ਜਦੋਂ ਅਸੀਂ ਵੀਹਵੀਂ ਸਦੀ ਵਿਚ ਹੋਏ ਇਨਕਲਾਬਾਂ ਅਤੇ ਲੋਕ-ਉਭਾਰਾਂ ਦੇ ਇਤਿਹਾਸ ਵਲ ਉਡਦੀ-ਉਡਦੀ ਨਜ਼ਰ ਮਾਰਦੇ ਹਾਂ ਤਾਂ ਬਾਰ-ਬਾਰ ਚਾਰ ਪੈਟਰਨ ਉਭਰ ਕੇ ਸਾਡੇ ਸਾਹਮਣੇ ਆਉਂਦੇ ਹਨ। ਇਉਂ ਲੱਗਦਾ ਹੈ ਜਿਵੇਂ ਸ਼ਾਂਤੀ ਤੇ ਤੂਫ਼ਾਨ ਦੇ ਆਉਣ ਜਾਣ ਦਾ, ਜਾਂ ਸਹੀ ਢੰਗ ਨਾਲ ਕਹੀਏ ਤਾਂ ਐਂਟੈਨੀਉ ਗ੍ਰਾਮਸ਼ੀ ਦੇ ਸ਼ਬਦਾਂ ਵਿਚ 'ਦਾ ਰੈਵੋਲੂਸ਼ਨ/ਰੈਸਟਰੋਰੇਸ਼ਨ ਡਾਇਆਨੈਮਿਕ (ਇਨਕਲਾਬ ਤੇ ਵਾਪਸੀ ਦੀ ਗਤੀਆਤਮਕਤਾ) ਦਾ ਇਕ ਚੱਕਰ ਜਿਹਾ ਚੱਲਦਾ ਰਹਿੰਦਾ ਹੈ। ਇਉਂ ਵੇਖੀਏ ਤਾਂ ਉਨੀ ਸੌ ਸਤਾਰਾਂ ਦੇ ਬਾਲਸ਼ਵਿਕ ਇਨਕਲਾਬ ਤੋਂ ਬਾਦ ਯੂਰਪ ਦੀ ਇਨਕਲਾਬੀ ਲਹਿਰ ਦੀ ਹਾਰ ਹੋਈ। ਜਿਸਨੇ ਦੋ ਦਹਾਕਿਆਂ ਤਕ ਚੱਲਣ ਵਾਲੇ ਫ਼ਾਸੀਵਾਦ ਦਾ ਰਾਹ ਪੱਧਰਾ ਕੀਤਾ। ਜਦੋਂ ਕਿ ਸੋਵੀਅਤ ਸੰਘ ਦੁਸ਼ਮਣਾਂ ਨਾਲ ਘਿਰਿਆ ਹੋਇਆ ਤੇ ਅਲਗ ਥਲਗ ਪਿਆ ਰਿਹਾ। ਇਹ ਸਥਿਤੀ ਦੂਸਰੀ ਸੰਸਾਰ ਜੰਗ ਤੋਂ ਬਾਦ ਬਦਲੀ। ਇਸ ਯੁੱਧ ਵਿਚ ਸੋਵੀਅਤ ਸੰਘ ਦੇ ਇਕ ਕਰੋੜ ਲੋਕ ਮਾਰੇ ਗਏ। ਫਿਰ ਉਨੀ ਸੌ ਉਣੀਜਾ ਦੇ ਚੀਨੀ ਇਨਕਲਾਬ ਤੋਂ ਬਾਦ ਵੀ ਸੰਸਾਰ ਪੱਧਰ ਤੇ ਉਲਟ-ਇਨਕਲਾਬੀ ਯੁੱਧ ਦਾ ਦੌਰ ਆਇਆ ਜੋ ਇੰਡੋਨੇਸ਼ੀਆ ਤੋਂ ਲੈ ਕੇ ਚਿਲੀ ਤਕ ਚੱਲਦਾ ਰਿਹਾ। ਉØੱਤਰੀ ਕੋਰੀਆ ਅਤੇ ਕਿਊਬਾ ਵਰਗੇ ਛੋਟੇ-ਛੋਟੇ ਕੋਣੇ ਇਸ ਤੋਂ ਬਚੇ ਰਹੇ। ਪਰੰਤੂ ਇਸ ਤੋਂ ਬਾਦ ਫਿਰ ਲੋਕ-ਉਭਾਰਾਂ ਵਿਚ ਤੇਜ਼ੀ ਆਈ ਜਿਸਦੇ ਨਤੀਜੇ ਵਜੋਂ ਹਿੰਦਚੀਨ ਤੇ ਪੁਰਤਗਾਲ ਮੁਕਤ ਹੋਏ।
ਦੂਸਰਾ : ਇਕ ਇਨਕਲਾਬ ਦੇ ਹੋ ਜਾਣ ਤੇ ਦੂਸੇ ਦੀ ਸ਼ੁਰੂਆਤ ਦੇ ਵਿਚਕਾਰਲੇ ਸਮੇਂ ਨੂੰ ਦੂਸਰੇ ਸ਼ਬਦਾਂ ਵਿਚ 'ਵਾਪਸੀ' ਦੇ ਸਮੇਂ ਨੂੰ ਉਲਟ-ਇਨਕਲਾਬ ਇਸ ਤਰ੍ਹਾਂ ਦੀ ਹਵਾ ਬੰਨ੍ਹਣ ਲਈ ਪ੍ਰਯੋਗ ਕਰਦਾ ਹੈ ਕਿ ਜਿਵੇਂ ਸਰਮਾਏਦਾਰੀ ਨਿਸ਼ਚਿਤ ਰੂਪ ਵਿਚ ਸਦਾ ਲਈ ਵਾਪਿਸ ਆ ਗਈ ਹੋਵੇ। ਬਾਲਸ਼ਵਿਕਾਂ ਦੀ ਜਿੱਤ ਤੋਂ ਬਾਦ ਯੂਰਪ ਵਿਚ ਜਿਹੜੇ ਇਨਕਲਾਬ ਆਏ-ਖਾਸ ਤੌਰ ਤੇ ਇਟਲੀ, ਜਰਮਨੀ ਅਤੇ ਹੰਗਰੀ ਵਿਚ-ਉਹੀ ਇਨੀ ਬੁਰੀ ਤਰ੍ਹਾਂ ਨਾਕਾਮਯਾਬ ਹੋਏ ਤੇ ਸੋਵੀਅਤ ਸੰਘ ਆਪ ਇਨੀ ਬੁਰੀ ਤਰ੍ਹਾਂ ਜ਼ਖਮੀ ਹੋਇਆ ਕਿ ਨਾਜ਼ੀਆਂ ਦੀ ਖੁਸ਼ੀ ਦੀ ਕੋਈ ਸੀਮਾ ਨਾ ਰਹੀ। ਤੀਸਰੇ ਰਾਈਕ ਦੀ ਸਥਾਪਨਾ ਨੂੰ ਇਤਿਹਾਸ ਦਾ ਅੰਤ ਐਲਾਨਿਆਂ ਗਿਆ। ਹੁਣੇ ਕੁਝ ਸਮਾਂ ਪਹਿਲਾਂ ਇਕ ਪਾਸੇ ਇਤਿਹਾਸ ਦੇ ਅੰਤ ਦਾ ਐਲਾਨ ਹੋਇਆ ਹੈ ਜਦੋਂ ਸੋਵੀਅਤ ਸੰਗ ਦੇ ਟੁੱਟਣ ਤੇ ਅਮਰੀਕਾ ਨੇ ਜਿੱਤ ਦਾ ਜਸ਼ਨ ਮਨਾਇਆ। ਇਥੋਂ ਕਿ ਚੀਨੀ ਇਨਕਲਾਬ ਦੇ ਤੁਰੰਤ ਇਕ ਦਮ ਬਾਦ ਉਨੀ ਸੌ ਪੰਜਾਹ ਵਾਲੇ ਦਹਾਕੇ ਵਿਚ ਅਲਜੀਰੀਆ ਅਤੇ ਹਿੰਦਚੀਨੀ ਵਰਗੀਆਂ ਥਾਵਾਂ ਤੇ ਇਨਕਲਾਬੀ ਯੁੱਧ ਭੜਕ ਰਹੇ ਸਨ ਤਾਂ ਉਦੋਂ ਵੀ ਉਲਟ ਇਨਕਲਾਬੀਆਂ ਦੀ ਤਾਕਤ ਅਮਰੀਕਾ ਦੇ ਰੂਪ ਇਨੀ ਅਜਿੱਤ ਵਿਖਾਈ ਦਿੰਦੀ ਸੀ ਕਿ ਅਮਰੀਕੀ ਅਰਥਸ਼ਾਸਤਰੀ 'ਸਰਮਾਏ ਦੇ ਸੁਨਹਿਰੀ ਕਾਲ' ਦੇ ਐਲਾਨ ਕਰਨ ਲੱਗੇ ਅਤੇ ਮੋਹੀ ਅਮਰੀਕੀ ਅਰਥਸ਼ਾਸਤਰੀਆਂ ਨੇ 'ਵਿਚਾਰਧਾਰਾ ਦੇ ਅੰਤ' ਦਾ ਸਿਧਾਂਤ ਘਰ ਮਾਰਿਆ ਜਿਸ ਦਾ ਅਰਥ ਸੀ ਕਿ ਸਰਮਾਏ ਦੀ ਤਾਕਤ ਅੱਗੇ ਪਰਿਵਰਤਨ ਦੀਆਂ ਸਾਰੀਆਂ ਵਿਚਾਰਧਾਰਾਵਾਂ ਨੇ ਦਮ ਤੋੜ ਦਿੱਤਾ ਹੈ। ਫਿਰ ਇਸੇ ਥੀਮ ਨੂੰ ਲਿਉਤਾਰ ਵਰਗੇ ਉਤਰ ਆਧੁਨਿਕਤਾਵਾਦੀਆਂ ਨੇ ਵੀ ਉਠਾਇਆ ਜੋ ਲਗਭਗ ਦੋ ਦਹਾਕਿਆਂ ਤੋਂ ਇਹ ਐਲਾਨ ਕਰਦੇ ਆ ਰਹੇ ਹਨ ਕਿ ਸਾਰੇ ਦੇ ਸਾਰੇ 'ਮੁਕਤੀ ਦੇ ਮਹਾਂ ਬਿਰਤਾਂਤਾਂ' ਦਾ ਅੰਤ ਹੋ ਗਿਆ ਹੈ।
ਤੀਜਾ : 'ਵਾਪਸੀ' ਦਾ ਇਹ ਸਮਾਂ ਵਿਰੋਧੀ ਸ਼ਕਤੀਆਂ ਲਈ ਆਮ ਤੌਰ ਤੇ ਹਾਰ ਜਾਣ ਸੁੰਗੜ ਜਾਣ ਦਾ ਹੀ ਸਮਾਂ ਹੀ ਨਹੀਂ ਹੁੰਦਾ ਸਗੋਂ ਸ਼ੱਕ, ਬਚਾਅ, ਬਿਖਰਾਅ, ਤਜਰਬੇ ਤੇ ਜੇ ਗਰਾਮਸ਼ੀ ਦੇ ਸ਼ਬਦਾਂ ਵਿਚ ਕਹੀਏ ਤਾਂ 'ਐਟਮ ਵਰਗੀ ਗਤੀ ਵਾਲੇ ਅੰਦੋਲਨਾਂ ਦਾ ਸਮਾਂ ਹੁੰਦਾ ਹੈ। ਜਿਵੇਂ ਇਹ ਸਤਾਹ ਤੋਂ ਹੇਠਾਂ ਛੋਟੇ-ਛੋਟੇ, ਗੋਲ-ਗੋਲ ਘੁੰਮਦੇ ਕਦਮਾਂ ਦੇ ਰੂਪ ਵਿਚ ਚਲ ਰਿਹਾ ਹੋਵੇ। ਅਜਿਹਿਆਂ ਸਮਿਆਂ ਵਿਚ ਵਿਰੋਧ ਬਿਖਰੇ ਤੇ ਸਥਾਨਕ ਰੂਪ ਵਿਚ ਜਾਰੀ ਰਹਿੰਦਾ ਹੈ। ਪਰ ਸੰਗਠਿਤ ਰੂਪ ਵਿਚ ਕਿਤੇ ਵੀ ਨਹੀਂ ਹੁੰਦਾ। ਇਸ ਦੌਰਾਨ ਹਾਰ ਤੋਂ ਵਿਚਾਰਧਾਰਾ ਅਤੇ ਕਾਰਜ ਦੇ ਪਹਿਲੇ ਰੂਪਾਂ ਦੇ ਵਿਸ਼ਿਆਂ ਸੰਬੰਧੀ ਸਵਾਲ ਉਠਦੇ ਹਨ। ਅਜਿਹੇ ਸਮਿਆਂ ਵਿਚ ਵੀ ਵਿਰੋਧ ਅਨੇਕਾਂ ਬਾਰ ਸਫ਼ਲ ਹੁੰਦਾ ਹੈ, ਪਰ ਉਸਦੀ ਜਿੱਤ ਨੂੰ ਜਲਦੀ ਹੀ ਭੁਲਾ ਦਿੱਤਾ ਜਾਂਦਾ ਹੈ। ਉਦਾਹਰਣ ਦੇ ਤੌਰ ਤੇ ਉਨੀ ਸੌ ਨੱਬੇ ਦੇ ਦਹਾਕੇ ਨੂੰ ਅੱਜ ਸੋਵੀਅਤ ਸੰਘ ਦੇ ਟੁੱਟਣ ਲਈ ਤਾਂ ਯਾਦ ਕੀਤਾ ਜਾਂਦਾ ਹੈ ਪਰੰਤੂ ਦੱਖਣੀ ਅਫਰੀਕਾ ਵਿਚ ਰੰਗ ਭੇਦ ਦੀ ਨੀਤੀ ਦੇ ਅੰਤਮ ਰੂਪ ਵਿਚ ਖ਼ਤਮ ਹੋ ਜਾਣ ਦੇ ਰੂਪ ਵਿਚ ਯਾਦ ਨਹੀਂ ਕੀਤਾ ਜਾਂਦਾ। ਇਥੋਂ ਤਕ ਕਿ ਸਫ਼ਲ ਇਨਕਲਾਬਾਂ ਨੂੰ ਵੀ ਉਨ੍ਹਾਂ ਦੀਆਂ ਅਸਫ਼ਲਤਾਵਾਂ ਕਾਰਣ ਸਭ ਤੋਂ ਜ਼ਿਆਦਾ ਯਾਦ ਕੀਤਾ ਜਾਂਦਾ ਹੈ। ਸਿਰਫ਼ ਇਸ ਲਈ ਨਹੀਂ ਕਿ ਕਾਬਜ਼ ਵਿਚਾਰਧਾਰਕ ਤੰਤਰ ਉਸਨੂੰ ਖੁੱਲ੍ਹੇ ਜ਼ਖਮ ਵਾਂਗ ਜ਼ਿੰਦਾ ਰੱਖਣ ਵਿਚ ਹਮੇਸ਼ਾ ਲੱਗਾ ਰਹਿੰਦਾ ਹੈ ਬਲਕਿ ਇਸ ਲਈ ਵੀ ਕਿ ਅਸੀਂ ਆਪਣੀਆਂ ਜਿੱਤਾਂ ਤੋਂ ਓਨਾ ਨਹੀਂ ਸਿੱਖਦੇ ਜਿਨਾਂ ਕਿ ਆਪਣੀਆਂ ਹਾਰਾਂ ਤੋਂ ਸਿੱਖਦੇ ਹਾਂ। ਚੀਨੀ ਇਨਕਲਾਬ ਨੇ ਬਾਲਸ਼ਵਿਕ ਇਨਕਲਾਬ ਦੇ ਰੂਪ ਨੂੰ ਦੁਹਰਾਉਣਾ ਚਾਹਿਆ ਤਾਂ ਉਹ ਅਸਫਲ ਹੋਇਆ। ਸਫਲ ਇਹ ਇਨਕਲਾਬ ਉਦੋਂ ਹੋਇਆ ਜਦੋਂ ਉਸਨੇ ਆਪਣਾ ਮੌਲਿਕ ਰੂਪ ਲੱਭ ਲਿਆ। ਨਾ ਤਾਂ ਕਿਊਬਾ ਦੇ ਇਨਕਲਾਬ ਨੇ ਚੀਨੀ ਇਨਕਲਾਬ ਨੂੰ ਦੁਹਰਾਇਆ ਅਤੇ ਨਾ ਹੀ ਲਾਤੀਨੀ ਅਮਰੀਕਾ ਵਿਚ ਕਿਤੇ ਕਿਊਬਾ ਦੇ ਇਨਕਲਾਬ ਨੂੰ ਲੱਖਾਂ ਯਤਨਾਂ ਦੇ ਬਾਵਜੂਦ ਦੁਹਰਾਇਆ ਜਾ ਸਕਿਆ। ਸਫ਼ਲ ਇਨਕਲਾਬਾਂ ਨਾਲ ਦਿੱਕਤ ਇਹ ਹੁੰਦੀ ਹੈ ਕਿ ਉਨ੍ਹਾਂ ਨੂੰ ਦੁਹਰਾਇਆ ਨਹੀਂ ਜਾ ਸਕਦਾ। ਪਰ 'ਵਾਪਸੀ' ਦੇ ਸਮੇਂ ਵਿਚ ਵਿਰੋਧ ਗਾਇਬ ਨਹੀਂ ਹੋ ਜਾਂਦਾ ਬਲਕਿ ਅਜਿਹਾ ਬਿਖਰ ਜਾਂਦਾ ਹੈ ਕਿ ਲਗਭਗ ਗਾਇਬ ਹੋ ਗਿਆ ਲੱਗਦਾ ਹੈ ਜਿਵੇਂ ਕਿ ਉਹ ਪਰਦੇ ਪਿੱਛੇ ਚੱਲਣ ਵਾਲੀਆਂ ਅਨੰਤ ਰਿਹਰਸਲਾਂ ਵਿਚ ਹੀ ਫਸ ਗਿਆ ਹੋਵੇ।
ਚਾਰ : 'ਵਾਪਸੀ' ਦੇ ਸਮੇਂ ਜਦੋਂ ਤਕ ਸੰਕਟ ਦੇ ਸਮਿਆਂ ਵਿਚ ਪ੍ਰਵੇਸ਼ ਨਹੀਂ ਕਰਦੇ ਉਦੋਂ ਤਕ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਇਹ ਕਦੇ ਬੀਤਣਗੇ ਹੀ ਨਹੀਂ। ਇਸ ਤੋਂ ਉਲਟ ਇਨਕਲਾਬ-ਚਾਹੇ ਉਹ ਖੱਬੇ ਹੋਣ ਜਾਂ ਸੱਜੇ-ਆਮ ਤੌਰ ਤੇ ਹੈਰਾਨ ਕਰ ਦੇਣ ਵਾਲੀ ਅਚਾਨਕਤਾ ਨਾਲ ਭੜਕਦੇ ਹਨ। ਲੇਨਿਨ ਤੋਂ ਬਗ਼ੈਰ ਕਿਸੇ ਦੀ ਇਹ ਹਿੰਮਤ ਨਹੀਂ ਹੋਈ ਕਿ ਉਨੀ ਸੌ ਸਤਾਰਾਂ ਦੇ ਇਨਕਲਾਬ ਸੰਬੰਧੀ ਉਸੇ ਸਾਲ ਦੇ ਅਪ੍ਰੈਲ ਵਿਚ ਭਵਿੱਖਵਾਣੀ ਕਰ ਸਕੇ। ਕਾਸਟ੍ਰੋ ਦੇ ਗੁਰੀਲਾ ਇਨਕਲਾਬੀ ਤਾਂ ਕਿਊਬਾ ਦੇ ਸਮੁੰਦਰੀ ਕੰਢੇ ਇਵੇਂ ਅਚਾਨਕ ਪ੍ਰਗਟ ਹੋਏ ਅਤੇ ਹਵਾਨਾ ਵਲ ਅਜਿਹੀ ਤੂਫਾਨੀ ਤੇਜ਼ੀ ਨਾਲ ਵਧੇ ਕਿ ਜਦੋਂ ਉਹ ਹਵਾਨਾ ਪਹੁੰਚੇ ਤਾਂ ਅਜਿਹਾ ਲੱਗਾ ਕਿ ਪਤਾ ਨਹੀਂ ਉਹ ਕਿੱਥੋਂ ਆ ਪ੍ਰਗਟ ਹੋਏ। ਦਹਾਕਿਆਂ ਤਕ ਚਲੇ ਚੀਨ ਤੇ ਵੀਅਤਨਾਮ ਦੇ ਇਨਕਲਾਬਾਂ ਦੇ ਸੰਬੰਧ ਵਿਚ ਵੀ ਇਹੀ ਨਿਯਮ ਲਾਗੂ ਹੁੰਦਾ ਹੈ: ਇਕ ਲੰਬੇ ਗਰਭ-ਸਮੇਂ ਤੋਂ ਬਾਦ ਅਚਾਨਕ ਅਜਿਹਾ ਬਿੰਦੂ ਆਉਂਦਾ ਹੈ ਕਿ ਮਾਤਰਾ ਗੁਣ ਵਿਚ ਬਦਲ ਜਾਂਦੀ ਹੈ ਅਤੇ ਸੱਤਾ ਦੇ ਕਿਲੇ ਹੈਰਾਨੀਜਨਕ ਤੇਜ਼ੀ ਨਾਲ ਢਹਿ ਢੇਰੀ ਹੋ ਜਾਂਦੇ ਹਨ। ਇਨਕਲਾਬਾਂ ਵਿਚ ਹੀ ਨਹੀਂ ਸਗੋਂ ਲੋਕ-ਵਿਰੋਧਾਂ ਦੇ ਕੁਝ ਰੂਪਾਂ ਵਿਚ ਵੀ ਅਜਿਹੀ ਅਚਾਨਕਤਾ ਹੁੰਦੀ ਹੈ। ਉਹ ਕਦੋਂ ਫੁੱਟ ਪੈਣਗੇ ਉਸ ਬਾਰੇ ਕੁਝ ਵੀ ਨਹੀਂ ਕਿਹਾ ਜਾ ਸਕਦਾ। ਉਨੀ ਸੌ ਪੰਜਾਹ ਦੇ ਦਹਾਕੇ ਦੇ ਅੰਤ ਤੇ 'ਵਿਚਾਰਧਾਰਾ ਦਾ ਅੰਤ' ਦਾ ਐਲਾਨ ਕਰਨ ਵਾਲੇ ਮੁਹਰਲੀ ਕਤਾਰ ਦੇ ਬੁੱਧੀਜੀਵੀ ਵੀ ਇਹ ਅਨੁਮਾਨ ਨਾ ਲਾ ਸਕੇ ਕਿ ਇਕ ਦਹਾਕਾ ਬੀਤਣ ਤੋਂ ਪਹਿਲਾਂ ਹੀ ਉਨ੍ਹਾਂ ਦਾ ਦੇਸ਼ ਸਭ ਤੋਂ ਵੱਡੇ ਸਾਮਰਾਜ ਵਿਰੋਧੀ ਅੰਦੋਲਨ ਦੀਆਂ ਲਪਟਾਂ ਵਿਚ ਘਿਰ ਜਾਵੇਗਾ ਅਤੇ ਇਹ ਅੰਦੋਲਨ ਅਜਿਹਾ ਹੋਵੇਗਾ ਜਿਹੋ ਜਿਹਾ ਹੁਣ ਤਕ ਕਿਸੇ ਸਾਮਰਾਜਵਾਦੀ ਦੇਸ਼ ਨੇ ਦੇਖਿਆ ਨਹੀਂ ਹੋਵੇਗਾ।
ਅੱਜਕਲ੍ਹ ਦੁਨੀਆਂ ਸਪੱਸ਼ਟ ਰੂਪ ਵਿਚ ਉਸੇ ਦੌਰ ਵਿਚ ਗੁਜ਼ਰ ਰਹੀ ਹੈ ਜਿਸਨੂੰ ਮੈਂ ਗਰਾਮਸ਼ੀ ਦੀ ਸ਼ਬਦਾਬਲੀ ਵਿਚ 'ਵਾਪਸੀ' ਦਾ ਦੋਰ ਕਿਹਾ ਹੈ। ਅੱਜ ਦੁਨੀਆਂ ਦੇ ਕੋਣੇ-ਕੋਣੇ ਤੇ ਸਰਮਾਏ ਦੀ ਤਾਕਤ ਅਜਿਹੀ ਛਾਈ ਹੋਈ ਹੈ ਜਿਵੇਂ ਅੱਜ ਤੋਂ ਪਹਿਲਾਂ ਕਦੇ ਵੀ ਨਹੀਂ ਸੀ। ਘੱਟੋ ਘੱਟ ਪਿਛਲੇ ਸੌ ਸਾਲਾਂ ਵਿਚ ਅਜਿਹਾ ਹੋ ਰਿਹਾ ਹੈ ਕਿ ਦੁਨੀਆਂ ਵਿਚ ਕੋਈ ਵੀ ਅਜਿਹਾ ਅੰਦੋਲਨ ਨਹੀਂ ਹੈ ਜੋ ਸਰਮਾਏ ਦੇ ਰਾਜ ਦਾ ਤਖਤਾ ਕਿਸੇ ਇਕ ਦੇਸ਼ ਵਿਚ ਵੀ ਪਲਟਣ ਦੇ ਸਮਰੱਥ ਹੋਵੇ। ਰਾਸ਼ਟਰੀ ਬੁਰਜੂਆ ਵਰਗ ਦੇ ਰਾਸ਼ਟਰਵਾਦ ਦਾ ਤਾਂ ਲੱਗਦਾ ਹੈ ਜਿਵੇਂ ਜਨਾਜ਼ਾ ਹੀ ਨਿਕਲ ਗਿਆ ਹੋਵੇ। ਭਾਰਤ ਅਤੇ ਮਿਸਰ ਵਰਗੇ ਅਨੇਕਾਂ ਦੇਸ਼ਾਂ ਵਿਚ ਵੀ ਜਿੱਥੇ ਬੁਰਜੂਆ ਬਸਤੀਵਾਦ ਵਿਰੋਧ ਦੀਆਂ ਬੜੀਆਂ ਜ਼ਬਰਦਸਤ ਪਰੰਪਰਾਵਾਂ ਰਹੀਆਂ ਹਨ, ਅੱਜ ਬੁਰਜੂਆ ਵਰਗ ਦਾ ਕੋਈ ਛੋਟਾ ਜਿਹਾ ਹਿੱਸਾ ਵੀ ਅਜਿਹਾ ਨਹੀਂ ਜੋ ਤਥਾਕਥਿਤ 'ਵਿਸ਼ਵੀਕਰਣ' ਦੇ ਰਾਹੀਂ ਥੋਪੇ ਜਾ ਰਹੇ ਸਾਮਰਾਜਵਾਦ ਦੇ ਨਵੇਂ ਰੂਪਾਂ ਦਾ ਦ੍ਰਿੜ ਵਿਰੋਧੀ ਹੋਵੇ। ਹੋ ਸਕਦਾ ਹੈ 'ਵਾਪਸੀ' ਦਾ ਇਹ ਮੌਜੂਦਾ ਦੌਰ ਓਨਾ ਹੀ ਲੰਬਾ ਚਲੇ ਜਿੰਨਾਂ ਪੈਰਿਸ ਕਮਿਊਨ (1871) ਅਤੇ ਬਾਲਸ਼ਵਿਕ ਇਨਕਲਾਬ (1917) ਦੇ ਵਿਚਕਾਰਲਾ ਦੌਰ ਰਿਹਾ ਹੈ। ਭਾਵ ਇਹ ਦੌਰ ਲਗਭਗ ਅੱਧੀ ਸਦੀ ਜਿੰਨੇ ਲੰਮੇ ਸਮੇਂ ਤਕ ਜਾਰੀ ਰਹਿ ਸਕਦਾ ਹੈ ਅਜਿਹਾ ਲੱਗਦਾ ਹੈ ਕਿ ਦੁਨੀਆਂ ਭਰ ਦੇ ਕਮਿਊਨਿਸਟਾਂ ਅਤੇ ਇਸ ਦੀਆਂ ਵਿਰੋਧੀ ਸ਼ਕਤੀਆਂ ਨੇ ਘੱਟੋ-ਘੱਟ ਮੌਜੂਦਾ ਇਤਿਹਾਸਕ ਦੌਰ ਵਿਚ ਫੈਸਲਾ ਕਰ ਲਿਆ ਹੈ ਕਿ ਸਰਮਾਏਦਾਰੀ ਵਿਵਸਥਾ ਦੇ ਅੰਤਰਗਤ ਹੋ ਸਕਣ ਵਾਲੇ ਪਰਿਵਰਤਨਾਂ ਲਈ ਹੀ ਕੰਮ ਕਰਨਗੀਆਂ। ਗ੍ਰਾਮਸ਼ੀ ਨੇ ਇਨ੍ਹਾਂ ਸਮਿਆਂ ਲਈ ਹੀ 'ਇੱਛਾ ਸ਼ਕਤੀ ਦੇ ਆਸ਼ਾਵਾਦ' ਅਤੇ 'ਬੁੱਧੀ ਦੇ ਨਿਰਾਸ਼ਾਵਾਦ' ਦੀ ਗੱਲ ਕਹੀ ਸੀ। ਪਰੰਤੂ ਅਜਿਹੇ ਸਮਿਆਂ ਵਿਚ ਸਮਝਦਾਰੀ ਦੀ ਗੱਲ ਇਹੋ ਹੈ ਕਿ ਇਕ ਖਾਸ ਤਰ੍ਹਾਂ ਦੇ 'ਬੌਧਿਕ ਨਿਰਾਸ਼ਾਵਾਦ' ਨੂੰ ਹਰ ਤਰਾਂ੍ਹ ਦੇ 'ਇੱਛਾ ਸ਼ਕਤੀ ਦੇ ਆਸ਼ਾਵਾਦ' ਨਾਲ ਸੰਤੁਲਿਤ ਕੀਤਾ ਜਾਵੇ।
