਡੂ ਖੇਤਰ ਨਾਲ ਗੱਲਬਾਤ ਕਰ ਸਕਦੇ ਹਨ . ਪੇਂਡੂ ਖੇਤਰਾਂ ਵਿੱਚ ਉਨ੍ਹਾਂ ਨੂੰ ਮਿਲ ਰਿਹਾ ਵਚਿਤਰ ਹੁੰਗਾਰਾ ਇੱਕ ਬਹੁਤ ਹੀ ਮਹੱਤਵਪੂਰਣ ਰਾਜਨੀਤਕ ਘਟਨਾਕਰਮ ਹੈ . ਪੇਂਡੂ ਜਨਤਾ ਉਸਨੂੰ ਇੱਕ ਜਲਾਵਤਨ ਰਾਜਕੁਮਾਰ ਦੇ ਰੂਪ ਵਿੱਚ ਲੈ ਰਹੀ ਹੈ .
* ਪੰਜਾਬ ਵਿੱਚ ਅਤੇ ਪੰਜਾਬ ਦੇ ਬਾਹਰ ਰਹਿਣ ਵਾਲਾ ਸ਼ਹਿਰੀ ਪੰਜਾਬੀ ਅਭਿਜਾਤ ਵਰਗ ਵੀ ਉਸ ਵਿੱਚ ਰੁਚੀ ਲੈਣ ਲੱਗ ਪਿਆ ਹੈ . ਇਸ ਵਰਗ ਨੂੰ ਹਮੇਸ਼ਾ ਹੀ ਆਪਣੇ ਆਪ ਨੂੰ ਪੰਜਾਬ ਦੇ ਨਾਲ ਇੱਕਰੂਪ ਸਮਝਣ ਵਿੱਚ ਕਠਿਨਾਈ ਰਹੀ ਹੈ . ਉਨ੍ਹਾਂ ਕੋਲ ਪੰਜਾਬ ਨਾਲ ਅਪਣੱਤ ਦਾ ਅਹਿਸਾਸ ਦੇਣ ਵਾਲੇ ਪ੍ਰਤੀਕ ਨਹੀਂ ਹਨ . ਦਰਅਸਲ ਇਹ ਇੱਕ ਸਭਿਆਚਾਰਕ ਪਾੜਾ ਹੈ . ਇਹ ਧਿਆਨਯੋਗ ਰੌਚਿਕ ਤਥ ਹੈ ਕਿ ਮਨਪ੍ਰੀਤ ਸਿੰਘ ਬਾਦਲ ਪੰਜਾਬੀ ਸਮੁਦਾਏ ਦੇ ਇਸ ਖੁਦ ਜਲਾਵਤਨ ਵਰਗ ਵਿੱਚ ਵੀ ਦਿਲਚਸਪੀ ਪੈਦਾ ਕਰ ਰਿਹਾ ਹੈ .
*ਅਜੋਕੇ ਗਲੋਬਲੀ ਸੰਸਾਰ ਵਿੱਚ ਪਰਵਾਸੀ ਸਮੁਦਾਏ ਆਪਣੇ ਜੱਦੀ ਸਮਾਜਾਂ ਉੱਤੇ ਬਹੁਤ ਪ੍ਰਭਾਵ ਪਾਉਂਦੇ ਹਨ . ਪੰਜਾਬੀ ਪਰਵਾਸੀ ਵੀ ਰਾਜ ਦੀ ਰਾਜਨੀਤੀ ਵਿੱਚ ਖਾਸੀ ਜਿਆਦਾ ਰੁਚੀ ਲੈਂਦੇ ਹਨ , ਹਾਲਾਂਕਿ ਇਹ ਗੱਲ ਹਮੇਸ਼ਾ ਪੂਰੀ ਤਰ੍ਹਾਂ ਮੁਨਾਸਿਬ ਨਹੀਂ ਕਹੀ ਜਾ ਸਕਦੀ . ਕੈਪਟਨ ਅਮਰਿੰਦਰ ਸਿੰਘ ਪੰਜਾਬ ਨਾਲੋਂ ਪਰਵਾਸੀ ਪੰਜਾਬੀਆਂ ਵਿੱਚ ਕਿਤੇ ਜਿਆਦਾ ਪਾਪੂਲਰ ਸੀ . ਪਰ ਹੁਣ ਪੰਜਾਬੀ ਡਾਇਸਪੋਰਾ ਦੇ ਨਵੇਂ ਹੀਰੋ ਨੰਬਰ ਇੱਕ ਬਿਨਾ ਸ਼ੱਕ ਮਨਪ੍ਰੀਤ ਸਿੰਘ ਬਾਦਲ ਹਨ ਭਾਵੇਂ ਸਾਨੂੰ ਅਜੇ ਇਹਦੇ ਕਾਰਨਾਂ ਦਾ ਪਤਾ ਨਹੀਂ ਹੈ .
ਇਹ ਸੰਕੇਤ ਮਾਤਰ ਹਨ ਨਿਰਣੇ ਨਹੀਂ . ਸਿਰਫ਼ ਇਨ੍ਹਾਂ ਦੇ ਆਧਾਰ ਉੱਤੇ ਅਸੀਂ ਕੋਈ ਨਿਰਣਾਇਕ ਭਵਿੱਖਵਾਣੀ ਨਹੀਂ ਕਰ ਸਕਦੇ . ਲੇਕਿਨ ਜਾਣਨ ਸਮਝਣ ਲਈ ਇਹ ਦਿਲਚਸਪ ਸੰਕੇਤ ਹਨ . ਅਸੀਂ ਸਭ ਇੱਕ ਮਹਾਨ ਬਦਲਾਉ ਦੇ ਗਵਾਹ ਵੀ ਹੋ ਸਕਦੇ ਹਾਂ ਜਾਂ ਇਹ ਇੱਕ ਹੋਰ ਝੂਠਾ ਲਾਰਾ ਵੀ ਸਾਬਤ ਹੋ ਸਕਦਾ ਹੈ . ਜਦੋਂ ਮਨਪ੍ਰੀਤ ਨੇ ਆਪਣੀ ਜਾਗੋ ਪੰਜਾਬ ਯਾਤਰਾ ਪੂਰੀ ਕਰ ਲਈ ਤਾਂ ਸਾਨੂੰ ਵਧੇਰੇ ਸਪੱਸ਼ਟ ਤਸਵੀਰ ਮਿਲ ਜਾਵੇਗੀ .
ਸ਼ਮੀਲ
Thanks satdeep can you please post your facebook link below... So we can share some thoughts
ReplyDeleteRegards Daljinder
Nice Articel , SHAMEEL is good thinker,pholishpher,
ReplyDeletePunjabi hopless youth waiting for New fresh and faithfull leader
no one seen here, Who will give us flash,
Punjab is suffering from it's expired leaders and dramtic political parities
Manpreet is shining ,but Sun is so far ... he needs more political ,social ,ecnomic issues of Punjab,he needs moe base,more
dedication, more maturity. ROHIT
more
it is a good article...............
ReplyDelete