ਤਾਂ ਫਿਰ ਆਸ ਦੇ ਸੋਮੇ ਕਿੱਥੇ ਹਨ? ਹਿਲਾਂ ਤਾਂ ਉਹ ਸਾਡੀ ਯਾਦ ਸ਼ਕਤੀ (ਅਵਚੇਤਨ) ਵਿਚ ਹਨ। ਵੀਹਵੀਂ ਸਦੀ ਇਨਕਲਾਬਾਂ ਦੀ ਸਦੀ ਰਹੀ ਹੈ, ਤੇ ਨਾਲ ਹੀ ਇਹ ਲੋਕਤੰਤਰ ਦੀ ਮੰਗ ਦੀ ਸਦੀ ਵੀ ਰਹੀ ਹੈ। ਇਸ ਨੂੰ ਧਿਆਨ ਵਿਚ ਰੱਖਦਿਆਂ ਹੋਇਆਂ ਜੇ ਵਿਚਾਰ ਕੀਤਾ ਜਾਵੇ ਤਾਂ ਦੋ ਗੱਲਾਂ ਸਪੱਸ਼ਟ ਹੁੰਦੀਆਂ ਹਨ। ਇਕ ਤਾਂ ਇਹ ਕਿ ਮੌਜੂਦਾ ਦੌਰ ਇਕ ਮਹਿਜ਼ ਦੌਰ ਹੈ ਉਨ੍ਹਾਂ ਦੌਰਾਂ ਵਾਂਗ ਜੋ ਪਹਿਲਾਂ ਆਉਂਦੇ ਜਾਂਦੇ ਰਹੇ ਹਨ। (ਉਦਾਹਰਣ ਲਈ 1871-1917 ਤਕ ਦਾ ਦੌਰ ਜਿਸਦਾ ਜ਼ਿਕਰ ਮੈਂ ਉਪਰ ਕੀਤਾ ਹੈ) ਅਜਿਹੇ ਦੌਰ ਆਪਣੇ ਸਮੇਂ ਵਿਚ ਅਜਿਹੇ ਲੱਗਦੇ ਹਨ ਕਿ ਉਹ ਕਦੀ ਵੀ ਖ਼ਤਮ ਨਹੀਂ ਹੋਣਗੇ। ਪਰੰਤੂ ਅਜਿਹੇ ਦੌਰਾਂ ਵਿਚ ਵਿਰੋਧੀ ਸ਼ਕਤੀਆਂ ਆਪਣੇ ਅਤੀਤ ਉਪਰ ਵਿਚਾਰ ਕਰਦੀਆਂ ਹਨ। ਨਵੇਂ ਰੂਪਾਂ ਨਾਲ ਪ੍ਰਯੋਗ ਕਰਦੀਆਂ ਹਨ। ਉਹ ਅਨੁਭਵ ਇਕੱਤਰ ਕਰਦੀਆਂ ਹਨ ਅਤੇ ਨਵੀਂ ਜ਼ਮੀਨ ਤੋੜਨ ਲਈ ਵਿਰੋਧ ਦੇ ਇਤਿਹਾਸਕ ਰੂਪਾਂ ਤੋਂ ਨਵੇਂ ਰੂਪਾਂ ਦੀ ਤਲਾਸ਼ ਕਰਦੀਆਂ ਹਨ।
ਦੂਸਰੀ ਗੱਲ ਇਹ ਹੈ ਕਿ ਜੇ ਅਸੀਂ ਇਸ ਸਮੁੱਚੀ ਸਦੀ ਉਪਰ ਠੰਡੇ ਦਿਮਾਗ ਨਾਲ ਵਿਚਾਰ ਕਰੀਏ ਤਾਂ ਸਾਨੂੰ ਕੁਝ ਪ੍ਰਾਪਤੀਆਂ ਯਾਦ ਆਉਣਗੀਆਂ। ਸਦੀ ਦੇ ਸ਼ੁਰੂ ਵਿਚ ਆਮ ਤੌਰ ਤੇ ਏਸ਼ੀਆ ਤੇ ਅਫਰੀਕਾ ਸਮੁੱਚੇ ਤੌਰ ਤੇ ਬਸਤੀਵਾਦ ਜਾਂ ਅਰਧ-ਬਸਤੀਵਾਦ ਸੱਤਾ ਦੇ ਅਧੀਨ ਸਨ। ਅੱਜ ਕਿਸੇ ਵੀ ਮਜ਼ਬੂਤ ਬਸਤੀਵਾਦ ਦੀਆਂ ਫਲਸਤੀਨ/ਇਜ਼ਰਾਈਲ ਵਰਗੀਆਂ ਕੁਝ ਚੌਕੀਆਂ ਹੀ ਬਾਕੀ ਰਹਿ ਗਈਆਂ ਹਨ। ਜਦੋਂ ਵੀਹਵੀਂ ਸਦੀ ਸ਼ੁਰੂ ਹੋਈ ਸਮਾਜਵਾਦ ਯੂਰਪ ਦੇ ਇਕ ਛੋਟੇ ਜਿਹੇ ਕੋਣੇ ਦੀ ਇਕ ਸਥਾਨਕ ਪ੍ਰਵਿਰਤੀ ਦੇ ਰੂਪ ਵਿਚ ਹੀ ਮੌਜੂਦ ਸੀ ਅਤੇ ਉਹ ਇਨੇ ਛੋਟੇ ਜਿਹੇ ਸਰਵਹਾਰਾ ਵਰਗ ਉਪਰ ਆਧਾਰਿਤ ਸੀ ਜੋ ਅੱਜ ਦੇ ਹਿੰਦੁਸਤਾਨ ਦੇ ਸਰਵਹਾਰਾ ਵਰਗ ਨਾਲੋਂ ਵੀ ਛੋਟਾ ਸੀ। ਪਰ ਇਸ ਸਦੀ ਦੌਰਾਨ ਦੁਨੀਆਂ ਦੀ ਇਕ ਤਿਹਾਈ ਲੋਕਾਈ ਸਮਾਜਵਾਦੀ ਸਮਾਜਾਂ ਦੇ ਨਿਰਮਾਣ ਦੇ ਬਹੁਤ ਸਾਰੇ ਤਜ਼ਰਬਿਆਂ ਵਿਚੋਂ ਗੁਜ਼ਰੀ ਹੈ ਤੇ ਦੁਨੀਆਂ ਦਾ ਕੋਈ ਵੀ ਅਜਿਹਾ ਕੋਣਾ ਨਹੀਂ ਜੋ ਇਸਦੇ ਪ੍ਰਭਾਵ ਤੋਂ ਬੇਲਾਗ ਰਹਿ ਗਿਆ ਹੋਵੇ। ਇਸ ਸਦੀ ਦੇ ਸ਼ੁਰੂ ਵਿਚ ਸਾਡੇ ਇਨ੍ਹਾਂ ਦੋ ਮਹਾਂਦੀਪਾਂ ਉØੱਤੇ ਵੀ ਬਸਤੀਵਾਦੀ ਰਾਜ ਸੀ ਤੇ ਇਸ ਨੂੰ ਸਦੀਵੀ ਸਮਝਿਆ ਜਾਂਦਾ ਸੀ। ਅੱਜ ਸਮੁੱਚੀ ਦੁਨੀਆਂ ਤੇ ਲੋਕਤੰਤਰ ਦੀ ਮੰਗ ਦਾ ਤੂਫਾਨ ਉØੱਠਿਆ ਹੋਇਆ ਹੈ। ਪਰ ਸਾਡੀ ਲੋਕਤੰਤਰ ਦੀ ਸਮਝ ਵਧੇਰੇ ਗੁੰਝਲਦਾਰ ਅਤੇ ਹਮੇਸ਼ਾਂ ਤੋਂ ਵਧੇਰੇ ਵਿਆਪਕ ਵੀ ਹੋਈ ਹੈ। ਸਾਡੀ ਇਹ ਸਮਝ ਹੁਣ ਸੰਸਦੀ ਰਾਜ ਦੇ ਮੁੱਦੇ ਤੋਂ ਬਹੁਤ ਅਗਾਂਹ ਨਿਕਲ ਚੁੱਕੀ ਹੈ।
ਇਨ੍ਹਾਂ ਇਨਕਲਾਬੀ ਸੰਘਰਸ਼ਾਂ ਦੀ ਬਦੌਲਤ ਅੱਜ ਦੁਨੀਆਂ ਭਰ ਵਿਚ ਕਿਸਾਨਾਂ ਦਾ ਪਹਿਲਾਂ ਤੋਂ ਵੱਧ ਜ਼ਮੀਨਾਂ ਉਪਰ ਅਧਿਕਾਰ ਹੈ। ਔਰਤਾਂ ਨੂੰ ਇਨੇ ਵਧੇਰੇ ਸਮਾਜਿਕ ਤੇ ਰਾਜਨੀਤਕ ਅਧਿਕਾਰ ਪ੍ਰਾਪਤ ਹਨ ਕਿ ਸਦੀ ਦੇ ਸ਼ੁਰੂ ਵਿਚ ਉਨ੍ਹਾਂ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਸੀ। ਮਜ਼ਦੂਰਾਂ ਦੇ ਵਿਭਿੰਨ ਤਰ੍ਹਾਂ ਦੇ ਅਤੇ ਪਹਿਲਾਂ ਤੋਂ ਕਿਤੇ ਵਧੇਰੇ ਤਬਕੇ ਅੱਜ ਬਿਹਤਰ ਰੂਪ ਵਿਚ ਸੰਗਠਿਤ ਹਨ। ਉਹ ਬਿਹਤਰ ਢੰਗ ਦਾ ਖਾ ਪੀ ਰਹੇ ਹਨ ਅਤੇ ਬਿਹਤਰ ਤਰ੍ਹਾਂ ਦੀ ਸਿਖਿਆ ਲੈ ਰਹੇ ਹਨ। ਦੂਜੇ ਸ਼ਬਦਾਂ ਵਿਚ ਕਹੀਏ ਤਾਂ ਸਮਾਜਵਾਦੀ ਰਾਜ ਅਤੇ ਅੰਦੋਲਨ ਭਾਵੇਂ ਹਾਰ ਗਏ ਹੋਣ ਜਾਂ ਉਨ੍ਹਾਂ ਦਾ ਸਫ਼ਾਇਆ ਹੋ ਗਿਆ ਹੋਵੇ ਪਰ ਉਨ੍ਹਾਂ ਨੇ ਜੋ ਲਾਭ ਇਨ੍ਹਾਂ ਤਮਾਮ ਲੋਕਾਂ ਨੂੰ ਦੁਆਏ ਹਨ ਉਨ੍ਹਾਂ ਵਿਚੋਂ ਬਹੁਤ ਸਾਰੇ ਲਾਭ ਇਨ੍ਹਾਂ ਲੋਕਾਂ ਨੂੰ ਹੁਣ ਵੀ ਮਿਲ ਰਹੇ ਹਨ। ਕੋਈ ਅਸਫ਼ਲਤਾ ਪੂਰੀ ਤਰ੍ਹਾਂ ਦੀ ਅਸਫ਼ਲਤਾ ਨਹੀਂ ਹੁੰਦੀ। ਖੱਬੀ ਧਿਰ ਅਸਫ਼ਲ ਹੋ ਗਈ ਲੱਗਦੀ ਹੈ ਤੇ ਅਸਲ ਵਿਚ ਇਹ ਕਾਫ਼ੀ ਹੱਦ ਤਕ ਅਸਫ਼ਲ ਹੋਈ ਵੀ ਹੈ ਕਿਉਂਕਿ ਉਸਨੇ ਜਿਨਾਂ ਕੁਝ ਪਾਉਣਾ ਚਾਹਿਆ ਸੀ ਤੇ ਉਨ੍ਹਾਂ ਸਮਿਆਂ ਵਿਚ ਇਨਾਂ ਕੁਝ ਪਾਉਣਾ ਸੰਭਵ ਵੀ ਲੱਗਾ ਸੀ ਪਰ ਜੋ ਪੂਰੇ ਦਾ ਪੂਰਾ ਪਾਇਆ ਨਹੀਂ ਜਾ ਸਕਿਆ। ਪਰੰਤੂ ਜੋ ਕੁਝ ਪਾਇਆ ਜਾ ਸਕਿਆ ਉਹ * ਉਸ ਪ੍ਰਾਪਤੀ ਨੂੰ ਸਾਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ।
ਇਸ ਤਰ੍ਹਾਂ ਆਸ ਦਾ ਪਹਿਲਾ ਸੋਮਾਂ ਤਾਂ ਆਪਣੀ ਯਾਦਾਸ਼ਤ ਹੀ ਹੈ। ਦੂਸਰਾ ਸੋਮਾਂ ਹੈ ਵਿਸ਼ਵ ਵਰਗੀ ਸੰਰਚਨਾ ਵਿਚ ਸਰਵਹਾਰਾ ਵਰਗ ਦਾ ਭਾਰੀ ਵਾਧਾ। ਵਿਸ਼ਵ ਬੈਂਕ ਨੇ 1995 ਵਿਚ ਅਜਿਹੇ ਲੋਕਾਂ ਦੀ ਸੰਖਿਆ-ਜਿਨ੍ਹਾਂ ਨੂੰ ਖ਼ੁਦ ਨੂੰ ਜ਼ਿੰਦਾ ਰੱਖਣ ਲਈ ਪ੍ਰਤੱਖ ਜਾਂ ਅਪ੍ਰਤੱਖ ਰੂਪ ਵਿਚ ਆਪਣੀ ਕਿਰਤ-ਸ਼ਕਤੀ ਵੇਚਣੀ ਪੈਂਦੀ ਹੈ-2.5 ਬਿਲੀਅਨ ਦੱਸੀ ਸੀ। ਦੁਨੀਆਂ ਦੀ ਜਨਸੰਖਿਆ ਵਿਚ ਸਰਵਹਾਰਾ ਦੇ ਅਨੁਪਾਤ ਦਾ ਇਹ ਵਿਸਤਾਰ ਏਨਾ ਵੱਡਾ ਹੈ ਕਿ 1975 ਦੇ ਮੁਕਾਬਲੇ-ਯਾਨੀ ਇਕ ਚੌਥਾਈ ਸਦੀ ਵਿਚ ਇਹ ਵਿਸਤਾਰ ਦੁੱਗਣਾ ਹੋ ਗਿਆ ਹੈ। ਤੀਸਰੀ ਦੁਨੀਆਂ ਵਿਚ ਖੇਤੀ ਦਾ ਜਿਸ ਤੇਜ਼ੀ ਨਾਲ ਅਤੇ ਜਿਸ ਤਰ੍ਹਾਂ ਦਾ ਰੁਪਾਂਤ੍ਰਣ ਹੋ ਰਿਹਾ ਹੈ ਆਉਣ ਵਾਲੇ ਭਵਿੱਖ ਵਿਚ ਇਹ ਰੁਪਾਂਤ੍ਰਣ ਦੇ ਹੋਰ ਤੇਜ਼ ਹੋਣ ਦੀ ਸੰਭਾਵਨਾ ਹੈ। ਇਸ ਚੀਜ਼ ਦਾ ਪ੍ਰਗਟਾਵਾ ਦੁਨੀਆਂ ਦੇ ਆਮਦਨ ਸੰਬੰਧੀ ਆਂਕੜਿਆਂ ਵਿਚ ਵੀ ਹੁੰਦਾ ਨਜ਼ਰ ਆਉਂਦਾ ਹੈ। 1990 'ਚ ਦੁਨੀਆਂ ਵਿਚ 60 ਪ੍ਰਤੀਸ਼ਤ ਲੋਕਾਂ ਨੂੰ ਆਮਦਨ ਦਾ ਸਿਰਫ਼ 5.3 ਪ੍ਰਤਿਸ਼ਤ ਹਿੱਸਾ ਹੀ ਮਿਲਿਆ। ਜਦ ਕਿ ਉਪਰਲੇ 20 ਪ੍ਰਤਿਸ਼ਤ ਲੋਕਾਂ ਨੂੰ ਇਹ ਹਿੱਸਾ 83.4 ਪ੍ਰਤਿਸ਼ਤ ਮਿਲਿਆ। ਇਸ ਤਰ੍ਹਾਂ ਇਹ ਕਹਿਣਾ ਜਿਸ ਤਰ੍ਹਾਂ ਕਿ ਬਹੁਤ ਸਾਰੇ ਸਿਰਕੱਢ ਸਮਾਜ ਸ਼ਾਸਤਰੀ 1950 ਦੇ ਦਹਾਕੇ ਤੋਂ ਹੀ ਕਹਿੰਦੇ ਆ ਰਹੇ ਹਨ ਸਰਾ ਸਰ ਬਕਵਾਸ ਹੈ ਕਿ ਦੁਨੀਆਂ ਦੀ ਜਨਸੰਖਿਆ ਵਿਚ ਸਰਵਹਾਰਾ ਦਾ ਅਨੁਪਾਤ ਜਿੰਨਾ ਵੱਧ ਸਕਦਾ ਸੀ ਉਹ ਵੱਧ ਚੁੱਕਾ ਹੈ ਤੇ ਜੋ ਵਿਸਤਾਰ ਹੁਣ ਹੋ ਰਿਹਾ ਹੈ ਉਹ ਸਰਵਹਾਰਾ ਦਾ ਨਹੀਂ ਸਗੋਂ ਮੱਧ ਵਰਗ ਦਾ ਹੋ ਰਿਹਾ ਹੈ। ਮੁੱਖ ਅੰਤਰ-ਵਿਰੋਧ ਅੱਜ ਵੀ ਉਹੋ ਹੈ ਜੋ ਮਾਰਕਸ ਦੇ ਸਮੇਂ ਸੀ। ਯਾਨੀ ਮਿਹਨਤ ਤੇ ਸਰਮਾਏ ਵਿਚਲਾ ਅੰਤਰ ਵਿਰੋਧ। ਫ਼ਰਕ ਹੈ ਤਾਂ ਸਿਰਫ਼ ਇਹ ਕਿ ਇਹ ਚੀਜ਼ ਹੁਣ ਯੂਰਪ ਅਮਰੀਕਾ ਤਕ ਹੀ ਸੀਮਤ ਨਹੀਂ ਰਹੀ ਸਗੋਂ ਵਿਸ਼ਵ ਵਿਆਪੀ ਘਟਨਾ ਬਣ ਚੁੱਕੀ ਹੈ।
ਵਿਡੰਬਨਾ ਇਹ ਹੈ ਕਿ ਗਿਣਤੀ ਵਿਚ ਹੋਏ ਇਸ ਅਸੀਮ ਵਾਧੇ ਨੇ ਸਰਵਹਾਰਾ ਦੀ
ਏਕਤਾ ਅਤੇ ਉਸ ਦੇ ਸੰਗਠਨ ਦੇ ਕੰਮ ਨੂੰ ਪਹਿਲਾਂ ਨਾਲੋਂ ਇਨਾਂ ਮੁਸ਼ਕਲ ਬਣਾ ਦਿੱਤਾ ਹੈ ਜਿਸ ਦਾ ੋਕੋਈ ਹਿਸਾਬ ਹੀ ਨਹੀਂ। ਮਾਰਕਸ ਦੇ ਵੇਲੇ ਸਰਵਹਾਰਾ ਗਿਣਤੀ ਵਿਚ ਘੱਟ ਸੀ। ਇਹ ਸੀ ਵੀ ਥੋੜ੍ਹੇ ਜਿਹੇ ਦੇਸ਼ਾਂ ਵਿਚ। ਇਨ੍ਹਾਂ ਦੇਸ਼ਾਂ ਦੇ ਵੀ ਕੁਝ ਭਾਗਾਂ ਵਿਚ ਹੀ ਕੇਂਦ੍ਰਿਤ ਸੀ। ਇਸ ਲਈ ਉਹ ਮੋਟੇ ਤੌਰ ਤੇ ਇਕੋ ਜਿਹਾ ਹੀ ਸੀ। ਸਰਵਹਾਰਾ ਦੇ ਇਹ ਲੋਕ ਜ਼ਿਆਦਾਤਰ ਇਕੋ ਜਿਹਾ ਹੀ ਕੰਮ ਕਰਦੇ ਸਨ ਤੇ ਆਮ ਤੌਰ ਤੇ ਇਕੋ ਜਿਹੀਆਂ ਪ੍ਰਸਥਿਤੀਆਂ ਵਿਚ ਰਹਿੰਦੇ ਸਨ। ਅੱਜ ਦਾ ਵਿਸ਼ਵ-ਵਿਆਪੀ ਸਰਵਹਾਰਾ ਭੂਗੋਲਿਕ ਰੂਪ ਵਿਚ ਵੱਖ-ਵੱਖ ਦੇਸ਼ਾਂ ਵਿਚ ਫੈਲਿਆ ਹੋਇਆ ਹੈ। ਇਸ ਵਿਚ ਸਭਿਆਚਾਰਕ ਭਿੰਨਤਾਵਾਂ ਹਨ, ਜਾਤੀ (ਐਥਨਿਕ) ਤੇ ਧਰਮ ਦੀ ਅਸਮਾਨਤਾ ਹੈ। ਭਾਸ਼ਾਵਾਂ ਵੱਖੋ ਵੱਖ ਹਨ ਅਤੇ ਜਾਤੀ ਨਸਲ ਦੇ ਆਧਾਰ ਤੇ ਇਸ ਦੇ ਕਈ ਪੱਧਰ ਹਨ, ਕਈ ਭੇਦ ਹਨ। ਇਹ ਸਰਵਹਾਰਾ ਪਹਿਲਾਂ ਤੋਂ ਕਿਤੇ ਵੱਧ ਕੰਮ-ਵੰਡ ਦੇ ਅੰਤਰਗਤ ਵੱਖ-ਵੱਖ ਤਰ੍ਹਾਂ ਦੇ ਕੰਮ ਕਰਦਾ ਹੈ ਤੇ ਇਨ੍ਹਾਂ ਵਿਚ ਔਰਤ ਮਜ਼ਦੂਰਾਂ ਦੀ ਗਿਣਤੀ ਕਿਤੇ ਵਧੇਰੇ ਹੈ।
ਇਸ ਵਿਸ਼ਵ-ਮਜ਼ਦੂਰ ਵਰਗ ਦੇ ਅੰਦਰ ਤੇ ਬਾਹਰ ਦੇ ਭੇਦ-ਜਿਵੇਂ ਮਜ਼ਦੂਰੀ ਵਿਚ ਭੇਦ ਸਾਰਵਜਨਿਕ ਚੀਜ਼ਾਂ ਦੀ ਪ੍ਰਾਪਤੀ ਵਿਚ ਭੇਦ ਅਤੇ ਤਰ੍ਹਾਂ ਤਰ੍ਹਾਂ ਦੀਆਂ ਸਮਾਜਿਕ ਪੂਰਵ-ਧਾਰਣਾਵਾਂ ਦੇ ਮਕੜੀ ਜਾਲ ਤੋਂ ਪੈਦਾ ਹੋਣ ਵਾਲੇ ਭੇਦ-ਅੰਤਹੀਣ ਹੋ ਗਏ ਹਨ। ਲੇਨਿਨ ਨੇ ਇਕ ਬਾਰ ਇਸ ਗੱਲ ਉਪਰ ਜ਼ੋਰ ਦਿੱਤਾ ਸੀ ਕਿ ਪੂੰਜੀਵਾਦੀ ਲੁੱਟ ਅਤੇ ਟ੍ਰੇਡ ਯੂਨੀਅਨ ਸੰਗਠਨ ਦਾ ਸਵੈ ਸਿੱਧ ਤਰਕ ਸਰਵਹਾਰਾ ਨੂੰ ਇਨਕਲਾਬ ਵਲ ਨਹੀਂ ਲੈ ਕੇ ਜਾਂਦਾ ਸਗੋਂ ਸੁਧਾਰ ਵਲ ਲੈ ਕੇ ਜਾਂਦਾ ਹੈ। ਇਸੇ ਤਰ੍ਹਾਂ ਇਹ ਕਿਹਾ ਜਾ ਸਕਦਾ ਹੈ ਕਿ ਸਰਵਹਾਰਾ ਦੇ ਇਸ ਬੇਹੱਦ ਵਿਸਤਾਰ ਤੇ ਇਸ ਦੀ ਅੰਦਰੂਨੀ ਅਨੇਕਤਾ ਵਿਚ ਸਵੈ ਸਿੱਧ ਤਰਕ ਇਹ ਹੈ ਕਿ ਇਹ ਆਪਣੇ ਆਪ ਨੂੰ ਏਕਤਾ ਵਲ ਨਹੀਂ ਸਗੋਂ ਬਿਖਰਾਅ ਵਲ ਲੈ ਕੇ ਜਾ ਰਿਹਾ ਹੈ।
ਫਿਰ ਇਸ ਦੇ ਨਾਲ ਇਕ ਹੋਰ ਚੀਜ਼ ਵੀ ਜੁੜੀ ਹੋਈ ਹੈ ਜੋ ਇਕ ਪਾਸੇ ਤਾਂ ਆਸ ਦਾ ਬਹੁਤ ਵੱਡਾ ਸੋਮਾ ਹੈ ਪਰ ਦੂਜੇ ਪਾਸੇ ਇਕ ਦਮ ਵਰਤਮਾਨ ਵਿਚ ਔਕੜਾਂ ਦਾ ਕਾਰਣ ਵੀ ਹੈ। 1950 ਤੋਂ ਲਗਾਤਾਰ ਤਰ੍ਹਾਂ ਤਰ੍ਹਾਂ ਨਾਲ (ਫੇਅਰਵੈਲ ਟੂ ਦਾ ਵਰਕਿੰਗ ਕਲਾਸ ਆਦਿ ਵਿਚ) ਇਹ ਗੱਲ ਕਹੀ ਜਾ ਰਹੀ ਹੈ ਕਿ ਹੁਣ ਕੋਈ ਵੀ ਇਨਕਲਾਬੀ ਸ਼ਕਤੀ ਨਹੀਂ ਬਚੀ। ਪਿਛਲੇ ਦਸ ਪੰਦਰਾਂ ਸਾਲਾਂ ਵਿਚ ਤਾਂ ਇਹ ਐਲਾਨ ਬਹੁਤ ਹੀ ਜ਼ੋਰ ਸ਼ੋਰ ਨਾਲ ਗਲਾ ਫਾੜ ਫਾੜ ਕੇ ਕੀਤਾ ਜਾ ਰਿਹਾ ਹੈ। ਪਰੰਤੂ ਇਸ ਵਿਚਾਰਧਾਰਕ ਚੀਕ ਪੁਕਾਰ ਦੇ ਉਲਟ ਜੋ ਅਸੀਂ ਵੇਖਿਆ ਹੈ ਉਹ ਇਹ ਹੈ ਕਿ ਇਸ ਸਮੇਂ ਦੌਰਾਨ ਇਨਕਲਾਬੀ ਸ਼ਕਤੀਆਂ ਦਾ ਪ੍ਰਭਾਵ ਕਾਫ਼ੀ ਵਧਿਆ ਹੈ। ਮਜ਼ਦੂਰ ਜਮਾਤ ਦੀਆਂ ਹੜਤਾਲਾਂ ਅਤੇ ਕੰਮ ਕਾਜ ਨਾਲ ਸੰਬੰਧਿਤ ਤਰ੍ਹਾਂ ਤਰ੍ਹਾਂ ਦੀਆਂ ਸਰਗਰਮੀਆਂ ਸਾਰੀ ਦੁਨੀਆਂ ਵਿਚ ਲਗਾਤਾਰ ਹੋ ਰਹੀਆਂ ਹਨ। ਹਾਲਾਂਕਿ ਸੱਤਾਧਾਰੀ ਮੀਡੀਆ ਇਨ੍ਹਾਂ ਸਭ ਨੂੰ ਅੱਖੋਂ ਉਹਲੇ ਕਰਨ ਦਾ ਯਤਨ ਕਰਦਾ ਆ ਰਿਹਾ ਹੈ। ਪਰ ਜੇ ਸਿਰਫ਼ ਚੀਨ ਤੋਂ ਆਉਣ ਵਾਲੀਆਂ ਰਿਪੋਰਟਾਂ ਨੂੰ ਹੀ ਵੇਖੀਏ ਤਾਂ ਪਤਾ ਲਗੇਗਾ ਕਿ ਬੜੀ ਸੰਗਦਿਲੀ ਨਾਲ ਕੀਤੇ ਜਾ ਰਹੇ ਬਾਜ਼ਾਰੀ ਸੁਧਾਰਾਂ ਵਿਰੁੱਧ ਪਿਛਲੇ ਕੁਝ ਸਾਲਾਂ ਵਿਚ ਹੀ ਹਜ਼ਾਰਾਂ ਕਿਸਾਨ ਵਿਦਰੋਹ ਅਤੇ ਕੰਮਕਾਰ ਨਾਲ ਸੰਬੰਧਿਤ ਲੱਖਾਂ ਕਾਰਵਾਈਆਂ ਹੋਈਆਂ ਹਨ। ਪਿਛਲੇ ਸਾਲਾਂ ਵਿਚ ਦੱਖਣੀ ਕੋਰੀਆਂ ਦੇ ਮਜ਼ਦੂਰਾਂ ਤੋਂ ਲੈ ਕੇ ਦੱਖਣੀ ਬ੍ਰਾਜ਼ੀਲ ਦੇ ਬੇਜ਼ਮੀਨੇ ਲੋਕਾਂ ਤਕ ਨੇ ਦੁਨੀਆਂ ਭਰ ਵਿਚ ਜ਼ੋਰਦਾਰ ਲੜਾਈਆਂ ਲੜੀਆਂ ਹਨ। ਵਿਕਸਿਤ ਪੂੰਜੀਵਾਦੀ
ਦੇਸ਼ਾਂ ਦੇ ਕੁਝ ਹਿੱਸਿਆਂ ਵਿਚ ਵੀ-ਮਸਲਨ ਜਰਮਨੀ ਵਿਚ-ਕੁਝ ਟ੍ਰੇਡ ਯੂਨੀਅਨਾਂ ਅੰਦਰ ਅਜਿਹੀਆਂ ਲਹਿਰਾਂ ਚੱਲ ਰਹੀਆਂ ਹਨ ਜੋ ਨਾ ਸਿਰਫ਼ ਰੋਜ਼ਗਾਰ ਦੀ ਸੁਰਖਿਆ ਅਤੇ ਮਜ਼ਦੂਰੀ ਵਧਾਉਣ ਦੀ ਮੰਗ ਹੀ ਕਰਦੀਆਂ ਹਨ ਸਗੋਂ ਪ੍ਰਬੰਧ ਵਿਚ ਹਿੱਸੇਦਾਰੀ ਅਤੇ ਉਦਯੋਗਿਕ ਇਕਵੀਟੀ ਵਿਚ ਆਪਣਾ ਹਿੱਸਾ ਵੀ ਮੰਗਦੀਆਂ ਹਨ। ਇਸੇ ਦੌਰਾਨ ਸਰਵਹਾਰਾ ਅਤੇ ਕਿਸਾਨ ਔਰਤਾਂ ਵਿਚ ਇਹ ਚੇਤਨਾ ਪਹਿਲਾਂ ਤੋਂ ਕਿਤੇ ਵਧੇਰੇ ਵਧੀ ਹੈ ਕਿ ਉਸਦਾ ਮਜ਼ਦੂਰ ਦੇ ਤੌਰ ਤੇ ਹੀ ਨਹੀਂ ਸਗੋਂ ਇਕ ਔਰਤ ਦੇ ਨਾਤੇ ਵੀ ਮਹਾਂ ਸ਼ੋਸ਼ਣ ਹੁੰਦਾ ਹੈ।
ਭਾਰਤ ਆਪ ਦਲਿਤ-ਪੀੜ੍ਹਤ ਜਾਤੀਆਂ ਦੇ ਇਕ ਵਾਸਤਵਿਕ ਇਨਕਲਾਬ ਦੀ ਗ੍ਰਿਫ਼ਤ ਵਿਚ ਹੈ ਜਿਸਨੂੰ ਉØੱਚੀਆਂ ਤੇ ਵਿਚਕਾਰਲੀਆਂ ਜਾਤੀਆਂ ਰੋਕਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਕਿਸੇ ਵੀ ਇਨਕਲਾਬ ਵਾਂਗ ਇਹ ਨਾ ਤਾਂ ਕੋਈ ਸੁਹਜਮਈ ਦ੍ਰਿਸ਼ ਹੈ ਤੇ ਨਾ ਹੀ ਕੋਈ 'ਚਾਹ ਪਾਰਟੀ' ਜਿਸਨੇ ਛੇਤੀ ਖਤਮ ਹੋ ਜਾਣਾ ਹੋਵੇ। ਲਾਤੀਨੀ ਅਮਰੀਕਾ ਦੇ ਕਰੋੜਾਂ ਲੋਕਾਂ ਨੇ ਪਹਿਲੀ ਬਾਰ ਇਹ ਖੋਜ ਕੱਢ ਮਾਰੀ ਹੈ ਕਿ ਉਹ ਪੁਰਤਗਾਲ ਜਾਂ ਹਿਸਮਾਨੀ ਮੂਲ ਦੇ ਲੋਕ ਨਹੀਂ ਹਨ ਸਗੋਂ ਉਹ ਉਥੋਂ ਦੇ ਨਿਵਾਸੀ ਹੀ ਹਨ। ਤੇ ਇਹ ਵੀ ਕਿ ਉਨ੍ਹਾਂ ਦੀ ਆਰਥਿਕ ਤੇ ਸਮਾਜਿਕ ਅਧੀਨਤਾ ਦਾ ਸੰਬੰਧ ਬਸਤੀਵਾਦ ਤੇ ਪੂੰਜੀਵਾਦ ਨਾਲ ਹੈ। ਭਾਵੇਂ ਵਿਸ਼ਵੀਕਰਣ ਦੇ ਅਧੀਨ ਪੂੰਜੀ ਜਿੰਨੀ ਤੇਜ਼ੀ ਨਾਲ ਤੇ ਜਿੰਨੀ ਮਾਤਰਾ ਵਿਚ ਇਕ ਦੇਸ਼ ਤੋਂ ਦੂਜੇ ਦੇਸ਼ ਦਾ ਸਫ਼ਰ ਕਰਦੀ ਹੈ ਓਨੀ ਤੇਜ਼ੀ ਤੇ ਮਾਤਰਾ ਵਿਚ ਮਿਹਨਤ ਸਫਰ ਨਹੀਂ ਕਰਦੀ ਫਿਰ ਵੀ ਪਿਛਲੀ ਅੱਧੀ ਸਦੀ ਵਿਚ ਮਿਹਨਤ ਦੀ ਚਲਾਇਮਾਨਤਾ ਵੱਧੀ ਹੈ ਤੇ ਕਰੋੜਾਂ ਮਜ਼ਦੂਰ ਅਤੇ ਮੱਧਵਰਗੀ ਲੋਕ ਤੀਸਰੀ ਦੁਨੀਆਂ ਦੇ ਦੇਸ਼ਾਂ ਵਿਚੋਂ ਨਿਕਲ ਕੇ ਪੱਛਮੀ ਯੂਰਪ ਅਤੇ ਉØੱਤਰੀ ਅਮਰੀਕਾ ਵਿਚ ਜਾ ਵਸੇ ਹਨ। ਉਨ੍ਹਾਂ ਨੂੰ ਉਥੇ ਕਈ ਤਰ੍ਹਾਂ ਦੇ ਸੰਘਰਸ਼ ਕਰਨੇ ਪੈ ਰਹੇ ਹਨ। ਉਨ੍ਹਾਂ ਦੇ ਸੰਘਰਸ਼ਾਂ ਉਪਰ ਉਨ੍ਹਾਂ ਦੇ ਐਥਨਿਕ ਨਿਕਾਸ ਅਤੇ ਉਨ੍ਹਾਂ ਸੰਬੰਧਿਤ ਨਸਲ ਸੰਬੰਧੀ ਬਣੀਆਂ ਪੂਰਵ-ਧਾਰਣਾਵਾਂ ਦੀ ਵੱਡੀ ਛਾਪ ਹੁੰਦੀ ਹੈ ਜਿਨ੍ਹਾਂ ਦਾ ਸਾਹਮਣਾ ਉਨ੍ਹਾਂ ਨੂੰ ਆਪਣੇ ਕੰਮ ਕਰਨ ਦੀਆਂ ਥਾਵਾਂ ਉਪਰ ਅਤੇ ਵਿਆਪਕ ਸਮਾਜ ਵਿਚ ਕਰਨਾ ਪੈਂਦਾ ਹੈ। ਸਮੁੱਚੀ ਦੁਨੀਆਂ ਵਿਚ ਸੱਤਾ ਦੇ ਵਿਕੇਂਦ੍ਰੀਕਰਣ ਦੀ ਮੰਗ ਵਧ ਰਹੀ ਹੈ ਜੋ ਖੇਤਰੀ ਜਾਂ ਸਥਾਨਕ ਪੱਧਰ ਤਕ ਹੀ ਨਹੀਂ ਸਗੋਂ ਜਾਤੀ ਤੇ ਲਿੰਗ ਉਪਰ ਆਧਾਰਿਤ ਸਮੂਹਾਂ ਦੇ ਪੱਧਰ ਤਕ ਵੀ ਸੱਤਾ ਸੌਂਪੇ ਜਾਣ ਦੇ ਰੂਪ ਵਿਚ ਨਜ਼ਰ ਆ ਰਹੀ ਹੈ।
ਇਹ ਚੇਤਨਾ ਵੀ ਵੱਧ ਰਹੀ ਹੈ ਕਿ ਮੁਨਾਫ਼ੇ ਲਈ ਕੀਤੇ ਜਾਣ ਵਾਲੇ ਉਤਪਾਦਨ ਦਾ ਮਾਨਵੀ ਜੀਵਨ ਲਈ ਅਤੇ ਕੁਦਰਤੀ ਵਾਤਾਵਰਣ ਨਾਲ ਕੋਈ ਮੇਲ ਨਹੀਂ ਹੋ ਸਕਦਾ। ਇਹ
ਚੇਤਨਾ ਅਸਾਵੇਂ ਰੂਪ ਵਿਚ ਪਰ ਜ਼ਰੂਰੀ ਤੌਰ ਤੇ ਵੱਧ ਰਹੀ ਹੈ ਅਤੇ ਆਪਣੀ ਤਰ੍ਹਾਂ ਦੇ ਸਥਾਨਕ ਤੇ ਅੰਤਰਰਾਸ਼ਟਰੀ ਵਿਰੋਧਾਂ ਵਲ ਲੈ ਕੇ ਜਾ ਰਹੀ ਹੈ। ਇਸ ਚੇਤਨਾ ਕਾਰਣ ਲੋਕਾਂ ਦੀ ਸਮਝ ਵਿਚ ਇਹ ਗੱਲ ਆ ਰਹੀ ਹੈ ਕਿ ਸੋਵੀਅਤ ਸੰਘ ਵਿਚ ਜੋ ਪਰਿਆਵਰਣ ਦਾ ਵਿਨਾਸ਼ ਕੀਤਾ ਗਿਆ ਉਸਨੂੰ
ਦੇਖਦਿਆਂ ਇਹ ਕਿਹਾ ਜਾ ਸਕਦਾ ਹੈ ਕਿ ਉਥੇ ਸਮਾਜਵਾਦ ਨਹੀਂ ਸੀ ਬਲਕਿ ਪੂੰਜੀਪਤੀਆਂ ਤੋਂ ਬਿਨ੍ਹਾਂ ਪੂੰਜੀਵਾਦ ਸੀ। ਲੋਕਾਂ ਦੀ ਸਮਝ ਵਿਚ ਇਹ ਗੱਲ ਵੀ ਆ ਰਹੀ ਹੈ ਕਿ ਜੇਕਰ ਇਸੇ ਤਰ੍ਹਾਂ ਪਰਿਆਵਰਣ ਦੀ ਤਬਾਹੀ ਹੁੰਦੀ ਰਹੀ ਤਾਂ ਧਰਤੀ ਵੀ ਨਹੀਂ ਬਚੇਗੀ।
ਇਸੇ ਦੇ ਸਮਾਨੰਤਰ ਵਿਸ਼ਵੀਕਰਣ ਦਾ ਵੀ ਵਿਰੋਧ ਹੋ ਰਿਹਾ ਹੈ ਤੇ ਇਹ ਵਿਰੋਧ ਹੁਣ ਤੀਜੀ ਦੁਨੀਆਂ ਦੇ ਪ੍ਰਗਤੀਸ਼ੀਲਾਂ ਦੀ ਵਿਸ਼ੇਸ਼ਤਾ ਹੀ ਨਹੀਂ ਰਹਿ ਗਈ ਸਗੋਂ ਵਿਕਸਿਤ ਪੂੰਜੀਵਾਦੀ ਦੇਸ਼ਾਂ ਅੰਦਰ ਵੀ ਇਕ ਨਵੇਂ ਢੰਗ ਦੇ ਸਰਗਰਮ ਲੋਕ ਸੰਗਠਿਤ ਹੋ ਰਹੇ ਹਨ ਜੋ ਇਸ ਵਾਸਤਵਿਕਤਾ ਨੂੰ ਪਹਿਚਾਣ ਰਹੇ ਹਨ ਕਿ ਵਿਸ਼ਵੀਕਰਣ ਅਤੇ ਕਾਰਪੋਰੇਟ ਕੁਲੀਨਾਂ ਤੋਂ ਇਲਾਵਾ ਇਹ ਹਰ ਹਿੱਸੇ ਲਈ ਭੈੜਾ ਹੈ। ਇਸ ਲਈ ਸੀਏਟਲ, ਵਾਸ਼ਿੰਗਟਨ, ਡਾਬੋਸ ਪਰਾਗ, ਪੋਰਟੋ ਅਤੇ ਐਲਗਰੋ ਵਿਚ ਲੋਕਾਂ ਦੇ ਅਚਾਨਕ ਅਤੇ ਹੈਰਾਨੀ ਪੈਦਾ ਕਰਨ ਵਾਲੇ ਸੰਮੇਲਨ ਹੋਣ ਲੱਗੇ ਹਨ। ਇਨ੍ਹਾਂ ਵਿਚ ਪਾਰ-ਰਾਸ਼ਟਰੀ ਇਜੁੱਟਤਾ ਦੀ ਇਕ ਇਤਿਹਾਸਕ ਲਹਿਰ ਦੇ ਦਰਸ਼ਨ ਹੁੰਦੇ ਹਨ। ਪੂੰਜੀਵਾਦੀ ਤਬਾਹੀ ਅਤੇ ਕਾਰਪੋਰੇਟ ਕੁਲੀਨਾਂ ਵਿਰੁੱਧ ਹੋਣ ਵਾਲੇ ਬਚਾਉ ਦੇ ਵਿਰੋਧਾਂ ਵਾਂਗ ਹੀ ਦੁਨੀਆਂ ਵਿਚ ਕੁਝ ਹੋਰ ਸੰਘਰਸ਼ ਵੀ ਚਲ ਰਹੇ ਹਨ ਜੋ ਮਿਹਨਤਕਸ਼ ਜਨਤਾ ਦੀਆਂ ਸਮਰੱਥਾਵਾਂ ਅਤੇ ਉਨ੍ਹਾਂ ਦੀ ਸਭਿਆਚਾਰਕ ਦੌਲਤ ਵਧਾਉਣ ਲਈ ਚਲਾਏ ਜਾ ਰਹੇ ਹਨ। ਇਹ ਸੰਘਰਸ਼ ਰਾਜ ਦੇ ਸਹਿਯੋਗ ਜਾਂ ਇਸ ਸਹਿਯੋਗ ਤੋਂ ਬਗੈਰ ਵੀ ਚਲਾਏ ਜਾ ਰਹੇ ਹਨ। ਇਨ੍ਹਾਂ ਦਾ ਉਦੇਸ਼ ਮਿਹਨਤਕਸ਼ ਜਨਤਾ ਨੂੰ ਸਿੱਖਿਆ ਦੇ ਸਾਧਨ, ਕੰਮ ਕਾਜ ਸੰਬੰਧੀ ਸਿੱਖਿਆ, ਸਵਾਸਥ ਅਤੇ ਸਫ਼ਾਈ, ਸਥਾਨਕ ਲੋੜਾਂ ਲਈ ਆਸਾਨ ਸਾਇੰਸ ਦਾ ਪ੍ਰਯੋਗ, ਤਕਨੀਕ ਦੀ ਸਿੱਖਿਆ ਮੁਹੱਈਆ ਕਰਵਾਉਣ, ਸਥਾਨਕ ਸੰਸਥਾਵਾਂ ਨੂੰ ਨਵੇਂ ਸਿਰਿਉਂ ਖੋਜ ਕੇ ਸਥਾਪਿ ਕਰਨ ਅਤੇ ਬਦਲਵਾਂ ਇਤਿਹਾਸ ਰਚਣਾ ਹੈ।
ਅਜਿਹੇ ਕੰਮਾਂ ਵਿਚ 'ਰਾਜਨੀਤਕ ਖੱਬੀ ਧਿਰ॥ ਦੀਆਂ ਪੁਰਾਣੀਆਂ ਤੇ ਜਾਣੀਆਂ ਪਹਿਚਾਣੀਆਂ ਸੰਸਥਾਵਾਂ ਜਿਵੇਂ ਟ੍ਰੇਡ ਯੂਨੀਅਨਾਂ, ਕਿਸਾਨ ਸਭਾਵਾਂ, ਅਤੇ ਰਾਜਨੀਤਕ ਪਾਰਟੀਆਂ ਤਾਂ ਜੁਟਦੀਆਂ ਹੀ ਹੋਈਆਂ ਹਨ; ਇਕ ਅਨੋਖੀ ਚੀਜ਼ ਦਾ ਨਿਰਮਾਣ ਵੀ ਹੁੰਦਾ ਹੈ ਜਿਸਨੂੰ 'ਸਮਾਜਿਕ ਖੱਬੀ ਧਿਰ॥ ਕਿਹਾ ਜਾ ਸਕਦਾ ਹੈ। ਉਦਾਹਰਣ ਲਈ ਪਾਕਿਸਤਾਨ ਵਿਚ ਜਿੱਥੇ ਰਾਜਨੀਤਕ ਖੱਬੀ ਧਿਰ ਦੀ ਕੋਈ ਹੋਂਦ ਹੀ ਨਹੀਂ ਉਥੇ ਬਹੁਤ ਸਾਰੀ ੰਕਤੀ ਤੇ ਨਵੀਨਤਾ ਸਮਾਜਿਕ ਖੱਬੀ ਧਿਰ ਤੋਂ ਹੀ ਆਉਂਦੀ ਹੈ। ਹੋਰ ਥਾਵਾਂ ਤੇ ਰਾਜਨੀਤਕ ਖੱਬੀ ਧਿਰ ਤੇ ਸਮਾਜਿਕ ਖੱਬੀ ਧਿਰ ਕਦੇ ਆਪਸ ਵਿਚ ਟਕਰਾਉਂਦੀਆਂ ਹਨ ਤੇ ਕਦੇ ਆਪਸ ਵਿਚ ਸਹਿਯੋਗ ਕਰਦੀਆਂ ਹਨ ਅਤੇ ਵਿਭਿੰਨ ਸੰਭਵ ਸੰਬੰਧਾਂ ਬਾਰੇ ਪ੍ਰਯੋਗ ਕਰਦੀਆਂ ਹਨ। ਸਵਾਲ ਪੈਦਾ ਹੁੰਦਾ ਹੈ ਕਿ ਇਸ ਸਮੁੱਚੇ ਗੁੰਝਲਦਾਰ ਅੰਦੋਲਨ ਨੂੰ ਕਿਵੇਂ ਪਰਿਭਾੰਿਤ ਕੀਤਾ ਜਾਵੇ। ਇਥੇ ਕੁਝ ਗੱਲਾਂ ਜ਼ੋਰ ਦੇ ਕੇ ਕਹਿਣ ਦੀ ਜ਼ਰੂਰਤ ਹੈ। ਪਹਿਲੀ ਤਾਂ ਇਹ ਹੈ ਕਿ 'ਵਾਪਸੀ॥ ਦੇ ਇਸ ਦੌਰ ਵਿਚ ਵਿਰੋਧ ਹਰ ਥਾਂ ਤੇ ਲਗਾਤਾਰ ਹੋ ਰਹੇ ਹਨ। ਇਨ੍ਹਾਂ ਅੰਦੋਲਨਾਂ ਵਿਚ ਦੁਨੀਆਂ ਦੇ ਇਨੇ ਲੋਕ ਸ਼ਾਮਿਲ ਹੋ ਰਹੇ ਹਨ ਜਿਨੇ ਇਸ ਤੋਂ ਪਹਿਲਾਂ ਕਦੇ ਵੀ ਸ਼ਾਮਿਲ ਨਹੀਂ ਰਹੇ। ਦੂਜੀ ਗੱਲ ਜੋ ਇਸ ਦੇ ਨਾਲ ਹੀ ਜੋੜੀ ਜਾਣੀ ਚਾਹੀਦੀ ਹੈ ਉਹ ਇਹ ਕਿ ਠੀਕ ਉਸ ਸਮੇਂ ਜਦੋਂ ਕਿ ਪੂੰਜੀ ਨੇ ਵਿਸ਼ਵ ਪੱਧਰ ਤੇ ਕਮਾਲ ਦੀ ਏਕਤਾ ਕਾਇਮ ਕਰ ਲਈ ਹੈ ਉਥੇ ਦੂਜੇ ਪਾਸੇ ਵਿਰੋਧ ਦੀ ਪ੍ਰਵਿਰਤੀ ਸਥਾਨਕ ਤੇ ਕੁਝ ਮੁੱਦਿਆਂ ਤੇ ਹੀ ਕੇਂਦ੍ਰਿਤ ਰਹੀ ਹੈ। ਇਨ੍ਹਾਂ ਵਿਰੋਧਾਂ ਕਾਰਣ ਵਿਸ਼ਵ ਪੱਧਰ ਤੇ ਇਕ ਸਾਂਝਾ ਦ੍ਰਿਸ਼ਟੀ-ਬਿੰਦੂ (ਜਾਂ ਕਮਿਊਨਿਸਟ ਪਾਰਟੀ) ਨਹੀਂ ਬਣ ਸਕੀ। ਦੂਸਰੇ ਸ਼ਬਦਾਂ ਵਿਚ ਇਕ ਤਰ੍ਹਾਂ ਦੀ ਵੰਡ ਜਿਹੀ ਹੋ ਗਈ ਹੈ। ਵਿਸਤ੍ਰਿਤ ਪੱਧਰ ਤੇ ਪੂੰਜੀ ਦੀ ਵਿਸ਼ਵ-ਜਿੱਤ ਅਤੇ ਛੋਟੀ ਪੱਧਰ ਤੇ ਅਨੇਕਾਂ ਮੱਤ-ਭੇਦਾਂ ਵਾਲੇ ਵਿਰੋਧਾਂ ਦਾ ਉਭਾਰ ਪੈਦਾ ਹੋਇਆ ਹੈ। ਤੀਸਰੀ ਗੱਲ ਇਹ ਹੈ ਕਿ ਤਮਾਮ ਤਰ੍ਹਾਂ ਦੇ ਵਿਰੋਧ ਅਸਲ ਵਿਚ ਪੂੰਜੀ ਨੂੰ ਸੁਧਾਰਨ ਲਈ ਹੁੰਦੇ ਹਨ, ਉਸਨੂੰ ਤਬਾਹ ਕਰਨ ਲਈ ਨਹੀਂ। ਜਿਸ ਸਮੇਂ ਸਮਾਜਵਾਦ ਲਈ ਸੰਘਰਸ਼ ਦਾ ਇਕ ਸਾਂਝਾ ਤੇ ਇਕਜੁੱਟ ਦ੍ਰਿਸ਼ਟੀ-ਬਿੰਦੂ ਬਣਿਆ ਹੋਇਆ ਸੀ ਤਾਂ ਵਿਰੋਧਾਂ ਪਿੱਛੇ ਦੋ ਮੂਲ ਵਿਵਸਥਾਵਾਂ ਦੀ ਮੁੱਠਬੇੜ ਵਿਚ ਇਕ ਸਾਰ ਗਤੀ ਹੋਇਆ ਕਰਦੀ ਸੀ। ਪਰ ਅੱਜ ਦੇ ਵਿਰੋਧਾਂ ਵਿਚ ਇਹ ਗੱਲ ਵਿਖਾਈ ਨਹੀਂ ਦਿੰਦੀ। ਚੌਥੀ ਗੱਲ ਇਹ ਕਿ ਅਜਿਹਾ ਹੋਣ ਤੇ ਵੀ ਅਸੀਂ ਇਹ ਦੇਖ ਰਹੇ ਹਾਂ ਕਿ ਸੁਧਾਰਾਂ ਦੀ ਸਮੁੱਚੀ ਗਤੀ ਵਿਚ ਵੀ ਦੋ ਵਿਭਿੰਨ ਪਰ ਸਮਾਨੰਤਰ ਗਤੀਆਂ ਹਨ। ਇਕ ਪਾਸੇ ਤਾਂ ਉਹ ਲੋਕ ਹਨ ਜੋ ਪੂੰਜੀਵਾਦੀ ਵਿਵਸਥਾ ਨੂੰ ਮਜ਼ਬੂਤ ਬਣਾਉਣ ਵਾਲੇ ਵਧੇਰੇ ਪਰੰਪਰਾਵਾਦੀ ਸੁਧਾਰ ਚਾਹੁੰਦੇ ਹਨ। ਅਤੇ ਦੂਜੇ ਪਾਸੇ ਉਹ ਲੋਕ ਹਨ ਜੋ ਆਰਦੇ ਗੋਰਜ ਦੇ ਸ਼ਬਦਾਂ ਵਿਚ ਇਸ ਵਿਵਸਥਾ ਦੀਆਂ ਜੜ੍ਹਾਂ ਪੁੱਟਣ ਵਾਲੇ ਗੈਰ ਸੁਧਾਰਵਾਦੀ ਸੁਧਾਰ ਚਾਹੁੰਦੇ ਹਨ। ਇਨ੍ਹਾਂ 'ਗੈਰ ਸੁਧਾਰਵਾਦੀ ਸੁਧਾਰਾਂ' ਦੀ ਉਦਾਹਰਣ ਕੇਰਲ ਵਿਚ 'ਪੀਪਲਜ਼ ਪਲਾਨਿੰਗ' ਦੇ ਰੂਪ ਵਿਚ ਜਾਂ ਬ੍ਰਾਜ਼ੀਲ ਦੀ ਵਰਕਰਜ਼ ਪਾਰਟੀ ਦੇ ਵਧੇਰੇ ਮਾਰਕਸਵਾਦੀ ਪੱਖ ਰਾਹੀਂ; ਪੋਰਟੋ ਅਲੈਗਰੋ ਜਾਂ ਪਿਛਲੀਂ ਦਿਨੀਂ 'ਰੀਓ ਗ੍ਰਾਂਡੇ ਡੋ ਸੁਲ' ਨਾਮੀ ਸਮੁੱਚੇ ਰਾਜ ਵਿਚ ਚਲਾਈ ਜਾ ਰਹੀ ਵਿਲੱਖਣ ਰੂਪ ਨਾਲ ਲਗਾਤਾਰ ਪ੍ਰਕ੍ਰਿਆਵਾਂ ਵਿਚ ਦੇਖ ਸਕਦੇ ਹਾਂ। ਇਹ ਰਾਜ ਬੇਜ਼ਮੀਨੇ ਪੇਂਡੂ ਮਜ਼ਦੂਰਾਂ ਦੇ ਅੰਦੋਲਨ ਦਾ ਕੇਂਦਰ ਵੀ ਹੈ ਜੋ ਅੱਜ ਦੁਨੀਆਂ ਵਿਚ ਕਿਤੇ ਦੇ ਵੀ ਬੇਜ਼ਮੀਨੇ ਲੋਕਾਂ ਦੇ ਸੰਘਰਸ਼ਾਂ ਵਿਚੋਂ ਸਭ ਤੋਂ ਜ਼ਿਆਦਾ ਅਨੂਠਾ ਪਰਿਵਰਤਨਕਾਰੀ ਅੰਦੋਲਨ ਹੈ।
ਇਹ ਦੋ ਉਦਾਹਰਣਾਂ ਅੱਜ ਦੀ ਦੁਨੀਆਂ ਦੇ ਇਸ ਸਮੁੱਚੇ ਢਾਂਚੇ ਵਿਚ ਮਾਰਕਸਵਾਦ ਅਤੇ ਮਜ਼ਦੂਰਾਂ ਪਾਰਟੀਆਂ ਦੇ ਸਵਾਲ ਨੂੰ ਸਾਹਮਣੇ ਲਿਆਉਂਦੇ ਹਨ। ਮਾਰਕਸਵਾਦ ਅਤੇ ਮਜ਼ਦੂਰ ਪਾਰਟੀਆਂ ਦੀ ਕਿੰਨੀ ਵੱਡੀ ਹਾਰ ਹੋਈ ਹੈ ਤੇ ਉਨ੍ਹਾਂ ਨੂੰ ਕਿਨਾਂ ਪਿੱਛੇ ਹੱਟਣਾ ਪਿਆ ਹੈ, ਇਸ ਉਪਰ ਟਿੱਪਣੀ ਕਰਨਾ ਬੇਕਾਰ ਹੈ। ਫਿਰ ਵੀ ਇਹ ਕਹਿਣਾ ਪਵੇਗਾ ਕਿ ਭਾਰਤ, ਦੱਖਣੀ ਅਫ਼ਰੀਕਾ ਅਤੇ ਬ੍ਰਾਜ਼ੀਲ ਵਿਚ-ਜਿਹੜੇ ਮਹਾਂਦੀਪਾਂ ਦੇ ਸਭ ਤੋਂ ਵੱਡ ਦੇਸ਼ ਹਨ (ਚੀਨ ਨੂੰ ਛੱਡ ਕੇ ਜਿੱਥੇ ਅਜੇ ਵੀ ਕਮਿਊਨਿਸਟ ਪਾਰਟੀ ਦਾ ਰਾਜ ਹੈ) ਇੱਥੇ ਸੰਗਠਿਤ ਖੱਬੀ ਧਿਰ ਕਾਫ਼ੀ ਵੱਡੇ ਰੂਪ ਵਿਚ ਮੌਜੂਦ ਹੈ। ਇਨ੍ਹਾਂ ਤਿੰਨਾਂ ਦੇਸ਼ਾਂ ਵਿਚ ਖੱਬੀ ਧਿਰ ਦਾ ਪ੍ਰਭਾਵ ਅਤੇ ਅਧਿਕਾਰ ਉਸਦੀ ਗਿਣਾਤਮਕ ਸ਼ਕਤੀ ਤੋਂ ਕਿਤੇ ਵਧੇਰੇ ਹੈ। ਦੱਖਣੀ ਅਫਰੀਕਾ ਦੀ ਕਮਿਊਨਿਸਟ ਪਾਰਟੀ ਨਾ ਹੁੰਦੀ ਤਾਂ ਰੰਗ ਭੇਦ ਦੇ ਖਾਤਮੇ ਬਾਰੇ ਸੋਚਿਆ ਵੀ ਨਹੀਂ ਸੀ ਜਾ ਸਕਦਾ। 'ਗੈਰ ਸੁਧਾਰਵਾਦੀ ਸੁਧਾਰਾਂ' ਦੀਆਂ ਜੋ ਉਦਾਹਰਣਾਂ ਉਪਰ ਦਿੱਤੀਆਂ ਗਈਆਂ ਹਨ ਉਹ ਵੀ ਕਮਿਊਨਿਸਟ ਪਾਰਟੀਆਂ ਦਾ ਹੀ ਕੰਮ ਹੈ। ਦੁਨੀਆਂ ਦੇ ਕਈ ਦੇਸ਼ਾਂ ਦੀਆਂ ਕਮਿਊਨਿਸਟ ਪਾਰਟੀਆਂ ਨੇ ਆਪਣੇ ਅੰਦਰ ਸੁਧਾਰ ਕੀਤੇ ਹਨ ਤੇ ਵਿਭਿੰਨ ਨਾਵਾਂ ਵਾਲੀਆਂ 'ਸੁਧਰੀਆਂ ਹੋਈਆਂ' ਕਮਿਊਨਿਸਟ ਪਾਰਟੀਆਂ ਦੀ ਪੂਰਬੀ ਯੂਰਪ, ਜਰਮਨੀ, ਇਟਲੀ ਅਤੇ ਪੁਰਤਗਾਲ ਵਿਚ ਗੌਲਣਯੋਗ ਹੋਂਦ ਹੈ। ਤਮਾਮ ਦਬਾਵਾਂ ਤੇ ਉਨ੍ਹਾਂ ਕਾਰਣ ਪੈਦਾ ਹੋਈਆਂ ਖਰਾਬੀਆਂ ਦੇ ਬਾਵਜੂਦ ਕਿਊਬਾ ਤੇ ਵਿਅਤਨਾਮ ਉਵੇਂ ਹੀ ਜ਼ਿੰਦਾ ਹਨ ਜਿਵੇਂ ਚੀਨ ਜਿੱਥੇ ਬਾਜ਼ਾਰਵਾਦ ਵੱਧ-ਫੁੱਲ ਰਿਹਾ ਹੈ ਪਰੰਤੂ ਅਜੇ ਉਸਦੀ ਜਿੱਤ ਬਹੁਤ ਦੂਰ ਹੈ।
ਜੇ ਜ਼ਿਆਦਾ ਨਹੀਂ ਤਾਂ ਏਨੀ ਹੀ ਮਹੱਤਵਪੂਰਣ ਗੱਲ ਇਹ ਵੀ ਹੈ ਕਿ ਮਾਰਕਸਵਾਦ ਵਲੋਂ ਦਿੱਤੀ ਗਈ ਦ੍ਰਿਸ਼ਟੀ ਨਹੀਂ ਰਹਿ ਗਈ ਹੈ ਅਤੇ ਨਾ ਹੀ ਉਹ ਵਿਸ਼ੇ ਹੀ ਉਸਦੇ ਵਿਸ਼ੇ ਰਹਿ ਗਏ ਹਨ ਜਿਹੜੇ ਇਸਦੀ ਵਿਰੋਧ ਦੀ ਰਾਜਨੀਤੀ ਵਿਚੋਂ ਪੈਦਾ ਹੋਏ ਸਨ। ਉਹ ਵਿਸ਼ੇ ਹੁਣ ਸਰਵਵਿਆਪੀ ਭਾਸ਼ਾ ਦੇ ਅੰਗ ਬਣ ਗਏ ਹਨ। ਵੀਹਵੀਂ ਸਦੀ ਦੇ ਸ਼ੁਰੂ ਤੋਂ ਸਮਾਜਵਾਦੀ ਲੋਕ, ਪੈਦਾਵਾਰ ਦੀ ਪ੍ਰਕ੍ਰਿਆ ਵਿਚ ਹੋਣ ਵਾਲੇ ਸ਼ੋਸ਼ਣ ਦੀ ਗੱਲ ਇਉਂ ਕਰਦੇ ਹਨ ਜਿਵੇਂ 'ਉਤਪੀੜਨ' ਤੋਂ ਵੱਖ ਹੋਣ। ਅੱਜ ਹਰ ਤਰ੍ਹਾਂ ਦੇ ਕ੍ਰਿਆਸ਼ੀਲ ਲੋਕ-ਚਾਹੇ ਉਹ ਇਸਤ੍ਰੀਵਾਦ ਅੰਦੋਲਨ ਦੇ ਲੋਕ ਹੋਣ, ਨਸਲਵਾਦ ਵਿਰੋਧੀ ਸੰਘਰਸ਼ਾਂ ਵਿਚ ਪਏ ਲੋਕ ਹੋਣ, 'ਦੇਸੀ ਲੋਕ ਹੋਣ,' ਵਿਸ਼ਵੀਕਰਣ ਦੇ ਵਿਰੋਧੀ ਲੋਕ ਹੋਣ ਜਾਂ ਫਿਰ 'ਉਦਾਰ ਧਰਮ-ਸ਼ਾਸਤਰ' ਵਾਲੇ ਲੋਕ ਹੋਣ-ਸਾਰੇ ਮਜ਼ਦੂਰੀ ਦੇ ਫ਼ਰਕ ਦੀ, ਘਰਾਂ ਵਿਚ ਬਿਨਾਂ ਉਜਰਤ ਕਰਵਾਏ ਜਾਣ ਵਾਲੀ ਮਜ਼ਦੂਰੀ ਦੀ, ਮਜ਼ਦੂਰ ਵਰਗ ਦੇ ਅੰਦਰ ਲਿੰਗ, ਨਸਲ ਜਾਂ ਜਾਤੀਅਤਾ ਦੇ ਆਧਾਰ ਤੇ ਬਣੇ ਭੇਦਾਂ ਦੀ ਅਤੇ ਪਹਿਲੀ ਦੁਨੀਆਂ ਵਲੋਂ ਤੀਸਰੀ ਦੁਨੀਆਂ ਦੇ ਸਾਧਨਾਂ ਅਤੇ ਮੁੱਲਾਂ ਆਦਿ ਦੇ ਤਬਾਦਲੇ ਦੀਆਂ ਗੱਲਾਂ ਕਰਦੇ ਹਨ। ਹਰੇਕ ਅੰਧਲੋਕਵਾਦੀ, ਹਰੇਕ ਸਮਾਜਿਕ ਜਨਵਾਦੀ ਅਤੇ ਹਰੇਕ ਪਰਿਆਵਰਣਵਾਦੀ ਮਾਰਕਸਵਾਦ ਦੀ ਭਾਸ਼ਾ ਬੋਲਦਾ ਹੈ ਕਿਉਂਕਿ ਇਹ ਭਾਸ਼ਾ ਲੋਕਾਂ ਦੇ ਦਿਲਾਂ ਤੇ ਛਾ ਗਈ ਹੈ ਅਤੇ ਜ਼ੁਬਾਨ ਤੇ ਵੀ ਚੜ੍ਹ ਗਈ ਹੈ। ਇਹ ਗੱਲ ਦਲਿਤ
ਲੇਖਕਾਂ ਉਤੇ ਵੀ ਲਾਗੂ ਹੁੰਦੀ ਹੈ ਜੋ ਆਮ ਤੌਰ ਤੇ ਸੰਗਠਿਤ ਖੱਬੀ ਧਿਰ ਦੇ ਘੋਰ ਵਿਰੋਧੀ ਹਨ।
ਫਿਰ ਪੱਛਮੀ ਮਾਨਵ ਵਿਗਿਆਨਾਂ ਦੀਆਂ ਸਥਾਪਿਤ ਗਿਆਨ ਪ੍ਰਣਾਲੀਆਂ ਨੂੰ ਵੀ ਦੇਖੀਏ। ਸਭਿਆਚਾਰਕ ਸਿਧਾਂਤ ਅੱਜ ਵੀ ਸਭ ਤੋਂ ਵਧੇਰੇ ਪ੍ਰਭਾਵਸ਼ਾਲੀ ਗਿਆਨ ਦੀ ਸ਼ਾਖਾ ਹੈ। ਪਰੰਤੂ ਇਸ ਗਿਆਨ ਦੀ ਸ਼ਾਖਾ ਦੇ ਜਿਨ੍ਹਾਂ ਅਧਿਕਾਰੀ ਵਿਦਵਾਨਾਂ ਦੇ ਨਾਂ ਲਏ ਜਾਂਦੇ ਹਨ ਉਹ ਸਾਰੇ ਦੇ ਸਾਰੇ ਜਾਂ ਤਾਂ ਮਾਰਕਸਵਾਦੀ ਸਨ ਜਾਂ ਮਾਰਕਸਵਾਦ ਨਾਲ ਡੂੰਘੀ ਤਰ੍ਹਾਂ ਜੁੜੇ ਹੋਏ ਸਨ, ਜਿਵੇਂ ਲੂਕਾਚ, ਗ੍ਰਾਮਸ਼ੀ, ਵੋਲੋਸ਼ੀਨੋਵ, ਬੈਂਜਾਮਿਨ, ਗੋਲਡਮਾਨ, ਅਲਥਿਊਜ਼ਰ, ਰੇਮੰਡ, ਵਿਲੀਅਮਜ਼, ਈ.ਪੀ. ਥਾਮਸਨ, ਸਟੂਅਰਟ ਹਾਰਟ ਤੇ ਹੋਰ ਬਹੁਤ ਸਾਰੇ। ਉੱਤਰ-ਸੰਰਚਨਾਵਾਦ ਉਪਰ-ਜੋ ਸਭਿਆਚਾਰਕ ਸਿਧਾਂਤ ਦਾ ਦੂਸਰਾ ਧੁਰਾ ਹੈ- ਦਾਰੀਦਾ ਦਾ ਕਬਜ਼ਾ ਹੈ। ਦਾਰੀਦਾ ਅਲਥਿਊਜ਼ਰ ਦਾ ਸ਼ਿਸ਼ ਹੈ ਅਤੇ ਮਾਰਕਸਵਾਦ ਨਾਲ ਉਸ ਦਾ ਆਪੇ-ਐਲਾਨਿਆ ਸੰਬੰਧ ਜਗ ਜਾਹਿਰ ਹੈ। ਦਾਰੀਦਾ ਦਾ ਕਹਿਣਾ ਹੈ ਕਿ ਉਸਦਾ ਵਿਖੰਡਨਵਾਦ (ਡੀਕੰਸਟਰਕਸ਼ਨ) ਹੋਰ ਕੁਝ ਨਹੀਂ ਸਗੋਂ ਮਾਰਕਸਵਾਦ ਦੀ ਹੀ ਰੈਡੀਕਲਾਈਜ਼ੇਸ਼ਨ ਹੈ। ਫੂਕੋ ਵੀ ਅਲਥਿਊਜ਼ਰ ਦਾ ਸ਼ਿਸ਼ ਹੈ। ਮਾਰਕਸਵਾਦ ਨਾਲ ਉਸਦਾ ਸੰਬੰਧ ਕਿਤੇ ਜ਼ਿਆਦਾ ਦੁਬਿਧਾ ਵਾਲਾ ਹੈ। ਆਪਣੀ ਇਕ ਪ੍ਰਕਾਸ਼ਿਤ ਇੰਟਰਵਿਊ ਵਿਚ ਉਸਨੇ ਕਿਹਾ ਹੈ ਕਿ ਉਸਦੀ ਲਿਖਤ ਵਿਚ ਇਕ ਪੂਰਾ ਹਿੱਸਾ ਮਾਰਕਸਵਾਦ ਤੋਂ ਚੁੱਕਿਆ ਹੋਇਆ ਹੈ ਪਰ ਉਸਦੇ ਪਾਠਕ ਉਸਨੂੰ ਪਹਿਚਾਣ ਨਹੀਂ ਪਾਉਂਦੇ ਕਿਉਂਕਿ ਉਸਨੇ ਉਸਨੂੰ ਦੋਹਰੇ ਕਾਮਿਆਂ ਵਿਚ ਨਹੀਂ ਰੱਖਿਆ। ਪੱਛਮੀ ਮਾਨਵ ਵਿਗਿਆਨਾਂ ਦੇ ਉਪਰਲੇ ਹਲਕਿਆਂ ਵਿਚ ਮਾਰਕਸਵਾਦ ਵਧੇਰੇ ਜਟਿਲ ਤੇ ਸ਼ਕਤੀਸ਼ਾਲੀ ਰੂਪ ਵਿਚ ਮੌਜੂਦ ਹੈ। ਇਹੀ ਕਾਰਣ ਹੈ ਕਿ ਅਮਰੀਕੀ ਬੁੱਧੀਜੀਵੀ ਵਰਗ ਦੇ ਪ੍ਰਸਿੱਧ ਰਸਾਲੇ 'ਦਾ ਨਿਊਯਾਰਕਰ' ਨੂੰ 1999 ਵਿਚ ਮਾਰਕਸ ਨੂੰ ਇਸ ਰੂਪ ਵਿਚ ਪ੍ਰਵਾਨਗੀ ਦੇਣੀ ਪਈ ਕਿ ਉਸਦੇ ਹੀ "21ਵੀਂ ਸਦੀ ਦੇ ਦਾਰਸ਼ਨਿਕ" ਹੋਣ ਦੀਆਂ ਸੰਭਾਵਨਾਵਾਂ ਹਨ। ਜੇ ਅਸੀਂ ਭਾਰਤ ਵਲ ਨਜ਼ਰ ਮਾਰੀਏ ਤਾਂ ਸਬਾਲਟਰਨ ਵਾਲੇ ਇਤਿਹਾਸਕਾਰ, ਸੰਗਠਿਤ ਖੱਬੀ ਧਿਰ ਅਤੇ ਮਾਰਕਸਵਾਦੀ ਇਤਿਹਾਸਕਾਰਾਂ ਦੀ ਵੱਧ-ਚੜ੍ਹ ਕੇ ਨਿੰਦਾ ਕਰਦੇ ਹਨ ਪਰੰਤੂ ਇਹ ਨਿੰਦਾ ਵੀ ਉਸੇ ਭਾਸ਼ਾ ਵਿਚ ਕੀਤੀ ਜਾਂਦੀ ਹੈ ਜੋ ਮਾਰਕਸਵਾਦੀ ਤੋਂ ਉਧਾਰ ਲਈ ਗਈ ਹੈ।
ਬੇਸ਼ਕ ਇਸ ਸਭ ਵਿਚੋਂ ਮਾਰਕਸਵਾਦ ਨੂੰ ਆਪਣੇ ਪੱਖ ਵਿਚ ਵਰਤਣ ਤੇ ਉਸ ਨੂੰ ਵਿਗਾੜਨ ਦੇ ਤੱਤ ਵੀ ਲੁਕੇ ਹੋਏ ਹੁੰਦੇ ਹਨ। ਇਸ ਵਿਚ ਅਕਸਰ ਜੋ ਚੀਜ਼ ਉਭਰ ਕੇ ਸਾਹਮਣੇ ਆਉਂਦੀ ਹੈ ਉਹ, ਉਹੀ ਹੈ ਜਿਸਨੂੰ ਲੇਨਿਨ ਨੇ ਇਕ ਬਾਰ 'ਆਫੀਸ਼ੀਅਲ ਮਾਰਕਸਵਾਦ' ਦਾ ਨਾਂ ਦਿੱਤਾ ਸੀ। ਇਹ ਮਾਰਕਸਵਾਦ ਦਾ ਉਹ 'ਸੁਧਰਿਆ' ਤੇ ਬੌਧਿਕ ਰੂਪ ਹੁੰਦਾ ਹੈ ਜਿਸ ਵਿਚ ਇਨਕਲਾਬ ਨੂੰ ਹੀ ਨਹੀਂ ਸਗੋਂ ਸਮਾਜਵਾਦ ਦੇ ਵਿਚਾਰ ਨੂੰ ਵੀ ਬਾਹਰ ਕੱਢ ਦਿੱਤਾ ਜਾਂਦਾ ਹੈ। ਪਰੰਤੂ ਬੜੀ ਸ਼ਾਤਰਤਾ ਨਾਲ ਮਾਰਕਸਵਾਦ ਨੂੰ 'ਆਫੀਸ਼ੀਅਲ ਮਾਰਕਸਵਾਦ' ਬਣਾਉਣ ਦਾ ਇਹ ਯਤਨ ਖ਼ੁਦ ਹੀ 'ਗ਼ੈਰ-ਆਫੀਸ਼ੀਅਲ ਮਾਰਕਸਵਾਦ' ਦੀ ਸ਼ਕਤੀ ਦੀ ਗਵਾਹੀ ਭਰਦਾ ਹੈ। ਮਾਰਕਸ ਇਕ ਭੂਤ ਵਾਂਗ ਸਮੁੱਚੇ ਬੁਰਜੂਆ ਜਗਤ ਉØੱਤੇ-ਇਸ ਜਗਤ ਦੇ ਪੂੰਜੀਪਤੀਆਂ ਤੋਂ ਲੈ ਕੇ ਬੁੱਧੀਜੀਵੀਆਂ ਤਕ ਉਪਰ-ਵੀ ਮੰਡਰਾਉਂਦਾ ਰਹਿੰਦਾ ਹੈ। ਇਸ ਲਈ ਲਗਾਤਾਰ ਉਸਦਾ ਨਾਮ ਜਪਣ ਦੀ ਧਾਰਮਿਕ ਰਸਮ ਕਰਕੇ ਇਸ ਪ੍ਰੇਤ ਨੂੰ ਦੂਰ ਰੱਖਣ ਦਾ ਯਤਨ ਜ਼ਰੂਰੀ ਹੋ ਜਾਂਦਾ ਹੈ। ਪਰੰਤੂ ਇਹ ਪੂਰੀ ਪ੍ਰਕ੍ਰਿਆ ਸਿਰਫ਼ ਇਸ ਲਈ ਨਹੀਂ ਚਲਾਈ ਜਾਂਦੀ ਕਿ ਮਾਰਕਸਵਾਦ ਨੂੰ ਆਪਣੇ ਪੱਖ ਵਿਚ ਇਸਤੇਮਾਲ ਕਰ ਲਿਆ ਜਾਵੇ ਜਾਂ ਉਸ ਵਿਚ ਵਿਗਾੜ ਪੈਦਾ ਕੀਤਾ ਜਾਵੇ। ਅਕਾਦਮਿਕ ਜੀਵਨ ਵਿਚ ਹੀ ਦੇਖੀਏ: ਮਾਰਕਸਵਾਦ ਅੱਜ ਵੀ ਇਸ ਜੀਵਨ ਵਿਚ ਇੰਨੀ ਵੱਡੀ ਤਾਕਤ ਕਿਉਂ ਬਣਿਆ ਹੋਇਆ ਹੈ ? ਇਸ ਲਈ ਕਿ ਇਸ ਦੀ ਤਾਕਤ ਜ਼ਿਆਦਾਤਰ ਇਸ ਗੱਲ ਵਿਚ ਹੈ ਕਿ ਜੀਵਨ ਤੇ ਜਗਤ ਦੀ ਵਿਆਖਿਆ ਕਰਨ ਵਿਚ ਇਸ ਦਾ ਕੋਈ ਹੋਰ ਸ਼ਾਨੀ ਨਹੀਂ ਹੈ। ਇਥੋਂ ਤਕ ਕਿ ਸੋਵੀਅਤ ਸੰਘ ਦੇ ਢਹਿ ਜਾਣ ਦੀਆਂ ਹੁਣ ਤੱਕ ਦੀਆਂ ਜਿਹੜੀਆਂ ਵਿਆਖਿਆਵਾਂ ਕੀਤੀਆਂ ਗਈਆਂ ਹਨ ਉਨ੍ਹਾਂ ਵਿਚੋਂ ਕੁਝ ਮਾਰਕਸਵਾਦੀ ਵਿਆਖਿਆਵਾਂ ਤੋਂ ਚੰਗੀਆਂ ਤੇ ਹੋਰ ਭਰੋਸੇਯੋਗ ਵਿਆਖਿਆਵਾਂ ਨਹੀਂ ਹੋ ਸਕਦੀਆਂ। ਵੀਹਵੀਂ ਸਦੀ ਦੀ ਬੌਧਿਕ ਜ਼ਿੰਦਗੀ ਨੂੰ-ਜਿਸ ਵਿਚ ਬੁਰਜੂਆ ਬੌਧਿਕ ਜੀਵਨ ਵੀ ਸ਼ਾਮਿਲ-ਹੈ ਮਾਰਕਸਵਾਦ ਇਕ ਖਾਸ ਤਰ੍ਹਾਂ ਸੰਮੋਹਿਤ ਕਰਦਾ ਰਿਹਾ ਹੈ ਕਿਉਂਕਿ ਇਸ ਦੀ ਵਿਆਖਿਆਕਾਰੀ ਸ਼ਕਤੀ ਉਨ੍ਹਾਂ ਲੋਕਾਂ ਨੂੰ ਵੀ ਆਕਰਸ਼ਿਤ ਕਰਦੀ ਰਹੀ ਹੈ ਜਿਹੜੇ ਇਨ੍ਹਾਂ ਵਿਆਖਿਆਵਾਂ ਤੋਂ ਨਿਕਲਣ ਵਾਲੀ ਰਾਜਨੀਤੀ ਤੋਂ ਲਗਾਤਰ ਖ਼ੌਫ਼ ਖਾਂਦੇ ਰਹੇ ਹਨ।
ਇਹ ਹਨ ਆਸ ਦੇ ਸੋਮੇ। ਸਭ ਤੋਂ ਜ਼ਿਆਦਾ ਧਿਆਨ ਖਿੱਚਣ ਵਾਲਾ ਤੱਥ ਇਹ ਹੈ ਕਿ ਸਮੁੱਚੀ ਵੀਹਵੀਂ ਸਦੀ ਵਿਚ ਖੱਬੀ ਧਿਰ ਨੂੰ ਜਿਸ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਉਸ ਸਮੇਂ ਵਿਚ ਵੀ ਸਾਰੀ ਦੁਨੀਆਂ ਵਿਚ ਵਿਰੋਧ ਸਿਰ ਚੁੱਕ ਰਹੇ ਹਨ ਅਤੇ ਮਾਰਕਸਵਾਦ ਨੇ ਸਿਰਫ਼ ਵਰਗ ਆਧਾਰਿਤ ਰਾਜਨੀਤੀ ਲਈ ਜਿਨ੍ਹਾਂ ਵਿਸ਼ਿਆਂ ਦੀ ਚਰਚਾ ਸ਼ੁਰੂ ਕੀਤੀ ਸੀ ਉਹ ਵਿਸ਼ੇ ਰਿਸਦੇ ਰਿਸਦੇਹਰ ਤਰ੍ਹਾਂ ਦੇ ਉਨ੍ਹਾਂ ਸਾਰੇ ਸੰਘਰਸ਼ਾਂ ਤਕ ਜਾ ਪਹੁੰਚੇ ਹਨ ਜੋ ਵਿਸ਼ੇ ਪੱਖੋਂ ਇਨਕਲਾਬੀ ਹਨ। ਇਨ੍ਹਾਂ ਸੰਘਰਸ਼ਾਂ ਦੇ ਕੁੱਝ ਹੋਰ ਰੂਪ ਆਪਣੇ ਅਨੁਭਵਾਂ ਤੋਂ ਸਿਖਣਗੇ। ਪਰ ਵਿਆਖਿਆ ਦੇ ਅੰਦਰ ਹੀ ਕੁਝ ਪਾਉਣ ਦੀਆਂ ਸਿਖਰੀ ਸੰਭਾਵਨਾਵਾਂ ਵੀ ਹੁੰਦੀਆਂ ਹਨ। ਇਨ੍ਹਾਂ ਸੰਭਾਵਨਾਵਾਂ ਤੋਂ ਅਗਾਂਹ ਸੰਘਰਸ਼ ਕਰਨ ਦੇ ਬਾਵਜੂਦ ਕੁਝ ਪਾਉਣਾ ਸੰਭਵ ਨਹੀਂ ਹੁੰਦਾ। ਜਦੋਂ ਤਕ ਮੁਨਾਫ਼ੇ ਦੇ ਉਦੇਸ਼ ਨੂੰ ਹੀ ਸਮਾਪਤ ਨਾ ਕਰ ਦਿੱਤਾ ਜਾਵੇ ਉਦੋਂ ਤਕ ਮੁਨਾਫ਼ੇ ਤੇ ਆਧਾਰਿਤ ਉਤਪਾਦਨ ਤੋਂ ਪੈਦਾ ਹੋਣ ਵਾਲੇ ਪਰਿਆਵਰਣ ਦੇ ਵਿਨਾਸ਼ ਨੂੰ ਨਾ ਤਾਂ ਰੋਕਿਆ ਜਾ ਸਕਦਾ ਹੈ ਤੇ ਨਾ ਹੀ ਉਸਦੀ ਪ੍ਰਕ੍ਰਿਆ ਨੂੰ ਹੀ ਠੱਲ ਪਾਈ ਜਾ ਸਕਦੀ ਹੈ। ਇਸ ਦੇ ਲਈ ਤਾਂ ਮੁਨਾਫ਼ੇ ਦੇ ਉਦੇਸ਼ ਨੂੰ ਹੀ ਖ਼ਤਮ ਕਰਨਾ ਪਵੇਗਾ ਅਤੇ ਉਸਦੀ ਥਾਂ ਸਾਮੂਹਿਕ ਰੂਪ ਵਿਚ ਕੀਤੀ ਜਾਣ ਵਾਲੀ ਵਿਵੇਕਪੂਰਣ ਯੋਜਨਾਬੰਦੀ ਨੂੰ ਲਿਆਉਣਾ
ਪਵੇਗਾ। ਸੱਚੇ ਪਰਿਆਵਰਣਵਾਦੀਆਂ ਨੂੰ ਸਮਾਜਵਾਦੀ ਤੇ ਅੰਤਰਰਾਸ਼ਟਰਵਾਦੀ ਹੋਣਾ ਪਵੇਗਾ। ਇਸਦੇ ਨਾਲ ਨਾਲ ਖੱਬੇ ਪੱਖੀਆਂ ਨੂੰ ਵੀ 'ਲਾਲ' ਦੇ ਨਾਲ ਨਾਲ ਕੁਝ 'ਹਰਾ' ਹੋਣਾ ਪਵੇਗਾ। (ਭਾਵ ਇਕ ਤਰ੍ਹਾਂ ਦਾ ਪਰਿਆਵਰਣਵਾਦੀ ਵੀ ਹੋਣਾ ਪਵੇਗਾ) ਜੋ ਹੁਣ ਤਕ ਉਹ ਕਦੇ ਨਹੀਂ ਰਹੇ। ਇਸੇ ਤਰ੍ਹਾਂ ਔਰਤਾਂ ਦੀ ਗ਼ੁਲਾਮੀ ਦੇ ਹੋਰ ਕਈ ਰੂਪ ਵੀ ਹਨ ਜੋ ਮਾਰਕਸਵਾਦੀ ਅਰਥ ਵਿਚ 'ਸ਼ੋਸ਼ਣ' ਤੋਂ ਵੱਖ ਹਨ। ਪਰੰਤੂ ਸਾਡੇ ਸਮਿਆਂ ਵਿਚ ਪੂੰਜੀਵਾਦ ਅਤੇ ਪਿਤਾ-ਪ੍ਰਧਾਨਤਾ ਇਸ ਤਰ੍ਹਾਂ ਇਕ ਦੂਜੇ ਵਿਚ ਰਲਗੱਡ ਹੋਏ ਹਨ ਕਿ ਇਕ ਨੂੰ ਸਮਾਪਤ ਕੀਤੇ ਬਿਨਾਂ ਦੂਸਰੇ ਨੂੰ ਸਮਾਪਤ ਨਹੀਂ ਕੀਤਾ ਜਾ ਸਕਦਾ। ਘੱਟੋ ਘੱਟ ਇਹ ਗੱਲ ਖ਼ੁਦ ਮਾਰਕਸਵਾਦ ਨੂੰ ਵੀ ਸਮਾਜਵਾਦੀ ਇਸਤ੍ਰੀਵਾਦ ਤੋਂ ਸਿੱਖਣੀ ਪਵੇਗੀ।
ਇਸਦੇ ਨਾਲ ਹੀ ਖੱਬੀ ਧਿਰ ਨੂੰ ਰਾਜਨੀਤੀ ਦੇ ਅਜਿਹੇ ਨਵੇਂ ਰੂਪ ਤਲਾਸ਼ਣੇ ਪੈਣਗੇ ਜੋ ਅਜੋਕਿਆਂ ਸਰਵਹਾਰਾ ਦੀਆਂ ਗਤੀ ਵਿਧੀਆਂ ਨਾਲ ਮੇਲ ਖਾਂਦੇ ਹੋਣ। ਕਿਉਂਕਿ ਅੱਜ ਦਾ ਸਰਵਹਾਰਾ ਗਿਣਤੀ ਦੀ ਦ੍ਰਿਸ਼ਟੀ ਤੋਂ ਪਹਿਲਾਂ ਨਾਲੋਂ ਕਿਤੇ ਵਡੇਰੇ ਹੈ। ਪਰੰਤੂ ਅੰਦਰੂਨੀ ਤੌਰ ਤੇ ਸਮਾਜਿਕ ਰੂਪ ਵਿਚ ਕਿਤੇ ਵਧੇਰੇ ਵੰਡਿਆ ਹੋਇਆ ਹੈ। ਜਾਤੀ, ਧਰਮ, ਜਾਤੀਅਤਾ ਤੇ ਰਾਸ਼ਟਰੀਅਤਾ ਆਦਿ
ਕੇਵਲ ਉਪ-ਤੱਤ ਨਹੀਂ ਹਨ ਬਲਕਿ ਵਿਹਾਰਕ ਚੇਤਨਾ ਦੀਆਂ ਉਨ੍ਹਾਂ ਸੰਰਚਨਾਵਾਂ ਨੂੰ ਨਿਰਧਾਰਿਤ ਕਰਨ ਵਾਲੇ ਤੱਤ ਹਨ ਜਿਨ੍ਹਾਂ ਰਾਹੀਂ ਕੋਈ ਕਾਮਾ ਭੌਤਿਕ ਜਗਤ ਵਿਚ ਆਪਣੀ ਸਥਿਤੀ ਨੂੰ ਸਮਝਦਾ ਹੈ। ਇਸ ਤਰ੍ਹਾਂ ਦੀਆਂ ਸਮੱਸਿਆਵਾਂ ਉਪਰ ਧਿਆਨ ਦੇਣ ਅਤੇ ਵਿਹਾਰ ਵਿਚ ਉਨ੍ਹਾਂ ਦਾ ਸਮਾਧਾਨ ਕਰਨ ਦੇ ਰਾਹੀਂ ਹੀ ਨਵੇਂ ਇਨਕਲਾਬੀ ਰੂਪ ਉਭਰ ਕੇ ਸਾਹਮਣੇ ਆਉਣਗੇ। ਇਹ ਨਵੇਂ ਰੂਪ ਨਿਸੰਦੇਹ ਵੀਹਵੀਂ ਸਦੀ ਦੀਆਂ ਪ੍ਰਾਪਤੀਆਂ ਦੇ ਆਧਾਰ ਉਪਰ ਹੀ ਵਿਕਸਿਤ ਹੋਣਗੇ ਤੇ ਪਹਿਲਾਂ ਦੇ ਰੂਪਾਂ ਤੋਂ ਸਾਰ ਰੂਪ ਵਿਚ ਵੱਖ ਵੀ ਹੋਣਗੇ। ਇਤਿਹਾਸ ਦਾ ਇਹ ਨਿਯਮ ਹੈ ਕਿ ਹਰੇਕ ਇਨਕਲਾਬ ਨੂੰ ਆਪਣੀ ਕਵਿਤਾ ਆਪਣੇ ਵਰਤਮਾਨ ਵਿਚੋਂ ਹੀ ਖੋਜਣੀ ਪੈਂਦੀ ਹੈ।
ਸ੍ਰੋਤ :-ਲੋਕਧਾਰਾ ਪੰਜਾਬੀ
No comments:
Post a Comment